Ekam
Guru Granth Sahib

Ang 1099

Ang 1099 · Line 1

ਖਟੁ ਦਰਸਨ ਭ੍ਰਮਤੇ ਫਿਰਹਿ; ਨਹ ਮਿਲੀਐ ਭੇਖੰ ॥

khatt darasan bhramate fireh; neh mileeai bhekhan |

Punjabi

ਛਿਆਂ ਸ਼ਾਸਤ੍ਰਾਂ ਅੰਦਰ ਭਟਕਣ ਤੇ ਰਟਨ ਕਰਨ ਅਤੇ ਮਜ਼ਰਬੀ ਬਾਦੇ ਪਹਿਰਨ ਦੁਆਰਾ ਵਾਹਿਗੁਰੂ ਮਿਲਦਾਂ ਨਹੀਂ।

Bhai Manmohan Singh (Shabad OS, CC BY-SA)

English

The followers of the six orders wander and roam around wearing religious robes, but they do not meet God.

Dr. Sant Singh Khalsa (Shabad OS, CC BY-SA)
Ang 1099 · Line 2

ਵਰਤ ਕਰਹਿ ਚੰਦ੍ਰਾਇਣਾ; ਸੇ ਕਿਤੈ. ਨ ਲੇਖੰ ॥

varat kareh chandraaeinaa; se kitai. na lekhan |

Punjabi

ਜੋ ਚੰਦ ਸੰਬੰਧੀ ਵਰਤ ਰਖਦੇ ਹਨ, ਉਹ ਕਿਸੇ ਹਿਸਾਬ ਕਿਤਾਬ ਵਿੱਚ ਨਹੀਂ।

Bhai Manmohan Singh (Shabad OS, CC BY-SA)

English

They keep the lunar fasts, but they are of no account.

Dr. Sant Singh Khalsa (Shabad OS, CC BY-SA)
Ang 1099 · Line 3

ਬੇਦ ਪੜਹਿ ਸੰਪੂਰਨਾ; ਤਤੁ ਸਾਰ. ਨ ਪੇਖੰ ॥

bed parreh sanpooranaa; tat saar. na pekhan |

Punjabi

ਜੋ ਵੇਦਾਂ ਨੂੰ ਪੂਰਨ ਤੌਰ ਤੇ ਵਾਚਦੇ ਹਨ; ਉਹ ਸ੍ਰੇਸ਼ਟ ਅਸਲੀਅਤ ਨੂੰ ਨਹੀਂ ਵੇਖਦੇ।

Bhai Manmohan Singh (Shabad OS, CC BY-SA)

English

Those who read the Vedas in their entirety, still do not see the sublime essence of reality.

Dr. Sant Singh Khalsa (Shabad OS, CC BY-SA)
Ang 1099 · Line 4

ਤਿਲਕੁ ਕਢਹਿ. ਇਸਨਾਨੁ ਕਰਿ; ਅੰਤਰਿ ਕਾਲੇਖੰ ॥

tilak kadteh. isanaan kar; antar kaalekhan |

Punjabi

ਜੋ ਨ੍ਹਾ ਧੋ ਕੇ ਆਪਣੇ ਮੱਥੇ ਉਤੇ ਟਿੱਕੇ ਲਾਉਂਦੇ ਹਨ; ਉਨ੍ਹਾਂ ਦੇ ਅੰਦਰ ਪਾਪਾਂ ਦੀ ਕਾਲਖ ਹੈ।

Bhai Manmohan Singh (Shabad OS, CC BY-SA)

English

They apply ceremonial marks to their foreheads, and take cleansing baths, but they are blackened within.

Dr. Sant Singh Khalsa (Shabad OS, CC BY-SA)
Ang 1099 · Line 5

ਭੇਖੀ. ਪ੍ਰਭੂ, ਨ ਲਭਈ; ਵਿਣੁ ਸਚੀ ਸਿਖੰ ॥

bhekhee. prabhoo, na labhee; vin sachee sikhan |

Punjabi

ਜੋ ਧਾਰਮਕ ਲਿਬਾਸ ਪਹਿਨਦਾ ਹੈ, ਸੱਚੀ ਸਿੱਖਮਤ ਦੇ ਬਾਝੌਂ ਉਸ ਨੂੰ ਸੁਆਮੀ ਨਹੀਂ ਲੱਗਦਾ।

Bhai Manmohan Singh (Shabad OS, CC BY-SA)

English

They wear religious robes, but without the True Teachings, God is not found.

