Ang 1163
ਸੁਰ ਤੇਤੀਸਉ; ਜੇਵਹਿ ਪਾਕ ॥
sur teteesau; jeveh paak |
Punjabi
ਤੇਤੀ ਸੋ ਹਜ਼ਾਰ ਦੇਵਤੇ ਉਸ ਦਾ ਭੋਜਨ ਖਾਂਦੇ ਹਨ।
English
Three hundred thirty million gods eat the Lord's offerings.
ਨਵ ਗ੍ਰਹ ਕੋਟਿ; ਠਾਢੇ ਦਰਬਾਰ ॥
nav grah kott; tthaadte darabaar |
Punjabi
ਨੋ ਤਾਰਿਆਂ ਦੇ ਕ੍ਰੋੜਾਂ ਹੀ ਸਮੂਦਾਇ ਉਸ ਦੇ ਬੂਹੇ ਤੇ ਖੜ੍ਹੇ ਹਨ।
English
The nine stars, a million times over, stand at His Door.
ਧਰਮ ਕੋਟਿ; ਜਾ ਕੈ ਪ੍ਰਤਿਹਾਰ ॥੨॥
dharam kott; jaa kai pratihaar |2|
Punjabi
ਕ੍ਰੋੜਾਂ ਹੀ ਧਰਮਰਾਜੇ ਉਸ ਦੇ ਦਰਬਾਨ ਹਨ।
English
Millions of Righteous Judges of Dharma are His gate-keepers. ||2||
ਪਵਨ ਕੋਟਿ; ਚਉਬਾਰੇ ਫਿਰਹਿ ॥
pavan kott; chaubaare fireh |
Punjabi
ਕ੍ਰੋੜਾਂ ਹੀ ਹਵਾਵਾਂ ਉਸ ਦੇ ਉਦਾਲੇ ਚੋਹੀ ਪਾਸੀ ਵਗਦੀਆਂ ਹਨ।
English
Millions of winds blow around Him in the four directions.
ਬਾਸਕ ਕੋਟਿ; ਸੇਜ ਬਿਸਥਰਹਿ ॥
baasak kott; sej bisathareh |
Punjabi
ਕ੍ਰੋੜਾਂ ਹੀ ਸਰਪ ਉਸ ਦਾ ਬਿਸਤਰਾ ਵਛਾਉਂਦੇ ਹਨ।
English
Millions of serpents prepare His bed.
ਸਮੁੰਦ ਕੋਟਿ; ਜਾ ਕੇ ਪਾਨੀਹਾਰ ॥
samund kott; jaa ke paaneehaar |
Punjabi
ਕ੍ਰੋੜਾਂ ਹੀ ਸਮੁੰਦਰ ਹਨ ਜਿਸ ਦਾ ਪਾਣੀ ਭਰਨ ਵਾਲੇ।
English
Millions of oceans are His water-carriers.
ਰੋਮਾਵਲਿ ਕੋਟਿ; ਅਠਾਰਹ ਭਾਰ ॥੩॥
romaaval kott; atthaarah bhaar |3|
Punjabi
ਬਨਾਸਪਤੀ ਦੇ ਅਠਾਹਰਾ ਕ੍ਰੋੜ ਬੋਝ ਉਸ ਦੇ ਰੋਮ ਹਨ।
English
The eighteen million loads of vegetation are His Hair. ||3||
ਕੋਟਿ ਕਮੇਰ; ਭਰਹਿ ਭੰਡਾਰ ॥
kott kamer; bhareh bhanddaar |
Punjabi
ਕ੍ਰੋੜਾਂ ਹੀ ਖਜਾਨਚੀ ਉਸ ਦੇ ਖਜਾਨੇ ਪਰੀਪੂਰਨ ਕਰ ਰਹੇ ਹਨ।
English
Millions of treasurers fill His Treasury.
ਕੋਟਿਕ ਲਖਿਮੀ; ਕਰੈ ਸੀਗਾਰ ॥
kottik lakhimee; karai seegaar |
Punjabi
ਕ੍ਰੋੜਾਂ ਲਕਸ਼ਮੀਆਂ ਉਸ ਨੂੰ ਪ੍ਰਸੰਨ ਕਰਨ ਲਹੀ ਹਾਰ-ਸ਼ਿੰਗਾਰ ਲਾਉਂਦੀਆਂ ਹਨ।
English
Millions of Lakshmis adorn themselves for Him.
