Ang 1115
ਤਿਨ ਕਾ ਜਨਮੁ ਸਫਲਿਓ ਸਭੁ ਕੀਆ ਕਰਤੈ; ਜਿਨ ਗੁਰ ਬਚਨੀ ਸਚੁ ਭਾਖਿਆ ॥
tin kaa janam safalio sabh keea karatai; jin gur bachanee sach bhaakhiaa |
Punjabi
ਫਲਦਾਇਕ ਬਣਾ ਦਿੰਦਾ ਹੈ, ਸਿਰਜਣਹਾਰ ਜੀਵਨ ਉਹਨਾਂ ਦਾ, ਜੋ ਗੁਰਾਂ ਦੇ ਸ਼ਬਦ ਰਾਹੀਂ ਸੱਚੇ ਨਾਮ ਦਾ ਉਚਾਰਨ ਕਰਦੇ ਹਨ।
English
The Creator makes fruitful the lives of all those who, through the Guru's Word, chant the True Name.
ਤੇ ਧੰਨੁ ਜਨ ਵਡ ਪੁਰਖ ਪੂਰੇ; ਜੋ ਗੁਰਮਤਿ ਹਰਿ ਜਪਿ ਭਉ ਬਿਖਮੁ ਤਰੇ ॥
te dhan jan vadd purakh poore; jo guramat har jap bhau bikham tare |
Punjabi
ਮੁਬਾਰਕ ਹਨ ਉਹ ਇਨਸਾਨ ਅਤੇ ਵਡੇ ਤੇ ਪੂਰਨ ਉਹ ਪੁਰਸ਼ ਜੋ ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਨੂੰ ਸਿਮਰ ਕੇ ਭਿਆਨਕ ਤੇ ਕਠਨ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦੇ ਹਨ।
English
Blessed are those humble beings, those great and perfect people, who follow the Guru's Teachings and meditate on the Lord; they cross over the terrifying and treacherous world-ocean.
ਸੇਵਕ ਜਨ ਸੇਵਹਿ ਤੇ ਪਰਵਾਣੁ; ਜਿਨ ਸੇਵਿਆ ਗੁਰਮਤਿ ਹਰੇ ॥੩॥
sevak jan seveh te paravaan; jin seviaa guramat hare |3|
Punjabi
ਦਾਸਰੇ ਜੋ ਹਰੀ ਦੀ ਸੇਵਾ ਕਰਦੇ ਹਨ ਅਤੇ ਜੋ ਗੁਰਾਂ ਦੀ ਸਿੱਖਿਆ ਅਨੁਸਾਰ ਸੇਵਾ ਕਰਦੇ ਹਨ ਉਹ ਕਬੂਲ ਪੈ ਜਾਂਦੇ ਹਨ।
English
Those humble servants who serve are accepted. They follow the Guru's Teachings, and serve the Lord. ||3||
ਤੂ ਅੰਤਰਜਾਮੀ ਹਰਿ ਆਪਿ; ਜਿਉ ਤੂ ਚਲਾਵਹਿ ਪਿਆਰੇ. ਹਉ ਤਿਵੈ ਚਲਾ ॥
too antarajaamee har aap; jiau too chalaaveh piaare. hau tivai chalaa |
Punjabi
ਤੂੰ ਆਪੇ ਹੀ ਹੇ ਮੇਰੇ ਪ੍ਰੀਤਮ ਵਾਹਿਗੁਰੂ! ਦਿਲਾਂ ਦੀਆਂ ਜਾਣਨਹਾਰ ਹੈ। ਜਿਸ ਤਰ੍ਹਾਂ ਤੂੰ ਮੇਨੂੰ ਟੋਰਦਾ ਹੈ, ਉਸੇ ਤਰ੍ਹਾਂ ਹੀ ਮੈਂ ਟੁਰਦਾ ਹਾਂ।
English
You Yourself, Lord, are the Inner-knower, the Searcher of hearts; as You make me walk, O my Beloved, so do I walk.
