Ang 1162
ਭਗਵਤ ਭੀਰਿ. ਸਕਤਿ ਸਿਮਰਨ ਕੀ; ਕਟੀ ਕਾਲ ਭੈ ਫਾਸੀ ॥
bhagavat bheer. sakat simaran kee; kattee kaal bhai faasee |
Punjabi
ਆਪਣੇ ਨਾਲ ਭਗਵਾਨ ਦੇ ਯੋਧਿਆਂ ਦੀ ਸੈਨਾ ਲੈ ਅਤੇ ਸੁਆਮੀ ਦੇ ਚਿੰਤਨ ਦੀ ਸੱਤਿਆ ਰਾਹੀਂ ਮੈਂ ਮੌਤ ਦੇ ਡਰ ਦੀ ਫਾਹੀ ਕੱਟ ਛੱਡੀ ਹੈ।
English
With the army of God's devotees, and Shakti, the power of meditation, I have snapped the noose of the fear of death.
ਦਾਸੁ ਕਮੀਰੁ. ਚੜਿੑਓ ਗੜੑ ਊਪਰਿ; ਰਾਜੁ ਲੀਓ ਅਬਿਨਾਸੀ ॥੬॥੯॥੧੭॥
daas kameer. charrao garra aoopar; raaj leeo abinaasee |6|9|17|
Punjabi
ਪ੍ਰਭੂ ਦਾ ਗੋਲਾ ਕਬੀਬ ਕਿਲ੍ਹੇ ਉਤੇ ਚੜ੍ਹ ਗਿਆ ਹੈ ਅਤੇ ਉਸ ਦੀ ਸਦੀਵੀ ਸਥਿਰ ਪਾਤਿਸ਼ਾਹੀ ਪਰਾਪਤ ਕਰ ਲਈ ਹੈ।
English
Slave Kabeer has climbed to the top of the fortress; I have obtained the eternal, imperishable domain. ||6||9||17||
ਗੰਗ ਗੁਸਾਇਨਿ ਗਹਿਰ ਗੰਭੀਰ ॥
gang gusaaein gahir ganbheer |
Punjabi
ਗੰਗਾ ਮਾਈ ਡੂੰਘੀ ਅਤੇ ਅਗਾਧ ਹੈ।
English
The mother Ganges is deep and profound.
ਜੰਜੀਰ ਬਾਂਧਿ ਕਰਿ; ਖਰੇ ਕਬੀਰ ॥੧॥
janjeer baandh kar; khare kabeer |1|
Punjabi
ਸੰਗਲਾਂ ਨਾਲ ਨਰੜ ਕੇ ਉਹ ਕਬੀਰ ਨੂੰ ਓਥੇ ਲੈ ਗਏ।
English
Tied up in chains, they took Kabeer there. ||1||
ਮਨੁ. ਨ ਡਿਗੈ; ਤਨੁ ਕਾਹੇ ਕਉ ਡਰਾਇ ॥
man. na ddigai; tan kaahe kau ddaraae |
Punjabi
ਮੇਰਾ ਦਿਲ ਡਿਗਿਆ ਹੋਇਆ ਨਹੀਂ, ਮੇਰੀ ਦੇਹਿ ਕਿਉਂ ਪੈ ਕਰੇ?
English
My mind was not shaken; why should my body be afraid?
