Ang 1104
ਕਹੁ ਕਬੀਰ. ਜੋ ਨਾਮਿ ਸਮਾਨੇ; ਸੁੰਨ ਰਹਿਆ ਲਿਵ ਸੋਈ ॥੪॥੪॥
kahu kabeer. jo naam samaane; sun rahiaa liv soee |4|4|
Punjabi
ਕਬੀਰ ਜੀ ਆਖਦੇ ਹਨ, ਜੋ ਕੋਈ ਭੀ ਨਾਮ ਅੰਦਰ ਲੀਨ ਹੋ ਜਾਂਦਾ ਹੈ, ਉਹ ਪ੍ਰਭੂ ਦੀ ਪ੍ਰੀਤ ਅੰਦਰ ਇਸਥਿਤ ਰਿਹੰਦਾ ਹੈ।
English
Says Kabeer, whoever is absorbed in the Naam remains lovingly absorbed in the Primal, Absolute Lord. ||4||4||
ਜਉ ਤੁਮੑ. ਮੋ ਕਉ ਦੂਰਿ ਕਰਤ ਹਉ; ਤਉ ਤੁਮ ਮੁਕਤਿ ਬਤਾਵਹੁ ॥
jau tuma. mo kau door karat hau; tau tum mukat bataavahu |
Punjabi
ਜੇਕਰ ਤੂੰ ਮੈਨੂੰ ਆਪਣੇ ਕੋਲੋਂ ਦੁਰੇਡੇ ਰਖਦਾ ਹੈਂ, ਹੇ ਸੁਆਮੀ! ਤਦ ਤੂੰ ਮੈਨੂੰ ਦੱਸ, ਮੋਖ਼ਸ਼ ਕੀ ਹੈ?
English
If You keep me far away from You, then tell me, what is liberation?
ਏਕ. ਅਨੇਕ ਹੋਇ ਰਹਿਓ ਸਗਲ ਮਹਿ; ਅਬ ਕੈਸੇ ਭਰਮਾਵਹੁ ॥੧॥
ek. anek hoe rahio sagal meh; ab kaise bharamaavahu |1|
Punjabi
ਤੂੰ ਹੇ ਅਦੁੱਤੀ ਪ੍ਰਭੂ ਘਣੇਰਿਆਂ ਸਰੂਪਾਂ ਵਾਲਾ ਹੈਂ ਅਤੇ ਸਾਰਿਆਂ ਅੰਦਰ ਵਿਆਪਕ ਹੈਂ। ਤੂੰ ਹੁਣ ਮੈਨੂੰ ਕਿਸ ਤਰ੍ਹਾਂ ਭਰਮਾ ਸਕਦਾ ਹੈਂ?
English
The One has many forms, and is contained within all; how can I be fooled now? ||1||
ਰਾਮ. ਮੋ ਕਉ ਤਾਰਿ; ਕਹਾਂ ਲੈ ਜਈ ਹੈ ॥
raam. mo kau taar; kahaan lai jee hai |
Punjabi
ਹੇ ਸੁਆਮੀ! ਮੋਖ਼ਸ਼ ਦੇ ਲਈ ਤੂੰ ਮੈਨੂੰ ਕਿੱਥੇ ਲੈ ਕੇ ਜਾਵੇਗਾਂ?
English
O Lord, where will You take me, to save me?
ਸੋਧਉ ਮੁਕਤਿ. ਕਹਾ ਦੇਉ ਕੈਸੀ; ਕਰਿ ਪ੍ਰਸਾਦੁ. ਮੋਹਿ ਪਾਈ ਹੈ ॥੧॥ ਰਹਾਉ ॥
sodhau mukat. kahaa deo kaisee; kar prasaad. mohi paaee hai |1| rahaau |
Punjabi
ਮੈਨੂੰ ਦਸ, ਤੂੰ ਮੈਨੂੰ ਕਿਥੇ ਅਤੇ ਕੇਹੋ ਜੇਹੀ ਕਲਿਆਣ ਦੇਵੇਗਾਂ? ਤੇਰੀ ਮਿਹਰ ਦੁਆਰਾ ਪਹਿਲਾਂ ਹੀ ਮੈਂ ਇਸ ਨੂੰ ਪਰਾਪਤ ਕਰ ਲਿਆ ਹੈ। ਠਹਿਰਾਉ।
English
Tell me where, and what sort of liberation shall You give me? By Your Grace, I have already obtained it. ||1||Pause||
ਤਾਰਨ ਤਰਨੁ ਤਬੈ ਲਗੁ ਕਹੀਐ; ਜਬ ਲਗੁ ਤਤੁ. ਨ ਜਾਨਿਆ ॥
taaran taran tabai lag kaheeai; jab lag tat. na jaaniaa |
Punjabi
ਜਦ ਤਾਂਈਂ ਬੰਦਾ ਅਸਲੀਅਤ ਨੂੰ ਨਹੀਂ ਜਾਣਦਾ, ਉਦੋਂ ਤਾਂਈਂ ਉਹ ਤਾਰਨ ਵਾਲਾ ਅਤੇ ਤਰਨ ਵਾਲਾ ਆਖਦਾ ਹੈ।
English
People talk of salvation and being saved, as long as they do not understand the essence of reality.
