Ang 1161
ਤਬ ਪ੍ਰਭ; ਕਾਜੁ ਸਵਾਰਹਿ ਆਇ ॥੧॥
tab prabh; kaaj savaareh aae |1|
Punjabi
ਤਦ ਸੁਆਮੀ ਆ ਕੇ ਉਸ ਦੇ ਕਾਰਜ ਰਾਸ ਕਰ ਦਿੰਦਾ ਹੈ।
English
then God comes and resolves his affairs. ||1||
ਐਸਾ ਗਿਆਨੁ ਬਿਚਾਰੁ ਮਨਾ ॥
aisaa giaan bichaar manaa |
Punjabi
ਹੇ ਮੇਰੀ ਜਿੰਦੇ! ਤੂੰ ਇਹੋ ਜਿਹੇ ਬ੍ਰਹਮ ਬੋਧ ਦੀ ਸੋਚ ਵਿਚਾਰ ਕਰ।
English
Contemplate such spiritual wisdom, O mortal man.
ਹਰਿ. ਕੀ ਨ ਸਿਮਰਹੁ; ਦੁਖ ਭੰਜਨਾ ॥੧॥ ਰਹਾਉ ॥
har. kee na simarahu; dukh bhanjanaa |1| rahaau |
Punjabi
ਤੂੰ ਪੀੜ ਦੂਰ ਕਰਨਹਾਰ, ਆਪਣੇ ਵਾਹਿਗੁਰੂ ਦਾ ਕਿਉਂ ਆਰਾਧਨ ਨਹੀਂ ਕਰਦੀ? ਠਹਿਰਾਉ।
English
Why not meditate in remembrance on the Lord, the Destroyer of pain? ||1||Pause||
ਜਬ ਲਗੁ; ਸਿੰਘੁ ਰਹੈ ਬਨ ਮਾਹਿ ॥
jab lag; singh rahai ban maeh |
Punjabi
ਜਦ ਤਾਂਈ ਸ਼ੇਰ ਜੰਗਲ ਵਿੱਚ ਵਸਦਾ ਹੈ,
English
As long as the tiger lives in the forest,
ਤਬ ਲਗੁ; ਬਨੁ ਫੂਲੈ ਹੀ ਨਾਹਿ ॥
tab lag; ban foolai hee naeh |
Punjabi
ਤਦ ਤਾਂਈ ਜੰਗਲ ਪ੍ਰਫੁਲਤ ਨਹੀਂ ਹੁੰਦਾ।
English
the forest does not flower.
ਜਬ ਹੀ ਸਿਆਰੁ; ਸਿੰਘ ਕਉ ਖਾਇ ॥
jab hee siaar; singh kau khaae |
Punjabi
ਜਦ ਗਿੱਦੜ ਸ਼ੇਰ ਨੂੰ ਖਾ ਜਾਂਦਾ ਹੈ,
English
But when the jackal eats the tiger,
ਫੂਲਿ ਰਹੀ; ਸਗਲੀ ਬਨਰਾਇ ॥੨॥
fool rahee; sagalee banaraae |2|
Punjabi
ਤਾਂ ਸਾਰਾ ਜੰਗਲ ਪ੍ਰਫੁੱਲਤ ਹੋ ਜਾਂਦਾ ਹੈ।
English
then the entire forest flowers. ||2||
ਜੀਤੋ ਬੂਡੈ; ਹਾਰੋ ਤਿਰੈ ॥
jeeto booddai; haaro tirai |
Punjabi
ਜਿੱਤੇ ਹੋਏ ਡੁੱਬ ਜਾਂਦੇ ਹਨ ਅਤੇ ਹਾਰੇ ਹੋਏ ਪਾਰ ਉਤਰ ਜਾਂਦੇ ਹਨ।
English
The victorious are drowned, while the defeated swim across.
ਗੁਰ ਪਰਸਾਦੀ; ਪਾਰਿ ਉਤਰੈ ॥
gur parasaadee; paar utarai |
Punjabi
ਗੁਰਾਂ ਦੀ ਦਇਆ ਦੁਆਰਾ ਬੰਦਾ ਮੁਕਤ ਹੋ ਜਾਂਦਾ ਹੈ।
English
By Guru's Grace, one crosses over and is saved.