ਚਰਨ ਕਮਲ; ਚਿਤੁ ਰਹਿਓ ਸਮਾਇ ॥ ਰਹਾਉ ॥
charan kamal; chit rahio samaae | rahaau |
Punjabi
ਮੇਰਾ ਮਨ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਅੰਦਰ ਲੀਨ ਹੋਇਆ ਹੋਇਆ ਹੈ। ਠਹਿਰਾਉ।
English
My consciousness remained immersed in the Lotus Feet of the Lord. ||1||Pause||
ਗੰਗਾ ਕੀ ਲਹਰਿ; ਮੇਰੀ ਟੁਟੀ ਜੰਜੀਰ ॥
gangaa kee lehar; meree ttuttee janjeer |
Punjabi
ਗੰਗਾਂ ਦੇ ਤਰੰਗਾਂ ਨਾਲ ਮੇਰੇ ਸੰਗਲ ਟੁਟ ਭੱਜ ਗਏ,
English
The waves of the Ganges broke the chains,
ਮ੍ਰਿਗਛਾਲਾ ਪਰ ਬੈਠੇ ਕਬੀਰ ॥੨॥
mrigachhaalaa par baitthe kabeer |2|
Punjabi
ਅਤੇ ਮੈਂ ਆਪਣੇ ਆਪ ਨੂੰ ਹਰਨ ਦੀ ਖੱਲ ਉਤੇ ਬੈਠਾ ਦੇਖਿਆ।
English
and Kabeer was seated on a deer skin. ||2||
ਕਹਿ ਕੰਬੀਰ; ਕੋਊ. ਸੰਗ ਨ ਸਾਥ ॥
keh kanbeer; koaoo. sang na saath |
Punjabi
ਕਬੀਰ ਜੀ ਆਖਦੇ ਹਨ, ਮੇਰਾ ਕੋਈ ਮਿੱਤਰ ਅਤੇ ਸਾਥੀ ਨਹੀਂ।
English
Says Kabeer, I have no friend or companion.
ਜਲ ਥਲ ਰਾਖਨ ਹੈ; ਰਘੁਨਾਥ ॥੩॥੧੦॥੧੮॥
jal thal raakhan hai; raghunaath |3|10|18|
Punjabi
ਰਾਘਵਾਂ ਦਾ ਸੁਆਮੀ, ਵਾਹਿਗੁਰੂ ਪਾਣੀ ਅਤੇ ਧਰਤੀ ਉਤੇ ਮੇਰਾ ਰਖਵਾਲਾ ਹੈ।
English
On the water, and on the land, the Lord is my Protector. ||3||10||18||
ਭੈਰਉ ਕਬੀਰ ਜੀਉ ਅਸਟਪਦੀ ਘਰੁ ੨ ॥
bhairau kabeer jeeo asattapadee ghar 2 |
Punjabi
ਭੈਰਉ ਕਬੀਰ ਜੀ ਅਸਟਪਦੀਆਂ।
English
Bhairao, Kabeer Jee, Ashtpadheeyaa, Second House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਅਗਮ ਦ੍ਰੁਗਮ ਗੜਿ; ਰਚਿਓ ਬਾਸ ॥
agam drugam garr; rachio baas |
Punjabi
ਪ੍ਰਭੂ ਨੇ ਆਪਣੀ ਰਿਹਾਇਸ ਲਈ ਇਕ ਬੇ-ਮਿਸਾਲ ਅਤੇ ਅਪੁੱਜ ਕਿਲ੍ਹਾ ਬਣਾਇਆ,
English
God constructed a fortress, inaccessible and unreachable, in which He dwells.
ਜਾ ਮਹਿ; ਜੋਤਿ ਕਰੇ ਪਰਗਾਸ ॥
jaa meh; jot kare paragaas |
Punjabi
ਜਿਸ ਵਿੱਚ ਉਸ ਦਾ ਨੂਰ ਚਾਨਣ ਕਰਦਾ ਹੈ।
English
There, His Divine Light radiates forth.