Dr. Sant Singh Khalsa (Shabad OS, CC BY-SA)
Ang 1099 · Line 6

ਭੂਲਾ ਮਾਰਗਿ ਸੋ ਪਵੈ; ਜਿਸੁ ਧੁਰਿ ਮਸਤਕਿ ਲੇਖੰ ॥

bhoolaa maarag so pavai; jis dhur masatak lekhan |

Punjabi

ਭੁੱਲਿਆ ਹੋਇਆ ਜੀਵ, ਜਿਸ ਦੇ ਮੱਥੇ ਉੱਤੇ ਚੰਗੀ ਪ੍ਰਾਲਬਧ ਮੁੱਢ ਤੋਂ ਲਿਖੀ ਹੋਈ ਹੈ; ਉਹ ਠੀਕ ਰਸਤੇ ਪੈ ਜਾਂਦਾ ਹੈ।

Bhai Manmohan Singh (Shabad OS, CC BY-SA)

English

One who had strayed, finds the Path again, if such pre-ordained destiny is written on his forehead.

Dr. Sant Singh Khalsa (Shabad OS, CC BY-SA)
Ang 1099 · Line 7

ਤਿਨਿ ਜਨਮੁ ਸਵਾਰਿਆ ਆਪਣਾ; ਜਿਨਿ ਗੁਰੁ ਅਖੀ ਦੇਖੰ ॥੧੩॥

tin janam savaariaa aapanaa; jin gur akhee dekhan |13|

Punjabi

ਕੇਵਲ ਉਹ ਹੀ ਆਪਣੇ ਮਨੁਖੀ ਜੀਵਨ ਨੂੰ ਸ਼ਸ਼ੋਭਤ ਕਰਦਾ ਹੈ, ਜੋ ਆਪਣੇ ਨੰਤ੍ਰਾਂ ਨਾਲ ਗੁਰਾਂ ਨੂੰ ਵੇਖਦਾ ਹੈ।

Bhai Manmohan Singh (Shabad OS, CC BY-SA)

English

One who sees the Guru with his eyes, embellishes and exalts his human life. ||13||

Dr. Sant Singh Khalsa (Shabad OS, CC BY-SA)
Ang 1099 · Line 8

ਡਖਣੇ ਮਃ ੫ ॥

ddakhane mahalaa 5 |

Punjabi

ਡਖਣੇ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Dakhanay, Fifth Mehl:

Dr. Sant Singh Khalsa (Shabad OS, CC BY-SA)
Ang 1099 · Line 9

ਸੋ ਨਿਵਾਹੂ ਗਡਿ; ਜੋ ਚਲਾਊ. ਨ ਥੀਐ ॥

so nivaahoo gadd; jo chalaaoo. na theeai |

Punjabi

ਆਪਣੇ ਮਨ ਅੰਦਰ ਤੂੰ ਉਸ ਪੱਖੀ ਨੂੰ ਇਸਥਿਤ ਕਰ ਜੋ ਚਲਾਇਮਾਨ ਨਹੀਂ ਹੈ।

Bhai Manmohan Singh (Shabad OS, CC BY-SA)

English

Focus on that which will not pass away.

Dr. Sant Singh Khalsa (Shabad OS, CC BY-SA)
Ang 1099 · Line 10

ਕਾਰ ਕੂੜਾਵੀ ਛਡਿ; ਸੰਮਲੁ ਸਚੁ ਧਣੀ ॥੧॥

kaar koorraavee chhadd; samal sach dhanee |1|

Punjabi

ਤੂੰ ਆਪਣੇ ਝੂਠੇ ਕਾਰਾਂ ਵਿਹਾਰਾਂ ਨੂੰ ਤਿਆਗ ਦੇ ਅਤੇ ਸੱਚੇ ਮਾਲਕ ਦਾ ਆਰਾਧਨ ਕਰ।

Bhai Manmohan Singh (Shabad OS, CC BY-SA)

English

Abandon your false actions, and meditate on the True Master. ||1||

Dr. Sant Singh Khalsa (Shabad OS, CC BY-SA)
Ang 1099 · Line 11

ਮਃ ੫ ॥

mahalaa 5 |

Punjabi

ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Fifth Mehl:

Dr. Sant Singh Khalsa (Shabad OS, CC BY-SA)
Ang 1099 · Line 12

ਹਭ ਸਮਾਣੀ ਜੋਤਿ; ਜਿਉ ਜਲ ਘਟਾਊ ਚੰਦ੍ਰਮਾ ॥

habh samaanee jot; jiau jal ghattaaoo chandramaa |

Punjabi

ਘੜਿਆਂ ਦੇ ਪਾਣੀਆਂ ਵਿੱਚ ਚੰਦ ਦੀ ਮਾਨੰਦ ਪ੍ਰਭੂ ਦਾ ਪ੍ਰਕਾਸ਼ ਸਾਰੇ ਰਮ ਰਿਹਾ ਹੈ।

Bhai Manmohan Singh (Shabad OS, CC BY-SA)

English

God's Light is permeating all, like the moon reflected in the water.

