Ang 1164
ਨਾਮੇ. ਹਰਿ ਕਾ ਦਰਸਨੁ ਭਇਆ ॥੪॥੩॥
naame. har kaa darasan bheaa |4|3|
Punjabi
ਅਤੇ ਇਸ ਤਰ੍ਹਾਂ ਨਾਮੇ ਨੇ ਪ੍ਰਭੂ ਦਾ ਦੀਦਾਰ ਦੇਖ ਲਿਆ।
English
Thus did Naam Dayv come to receive the Blessed Vision of the Lord's Darshan. ||4||3||
ਮੈ ਬਉਰੀ; ਮੇਰਾ ਰਾਮੁ ਭਤਾਰੁ ॥
mai bauree; meraa raam bhataar |
Punjabi
ਮੈਂ ਕਮਲੀ ਹਾਂ ਅਤੇ ਸਾਹਿਬ ਮੇਰਾ ਕੰਤ।
English
I am crazy - the Lord is my Husband.
ਰਚਿ ਰਚਿ ਤਾ ਕਉ; ਕਰਉ ਸਿੰਗਾਰੁ ॥੧॥
rach rach taa kau; krau singaar |1|
Punjabi
ਉਸ ਲਈ ਮੈਂ ਆਪਣੇ ਆਪ ਨੂੰ ਬਣਾ ਸੁਆਰ ਕੇ ਸ਼ਿੰਗਾਰਦੀ ਹਾਂ।
English
I decorate and adorn myself for Him. ||1||
ਭਲੇ ਨਿੰਦਉ. ਭਲੇ ਨਿੰਦਉ; ਭਲੇ ਨਿੰਦਉ ਲੋਗੁ ॥
bhale nindau. bhale nindau; bhale nindau log |
Punjabi
ਚੰਗੀ ਰਤ੍ਹਾਂ ਬੁਗੋਵੇ, ਚੰਗੀ ਤਰ੍ਹਾ ਬੁਗੋਵੇ, ਮੈਨੂੰ ਚੰਗੀ ਤਰ੍ਹਾਂ ਬੁਗੋਵੇ, ਹੇ ਲੋਕੋ!
English
Slander me well, slander me well, slander me well, O people.
ਤਨੁ ਮਨੁ; ਰਾਮ ਪਿਆਰੇ ਜੋਗੁ ॥੧॥ ਰਹਾਉ ॥
tan man; raam piaare jog |1| rahaau |
Punjabi
ਮੇਰੀ ਦੇਹਿ ਅਤੇ ਜਿੰਦੜੀ ਮੇਰੇ ਪ੍ਰਪੁ ਪ੍ਰੀਤਮ ਲਈ ਹੈ। ਠਹਿਰਾਉ।
English
My body and mind are united with my Beloved Lord. ||1||Pause||
ਬਾਦੁ ਬਿਬਾਦੁ; ਕਾਹੂ ਸਿਉ. ਨ ਕੀਜੈ ॥
baad bibaad; kaahoo siau. na keejai |
Punjabi
ਤੂੰ ਕਿਸੇ ਨਾਲ ਭੀ ਬਹਿਸ ਅਤੇ ਮੁਬਾਹਸਾ ਨ ਕਰ।
English
Do not engage in any arguments or debates with anyone.