ਬਿਜੁਲੀ ਚਮਕੈ; ਹੋਇ ਅਨੰਦੁ ॥
bijulee chamakai; hoe anand |
Punjabi
ਉਸ ਥਾਂ ਤੇ ਦਾਮਨੀ ਲਿਸ਼ਕਦੀ ਹੈ ਅਤੇ ਖੁਸ਼ੀ ਹੁੰਦੀ ਹੈ,
English
Lightning blazes, and bliss prevails there,
ਜਿਹ ਪਉੜੑੇ; ਪ੍ਰਭ ਬਾਲ ਗੋਬਿੰਦ ॥੧॥
jih paurrae; prabh baal gobind |1|
Punjabi
ਜਿਥੇ ਮੇਰਾ ਨੌਜਵਾਨ ਸੁਆਮੀ ਮਾਲਕ ਵਸਦਾ ਹੈ।
English
where the Eternally Young Lord God abides. ||1||
ਇਹੁ ਜੀਉ; ਰਾਮ ਨਾਮ ਲਿਵ ਲਾਗੈ ॥
eihu jeeo; raam naam liv laagai |
Punjabi
ਜੇਕਰ ਇਹ ਆਤਮਾ ਪ੍ਰਭੂ ਦੇ ਨਾਮ ਨੂੰ ਪਿਆਰ ਕਰਨ ਲਗ ਜਾਵੇ,
English
This soul is lovingly attuned to the Lord's Name.
ਜਰਾ ਮਰਨੁ ਛੂਟੈ; ਭ੍ਰਮੁ ਭਾਗੈ ॥੧॥ ਰਹਾਉ ॥
jaraa maran chhoottai; bhram bhaagai |1| rahaau |
Punjabi
ਤਾਂ ਬੰਦਾ ਬੁਢੇਪੇ ਅਤੇ ਮੌਤ ਤੋਂ ਖਲਾਸੀ ਪਾ ਜਾਂਦਾ ਹੈ ਅਤੇ ਉਸ ਦਾ ਸੰਦੇਹ ਦੋੜ ਜਾਂਦਾ ਹੈ। ਠਹਿਰਾਉ।
English
It is saved from old age and death, and its doubt runs away. ||1||Pause||
ਅਬਰਨ ਬਰਨ ਸਿਉ; ਮਨ ਹੀ ਪ੍ਰੀਤਿ ॥
abaran baran siau; man hee preet |
Punjabi
ਜਿਸ ਦਾ ਚਿੱਤ ਨੀਵੀ ਜਾਤੀ ਅਤੇ ਉਚੀ ਜਾਤੀ ਜਾਨਣ ਨੂੰ ਪਿਆਰ ਕਰਦਾ ਹੈ,
English
Those who believe in high and low social classes,
ਹਉਮੈ ਗਾਵਨਿ. ਗਾਵਹਿ ਗੀਤ ॥
haumai gaavan. gaaveh geet |
Punjabi
ਉਹ ਹੰਕਾਰ ਦੇ ਸੋਹਲੇ ਅਤੇ ਗੀਤ ਗਾਉਂਦਾ ਹੈ।
English
only sing songs and chants of egotism.
ਅਨਹਦ ਸਬਦ; ਹੋਤ ਝੁਨਕਾਰ ॥
anahad sabad; hot jhunakaar |
Punjabi
ਉਸ ਅਸਥਾਨ ਤੇ ਸੁਤੇ ਸਿਧ ਕੀਰਤਨ ਦੀ ਧੁਨੀ ਗੂੰਜਦੀ ਹੈ,
English
The Unstruck Sound-current of the Shabad, the Word of God, resounds in that place,
ਜਿਹ ਪਉੜੑੇ; ਪ੍ਰਭ ਸ੍ਰੀ ਗੋਪਾਲ ॥੨॥
jih paurrae; prabh sree gopaal |2|
Punjabi
ਜਿਥੇ ਜਗਤ ਦਾ ਪਾਲਣ-ਪੋਸ਼ਣਹਾਰ ਪੂਜਯ ਪ੍ਰਭੂ ਵਸਦਾ ਹੈ।
English
where the Supreme Lord God abides. ||2||
ਖੰਡਲ ਮੰਡਲ; ਮੰਡਲ ਮੰਡਾ ॥
khanddal manddal; manddal manddaa |
Punjabi
ਉਹ ਪ੍ਰਭੂ ਮਹਾਂ ਦੀਪਾਂ, ਪੁਰੀਆਂ ਅਤੇ ਆਲਮਾਂ ਨੂੰ ਰਚਦਾ ਹੈ,
English
He creates planets, solar systems and galaxies;
ਤ੍ਰਿਅ ਅਸਥਾਨ; ਤੀਨਿ ਤ੍ਰਿਅ ਖੰਡਾ ॥
tria asathaan; teen tria khanddaa |
Punjabi
ਅਤੇ ਤਿੰਨਾਂ ਜਹਾਨਾਂ ਤਿੰਨਾਂ ਦੇਵਤਿਆਂ ਅਤੇ ਤਿੰਨਾਂ ਹੀ ਲੱਛਣਾ ਨੂੰ ਨਾਸ ਕਰਦਾ ਹੈ।
English
He destroys the three worlds, the three gods and the three qualities.