Dr. Sant Singh Khalsa (Shabad OS, CC BY-SA)
Ang 1099 · Line 13

ਪਰਗਟੁ ਥੀਆ ਆਪਿ; ਨਾਨਕ. ਮਸਤਕਿ ਲਿਖਿਆ ॥੨॥

paragatt theea aap; naanak. masatak likhiaa |2|

Punjabi

ਸੁਆਮੀ ਖ਼ੁਦ ਹੀ ਉਸ ਤੇ ਜ਼ਾਹਰ ਹੋ ਵੰਝਦਾ ਹੈ, ਜਿਸ ਦੇ ਮੱਥੇ ਤੇ ਐਸ ਤਰ੍ਹਾਂ ਲਿਖਿਆ ਹੋਇਆ ਹੈ, ਹੇ ਨਾਨਕ!

Bhai Manmohan Singh (Shabad OS, CC BY-SA)

English

He Himself is revealed, O Nanak, to one who has such destiny inscribed upon his forehead. ||2||

Dr. Sant Singh Khalsa (Shabad OS, CC BY-SA)
Ang 1099 · Line 14

ਮਃ ੫ ॥

mahalaa 5 |

Punjabi

ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Fifth Mehl:

Dr. Sant Singh Khalsa (Shabad OS, CC BY-SA)
Ang 1099 · Line 15

ਮੁਖ ਸੁਹਾਵੇ ਨਾਮੁ ਚਉ; ਆਠ ਪਹਰ ਗੁਣ ਗਾਉ ॥

mukh suhaave naam chau; aatth pehar gun gaau |

Punjabi

ਅੱਠੇ ਪਹਿਰ ਹੀ ਨਾਮ ਦਾ ਉਚਾਰਨ ਅਤੇ ਪ੍ਰਭੂ ਦੀ ਕੀਰਤੀ ਗਾਇਨ ਕਰਨ ਦੁਆਰਾ, ਸ਼ੁਦਰ ਥੀ ਵੰਝਦਾ ਹੈ, ਬੰਦੇ ਦਾ ਚਿਹਰਾ।

Bhai Manmohan Singh (Shabad OS, CC BY-SA)

English

One's face becomes beautiful, chanting the Naam, the Name of the Lord, and singing His Glorious Praises, twenty-four hours a day.

Dr. Sant Singh Khalsa (Shabad OS, CC BY-SA)
Ang 1099 · Line 16

ਨਾਨਕ. ਦਰਗਹ ਮੰਨੀਅਹਿ; ਮਿਲੀ ਨਿਥਾਵੇ ਥਾਉ ॥੩॥

naanak. daragah maneeeh; milee nithaave thaau |3|

Punjabi

ਹੇ ਨਾਨਕ! ਇਸ ਤਰ੍ਹਾਂ ਉਹ ਸਾਈਂ ਦੇ ਦਰਬਾਰ ਅੰਦਰ ਕਬੂਲ ਪੈ ਜਾਂਦਾ ਹੈ, ਤੇ ਬੇ-ਟਿਕਾਣੇ ਨੂੰ ਭੀ ਟਿਕਾਣਾ ਮਿਲ ਜਾਂਦਾ ਹੈ।

Bhai Manmohan Singh (Shabad OS, CC BY-SA)

English

O Nanak, in the Court of the Lord, you shall be accepted; even the homeless find a home there. ||3||

Dr. Sant Singh Khalsa (Shabad OS, CC BY-SA)
Ang 1099 · Line 17

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 1099 · Line 18

ਬਾਹਰ ਭੇਖਿ. ਨ ਪਾਈਐ; ਪ੍ਰਭੁ ਅੰਤਰਜਾਮੀ ॥

baahar bhekh. na paaeeai; prabh antarajaamee |

Punjabi

ਬਾਹਰਲੇ ਧਾਰਮਕ ਲਿਬਾਸ ਰਾਹੀਂ, ਦਿਲਾਂ ਦੀਆਂ ਜਾਣਨਹਾਰ ਸੁਆਮੀ ਪਾਇਆ ਨਹੀਂ ਜਾਂਦਾ।

Bhai Manmohan Singh (Shabad OS, CC BY-SA)

English

By wearing religious robes outwardly, God, the Inner-knower is not found.

Dr. Sant Singh Khalsa (Shabad OS, CC BY-SA)
Ang 1099 · Line 19

ਇਕਸੁ ਹਰਿ ਜੀਉ ਬਾਹਰੀ; ਸਭ ਫਿਰੈ ਨਿਕਾਮੀ ॥

eikas har jeeo baaharee; sabh firai nikaamee |

Punjabi

ਇੱਕ ਮਹਾਰਾਜ, ਮਾਲਕ ਦੇ ਬਗੈਰ, ਸਾਰੇ ਨਿਕੰਮ ਤੁਰਦੇ ਫਿਰਦੇ ਹਨ।

Bhai Manmohan Singh (Shabad OS, CC BY-SA)

English

Without the One Dear Lord, all wander around aimlessly.