ਕੋਟਿਕ ਪਾਪ ਪੁੰਨ; ਬਹੁ ਹਿਰਹਿ ॥
kottik paap pun; bahu hireh |
Punjabi
ਅਨੇਕਾਂ ਹੀ ਕ੍ਰੋੜ ਬਦੀਆਂ ਅਤੇ ਨੇਕੀਆਂ ਉਸ ਵਲ ਤਕਦੀਆਂ ਹਨ।
English
Many millions of vices and virtues look up to Him.
ਇੰਦ੍ਰ ਕੋਟਿ; ਜਾ ਕੇ ਸੇਵਾ ਕਰਹਿ ॥੪॥
eindr kott; jaa ke sevaa kareh |4|
Punjabi
ਕ੍ਰੋੜਾਂ ਹੀ ਇੰਦ੍ਰ ਜਿਸ ਦੀ ਘਾਲ ਕਮਾਉਂਦੇ ਹਨ।
English
Millions of Indras serve Him. ||4||
ਛਪਨ ਕੋਟਿ; ਜਾ ਕੈ ਪ੍ਰਤਿਹਾਰ ॥
chhapan kott; jaa kai pratihaar |
Punjabi
ਛਪੰਜਾ ਕ੍ਰੋੜ ਹਨ, ਜਿਸ ਦੇ ਬੱਦਲ।
English
Fifty-six million clouds are His.
ਨਗਰੀ ਨਗਰੀ ਖਿਅਤ ਅਪਾਰ ॥
nagaree nagaree khiat apaar |
Punjabi
ਹਰ ਸ਼ਹਿਰ ਅੰਦਰ ਉਸ ਦੀ ਬੇਅੰਤ ਕੀਰਤੀ ਹੈ।
English
In each and every village, His infinite fame has spread.
ਲਟ ਛੂਟੀ; ਵਰਤੈ ਬਿਕਰਾਲ ॥
latt chhoottee; varatai bikaraal |
Punjabi
ਆਪਣੀਆਂ ਖਿਲਰੀਆਂ ਹੋਈਆਂ ਬੋਦੀਆਂ ਨਾਲ ਭਿਆਨਕ ਮੌਤ ਉਸ ਦੇ ਮੂਹਰੇ ਕੰਮ ਕਰਦੀ ਹੈ।
English
Wild demons with dishevelled hair move about.
ਕੋਟਿ ਕਲਾ; ਖੇਲੈ ਗੋਪਾਲ ॥੫॥
kott kalaa; khelai gopaal |5|
Punjabi
ਕ੍ਰੋੜਾਂ ਹੀ ਤਰੀਕਿਆਂ ਨਾਲ ਸੁਅਮੀ ਖੇਡਦਾ ਹੈ।
English
The Lord plays in countless ways. ||5||
ਕੋਟਿ ਜਗ; ਜਾ ਕੈ ਦਰਬਾਰ ॥
kott jag; jaa kai darabaar |
Punjabi
ਉਸ ਦੀ ਦਰਗਾਹ ਅੰਦਰ ਕ੍ਰੋੜਾਂ ਹੀ ਸਦਾ-ਵਰਤ ਲਗੇ ਹੋਏ ਹਨ,
English
Millions of charitable feasts are held in His Court,
ਗੰਧ੍ਰਬ ਕੋਟਿ; ਕਰਹਿ ਜੈਕਾਰ ॥
gandhrab kott; kareh jaikaar |
Punjabi
ਅਤੇ ਕ੍ਰੋੜਾਂ ਹੀ ਸਵਰਗੀ-ਗਵੱਈਏ ਉਸ ਨੂੰ ਵਾਹ ਵਾਹ ਕਰਦੇ ਹਨ।
English
and millions of celestial singers celebrate His victory.
ਬਿਦਿਆ ਕੋਟਿ; ਸਭੈ ਗੁਨ ਕਹੈ ॥
bidiaa kott; sabhai gun kahai |
Punjabi
ਕ੍ਰੋੜਾਂ ਹੀ ਇਲਮ ਸਮੂਹ ਉਸ ਦਾ ਜੱਸ ਉਚਾਰਦੇ ਹਨ।
English
Millions of sciences all sing His Praises.