ਹਮਰੈ ਹਾਥਿ ਕਿਛੁ ਨਾਹਿ; ਜਾ ਤੂ ਮੇਲਹਿ. ਤਾ ਹਉ ਆਇ ਮਿਲਾ ॥
hamarai haath kichh naeh; jaa too meleh. taa hau aae milaa |
Punjabi
ਮੈਰੇ ਹੱਥ ਵਸ ਕੁਝ ਭੀ ਨਹੀਂ। ਜਦ ਤੂੰ ਮਿਲਾਉਂਦਾ ਹੈ, ਤਦ ਮੈਂ ਆ ਕੇ ਤੇਰੇ ਨਾਲ ਮਿਲ ਜਾਂਦਾ ਹਾਂ।
English
Nothing is in my hands; when You unite me, then I come to be united.
ਜਿਨ ਕਉ ਤੂ ਹਰਿ ਮੇਲਹਿ ਸੁਆਮੀ; ਸਭੁ ਤਿਨ ਕਾ ਲੇਖਾ ਛੁਟਕਿ ਗਇਆ ॥
jin kau too har meleh suaamee; sabh tin kaa lekhaa chhuttak geaa |
Punjabi
ਜਿਨ੍ਹਾਂ ਨੂੰ ਤੂੰ ਆਪਣੇ ਨਾਲ ਮਿਲਾ ਲੈਂਦਾ ਹੈ, ਹੈ ਪ੍ਰਭੂ ਪ੍ਰਮੇਸ਼ਰ, ਉਹਨਾਂ ਦਾ ਸਾਰਾ ਹਿਸਾਬ ਕਿਤਾਬ ਬੇਬਾਕ ਹੋ ਜਾਂਦਾ ਹੈ।
English
Those whom You unite with Yourself, O my Lord and Master - all their accounts are settled.
ਤਿਨ ਕੀ ਗਣਤ. ਨ ਕਰਿਅਹੁ, ਕੋ ਭਾਈ; ਜੋ ਗੁਰ ਬਚਨੀ ਹਰਿ ਮੇਲਿ ਲਇਆ ॥
tin kee ganat. na kariahu, ko bhaaee; jo gur bachanee har mel leaa |
Punjabi
ਕੋਈ ਜਣਾ, ਹੇ ਭਰਾਵਾ, ਉਸ ਦਾ ਲੇਖਾ ਪੱਤਾ ਨਾਂ ਕਰੇ ਜਿਨ੍ਹਾਂ ਨੂੰ ਗੁਰੂ ਦੇ ਉਪਦੇਸ਼ ਰਾਹੀਂ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ ਹੈ।
English
No one can go through the accounts of those, O Siblings of Destiny, who through the Word of the Guru's Teachings are united with the Lord.
ਨਾਨਕ ਦਇਆਲੁ ਹੋਆ ਤਿਨ ਊਪਰਿ; ਜਿਨ ਗੁਰ ਕਾ ਭਾਣਾ ਮੰਨਿਆ ਭਲਾ ॥
naanak deaal hoaa tin aoopar; jin gur kaa bhaanaa maniaa bhalaa |
Punjabi
ਪ੍ਰਭੂ ਉਹਨਾਂ ਉਤੇ ਮਾਇਆਵਾਨ ਹੋ ਜਾਂਦਾ ਹੈ, ਜੋ ਗੁਰਾਂ ਦੀ ਰਜਾ ਨੂੰ ਚੰਗਾ ਜਾਣ ਕਬੂਲ ਕਰਦੇ ਹਨ, ਹੇ ਨਾਨਕ!
English
O Nanak, the Lord shows Mercy to those who accept the Guru's Will as good.