Dr. Sant Singh Khalsa (Shabad OS, CC BY-SA)
Ang 1099 · Line 20

ਮਨੁ ਰਤਾ ਕੁਟੰਬ ਸਿਉ; ਨਿਤ ਗਰਬਿ ਫਿਰਾਮੀ ॥

man rataa kuttanb siau; nit garab firaamee |

Punjabi

ਬੰਦੇ ਦਾ ਚਿੱਤ ਉਸ ਦੇ ਟੱਬਰ ਕਬੀਲੇ ਨਾਲ ਰੰਗਿਆ ਹੋਇਆ ਹੈ ਅਤੇ ਉਹ ਸਦਾ ਹੀ ਹੰਕਾਰਿਆ ਹੋਇਆ ਫਿਰਦਾ ਹੈ।

Bhai Manmohan Singh (Shabad OS, CC BY-SA)

English

Their minds are imbued with attachment to family, and so they continually wander around, puffed up with pride.

Dr. Sant Singh Khalsa (Shabad OS, CC BY-SA)
Ang 1099 · Line 21

ਫਿਰਹਿ ਗੁਮਾਨੀ ਜਗ ਮਹਿ; ਕਿਆ ਗਰਬਹਿ ਦਾਮੀ ॥

fireh gumaanee jag meh; kiaa garabeh daamee |

Punjabi

ਮਗ਼ਰੂਰ ਮਨੁਸ਼ ਜਹਾਨ ਅੰਦਰ ਭਟਕਦੇ ਫਿਰਦੇ ਹਨ। ਵੁਹ ਆਪਣੇ ਧਨ-ਦੌਲਤ ਦਾ ਕਿਊਂ ਹੰਕਾਰ ਕਰਦੇ ਹਨ?

Bhai Manmohan Singh (Shabad OS, CC BY-SA)

English

The arrogant wander around the world; why are they so proud of their wealth?

Dr. Sant Singh Khalsa (Shabad OS, CC BY-SA)
Ang 1099 · Line 22

ਚਲਦਿਆ ਨਾਲਿ. ਨ ਚਲਈ; ਖਿਨ ਜਾਇ ਬਿਲਾਮੀ ॥

chaladiaa naal. na chalee; khin jaae bilaamee |

Punjabi

ਜਦ ਬੰਦਾ ਤੁਰਦਾ ਹੈ, ਦੌਲਤ ਉਸ ਦੇ ਨਾਲ ਨਹੀਂ ਜਾਂਦੀ। ਕਿਸੇ ਦੇਰੀ ਦੇ ਬਗ਼ੈਰ, ਇਹ ਇੱਕ ਛਿੱਨ ਵਿੱਚ ਅਲੋਪ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

Their wealth shall not go with them when they depart; in an instant, it is gone.

Dr. Sant Singh Khalsa (Shabad OS, CC BY-SA)
Ang 1099 · Line 23

ਬਿਚਰਦੇ ਫਿਰਹਿ ਸੰਸਾਰ ਮਹਿ; ਹਰਿ ਜੀ ਹੁਕਾਮੀ ॥

bicharade fireh sansaar meh; har jee hukaamee |

Punjabi

ਪੂਜਯ ਪ੍ਰਭੂ ਦੀ ਰਜ਼ਾ ਅੰਦਰ ਪ੍ਰਾਣੀ ਜਗਤ ਅੰਦਰ ਭਟਕਦੇ ਫਿਰਦੇ ਹਨ।

Bhai Manmohan Singh (Shabad OS, CC BY-SA)

English

They wander around in the world, according to the Hukam of the Lord's Command.

Dr. Sant Singh Khalsa (Shabad OS, CC BY-SA)
Ang 1099 · Line 24

ਕਰਮੁ ਖੁਲਾ. ਗੁਰੁ ਪਾਇਆ; ਹਰਿ ਮਿਲਿਆ ਸੁਆਮੀ ॥

karam khulaa. gur paaeaa; har miliaa suaamee |

Punjabi

ਜਦ ਕਿਸਮਤ ਜਾਗ ਉਠੱਦੀ ਹੈ, ਜੀਵ ਗੁਰਾਂ ਨੂੰ ਪਾ ਲੈਂਦਾ ਹੈ ਅਤੇ ਉਨ੍ਹਾਂ ਦੇ ਰਾਹੀਂ ਸੁਆਮੀ ਮਾਲਕ ਨਾਲ ਮਿਲ ਜਾਂਦਾ ਹੈ।

Bhai Manmohan Singh (Shabad OS, CC BY-SA)

English

When one's karma is activated, one finds the Guru, and through Him, the Lord and Master is found.