ਤਊ ਪਾਰਬ੍ਰਹਮ ਕਾ; ਅੰਤੁ. ਨ ਲਹੈ ॥੬॥
taoo paarabraham kaa; ant. na lahai |6|
Punjabi
ਤਾਂ ਭੀ ਉਹ ਸ਼ਰੋਮਣੀ ਸਾਹਿਬ ਦੇ ਓੜਕ ਨੂੰ ਨਹੀਂ ਪਾ ਸਕਦੇ।
English
Even so, the limits of the Supreme Lord God cannot be found. ||6||
ਬਾਵਨ ਕੋਟਿ; ਜਾ ਕੈ ਰੋਮਾਵਲੀ ॥
baavan kott; jaa kai romaavalee |
Punjabi
ਉਸ ਦੇ ਇਕ ਰੋਮ ਵਿੱਚ ਹਨ ਕ੍ਰੋੜਾਂ ਹੀ ਬਾਵਨ ਦੇ ਅਵਤਾਰ,
English
Rama, with millions of monkeys,
ਰਾਵਨ ਸੈਨਾ; ਜਹ ਤੇ ਛਲੀ ॥
raavan sainaa; jeh te chhalee |
Punjabi
ਰਾਮਚੰਦ੍ਰ, ਜਿਸ ਨੇ ਰਾਵਣ ਦੀ ਫੌਜ ਨੀਤੀ ਨਾਲ ਹਰਾਈ ਸੀ,
English
Conquered Raawan's army.
ਸਹਸ ਕੋਟਿ; ਬਹੁ ਕਹਤ ਪੁਰਾਨ ॥
sehas kott; bahu kehat puraan |
Punjabi
ਹਜਾਰਾ ਹੀ ਕ੍ਰੋੜ ਪੁਰਾਣ ਜੋ ਉਸ ਦੀ ਬਹੁਤ ਹੀ ਪ੍ਰਸੰਸਾ ਕਰਦੇ ਹਨ,
English
Billions of Puraanas greatly praise Him;
ਦੁਰਜੋਧਨ ਕਾ ਮਥਿਆ ਮਾਨੁ ॥੭॥
durajodhan kaa mathiaa maan |7|
Punjabi
ਅਤੇ ਕ੍ਰਿਸ਼ਨ, ਜਿਸ ਨੇ ਦਰਯੋਧਨ ਦਾ ਹੰਕਾਰ ਤੋੜਿਆ ਸੀ।
English
He humbled the pride of Duyodhan. ||7||
ਕੰਦ੍ਰਪ ਕੋਟਿ; ਜਾ ਕੈ ਲਵੈ. ਨ ਧਰਹਿ ॥
kandrap kott; jaa kai lavai. na dhareh |
Punjabi
ਕ੍ਰੋੜਾਂ ਹੀ ਕਾਮ ਦੇਵ ਉਸ ਦਾ ਮੁਕਾਬਲਾ ਨਹੀਂ ਕਰ ਸਕਦੇ।
English
Millions of gods of love cannot compete with Him.
ਅੰਤਰ ਅੰਤਰਿ ਮਨਸਾ ਹਰਹਿ ॥
antar antar manasaa hareh |
Punjabi
ਉਹ ਇਨਸਾਨ ਦੇ ਐਨ ਅੰਦਰਲੇ ਦਿਲ ਨੂੰ ਚੁਰਾ ਲੈਂਦਾ ਹੈ।
English
He steals the hearts of mortal beings.
ਕਹਿ ਕਬੀਰ; ਸੁਨਿ ਸਾਰਿਗਪਾਨ ॥
keh kabeer; sun saarigapaan |
Punjabi
ਕਬੀਰ ਜੀ ਆਖਦੇ ਹਨ, ਹੈ ਸੰਸਾਰ ਦੇ ਸੁਆਮੀ ਵਾਹਿਗੁਰੂ! ਤੂੰ ਮੇਰੀ ਪ੍ਰਾਰਥਨਾ ਸੁਣ।
English
Says Kabeer, please hear me, O Lord of the World.