ਰਸਨਾ; ਰਾਮ ਰਸਾਇਨੁ ਪੀਜੈ ॥੨॥
rasanaa; raam rasaaein peejai |2|
Punjabi
ਆਪਣੀ ਜੀਹਭਾ ਨਾਲ ਤੂੰ ਪ੍ਰਭੂ ਦੇ ਅੰਮ੍ਰਿਤ ਨੂੰ ਪਾਨ ਕਰ।
English
With your tongue, savor the Lord's sublime essence. ||2||
ਅਬ ਜੀਅ ਜਾਨਿ; ਐਸੀ ਬਨਿ ਆਈ ॥
ab jeea jaan; aisee ban aaee |
Punjabi
ਹੁਣ ਮੈਂ ਆਪਣੇ ਚਿੱਤ ਅੰਦਰ ਜਾਣਦਾ ਹਾਂ ਕਿ ਐਹੋ ਜੇਹਾ ਪ੍ਰਬੰਧ ਬਣ ਗਿਆ ਹੈ,
English
Now, I know within my soul, that such an arrangement has been made;
ਮਿਲਉ ਗੁਪਾਲ; ਨੀਸਾਨੁ ਬਜਾਈ ॥੩॥
milau gupaal; neesaan bajaaee |3|
Punjabi
ਜਿਸ ਦੁਆਰਾ ਮੈਂ ਆਪਣੇ ਪ੍ਰਭੂ ਨੂੰ ਵਜਦੇ ਨਗਾਰੇ ਮਿਲ ਪਵਾਂਗਾ।
English
I will meet with my Lord by the beat of the drum. ||3||
ਉਸਤਤਿ ਨਿੰਦਾ; ਕਰੈ ਨਰੁ ਕੋਈ ॥
ausatat nindaa; karai nar koee |
Punjabi
ਭਾਵੇਂ ਕੋਈ ਮੇਰੀ ਵਡਿਆਈ ਕਰੇ ਜਾ ਬਦਖੋਈ,
English
Anyone can praise or slander me.
ਨਾਮੇ; ਸ੍ਰੀਰੰਗੁ ਭੇਟਲ ਸੋਈ ॥੪॥੪॥
naame; sreerang bhettal soee |4|4|
Punjabi
ਨਾਮਾ ਵਡਿਆਈ ਦੇ ਪਿਆਰੇ ਉਸ ਸੁਆਮੀ ਨੂੰ ਮਿਲ ਪਿਆ ਹੈ।
English
Naam Dayv has met the Lord. ||4||4||
ਕਬਹੂ; ਖੀਰਿ ਖਾਡ ਘੀਉ. ਨ ਭਾਵੈ ॥
kabahoo; kheer khaadd gheeo. na bhaavai |
Punjabi
ਕਦੇ ਤਾਂ ਬੰਦੇ ਨੂੰ ਦੁੱਧ ਖੰਡ ਅਤੇ ਘਿਉ ਭੀ ਚੰਗੇ ਨਹੀਂ ਲਗਦੇ।
English
Sometimes, people do not appreciate milk, sugar and ghee.
ਕਬਹੂ; ਘਰ ਘਰ ਟੂਕ ਮਗਾਵੈ ॥
kabahoo; ghar ghar ttook magaavai |
Punjabi
ਕਦੇ ਪ੍ਰਭੂ ਉਸ ਪਾਸੋ ਬੂਹੇ ਬੂਹੇ ਤੇ ਟੁੱਕਰ ਮੰਗਵਾਉਂਦੇ ਹੈ।
English
Sometimes, they have to beg for bread from door to door.
ਕਬਹੂ; ਕੂਰਨੁ ਚਨੇ ਬਿਨਾਵੈ ॥੧॥
kabahoo; kooran chane binaavai |1|
Punjabi
ਕਦੇ ਉਹ ਸੂਹੜੀ ਵਿਚੋਂ ਛੋਲੇ ਚੁਗਦਾ ਹੈ।
English
Sometimes, they have to pick out the grain from the chaff. ||1||
ਜਿਉ ਰਾਮੁ ਰਾਖੈ; ਤਿਉ ਰਹੀਐ ਰੇ ਭਾਈ ॥
jiau raam raakhai; tiau raheeai re bhaaee |
Punjabi
ਜਿਸ ਤਰ੍ਹਾਂ ਸੁਆਮੀ ਮੈਨੂੰ ਰਖਦਾ ਹੈ, ਓਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ, ਹੈ ਵੀਰ!
English
As the Lord keeps us, so do we live, O Siblings of Destiny.
