Ekam
Guru Granth Sahib

Ang 1114

Ang 1114 · Line 1

ਮੇਰੈ ਅੰਤਰਿ ਹੋਇ ਵਿਗਾਸੁ; ਪ੍ਰਿਉ ਪ੍ਰਿਉ ਸਚੁ ਨਿਤ ਚਵਾ. ਰਾਮ ॥

merai antar hoe vigaas; priau priau sach nit chavaa. raam |

Punjabi

ਮੇਰਾ ਅੰਦਰ ਖਿੜਾਉ ਵਿੱਚ ਹੈ ਅਤੇ ਮੈਂ ਸਦਾ "ਮੇਰਾ ਪ੍ਰੀਤਮ, ਮੇਰਾ ਸੱਚ ਪ੍ਰੀਤਮ " ਪੁਕਾਰਦੀ ਹਾਂ।

Bhai Manmohan Singh (Shabad OS, CC BY-SA)

English

My inner being blossoms forth; I continually utter, "Pri-o! Pri-o! Beloved! Beloved!"

Dr. Sant Singh Khalsa (Shabad OS, CC BY-SA)
Ang 1114 · Line 2

ਪ੍ਰਿਉ ਚਵਾ ਪਿਆਰੇ. ਸਬਦਿ ਨਿਸਤਾਰੇ; ਬਿਨੁ ਦੇਖੇ ਤ੍ਰਿਪਤਿ. ਨ ਆਵਏ ॥

priau chavaa piaare. sabad nisataare; bin dekhe tripat. na aave |

Punjabi

ਮੈਂ ਆਪਣੇ ਮਿਠੜੇ ਪ੍ਰੀਤਮ ਦੀ ਕੀਰਤੀ ਉਚਾਰਦੀ ਹਾਂ, ਉਸ ਦੇ ਨਾਮ ਰਾਹੀਂ ਮੁਕਤ ਥੀਵਦੀ ਹਾਂ ਅਤੇ ਉਸ ਨੂੰ ਵੇਖੇ ਬਗੈਰ ਮੈਨੂੰ ਰੱਜ ਨਹੀਂ ਆਉਂਦਾ।

Bhai Manmohan Singh (Shabad OS, CC BY-SA)

English

I speak of my Dear Beloved, and through the Shabad, I am saved. Unless I can see Him, I am not satisfied.

Dr. Sant Singh Khalsa (Shabad OS, CC BY-SA)
Ang 1114 · Line 3

ਸਬਦਿ ਸੀਗਾਰੁ ਹੋਵੈ ਨਿਤ ਕਾਮਣਿ; ਹਰਿ ਹਰਿ ਨਾਮੁ ਧਿਆਵਏ ॥

sabad seegaar hovai nit kaaman; har har naam dhiaave |

Punjabi

ਸਾਈਂ ਦੀ ਪਤਨੀ, ਜੋ ਸਦਾ ਗੁਰਬਾਣੀ ਨਾਲ ਸ਼ਿੰਗਾਰੀ ਹੋਈ ਹੈ, ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਕਰਦੀ ਹੈ।

Bhai Manmohan Singh (Shabad OS, CC BY-SA)

English

That soul-bride who is ever adorned with the Shabad, meditates on the Name of the Lord, Har, Har.

Dr. Sant Singh Khalsa (Shabad OS, CC BY-SA)
Ang 1114 · Line 4

ਦਇਆ ਦਾਨੁ ਮੰਗਤ ਜਨ ਦੀਜੈ; ਮੈ. ਪ੍ਰੀਤਮੁ ਦੇਹੁ ਮਿਲਾਏ ॥

deaa daan mangat jan deejai; mai. preetam dehu milaae |

Punjabi

ਹੇ ਮੇਰੇ ਗੁਰਦੇਵ! ਮੈਂ ਆਪਣੇ ਮੰਗਤੇ, ਨੂੰ ਤੂੰ ਆਪਣੀ ਰਹਿਮਤ ਦੀ ਦਾਤ ਬਖਸ਼ ਅਤੇ ਮੈਨੂੰ ਮੇਰੇ ਪਿਆਰੇ ਨਾਲ ਮਿਲਾ ਦੇ।

Bhai Manmohan Singh (Shabad OS, CC BY-SA)

English

Please bless this beggar, Your humble servant, with the Gift of Mercy; please unite me with my Beloved.

