Ang 1088
ਆਪਿ; ਕਰਾਏ ਕਰੇ ਆਪਿ; ਆਪੇ ਹਰਿ ਰਖਾ ॥੩॥
aap; karaae kare aap; aape har rakhaa |3|
Punjabi
ਵਾਹਿਗੁਰੂ ਆਪੇ ਕਰਨ ਵਾਲਾ ਤੇ ਆਪੇ ਹੀ ਕਰਾਉਣ ਵਾਲਾ ਹੈ। ਖ਼ੁਦ ਹੀ ਸੁਆਮੀ ਰੱਖਿਆ ਕਰਦਾ ਹੈ।
English
He Himself is the Doer, and He Himself is the Cause; the Lord Himself is our Saving Grace. ||3||
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਜਿਨਾ. ਗੁਰੁ ਨਹੀ ਭੇਟਿਆ; ਭੈ ਕੀ. ਨਾਹੀ ਬਿੰਦ ॥
jinaa. gur nahee bhettiaa; bhai kee. naahee bind |
Punjabi
ਜਿਹੜੇ ਗੁਰਾਂ ਨਾਲ ਨਹੀਂ ਮਿਲਦੇ ਅਤੇ ਜਿਨ੍ਹਾਂ ਨੂੰ ਰੱਬ ਦਾ ਇੱਕ ਭੋਰਾ ਭਰ ਭੀ ਡਰ ਨਹੀਂ,
English
Those who do not meet with the Guru, who have no Fear of God at all,
ਆਵਣੁ ਜਾਵਣੁ ਦੁਖੁ ਘਣਾ; ਕਦੇ. ਨ ਚੂਕੈ ਚਿੰਦ ॥
aavan jaavan dukh ghanaa; kade. na chookai chind |
Punjabi
ਉਹ ਆਉਣ ਤੇ ਜਾਣ ਵਿੱਚ ਬਹੁਤ ਕਸ਼ਟ ਉਠਾਉਂਦੇ ਹਨ ਅਤੇ ਉਨ੍ਹਾਂ ਦੀ ਚਿੰਤਾ ਕਦਾਚਿੱਤ ਦੂਰ ਨਹੀਂ ਹੁੰਦੀ।
English
continue coming and going in reincarnation, and suffer terrible pain; their anxiety is never relieved.
ਕਾਪੜ ਜਿਵੈ ਪਛੋੜੀਐ; ਘੜੀ ਮੁਹਤ ਘੜੀਆਲੁ ॥
kaaparr jivai pachhorreeai; gharree muhat gharreeaal |
Punjabi
ਉਹ ਮੈਲੇ ਕਪੜਿ੍ਹਆਂ ਦੀ ਮਾਨੰਦ ਕੁੱਟੇ ਜਾਂਦੇ ਹਨ ਅਤੇ ਹਰ ਘੰਟੇ ਜਾਂ ਦੋ ਘੰਟਿਆਂ ਮਗਗੋਂ ਘੜਿਆਲ ਵਾਂਗੂ ਮਾਰੇ ਜਾਂਦੇ ਹਨ।
English
They are beaten like clothes being washed on the rocks, and struck every hour like chimes.
ਨਾਨਕ ਸਚੇ ਨਾਮ ਬਿਨੁ; ਸਿਰਹੁ. ਨ ਚੁਕੈ ਜੰਜਾਲੁ ॥੧॥
naanak sache naam bin; sirahu. na chukai janjaal |1|
Punjabi
ਨਾਨਕ, ਸੱਚੇ ਨਾਮ ਦੇ ਬਾਝੋਂ ਉਨ੍ਹਾਂ ਦੇ ਸਿਰ ਤੋਂ ਝੰਜਟ ਦੂਰ ਨਹੀਂ ਹੁੰਦੇ।
English
O Nanak, without the True Name, these entanglements are not removed from hanging over one's head. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਤ੍ਰਿਭਵਣ ਢੂਢੀ ਸਜਣਾ; ਹਉਮੈ ਬੁਰੀ ਜਗਤਿ ॥
tribhavan dtoodtee sajanaa; haumai buree jagat |
Punjabi
ਮੈਂ ਤਿੰਨੇ ਜਹਾਨ ਖੋਜਭਾਲ ਲਏ ਹਨ, ਮੇਰੇ ਮਿੱਤ੍ਰ! ਅਤੇ ਮਾਲੂਮ ਕੀਤਾ ਹੈ ਕਿ ਦੁਨੀਆਂ ਲਈ ਹੰਕਾਰ ਮਾੜਾ ਹੈ।
English
I have searched throughout the three worlds, O my friend; egotism is bad for the world.