ਦਾਸੁ ਕਬੀਰੁ; ਕਹੈ ਸਮਝਾਇ ॥
daas kabeer; kahai samajhaae |
Punjabi
ਪ੍ਰਭੂ ਦਾ ਗੋਲਾ, ਕਬੀਰ, ਇਸ ਤਰ੍ਹਾਂ ਪੁਕਾਰਦਾ ਅਤੇ ਸਿਖਮਤ ਦਿੰਦਾ ਹੈ:
English
Slave Kabeer speaks and teaches:
ਕੇਵਲ; ਰਾਮ ਰਹਹੁ ਲਿਵ ਲਾਇ ॥੩॥੬॥੧੪॥
keval; raam rahahu liv laae |3|6|14|
Punjabi
ਹੇ ਬੰਦੇ! ਤੂੰ ਸਿਰਫ ਆਪਣੇ ਪ੍ਰਭੂ ਦੇ ਪਿਆਰ ਅੰਦਰ ਹੀ ਲੀਨ ਰਹੁ।
English
remain lovingly absorbed, attuned to the Lord alone. ||3||6||14||
ਸਤਰਿ ਸੈਇ ਸਲਾਰ ਹੈ ਜਾ ਕੇ ॥
satar saie salaar hai jaa ke |
Punjabi
ਜਿਸ ਦੇ ਸਤ ਸੌ ਸਿਪਾ-ਸਾਲਾਰ ਹਨ,
English
He has 7,000 commanders,
ਸਵਾ ਲਾਖੁ ਪੈਕਾਬਰ ਤਾ ਕੇ ॥
savaa laakh paikaabar taa ke |
Punjabi
ਜਿਸ ਦੇ ਸਵਾ ਲੱਖ ਪੈਗੰਬਰ ਹਨ।
English
and hundreds of thousands of prophets;
ਸੇਖ ਜੁ ਕਹੀਅਹਿ; ਕੋਟਿ ਅਠਾਸੀ ॥
sekh ju kaheeeh; kott atthaasee |
Punjabi
ਜੋ ਅਠਾਸੀ ਕ੍ਰੋੜ ਸ਼ੇਖਾ ਦਾ ਸੁਆਮੀ ਆਖਿਆ ਜਾਂਦਾ ਹੈ,
English
He is said to have 88,000,000 shaykhs,
ਛਪਨ ਕੋਟਿ; ਜਾ ਕੇ ਖੇਲ ਖਾਸੀ ॥੧॥
chhapan kott; jaa ke khel khaasee |1|
Punjabi
ਅਤੇ ਛਪੰਜਾਂ ਕ੍ਰੋੜ ਹਨ ਜਿਸ ਦੇ ਅਹਿਲਕਾਰ।
English
and 56,000,000 attendants. ||1||
ਮੋ ਗਰੀਬ ਕੀ; ਕੋ ਗੁਜਰਾਵੈ ॥
mo gareeb kee; ko gujaraavai |
Punjabi
ਮੈਂ ਗਰੀਬ ਬੰਦੇ ਦੀ, ਓਥੇ ਕੀ ਪਹੁੰਚ ਹੋ ਸਕਦੀ ਹੈ।
English
I am meek and poor - what chance do I have of being heard there?
ਮਜਲਸਿ ਦੂਰਿ; ਮਹਲੁ ਕੋ ਪਾਵੈ ॥੧॥ ਰਹਾਉ ॥
majalas door; mehal ko paavai |1| rahaau |
Punjabi
ਉਸ ਦਾ ਦਰਬਾਰ ਦੁਰੇਡੇ ਹੈ। ਕੋਈ ਵਿਰਲਾ ਜਣਾ ਹੀ ਉਸ ਦੇ ਮੰਦਰ ਨੂੰ ਪਰਾਪਤ ਹੋ ਸਕਦਾ ਹੈ। ਠਹਿਰਾਉ।
English
His Court is so far away; only a rare few attain the Mansion of His Presence. ||1||Pause||
ਤੇਤੀਸ ਕਰੋੜੀ. ਹੈ ਖੇਲ ਖਾਨਾ ॥
tetees karorree. hai khel khaanaa |
Punjabi
ਉਸ ਕੋਲ ਤੇਤੀ ਕ੍ਰੋੜ ਖੇਡ-ਘਰ ਹਨ।
English
He has 33,000,000 play-houses.