Dr. Sant Singh Khalsa (Shabad OS, CC BY-SA)
Ang 1114 · Line 5

ਅਨਦਿਨੁ ਗੁਰੁ ਗੋਪਾਲੁ ਧਿਆਈ; ਹਮ. ਸਤਿਗੁਰ ਵਿਟਹੁ ਘੁਮਾਏ ॥੨॥

anadin gur gopaal dhiaaee; ham. satigur vittahu ghumaae |2|

Punjabi

ਰਾਤ ਅਤੇ ਦਿਨ ਮੈਂ ਆਪਣੇ ਗੁਰੂ-ਪ੍ਰਮੇਸ਼ਰ ਨੂੰ ਯਾਦ ਕਰਦੀ ਹਾਂ ਅਤੇ ਆਪਣੇ ਸੱਚੇ ਗੁਰਾਂ ਉਤੋਂ ਘੋਲੀ ਜਾਂਦੀ ਹਾਂ।

Bhai Manmohan Singh (Shabad OS, CC BY-SA)

English

Night and day, I meditate on the Guru, the Lord of the World; I am a sacrifice to the True Guru. ||2||

Dr. Sant Singh Khalsa (Shabad OS, CC BY-SA)
Ang 1114 · Line 6

ਹਮ ਪਾਥਰ. ਗੁਰੁ ਨਾਵ; ਬਿਖੁ ਭਵਜਲੁ ਤਾਰੀਐ. ਰਾਮ ॥

ham paathar. gur naav; bikh bhavajal taareeai. raam |

Punjabi

ਹੇ ਗੁਰਦੇਵ! ਤੇਰੀ ਬੇੜੀ ਵਿੱਚ ਮੈਂ ਇਕ ਪੱਥਰ ਹਾਂ। ਤੂੰ ਮੈਨੂੰ ਜ਼ਹਿਰ ਦੇ ਡਰਾਉਣੇ ਸਮੁੰਦਰ ਤੋਂ ਪਾਰ ਕਰ ਦੇ!

Bhai Manmohan Singh (Shabad OS, CC BY-SA)

English

I am a stone in the Boat of the Guru. Please carry me across the terrifying ocean of poison.

Dr. Sant Singh Khalsa (Shabad OS, CC BY-SA)
Ang 1114 · Line 7

ਗੁਰ ਦੇਵਹੁ ਸਬਦੁ ਸੁਭਾਇ; ਮੈ ਮੂੜ ਨਿਸਤਾਰੀਐ. ਰਾਮ ॥

gur devahu sabad subhaae; mai moorr nisataareeai. raam |

Punjabi

ਪਿਆਰ ਨਾਲ ਤੂੰ ਮੈਨੂੰ ਪ੍ਰਭੂ ਦਾ ਨਾਮ ਪਰਦਾਨ ਕਰ ਅਤੇ ਮੈਂ ਮੂਰਖ ਦੀ ਕਲਿਆਣ ਕਰ ਦੇ, ਹੈ ਗੁਰਦੇਵ!

Bhai Manmohan Singh (Shabad OS, CC BY-SA)

English

O Guru, please, lovingly bless me with the Word of the Shabad. I am such a fool - please save me!

Dr. Sant Singh Khalsa (Shabad OS, CC BY-SA)
Ang 1114 · Line 8

ਹਮ ਮੂੜ ਮੁਗਧ ਕਿਛੁ ਮਿਤਿ. ਨਹੀ ਪਾਈ; ਤੂ ਅਗੰਮੁ ਵਡ ਜਾਣਿਆ ॥

ham moorr mugadh kichh mit. nahee paaee; too agam vadd jaaniaa |

Punjabi

ਮੈਂ ਮੂਰਖ ਅਤੇ ਬੁਧੂ, ਭੋਰਾ ਭਰ ਭੀ ਤੇਰੇ ਵਿਸਥਾਰ ਨੂੰ ਨਹੀਂ ਜਾਣਦਾ। ਤੂੰ ਵਿਸ਼ਾਲ ਅਤੇ ਪਹੁੰਚ ਤੋਂ ਪਰੇ ਜਾਣਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

I am a fool and an idiot; I know nothing of Your extent. You are known as Inaccessible and Great.

