Ang 1100
ਨਾਨਕ. ਸੇ ਅਖੜੀਆ ਬਿਅੰਨਿ; ਜਿਨੀ ਡਿਸੰਦੋ. ਮਾ ਪਿਰੀ ॥੩॥
naanak. se akharreea bian; jinee ddisando. maa piree |3|
Punjabi
ਨਾਨਕ, ਉਹ ਕੋਈ ਹੋਰ ਹੀ ਨੇਤ੍ਰ ਹਨ, ਜਿਨ੍ਹਾਂ ਨਾਲ ਮੇਰਾ ਪਿਆਰਾ ਪਤੀ ਵੇਖਿਆ ਜਾਂਦਾ ਹੈ।
English
O Nanak, these are not the eyes which can see my Beloved Husband Lord. ||3||
ਪਉੜੀ ॥
paurree |
Punjabi
ਪਉੜੀ।
English
Pauree:
ਜਿਨਿ ਜਨਿ ਗੁਰਮੁਖਿ ਸੇਵਿਆ; ਤਿਨਿ ਸਭਿ ਸੁਖ ਪਾਈ ॥
jin jan guramukh seviaa; tin sabh sukh paaee |
Punjabi
ਜਿਹੜਾ ਪੁਰਸ਼, ਗੁਰਾਂ ਦੀ ਦਇਆ ਦੁਆਰਾ, ਆਪਣੇ ਸਾਈਂ ਦੀ ਘਾਲ ਕਮਾਉਂਦਾ ਹੈ; ਉਹ ਸਾਰੇ ਸੁੱਖ ਪਾ ਲੈਂਦਾ ਹੈ।
English
That humble being, who, as Gurmukh, serves the Lord, obtains all peace and pleasure.
ਓਹੁ ਆਪਿ ਤਰਿਆ ਕੁਟੰਬ ਸਿਉ; ਸਭੁ ਜਗਤੁ ਤਰਾਈ ॥
ohu aap tariaa kuttanb siau; sabh jagat taraaee |
Punjabi
ਆਪਣੇ ਟੱਬਰ ਕਬੀਲੇ ਸਮੇਤ ਉਹ ਖ਼ੁਦ ਬੱਚ ਜਾਂਦਾ ਹੈ ਅਤੇ ਸਾਰੇ ਸੰਸਾਰ ਦਾ ਭੀ ਪਾਰ ਉਤਾਰਾ ਕਰ ਦਿੰਦਾ ਹੈ।
English
He Himself is saved, along with his family, and all the world is saved as well.
ਓਨਿ ਹਰਿ ਨਾਮਾ ਧਨੁ ਸੰਚਿਆ; ਸਭ ਤਿਖਾ ਬੁਝਾਈ ॥
on har naamaa dhan sanchiaa; sabh tikhaa bujhaaee |
Punjabi
ਉਹ ਰੱਬ ਦੇ ਨਾਮ ਦੀ ਦੌਲਤ ਨੂੰ ਇਕੱਤਰ ਕਰਦਾ ਹੈ ਅਤੇ ਉਸ ਦੀ ਸਾਰੀ ਤ੍ਰੇਹ ਬੁਝ ਜਾਂਦੀ ਹੈ।
English
He collects the wealth of the Lord's Name, and all his thirst is quenched.
ਓਨਿ ਛਡੇ ਲਾਲਚ ਦੁਨੀ ਕੇ; ਅੰਤਰਿ ਲਿਵ ਲਾਈ ॥
on chhadde laalach dunee ke; antar liv laaee |
Punjabi
ਉਹ ਸੰਸਾਰ ਦੇ ਲੋਭਾਂ ਨੂੰ ਤਿਆਗ ਦਿੰਦਾ ਹੈ ਅਤੇ ਉਸ ਦੇ ਮਨ ਦੀ ਪ੍ਰਭੂ ਨਾਲ ਪ੍ਰੀਤ ਪੈ ਜਾਂਦੀ ਹੈ।
English
He renounces worldly greed, and his inner being is lovingly attuned to the Lord.
