Ang 1102
ਗਿਆਨੁ ਰਾਸਿ ਨਾਮੁ ਧਨੁ ਸਉਪਿਓਨੁ; ਇਸੁ ਸਉਦੇ ਲਾਇਕ ॥
giaan raas naam dhan saupion; is saude laaeik |
Punjabi
ਪ੍ਰਭੂ ਨੇ ਮੈਨੂੰ ਬਹਮਬੋਧ ਦੀ ਪੂੰਜੀ ਅਤੇ ਆਪਣੇ ਨਾਮ ਦੀ ਦੌਲਤ ਬਖ਼ਸ਼ੀ ਹੈ ਅਤੇ ਮੈਨੂੰ ਇਸ ਸੌਦੇ ਸੂਤ ਦੇ ਯੋਗ ਬਣਾਇਆ ਹੈ।
English
He has blessed me with the capital, the wealth of spiritual wisdom; He has made me worthy of this merchandise.
ਸਾਝੀ ਗੁਰ ਨਾਲਿ ਬਹਾਲਿਆ; ਸਰਬ ਸੁਖ ਪਾਇਕ ॥
saajhee gur naal bahaaliaa; sarab sukh paaeik |
Punjabi
ਉਸ ਨੇ ਮੈਨੂੰ ਗੁਰਾਂ ਨਾਲ ਭਾਈਵਾਲ ਬਦਾ ਦਿੱਦਾ ਹੈ ਅਤੇ ਮੈਨੂੰ ਸਾਰੇ ਆਰਾਮ ਪ੍ਰਾਪਤ ਹੋ ਗਏ ਹਨ।
English
He has made me a partner with the Guru; I have obtained all peace and comforts.
ਮੈ ਨਾਲਹੁ ਕਦੇ. ਨ ਵਿਛੁੜੈ; ਹਰਿ ਪਿਤਾ. ਸਭਨਾ ਗਲਾ ਲਾਇਕ ॥੨੧॥
mai naalahu kade. na vichhurrai; har pitaa. sabhanaa galaa laaeik |21|
Punjabi
ਪ੍ਰਭੂ! ਮੇਰਾ ਬਾਪੂ, ਜੋ ਸਾਰੀਆਂ ਸ਼ੋਆਂ ਕਰਨ ਨੂੰ ਸਮਰਥ ਹੈ, ਮੇਰੇ ਨਾਲੋਂ, ਕਦਾਚਿਤ ਵੱਖਰਾ ਨਹੀਂ ਹੁੰਦਾ।
English
He is with me, and shall never separate from me; the Lord, my father, is potent to do everything. ||21||
ਸਲੋਕ ਡਖਣੇ ਮਃ ੫ ॥
salok ddakhane mahalaa 5 |
Punjabi
ਸਲੋਕ ਡਖਦੇ ਪੰਜਵੀਂ ਪਾਤਿਸ਼ਾਹੀ।
English
Salok, Dakhanay, Fifth Mehl:
ਨਾਨਕ. ਕਚੜਿਆ ਸਿਉ ਤੋੜਿ; ਢੂਢਿ ਸਜਣ ਸੰਤ ਪਕਿਆ ॥
naanak. kacharriaa siau torr; dtoodt sajan sant pakiaa |
Punjabi
ਨਾਨਕ ਤੂੰ ਕੂੜਿਆਂ ਨਾਲ ਤੋੜ ਵਿਛੋੜੀ ਕਰ ਦੇ ਅਤੇ ਸਾਧੂਆਂ ਦੀ ਭਾਲ ਕਰ ਜੋ ਸੱਚੇ ਮਿੱਤ੍ਰ ਹਨ।
English
O Nanak, break away from the false, and seek out the Saints, your true friends.