Dr. Sant Singh Khalsa (Shabad OS, CC BY-SA)
Ang 1099 · Line 25

ਜੋ ਜਨੁ ਹਰਿ ਕਾ ਸੇਵਕੋ; ਹਰਿ ਤਿਸ ਕੀ ਕਾਮੀ ॥੧੪॥

jo jan har kaa sevako; har tis kee kaamee |14|

Punjabi

ਜਿਹੜਾ ਇਨਸਾਨ ਪ੍ਰਭੂ ਦਾ ਦਾਸ ਹੈ, ਉਸ ਦੇ ਕੰਮ ਪ੍ਰਭੂ ਰਾਸ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

That humble being, who serves the Lord, has his affairs resolved by the Lord. ||14||

Dr. Sant Singh Khalsa (Shabad OS, CC BY-SA)
Ang 1099 · Line 26

ਡਖਣੇ ਮਃ ੫ ॥

ddakhane mahalaa 5 |

Punjabi

ਡਖਣੇ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Dakhanay, Fifth Mehl:

Dr. Sant Singh Khalsa (Shabad OS, CC BY-SA)
Ang 1099 · Line 27

ਮੁਖਹੁ ਅਲਾਏ ਹਭ ਮਰਣੁ; ਪਛਾਣੰਦੋ ਕੋਇ ॥

mukhahu alaae habh maran; pachhaanando koe |

Punjabi

ਆਪਣੇ ਮੂੰਹ ਨਾਲ ਹਰ ਕੋਈ ਗੱਲਾਂ ਕਰਦਾ ਹੈ; ਪ੍ਰੰਤੂ ਕੋਈ ਵਿਰਲਾ ਹੀ ਮੌਤ ਨੂੰ ਅਨੁਭਵ ਕਰਦਾ ਹੈ।

Bhai Manmohan Singh (Shabad OS, CC BY-SA)

English

All speak with their mouths, but rare are those one who realize death.

Dr. Sant Singh Khalsa (Shabad OS, CC BY-SA)
Ang 1099 · Line 28

ਨਾਨਕ. ਤਿਨਾ ਖਾਕੁ; ਜਿਨਾ ਯਕੀਨਾ. ਹਿਕ ਸਿਉ ॥੧॥

naanak. tinaa khaak; jinaa yakeenaa. hik siau |1|

Punjabi

ਨਾਨਕ ਉਨ੍ਹਾਂ ਦੇ ਪੈਰਾਂ ਦੀ ਧੂੜ ਹੈ, ਜਿਨ੍ਹਾਂ ਦਾ ਭਰੋਸਾ ਇੱਕ ਪ੍ਰਭੂ ਦੇ ਉੱਤੇ ਹੈ।

Bhai Manmohan Singh (Shabad OS, CC BY-SA)

English

Nanak is the dust of the feet of those who have faith in the One Lord. ||1||

Dr. Sant Singh Khalsa (Shabad OS, CC BY-SA)
Ang 1099 · Line 29

ਮਃ ੫ ॥

mahalaa 5 |

Punjabi

ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Fifth Mehl:

Dr. Sant Singh Khalsa (Shabad OS, CC BY-SA)
Ang 1099 · Line 30

ਜਾਣੁ ਵਸੰਦੋ ਮੰਝਿ; ਪਛਾਣੂ ਕੋ ਹੇਕੜੋ ॥

jaan vasando manjh; pachhaanoo ko hekarro |

Punjabi

ਤੂੰ ਜਾਣ ਲੈ ਕਿ ਸੁਆਮੀ ਸਾਰਿਆਂ ਦੇ ਅੰਦਰ ਵਸਦਾ ਹੈ, ਪ੍ਰੰਤੂ ਕੋਈ ਵਿਰਲਾ ਜਣਾ ਹੀ ਵੁਸ ਦਾ ਪਾਰਖੂ ਹੈ।

Bhai Manmohan Singh (Shabad OS, CC BY-SA)

English

Know that He dwells within all; rare are those who realize this.

Dr. Sant Singh Khalsa (Shabad OS, CC BY-SA)
Ang 1099 · Line 31

ਤੈ ਤਨਿ. ਪੜਦਾ ਨਾਹਿ; ਨਾਨਕ. ਜੈ ਗੁਰੁ ਭੇਟਿਆ ॥੨॥

tai tan. parradaa naeh; naanak. jai gur bhettiaa |2|

Punjabi

ਉਸ ਦੀ ਦੇਹ ਦੇ ਅੰਦਰ ਆਤਮਕ ਅਨ੍ਹੇਰੇ ਦਾ ਕੋਈ ਪਰਦਾ ਨਹੀਂ, ਜਿਸ ਨੂੰ ਗੁਰੂ ਜੀ ਮਿਲ ਪੈਂਦੇ ਹਨ, ਹੇ ਨਾਨਕ!