ਚਉਰਾਸੀ ਲਖ; ਫਿਰੈ ਦਿਵਾਨਾਂ ॥
chauraasee lakh; firai divaanaan |
Punjabi
ਉਸ ਦੇ ਜੀਵ ਚੁਰਾਸੀ ਲੱਖ ਜੂਨੀਆਂ ਅੰਦਦ ਕਮਲੇ ਹੋਏ ਰਿਫਦੇ ਹਨ।
English
His beings wander insanely through 8.4 million incarnations.
ਬਾਬਾ ਆਦਮ ਕਉ; ਕਿਛੁ ਨਦਰਿ ਦਿਖਾਈ ॥
baabaa aadam kau; kichh nadar dikhaaee |
Punjabi
ਪ੍ਰਭੂ ਨੇ ਬਾਬੇ ਆਦਮ ਤੇ ਕੁਝ ਕੁ ਰਹਿਮਤ ਧਾਰੀ,
English
He bestowed His Grace on Adam, the father of mankind,
ਉਨਿ ਭੀ; ਭਿਸਤਿ ਘਨੇਰੀ ਪਾਈ ॥੨॥
aun bhee; bhisat ghaneree paaee |2|
Punjabi
ਅਤੇ ਉਸ ਨੂੰ ਚੋਖੇ ਸਮੇ ਲਈ ਸਵਰਗ ਪਰਾਪਤ ਹੋ ਗਿਆ।
English
who then lived in paradise for a long time. ||2||
ਦਿਲ ਖਲਹਲੁ ਜਾ ਕੈ; ਜਰਦ ਰੂ ਬਾਨੀ ॥
dil khalahal jaa kai; jarad roo baanee |
Punjabi
ਪੀਲੇ ਹਨ ਚਿਹਰੇ ਉਨ੍ਹਾਂ ਦੇ ਜਿਨ੍ਹਾਂ ਦੇ ਮਨ ਅੰਦਰ ਗੜਬੜ ਹੈ।
English
Pale are the faces of those whose hearts are disturbed.
ਛੋਡਿ ਕਤੇਬ; ਕਰੈ ਸੈਤਾਨੀ ॥
chhodd kateb; karai saitaanee |
Punjabi
ਧਾਰਮਕ ਗ੍ਰੰਥਾਂ ਨੂੰ ਤਿਆਗ ਉਹ ਬਦੀ ਕਮਾਉਂਦੇ ਹਨ।
English
They have forsaken their Bible, and practice Satanic evil.
ਦੁਨੀਆ ਦੋਸੁ; ਰੋਸੁ ਹੈ ਲੋਈ ॥
duneea dos; ros hai loee |
Punjabi
ਜੋ ਸ਼੍ਰਿਸ਼ਟੀ ਦੇ ਸੁਆਮੀ ਤੇ ਇਲਜਾਮ ਲਾਉਂਦਾ ਹੈ ਅਤੇ ਉਸ ਦੇ ਬੰਦਿਆਂ ਨਾਲ ਨਾਰਾਜ਼ ਹੈ,
English
One who blames the world, and is angry with people,
ਅਪਨਾ ਕੀਆ ਪਾਵੈ ਸੋਈ ॥੩॥
apanaa keea paavai soee |3|
Punjabi
ਉਹ ਆਪਣੇ ਕਰਮਾਂ ਦਾ ਫਲ ਪਾਉਂਦਾ ਹੈ।
English
shall receive the fruits of his own actions. ||3||
ਤੁਮ ਦਾਤੇ; ਹਮ ਸਦਾ ਭਿਖਾਰੀ ॥
tum daate; ham sadaa bhikhaaree |
Punjabi
ਤੂੰ ਹੇ ਸੁਆਮੀ! ਦਾਤਾਰ ਹੈ ਅਤੇ ਮੈਂ ਸਦੀਵ ਹੀ ਤੇਰੇ ਦਰ ਦਾ ਮੰਗਤਾ ਹਾਂ।
English
You are the Great Giver, O Lord; I am forever a beggar at Your Door.