Dr. Sant Singh Khalsa (Shabad OS, CC BY-SA)
Ang 1114 · Line 9

ਤੂ ਆਪਿ ਦਇਆਲੁ ਦਇਆ ਕਰਿ ਮੇਲਹਿ; ਹਮ ਨਿਰਗੁਣੀ ਨਿਮਾਣਿਆ ॥

too aap deaal deaa kar meleh; ham niragunee nimaaniaa |

Punjabi

ਤੂੰ ਖੁਦ ਮਿਹਰਬਾਨ ਹੈ ਅਤੇ ਮਿਹਰਬਾਨੀ ਕਰ ਕੇ ਮੈਂ ਨੇਕੀ-ਵਿਹੁਣ ਅਤੇ ਬੇਇਜ਼ਤੇ ਨੂੰ ਆਪਦੇ ਨਾਲ ਮਿਲਾ ਲੈਂਦਾ ਹੈ।

Bhai Manmohan Singh (Shabad OS, CC BY-SA)

English

You Yourself are Merciful; please, mercifully bless me. I am unworthy and dishonored - please, unite me with Yourself!

Dr. Sant Singh Khalsa (Shabad OS, CC BY-SA)
Ang 1114 · Line 10

ਅਨੇਕ ਜਨਮ. ਪਾਪ ਕਰਿ ਭਰਮੇ; ਹੁਣਿ ਤਉ ਸਰਣਾਗਤਿ ਆਏ ॥

anek janam. paap kar bharame; hun tau saranaagat aae |

Punjabi

ਗੁਨਾਹਾਂ ਕਰਕੇ ਮੈਂ ਅਨੇਕਾਂ ਜੂਨੀਆਂ ਅੰਦਰ ਭਟਕਿਆਂ ਹਾਂ ਅਤੇ ਹੁਣ ਤੇਰੀ ਪਲਾਹ ਲਈ ਹੈ, ਹੇ ਸੁਆਮੀ!

Bhai Manmohan Singh (Shabad OS, CC BY-SA)

English

Through countless lifetimes, I wandered in sin; now, I have come seeking Your Sanctuary.

Dr. Sant Singh Khalsa (Shabad OS, CC BY-SA)
Ang 1114 · Line 11

ਦਇਆ ਕਰਹੁ. ਰਖਿ ਲੇਵਹੁ ਹਰਿ ਜੀਉ; ਹਮ ਲਾਗਹ ਸਤਿਗੁਰ ਪਾਏ ॥੩॥

deaa karahu. rakh levahu har jeeo; ham laagah satigur paae |3|

Punjabi

ਤੂੰ ਮੇਰੇ ਉਤੇ ਤਰਸ ਕਰ, ਹੇ ਮਹਾਰਾਜ, ਮਾਲਕ! ਅਤੇ ਮੇਰੀ ਰੱਖਿਆ ਕਰ! ਮੈਂ ਹੁਣ ਸੱਚੇ ਗੁਰਾਂ ਦੇ ਪੈਰੀ ਲਗ ਗਿਆ ਹਾਂ।

Bhai Manmohan Singh (Shabad OS, CC BY-SA)

English

Take pity on me and save me, Dear Lord; I have grasped the Feet of the True Guru. ||3||

Dr. Sant Singh Khalsa (Shabad OS, CC BY-SA)
Ang 1114 · Line 12

ਗੁਰ ਪਾਰਸ. ਹਮ ਲੋਹ; ਮਿਲਿ ਕੰਚਨੁ ਹੋਇਆ. ਰਾਮ ॥

gur paaras. ham loh; mil kanchan hoeaa. raam |

Punjabi

ਗੁਰੂ ਜੀ ਰਸਾਇਣ ਹਨ ਅਤੇ ਉਨ੍ਹਾਂ ਦੀ ਛੂਹ ਰਾਹੀਂ ਮੈ, ਲੋਹਾ, ਸੋਨਾ ਹੋ ਗਿਆ ਹਾਂ।

Bhai Manmohan Singh (Shabad OS, CC BY-SA)

English

The Guru is the Philosopher's Stone; by His touch, iron is transformed into gold.