ਅਬ ਤਉ ਬਿਮਲ ਭਏ ਘਟ ਹੀ ਮਹਿ; ਕਹਿ ਕਬੀਰ. ਮਨੁ ਮਾਨਿਆ ॥੨॥੫॥
ab tau bimal bhe ghatt hee meh; keh kabeer. man maaniaa |2|5|
Punjabi
ਕਬੀਰ ਜੀ ਆਖਦੇ ਹਨ, ਹੁਣ ਮੈਂ ਆਪਣੇ ਅੰਤਰ-ਆਤਮੇ ਮੈਲ-ਰਹਿਤ ਹੋ ਗਿਆ ਹਾਂ ਅਤੇ ਮੇਰੀ ਜਿੰਦੜੀ ਪ੍ਰਸੰਨ ਥੀ ਗਈ ਹੈ।
English
I have now become pure within my heart, says Kabeer, and my mind is pleased and appeased. ||2||5||
ਜਿਨਿ ਗੜ ਕੋਟ ਕੀਏ ਕੰਚਨ ਕੇ; ਛੋਡਿ ਗਇਆ ਸੋ ਰਾਵਨੁ ॥੧॥
jin garr kott kee kanchan ke; chhodd geaa so raavan |1|
Punjabi
ਜਿਸ ਨੇ ਸੋਨੇ ਦਾ ਕਿਲ੍ਹਾ ਅਤੇ ਫ਼ਸੀਲ ਬਣਾਏ ਸਨ; ਉਨ੍ਹਾਂ ਨੂੰ ਛੱਡ ਕੇ ਉਸ ਰਾਵਨ ਨੂੰ ਜਾਣਾ ਪਿਆ।
English
Raawan made castles and fortresses of gold, but he had to abandon them when he left. ||1||
ਕਾਹੇ ਕੀਜਤੁ ਹੈ; ਮਨਿ ਭਾਵਨੁ ॥
kaahe keejat hai; man bhaavan |
Punjabi
ਹੇ ਬੰਦੇ! ਤੂੰ ਕਿਉਂ ਆਪਣੀਆਂ ਮਨ-ਮਾਨੀਆਂ ਕਰਦਾ ਹੈਂ?
English
Why do you act only to please your mind?
ਜਬ ਜਮੁ ਆਇ ਕੇਸ ਤੇ ਪਕਰੈ; ਤਹ ਹਰਿ ਕੋ ਨਾਮੁ ਛਡਾਵਨ ॥੧॥ ਰਹਾਉ ॥
jab jam aae kes te pakarai; teh har ko naam chhaddaavan |1| rahaau |
Punjabi
ਜਦ ਮੌਤ ਦੇ ਦੂਤ ਨੇ ਆ ਕੇ ਤੈਨੂੰ ਜੁੰਡਿਆਂ ਤੋਂ ਫੜਿਆ, ਤਦ ਉਥੇ ਕੇਵਲ ਵਾਹਿਗੁਰੂ ਦਾ ਨਾਮ ਹੀ ਤੇਰੀ ਖ਼ਲਾਸੀ ਕਰਾਵੇਗਾ। ਠਹਿਰਾਉ।
English
When Death comes and grabs you by the hair, then only the Name of the Lord will save you. ||1||Pause||
ਕਾਲੁ. ਅਕਾਲੁ ਖਸਮ ਕਾ ਕੀਨੑਾ; ਇਹੁ ਪਰਪੰਚੁ ਬਧਾਵਨੁ ॥
kaal. akaal khasam kaa keenaa; ihu parapanch badhaavan |
Punjabi
ਮੌਤ ਅਤੇ ਜਨਮ ਸੁਆਮੀ ਦੀ ਰਚਨਾ ਹਨ। ਇਹ ਸੰਸਾਰ ਇੱਕ ਫਾਹੀ ਹੀ ਹੈ।
English
Death, and deathlessness are the creations of our Lord and Master; this show, this expanse, is only an entanglement.