ਓਇ ਜੀਵੰਦੇ ਵਿਛੁੜਹਿ; ਓਇ ਮੁਇਆ. ਨ ਜਾਹੀ ਛੋੜਿ ॥੧॥
oe jeevande vichhurreh; oe mueaa. na jaahee chhorr |1|
Punjabi
ਉਹ ਕੂੜੇ ਤੈਨੂੰ ਜੀਉਂਦੇ ਜੀਅ ਛੱਡ ਜਾਣਗੇ ਅਤੇ ਉਹ ਸਾਧੂ ਤੈਨੂੰ ਮਰੇ ਹੋਏ ਨੂੰ ਭੀ ਨਹੀਂ ਤਿਆਗਣਗੇ।
English
The false shall leave you, even while you are still alive; but the Saints shall not forsake you, even when you are dead. ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਿਸ਼ਾਹੀ।
English
Fifth Mehl:
ਨਾਨਕ. ਬਿਜੁਲੀਆ ਚਮਕੰਨਿ; ਘੁਰਨਿੑ ਘਟਾ ਅਤਿ ਕਾਲੀਆ ॥
naanak. bijuleea chamakan; ghurana ghattaa at kaaleea |
Punjabi
ਨਾਨਕ, ਬਿਜਲੀ ਲਿਸ਼ਕਦੀ ਹੈ ਅਤੇ ਬੱਦਲਾਂ ਦੀ ਬਹੁਤੀ ਕਾਲੀ ਘਟਾ ਗੱਜਦੀ ਹੈ।
English
O Nanak, the lightning flashes, and thunder echoes in the dark black clouds.
ਬਰਸਨਿ ਮੇਘ ਅਪਾਰ; ਨਾਨਕ. ਸੰਗਮਿ ਪਿਰੀ ਸੁਹੰਦੀਆ ॥੨॥
barasan megh apaar; naanak. sangam piree suhandeea |2|
Punjabi
ਬੱਦਲਾਂ ਵਿਚੋਂ ਬੇਅੰਤ ਬਰਖਾ ਹੁੰਦੀ ਹੈ, ਹੇ ਨਾਨਕ ਅਤੇ ਪਤਨੀਆਂ ਆਪਣੇ ਪ੍ਰੀਤਮ ਨਾਲ ਸ਼ੋਭਦੀਆਂ ਹਨ।
English
The downpour from the clouds is heavy; O Nanak, the soul-brides are exalted and embellished with their Beloved. ||2||
ਮਃ ੫ ॥
mahalaa 5 |
Punjabi
ਪੰਜਵੀਂ ਪਾਤਿਸ਼ਾਹੀ।
English
Fifth Mehl:
ਜਲ ਥਲ ਨੀਰਿ ਭਰੇ; ਸੀਤਲ ਪਵਣ ਝੁਲਾਰਦੇ ॥
jal thal neer bhare; seetal pavan jhulaarade |
Punjabi
ਜੇਕਰ ਪਾਣੀ ਵਾਲੇ ਛੱਪੜ ਅਤੇ ਜ਼ਮੀਨਾਂ, ਜਲ ਨਾਲ ਪੂਰਤ ਹੋਣ ਅਤੇ ਠੰਢੀ ਹਵਾ ਵਗਦੀ ਹੋਵੇ;
English
The ponds and the lands are overflowing with water, and the cold wind is blowing.