ਤੂ ਅੰਤਰਜਾਮੀ ਹਰਿ ਆਪਿ; ਜਿਉ ਤੂ ਚਲਾਵਹਿ ਪਿਆਰੇ. ਹਉ ਤਿਵੈ ਚਲਾ ॥੪॥੨॥
too antarajaamee har aap; jiau too chalaaveh piaare. hau tivai chalaa |4|2|
Punjabi
ਤੂੰ ਆਪੇ ਹੀ, ਹੈ ਮੇਰੇ ਪ੍ਰੀਤਮ ਵਾਹਿਗੁਰੂ! ਦਿਲਾਂ ਦੀਆਂ ਜਾਣਨਹਾਰ ਹੈ। ਜਿਸ ਤਰ੍ਹਾਂ ਤੂੰ ਮੈਨੂੰ ਟੋਰਦਾ ਹੈ ਉਸੇ ਤਰ੍ਹਾਂ ਹੀ ਮੈਂ ਟੁਰਦਾ ਹਾਂ।
English
You Yourself, Lord, are the Inner-knower, the Searcher of hearts; as You make me walk, O my Beloved, so do I walk. ||4||2||
ਤੁਖਾਰੀ ਮਹਲਾ ੪ ॥
tukhaaree mahalaa 4 |
Punjabi
ਭੁਖਾਰੀ ਚੋਥੀ ਪਾਤਿਸ਼ਾਹੀ।
English
Tukhaari, Fourth Mehl:
ਤੂ ਜਗਜੀਵਨੁ ਜਗਦੀਸੁ; ਸਭ ਕਰਤਾ ਸ੍ਰਿਸਟਿ ਨਾਥੁ ॥
too jagajeevan jagadees; sabh karataa srisatt naath |
Punjabi
ਤੂੰ ਹੇ ਵਾਹਿਗੁਰੂ! ਜਗਤ ਦੀ ਜਿੰਦ ਜਾਨ ਸੰਸਾਰ ਦਾ ਮਾਲਕ ਅਤੇ ਸਾਰੀ ਰਚਨਾ ਦਾ ਸਿਰਜਣਹਾਰ ਸੁਆਮੀ ਹੈ।
English
You are the Life of the World, the Lord of the Universe, our Lord and Master, the Creator of all the Universe.
ਤਿਨ ਤੂ ਧਿਆਇਆ ਮੇਰਾ ਰਾਮੁ; ਜਿਨ ਕੈ ਧੁਰਿ ਲੇਖੁ ਮਾਥੁ ॥
tin too dhiaaeaa meraa raam; jin kai dhur lekh maath |
Punjabi
ਕੇਵਲ ਉਹ ਹੀ ਤੇਰਾ ਸਿਮਰਨ ਕਰਦੇ ਹਨ, ਹੇ ਮੇਰੇ ਮਾਲਕ ਜਿਨ੍ਰਾਂ ਦੇ ਮਥੇ ਉਤੇ ਇਹੋ ਜਹੀ ਆਦੀ ਲਿਖਤਾਕਾਰ ਹੈ।
English
They alone meditate on You, O my Lord, who have such destiny recorded on their foreheads.
ਜਿਨ ਕਉ ਧੁਰਿ ਹਰਿ ਲਿਖਿਆ ਸੁਆਮੀ; ਤਿਨ ਹਰਿ ਹਰਿ ਨਾਮੁ ਅਰਾਧਿਆ ॥
jin kau dhur har likhiaa suaamee; tin har har naam araadhiaa |
Punjabi
ਜਿਨ੍ਹਾਂ ਲਈ ਵਾਹਿਗੁਰੂ ਸਾਈਂ ਨੇ ਮੁੱਢ ਤੋਂ ਐਸਾ ਲਿਖਿਆ ਹੋਇਆ ਹੈ, ਕੇਵਲ ਉਹ ਹੀ ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਕਰਦੇ ਹਨ।
English
Those who are so pre-destined by their Lord and Master, worship and adore the Name of the Lord, Har, Har.
ਤਿਨ ਕੇ ਪਾਪ. ਇਕ ਨਿਮਖ ਸਭਿ ਲਾਥੇ; ਜਿਨ. ਗੁਰ ਬਚਨੀ ਹਰਿ ਜਾਪਿਆ ॥
tin ke paap. ik nimakh sabh laathe; jin. gur bachanee har jaapiaa |
Punjabi
ਜੋ ਗੁਰਾਂ ਦੀ ਬਾਣੀ ਦੁਆਰਾ ਆਪਦੇ ਹਰੀ ਨੂੰ ਸਿਮਰਦੇ ਹਨ, ਉਨ੍ਹਾਂ ਦੇ ਸਾਰੇ ਗੁਨਾਹ ਇਕ ਮੁਹਤ ਵਿੱਚ ਨਸ਼ਟ ਹੋ ਜਾਂਦੇ ਹਨ!