ਨਾ ਝੁਰੁ ਹੀਅੜੇ. ਸਚੁ ਚਉ; ਨਾਨਕ ਸਚੋ ਸਚੁ ॥੨॥
naa jhur heearre. sach chau; naanak sacho sach |2|
Punjabi
ਪਸਚਾਤਾਪ ਨਾਂ ਕਰ, ਹੇ ਮੇਰੀ ਆਤਮਾ! ਤੂੰ ਸੱਚ ਬੋਲ; ਨਾਨਕ, ਨਿਰੋਲ ਸੱਚ ਹੀ।
English
Don't worry, O my soul; speak the Truth, O Nanak, the Truth, and only the Truth. ||2||
ਪਉੜੀ ॥
paurree |
Punjabi
ਪਉੜੀ।
English
Pauree:
ਗੁਰਮੁਖਿ ਆਪੇ ਬਖਸਿਓਨੁ; ਹਰਿ ਨਾਮਿ ਸਮਾਣੇ ॥
guramukh aape bakhasion; har naam samaane |
Punjabi
ਗੁਰੂ-ਅਨੁਸਾਰੀਆਂ ਨੂੰ ਸੁਆਮੀ ਖ਼ੁਦ ਮਾਫ਼ ਕਰ ਦਿੰਦਾ ਹੈ ਅਤੇ ਉਹ ਸੁਆਮੀ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ।
English
The Lord Himself forgives the Gurmukhs; they are absorbed and immersed in the Lord's Name.
ਆਪੇ ਭਗਤੀ ਲਾਇਓਨੁ; ਗੁਰ ਸਬਦਿ ਨੀਸਾਣੇ ॥
aape bhagatee laaeon; gur sabad neesaane |
Punjabi
ਉਹ ਖ਼ੁਦ ਉਨ੍ਹਾਂ ਨੂੰ ਆਪਣੀ ਸੇਵਾ ਵਿੱਚ ਲਾਉਂਦਾ ਹੈ ਅਤੇ ਉਨ੍ਹਾਂ ਨੂੰ ਗੁਰਾਂ ਦੀ ਬਾਣੀ ਦੀ ਮੋਹਰ ਲੱਗ ਜਾਂਦੀ ਹੈ।
English
He Himself links them to devotional worship; they bear the Insignia of the Guru's Shabad.
ਸਨਮੁਖ ਸਦਾ ਸੋਹਣੇ; ਸਚੈ ਦਰਿ ਜਾਣੇ ॥
sanamukh sadaa sohane; sachai dar jaane |
Punjabi
ਸਦੀਵ ਹੀ ਸੁੰਦਰ ਹਨ ਉਹ ਆਗਿਆਕਾਰੀ ਬੰਦੇ ਅਤੇ ਸੁਆਮੀ ਦੇ ਦਰਬਾਰ ਵਿੱਚ ਉਹ ਪ੍ਰਸਿਧ ਹੋ ਜਾਂਦੇ ਹਨ।
English
Those who turn towards the Guru, as sunmukh, are beautiful. They are famous in the Court of the True Lord.
ਐਥੈ ਓਥੈ ਮੁਕਤਿ ਹੈ; ਜਿਨ ਰਾਮ ਪਛਾਣੇ ॥
aithai othai mukat hai; jin raam pachhaane |
Punjabi
ਏਥੇ ਅਤੇ ਓਥੇ ਬੰਦਖ਼ਲਾਸ ਹਨ ਉਹ, ਜੋ ਆਪਣੇ ਵਿਆਪਕ ਵਾਹਿਗੁਰੂ ਨੂੰ ਅਨੂਭਵ ਕਰਦੇ ਹਨ।
English
In this world, and in the world hereafter, they are liberated; they realize the Lord.