ਓਸੁ ਸਦਾ ਸਦਾ ਘਰਿ ਅਨੰਦੁ ਹੈ; ਹਰਿ ਸਖਾ ਸਹਾਈ ॥
os sadaa sadaa ghar anand hai; har sakhaa sahaaee |
Punjabi
ਹਮੇਸ਼ਾ, ਹਮੇਸ਼ਾਂ ਹੀ ਉਸ ਦੀ ਗ੍ਰਹਿ ਅੰਦਰ ਖੁਸ਼ੀ ਹੈ ਅਤੇ ਵਾਹਿਗੁਰੂ ਉਸ ਦਾ ਸਾਥੀ ਅਤੇ ਸਹਾਇਕ ਹੈ।
English
Forever and ever, the home of his heart is filled with bliss; the Lord is his companion, help and support.
ਓਨਿ ਵੈਰੀ ਮਿਤ੍ਰ, ਸਮ ਕੀਤਿਆ; ਸਭ ਨਾਲਿ ਸੁਭਾਈ ॥
on vairee mitr, sam keetiaa; sabh naal subhaaee |
Punjabi
ਉਹ ਦੁਸ਼ਮਨ ਤੇ ਦੋਸਤ ਨੂੰ ਇੱਕ ਸਮਾਨ ਜਾਣਦਾ ਹੈ ਅਤੇ ਸਾਰਿਆਂ ਦਾ ਭਲਾ ਲੋਚਦਾ ਹੈ।
English
He looks alike upon enemy and friend, and wishes well to all.
ਹੋਆ ਓਹੀ ਅਲੁ, ਜਗ ਮਹਿ; ਗੁਰ ਗਿਆਨੁ ਜਪਾਈ ॥
hoaa ohee al, jag meh; gur giaan japaaee |
Punjabi
ਇਸ ਜਹਾਨ ਅੰਦਰ ਕੇਵਲ ਉਹ ਹੀ ਪੂਰਨ ਹੁੰਦਾ ਹੈ, ਜਿਸ ਨੂੰ ਗੁਰਾਂ ਦੀ ਸਿਆਣਪ ਤੇ ਰੱਬ ਦੀ ਬੰਦਗੀ ਦੀ ਦਾਤ ਮਿਲੀ ਹੋਈ ਹੈ।
English
He alone is fulfilled in this world, who meditates on the spiritual wisdom of the Guru.
ਪੂਰਬਿ ਲਿਖਿਆ ਪਾਇਆ; ਹਰਿ ਸਿਉ ਬਣਿ ਆਈ ॥੧੬॥
poorab likhiaa paaeaa; har siau ban aaee |16|
Punjabi
ਜੋ ਕੁੱਛ ਉਸ ਲਈ ਧੁਰ ਤੋਂ ਲਿਖਿਆ ਹੋਇਆ ਹੈ, ਉਸ ਨੂੰ ਉਹ ਪਾ ਲੈਂਦਾ ਹੈ ਤੇ ਪ੍ਰਭੂ ਉਸ ਨਾਲ ਪ੍ਰਸੰਨ ਥੀ ਵੰਝਦਾ ਹੈ।
English
He obtains what is pre-ordained for him, according to the Lord. ||16||
ਡਖਣੇ ਮਃ ੫ ॥
ddakhane mahalaa 5 |
Punjabi
ਡਖਣੇ ਪੰਜਵੀਂ ਪਾਤਿਸ਼ਾਹੀ।
English
Dakhanay, Fifth Mehl:
ਸਚੁ ਸੁਹਾਵਾ ਕਾਢੀਐ; ਕੂੜੈ ਕੂੜੀ ਸੋਇ ॥
sach suhaavaa kaadteeai; koorrai koorree soe |
Punjabi
ਸੱਚਾ ਪੁਰਸ਼ ਸੁੰਦਰ ਆਖਿਆ ਜਾਂਦਾ ਹੈ ਅਤੇ ਝੂਠੀ ਹੈ ਸ਼ੁਹਰਤ ਝੂਠੇ ਇਨਸਾਨ ਦੀ।
English
The true person is said to be beautiful; false is the reputation of the false.