Dr. Sant Singh Khalsa (Shabad OS, CC BY-SA)
Ang 1114 · Line 13

ਜੋਤੀ ਜੋਤਿ ਮਿਲਾਇ; ਕਾਇਆ ਗੜੁ ਸੋਹਿਆ. ਰਾਮ ॥

jotee jot milaae; kaaeaa garr sohiaa. raam |

Punjabi

ਮੇਰਾ ਪ੍ਰਕਾਸ਼ ਪ੍ਰਭੂ ਦੇ ਪ੍ਰਕਾਸ਼ ਅੰਦਰ ਲੀਨ ਹੋ ਗਿਆ ਹੈ, ਅਤੇ ਹੁਣ ਮੇਰੀ ਦੇਹ ਦਾ ਕਿਲ੍ਹਾ ਸੁੰਦਰ ਲਗਦਾ ਹੈ।

Bhai Manmohan Singh (Shabad OS, CC BY-SA)

English

My light merges into the Light, and my body-fortress is so beautiful.

Dr. Sant Singh Khalsa (Shabad OS, CC BY-SA)
Ang 1114 · Line 14

ਕਾਇਆ ਗੜੁ ਸੋਹਿਆ. ਮੇਰੈ ਪ੍ਰਭਿ ਮੋਹਿਆ; ਕਿਉ ਸਾਸਿ ਗਿਰਾਸਿ ਵਿਸਾਰੀਐ ॥

kaaeaa garr sohiaa. merai prabh mohiaa; kiau saas giraas visaareeai |

Punjabi

ਮੇਰੇ ਸੁਆਮੀ ਦਾ ਮੋਹਤ ਕੀਤਾ ਹੋਇਆ ਮੇਰੀ ਦੇਹ ਦਾ ਕਿਲ੍ਹਾ ਸੁੰਦਰ ਦਿਸਦਾ ਹੈ। ਆਪਣੇ ਹਰ ਸੁਆਸ ਅਤੇ ਬੁਰਕੀ ਨਾਲ ਮੈਂ ਉਸ ਨੂੰ ਕਿਸ ਤਰ੍ਹਾਂ ਭੁਲਾ ਸਕਦਾ ਹਾਂ?

Bhai Manmohan Singh (Shabad OS, CC BY-SA)

English

My body-fortress is so beautiful; I am fascinated by my God. How could I forget Him, for even a breath, or a morsel of food?

Dr. Sant Singh Khalsa (Shabad OS, CC BY-SA)
Ang 1114 · Line 15

ਅਦ੍ਰਿਸਟੁ ਅਗੋਚਰੁ. ਪਕੜਿਆ ਗੁਰਸਬਦੀ; ਹਉ. ਸਤਿਗੁਰ ਕੈ ਬਲਿਹਾਰੀਐ ॥

adrisatt agochar. pakarriaa gurasabadee; hau. satigur kai balihaareeai |

Punjabi

ਅਡਿੱਠ ਅਤੇ ਅਗਾਧ ਪ੍ਰਭੂ ਨੂੰ ਮੈਂ ਗੁਰਾਂ ਦੀ ਬਾਣੀ ਰਾਹੀਂ ਫੜ ਲਿਆ ਹੈ। ਆਪਣੇ ਸੱਚੇ ਗੁਰਾਂ ਉਤੋਂ ਮੈਂ ਘੋਲੀ ਜਾਂਦਾ ਹਾਂ।

Bhai Manmohan Singh (Shabad OS, CC BY-SA)

English

I have seized the Unseen and Unfathomable Lord, through the Word of the Guru's Shabad. I am a sacrifice to the True Guru.

Dr. Sant Singh Khalsa (Shabad OS, CC BY-SA)
Ang 1114 · Line 16

ਸਤਿਗੁਰ ਆਗੈ. ਸੀਸੁ ਭੇਟ ਦੇਉ; ਜੇ ਸਤਿਗੁਰ ਸਾਚੇ ਭਾਵੈ ॥

satigur aagai. sees bhett deo; je satigur saache bhaavai |

Punjabi

ਜੇਕਰ ਸੱਚੇ ਸਤਿਗੁਰ ਨੂੰ ਇਸ ਇਸ ਤਰ੍ਹਾ ਚੰਗਾ ਲਗੇ, ਤਾਂ ਮੈਂ ਆਪਣਾ ਸਿਰ ਸੱਚੇ ਗੁਰਾਂ ਨੂੰ ਸਮਰਪਨ ਕਰ ਦੇਵਾਗਾ।

Bhai Manmohan Singh (Shabad OS, CC BY-SA)

English

I place my head in offering before the True Guru, if it truly pleases the True Guru.