English
All sins are erased in an instant, for those who meditate on the Lord, through the Guru's Teachings.
ਧਨੁ ਧੰਨੁ ਤੇ ਜਨ. ਜਿਨ ਹਰਿ ਨਾਮੁ ਜਪਿਆ; ਤਿਨ ਦੇਖੇ. ਹਉ ਭਇਆ ਸਨਾਥੁ ॥
dhan dhan te jan. jin har naam japiaa; tin dekhe. hau bheaa sanaath |
Punjabi
ਸੁਲੱਖਣੇ ਸੁਲੱਖਣੇ ਹਨ ਉਹ ਪੁਰਸ਼ ਜੋ ਪ੍ਰਭੂ ਦੇ ਨਾਮ ਦਾ ਅਰਾਧਨ ਕਰਦੇ ਹਨ। ਉਨ੍ਹਾਂ ਨੂੰ ਵੇਖ ਕੇ ਮੈਂ ਕਿਰਤਾਰਥ ਹੋ ਗਿਆ ਹਾਂ।
English
Blessed, blessed are those humble beings who meditate on the Lord's Name. Seeing them, I am uplifted.
ਤੂ ਜਗਜੀਵਨੁ ਜਗਦੀਸੁ; ਸਭ ਕਰਤਾ ਸ੍ਰਿਸਟਿ ਨਾਥੁ ॥੧॥
too jagajeevan jagadees; sabh karataa srisatt naath |1|
Punjabi
ਤੂੰ ਹੇ ਵਾਹਿਗੁਰੂ ਜਗਤ ਦੀ ਜਿੰਦ ਜਾਨ, ਆਲਮ ਦਾ ਮਾਲਕ ਅਤੇ ਸਾਰੀ ਰਚਨਾ ਦਾ ਸਿਰਜਣਹਾਰ-ਸੁਆਮੀ ਹੈ।
English
You are the Life of the World, the Lord of the Universe, our Lord and Master, the Creator of all the Universe. ||1||
ਤੂ ਜਲਿ ਥਲਿ ਮਹੀਅਲਿ ਭਰਪੂਰਿ; ਸਭ ਊਪਰਿ ਸਾਚੁ ਧਣੀ ॥
too jal thal maheeal bharapoor; sabh aoopar saach dhanee |
Punjabi
ਤੂੰ ਸਮੁੰਦਰ, ਧਰਤੀ ਅਤੇ ਅਸਮਾਨ ਅੰਦਰ ਪਰੀਪੁਰਨ ਹੈ। ਤੂੰ ਹੈ ਸੱਚੇ ਮਾਲਕ! ਸਾਰਿਆਂ ਦਾ ਸ਼ਰੋਮਣੀ ਸਾਹਿਬ ਹੈ।
English
You are totally pervading the water, the land and the sky. O True Lord, You are the Master of all.
ਜਿਨ ਜਪਿਆ ਹਰਿ ਮਨਿ ਚੀਤਿ; ਹਰਿ ਜਪਿ ਜਪਿ ਮੁਕਤੁ ਘਣੀ ॥
jin japiaa har man cheet; har jap jap mukat ghanee |
Punjabi
ਅਨੇਕਾਂ ਹੀ ਜੋ ਆਪਣੇ ਹਿਰਦੇ ਅਤੇ ਦਿਲ ਨਾਲ ਸੁਆਮੀ ਮਾਲਕ ਨੂੰ ਸਿਮਰਦੇ ਹਨ ਅਤੇ ਜੋ ਉਸ ਨੂੰ ਯਾਦ ਤੇ ਚੇਤੇ ਕਰਦੇ ਹਨ, ਮੁਕਤ ਹੋ ਜਾਂਦੇ ਹਨ।
English
Those who meditate on the Lord in their conscious minds - all those who chant and meditate on the Lord are liberated.