ਸੇਜੜੀਆ ਸੋਇੰਨ; ਹੀਰੇ ਲਾਲ ਜੜੰਦੀਆ ॥
sejarreea soein; heere laal jarrandeea |
Punjabi
ਜੇਕਰ ਉਸ ਦਾ ਪਲੰਘ ਸੋਨੇ, ਮਾਣਿਕਾਂ ਅਤੇ ਜਵਾਹਿਰਾਤਾਂ ਨਾਲ ਜੜਿਆ ਹੋਵੇ,
English
Her bed is adorned with gold, diamonds and rubies;
ਸੁਭਰ ਕਪੜ ਭੋਗ; ਨਾਨਕ. ਪਿਰੀ ਵਿਹੂਣੀ ਤਤੀਆ ॥੩॥
subhar kaparr bhog; naanak. piree vihoonee tateea |3|
Punjabi
ਅਤੇ ਜੇਕਰ ਉਸ ਦੇ ਕੋਲ ਸੁਲੱਖਣੇ ਬਸਤਰ ਅਤੇ ਨਿਆਮਤਾਂ ਹੋਣ ਤਾਂ ਵੀ, ਹੇ ਨਾਨਕ! ਆਪਣੇ ਪ੍ਰੀਤਮ ਦੇ ਬਗ਼ੈਰ, ਪਤਨੀ ਸੜਦੀ ਬਲਦੀ ਰਹਿੰਦੀ ਹੈ।
English
she is blessed with beautiful gowns and delicacies, O Nanak, but without her Beloved, she burns in agony. ||3||
ਪਉੜੀ ॥
paurree |
Punjabi
ਪਉੜੀ।
English
Pauree:
ਕਾਰਣੁ ਕਰਤੈ ਜੋ ਕੀਆ; ਸੋਈ ਹੈ ਕਰਣਾ ॥
kaaran karatai jo keea; soee hai karanaa |
Punjabi
ਪ੍ਰਾਣੀ ਉਹੀ ਕੰਮ ਕਰਦਾ ਹੈ, ਜਿਹੜਾ ਸਿਰਜਣਹਾਰ ਸੁਆਮੀ ਉਸ ਪਾਸੋਂ ਕਰਵਾਉਂਦਾ ਹੈ।
English
He does the dees which the Creator causes him to do.
ਜੇ ਸਉ ਧਾਵਹਿ ਪ੍ਰਾਣੀਆ; ਪਾਵਹਿ ਧੁਰਿ ਲਹਣਾ ॥
je sau dhaaveh praaneea; paaveh dhur lahanaa |
Punjabi
ਜੇਕਰ ਤੂੰ ਸੈਂਕੜੇ ਪਾਸੀਂ ਭਜਿਆ ਭੀ ਫਿਰੇ, ਹੇ ਨਾਸਵੰਤ ਬੰਦੇ! ਤੈਨੂੰ ਉਹੀ ਕੁੱਛ ਪ੍ਰਾਪਤ ਹੋਵੇਗਾ, ਜੋ ਮੁੱਢ ਤੋਂ ਤੈਨੂੰ ਮਿਲਣਾ ਲਿਖਿਆ ਹੋਇਆ ਹੈ।
English
Even if you run in hundreds of directions, O mortal, you shall still receive what you are pre-destined to receive.
ਬਿਨੁ ਕਰਮਾ ਕਿਛੂ. ਨ ਲਭਈ; ਜੇ ਫਿਰਹਿ ਸਭ ਧਰਣਾ ॥
bin karamaa kichhoo. na labhee; je fireh sabh dharanaa |
Punjabi
ਬਗ਼ੈਰ ਭਾਗਾਂ ਦੇ ਤੈਨੂੰ ਕੁੱਝ ਭੀ ਨਹੀਂ ਮਿਲਣਾ ਭਾਵੇਂ ਤੂੰ ਸਾਰੇ ਸੰਸਾਰ ਅੰਦਰ ਭਟਕਦਾ ਫਿਰੇਂ।
English
Without good karma, you shall obtain nothing, even if you wander across the whole world.
ਗੁਰ ਮਿਲਿ ਭਉ ਗੋਵਿੰਦ ਕਾ; ਭੈ ਡਰੁ ਦੂਰਿ ਕਰਣਾ ॥
gur mil bhau govind kaa; bhai ddar door karanaa |
Punjabi
ਗੁਰਾਂ ਨਾਲ ਮਿਲਣ ਦੁਆਰਾ ਪ੍ਰਭੂ ਦਾ ਡਰ ਉਤਪੰਨ ਹੋ ਜਾਂਦਾ ਹੈ ਅਤੇ ਬੰਦਾ ਹੋਰਨਾਂ ਡਰਾਂ ਤੇ ਤ੍ਰਾਸਾਂ ਤੋਂ ਖ਼ਲਾਸੀ ਪਾ ਜਾਂਦਾ ਹੈ।
English
Meeting with the Guru, you shall know the Fear of God, and other fears shall be taken away.