ਦੇਉ ਜਬਾਬੁ; ਹੋਇ ਬਜਗਾਰੀ ॥
deo jabaab; hoe bajagaaree |
Punjabi
ਜੇਕਰ ਮੈਂ ਤੇਰੇ ਤੋਂ ਮੁਨਕਰ ਹੋਵਾ ਤਾਂ ਮੈਂ ਪਾਪੀ ਹੋ ਜਾਂਦਾ ਹਾਂ।
English
If I were to deny You, then I would be a wretched sinner.
ਦਾਸੁ ਕਬੀਰੁ; ਤੇਰੀ ਪਨਹ ਸਮਾਨਾਂ ॥
daas kabeer; teree panah samaanaan |
Punjabi
ਤੇਰ ਗੋਲਾ ਕਬੀਰ, ਤੇਰੀ ਸ਼ਰਣ ਅੰਦਰ ਸਮਾ ਗਿਆ ਹੈ।
English
Slave Kabeer has entered Your Shelter.
ਭਿਸਤੁ ਨਜੀਕਿ ਰਾਖੁ; ਰਹਮਾਨਾ ॥੪॥੭॥੧੫॥
bhisat najeek raakh; rahamaanaa |4|7|15|
Punjabi
ਮੈਨੂੰ ਆਪਣੇ ਨੇੜੇ ਰਖ, ਹੇ ਮਿਹਰਬਾਨ ਮਾਲਕ! ਮੇਰੇ ਲਈ ਉਹੀ ਬਹਿਸ਼ਤ ਹੈ।
English
Keep me near You, O Merciful Lord God - that is heaven for me. ||4||7||15||
ਸਭੁ ਕੋਈ ਚਲਨ ਕਹਤ ਹੈ; ਊਹਾਂ ॥
sabh koee chalan kehat hai; aoohaan |
Punjabi
ਹਰ ਕੋਈ ਓਥੇ ਜਾਣਾ ਆਖਦਾ ਹੈ,
English
Everyone speaks of going there,
ਨਾ ਜਾਨਉ; ਬੈਕੁੰਠੁ ਹੈ ਕਹਾਂ ॥੧॥ ਰਹਾਉ ॥
naa jaanau; baikuntth hai kahaan |1| rahaau |
Punjabi
ਮੈਂ ਨਹੀਂ ਜਾਣਦਾ ਕਿ ਬਹਿਸ਼ਤ ਕਿੱਥੇ ਹੈ। ਠਹਿਰਾਉ।
English
but I do not even know where heaven is. ||1||Pause||
ਆਪ ਆਪ ਕਾ ਮਰਮੁ; ਨ ਜਾਨਾਂ ॥
aap aap kaa maram; na jaanaan |
Punjabi
ਜੋ ਆਪਣੇ ਆਪ ਦੇ ਭੇਤ ਨੂੰ ਨਹੀਂ ਜਾਣੇ,
English
One who does not even know the mystery of his own self,
ਬਾਤਨ ਹੀ; ਬੈਕੁੰਠੁ ਬਖਾਨਾਂ ॥੧॥
baatan hee; baikuntth bakhaanaan |1|
Punjabi
ਉਹ ਨਿਰੇ ਲਫਜ਼ਾ ਦੁਆਰਾ ਹੀ ਬਹਿਸ਼ਤ ਦੀਆਂ ਗੱਲਾਂ ਕਰਦੇ ਹਨ।
English
speaks of heaven, but it is only talk. ||1||
ਜਬ ਲਗੁ; ਮਨ ਬੈਕੁੰਠ ਕੀ ਆਸ ॥
jab lag; man baikuntth kee aas |
Punjabi
ਜਦ ਤਾਂਈ ਚਿੱਤ ਅੰਦਰ ਬਹਿਸ਼ਤ ਦੀ ਉਮੈਦ ਹੈ,
English
As long as the mortal hopes for heaven,
ਤਬ ਲਗੁ; ਨਾਹੀ ਚਰਨ ਨਿਵਾਸ ॥੨॥
tab lag; naahee charan nivaas |2|
Punjabi
ਓਦੋ ਤਾਂਈ ਜੀਵ ਪ੍ਰਭੂ ਦੇ ਪੈਰਾਂ ਵਿੱਚ ਨਹੀਂ ਵਸਦਾ।