Dr. Sant Singh Khalsa (Shabad OS, CC BY-SA)
Ang 1114 · Line 17

ਆਪੇ ਦਇਆ ਕਰਹੁ ਪ੍ਰਭ ਦਾਤੇ; ਨਾਨਕ ਅੰਕਿ ਸਮਾਵੈ ॥੪॥੧॥

aape deaa karahu prabh daate; naanak ank samaavai |4|1|

Punjabi

ਗੁਰੂ ਜੀ ਆਖਦੇ ਹਨ, ਹੈ ਮੇਰੇ ਦਾਤਾਰ ਸੁਆਮੀ! ਤੂੰ ਖੁਦ ਮੇਰੇ ਉਤੇ ਮਿਹਰ ਧਾਰ, ਤਾਂ ਜੋ ਮੈਂ ਤੇਰੇ ਸਰੂਪ ਅੰਦਰ ਲੀਨ ਹੋ ਜਾਵਾਂ।

Bhai Manmohan Singh (Shabad OS, CC BY-SA)

English

Take pity on me, O God, Great Giver, that Nanak may merge in Your Being. ||4||1||

Dr. Sant Singh Khalsa (Shabad OS, CC BY-SA)
Ang 1114 · Line 18

ਤੁਖਾਰੀ ਮਹਲਾ ੪ ॥

tukhaaree mahalaa 4 |

Punjabi

ਤੁਖਾਰੀ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Tukhaari, Fourth Mehl:

Dr. Sant Singh Khalsa (Shabad OS, CC BY-SA)
Ang 1114 · Line 19

ਹਰਿ ਹਰਿ ਅਗਮ ਅਗਾਧਿ; ਅਪਰੰਪਰ, ਅਪਰਪਰਾ ॥

har har agam agaadh; aparanpar, aparaparaa |

Punjabi

ਮੇਰਾ ਸੁਆਮੀ ਮਾਲਕ ਅਪੁਜ, ਅਥਾਹ, ਬੇਹੱਦ ਅਤੇ ਪਰੇ ਤੋਂ ਪਰੇ ਹੈ।

Bhai Manmohan Singh (Shabad OS, CC BY-SA)

English

The Lord, Har, Har, is Inaccessible, Unfathomable, Infinite, the Farthest of the Far.

Dr. Sant Singh Khalsa (Shabad OS, CC BY-SA)
Ang 1114 · Line 20

ਜੋ ਤੁਮ ਧਿਆਵਹਿ ਜਗਦੀਸ; ਤੇ ਜਨ ਭਉ ਬਿਖਮੁ ਤਰਾ ॥

jo tum dhiaaveh jagadees; te jan bhau bikham taraa |

Punjabi

ਜਿਹੜੇ ਤੇਰਾ ਸਿਮਰਨ ਕਰਦੇ ਹਨ, ਹੈ ਆਲਮਾਂ ਦੇ ਸੁਆਮੀ! ਉਹ ਪੁਰਸ਼ ਕਠਨ ਅਤੇ ਭਿਆਨਕ ਸੰਸਾਰ ਸੰਮੁਦਰ ਤੋਂ ਪਾਰ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

Those who meditate on You, O Lord of the Universe - those humble beings cross over the terrifying, treacherous world-ocean.

Dr. Sant Singh Khalsa (Shabad OS, CC BY-SA)
Ang 1114 · Line 21

ਬਿਖਮ ਭਉ. ਤਿਨ ਤਰਿਆ ਸੁਹੇਲਾ; ਜਿਨ ਹਰਿ ਹਰਿ ਨਾਮੁ ਧਿਆਇਆ ॥

bikham bhau. tin tariaa suhelaa; jin har har naam dhiaaeaa |

Punjabi

ਜੋ ਸੁਆਮੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦੇ ਹਨ, ਉਹ ਕਠਨ ਤੇ ਭਿਆਨਕ ਸੰਸਾਰ ਸਮੁੰਦਰ ਤੋਂ ਸੁਖੈਨ ਹੀ ਪਾਰ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

Those who meditate on the Name of the Lord, Har, Har, easily cross over the terrifying, treacherous world-ocean.