Bhai Manmohan Singh (Shabad OS, CC BY-SA)

English

There is no obscuring veil on the body of that one, O Nanak, who meets the Guru. ||2||

Dr. Sant Singh Khalsa (Shabad OS, CC BY-SA)
Ang 1099 · Line 32

ਮਃ ੫ ॥

mahalaa 5 |

Punjabi

ਪੰਜਵੀਂ ਪਾਤਿਸਾਹੀ।

Bhai Manmohan Singh (Shabad OS, CC BY-SA)

English

Fifth Mehl:

Dr. Sant Singh Khalsa (Shabad OS, CC BY-SA)
Ang 1099 · Line 33

ਮਤੜੀ ਕਾਂਢਕੁ ਆਹ; ਪਾਵ ਧੋਵੰਦੋ ਪੀਵਸਾ ॥

matarree kaandtak aah; paav dhovando peevasaa |

Punjabi

ਮੈਂ ਉਨ੍ਹਾਂ ਦੇ ਪੈਰਾਂ ਦਾ ਧੋਣ ਪੀਂਦਾ ਹਾਂ, ਜੋ ਆਪਣੀ ਖੋਟੀ ਮੱਤ ਨੂੰ ਬਾਹਰ ਕੱਢ ਦਿੰਦੇ ਹਨ।

Bhai Manmohan Singh (Shabad OS, CC BY-SA)

English

I drink in the water which has washed the feet of those who share the Teachings.

Dr. Sant Singh Khalsa (Shabad OS, CC BY-SA)
Ang 1099 · Line 34

ਮੂ ਤਨਿ. ਪ੍ਰੇਮੁ ਅਥਾਹ; ਪਸਣ ਕੂ. ਸਚਾ ਧਣੀ ॥੩॥

moo tan. prem athaah; pasan koo. sachaa dhanee |3|

Punjabi

ਮੇਰੀ ਦੇਹ ਅੰਦਰ ਆਪਣੇ ਸੱਚੇ ਮਾਲਕ ਨੂੰ ਵੇਖਣ ਦਾ ਬੇਅੰਤ ਪਿਆਰ ਹੈ।

Bhai Manmohan Singh (Shabad OS, CC BY-SA)

English

My body is filled with infinite love to see my True Master. ||3||

Dr. Sant Singh Khalsa (Shabad OS, CC BY-SA)
Ang 1099 · Line 35

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 1099 · Line 36

ਨਿਰਭਉ ਨਾਮੁ ਵਿਸਾਰਿਆ; ਨਾਲਿ ਮਾਇਆ ਰਚਾ ॥

nirbhau naam visaariaa; naal maaeaa rachaa |

Punjabi

ਆਦਮੀ ਭੈ-ਰਹਿਤ ਸੁਆਮੀ ਦੇ ਨਾਮ ਨੂੰ ਭੁਲਾ ਦਿੰਦਾ ਹੈ ਅਤੇ ਧਨ-ਦੌਲਤ ਨਾਲ ਜੁੜਿਆ ਹੋਇਆ ਹੈ।

Bhai Manmohan Singh (Shabad OS, CC BY-SA)

English

Forgetting the Naam, the Name of the Fearless Lord, he becomes attached to Maya.

Dr. Sant Singh Khalsa (Shabad OS, CC BY-SA)
Ang 1099 · Line 37

ਆਵੈ ਜਾਇ ਭਵਾਈਐ; ਬਹੁ ਜੋਨੀ ਨਚਾ ॥

aavai jaae bhavaaeeai; bahu jonee nachaa |

Punjabi

ਉਹ ਆਉਂਦਾ, ਜਾਂਦਾ ਤੇ ਭਟਕਦਾ ਹੈ ਅਤੇ ਘਣੇਰੀਆਂ ਜੂਨੀਆਂ ਅੰਦਰ ਨੱਚਦਾ ਹੈ।

Bhai Manmohan Singh (Shabad OS, CC BY-SA)

English

He comes and goes, and wanders, dancing in countless incarnations.

Dr. Sant Singh Khalsa (Shabad OS, CC BY-SA)
Ang 1099 · Line 38

ਬਚਨੁ ਕਰੇ. ਤੈ ਖਿਸਕਿ ਜਾਇ; ਬੋਲੇ ਸਭੁ ਕਚਾ ॥

bachan kare. tai khisak jaae; bole sabh kachaa |

Punjabi

ਉਹ ਵਾਇਦਾ ਕਰਦਾ ਹੈ ਅਤੇ ਮੁੱਕਰ ਜਾਂਦਾ ਹੈ। ਸਾਰਾ ਕੁੱਛ ਜੋ ਉਹ ਆਖਦਾ ਹੈ, ਉਹ ਝੂਠ ਹੈ।

Bhai Manmohan Singh (Shabad OS, CC BY-SA)

English

He gives his word, but then backs out. All that he says is false.