ਅਗਮ ਅਗੋਚਰੁ; ਰਹਿਆ ਅਭ ਅੰਤ ॥
agam agochar; rahiaa abh ant |
Punjabi
ਉਹ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਪ੍ਰਭੂ ਹਿਰਦੇ ਅੰਦਰ ਵਸਦਾ ਹੈ।
English
The Inaccessible and Unfathomable Lord God dwells in the heart.
ਪਾਰੁ. ਨ ਪਾਵੈ ਕੋ; ਧਰਨੀਧਰ ਮੰਤ ॥੩॥
paar. na paavai ko; dharaneedhar mant |3|
Punjabi
ਕੋਈ ਜਣਾ ਭੀ ਧਰਤੀ ਨੂੰ ਥੰਮਣਹਾਰ ਦੇ ਓੜਕ ਅਤੇ ਭੇਤ ਨੂੰ ਨਹੀਂ ਪਾ ਸਕਦਾ।
English
No one can find the limits or the secrets of the Lord of the World. ||3||
ਕਦਲੀ ਪੁਹਪ ਧੂਪ ਪਰਗਾਸ ॥
kadalee puhap dhoop paragaas |
Punjabi
ਸੁਆਮੀ ਕੋਲੋ ਫੁੱਲ ਅਤੇ ਧੁੱਪ ਅੰਦਰ ਚਮਕਦਾ ਹੈ।
English
The Lord shines forth in the plantain flower and the sunshine.
ਰਜ ਪੰਕਜ ਮਹਿ; ਲੀਓ ਨਿਵਾਸ ॥
raj pankaj meh; leeo nivaas |
Punjabi
ਉਸ ਨੇ ਕੰਵਲ ਫੁੱਲ ਦੀ ਧੁਰ ਅੰਦਰ ਵਾਸਾ ਲਿਆ ਹੋਇਆ ਹੈ।
English
He dwells in the pollen of the lotus flower.
ਦੁਆਦਸ ਦਲ; ਅਭ ਅੰਤਰਿ ਮੰਤ ॥
duaadas dal; abh antar mant |
Punjabi
ਸੁਆਮੀ ਦਾ ਮੰਤ੍ਰ ਦਿਲ ਦੀਆਂ ਬਾਰਾ ਪੰਖੜੀਆਂ ਵਿੱਚ ਹੈ,
English
The Lord's secret is within the twelve petals of the heart-lotus.
ਜਹ ਪਉੜੇ; ਸ੍ਰੀ ਕਮਲਾ ਕੰਤ ॥੪॥
jeh paurre; sree kamalaa kant |4|
Punjabi
ਜਿਸ ਜਗ੍ਰਾ ਵਿੱਚ ਲਖਸ਼ਮੀ ਦਾ ਮਹਾਰਾਜ ਮਾਲਕ ਬਿਸਰਾਮ ਕਰਦਾ ਹੈ।
English
The Supreme Lord, the Lord of Lakshmi dwells there. ||4||
ਅਰਧ ਉਰਧ; ਮੁਖਿ ਲਾਗੋ ਕਾਸੁ ॥
aradh uradh; mukh laago kaas |
Punjabi
ਸੁਆਮੀ, ਜੋ ਆਕਾਸ਼-ਵੱਤ ਹੇਠਲੇ, ਉਪਰਲੇ ਅਤੇ ਵਿਚਕਾਰਲੇ ਲੋਆ ਅੰਦਰ ਵਿਆਪਕ ਹੈ,
English
He is like the sky, stretching across the lower, upper and middle realms.