Dr. Sant Singh Khalsa (Shabad OS, CC BY-SA)
Ang 1114 · Line 22

ਗੁਰ ਵਾਕਿ ਸਤਿਗੁਰ. ਜੋ ਭਾਇ ਚਲੇ; ਤਿਨ ਹਰਿ ਹਰਿ ਆਪਿ ਮਿਲਾਇਆ ॥

gur vaak satigur. jo bhaae chale; tin har har aap milaaeaa |

Punjabi

ਜੋ ਗੁਰਾਂ, ਸੱਚੇ ਗੁਰੂ ਦੇ ਬਚਨ ਅਨੁਸਾਰ ਪਿਆਰ ਨਾਲ ਟੁਰਦੇ ਹਨ, ਉਹਨਾਂ ਨੂੰ ਸੁਆਮੀ ਵਾਹਿਗੁਰੂ ਆਪਣੇ ਨਾਲ ਅਭੇਦ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

Those who lovingly walk in harmony with the Word of the Guru, the True Guru - the Lord, Har, Har, unites them with Himself.

Dr. Sant Singh Khalsa (Shabad OS, CC BY-SA)
Ang 1114 · Line 23

ਜੋਤੀ ਜੋਤਿ ਮਿਲਿ ਜੋਤਿ ਸਮਾਣੀ; ਹਰਿ ਕ੍ਰਿਪਾ ਕਰਿ ਧਰਣੀਧਰਾ ॥

jotee jot mil jot samaanee; har kripaa kar dharaneedharaa |

Punjabi

ਜਦ ਜਗਤ ਦਾ ਆਸਰਾ, ਵਾਹਿਗੁਰੂ ਮਿਹਰ ਧਾਰਦਾ ਹੈ ਤਾਂ ਜੀਵ ਦਾ ਨੂਰ ਪਰਮ ਨੂਰ ਨਾਲ ਮਿਲਾ ਕੇ, ਪ੍ਰਕਾਸ਼ਵਾਨ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

The mortal's light meets the Light of God, and blends with that Divine Light when the Lord, the Support of the Earth, grants His Grace.

Dr. Sant Singh Khalsa (Shabad OS, CC BY-SA)
Ang 1114 · Line 24

ਹਰਿ ਹਰਿ ਅਗਮ ਅਗਾਧਿ; ਅਪਰੰਪਰ ਅਪਰਪਰਾ ॥੧॥

har har agam agaadh; aparanpar aparaparaa |1|

Punjabi

ਮੇਰਾ ਸੁਆਮੀ ਵਾਹਿਗੁਰੂ ਪਹੁੰਚ ਤੋਂ ਪਰੇ, ਸਮਝ ਤੋਂ ਬਾਹਰ, ਬੇਹਤ ਅਤੇ ਪਰੇਡੇ ਤੋਂ ਪਰੇਡੇ ਹੈ।

Bhai Manmohan Singh (Shabad OS, CC BY-SA)

English

The Lord, Har, Har, is Inaccessible, Unfathomable, Infinite, the Farthest of the Far. ||1||

Dr. Sant Singh Khalsa (Shabad OS, CC BY-SA)
Ang 1114 · Line 25

ਤੁਮ ਸੁਆਮੀ ਅਗਮ ਅਥਾਹ; ਤੂ ਘਟਿ ਘਟਿ ਪੂਰਿ ਰਹਿਆ ॥

tum suaamee agam athaah; too ghatt ghatt poor rahiaa |

Punjabi

ਮੇਰੇ ਮਾਲਕ, ਤੂੰ ਪਹੁੰਚ ਤੋਂ ਪਰੇ ਅਤੇ ਬੇ-ਇਨਤਹਾ ਹੈ। ਤੂੰ ਹਰ ਦਿਲ ਅੰਦਰ ਪਰੀਪੂਰਨ ਹੋ ਰਿਹਾ ਹੈ।

Bhai Manmohan Singh (Shabad OS, CC BY-SA)

English

O my Lord and Master, You are Inaccessible and Unfathomable. You are totally pervading and permeating each and every heart.