ਧੰਨੁ ਧੰਨੁ ਸੇ ਜਨ. ਜਿਨ ਹਰਿ ਸੇਵਿਆ; ਤਿਨ ਹਉ ਕੁਰਬਾਣੇ ॥੪॥
dhan dhan se jan. jin har seviaa; tin hau kurabaane |4|
Punjabi
ਮੁਬਾਰਕ! ਮੁਬਾਰਕ ਹਨ ਉਹ ਪੁਰਸ਼, ਜੋ ਆਪਣੇ ਸਾਈਂ ਦੀ ਘਾਲ ਕਮਾਉਂਦੇ ਹਨ। ਉਨ੍ਹਾਂ ਉਤੋਂ ਮੈਂ ਬਲਿਹਾਰ ਜਾਂਦਾ ਹਾਂ।
English
Blessed, blessed are those humble beings who serve the Lord. I am a sacrifice to them. ||4||
ਸਲੋਕੁ ਮਃ ੧ ॥
salok mahalaa 1 |
Punjabi
ਸਲੋਕ ਪਹਿਲੀ ਪਾਤਿਸ਼ਾਹੀ।
English
Salok, First Mehl:
ਮਹਲ ਕੁਚਜੀ, ਮੜਵੜੀ; ਕਾਲੀ ਮਨਹੁ ਕਸੁਧ ॥
mehal kuchajee, marravarree; kaalee manahu kasudh |
Punjabi
ਬੇਸਮਝ ਰੂਹ-ਪਤਨੀ, ਦੇਹ ਦੀ ਮੜ੍ਹੀ ਅੰਦਰ ਖੱਚਤ ਹੋਈ ਹੋਈ ਹੈ। ਉਹ ਸਿਆਹ ਅਤੇ ਅਪਵਿੱਤ੍ਰ ਮਨ ਵਾਲੀ ਹੈ।
English
The rude, ill-mannered bride is encased in the body-tomb; she is blackened, and her mind is impure.
ਜੇ ਗੁਣ ਹੋਵਨਿ. ਤਾ ਪਿਰੁ ਰਵੈ; ਨਾਨਕ. ਅਵਗੁਣ ਮੁੰਧ ॥੧॥
je gun hovan. taa pir ravai; naanak. avagun mundh |1|
Punjabi
ਜੇਕਰ ਉਸ ਵਿੱਚ ਨੇਕੀਆਂ ਹੋਣ, ਕੇਵਲ ਤਦ ਹੀ ਉਹ ਆਪਣੀ ਪਤੀ ਨੂੰ ਮਾਣ ਸਕਦੀ ਹੈ, ਪ੍ਰੰਤੂ ਹੇ ਨਾਨਕ! ਪਤਨੀ ਤਾਂ ਬਦੀਆਂ ਨਾਲ ਪਰੀਪੂਰਨ ਹੈ।
English
She can enjoy her Husband Lord, only if she is virtuous. O Nanak, the soul-bride is unworthy, and without virtue. ||1||
ਮਃ ੧ ॥
mahalaa 1 |
Punjabi
ਪਹਲਿੀ ਪਾਤਿਸ਼ਾਹੀ।
English
First Mehl:
ਸਾਚੁ ਸੀਲ ਸਚੁ ਸੰਜਮੀ; ਸਾ ਪੂਰੀ ਪਰਵਾਰਿ ॥
saach seel sach sanjamee; saa pooree paravaar |
Punjabi
ਕੇਵਲ ਉਹ ਹੀ ਚੰਗੇ ਆਚਰਨ ਵਾਲੀ, ਸੱਚੇ ਸਵੈ-ਜ਼ਬਤ ਵਾਲੀ, ਪਰਵਾਰ ਵਿੱਚ ਕਮਾਲ;
English
She has good conduct, true self-discipline, and a perfect family.