ਕਹਿ ਕਬੀਰ. ਤੇ ਅੰਤੇ ਮੁਕਤੇ; ਜਿਨੑ ਹਿਰਦੈ ਰਾਮ ਰਸਾਇਨੁ ॥੨॥੬॥
keh kabeer. te ante mukate; jina hiradai raam rasaaein |2|6|
Punjabi
ਕਬੀਰ ਜੀ ਆਖਦੇ ਹਨ, ਉਹ ਓੜਕ ਨੂੰ ਮੋਖ਼ਸ਼ ਹੋ ਜਾਂਦੇ ਹਨ, ਜਿਨ੍ਹਾਂ ਦੇ ਮਨ ਅੰਦਰ ਸਾਹਿਬ ਦੇ ਨਾਮ ਦਾ ਅੰਮ੍ਰਿਤ ਹੈ।
English
Says Kabeer, those who have the sublime essence of the Lord in their hearts - in the end, they are liberated. ||2||6||
ਦੇਹੀ ਗਾਵਾ. ਜੀਉ ਧਰ ਮਹਤਉ; ਬਸਹਿ ਪੰਚ ਕਿਰਸਾਨਾ ॥
dehee gaavaa. jeeo dhar mahtau; baseh panch kirasaanaa |
Punjabi
ਕਾਂਇਆ ਇੱਕ ਪਿੰਡ ਹੈ ਅਤੇ ਆਤਮਾ ਖੇਤ ਦੀ ਮਾਲਕਣ ਹੈ। ਪੰਜ ਕਾਸ਼ਤਕਾਰ ਉਸ ਵਿੱਚਵਸਦੇ ਹਨ।
English
The body is a village, and the soul is the owner and farmer; the five farm-hands live there.
ਨੈਨੂ ਨਕਟੂ ਸ੍ਰਵਨੂ ਰਸਪਤਿ; ਇੰਦ੍ਰੀ ਕਹਿਆ. ਨ ਮਾਨਾ ॥੧॥
nainoo nakattoo sravanoo rasapat; indree kahiaa. na maanaa |1|
Punjabi
ਅੱਖਾਂ, ਨੱਕ, ਕੰਨ, ਜੀਭ ਅਤੇ ਸਪਰਸ਼; ਇਹ ਅੰਗ ਮੇਰਾ ਹੁਕਮ ਨਹੀਂ ਮੰਨਦੇ।
English
The eyes, nose, ears, tongue and sensory organs of touch do not obey any order. ||1||
ਬਾਬਾ; ਅਬ. ਨ ਬਸਉ ਇਹ ਗਾਉ ॥
baabaa; ab. na bsau ih gaau |
Punjabi
ਹੇ ਪਿਤਾ! ਮੈਂ ਹੁਣ ਇਸ ਪਿੰਡ ਵਿੱਚ ਨਹੀਂ ਰਹਿਣਾ।
English
O father, now I shall not live in this village.
ਘਰੀ ਘਰੀ ਕਾ ਲੇਖਾ ਮਾਗੈ; ਕਾਇਥੁ. ਚੇਤੂ ਨਾਉ ॥੧॥ ਰਹਾਉ ॥
gharee gharee kaa lekhaa maagai; kaaeith. chetoo naau |1| rahaau |
Punjabi
ਚਿਤ੍ਰ ਤੇ ਗੁਪਤ ਨਾਮ ਦੇ ਮੁਨੀਮ ਮੇਰੇ ਕੋਲੋਂ ਮੇਰੇ ਹਰ ਇਕ ਘੜੀ ਦਾ ਹਿਸਾਬ-ਕਿਤਾਬ ਮੰਗਦੇ ਹਨ। ਠਹਿਰਾਉ।
English
The accountants summoned Chitar and Gupat, the recording scribes of the conscious and the unconscious, to ask for an account of each and every moment. ||1||Pause||
ਧਰਮ ਰਾਇ ਜਬ ਲੇਖਾ ਮਾਗੈ; ਬਾਕੀ ਨਿਕਸੀ ਭਾਰੀ ॥
dharam raae jab lekhaa maagai; baakee nikasee bhaaree |
Punjabi
ਜਦ ਧਰਮਰਾਜਾ ਮੇਰੇ ਕੋਲੋਂ ਲੇਖਾ ਪੱਤਾ ਮੰਗੇਗਾ ਤਾਂ ਮੇਰੇ ਜ਼ਿੰਮੇ ਵੱਡਾ ਬਕਾਇਆ ਨਿਕਲੇਗਾ।
English
When the Righteous Judge of Dharma calls for my account, there shall be a very heavy balance against me.