Dr. Sant Singh Khalsa (Shabad OS, CC BY-SA)
Ang 1099 · Line 39

ਅੰਦਰਹੁ ਥੋਥਾ ਕੂੜਿਆਰੁ; ਕੂੜੀ ਸਭ ਖਚਾ ॥

andarahu thothaa koorriaar; koorree sabh khachaa |

Punjabi

ਉਹ ਝੂਠਾ ਇਨਸਾਨ ਅੰਦਰੋਂ ਖ਼ਾਲੀ ਹੈ, ਉਹ ਸਮੂਹ ਝੂਠ ਅੰਦਰ ਹੀ ਖੱਚਤ ਹੋਇਆ ਹੋਇਆ ਹੈ।

Bhai Manmohan Singh (Shabad OS, CC BY-SA)

English

The false person is hollow within; he is totally engrossed in falsehood.

Dr. Sant Singh Khalsa (Shabad OS, CC BY-SA)
Ang 1099 · Line 40

ਵੈਰੁ ਕਰੇ. ਨਿਰਵੈਰ ਨਾਲਿ; ਝੂਠੇ ਲਾਲਚਾ ॥

vair kare. niravair naal; jhootthe laalachaa |

Punjabi

ਉਹ ਦੁਸ਼ਮਨੀ-ਰਹਿਤ ਨਾਲ ਦੁਸ਼ਮਨੀ ਕਰਦਾ ਹੈ ਅਤੇ ਕੂੜੇ ਲੋਭ ਅੰਦਰ ਫਾਥਾ ਹੋਇਆ ਹੈ।

Bhai Manmohan Singh (Shabad OS, CC BY-SA)

English

He tries to take vengeance upon the Lord, who bears no vengeance; such a person is trapped by falsehood and greed.

Dr. Sant Singh Khalsa (Shabad OS, CC BY-SA)
Ang 1099 · Line 41

ਮਾਰਿਆ ਸਚੈ ਪਾਤਿਸਾਹਿ; ਵੇਖਿ ਧੁਰਿ ਕਰਮਚਾ ॥

maariaa sachai paatisaeh; vekh dhur karamachaa |

Punjabi

ਉਸ ਦੇ ਅਮਲ ਦੇਖ ਕੇ ਆਦਿ ਪੁਰਖ ਸੱਚਾ ਸੁਲਤਾਨ, ਉਸ ਨੂੰ ਨਸ਼ਅ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

The True King, the Primal Lord God, kills him when He sees what he has done.

Dr. Sant Singh Khalsa (Shabad OS, CC BY-SA)
Ang 1099 · Line 42

ਜਮਦੂਤੀ ਹੈ ਹੇਰਿਆ; ਦੁਖ ਹੀ ਮਹਿ ਪਚਾ ॥

jamadootee hai heriaa; dukh hee meh pachaa |

Punjabi

ਮੌਤ ਦੇ ਫ਼ਰੇਸ਼ਤੇ ਉਸ ਨੂੰ ਤਕਾਉਂਦੇ ਹਨ ਅਤੇ ਦੁੱਖ ਅੰਦਰ ਹੀ ਉਹ ਗਲ ਸੜ ਜਾਂਦਾ ਹੈ।

Bhai Manmohan Singh (Shabad OS, CC BY-SA)

English

The Messenger of Death sees him, and he rots away in pain.

Dr. Sant Singh Khalsa (Shabad OS, CC BY-SA)
Ang 1099 · Line 43

ਹੋਆ ਤਪਾਵਸੁ ਧਰਮ ਕਾ; ਨਾਨਕ ਦਰਿ ਸਚਾ ॥੧੫॥

hoaa tapaavas dharam kaa; naanak dar sachaa |15|

Punjabi

ਸੱਚੇ ਦਰਬਾਰ ਅੰਦਰ, ਹੇ ਨਾਨਕ! ਸੱਚੇ ਸੱਚ ਨਿਆਇ ਹੁੰਦਾ ਹੈ।

Bhai Manmohan Singh (Shabad OS, CC BY-SA)

English

Even-handed justice is administered, O Nanak, in the Court of the True Lord. ||15||

Dr. Sant Singh Khalsa (Shabad OS, CC BY-SA)
Ang 1099 · Line 44

ਡਖਣੇ ਮਃ ੫ ॥

ddakhane mahalaa 5 |

Punjabi

ਡਖਦੇ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Dakhanay, Fifth Mehl:

Dr. Sant Singh Khalsa (Shabad OS, CC BY-SA)
Ang 1099 · Line 45

ਪਰਭਾਤੇ ਪ੍ਰਭ ਨਾਮੁ ਜਪਿ; ਗੁਰ ਕੇ ਚਰਣ ਧਿਆਇ ॥

parabhaate prabh naam jap; gur ke charan dhiaae |

Punjabi

ਸੁਬ੍ਹਾ ਸਵੇਰੇ ਤੂੰ ਸੁਆਮੀ ਦੇ ਨਾਂਮ ਦਾ ਉਚਾਰਨ ਕਰ ਅਤੇ ਗੁਰਾਂ ਦੇ ਪੈਰਾਂ ਦਾ ਆਰਾਧਨ ਕਰ।

Bhai Manmohan Singh (Shabad OS, CC BY-SA)

English

In the early hours of the morning, chant the Name of God, and meditate on the Feet of the Guru.