ਨਾਨਕ. ਵਿਰਲੇ ਜਾਣੀਅਹਿ; ਜਿਨ ਸਚੁ ਪਲੈ ਹੋਇ ॥੧॥
naanak. virale jaaneeeh; jin sach palai hoe |1|
Punjabi
ਨਾਨਕ ਬਹੁਤ ਹੀ ਥੋੜੇ ਐਹੋ ਜੇਹੇ ਪੁਰਸ਼ ਜਾਣੇ ਜਾਂਦੇ ਹਨ, ਜਿਨ੍ਹਾਂ ਦੀ ਝੋਲੀ ਵਿੱਚ ਸੱਚ ਹੈ।
English
O Nanak, rare are those who have Truth in their laps. ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਿਸ਼ਾਹੀ।
English
Fifth Mehl:
ਸਜਣ ਮੁਖੁ ਅਨੂਪੁ; ਅਠੇ ਪਹਰ ਨਿਹਾਲਸਾ ॥
sajan mukh anoop; atthe pehar nihaalasaa |
Punjabi
ਲਾਸਾਨੀ ਸੁੰਦਰਤਾ ਹੈ ਮੇਰੇ ਮਿੱਤ੍ਰ ਦੇ ਦੁਖੜੇ ਦੀ ਅੱਠੇ ਪਹਿਰ ਹੀ ਮੈਂ ਉਸ ਨੂੰ ਵੇਖਦੀ ਰਹਾਂਗੀ।
English
The face of my friend, the Lord, is incomparably beautiful; I would watch Him, twenty-four hours a day.
ਸੁਤੜੀ. ਸੋ ਸਹੁ ਡਿਠੁ; ਤੈ ਸੁਪਨੇ. ਹਉ ਖੰਨੀਐ ॥੨॥
sutarree. so sahu dditth; tai supane. hau khaneeai |2|
Punjabi
ਨੀਂਦ੍ਰ ਅੰਦਰ ਮੈਂ ਉਸ ਆਪਣੇ ਪਤੀ ਨੂੰ ਵੇਖਿਆ ਹੈ। ਉਸ ਸੁਫਨੇ ਉਤੋਂ ਮੈਂ ਕੁਰਬਾਨ ਵੰਝਦੀ ਹਾਂ।
English
In sleep, I saw my Husband Lord; I am a sacrifice to that dream. ||2||
ਮਃ ੫ ॥
mahalaa 5 |
Punjabi
ਪੰਜਵੀਂ ਪਾਤਿਸ਼ਾਹੀ।
English
Fifth Mehl:
ਸਜਣ ਸਚੁ ਪਰਖਿ; ਮੁਖਿ ਅਲਾਵਣੁ ਥੋਥਰਾ ॥
sajan sach parakh; mukh alaavan thotharaa |
Punjabi
ਤੂੰ ਆਪਣੇ ਸੱਚੇ ਮਿੱਤ੍ਰ ਨੂੰ ਅਨੁਭਵ ਕਰ ਬੇਫ਼ਾਇਦਾ ਹੈ ਮੂੰਹੋਂ ਕੇਵਲ ਲਫ਼ਜਾਂ ਦਾ ਉਚਾਰਨ ਕਰਨਾ।
English
O my friend, realize the True Lord. Just to talk about Him is useless.