ਪੰਚ ਕ੍ਰਿਸਾਨਵਾ ਭਾਗਿ ਗਏ; ਲੈ ਬਾਧਿਓ ਜੀਉ. ਦਰਬਾਰੀ ॥੨॥
panch krisaanavaa bhaag ge; lai baadhio jeeo. darabaaree |2|
Punjabi
ਪੰਜ ਕਿਸਾਨ ਤਦ ਨੱਸ ਜਾਣਗੇ ਅਤੇ ਪਿਆਦਾ ਆਤਮਾ ਨੂੰ ਗ੍ਰਿਫਤਾਰ ਕਰ ਲਵੇਗਾ।
English
The five farm-hands shall then run away, and the bailiff shall arrest the soul. ||2||
ਕਹੈ ਕਬੀਰੁ. ਸੁਨਹੁ ਰੇ ਸੰਤਹੁ; ਖੇਤ ਹੀ ਕਰਹੁ ਨਿਬੇਰਾ ॥
kahai kabeer. sunahu re santahu; khet hee karahu niberaa |
Punjabi
ਕਬੀਰ ਜੀ ਆਖਦੇ ਹਨ, ਸੁਣੋ ਹੇ ਸਾਧੂਓ! ਆਪਣਾ ਹਿਸਾਬ ਕਿਤਾਬ ਇਸ ਜੀਵਨ ਦੀ ਪੈਲੀ ਵਿੱਚ ਹੀ ਮੁਕਾ ਕਿਓ।
English
Says Kabeer, listen, O Saints: settle your accounts in this farm.
ਅਬ ਕੀ ਬਾਰ. ਬਖਸਿ ਬੰਦੇ ਕਉ; ਬਹੁਰਿ. ਨ ਭਉਜਲਿ ਫੇਰਾ ॥੩॥੭॥
ab kee baar. bakhas bande kau; bahur. na bhaujal feraa |3|7|
Punjabi
ਤੂੰ ਆਪਣੇ ਗੋਲੇ (ਸੇਵਕ) ਨੂੰ ਐਸ ਵਾਰੀ ਮੁਆਫ਼ ਕਰ ਦੇ, ਤਾਂ ਜੋ ਉਹ ਮੁੜ ਕੇ ਇਸ ਭਿਆਨਕ ਸਮੁੰਦਰ ਵਲ ਗੇੜਾ ਨਾਂ ਕੱਢੋ।
English
O Lord, please forgive Your slave now, in this life, so that he may not have to return again to this terrifying world-ocean. ||3||7||
ਰਾਗੁ ਮਾਰੂ ਬਾਣੀ ਕਬੀਰ ਜੀਉ ਕੀ ॥
raag maaroo baanee kabeer jeeo kee |
Punjabi
ਰਾਗ ਮਾਰੂ। ਕਬੀਰ ਮਹਾਰਾਜਾ ਦੇ ਸ਼ਬਦ।
English
Raag Maaroo, The Word Of Kabeer Jee:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਅਨਭਉ ਕਿਨੈ. ਨ ਦੇਖਿਆ; ਬੈਰਾਗੀਅੜੇ ॥
anbhau kinai. na dekhiaa; bairaageearre |
Punjabi
ਹੇ ਤਿਆਗੀ, ਕਿਸੇ ਨੇ ਭੀ ਭੈ-ਰਹਿਤ ਸੁਆਮੀ ਨੂੰ ਨਹੀਂ ਵੇਖਿਆ।
English
No one has seen the Fearless Lord, O renunciate.