ਸੁੰਨ ਮੰਡਲ ਮਹਿ; ਕਰਿ ਪਰਗਾਸੁ ॥
sun manddal meh; kar paragaas |
Punjabi
ਉਹ ਹੀ ਦਸਮ ਦੁਆਰ ਹੀ ਖਾਮੋਸ਼ ਪੂਰੀ ਅੰਦਰ ਰੋਸ਼ਨੀ ਕਰਦਾ ਹੈ।
English
In the profoundly silent celestial realm, He radiates forth.
ਊਹਾਂ; ਸੂਰਜ ਨਾਹੀ ਚੰਦ ॥
aoohaan; sooraj naahee chand |
Punjabi
ਉਥੇ ਭਾਨ ਅਤੇ ਚੰਦਰਮਾ ਨਹੀਂ,
English
Neither the sun nor the moon are there,
ਆਦਿ ਨਿਰੰਜਨੁ. ਕਰੈ ਅਨੰਦ ॥੫॥
aad niranjan. karai anand |5|
Punjabi
ਪਰੰਤੂ ਓਥੇ ਪਰਾਪੂਰਬਲਾ ਪਵਿੱਤ੍ਰ ਪ੍ਰਭੂ ਮੌਜਾ ਮਾਣਦਾ ਹੈ।
English
but the Primal Immaculate Lord celebrates there. ||5||
ਸੋ ਬ੍ਰਹਮੰਡਿ; ਪਿੰਡਿ ਸੋ ਜਾਨੁ ॥
so brahamandd; pindd so jaan |
Punjabi
ਤੂੰ ਉਸ ਨੂੰ ਆਲਮ ਅੰਦਰ ਸਮਝ ਅਤੇ ਉਸ ਨੂੰ ਦੇਹਿ ਅੰਦਰ ਭੀ।
English
Know that He is in the universe, and in the body as well.
ਮਾਨ ਸਰੋਵਰਿ; ਕਰਿ ਇਸਨਾਨੁ ॥
maan sarovar; kar isanaan |
Punjabi
ਤੂੰ ਸੁਆਮੀ ਦੇ ਮਾਨਸਰੋਵਰ ਵਿੱਚ ਮੱਜਨ ਕਰ।
English
Take your cleansing bath in the Mansarovar Lake.
ਸੋਹੰ ਸੋ; ਜਾ ਕਉ ਹੈ ਜਾਪ ॥
sohan so; jaa kau hai jaap |
Punjabi
ਤੂੰ ਉਸ ਦਾ ਸਿਮਰਨ ਕਰ, ਜਿਸ ਦਾ ਮੰਤ੍ਰ ਹੈ "ਉਹ ਮੈਂ ਹੀ ਹਾਂ।
English
Chant "Sohang" - "He is me."
ਜਾ ਕਉ ਲਿਪਤ. ਨ ਹੋਇ; ਪੁੰਨ ਅਰੁ ਪਾਪ ॥੬॥
jaa kau lipat. na hoe; pun ar paap |6|
Punjabi
ਇਹੋ ਜਿਹਾ ਹੈ ਸੁਅਮਾੀ, ਜਿਸ ਨੂੰ ਨੇਕੀਆਂ ਅਤੇ ਬਦੀਆਂ ਦੀ ਕੋਈ ਮੈਲ ਨਹੀਂ ਚਿਮੜਦੀ।
English
He is not affected by either virtue or vice. ||6||
ਅਬਰਨ ਬਰਨ; ਘਾਮ ਨਹੀ ਛਾਮ ॥
abaran baran; ghaam nahee chhaam |
Punjabi
ਪ੍ਰਭੂ ਜਿਸ ਨੂੰ ਨੀਵੀਂ ਜਾਤੀ, ਉਚੀ ਜਾਤੀ ਧੁਪ ਅਤੇ ਛਾਂ ਪੋਹਦੀਆਂ ਨਹੀਂ,
English
He is not affected by either high or low social class, sunshine or shade.