Dr. Sant Singh Khalsa (Shabad OS, CC BY-SA)
Ang 1114 · Line 26

ਤੂ ਅਲਖ ਅਭੇਉ ਅਗੰਮੁ; ਗੁਰ ਸਤਿਗੁਰ ਬਚਨਿ ਲਹਿਆ ॥

too alakh abheo agam; gur satigur bachan lahiaa |

Punjabi

ਤੂੰ ਹੇ ਸੁਆਮੀ! ਅਦ੍ਰਿਸ਼ਟ ਭੇਦ-ਰਹਿਤ ਅਤੇ ਹਦਬੰਨਾ-ਰਹਿਤ ਹੈ ਅਤੇ ਵਿਸ਼ਾਲ ਸੱਚੇ ਗੁਰਾਂ ਦੀ ਬਾਣੀ ਦੁਆਰਾ ਲਭਦਾ ਹੈ।

Bhai Manmohan Singh (Shabad OS, CC BY-SA)

English

You are Unseen, Unknowable and Unfathomable; You are found through the Word of the Guru, the True Guru.

Dr. Sant Singh Khalsa (Shabad OS, CC BY-SA)
Ang 1114 · Line 27

ਧਨੁ ਧੰਨੁ ਤੇ ਜਨ. ਪੁਰਖ ਪੂਰੇ; ਜਿਨ. ਗੁਰ ਸੰਤਸੰਗਤਿ ਮਿਲਿ ਗੁਣ ਰਵੇ ॥

dhan dhan te jan. purakh poore; jin. gur santasangat mil gun rave |

Punjabi

ਮੁਬਾਰਕ, ਮੁਬਾਰਕ ਹਨ ਉਹ ਬਲਵਾਨ ਤੇ ਪੂਰਨ ਪੁਰਸ਼ ਜੋ ਸਾਧੂ-ਗੁਰਾਂ ਦੀ ਸੰਗਤ ਨਾਲ ਜੁੜ ਕੇ ਵਾਹਿਗੁਰੂ ਦੀ ਕੀਰਤੀ ਉਚਾਰਨ ਕਰਦੇ ਹਨ।

Bhai Manmohan Singh (Shabad OS, CC BY-SA)

English

Blessed, blessed are those humble, powerful and perfect people, who join the Guru's Sangat, the Society of the Saints, and chant His Glorious Praises.

Dr. Sant Singh Khalsa (Shabad OS, CC BY-SA)
Ang 1114 · Line 28

ਬਿਬੇਕ ਬੁਧਿ ਬੀਚਾਰਿ ਗੁਰਮੁਖਿ; ਗੁਰ ਸਬਦਿ ਖਿਨੁ ਖਿਨੁ ਹਰਿ ਨਿਤ ਚਵੇ ॥

bibek budh beechaar guramukh; gur sabad khin khin har nit chave |

Punjabi

ਪ੍ਰਬੀਨ ਮੱਤ ਵਾਲੇ ਗੁਰੂ-ਅਨੁਸਾਰੀ ਹਰ ਮੁਹਤ ਗੁਰਾਂ ਦੀ ਖਾਣੀ ਨੂੰ ਸੋਚਦੇ ਵੀਚਾਰਦੇ ਅਤੇ ਸਦਾ ਸੁਆਮੀ ਦੇ ਨਾਮ ਨੂੰ ਉਚਾਰਦੇ ਹਨ।

Bhai Manmohan Singh (Shabad OS, CC BY-SA)

English

With clear and precise understanding, the Gurmukhs contemplate the Guru's Shabad; each and every instant, they continually speak of the Lord.

Dr. Sant Singh Khalsa (Shabad OS, CC BY-SA)
Ang 1114 · Line 29

ਜਾ ਬਹਹਿ ਗੁਰਮੁਖਿ. ਹਰਿ ਨਾਮੁ ਬੋਲਹਿ; ਜਾ ਖੜੇ ਗੁਰਮੁਖਿ. ਹਰਿ ਹਰਿ ਕਹਿਆ ॥

jaa baheh guramukh. har naam boleh; jaa kharre guramukh. har har kahiaa |

Punjabi

ਜਦ ਗੁਰੂ-ਅਨੁਸਾਰੀ ਬਹਿੰਦਾ ਹੈ, ਉਹ ਪ੍ਰਭੂ ਦੇ ਨਾਮ ਨੂੰ ਉਚਾਰਦਾ ਹੈ ਅਤੇ ਜਦ ਗੁਰੂ-ਅਨੁਸਾਰੀ ਖਲੋਦਾ ਹੈ ਉਦੋਂ ਭੀ ਉਹ ਪ੍ਰਭੂ ਦੇ ਨਾਮ ਨੂੰ ਹੀ ਜਪਦਾ ਹੈ।

Bhai Manmohan Singh (Shabad OS, CC BY-SA)

English

When the Gurmukh sits down, he chants the Lord's Name. When the Gurmukh stands up, he chants the Lord's Name, Har, Har.