ਬਿਨੁ ਭੈ. ਅਨਭਉ ਹੋਇ; ਵਣਾਹੰਬੈ ॥੧॥
bin bhai. anbhau hoe; vanaahanbai |1|
Punjabi
ਕੀ ਨਿੱਡਰ ਪ੍ਰਭੂ, ਉਸ ਦਾ ਡਰ ਧਾਰਨ ਕਰਨ ਦੇ ਬਗ਼ੈਰ ਪਾਇਆ ਜਾ ਸਕਦਾ ਹੈ, ਹੇ ਭਾਈ?
English
Without the Fear of God, how can the Fearless Lord be obtained? ||1||
ਸਹੁ ਹਦੂਰਿ ਦੇਖੈ; ਤਾਂ ਭਉ ਪਵੈ ਬੈਰਾਗੀਅੜੇ ॥
sahu hadoor dekhai; taan bhau pavai bairaageearre |
Punjabi
ਜੇਕਰ ਪ੍ਰਾਣੀ ਕੰਤ ਨੂੰ ਨੇੜੇ (ਅੰਗ ਸੰਗ) ਹੀ ਵੇਖੇ, ਕੇਵਲ ਤਦ, ਹੀ ਉਹ ਉਸ ਦਾ ਡਰ ਧਾਰਨ ਕਰਦਾ ਹੈ, ਹੇ ਤਿਆਗੀ।
English
If one sees the Presence of his Husband Lord near at hand, then he feels the Fear of God, O renunciate.
ਹੁਕਮੈ ਬੂਝੈ; ਤ ਨਿਰਭਉ ਹੋਇ ਵਣਾਹੰਬੈ ॥੨॥
hukamai boojhai; ta nirbhau hoe vanaahanbai |2|
Punjabi
ਜੇਕਰ ਇਨਸਾਨ ਪ੍ਰਭੂ ਦੀ ਰਜ਼ਾ ਨੂੰ ਅਨੁਭਵ ਕਰ ਲਵੇ, ਕੇਵਲ ਤਦ ਹੀ ਉਹ ਡਰ-ਰਹਿਤ ਹੁੰਦਾ ਹੈ, ਹੇ ਭਾਈ!
English
If he realizes the Hukam of the Lord's Command, then he becomes fearless. ||2||
ਹਰਿ. ਪਾਖੰਡੁ, ਨ ਕੀਜਈ; ਬੈਰਾਗੀਅੜੇ ॥
har. paakhandd, na keejee; bairaageearre |
Punjabi
ਤੂੰ ਆਪਣੇ ਵਾਹਿਗੁਰੂ ਨਾਲ ਦੰਭ ਨਾਂ ਕਰ, ਹੇ ਇਕਾਂਤੀ!
English
Don't practice hypocrisy with the Lord, O renunciate!
ਪਾਖੰਡਿ ਰਤਾ ਸਭੁ ਲੋਕੁ; ਵਣਾਹੰਬੈ ॥੩॥
paakhandd rataa sabh lok; vanaahanbai |3|
Punjabi
ਸਾਰੇ ਪੁਰਸ਼ ਦੰਭ ਨਾਲ ਰੰਗੇ ਹੋਏ ਹਨ, ਹੇ ਭਰਾ!
English
The whole world is filled with hypocrisy. ||3||
ਤ੍ਰਿਸਨਾ ਪਾਸੁ. ਨ ਛੋਡਈ, ਬੈਰਾਗੀਅੜੇ ॥
trisanaa paas. na chhoddee, bairaageearre |
Punjabi
ਲਾਲਚ ਇਨਸਾਨ ਦਾ ਖਹਿੜਾ ਨਹੀਂ ਛੱਡਦਾ, ਹੇ ਵਿੱਰਕਤ!
English
Thirst and desire do not just go away, O renunciate.
ਮਮਤਾ ਜਾਲਿਆ ਪਿੰਡੁ ਵਣਾਹੰਬੈ ॥੪॥
mamataa jaaliaa pindd vanaahanbai |4|
Punjabi
ਪ੍ਰਾਣੀ ਦੀ ਦੇਹ ਸੰਸਾਰੀ ਮੋਹ ਦੀ ਅੱਗ ਵਿੱਚ ਸੜ ਰਹੀ ਹੈ, ਹੇ ਭਾਈ!