ਮੰਨ ਮਝਾਹੂ ਲਖਿ; ਤੁਧਹੁ ਦੂਰਿ ਨ, ਸੁ ਪਿਰੀ ॥੩॥
man majhaahoo lakh; tudhahu door na, su piree |3|
Punjabi
ਉਸ ਨੂੰ ਤੂੰ ਆਪਣੇ ਚਿੱਤ ਅੰਦਰ ਵੇਖ ਉਹ ਪ੍ਰੀਤਮ ਤੇਰੇ ਕੋਲੋਂ ਦੁਰੇਡੇ ਨਹੀਂ।
English
See Him within your mind; your Beloved is not far away. ||3||
ਪਉੜੀ ॥
paurree |
Punjabi
ਪਉੜੀ।
English
Pauree:
ਧਰਤਿ ਆਕਾਸੁ ਪਾਤਾਲੁ ਹੈ; ਚੰਦੁ ਸੂਰੁ ਬਿਨਾਸੀ ॥
dharat aakaas paataal hai; chand soor binaasee |
Punjabi
ਜ਼ਮੀਨ, ਅਸਮਾਨ, ਪਾਤਾਲ, ਚੰਦਰਮਾ ਅਤੇ ਸੂਰਜ ਨਾਸ ਹੋ ਜਾਣਗੇ।
English
The earth, the Akaashic ethers of the sky, the nether regions of the underworld, the moon and the sun shall pass away.
ਬਾਦਿਸਾਹ ਸਾਹ ਉਮਰਾਵ ਖਾਨ; ਢਾਹਿ ਡੇਰੇ ਜਾਸੀ ॥
baadisaah saah umaraav khaan; dtaeh ddere jaasee |
Punjabi
ਪਾਤਿਸ਼ਾਹ ਸ਼ਾਹੂਕਾਰ, ਨਵਾਬ ਅਤੇ ਸਰਦਾਰ ਟੁਰ ਵੰਝਣਗੇ ਅਤੇ ਉਨ੍ਹਾਂ ਦੇ ਨਿਵਾਸ ਅਸਥਾਨ ਢਹਿ ਢੇਰੀ ਹੋ ਜਾਣਗੇ।
English
Emperors, bankers, rulers and leaders shall depart, and their homes shall be demolished.
ਰੰਗ ਤੁੰਗ ਗਰੀਬ ਮਸਤ; ਸਭੁ ਲੋਕੁ ਸਿਧਾਸੀ ॥
rang tung gareeb masat; sabh lok sidhaasee |
Punjabi
ਕੰਗਾਲ, ਅਮੀਰ, ਠਸਕੀਨ ਅਤੇ ਮਤਵਾਲੇ। ਇਹ ਸਾਰੇ ਪੁਰਸ਼ ਟੁਰ ਵੰਝਣਗੇ।
English
The poor and the rich, the humble and the intoxicated, all these people shall pass away.
ਕਾਜੀ ਸੇਖ ਮਸਾਇਕਾ; ਸਭੇ ਉਠਿ ਜਾਸੀ ॥
kaajee sekh masaaeikaa; sabhe utth jaasee |
Punjabi
ਕਾਜ਼ੀ, ਪ੍ਰਚਾਰਕ ਅਤੇ ਤਪੱਸਵੀ ਸਾਰੇ ਖੜੇ ਹੋ ਤੁਰ ਜਾਣਗੇ।
English
The Qazis, Shaykhs and preachers shall all arise and depart.
ਪੀਰ ਪੈਕਾਬਰ ਅਉਲੀਏ; ਕੋ ਥਿਰੁ. ਨ ਰਹਾਸੀ ॥
peer paikaabar aaulee; ko thir. na rahaasee |
Punjabi
ਰੂਹਾਨੀ ਰਹਿਬਰ, ਪੈਗੰਬਰ ਅਤੇ ਸਾਈਂ ਦੇ ਸਜਣ, ਕੋਈ ਭੀ ਅਸਥਿਰ ਨਹੀਂ ਰਹੇਗਾ।
English
The spiritual teachers, prophets and disciples - none of these shall remain permanently.