ਹਰਿ ਕੀ ਮਹਿਮਾ; ਕਿਛੁ ਕਥਨੁ. ਨ ਜਾਈ ॥੧॥ ਰਹਾਉ ॥
har kee mahimaa; kichh kathan. na jaaee |1| rahaau |
Punjabi
ਵਾਹਿਗੁਰੂ ਦੀ ਪ੍ਰਭਤਾ ਥੋੜੀ ਜਿੰਨੀ ਭੀ ਵਰਣਨ ਨਹੀਂ ਕੀਤੀ ਜਾ ਸਕਦੀ। ਠਹਿਰਾਉ।
English
The Lord's Glory cannot even be described. ||1||Pause||
ਕਬਹੂ; ਤੁਰੇ ਤੁਰੰਗ ਨਚਾਵੈ ॥
kabahoo; ture turang nachaavai |
Punjabi
ਕਦੇ ਆਦਮੀ ਘੋੜੇ ਤੇ ਕੌਤਲ (ਉਤੇ ਚੜ੍ਹ ਕੇ ਉਨ੍ਹਾਂ ਨੂੰ) ਨਚਾਉਂਦਾ ਹੈ।
English
Sometimes, people prance around on horses.
ਕਬਹੂ; ਪਾਇ ਪਨਹੀਓ. ਨ ਪਾਵੈ ॥੨॥
kabahoo; paae panaheeo. na paavai |2|
Punjabi
ਕਦੇ ਉਸ ਨੂੰ ਆਪਦੇ ਪੈਰਾ ਲਹੀ ਜੁੱਤੀ ਭੀ ਨਹੀਂ ਮਿਲਦੀ।
English
Sometimes, they do not even have shoes for their feet. ||2||
ਕਬਹੂ; ਖਾਟ ਸੁਪੇਦੀ ਸੁਵਾਵੈ ॥
kabahoo; khaatt supedee suvaavai |
Punjabi
ਕਦੇ, ਪ੍ਰਭੂ ਇਨਸਾਨ ਨੂੰ ਚਿੱਟੀ ਚਾਦਰ ਵਾਲੇ ਪਲੰਘ ਤੇ ਸੁਆਲਦਾ ਹੈ।
English
Sometimes, people sleep on cozy beds with white sheets.
ਕਬਹੂ; ਭੂਮਿ ਪੈਆਰੁ. ਨ ਪਾਵੈ ॥੩॥
kabahoo; bhoom paiaar. na paavai |3|
Punjabi
ਕਦੇ, ਉਸ ਨੂੰ ਧਰਤੀ ਤੇ ਪੈਣ ਲਈ ਪਰਾਲੀ ਭੀ ਨਹੀਂ ਮਿਲਦੀ।
English
Sometimes, they do not even have straw to put down on the ground. ||3||
ਭਨਤਿ ਨਾਮਦੇਉ; ਇਕੁ ਨਾਮੁ ਨਿਸਤਾਰੈ ॥
bhanat naamadeo; ik naam nisataarai |
Punjabi
ਨਾਮਦੇਵ ਆਖਦਾ ਹੈ, ਕੇਵਲ ਸਾਈਂ ਦਾ ਨਾਮ ਹੀ ਬੰਦੇ ਦੀ ਰੱਖਿਆ ਕਰਦਾ ਹੈ।
English
Naam Dayv prays, only the Naam, the Name of the Lord, can save us.
ਜਿਹ ਗੁਰੁ ਮਿਲੈ; ਤਿਹ ਪਾਰਿ ਉਤਾਰੈ ॥੪॥੫॥
jih gur milai; tih paar utaarai |4|5|
Punjabi
ਜਿਸ ਨੂੰ ਗੁਰੂ ਜੀ ਮਿਲ ਪੈਦੇ ਹਨ, ਉਸ ਨੂੰ ਪ੍ਰਭੂ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
English
One who meets the Guru, is carried across to the other side. ||4||5||
ਹਸਤ ਖੇਲਤ; ਤੇਰੇ ਦੇਹੁਰੇ ਆਇਆ ॥
hasat khelat; tere dehure aaeaa |
Punjabi
ਹੰਸਦੜੀ ਅਤੇ ਖਿਲੰਦੜੀ ਦਸ਼ਾ ਅੰਦਰ ਮੈਂ ਤੇਰੇ ਮੰਦਰ ਨੂੰ ਆਇਆ ਹੈ, ਹੇ ਸੁਆਮੀ!