ਜਿਨ ਜਪਿਆ ਹਰਿ. ਤੇ ਮੁਕਤ ਪ੍ਰਾਣੀ; ਤਿਨ ਕੇ ਊਜਲ ਮੁਖ. ਹਰਿ ਦੁਆਰਿ ॥
jin japiaa har. te mukat praanee; tin ke aoojal mukh. har duaar |
Punjabi
ਜੀਵ ਜੋ ਹਰੀ ਨੂੰ ਯਾਦ ਕਰਦੇ ਹਨ, ਉਹ ਮੁਕਤ ਹੋ ਜਾਂਦੇ ਹਨ। ਰੱਬ ਦੇ ਦਰਬਾਰ ਅੰਦਰ ਉਨ੍ਹਾਂ ਦੇ ਚਿਹਰੇ ਚਮਕਦੇ ਹਨ।
English
Those mortal beings who meditate on the Lord are liberated; their faces are radiant in the Court of the Lord.
ਓਇ ਹਲਤਿ ਪਲਤਿ ਜਨ ਭਏ ਸੁਹੇਲੇ; ਹਰਿ ਰਾਖਿ ਲੀਏ ਰਖਨਹਾਰਿ ॥
oe halat palat jan bhe suhele; har raakh lee rakhanahaar |
Punjabi
ਉਹ ਪੁਰਸ਼ ਇਸ ਲੋਕ ਅਤੇ ਪ੍ਰਲੋਕ ਦੋਨਾ ਵਿੱਚ ਕੀਰਤੀਮਾਨ ਹੋ ਜਾਂਦੇ ਹਨ। ਰੱਖਿਆ ਕਰਨ ਵਾਲਾ ਸਾਈਂ ਉਹਨਾਂ ਦੀ ਰੱਖਿਆ ਕਰਦਾ ਹੈ।
English
Those humble beings are exalted in this world and the next; the Savior Lord saves them.
ਹਰਿ ਸੰਤਸੰਗਤਿ ਜਨ ਸੁਣਹੁ ਭਾਈ; ਗੁਰਮੁਖਿ ਹਰਿ ਸੇਵਾ ਸਫਲ ਬਣੀ ॥
har santasangat jan sunahu bhaaee; guramukh har sevaa safal banee |
Punjabi
ਹੇ ਪੁਰਸ਼ੋ! ਮੇਰੇ ਭਰਾਓ! ਤੁਸੀਂ ਸਾਧ ਸੰਗਤ ਅੰਦਰ ਵਾਹਿਗੁਰੂ ਦੀ ਮਹਿਮਾ ਸ੍ਰਵਣ ਕਰੋ। ਗੁਰਾਂ ਦੀ ਦਇਆ ਦੁਆਰਾ ਫਲਦਾਇਕ ਹੋ ਜਾਂਦੀ ਹੈ ਪ੍ਰਭੂ ਦੀ ਘਾਲ।
English
Listen to the Lord's Name in the Society of the Saints, O humble Siblings of Destiny. The Gurmukh's service to the Lord is fruitful.
ਤੂ ਜਲਿ ਥਲਿ ਮਹੀਅਲਿ ਭਰਪੂਰਿ; ਸਭ ਊਪਰਿ ਸਾਚੁ ਧਣੀ ॥੨॥
too jal thal maheeal bharapoor; sabh aoopar saach dhanee |2|
Punjabi
ਤੂੰ ਸਮੁੰਦਰ, ਧਰਤੀ ਅਤੇ ਆਕਾਸ਼ ਅੰਦਰ ਪਰੀਪੂਰਨ ਹੋ ਰਿਹਾ ਹੈ। ਤੂੰ ਹੇ ਸੱਚੇ ਮਾਲਕ! ਸਾਰਿਆਂ ਦਾ ਸ਼ਰੋਮਣੀ ਸਾਹਿਬ ਹੈ।
English
You are totally pervading the water, the land and the sky. O True Lord, You are the Master of all. ||2||
ਤੂ ਥਾਨ ਥਨੰਤਰਿ ਹਰਿ ਏਕੁ; ਹਰਿ ਏਕੋ ਏਕੁ ਰਵਿਆ ॥
too thaan thanantar har ek; har eko ek raviaa |
Punjabi
ਤੂੰ ਹੈ ਅਦੁੱਤੀ ਪ੍ਰਭੂ! ਕੇਵਲ ਕਲਮਕੱਲੇ ਪ੍ਰਭੂ ਥਾਵਾਂ ਤੇ ਵਿਚਕਾਰਲੀਆਂ ਵਿੱਥਾਂ ਵਿੱਚ ਵਿਆਪਕ ਹੋ ਰਿਹਾ ਹੈ।
English
You are the One Lord, the One and Only Lord, pervading all places and interspaces.