English
The body is burning in the fire of worldly love and attachment. ||4||
ਚਿੰਤਾ ਜਾਲਿ ਤਨੁ ਜਾਲਿਆ; ਬੈਰਾਗੀਅੜੇ ॥
chintaa jaal tan jaaliaa; bairaageearre |
Punjabi
iਫ਼ਕਰ ਦੀ ਅੱਗ ਨੇ ਦੇਹ ਨੂੰ ਸਾੜ ਸੁੱਟਿਆ ਹੈ, ਹੇ ਤਿਆਗੀ!
English
Anxiety is burned, and the body is burned, O renunciate,
ਜੇ ਮਨੁ ਮਿਰਤਕੁ ਹੋਇ; ਵਣਾਹੰਬੈ ॥੫॥
je man miratak hoe; vanaahanbai |5|
Punjabi
ਇਨਸਾਨ ਇਸ ਕੋਲੋਂ ਬੱਚ ਜਾਂਦਾ ਹੈ, ਜੇਕਰ ਉਹ ਆਪਦੇ ਮਨ ਨੂੰ ਮਾਰ ਲਵੇ, ਹੇ ਭਾਈ!
English
only if one lets his mind become dead. ||5||
ਸਤਿਗੁਰ ਬਿਨੁ ਬੈਰਾਗੁ. ਨ ਹੋਵਈ; ਬੈਰਾਗੀਅੜੇ ॥
satigur bin bairaag. na hovee; bairaageearre |
Punjabi
ਹੇ ਤਿਆਗੀ! ਸੱਚੇ ਗੁਰਾਂ ਦੇ ਬਗ਼ੈਰ, ਕੋਈ ਉਪਰਾਮਤਾ ਨਹੀਂ ਹੋ ਸਕਦੀ,
English
Without the True Guru, there can be no renunciation,
ਜੇ ਲੋਚੈ ਸਭੁ ਕੋਇ; ਵਣਾਹੰਬੈ ॥੬॥
je lochai sabh koe; vanaahanbai |6|
Punjabi
ਭਾਵੇਂ ਹਰ ਜਣਾ ਇਸ ਦੀ ਖ਼ਾਹਿਸ਼ ਪਿਆ ਕਰੇ।
English
even though all the people may wish for it. ||6||
ਕਰਮੁ ਹੋਵੈ ਸਤਿਗੁਰੁ ਮਿਲੈ; ਬੈਰਾਗੀਅੜੇ ॥
karam hovai satigur milai; bairaageearre |
Punjabi
ਹੇ ਤਿਆਗੀ, ਜੇਕਰ ਪ੍ਰਾਣੀ ਉੱਤੇ ਸਾਹਿਬ ਦੀ ਰਹਿਮਤ ਹੋਵ ਤਾਂ ਉਹ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ,
English
When God grants His Grace, one meets the True Guru, O renunciate,
ਸਹਜੇ ਪਾਵੈ ਸੋਇ; ਵਣਾਹੰਬੈ ॥੭॥
sahaje paavai soe; vanaahanbai |7|
Punjabi
ਅਤੇ ਸੁਚੈਨ ਹੀ ਉਸ ਪ੍ਰਭੂ ਨੂੰ ਪਾ ਲੈਂਦਾ ਹੈ।
English
and automatically, intuitively finds that Lord. ||7||
ਕਹੁ ਕਬੀਰ. ਇਕ ਬੇਨਤੀ ਬੈਰਾਗੀਅੜੇ ॥
kahu kabeer. ik benatee bairaageearre |
Punjabi
ਹੇ ਤਿਆਗੀ! ਕਬੀਰ ਜੀ ਇਕ ਬੇਨਤੀ ਕਰਦੇ ਹਨ,
English
Says Kabeer, I offer this one prayer, O renunciate.
ਮੋ ਕਉ ਭਉਜਲੁ ਪਾਰਿ ਉਤਾਰਿ; ਵਣਾਹੰਬੈ ॥੮॥੧॥੮॥
mo kau bhaujal paar utaar; vanaahanbai |8|1|8|
Punjabi
ਕਿ ਪ੍ਰਭੂ ਮੈਨੂੰ ਭਿਆਨਕ ਸੰਸਾਰ ਸਮੁੰਦਰ ਤੌਂ ਪਾਰ ਦੇਵੇ।
English
Carry me across the terrifying world-ocean. ||8||1||8||