English
he will not dwell at the Lord's Feet. ||2||
ਖਾਈ ਕੋਟੁ ਨ ਪਰਲ ਪਗਾਰਾ ॥
khaaee kott na paral pagaaraa |
Punjabi
ਇਸ ਦੀ ਖੰਦਕ ਤੇ ਗਾਰੇ ਨਾਲ ਚੰਗੀ ਤਰ੍ਹਾਂ ਲਿਪੀ ਹੋਈ ਫਸੀਲ ਨੂੰ,
English
Heaven is not a fort with moats and ramparts, and walls plastered with mud;
ਨਾ ਜਾਨਉ. ਬੈਕੁੰਠ ਦੁਆਰਾ ॥੩॥
naa jaanau. baikuntth duaaraa |3|
Punjabi
ਤੇ ਨਾ ਮੈਂ ਬਹਿਸ਼ਤ ਦੇ ਦਰਵਾਜੇ ਨੂੰ ਜਾਣਦਾ ਹਾਂ।
English
I do not know what heaven's gate is like. ||3||
ਕਹਿ ਕਮੀਰ; ਅਬ ਕਹੀਐ ਕਾਹਿ ॥
keh kameer; ab kaheeai kaeh |
Punjabi
ਕਬੀਰ ਜੀ ਆਖਦੇ ਹਨ, ਮੈਂ ਹੁਣ ਇਸ ਤੋਂ ਵਧ ਕੀ ਆਖ ਸਕਦਾ ਹਾਂ,
English
Says Kabeer, now what more can I say?
ਸਾਧਸੰਗਤਿ; ਬੈਕੁੰਠੈ ਆਹਿ ॥੪॥੮॥੧੬॥
saadhasangat; baikuntthai aaeh |4|8|16|
Punjabi
ਕਿ ਕੇਵਲ ਸਤਿਸੰਗਤ ਹੀ ਬਹਿਸ਼ਤ ਹੈ।
English
The Saadh Sangat, the Company of the Holy, is heaven itself. ||4||8||16||
ਕਿਉ ਲੀਜੈ; ਗਢੁ ਬੰਕਾ ਭਾਈ ॥
kiau leejai; gadt bankaa bhaaee |
Punjabi
ਹੇ ਵੀਰ! ਕਿਸ ਤਰ੍ਹਾਂ ਫਤਹਿ ਕੀਤਾ ਜਾ ਸਕਦਾ ਹੈ ਸੁੰਦਰ ਕਿਲ੍ਹਾ,
English
How can the beautiful fortress be conquered, O Siblings of Destiny?
ਦੋਵਰ ਕੋਟ ਅਰੁ ਤੇਵਰ ਖਾਈ ॥੧॥ ਰਹਾਉ ॥
dovar kott ar tevar khaaee |1| rahaau |
Punjabi
ਜਿਸ ਦੀਆਂ ਦੁਹਰੀਆਂ ਫਸੀਲਾ ਅਤੇ ਤੀਹਰੀਆਂ ਖੰਧਕਾ ਹਨ। ਠਹਿਰਾਉ।
English
It has double walls and triple moats. ||1||Pause||
ਪਾਂਚ ਪਚੀਸ, ਮੋਹ ਮਦ ਮਤਸਰ; ਆਡੀ. ਪਰਬਲ ਮਾਇਆ ॥
paanch pachees, moh mad matasar; aaddee. parabal maaeaa |
Punjabi
ਇਸ ਦੇ ਬਚਾਓ ਦੇ ਜਰੀਏ ਹਨ, ਪੰਜ ਤਤ, ਆਪਣੀਆਂ ਪੰਝੀ ਪ੍ਰਕਿਰਤੀਆਂ ਸਮੇਤ, ਸੰਸਾਰੀ ਮਮਤਾ, ਹੰਕਾਰ ਈਰਖਾ ਅਤੇ ਕੁਟਲ ਤੇ ਪਰਮ ਤਾਕਤਵਾਰ ਮੋਹਨੀ।
English
It is defended by the five elements, the twenty-five categories, attachment, pride, jealousy and the awesomely powerful Maya.