ਭੈ ਤੇ. ਬੈਰਾਗੁ ਊਪਜੈ; ਹਰਿ ਖੋਜਤ ਫਿਰਣਾ ॥
bhai te. bairaag aoopajai; har khojat firanaa |
Punjabi
ਪ੍ਰਭੂ ਦੇ ਡਰ ਰਾਹੀਂ ਉਪਰਾਮਤਾ ਉਤਪੰਨ ਹੋ ਜਾਂਦੀ ਹੈ ਤੇ ਆਦਮੀ ਵਾਹਿਗੁਰੂ ਨੂੰ ਲੱਭਣ ਲੱਗ ਜਾਂਦਾ ਹੈ।
English
Through the Fear of God, the attitude of detachment wells up, and one sets out in search of the Lord.
ਖੋਜਤ ਖੋਜਤ ਸਹਜੁ ਉਪਜਿਆ; ਫਿਰਿ. ਜਨਮਿ ਨ ਮਰਣਾ ॥
khojat khojat sehaj upajiaa; fir. janam na maranaa |
Punjabi
ਭਾਲਦਿਆਂ, ਭਾਲਦਿਆਂ ਬੰਦੇ ਅੰਦਰ ਗਿਆਨ ਉਤਪੰਨ ਹੋ ਜਾਂਦਾ ਹੈ ਅਤੇ ਤਦ ਉਹ ਮੁੜ ਕੇ ਆਉਂਦਾ ਤੇ ਜਾਂਦਾ ਨਹੀਂ।
English
Searching and searching, intuitive wisdom wells up, and then, one is not born to die again.
ਹਿਆਇ ਕਮਾਇ ਧਿਆਇਆ; ਪਾਇਆ ਸਾਧ ਸਰਣਾ ॥
hiaae kamaae dhiaaeaa; paaeaa saadh saranaa |
Punjabi
ਸੰਤਾਂ ਦੇ ਪਨਾਹ ਲੈਣ ਆਪਣੇ ਹਿਰਦੇ ਅੰਦਰ ਨਾਮ ਦਾ ਆਰਾਧਨ ਅਤੇ ਕਮਾਈ ਕਰਨ ਦੁਆਰਾ ਮੈਂ ਪ੍ਰਭੂ ਨੂੰ ਪਾ ਲਿਆ ਹੈ।
English
Practicing meditation within my heart, I have found the Sanctuary of the Holy.
ਬੋਹਿਥੁ. ਨਾਨਕ ਦੇਉ ਗੁਰੁ, ਜਿਸੁ ਹਰਿ ਚੜਾਏ; ਤਿਸੁ ਭਉਜਲੁ ਤਰਣਾ ॥੨੨॥
bohith. naanak deo gur, jis har charraae; tis bhaujal taranaa |22|
Punjabi
ਜਿਸ ਨੂੰ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਦੇ ਜਹਾਜ਼ ਤੇ ਚੜ੍ਹਾਉਂਦਾ ਹੈ; ਵੁਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਂਦਾ ਹੈ।
English
Whoever the Lord places on the boat of Guru Nanak, is carried across the terrifying world-ocean. ||22||
ਸਲੋਕ ਮਃ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਿਸ਼ਾਹੀ।
English
Salok, Dakhanay Fifth Mehl:
ਪਹਿਲਾ. ਮਰਣੁ ਕਬੂਲਿ; ਜੀਵਣ ਕੀ ਛਡਿ ਆਸ ॥
pahilaa. maran kabool; jeevan kee chhadd aas |
Punjabi
ਪਹਿਲ ਪ੍ਰਿਥਮੇ ਤੂੰ ਮੌਤ ਨੂੰ ਪ੍ਰਵਾਨ ਕਰ, ਜੀਉਣ ਦੀ ਉਮੈਦ ਨੂੰ ਲਾਹ ਦੇਹ,
English
First, accept death, and give up any hope of life.