ਨਾਨਕ ਅਹਿਨਿਸਿ ਸਦਾ ਭਲੀ; ਪਿਰ ਕੈ ਹੇਤਿ ਪਿਆਰਿ ॥੨॥
naanak ahinis sadaa bhalee; pir kai het piaar |2|
Punjabi
ਅਤੇ ਸਦਾ ਲਈ ਚੰਗੀ; ਜੋ ਹੇ ਨਾਨਕ! ਦਿਨ ਤੇ ਰਾਤ ਆਪਣੇ ਕੰਤ ਦੇ ਨੇਹੁੰ ਅਤੇ ਪ੍ਰੇਮ ਅੰਦਰ ਰੰਗੀ ਰਹਿੰਦੀ ਹੈ।
English
O Nanak, day and night, she is always good; she loves her Beloved Husband Lord. ||2||
ਪਉੜੀ ॥
paurree |
Punjabi
ਪਉੜੀ।
English
Pauree:
ਆਪਣਾ ਆਪੁ ਪਛਾਣਿਆ; ਨਾਮੁ ਨਿਧਾਨੁ ਪਾਇਆ ॥
aapanaa aap pachhaaniaa; naam nidhaan paaeaa |
Punjabi
ਜੋ ਆਪਣੇ ਆਪ ਨੂੰ ਜਾਣ ਲੈਂਦਾ ਹੈ, ਉਸ ਨੂੰ ਨਾਮ ਦੇ ਖ਼ਜ਼ਾਨੇ ਦੀ ਦਾਤ ਪ੍ਰਾਪਤ ਹੁੰਦੀ ਹੈ।
English
One who realizes his own self, is blessed with the treasure of the Naam, the Name of the Lord.
ਕਿਰਪਾ ਕਰਿ ਕੈ ਆਪਣੀ; ਗੁਰ ਸਬਦਿ ਮਿਲਾਇਆ ॥
kirapaa kar kai aapanee; gur sabad milaaeaa |
Punjabi
ਆਪਣੀ ਰਹਿਮਤ ਧਾਰ ਕੇ, ਗੁਰੂ ਜੀ ਉਸ ਨੂੰ ਗੁਰਬਾਣੀ ਅੰਦਰ ਲੀਨ ਕਰ ਦਿੰਦੇ ਹਨ।
English
Granting His Mercy, the Guru merges him in the Word of His Shabad.
ਗੁਰ ਕੀ ਬਾਣੀ ਨਿਰਮਲੀ; ਹਰਿ ਰਸੁ ਪੀਆਇਆ ॥
gur kee baanee niramalee; har ras peeaeaa |
Punjabi
ਪਾਵਨ ਪਵਿੱਤ੍ਰ ਹੈ ਗੁਰਾਂ ਦੀ ਬਾਣੀ ਇਸ ਦੇ ਰਾਹੀਂ, ਪ੍ਰਾਣੀ ਪ੍ਰਭੂ ਦਾ ਅੰਮ੍ਰਿਤ ਪਾਨ ਕਰਦਾ ਹੈ।
English
The Word of the Guru's Bani is immaculate and pure; through it, one drinks in the sublime essence of the Lord.
ਹਰਿ ਰਸੁ ਜਿਨੀ ਚਾਖਿਆ; ਅਨ ਰਸ ਠਾਕਿ ਰਹਾਇਆ ॥
har ras jinee chaakhiaa; an ras tthaak rahaaeaa |
Punjabi
ਜੋ ਪ੍ਰਭੂ ਦੇ ਆਬਿਹਿਯਾਤ ਨੂੰ ਚਖਦੇ ਹਨ ਉਹ ਹੋਰਨਾਂ ਸੁਆਦਾਂ ਨੂੰ ਤਿਆਗ ਤੇ ਛੱਡ ਦਿੰਦੇ ਹਨ।
English
Those who taste the sublime essence of the Lord, forsake other flavors.