English
Laughing and playing, I came to Your Temple, O Lord.
ਭਗਤਿ ਕਰਤ; ਨਾਮਾ ਪਕਰਿ ਉਠਾਇਆ ॥੧॥
bhagat karat; naamaa pakar utthaaeaa |1|
Punjabi
ਜਦ ਨਾਮਾ ਉਪਾਸ਼ਨਾ ਕਰ ਰਿਹਾ ਸੀ, ਉਸ ਨੂੰ ਫੜ ਕੇ ਬਾਹਰ ਕਢ ਦਿਤਾ ਗਿਆ।
English
While Naam Dayv was worshipping, he was grabbed and driven out. ||1||
ਹੀਨੜੀ ਜਾਤਿ ਮੇਰੀ; ਜਾਦਿਮ ਰਾਇਆ ॥
heenarree jaat meree; jaadim raaeaa |
Punjabi
ਨੀਵੀ ਹੈ ਜਾਤੀ ਮੇਰੀ, ਹੇ ਮੇਰੇ ਪ੍ਰਭੂ! ਯਾਂਦਵਾਂ ਦੇ ਪਾਤਿਸ਼ਾਹ।
English
I am of a low social class, O Lord;
ਛੀਪੇ ਕੇ ਜਨਮਿ; ਕਾਹੇ ਕਉ ਆਇਆ ॥੧॥ ਰਹਾਉ ॥
chheepe ke janam; kaahe kau aaeaa |1| rahaau |
Punjabi
ਮੇਰੀ ਪੈਦਾਇਸ਼ ਛੀਬੇ ਦੇ ਘਰ ਕਿਉਂ ਹੋਈ? ਠਹਿਰਾਉ।
English
why was I born into a family of fabric dyers? ||1||Pause||
ਲੈ ਕਮਲੀ; ਚਲਿਓ ਪਲਟਾਇ ॥
lai kamalee; chalio palattaae |
Punjabi
ਆਪਣੀ ਕੰਬਲੀ ਚੁਕ ਕੇ ਨਾਮਾ ਪਿਛੇ ਮੁੜ ਆਇਆ,
English
I picked up my blanket and went back,
ਦੇਹੁਰੈ ਪਾਛੈ; ਬੈਠਾ ਜਾਇ ॥੨॥
dehurai paachhai; baitthaa jaae |2|
Punjabi
ਅਤੇ ਮੰਦਰ ਦੇ ਪਿਛਲੇ ਪਾਸੇ ਜਾਂ ਕੇ ਉਥੇ ਬੈਠ ਗਿਆ ਹੈ।
English
to sit behind the temple. ||2||
ਜਿਉ ਜਿਉ ਨਾਮਾ; ਹਰਿ ਗੁਣ ਉਚਰੈ ॥
jiau jiau naamaa; har gun ucharai |
Punjabi
ਜਿਉ ਜਿਉ ਨਾਮਦੇਵ ਪ੍ਰਭੂ ਦਾ ਜੱਸ ਉਚਾਰਨ ਕਰਦਾ ਸੀ,
English
As Naam Dayv uttered the Glorious Praises of the Lord,
ਭਗਤ ਜਨਾਂ ਕਉ; ਦੇਹੁਰਾ ਫਿਰੈ ॥੩॥੬॥
bhagat janaan kau; dehuraa firai |3|6|
Punjabi
ਤਿਉ ਤਿਉ ਹੀ ਮੰਦਰ ਸੰਤ ਸਰੂਪ ਪੁਰਸ਼ ਵਲ ਮੁੜਦਾ ਜਾਂਦਾ ਸੀ।
English
the temple turned around to face the Lord's humble devotee. ||3||6||
ਭੈਰਉ ਨਾਮਦੇਉ ਜੀਉ ਘਰੁ ੨ ॥