ਹੋਹੁ ਸਭਨਾ ਕੀ ਰੇਣੁਕਾ; ਤਉ. ਆਉ ਹਮਾਰੈ ਪਾਸਿ ॥੧॥
hohu sabhanaa kee renukaa; tau. aau hamaarai paas |1|
Punjabi
ਅਤੇ ਸਾਰਿਆਂ ਦੇ ਪੈਰਾਂ ਦੀ ਧੂੜ ਹੋ ਜਾ, ਕੇਵਲ ਤਾਂ ਹੀ ਤੂੰ ਮੇਰੇ ਕੋਲ ਆ।
English
Become the dust of the feet of all, and then, you may come to me. ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਿਸ਼ਾਹੀ।
English
Fifth Mehl:
ਮੁਆ ਜੀਵੰਦਾ ਪੇਖੁ; ਜੀਵੰਦੇ ਮਰਿ ਜਾਨਿ ॥
muaa jeevandaa pekh; jeevande mar jaan |
Punjabi
ਵੇਖ ਲੈ, ਕਿ ਕੇਵਲ ਉਹ ਹੀ ਜੀਉਂਦਾ ਹੈ, ਜੋ ਆਪਣੇ ਆਪ ਤੋਂ ਮਰਿਆ ਹੋਇਆ ਹੈ ਅਤੇ ਜੋ ਜੀਉਂਦਾ ਹੈ, ਤੂੰ ਉਸ ਨੂੰ ਮੇਰੇ ਵਰਗਾ ਸਮਝ।
English
See, that only one who has died, truly lives; one who is alive, consider him dead.
ਜਿਨੑਾ ਮੁਹਬਤਿ ਇਕ ਸਿਉ; ਤੇ ਮਾਣਸ ਪਰਧਾਨ ॥੨॥
jinaa muhabat ik siau; te maanas paradhaan |2|
Punjabi
ਜਿਨ੍ਹਾਂ ਦਾ ਇਕ ਸੁਆਮੀ ਨਾਲ ਪਿਆਰ ਹੈ; ਕੇਵਲ ਉਹ ਹੀ ਮੁਖੀਏ ਪੁਰਸ਼ ਹਨ।
English
Those who are in love with the One Lord, are the supreme people. ||2||
ਮਃ ੫ ॥
mahalaa 5 |
Punjabi
ਪੰਜਵੀਂ ਪਾਤਿਸ਼ਾਹੀ।
English
Fifth Mehl:
ਜਿਸੁ ਮਨਿ ਵਸੈ ਪਾਰਬ੍ਰਹਮੁ; ਨਿਕਟਿ. ਨ ਆਵੈ ਪੀਰ ॥
jis man vasai paarabraham; nikatt. na aavai peer |
Punjabi
ਦੁਖ ਪੀੜ ਉਸ ਦੇ ਨੇੜੇ ਨਹੀਂ ਆਉਂਦੀ, ਜਿਸ ਦੇ ਹਿਰਦੇ ਅੰਦਰ ਪਰਮ ਪ੍ਰਭੂ ਨਿਵਾਸ ਰਖਦਾ ਹੈ।
English
Pain does not even approach that person, within whose mind God abides.
ਭੁਖ ਤਿਖ ਤਿਸੁ. ਨ ਵਿਆਪਈ; ਜਮੁ. ਨਹੀ ਆਵੈ ਨੀਰ ॥੩॥
bhukh tikh tis. na viaapee; jam. nahee aavai neer |3|
Punjabi
ਭੁਖ ਅਤੇ ਤਰੇਹ ਦਾ ਉਸ ਤੇ ਕੋਈ ਅਸਰ ਨਹੀਂ ਹੁੰਦਾ ਅਤੇ ਮੌਤ ਦਾ ਦੂਤ ਉਸ ਦੇ ਨੇੜੇ ਨਹੀਂ ਲਗਦਾ।
English
Hunger and thirst do not affect him, and the Messenger of Death does not approach him. ||3||
ਪਉੜੀ ॥
paurree |
Punjabi
ਪਉੜੀ।
English
Pauree:
ਕੀਮਤਿ ਕਹਣੁ. ਨ ਜਾਈਐ; ਸਚੁ ਸਾਹ ਅਡੋਲੈ ॥
keemat kehan. na jaaeeai; sach saah addolai |
Punjabi
ਹੇ ਅਹਿੱਲ ਸਚੇ ਪਾਤਿਸ਼ਾਹ, ਤੇਰਾ ਮੁਲ ਆਖਿਆਂ ਨਹੀਂ ਜਾ ਸਕਦਾ।
English
Your worth cannot be estimated, O True, Unmoving Lord God.