ਦੇਹਿ ਅਭੈ ਪਦੁ; ਮਾਂਗਉ ਦਾਨ ॥੮॥੨॥੧੮॥੨੦॥
dehi abhai pad; maangau daan |8|2|18|20|
Punjabi
ਮੈਂ ਤੇਰੇ ਕੋਲੋ ਇਹ ਦਾਤ ਮੰਗਦਾ ਹਾ, ਤੂੰ ਮੈਨੂੰ ਭੈ-ਰਹਿਤ ਪਦਵੀ ਪ੍ਰਦਾਨ ਕਰ।
English
I beg for the blessing of fearless dignity. ||8||2||18||20||
ਭੈਰਉ ਬਾਣੀ ਨਾਮਦੇਉ ਜੀਉ ਕੀ ਘਰੁ ੧ ॥
bhairau baanee naamadeo jeeo kee ghar 1 |
Punjabi
ਭੈਰਉ ਨਾਮਦੇਵ ਜੀ ਦੇ ਸ਼ਬਦ।
English
Bhairao, The Word Of Naam Dayv Jee, First House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਰੇ ਜਿਹਬਾ; ਕਰਉ ਸਤ ਖੰਡ ॥
re jihabaa; krau sat khandd |
Punjabi
ਹੇ ਜੀਭੇ! ਮੈਂ ਤੇਰੇ ਸੋ ਟੋਟੇ ਕਰ ਦੇਵਾਗਾਂ,
English
O my tongue, I will cut you into a hundred pieces,
ਜਾਮਿ. ਨ ਉਚਰਸਿ; ਸ੍ਰੀ ਗੋਬਿੰਦ ॥੧॥
jaam. na ucharas; sree gobind |1|
Punjabi
ਜੇਕਰ ਤੂੰ ਮਹਾਰਾਜ ਸੁਆਮੀ ਦੇ ਨਾਮ ਨੂੰ ਉਚਾਰਨ ਨਹੀਂ ਕਰਦੀ।
English
if you do not chant the Name of the Lord. ||1||
ਰੰਗੀ ਲੇ ਜਿਹਬਾ; ਹਰਿ ਕੈ ਨਾਇ ॥
rangee le jihabaa; har kai naae |
Punjabi
ਹੇ ਮੇਰੀ ਜੀਭੈ! ਤੂੰ ਹਰੀ ਦੇ ਨਾਮ ਨਾਲ ਰੰਗੀਜਿਆ ਜਾ।
English
O my tongue, be imbued with the Lord's Name.
ਸੁਰੰਗ ਰੰਗੀਲੇ; ਹਰਿ ਹਰਿ ਧਿਆਇ ॥੧॥ ਰਹਾਉ ॥
surang rangeele; har har dhiaae |1| rahaau |
Punjabi
ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਤੂੰ ਚੰਗੇ ਰੰਗ ਨਾਲ ਰੰਗੀ ਜਾ। ਠਹਿਰਾਉ।
English
Meditate on the Name of the Lord, Har, Har, and imbue yourself with this most excellent color. ||1||Pause||
ਮਿਥਿਆ ਜਿਹਬਾ; ਅਵਰੇਂ ਕਾਮ ॥
mithiaa jihabaa; avaren kaam |
Punjabi
ਕੂੜੇ ਹਨ ਹੇ ਮੇਰੀ ਜੀਭੇ ਹੋਰ ਕਾਰਵਿਹਾਰ।
English
O my tongue, other occupations are false.
ਨਿਰਬਾਣ ਪਦੁ; ਇਕੁ ਹਰਿ ਕੋ ਨਾਮੁ ॥੨॥
nirabaan pad; ik har ko naam |2|
Punjabi
ਅਬਿਨਾਸ਼ੀ ਮਰਤਬਾ ਕੇਵਲ ਸਾਈਂ ਦੇ ਨਾਮ ਰਾਹੀਂ ਹੀ ਪਰਾਪਤ ਹੁੰਦਾ ਹੈ।
English
The state of Nirvaanaa comes only through the Lord's Name. ||2||
ਅਸੰਖ ਕੋਟਿ; ਅਨ ਪੂਜਾ ਕਰੀ ॥
asankh kott; an poojaa karee |
Punjabi
ਅਣਗਿਣਤ ਕ੍ਰੋੜਾਂ ਹੋਰ ਉਪਸ਼ਨਾਵਾਂ ਦਾ ਕਰਨਾ,
English
The performance of countless millions of other devotions
ਏਕ. ਨ ਪੂਜਸਿ; ਨਾਮੈ ਹਰੀ ॥੩॥
ek. na poojas; naamai haree |3|
Punjabi
ਇਕ ਪ੍ਰਭੂ ਦੇ ਨਾਮ ਦੇ ਸਿਮਰਨ ਕਰਨ ਦੇ ਤੁਲ ਨਹੀਂ।
English
is not equal to even one devotion to the Name of the Lord. ||3||
ਪ੍ਰਣਵੈ ਨਾਮਦੇਉ; ਇਹੁ ਕਰਣਾ ॥
pranavai naamadeo; ihu karanaa |
Punjabi
ਨਾਮ ਦੇਵ ਬਿਨੇ ਕਰਦਾ ਹੈ, ਇਹ ਹੈ ਤੇਰਾ ਕੰਮ ਕਿ ਤੂੰ ਨਾਮ ਦਾ ਉਚਾਰਨ ਕਰਦਾ ਰਹੁ।
English
Prays Naam Dayv, this is my occupation.