ਵਣਿ ਤ੍ਰਿਣਿ ਤ੍ਰਿਭਵਣਿ, ਸਭ ਸ੍ਰਿਸਟਿ; ਮੁਖਿ. ਹਰਿ ਹਰਿ ਨਾਮੁ ਚਵਿਆ ॥
van trin tribhavan, sabh srisatt; mukh. har har naam chaviaa |
Punjabi
ਜੰਗਲ, ਬਨਾਸਪਤੀ, ਤਿੰਨੇ ਜਹਾਨ ਅਤੇ ਸਮੂਹ ਰਚਨਾ, ਆਪਦੇ ਮੂੰਹ ਨਾਲ ਵਾਹਿਗੁਰੂ ਸਾਈਂ ਦੇ ਨਾਮ ਦਾ ਉਚਾਰਨ ਕਰਦੇ ਹਨ।
English
The forests and fields, the three worlds and the entire Universe, chant the Name of the Lord, Har, Har.
ਸਭਿ ਚਵਹਿ ਹਰਿ ਹਰਿ ਨਾਮੁ ਕਰਤੇ; ਅਸੰਖ ਅਗਣਤ ਹਰਿ ਧਿਆਵਏ ॥
sabh chaveh har har naam karate; asankh aganat har dhiaave |
Punjabi
ਹਰ ਵਸਤੂ ਸਿਰਜਣਹਾਰ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰਦੀ ਹੈ। ਕ੍ਰੋੜਾਂ ਹੀ ਅਤੇ ਅਣਗਿਣਤ ਜੀਵ ਵਾਹਿਗੁਰੂ ਨੂੰ ਆਰਾਧਦੇ ਹਨ।
English
All chant the Name of the Creator Lord, Har, Har; countless, uncountable beings meditate on the Lord.
ਸੋ ਧੰਨੁ ਧਨੁ ਹਰਿ ਸੰਤੁ ਸਾਧੂ; ਜੋ ਹਰਿ ਪ੍ਰਭ ਕਰਤੇ ਭਾਵਏ ॥
so dhan dhan har sant saadhoo; jo har prabh karate bhaave |
Punjabi
ਮੁਬਾਰਕ, ਮੁਬਾਰਕ ਹਨ ਰਬ ਦੇ ਉਹ ਧਰਮਾਤਮਾ ਅਤੇ ਨੇਕ ਬੰਦੇ ਜੋ ਸਿਰਜਣਹਾਰ-ਸੁਆਮੀ ਮਾਲਕ ਨੂੰ ਚੰਗੇ ਲਗਦੇ ਹਨ।
English
Blessed, blessed are those Saints and Holy People of the Lord, who are pleasing to the Creator Lord God.
ਸੋ ਸਫਲੁ ਦਰਸਨੁ ਦੇਹੁ ਕਰਤੇ; ਜਿਸੁ ਹਰਿ ਹਿਰਦੈ ਨਾਮੁ ਸਦ ਚਵਿਆ ॥
so safal darasan dehu karate; jis har hiradai naam sad chaviaa |
Punjabi
ਹੈ ਮੇਰੇ ਕਰਤਾਰ, ਤੂੰ ਮੈਨੂੰ ਉਸ ਦਾ ਫਲਦਾਇਕ ਦੀਦਾਰ ਪਰਦਾਨ ਕਰ ਜੋ ਆਪਦੇ ਮਨ ਅੰਦਰ ਸਦੀਵ ਹੀ ਸੁਆਮੀ ਦੇ ਨਾਮ ਨੂੰ ਉਚਾਰਦਾ ਹੈ।
English
O Creator, please bless me with the Fruitful Vision, the Darshan, of those who chant the Lord's Name in their hearts forever.