bhairau naamadeo jeeo ghar 2 |
Punjabi
ਭੈਰਉ ਨਾਮਦੇਵ ਜੀ।
English
Bhairao, Naam Dayv Jee, Second House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਜੈਸੀ; ਭੂਖੇ ਪ੍ਰੀਤਿ ਅਨਾਜ ॥
jaisee; bhookhe preet anaaj |
Punjabi
ਜਿਸ ਤਰ੍ਹਾਂ ਭੁਖਾ ਆਦਮੀ ਭੋਜਨ ਨੂੰ ਪਿਆਰ ਕਰਦਾ ਹੈ,
English
As the hungry person loves food,
ਤ੍ਰਿਖਾਵੰਤ; ਜਲ ਸੇਤੀ ਕਾਜ ॥
trikhaavant; jal setee kaaj |
Punjabi
ਜਿਸ ਤਰ੍ਹਾਂ ਤਿਹਾਏ ਆਦਮੀ ਦਾ ਪਾਣੀ ਨਾਲ ਵਿਹਾਰ ਹੈ,
English
and the thirsty person is obsessed with water,
ਜੈਸੀ ਮੂੜ; ਕੁਟੰਬ ਪਰਾਇਣ ॥
jaisee moorr; kuttanb paraaein |
Punjabi
ਅਤੇ ਜਿਸ ਤਰ੍ਹਾਂ ਮੂਰਖ ਆਪਣੇ ਪਰਵਾਰ ਦੇ ਸਮਰਪਨ ਹੋਇਆ ਹਇਆ ਹੈ,
English
and as the fool is attached to his family
ਐਸੀ; ਨਾਮੇ ਪ੍ਰੀਤਿ ਨਰਾਇਣ ॥੧॥
aisee; naame preet naraaein |1|
Punjabi
ਏਸੇ ਤਰ੍ਹਾਂ ਹੀ ਨਾਮੇ ਨੂੰ ਪ੍ਰਭੂ ਪਿਆਰਾ ਹੈ।
English
- just so, the Lord is very dear to Naam Dayv. ||1||
ਨਾਮੇ ਪ੍ਰੀਤਿ; ਨਾਰਾਇਣ ਲਾਗੀ ॥
naame preet; naaraaein laagee |
Punjabi
ਨਾਮੇ ਦਾ ਪਿਆਰ ਆਪਣੇ ਪ੍ਰਭੂ ਨਾਲ ਹੈ।
English
Naam Dayv is in love with the Lord.
ਸਹਜ ਸੁਭਾਇ, ਭਇਓ ਬੈਰਾਗੀ ॥੧॥ ਰਹਾਉ ॥
sehaj subhaae, bheo bairaagee |1| rahaau |
Punjabi
ਉਹ ਸੁਖੈਨ ਹੀ ਉਪਰਾਮ ਹੋ ਗਿਆ ਹੈ। ਠਹਿਰਾਉ।
English
He has naturally and intuitively become detached from the world. ||1||Pause||
ਜੈਸੀ; ਪਰ ਪੁਰਖਾ ਰਤ ਨਾਰੀ ॥
jaisee; par purakhaa rat naaree |
Punjabi
ਜਿਸ ਤਰ੍ਹਾਂ ਇਸਤ੍ਰੀ ਪਰਾਏ ਪੁਰਸ਼ ਦੇ ਪਿਆਰ ਵਿੱਚ ਰੰਗੀ ਹੋਵੇ,
English
Like the woman who falls in love with another man,
ਲੋਭੀ ਨਰੁ; ਧਨ ਕਾ ਹਿਤਕਾਰੀ ॥
lobhee nar; dhan kaa hitakaaree |