ਹਰਿ ਰਸੁ ਪੀ. ਸਦਾ ਤ੍ਰਿਪਤਿ ਭਏ; ਫਿਰਿ ਤ੍ਰਿਸਨਾ ਭੁਖ ਗਵਾਇਆ ॥੫॥
har ras pee. sadaa tripat bhe; fir trisanaa bhukh gavaaeaa |5|
Punjabi
ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਕੇ, ਉਹ ਸਦੀਵੀ ਹੀ ਰੱਜੇ ਰਹਿੰਦੇ ਹਨ ਅਤੇ ਉਨ੍ਹਾਂ ਦੀ ਤ੍ਰੇਹ ਤੇ ਭੁੱਖ ਨਵਿਰਤ ਹੋ ਜਾਂਦੇ ਹਨ।
English
Drinking in the sublime essence of the Lord, they remain satisfied forever; their hunger and thirst are quenched. ||5||
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਪਿਰ ਖੁਸੀਏ. ਧਨ ਰਾਵੀਏ; ਧਨ ਉਰਿ ਨਾਮੁ ਸੀਗਾਰੁ ॥
pir khusee. dhan raavee; dhan ur naam seegaar |
Punjabi
ਆਪਣੀ ਖਸ਼ੀ ਅੰਦਰ ਕੰਤ ਉਸ ਪਤਨੀ ਨੂੰ ਮਾਣਦਾ ਹੈ, ਜਿਹੜੀ ਆਪਦੇ ਦਿਲ ਨੂੰ ਨਾਮ ਨਾਲ ਸ਼ਸੋਭਤ ਕਰਦੀ ਹੈ।
English
Her Husband Lord is pleased, and He enjoys His bride; the soul-bride adorns her heart with the Naam, the Name of the Lord.
ਨਾਨਕ ਧਨ ਆਗੈ ਖੜੀ; ਸੋਭਾਵੰਤੀ ਨਾਰਿ ॥੧॥
naanak dhan aagai kharree; sobhaavantee naar |1|
Punjabi
ਨਾਨਕ, ਜਿਹੜੀ ਪਤਨੀ ਆਪਣੇ ਪਤੀ ਦੇ ਮੁਹਰੇ ਖਲੋਤੀ ਹੈ ਉਹ ਸੁਭਾਇਮਾਨ ਇਸਤ੍ਰੀ ਹੈ।
English
O Nanak, that bride who stands before Him, is the most noble and respected woman. ||1||
ਮਃ ੧ ॥
mahalaa 1 |
Punjabi
ਪਹਿਲੀ ਪਾਤਿਸ਼ਾਹੀ।
English
First Mehl:
ਸਸੁਰੈ ਪੇਈਐ ਕੰਤ ਕੀ; ਕੰਤੁ ਅਗੰਮੁ ਅਥਾਹੁ ॥
sasurai peeeai kant kee; kant agam athaahu |
Punjabi
ਇਸ ਲੋਕ ਤੇ ਪ੍ਰਲਕ ਵਿੱਚ ਵਹੁਟੀ ਆਪਦੇ ਖ਼ਸਮ ਦੀ ਮਲਕੀਅਤ ਹੈ, ਜੋ ਖ਼ਸਮ ਪਹੁੰਚ ਤੋਂ ਪਰੇ ਅਤੇ ਥਾਹ-ਰਹਿਤ ਹੈ।
English
In her father-in-law's home hereafter, and in her parents' home in this world, she belongs to her Husband Lord. Her Husband is inaccessible and unfathomable.
ਨਾਨਕ ਧੰਨੁ ਸੋੁਹਾਗਣੀ; ਜੋ ਭਾਵਹਿ ਵੇਪਰਵਾਹ ॥੨॥
naanak dhan suohaaganee; jo bhaaveh veparavaah |2|
Punjabi
ਨਾਨਕ, ਮੁਬਾਰਕ ਹਨ ਉਹ ਸਤਵੰਤੀਆਂ ਪਤਨੀਆਂ, ਜੋ ਆਪਣੇ ਮੁਛੰਦਗੀ-ਰਹਿਤ ਸੁਆਮੀ ਨੂੰ ਚੰਗੀਆਂ ਲਗਦੀਆਂ ਹਨ।
English
O Nanak, she is the happy soul-bride, who is pleasing to her carefree, independent Lord. ||2||
ਪਉੜੀ ॥
paurree |
Punjabi
ਪਉੜੀ।
English
Pauree:
ਤਖਤਿ ਰਾਜਾ ਸੋ ਬਹੈ; ਜਿ ਤਖਤੈ ਲਾਇਕ ਹੋਈ ॥
takhat raajaa so bahai; ji takhatai laaeik hoee |
Punjabi
ਕੇਵਲ ਉਹ ਪਾਤਿਸ਼ਾਹ ਹੀ ਰਾਜ਼ ਸਿੰਘਾਸਣ ਤੇ ਬੈਠਦਾ ਹੈ ਜਿਹੜਾ ਰਾਜਸਿੰਘਾਸਣ ਦੇ ਯੋਗ ਹੁੰਦਾ ਹੈ।
English
That king sits upon the throne, who is worthy of that throne.