ਸਿਧ ਸਾਧਿਕ ਗਿਆਨੀ ਧਿਆਨੀਆ; ਕਉਣੁ ਤੁਧੁਨੋ ਤੋਲੈ ॥
sidh saadhik giaanee dhiaaneea; kaun tudhuno tolai |
Punjabi
ਪੂਰਨ ਪੁਰਸ਼, ਅਭਿਲਾਸੀ, ਬ੍ਰਹਮ ਬੇਤੇ ਅਤੇ ਵਿਚਾਰ-ਵਾਨ, ਇਨ੍ਹਾਂ ਵਿਚੋਂ ਕਿਹੜਾ ਤੈਨੂੰ ਜੋਖ ਸਕਦਾ ਹੈ?
English
The Siddhas, seekers, spiritual teachers and meditators - who among them can measure You?
ਭੰਨਣ ਘੜਣ ਸਮਰਥੁ ਹੈ; ਓਪਤਿ ਸਭ ਪਰਲੈ ॥
bhanan gharran samarath hai; opat sabh paralai |
Punjabi
ਤੂੰ ਸਾਰਿਆਂ ਨੂੰ ਤੋੜਨ ਬਨਾਉਣ, ਰਚਨਾ ਅਤੇ ਨਾਸ ਕਰਨ ਨੂੰ ਸਰਬ ਸ਼ਕਤੀਵਾਨ ਹੈਂ।
English
You are all-powerful, to form and break; You create and destroy all.
ਕਰਣ ਕਾਰਣ ਸਮਰਥੁ ਹੈ; ਘਟਿ ਘਟਿ ਸਭ ਬੋਲੈ ॥
karan kaaran samarath hai; ghatt ghatt sabh bolai |
Punjabi
ਤੂੰ ਸਾਰੇ ਕੰਮ ਕਰਨ ਦੇ ਯੋਗ ਹੈਂ ਅਤੇ ਸਾਰਿਆਂ ਦਿਲਾਂ ਅੰਦਰ ਬੋਲਦਾ ਹੈਂ।
English
You are all-powerful to act, and inspire all to act; You speak through each and every heart.
ਰਿਜਕੁ ਸਮਾਹੇ ਸਭਸੈ; ਕਿਆ ਮਾਣਸੁ ਡੋਲੈ ॥
rijak samaahe sabhasai; kiaa maanas ddolai |
Punjabi
ਤੂੰ ਸਾਰਿਆਂ ਨੂੰ ਰੋਜ਼ੀ ਪੁਚਾਉਂਦਾ ਹੈਂ, ਪ੍ਰਾਣੀ ਕਿਉਂ ਡਿਕਡੋਲੇ ਖਾਂਦਾ ਹੈ?
English
You give sustanance to all; why should mankind waver?
ਗਹਿਰ ਗਭੀਰੁ ਅਥਾਹੁ ਤੂ; ਗੁਣ ਗਿਆਨ ਅਮੋਲੈ ॥
gahir gabheer athaahu too; gun giaan amolai |
Punjabi
ਡੂੰਗਾ, ਸੰਜੀਦਾ ਅਤੇ ਬੇਥਾਹ ਹੈਂ ਤੂੰ ਅਤੇ ਅਣਮੁੱਲੀ ਹੈ ਤੇਰੀ ਨੇਕ ਗਿਆਤ।
English
You are deep, profound and unfathomable; Your virtuous spiritual wisdom is priceless.