ਰੋਜਾ ਬਾਗ ਨਿਵਾਜ ਕਤੇਬ; ਵਿਣੁ ਬੁਝੇ. ਸਭ ਜਾਸੀ ॥
rojaa baag nivaaj kateb; vin bujhe. sabh jaasee |
Punjabi
ਵਰਤ, ਨਿਮਾਜ਼ ਦਾ ਸੱਦਾ, ਨਮਾਜ਼ ਅਤੇ ਮੁਸਲਮਾਨੀ ਈਸਾਈ ਤੇ ਮੂਸਾਈ ਮਜ਼ਹਬੀ ਗ਼ੰਥ; ਵਾਹਿਗੁਰੂ ਨੂੰ ਜਾਣਨ ਦੇ ਬਗ਼ੈਰ ਸਾਰੇ ਅਲੋਪ ਹੋ ਜਾਣਗੇ।
English
Fasts, calls to prayer and sacred scriptures - without understanding, all these shall vanish.
ਲਖ ਚਉਰਾਸੀਹ ਮੇਦਨੀ; ਸਭ ਆਵੈ ਜਾਸੀ ॥
lakh chauraaseeh medanee; sabh aavai jaasee |
Punjabi
ਧਰਤੀ ਦੀਆਂ ਸਾਰੀਆਂ ਚੁਰਾਸੀ ਲੱਖ ਜੂਨੀਆਂ ਆਉਂਦੀਆਂ ਅਤੇ ਜਾਂਦੀਆਂ ਰਹਿਣਗੀਆਂ।
English
The 8.4 million species of beings of the earth shall all continue coming and going in reincarnation.
ਨਿਹਚਲੁ ਸਚੁ ਖੁਦਾਇ ਏਕੁ; ਖੁਦਾਇ ਬੰਦਾ, ਅਬਿਨਾਸੀ ॥੧੭॥
nihachal sach khudaae ek; khudaae bandaa, abinaasee |17|
Punjabi
ਅਹਿੱਲ ਹੈ ਇਕ ਸੱਚਾ ਸੁਆਮੀ, ਸੁਆਮੀ ਦਾ ਗੋਲਾ ਭੀ ਸਦੀਵੀ ਸਥਿਰ ਹੈ।
English
The One True Lord God is eternal and unchanging. The Lord's slave is also eternal. ||17||
ਡਖਣੇ ਮਃ ੫ ॥
ddakhane mahalaa 5 |
Punjabi
ਡਖਣੇ ਪੰਜਵੀਂ ਪਾਤਿਸ਼ਾਹੀ।
English
Dakhanay, Fifth Mehl:
ਡਿਠੀ ਹਭ ਢੰਢੋਲਿ; ਹਿਕਸੁ ਬਾਝੁ. ਨ ਕੋਇ ॥
dditthee habh dtandtol; hikas baajh. na koe |
Punjabi
ਮੈਂ ਸਾਰਿਆਂ ਨੂੰ ਵੇਖ ਭਾਲ ਲਿਆ ਹੈ। ਇਕ ਸਾਹਿਬ ਦੇ ਬਗ਼ੈਰ, ਹੋਰ ਕੋਈ ਨਹੀਂ।
English
I have seen and examined all; without the One Lord, there is none at all.