ਅਵਰ. ਨ ਪਾਈਐ; ਗੁਰ ਕੀ ਸਾਮ ॥
avar. na paaeeai; gur kee saam |
Punjabi
ਗੁਰਾਂ ਦੀ ਸ਼ਰਣ ਅੰਦਰ ਪਾਇਆ ਜਾਂਦਾ ਹੈ ਅਤੇ ਹੋਰ ਕਿਧਰੇ ਨਹੀਂ।
English
He is in the Guru's Sanctuary, and nowhere else.
ਟਾਰੀ. ਨ ਟਰੈ; ਆਵੈ ਨ ਜਾਇ ॥
ttaaree. na ttarai; aavai na jaae |
Punjabi
ਸੁਆਮੀ ਨਾਲ ਜੁੜਿਆ ਧਿਆਨ ਹਟਾਉਣ ਤੇ ਵੀ ਹਟਦਾ ਨਹੀਂ, ਇਸ ਤਰ੍ਹਾਂ ਬੰਦਾ ਆਵਾਗਉਣ ਤੋਂ ਖਲਾਸੀ ਪਾ ਜਾਂਦਾ ਹੈ,
English
He is not diverted by diversions, comings or goings.
ਸੁੰਨ ਸਹਜ ਮਹਿ; ਰਹਿਓ ਸਮਾਇ ॥੭॥
sun sehaj meh; rahio samaae |7|
Punjabi
ਅਤੇ ਉਹ ਸੂਖਲ ਹੀ ਸੁਅਮੀ ਅੰਦਰ ਲੀਨ ਹੋਇਆ ਰਹਿੰਦਾ ਹੈ।
English
Remain intuitively absorbed in the celestial void. ||7||
ਮਨ ਮਧੇ; ਜਾਨੈ ਜੇ ਕੋਇ ॥
man madhe; jaanai je koe |
Punjabi
ਜੇਕਰ ਕੋਈ ਜਣਾ ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਅਨੁਭਵ ਕਰ ਲਵੇ, ਉਹ ਸੰਪੂਰਨ ਹੋ ਜਾਂਦਾ ਹੈ।
English
One who knows the Lord in the mind
ਜੋ ਬੋਲੈ; ਸੋ ਆਪੈ ਹੋਇ ॥
jo bolai; so aapai hoe |
Punjabi
ਜਿਹੜਾ ਕੁਛ ਉਹ ਆਖਦਾ ਹੈ, ਉਹ ਖੁਦ-ਬ-ਖੁਦ ਹੀ ਹੋ ਜਾਂਦਾ ਹੈ।
English
whatever he says, comes to pass.