Dr. Sant Singh Khalsa (Shabad OS, CC BY-SA)
Ang 1114 · Line 30

ਤੁਮ ਸੁਆਮੀ ਅਗਮ ਅਥਾਹ; ਤੂ ਘਟਿ ਘਟਿ ਪੂਰਿ ਰਹਿਆ ॥੨॥

tum suaamee agam athaah; too ghatt ghatt poor rahiaa |2|

Punjabi

ਤੂੰ ਹੇ ਮੇਰੇ ਸਾਈਂ! ਪਹੁੰਚ ਤੋਂ ਪਰੇ ਅਤੇ ਬੇਥਾਹ ਹੈ। ਤੂੰ ਸਾਰਿਆਂ ਦਿਲਾਂ ਨੂੰ ਪਰੀਪੂਰਨ ਕਰ ਰਿਹਾ ਹੈ।

Bhai Manmohan Singh (Shabad OS, CC BY-SA)

English

O my Lord and Master, You are Inaccessible and Unfathomable. You are totally pervading and permeating each and every heart. ||2||

Dr. Sant Singh Khalsa (Shabad OS, CC BY-SA)
Ang 1114 · Line 31

ਸੇਵਕ ਜਨ ਸੇਵਹਿ ਤੇ ਪਰਵਾਣੁ; ਜਿਨ ਸੇਵਿਆ ਗੁਰਮਤਿ ਹਰੇ ॥

sevak jan seveh te paravaan; jin seviaa guramat hare |

Punjabi

ਦਾਸ ਜੋ ਹਰੀ ਦੀ ਸੇਵਾ ਕਰਦੇ ਹਨ ਅਤੇ ਜੋ ਗੁਰਾਂ ਦੀ ਸਿੱਖਿਆ ਤਾਬੇ ਉਸ ਦੀ ਸੇਵਾ ਕਰਦੇ ਹਨ, ਉਹ ਕਬੂਲ ਪੈ ਜਾਂਦੇ ਹਨ।

Bhai Manmohan Singh (Shabad OS, CC BY-SA)

English

Those humble servants who serve are accepted. They serve the Lord, and follow the Guru's Teachings.

Dr. Sant Singh Khalsa (Shabad OS, CC BY-SA)
Ang 1114 · Line 32

ਤਿਨ ਕੇ. ਕੋਟਿ ਸਭਿ ਪਾਪ; ਖਿਨੁ ਪਰਹਰਿ. ਹਰਿ ਦੂਰਿ ਕਰੇ ॥

tin ke. kott sabh paap; khin parahar. har door kare |

Punjabi

ਉਹਨਾਂ ਦੇ ਕ੍ਰੋੜਾ ਹੀ ਗੁਨਾਹ ਵਾਹਿਗੁਰੂ ਇਕ ਮੁਹਤ ਵਿੱਚ ਸਮੂਹ ਮੇਟ ਕੇ ਦੂਰ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

All their millions of sins are taken away in an instant; the Lord takes them far away.

Dr. Sant Singh Khalsa (Shabad OS, CC BY-SA)
Ang 1114 · Line 33

ਤਿਨ ਕੇ ਪਾਪ ਦੋਖ ਸਭਿ ਬਿਨਸੇ; ਜਿਨ ਮਨਿ ਚਿਤਿ. ਇਕੁ ਅਰਾਧਿਆ ॥

tin ke paap dokh sabh binase; jin man chit. ik araadhiaa |

Punjabi

ਉਨ੍ਹਾਂ ਦੇ ਸਾਰੇ ਕਸਮਲ ਅਤੇ ਦੂਸ਼ਨ ਧੋਤੇ ਜਾਂਦੇ ਹਨ ਜੋ ਆਪਦੇ ਮਨ ਤੇ ਦਿਲ ਨਾਲ ਇਕ ਸੁਆਮੀ ਨੂੰ ਸਿਮਰਦੇ ਹਨ।

Bhai Manmohan Singh (Shabad OS, CC BY-SA)

English

All their sin and blame is washed away. They worship and adore the One Lord with their conscious minds.

Dr. Sant Singh Khalsa (Shabad OS, CC BY-SA)