ਸੋਈ ਕੰਮੁ ਕਮਾਵਣਾ; ਕੀਆ ਧੁਰਿ ਮਉਲੈ ॥
soee kam kamaavanaa; keea dhur maulai |
Punjabi
ਪ੍ਰਾਣੀ ਓਹੀ ਕੰਮ ਕਰਦਾ ਹੈ ਜਿਹੜਾ ਸੁਆਮੀ ਨੇ ਮੁੱਢ ਤੋਂ ਨਿਯੱਤ ਕੀਤਾ ਹੋਇਆ ਹੈ।
English
They do the deeds which they are pre-ordained to do.
ਤੁਧਹੁ ਬਾਹਰਿ ਕਿਛੁ ਨਹੀ; ਨਾਨਕੁ ਗੁਣ ਬੋਲੈ ॥੨੩॥੧॥੨॥
tudhahu baahar kichh nahee; naanak gun bolai |23|1|2|
Punjabi
ਤੇਰੇ ਤੋਂ ਬਾਹਰ ਕੁਝ ਭੀ ਨਹੀਂ, ਹੇ ਮੇਰੇ ਸੁਆਮੀ ਨਾਨਕ ਤੇਰੀ ਮਹਿਮਾ ਉਚਾਰਨ ਕਰਦਾ ਹੈ।
English
Without You, there is nothing at all; Nanak chants Your Glorious Praises. ||23||1||2||
ਰਾਗੁ ਮਾਰੂ ਬਾਣੀ ਕਬੀਰ ਜੀਉ ਕੀ ॥
raag maaroo baanee kabeer jeeo kee |
Punjabi
ਰਾਗ ਮਾਰੂ। ਮਹਾਰਾਜ ਕਬੀਰ ਦੇ ਸ਼ਬਦ।
English
Raag Maaroo, The Word Of Kabeer Jee:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੇ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਪਡੀਆ; ਕਵਨ ਕੁਮਤਿ ਤੁਮ ਲਾਗੇ ॥
paddeea; kavan kumat tum laage |
Punjabi
ਹੇ ਪੰਡਿਤ! ਤੂੰ ਕਿਹੜੀ ਖੋਟੀ ਅਕਲ ਨਾਲ ਜੁੜਿਆ ਹੋਇਆ ਹੈਂ?
English
O Pandit, O religious scholar, in what foul thoughts are you engaged?
ਬੂਡਹੁਗੇ ਪਰਵਾਰ ਸਕਲ ਸਿਉ; ਰਾਮੁ. ਨ ਜਪਹੁ, ਅਭਾਗੇ ॥੧॥ ਰਹਾਉ ॥
booddahuge paravaar sakal siau; raam. na japahu, abhaage |1| rahaau |
Punjabi
ਜੇਕਰ ਤੂੰ ਆਪਣੇ ਪ੍ਰਭੂ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਤੂੰ ਆਪਣੇ ਸਾਰੇ ਟੱਬਰ ਕਬੀਲੇ ਸਮੇਤ ਡੁੱਬ ਜਾਵੇਂਗਾ, ਹੇ ਨਿਕਰਮਣ ਬੰਦੇ! ਠਹਿਰਾਉ।
English
You shall be drowned, along with your family, if you do not meditate on the Lord, you unfortunate person. ||1||Pause||
ਬੇਦ ਪੁਰਾਨ ਪੜੇ ਕਾ. ਕਿਆ ਗੁਨੁ; ਖਰ ਚੰਦਨ ਜਸ ਭਾਰਾ ॥
bed puraan parre kaa. kiaa gun; khar chandan jas bhaaraa |
Punjabi
ਵੇਦਾਂ ਅਤੇ ਪੁਰਾਣਾ ਨੂੰ ਵਾਚਣ ਦਾ ਕੀ ਲਾਭ ਹੈ? ਇਹ ਇਕ ਗਧੇ ਨੂੰ ਚੰਨਣ ਨਾਲ ਲੱਦਣ ਦੀ ਮਾਨੰਦ ਹੈ।
English
What is the use of reading the Vedas and the Puraanas? It is like loading a donkey with sandalwood.