ਆਉ ਸਜਣ. ਤੂ ਮੁਖਿ ਲਗੁ; ਮੇਰਾ ਤਨੁ ਮਨੁ ਠੰਢਾ ਹੋਇ ॥੧॥
aau sajan. too mukh lag; meraa tan man tthandtaa hoe |1|
Punjabi
ਆ ਕੇ ਤੂੰ ਮੈਨੂੰ ਆਪਣਾ ਮੁਖੜਾ ਵਿਖਾਲ, ਹੇ ਮੇਰੇ ਮਿੱਤ੍ਰ! ਤਾਂ ਜੋ ਮੇਰੀ ਦੇਹੀ ਤੇ ਆਤਮਾ ਸੀਤਲ ਹੋ ਵੰਝਣ।
English
Come, and show me Your face, O my friend, so that my body and mind may be cooled and soothed. ||1||
ਮਃ ੫ ॥
mahalaa 5 |
Punjabi
ਪੰਜੀਵੀਂ ਪਾਤਿਸ਼ਾਹੀ।
English
Fifth Mehl:
ਆਸਕੁ, ਆਸਾ ਬਾਹਰਾ; ਮੂ ਮਨਿ, ਵਡੀ ਆਸ ॥
aasak, aasaa baaharaa; moo man, vaddee aas |
Punjabi
ਪ੍ਰੇਮੀ ਉਮੈਦ ਦੇ ਬਗੈਰ ਹੈ, ਪ੍ਰੰਤੂ ਮੇਰੇ ਚਿੱਤ ਅੰਦਰ ਭਾਰੀ ਉਮੈਦ ਹੈ।
English
The lover is without hope, but within my mind, there is great hope.
ਆਸ ਨਿਰਾਸਾ, ਹਿਕੁ ਤੂ; ਹਉ ਬਲਿ ਬਲਿ, ਬਲਿ ਗਈਆਸ ॥੨॥
aas niraasaa, hik too; hau bal bal, bal geeaas |2|
Punjabi
ਖ਼ਾਹਿਸ਼ਾਂ ਅੰਦਰ ਕੇਵਲ ਤੂੰ ਹੀ, ਹੇ ਸੁਆਮੀ! ਖ਼ਾਹਿਸ਼-ਰਹਿਤ ਰਹਿੰਦਾ ਹੈਂ। ਕੁਰਬਾਨ, ਕੁਰਬਾਨ, ਕੁਰਬਾਨ ਹਾਂ ਮੈਂ ਤੇਰੇ ਉਤੋਂ।
English
In the midst of hope, only You, O Lord, remain free of hope; I am a sacrifice, a sacrifice, a sacrifice to You. ||2||
ਮਃ ੫ ॥
mahalaa 5 |
Punjabi
ਪੰਜਵੀਂ ਪਾਤਿਸ਼ਾਹੀ।
English
Fifth Mehl:
ਵਿਛੋੜਾ ਸੁਣੇ ਡੁਖੁ; ਵਿਣੁ ਡਿਠੇ ਮਰਿਓਦਿ ॥
vichhorraa sune ddukh; vin dditthe mariod |
Punjabi
ਜੇਕਰ ਮੈਂ ਤੇਰੇ ਨਾਲੋਂ ਵਿਛੜਨ ਬਾਰੇ ਸੁਣ ਭੀ ਲਵਾਂ, ਤਾਂ ਮੈਨੂੰ ਦੁਖ ਹੁੰਦਾ ਹੈ, ਹੇ ਮੇਰੇ ਸੁਆਮੀ! ਪ੍ਰੰਤੂ ਜੰਫ਼ੇਕਰ ਮੈਂ ਤੈਨੂੰ ਨਾਂ ਵੇਖਾਂ ਤਾਂ ਮੈਂ ਮਰ ਵੰਝਦਾ ਹਾਂ।
English
Even if I just hear of separation from You, I am in pain; without seeing You, O Lord, I die.