ਤੂ ਥਾਨ ਥਨੰਤਰਿ ਹਰਿ ਏਕੁ; ਹਰਿ ਏਕੋ ਏਕੁ ਰਵਿਆ ॥੩॥
too thaan thanantar har ek; har eko ek raviaa |3|
Punjabi
ਤੂੰ ਹੈ ਅਦੁੱਤੀ ਪ੍ਰਭੂ! ਨਿਰੋਲ ਅਦੁੱਤੀ ਪ੍ਰਭੂ, ਥਾਵਾਂ ਤੇ ਵਿਚਕਾਰਲੀਆਂ ਥਾਵਾਂ ਵਿੱਚ ਵਿਆਪਕ ਹੋ ਰਿਹਾ ਹੈ।
English
You are the One Lord, the One and Only Lord, pervading all places and interspaces. ||3||
ਤੇਰੀ ਭਗਤਿ ਭੰਡਾਰ ਅਸੰਖ; ਜਿਸੁ ਤੂ ਦੇਵਹਿ. ਮੇਰੇ ਸੁਆਮੀ, ਤਿਸੁ ਮਿਲਹਿ ॥
teree bhagat bhanddaar asankh; jis too deveh. mere suaamee, tis mileh |
Punjabi
ਅਣਗਿਣਤ ਹਨ ਤੇਰੀ ਪ੍ਰੇਮ-ਮਈ ਸੇਵਾ ਦੇ ਖਜਾਨੇ, ਹੈ ਮੇਰੇ ਸਾਹਿਬ! ਕੇਵਲ ਉਸ ਨੂੰ ਹੀ ਉਹਨਾਂ ਦੀ ਦਾਤ ਮਿਲਦੀ ਹੈ, ਜਿਸ ਨੂੰ ਤੂੰ ਦਿੰਦਾ ਹੈ।
English
The treasures of devotional worship to You are countless; he alone is blessed with them, O my Lord and Master, whom You bless.
ਜਿਸ ਕੈ ਮਸਤਕਿ. ਗੁਰ ਹਾਥੁ; ਤਿਸੁ ਹਿਰਦੈ ਹਰਿ ਗੁਣ ਟਿਕਹਿ ॥
jis kai masatak. gur haath; tis hiradai har gun ttikeh |
Punjabi
ਵਾਹਿਗੁਰੂ ਦੀਆਂ ਨੇਕੀਆਂ ਉਸ ਦੇ ਮਨ ਅੰਦਰ ਵਸਦੀਆਂ ਹਨ, ਜਿਸ ਦੇ ਮੱਥੇ ਉਤੇ ਗੁਰਾਂ ਦਾ ਹੱਥ ਹੈ।
English
The Lord's Glorious Virtues abide within the heart of that person, whose forehead the Guru has touched.
ਹਰਿ ਗੁਣ ਹਿਰਦੈ ਟਿਕਹਿ ਤਿਸ ਕੈ; ਜਿਸੁ ਅੰਤਰਿ. ਭਉ ਭਾਵਨੀ ਹੋਈ ॥
har gun hiradai ttikeh tis kai; jis antar. bhau bhaavanee hoee |
Punjabi
ਵਾਹਿਗੁਰੂ ਦੀਆਂ ਨੇਕੀਆਂ ਉਸ ਦੇ ਮਨ ਵਿੱਚ ਵਸਦੀਆਂ ਹਨ, ਜਿਸ ਦੇ ਅੰਦਰ ਪ੍ਰਭੂ ਦਾ ਡਰ ਅਤੇ ਪਿਆਰ ਹੈ।
English
The Glorious Virtues of the Lord dwell in the heart of that person, whose inner being is filled with the Fear of God, and His Love.