ਜੋਤਿ ਮੰਤ੍ਰਿ; ਮਨਿ ਅਸਥਿਰੁ ਕਰੈ ॥
jot mantr; man asathir karai |
Punjabi
ਜੋ ਕੋਈ ਭੀ ਪ੍ਰਭੂ ਦੇ ਪਰਕਾਸ਼ ਅਤੇ ਨਾਮ ਨੂੰ ਆਪਣੇ ਚਿੱਤ ਵਿੱਚ ਪੱਕੀ ਤਰ੍ਹਾ ਟਿਕਾ ਲੈਂਦਾ ਹੈ,
English
One who firmly implants the Lord's Divine Light, and His Mantra within the mind
ਕਹਿ ਕਬੀਰ. ਸੋ ਪ੍ਰਾਨੀ ਤਰੈ ॥੮॥੧॥
keh kabeer. so praanee tarai |8|1|
Punjabi
ਕਬੀਰ ਜੀ ਆਖਦੇ ਹਨ, ਉਹ ਜੀਵ ਜਗਤ ਸਮੁੰਦਰ ਤੋਂ ਉਤਰ ਜਾਂਦਾ ਹੈ।
English
- says Kabeer, such a mortal crosses over to the other side. ||8||1||
ਕੋਟਿ ਸੂਰ; ਜਾ ਕੈ ਪਰਗਾਸ ॥
kott soor; jaa kai paragaas |
Punjabi
ਇਹੋ ਜਿਹਾ ਹੈ ਮੇਰਾ ਪ੍ਰਭੂ ਜਿਸ ਲਈ ਕ੍ਰੋੜਾਂ ਹੀ ਸੂਰਜ ਪ੍ਰਕਾਸ਼ਦੇ ਹਨ,
English
Millions of suns shine for Him,
ਕੋਟਿ ਮਹਾਦੇਵ ਅਰੁ ਕਬਿਲਾਸ ॥
kott mahaadev ar kabilaas |
Punjabi
ਅਤੇ ਜਿਸ ਕੋਲ ਕ੍ਰੋੜਾਂ ਹੀ ਸ਼ਿਵਜੀ ਅਤੇ ਕੈਲਾਸ਼ ਹਨ, ਜਿਕੇ ਸ਼ਿਵਜੀ ਰਹਿੰਦਾ ਹੈ।
English
millions of Shivas and Kailash mountains.
ਦੁਰਗਾ ਕੋਟਿ; ਜਾ ਕੈ ਮਰਦਨੁ ਕਰੈ ॥
duragaa kott; jaa kai maradan karai |
Punjabi
ਐਸਾ ਹੈ ਉਹ ਕ੍ਰੋੜਾਂ ਹੀ ਦੇਵੀਆਂ ਜਿਸ ਦੇ ਪੈਰ ਝੱਸਦੀਆਂ ਹਨ,
English
Millions of Durga goddesses massage His Feet.
ਬ੍ਰਹਮਾ ਕੋਟਿ; ਬੇਦ ਉਚਰੈ ॥੧॥
brahamaa kott; bed ucharai |1|
Punjabi
ਅਤੇ ਜਿਸ ਦੇ ਲਈ ਕ੍ਰੋੜਾਂ ਹੀ ਬ੍ਰਹਮੇ ਵੇਦ ਉਚਾਰਨ ਕਰਦੇ ਹਨ।
English
Millions of Brahmas chant the Vedas for Him. ||1||
ਜਉ ਜਾਚਉ; ਤਉ ਕੇਵਲ ਰਾਮ ॥
jau jaachau; tau keval raam |
Punjabi
ਜਦ ਮੈਂ ਮੰਗਦਾ ਹਾਂ, ਤਾਂ ਸਿਰਫ ਸਾਂਹੀ ਦਾ ਨਾਮ ਹੀ ਮੰਗਦਾ ਹਾਂ।
English
When I beg, I beg only from the Lord.
ਆਨ ਦੇਵ ਸਿਉ; ਨਾਹੀ ਕਾਮ ॥੧॥ ਰਹਾਉ ॥
aan dev siau; naahee kaam |1| rahaau |
Punjabi
ਕਿਸੇ ਹੋਰ ਦੇਵਤੇ ਨਾਲ ਮੇਰਾ ਕੋਈ ਕੰਮ ਨਹੀਂ। ਠਹਿਰਾਉ।
English
I have nothing to do with any other deities. ||1||Pause||
ਕੋਟਿ ਚੰਦ੍ਰਮੇ; ਕਰਹਿ ਚਰਾਕ ॥
kott chandrame; kareh charaak |
Punjabi
ਕ੍ਰੋੜਾਂ ਹੀ ਚੰਦ ਪ੍ਰਭੂ ਦੀ ਰਜ਼ਾ ਅੰਦਰ ਚਮਕਦੇ ਹਨ।
English
Millions of moons twinkle in the sky.