Dr. Sant Singh Khalsa (Shabad OS, CC BY-SA)
Ang 1099 · Line 46

ਜਨਮ ਮਰਣ ਮਲੁ ਉਤਰੈ; ਸਚੇ ਕੇ ਗੁਣ ਗਾਇ ॥੧॥

janam maran mal utarai; sache ke gun gaae |1|

Punjabi

ਸੱਚੇ ਸਾਈਂ ਦੀ ਮਹਿਮਾ ਗਾਇਨ ਕਰਨ ਦੁਆਰਾ, ਜੰਮਣ ਤੇ ਮਰਨ ਦੀ ਗੰਦਗੀ ਧੋਤੀ ਜਾਂਦੀ ਹੈ।

Bhai Manmohan Singh (Shabad OS, CC BY-SA)

English

The filth of birth and death is erased, singing the Glorious Praises of the True Lord. ||1||

Dr. Sant Singh Khalsa (Shabad OS, CC BY-SA)
Ang 1099 · Line 47

ਮਃ ੫ ॥

mahalaa 5 |

Punjabi

ਪੰਜਵੀਂ ਪਾਤਿਸਾਹੀ।

Bhai Manmohan Singh (Shabad OS, CC BY-SA)

English

Fifth Mehl:

Dr. Sant Singh Khalsa (Shabad OS, CC BY-SA)
Ang 1099 · Line 48

ਦੇਹ ਅੰਧਾਰੀ ਅੰਧੁ; ਸੁੰਞੀ ਨਾਮ. ਵਿਹੂਣੀਆ ॥

deh andhaaree andh; sunyee naam. vihooneea |

Punjabi

ਸਿਆਹ, ਅੰਨ੍ਹੀ ਅਤੇ ਸੱਖਣੀ ਹੈ ਕਾਂਇਆ ਪ੍ਰਭੂ ਦੇ ਨਾਮ ਦੇ ਬਗ਼ੈਰ।

Bhai Manmohan Singh (Shabad OS, CC BY-SA)

English

The body is dark, blind and empty, without the Naam, the Name of the Lord.

Dr. Sant Singh Khalsa (Shabad OS, CC BY-SA)
Ang 1099 · Line 49

ਨਾਨਕ ਸਫਲ ਜਨੰਮੁ; ਜੈ ਘਟਿ ਵੁਠਾ ਸਚੁ ਧਣੀ ॥੨॥

naanak safal janam; jai ghatt vutthaa sach dhanee |2|

Punjabi

ਨਾਨਕ, ਫਲਾਦਾਇਕ ਹੈ ਉਸ ਦਾ ਜੰਮਣਾ, ਜਿਸ ਦੇ ਮਨ ਅੰਦਰ ਉਹ ਸੱਚਾ ਮਾਲਕ ਵਸਦਾ ਹੈ।

Bhai Manmohan Singh (Shabad OS, CC BY-SA)

English

O Nanak, fruitful is the birth of one, within whose heart the True Master dwells. ||2||

Dr. Sant Singh Khalsa (Shabad OS, CC BY-SA)
Ang 1099 · Line 50

ਮਃ ੫ ॥

mahalaa 5 |

Punjabi

ਪਜੰਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Fifth Mehl:

Dr. Sant Singh Khalsa (Shabad OS, CC BY-SA)
Ang 1099 · Line 51

ਲੋਇਣ ਲੋਈ ਡਿਠ; ਪਿਆਸ. ਨ ਬੁਝੈ, ਮੂ ਘਣੀ ॥

loein loee dditth; piaas. na bujhai, moo ghanee |

Punjabi

ਆਪਣੀਆਂ ਅੱਖਾਂ ਨਾਲ ਮੈਂ ਪ੍ਰਭੂ ਦੇ ਪ੍ਰਕਾਸ਼ ਨੂੰ ਵੇਖ ਲਿਆ ਹੈ ਅਤੇ ਉਸ ਲਈ ਮੇਰੀ ਬਹੁਤੀ ਤ੍ਰੇਹ ਬੁਝਦੀ ਨਹੀਂ।

Bhai Manmohan Singh (Shabad OS, CC BY-SA)

English

With my eyes, I have seen the Light; my great thirst for Him is not quenched.

Dr. Sant Singh Khalsa (Shabad OS, CC BY-SA)