ਜਨ ਗਰੀਬ ਕੋ ਜੋਰੁ. ਨ ਪਹੁਚੈ; ਕਹਾ ਕਰਉ ਰਘੁਰਾਇਆ ॥੧॥
jan gareeb ko jor. na pahuchai; kahaa krau raghuraaeaa |1|
Punjabi
ਕਿਲ੍ਹੇ ਨੂੰ ਲੈਣ ਲਈ ਗਰੀਬੜੇ ਬੰਦੇ ਦਾ ਜੋਰ ਨਹੀਂ ਚੜ੍ਹਦਾ, ਹੇ ਰਾਘਵਾ ਦੇ ਪਾਤਿਸ਼ਾਹ, ਵਾਹਿਗੁਰੂ! ਹੁਣ ਮੈਂ ਕੀ ਕਰਾਂ?
English
The poor mortal being does not have the strength to conquer it; what should I do now, O Lord? ||1||
ਕਾਮੁ ਕਿਵਾਰੀ. ਦੁਖੁ ਸੁਖੁ ਦਰਵਾਨੀ; ਪਾਪੁ ਪੁੰਨੁ ਦਰਵਾਜਾ ॥
kaam kivaaree. dukh sukh daravaanee; paap pun daravaajaa |
Punjabi
ਸ਼ਹਿਵਤ ਇਸ ਦੇ ਤਖਤੇ ਹਨ ਗਮੀ ਤੇ ਖੁਸ਼ੀ ਇਸ ਦੇ ਦਰਬਾਨ ਅਤੇ ਬਦੀ ਤੇ ਨੇਕੀ ਇਸ ਦੇ ਬੂਹੇ।
English
Sexual desire is the window, pain and pleasure are the gate-keepers, virtue and sin are the gates.
ਕ੍ਰੋਧੁ ਪ੍ਰਧਾਨੁ. ਮਹਾ ਬਡ ਦੁੰਦਰ; ਤਹ. ਮਨੁ ਮਾਵਾਸੀ ਰਾਜਾ ॥੨॥
krodh pradhaan. mahaa badd dundar; teh. man maavaasee raajaa |2|
Punjabi
ਬਹੁਤ ਝਗੜਾਲੂ ਗਬੱਸਾ ਇਸ ਦਾ ਵਡਾ ਅਤੇ ਪ੍ਰਸਿੱਧ ਜਰਨੈਲ ਹੈ ਅਤੇ ਆਕੀ ਮਨੂਆ ਓਥੇ ਪਾਤਿਸ਼ਾਹ ਹੈ।
English
Anger is the great supreme commander, full of argument and strife, and the mind is the rebel king there. ||2||
ਸ੍ਵਾਦ ਸਨਾਹ. ਟੋਪੁ ਮਮਤਾ ਕੋ; ਕੁਬੁਧਿ ਕਮਾਨ ਚਢਾਈ ॥
svaad sanaah. ttop mamataa ko; kubudh kamaan chadtaaee |
Punjabi
ਰਖਵਾਲਿਆਂ ਕੋਲ ਨਿਆਮਤਾਂ ਦੀ ਸੰਜੋਅ, ਮੌਹ ਦੀ ਲੋਹੇ ਦੀ ਟੋਪੀ ਅਤੇ ਨਿਸ਼ਾਨਾ ਲਾਉਣ ਲਈ ਖੋਟੀ ਅਕਲ ਦਾ ਧਨੁਖ ਹੈ।
English
Their armor is the pleasure of tastes and flavors, their helmets are worldly attachments; they take aim with their bows of corrupt intellect.