ਅਨੰਤ ਰੂਪ ਤੇਰੇ; ਨਾਰਾਇਣਾ ॥੪॥੧॥
anant roop tere; naaraaeinaa |4|1|
Punjabi
ਹੇ ਸਾਈਂ! ਅੰਤ-ਰਤਿਹ ਹਨ ਤੇਰੇ ਸਰੂਪ।
English
O Lord, Your Forms are endless. ||4||1||
ਪਰ ਧਨ ਪਰ ਦਾਰਾ; ਪਰਹਰੀ ॥
par dhan par daaraa; paraharee |
Punjabi
ਜੋ ਪਰਾਈ ਦੌਲਤ ਅਤੇ ਪਰਾਈ ਇਸਤਰੀ ਨੂੰ ਤਿਆਗ ਦਿੰਦਾ ਹੈ,
English
One who stays away from others' wealth and others' spouses
ਤਾ ਕੈ ਨਿਕਟਿ ਬਸੈ; ਨਰਹਰੀ ॥੧॥
taa kai nikatt basai; naraharee |1|
Punjabi
ਮਨੁਸ਼-ਸ਼ੋਰ-ਸਰੂਪ ਮੇਰਾ ਸਾਈਂ ਉਸ ਦੇ ਨੇੜੇ ਹੀ ਵਸਦਾ ਹੈ।
English
- the Lord abides near that person. ||1||
ਜੋ. ਨ ਭਜੰਤੇ; ਨਾਰਾਇਣਾ ॥
jo. na bhajante; naaraaeinaa |
Punjabi
ਜੋ ਆਪਣੇ ਸਾਹਿਬ ਦਾ ਸਿਮਰਨ ਨਹੀਂ ਕਰਦੇ,
English
Those who do not meditate and vibrate on the Lord
ਤਿਨ ਕਾ ਮੈ; ਨ ਕਰਉ ਦਰਸਨਾ ॥੧॥ ਰਹਾਉ ॥
tin kaa mai; na krau darasanaa |1| rahaau |
Punjabi
ਉਹਨਾਂ ਦਾ ਦੀਦਾਰ ਮੈਂ ਕਰਨਾ ਨਹੀਂ ਚਾਹੁੰਦਾ। ਠਹਿਰਾਉ।
English
- I do not even want to see them. ||1||Pause||
ਜਿਨ ਕੈ ਭੀਤਰਿ; ਹੈ ਅੰਤਰਾ ॥
jin kai bheetar; hai antaraa |
Punjabi
ਉਹ ਜਿਨ੍ਹਾਂ ਦੇ ਅੰਦਰ ਸੁਆਮੀ ਤੋਂ ਵਿਤਕਰਾ ਹੈ,
English
Those whose inner beings are not in harmony with the Lord,
ਜੈਸੇ ਪਸੁ; ਤੈਸੇ ਓਇ ਨਰਾ ॥੨॥
jaise pas; taise oe naraa |2|
Punjabi
ਉਹੋ ਜੇਹੇ ਮਨੁੱਖ ਡੰਗਰ ਸਮਾਨ ਹਨ।
English
are nothing more than beasts. ||2||
ਪ੍ਰਣਵਤਿ ਨਾਮਦੇਉ; ਨਾਕਹਿ ਬਿਨਾ ॥
pranavat naamadeo; naakeh binaa |
Punjabi
ਨਾਮਦੇਵ ਬੇਨਤੀ ਕਰਦਾ ਹੈ ਕਿ ਨੱਕ ਦੇ ਬਗੈਰ,
English
Prays Naam Dayv, a man without a nose
ਨਾ ਸੋਹੈ; ਬਤੀਸ ਲਖਨਾ ॥੩॥੨॥
naa sohai; batees lakhanaa |3|2|
Punjabi
ਇਨਸਾਨ ਚੰਗਾ ਨਹੀਂ ਲਗਦਾ, ਭਾਵੇਂ ਉਸ ਕੋਲ ਬੱਤੀ ਹੋਰ ਸੁੰਦਰ ਲਛਣ ਹੋਣ।
English
does not look handsome, even if he has the thirty-two beauty marks. ||3||2||
ਦੂਧੁ ਕਟੋਰੈ. ਗਡਵੈ ਪਾਨੀ ॥
doodh kattorai. gaddavai paanee |
Punjabi
ਇਕ ਕੌਲ ਦੁਧ ਦਾ ਅਤੇ ਇਕ ਗੜਵਾ ਪਾਣੀ ਦਾ ਲੈ ਆਇਆ,
English
Naam Dayv milked the brown cow,
ਕਪਲ ਗਾਇ; ਨਾਮੈ ਦੁਹਿ ਆਨੀ ॥੧॥
kapal gaae; naamai duhi aanee |1|
Punjabi
ਨਾਮਦੇਵ, ਬੂਰੀ ਗਊ ਨੂੰ ਚੋ ਕੇ।
English
And brought a cup of milk and a jug of water to his family god. ||1||
ਦੂਧੁ ਪੀਉ; ਗੋਬਿੰਦੇ ਰਾਇ ॥
doodh peeo; gobinde raae |
Punjabi
ਤੂੰ ਦੁਧ ਪੀ ਲੈ, ਹੇ ਮੇਰੇ ਪਾਤਿਸ਼ਾਹ ਪਰਮੇਸ਼ਰ!