ਜਿਨੀ ਸਚੁ ਪਛਾਣਿਆ; ਸਚੁ ਰਾਜੇ ਸੇਈ ॥
jinee sach pachhaaniaa; sach raaje seee |
Punjabi
ਜੋ ਆਪਣੇ ਸੱਚੇ ਸਾਹਿਬ ਨੂੰ ਅਨੁਭਵ ਕਰਦੇ ਹਨ; ਕੇਵਲ ਉਹ ਹੀ ਸੱਚੇ ਪਾਤਿਸ਼ਾਹ ਹਨ।
English
Those who realize the True Lord, they alone are the true kings.
ਏਹਿ ਭੂਪਤਿ ਰਾਜੇ. ਨ ਆਖੀਅਹਿ; ਦੂਜੈ ਭਾਇ ਦੁਖੁ ਹੋਈ ॥
ehi bhoopat raaje. na aakheeeh; doojai bhaae dukh hoee |
Punjabi
ਇਹ ਧਰਤੀ ਦੇ ਸੁਆਮੀ, ਪਾਤਿਸ਼ਾਹ ਨਹੀਂ ਆਖੇ ਜਾਂਦੇ। ਹੋਰਸ ਦੇ ਪਿਆਰ ਰਾਹੀਂ, ਉਹ ਕਸ਼ਟ ਉਠਾਉਂਦੇ ਹਨ।
English
These mere earthly rulers are not called kings; in the love of duality, they suffer.
ਕੀਤਾ ਕਿਆ ਸਾਲਾਹੀਐ; ਜਿਸੁ ਜਾਦੇ ਬਿਲਮ. ਨ ਹੋਈ ॥
keetaa kiaa saalaaheeai; jis jaade bilam. na hoee |
Punjabi
ਇਨਸਾਨ ਰਚੇ ਹੋਏ ਦੀ ਕਿਉਂ ਉਸਤਤੀ ਕਰੇ, ਜਿਸ ਨੂੰ ਤੁਰਦਿਆਂ ਢਿਲ ਨਹੀਂ ਲਗਦੀ?
English
Why should someone praise someone else who is also created? They depart in no time at all.
ਨਿਹਚਲੁ ਸਚਾ ਏਕੁ ਹੈ; ਗੁਰਮੁਖਿ ਬੂਝੈ. ਸੁ ਨਿਹਚਲੁ ਹੋਈ ॥੬॥
nihachal sachaa ek hai; guramukh boojhai. su nihachal hoee |6|
Punjabi
ਸਦੀਵੀ ਸਥਿਰ ਹੈ ਕੇਵਲ ਸੱਚਾ ਸੁਆਮੀ। ਜੋ, ਗੁਰਾਂ ਦੇ ਰਾਹੀਂ, ਉਸ ਨੂੰ ਸਮਝਦਾ ਹੈ, ਉਹ ਭੀ ਸਦੀਵੀ ਸਥਿਰ ਹੋ ਜਾਂਦਾ ਹੈ।
English
The One True Lord is eternal and imperishable. One who, as Gurmukh, understands becomes eternal as well. ||6||
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਸਭਨਾ ਕਾ ਪਿਰੁ ਏਕੁ ਹੈ; ਪਿਰ ਬਿਨੁ. ਖਾਲੀ ਨਾਹਿ ॥
sabhanaa kaa pir ek hai; pir bin. khaalee naeh |
Punjabi
ਇੱਕ ਸੁਆਮੀ ਹੀ ਸਾਰਿਆਂ ਦਾ ਖ਼ਸਮ ਹੈ। ਕੋਈ ਭੀ ਖ਼ਸਮ ਦੇ ਬਗੈਰ ਨਹੀਂ।
English
The One Lord is the Husband of all. No one is without the Husband Lord.