ਬਾਝੁ ਪਿਆਰੇ ਆਪਣੇ; ਬਿਰਹੀ, ਨਾ ਧੀਰੋਦਿ ॥੩॥
baajh piaare aapane; birahee, naa dheerod |3|
Punjabi
ਆਪਣੇ ਪ੍ਰੀਤਮ ਦੇ ਬਗ਼ੈਰ, ਵਿਛੁੜਿਆ ਹੋਇਆ ਪ੍ਰੇਮੀ ਧੀਰਜ ਨਹੀਂ ਕਰ ਸਕਦਾ।
English
Without her Beloved, the separated lover takes no comfort. ||3||
ਪਉੜੀ ॥
paurree |
Punjabi
ਪਉੜੀ।
English
Pauree:
ਤਟ ਤੀਰਥ ਦੇਵ ਦੇਵਾਲਿਆ; ਕੇਦਾਰੁ ਮਥੁਰਾ ਕਾਸੀ ॥
tatt teerath dev devaaliaa; kedaar mathuraa kaasee |
Punjabi
ਨਦੀਆਂ ਦੇ ਕਿਨਾਰੇ, ਯਾਤ੍ਰਾ ਅਸਥਾਨ, ਦੇਵਤੇ, ਠਾਕੁਰ-ਦੁਆਰੇ, ਕਿਦਾਰਨਾਥ, ਮਾਥਰਾ, ਬਨਾਰਸ।
English
River-banks, sacred shrines, idols, temples, and places of pilgrimage like Kaydarnaat'h, Mat'huraa and Benares,
ਕੋਟਿ ਤੇਤੀਸਾ ਦੇਵਤੇ; ਸਣੁ ਇੰਦ੍ਰੈ ਜਾਸੀ ॥
kott teteesaa devate; san indrai jaasee |
Punjabi
ਅਤੇ ਤੇਤੀ ਕ੍ਰੋੜ ਦੇਵ, ਸਮੇਤ ਇੰਦਰ ਦੇ ਟੁਰ ਵੰਝਣਗੇ।
English
the three hundred thirty million gods, along with Indra, shall all pass away.
ਸਿਮ੍ਰਿਤਿ ਸਾਸਤ੍ਰ ਬੇਦ ਚਾਰਿ; ਖਟੁ ਦਰਸ ਸਮਾਸੀ ॥
simrit saasatr bed chaar; khatt daras samaasee |
Punjabi
ਸਿਮ੍ਰਤੀਆਂ, ਸ਼ਾਸਤ੍ਰ, ਚਾਰੇ ਵੇਦ ਅਤੇ ਛੇ ਭੇਖ ਅਲੋਪ ਥੀ ਵੰਝਣਗੇ।
English
The Simritees, Shaastras, the four Vedas and the six systems of philosophy shall vanish.
ਪੋਥੀ ਪੰਡਿਤ ਗੀਤ ਕਵਿਤ; ਕਵਤੇ ਭੀ ਜਾਸੀ ॥
pothee panddit geet kavit; kavate bhee jaasee |
Punjabi
ਪੁਸਤਕਾਂ, ਵਿਦਵਾਨ, ਗੀਤ, ਕਵਿਤਾਵਾਂ ਅਤੇ ਕਵੀਸ਼ਰ ਭੀ ਚਾਲੇ ਪਾ ਜਾਣਗੇ।
English
Prayer books, Pandits, religious scholars, songs, poems and poets shall also depart.
ਜਤੀ ਸਤੀ ਸੰਨਿਆਸੀਆ; ਸਭਿ ਕਾਲੈ ਵਾਸੀ ॥
jatee satee saniaaseea; sabh kaalai vaasee |
Punjabi
ਪ੍ਰਹੇਜ਼ਗਾਰ, ਦਾਨੀ ਅਤੇ ਇਕਾਂਤੀ-ਸਾਰੇ ਮੌਤ ਦੇ ਅਧੀਨ ਹਨ।
English
Those who are celibate, truthful and charitiable, and the Sannyaasee hermits are all subject to death.
ਮੁਨਿ ਜੋਗੀ ਦਿਗੰਬਰਾ; ਜਮੈ ਸਣੁ ਜਾਸੀ ॥
mun jogee diganbaraa; jamai san jaasee |
Punjabi
ਚੁੱਪ-ਧਾਰੀ-ਸਾਧੂ, ਯੌਗੀ ਅਤੇ ਨਾਗੇ ਮੌਤ ਦੇ ਦੂਤਾਂ ਸਮੇਤ ਕੂਚ ਕਰ ਜਾਣਗੇ।
English
The silent sages, the Yogis and the nudists, along with the Messengers of Death, shall pass away.