English
"Please drink this milk, O my Sovereign Lord God.
ਦੂਧੁ ਪੀਉ; ਮੇਰੋ ਮਨੁ ਪਤੀਆਇ ॥
doodh peeo; mero man pateeae |
Punjabi
ਜੇ ਤੂੰ ਦੁਧ ਪੀਵੇਂ ਤਾਂ ਮੇਰਾ ਚਿੱਤ ਪ੍ਰਸੰਨ ਹੋਵੇਗਾ,
English
Drink this milk and my mind will be happy.
ਨਾਹੀ ਤ; ਘਰ ਕੋ ਬਾਪੁ ਰਿਸਾਇ ॥੧॥ ਰਹਾਉ ॥
naahee ta; ghar ko baap risaae |1| rahaau |
Punjabi
ਨਹੀਂ ਤਾਂ ਘਰ ਦਾ ਸਾਂਹੀ ਮੇਰਾ ਪਿਤਾ, ਮੈਨੂੰ ਗੁੱਸੇ ਹੋਵੇਗਾ। ਠਹਿਰਾਉ।
English
Otherwise, my father will be angry with me." ||1||Pause||
ਸੋੁਇਨ ਕਟੋਰੀ ਅੰਮ੍ਰਿਤ ਭਰੀ ॥
suoein kattoree amrit bharee |
Punjabi
ਸੁਨਹਿਰੀ ਕੋਲ ਲੈ ਕੇ ਨਾਮੇ ਨੇ ਇਸ ਨੂੰ ਅੰਮ੍ਰਿਤਮਈ ਦੁੱਧ ਨਾਲ ਭਰਿਆ,
English
Taking the golden cup, Naam Dayv filled it with the ambrosial milk,
ਲੈ ਨਾਮੈ; ਹਰਿ ਆਗੈ ਧਰੀ ॥੨॥
lai naamai; har aagai dharee |2|
Punjabi
ਅਤੇ ਆਪਣੇ ਸੁਆਮੀ ਅਗੇ ਇਸ ਨੂੰ ਰੱਖ ਦਿਤਾ।
English
and placed it before the Lord. ||2||
ਏਕੁ ਭਗਤੁ; ਮੇਰੇ ਹਿਰਦੇ ਬਸੈ ॥
ek bhagat; mere hirade basai |
Punjabi
ਕੇਵਲ ਸਾਧੂ ਹੀ ਮੇਰੇ ਚਿੱਤ ਅੰਦਰ ਵਸਦਾ ਹੈ।
English
The Lord looked upon Naam Dayv and smiled.
ਨਾਮੇ ਦੇਖਿ; ਨਰਾਇਨੁ ਹਸੈ ॥੩॥
naame dekh; naraaein hasai |3|
Punjabi
ਨਾਮੇ ਨੂੰ ਵੇਖ ਕੇ ਸੁਆਮੀ ਹੱਸ ਪਿਆ।
English
"This one devotee abides within my heart." ||3||
ਦੂਧੁ ਪੀਆਇ; ਭਗਤੁ ਘਰਿ ਗਇਆ ॥
doodh peeae; bhagat ghar geaa |
Punjabi
ਪ੍ਰਭੂ ਨੂੰ ਦੁਧ ਪਿਲਾ ਕੇ, ਸ਼ਰਧਾਲੂ ਘਰ ਨੂੰ ਮੁੜ ਆਇਆ,
English
The Lord drank the milk, and the devotee returned home.