ਤਿਸਨਾ ਤੀਰ. ਰਹੇ ਘਟ ਭੀਤਰਿ; ਇਉ ਗਢੁ ਲੀਓ. ਨ ਜਾਈ ॥੩॥
tisanaa teer. rahe ghatt bheetar; iau gadt leeo. na jaaee |3|
Punjabi
ਲਾਲਚ ਜੋ ਹਿਰਦੇ ਅੰਦਰ ਵਸਦਾ ਹੈ, ਬਾਣ ਹਨ। ਇਸ ਤਰੀਕੇ ਨਾਲ ਕਿਲ੍ਹਾ ਅਜਿੱਤ ਬਣਿਆ ਹੋਇਆ ਹੈ।
English
The greed that fills their hearts is the arrow; with these things, their fortress is impregnable. ||3||
ਪ੍ਰੇਮ ਪਲੀਤਾ. ਸੁਰਤਿ ਹਵਾਈ; ਗੋਲਾ ਗਿਆਨੁ ਚਲਾਇਆ ॥
prem paleetaa. surat havaaee; golaa giaan chalaaeaa |
Punjabi
ਰਬੀ ਪ੍ਰੀਤ ਨੂੰ ਪਲੀਤਾ ਅਤੇ ਸਿਮਰਨ ਨੂੰ ਮੈਦਾਨੀ-ਤੋਪ ਬਣਾ ਮੈਂ ਬ੍ਰਹਮ-ਬੋਧ ਦਾ ਗੋਲਾ ਚਲਾ ਦਿਤਾ ਹੈ:
English
But I have made divine love the fuse, and deep meditation the bomb; I have launched the rocket of spiritual wisdom.
ਬ੍ਰਹਮ ਅਗਨਿ, ਸਹਜੇ ਪਰਜਾਲੀ; ਏਕਹਿ ਚੋਟ ਸਿਝਾਇਆ ॥੪॥
braham agan, sahaje parajaalee; ekeh chott sijhaaeaa |4|
Punjabi
ਪ੍ਰਭੂ ਦੀ ਅੱਗ ਅਡੋਲਤਾ ਰਾਹੀਂ ਬਾਲੀ ਹੈ ਅਤੇ ਇਕ ਹੀ ਸੱਟ ਨਾਲ ਕਿਲ੍ਹਾ ਸਰ ਹੋ ਗਿਆ ਹੈ।
English
The fire of God is lit by intuition, and with one shot, the fortress is taken. ||4||
ਸਤੁ ਸੰਤੋਖੁ ਲੈ. ਲਰਨੇ ਲਾਗਾ; ਤੋਰੇ ਦੁਇ ਦਰਵਾਜਾ ॥
sat santokh lai. larane laagaa; tore due daravaajaa |
Punjabi
ਸਚ ਅਤੇ ਸੰਤੁਸ਼ਟਤਾ ਨੂੰ ਨਾਲ ਲੈ ਕੇ ਮੈਂ ਯੁੱਧ ਕਰਨ ਲਗ ਪਿਆ ਅਤੇ ਇਸ ਦੇ ਦੋਨੋ ਫਾਟਕ ਭੰਨ ਸੁਟੇ।
English
Taking truth and contentment with me, I begin the battle and storm both the gates.
ਸਾਧਸੰਗਤਿ ਅਰੁ ਗੁਰ ਕੀ ਕ੍ਰਿਪਾ ਤੇ; ਪਕਰਿਓ ਗਢ ਕੋ ਰਾਜਾ ॥੫॥
saadhasangat ar gur kee kripaa te; pakario gadt ko raajaa |5|
Punjabi
ਸਤਿ ਸੰਗਤ ਕਰ ਅਤੇ ਗੁਰਾਂ ਦੀ ਦਇਆ ਦੁਆਰਾ ਮੈਂ ਕਿਲ੍ਹੇ ਦੇ ਪਾਤਿਸ਼ਾਹ ਨੂੰ ਪਕੜ ਲਿਆ।
English
In the Saadh Sangat, the Company of the Holy, and by Guru's Grace, I have captured the king of the fortress. ||5||