ਜੋ ਦੀਸੈ ਸੋ ਵਿਣਸਣਾ; ਸਭ ਬਿਨਸਿ ਬਿਨਾਸੀ ॥
jo deesai so vinasanaa; sabh binas binaasee |
Punjabi
ਜੋ ਕੁੱਛ ਭੀ ਦਿਸਦਾ ਹੈ, ਉਹ ਨਾਸ ਹੋ ਜਾਊਗਾ। ਸਾਰੇ ਹੀ ਟੁੱਟ ਭੱਜ ਕੇ ਅਲੋਪ ਹੋ ਜਾਣਗੇ।
English
Whatever is seen shall perish; all will dissolve and disappear.
ਥਿਰੁ ਪਾਰਬ੍ਰਹਮੁ ਪਰਮੇਸਰੋ; ਸੇਵਕੁ ਥਿਰੁ ਹੋਸੀ ॥੧੮॥
thir paarabraham paramesaro; sevak thir hosee |18|
Punjabi
ਸਦੀਵੀ ਸਥਿਰ ਹੈ ਸ੍ਰੋਮਣੀ ਮਾਲਕ। ਉਸ ਦਾ ਗੋਲਾ ਭੀ ਸਥਿਰ ਹੋ ਜਾਂਦਾਹੈ।
English
Only the Supreme Lord God, the Transcendent Lord, is permanent. His servant becomes permanent as well. ||18||
ਸਲੋਕ ਡਖਣੇ ਮਃ ੫ ॥
salok ddakhane mahalaa 5 |
Punjabi
ਸਲੋਕ ਡਖਦੇ ਪੰਜਵੀਂ ਪਾਤਿਸ਼ਾਹੀ।
English
Salok Dakhanay, Fifth Mehl:
ਸੈ ਨੰਗੇ. ਨਹ ਨੰਗ ਭੁਖੇ; ਲਖ. ਨ ਭੁਖਿਆ ॥
sai nange. neh nang bhukhe; lakh. na bhukhiaa |
Punjabi
ਸੈਂਕੜੇ ਹੀ ਨੰਗੇਜੇ ਐਸੇ ਇਨਸਾਨ ਨੂੰ ਨੰਗਧੜੰਗ ਨਹੀਂ ਕਰਦੇ ਤੇ ਲਖਾਂ ਹੀ ਭੁਖਾਂ ਉਸ ਨੂੰ ਖੁਧਿਆਵੰਤ ਨਹੀਂ ਬਦਾਉਂਦੀਆਂ,
English
Hundreds of times naked does not make the person naked; tens of thousands of hungers do not make him hungry;
ਡੁਖੇ ਕੋੜਿ. ਨ ਡੁਖ; ਨਾਨਕ. ਪਿਰੀ ਪਿਖੰਦੋ ਸੁਭ ਦਿਸਟਿ ॥੧॥
ddukhe korr. na ddukh; naanak. piree pikhando subh disatt |1|
Punjabi
ਅਤੇ ਕ੍ਰੋੜਾਂ ਹੀ ਪੀੜਾਂ ਉਸ ਨੂੰ ਦੁਖੀ ਨਹੀਂ ਕਰਦੀਆਂ, ਜਿਸ ਉਤੇ ਪਤੀ ਆਪਣੇ ਭਲਾ ਚਿਤਵਣ ਵਾਲੇ ਨੇਤ੍ਰਾਂ ਨਾਲ ਵੇਖਦਾ ਹੈ, ਹੇ ਨਾਨਕ!
English
millions of pains do not cause him pain. O Nanak, the Husband Lord blesses him with his Glance of Grace. ||1||