ਨਾਨਕ ਸੇ ਸੋਹਾਗਣੀ; ਜਿ ਸਤਿਗੁਰ ਮਾਹਿ ਸਮਾਹਿ ॥੧॥
naanak se sohaaganee; ji satigur maeh samaeh |1|
Punjabi
ਨਾਨਕ, ਕੇਵਲ ਉਹ ਹੀ ਸਤਵੰਤੀਆਂ ਪਤਨੀਆਂ ਹਨ, ਜੋ ਆਪਣੇ ਸੱਚੇ ਗੁਰਾਂ ਅੰਦਰ ਲੀਨ ਹੋ ਜਾਂਦੀਆਂ ਹਨ।
English
O Nanak, they are the pure soul-brides, who merge in the True Guru. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਮਨ ਕੇ ਅਧਿਕ ਤਰੰਗ; ਕਿਉ ਦਰਿ ਸਾਹਿਬ ਛੁਟੀਐ ॥
man ke adhik tarang; kiau dar saahib chhutteeai |
Punjabi
ਚਿੱਤ ਅੰਦਰ ਖ਼ਾਹਿਸ਼ ਦੀਆਂ ਅਨੇਕਾਂ ਲਹਿਰਾਂ ਉਠਦੀਆਂ ਹਨ। ਸਾਈਂ ਦੇ ਦਰਬਾਰ ਅੰਦਰ ਬੰਦਾ ਕਿਸ ਤਰ੍ਹਾਂ ਖ਼ਲਾਸੀ ਪਾ ਸਕਦਾ ਹੈ?
English
The mind is churning with so many waves of desire. How can one be emancipated in the Court of the Lord?
ਜੇ ਰਾਚੈ ਸਚ ਰੰਗਿ; ਗੂੜੈ ਰੰਗਿ ਅਪਾਰ ਕੈ ॥
je raachai sach rang; goorrai rang apaar kai |
Punjabi
ਜੇਕਰ ਬੰਦਾ ਪ੍ਰਭੂ ਦੀ ਸੱਚੀ ਪ੍ਰੀਤ ਅੰਦਰ ਲੀਨ ਹੋ ਵੰਝੇ ਤਾਂ ਉਸ ਨੂੰ ਬੇਅੰਤ ਸਾਈਂ ਦੀ ਗਹਿਰੀ ਖੁਸ਼ੀ ਦੀ ਦਾਤ ਮਿਲ ਜਾਂਦੀ ਹੈ।
English
Be absorbed in the Lord's True Love, and imbued with the deep color of the Lord's Infinite Love.
ਨਾਨਕ ਗੁਰ ਪਰਸਾਦੀ ਛੁਟੀਐ; ਜੇ ਚਿਤੁ ਲਗੈ ਸਚਿ ॥੨॥
naanak gur parasaadee chhutteeai; je chit lagai sach |2|
Punjabi
ਨਾਨਕ, ਜੇਕਰ ਇਨਸਾਨ ਦਾ ਮਨ ਸੱਚੇ ਸਾਈਂ ਨਾਲ ਜੁੜ ਜਾਵੇ ਤਾਂ ਉਹ ਗੁਰਾਂ ਦੀ ਦਇਆ ਦੁਆਰਾ, ਬੰਦਖ਼ਲਾਸ ਹੋ ਜਾਂਦਾ ਹੈ।
English
O Nanak, by Guru's Grace, one is emancipated, if the consciousness is attached to the True Lord. ||2||
ਪਉੜੀ ॥
paurree |
Punjabi
ਪਉੜੀ।
English
Pauree:
ਹਰਿ ਕਾ ਨਾਮੁ ਅਮੋਲੁ ਹੈ; ਕਿਉ ਕੀਮਤਿ ਕੀਜੈ ॥
har kaa naam amol hai; kiau keemat keejai |
Punjabi
ਅਮੋਲਕ ਹੈ ਪ੍ਰਭੂ ਦਾ ਨਾਮ। ਇਸ ਦਾ ਮੁੱਲ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?
English
The Name of the Lord is priceless. How can its value be estimated?