Punjabi
ਜਿਸ ਤਰ੍ਹਾਂ ਕਿ ਲਾਲਚੀ ਆਦਮੀ ਦੌਲਤ ਨੂੰ ਪਿਆਰ ਕਰਦਾ ਹੈ,
English
and the greedy man who loves only wealth,
ਕਾਮੀ ਪੁਰਖ; ਕਾਮਨੀ ਪਿਆਰੀ ॥
kaamee purakh; kaamanee piaaree |
Punjabi
ਤੇ ਜਿਸ ਤਰ੍ਹਾਂ ਵਿਸ਼ਈ ਇਨਸਾਨ ਇਸਤਰੀ ਨੂੰ ਪਿਆਰ ਕਰਦਾ ਹੈ,
English
and the sexually promiscuous man who loves women and sex,
ਐਸੀ ਨਾਮੇ ਪ੍ਰੀਤਿ ਮੁਰਾਰੀ ॥੨॥
aisee naame preet muraaree |2|
Punjabi
ਇਸ ਤਰ੍ਹਾਂ ਹੀ ਨਾਮਾ ਹੰਕਾਰ ਦੇ ਵੈਰੀ ਆਪਣੇ ਪ੍ਰਭੂ ਨੂੰ ਪਿਆਰ ਕਰਦਾ ਹੈ।
English
just so, Naam Dayv is in love with the Lord. ||2||
ਸਾਈ ਪ੍ਰੀਤਿ; ਜਿ ਆਪੇ ਲਾਏ ॥
saaee preet; ji aape laae |
Punjabi
ਉਹ ਹੀ ਅਸਲੀ ਪਿਆਰ ਹੈ, ਜਿਸ ਦੁਆਰਾ ਪ੍ਰਭੂ ਪ੍ਰਾਣੀ ਨੂੰ ਆਪਦੇ ਨਾਲ ਜੋੜ ਲੈਂਦਾ ਹੈ,
English
But that alone is real love, which the Lord Himself inspires;
ਗੁਰ ਪਰਸਾਦੀ; ਦੁਬਿਧਾ ਜਾਏ ॥
gur parasaadee; dubidhaa jaae |
Punjabi
ਅਤੇ ਜਿਸ ਦੁਆਰਾ ਗੁਰਾਂ ਦੀ ਮਿਹਰ ਸਦਕਾ ਦਵੈਤ-ਭਾਵ ਦੂਰ ਹੋ ਜਾਂਦਾ ਹੈ।
English
by Guru's Grace, duality is eradicated.
ਕਬਹੁ. ਨ ਤੂਟਸਿ; ਰਹਿਆ ਸਮਾਇ ॥
kabahu. na toottas; rahiaa samaae |
Punjabi
ਨਾਮੇ ਦੀ ਪਿਰਹੜੀ ਕਦੇ ਭੀ ਟੁਟਦੀ ਨਹੀਂ ਅਤੇ ਉਹ ਆਪਣੇ ਪ੍ਰਭੂ ਅੰਦਰ ਲੀਨ ਰਹਿੰਦਾ ਹੈ।
English
Such love never breaks; through it, the mortal remains merged in the Lord.
ਨਾਮੇ ਚਿਤੁ ਲਾਇਆ; ਸਚਿ ਨਾਇ ॥੩॥
naame chit laaeaa; sach naae |3|
Punjabi
ਨਾਮੇ ਨੇ ਆਪਣਾ ਮਨ ਸਚੇ ਨਾਮ ਨਾਲ ਜੋੜ ਲਿਆ ਹੈ।
English
Naam Dayv has focused his consciousness on the True Name. ||3||
ਜੈਸੀ ਪ੍ਰੀਤਿ; ਬਾਰਿਕ ਅਰੁ ਮਾਤਾ ॥
jaisee preet; baarik ar maataa |
Punjabi
ਜੇਹੋ ਜੇਹੀ ਮੁਹੱਬਤ ਹੈ ਬੱਚੇ ਅਤੇ ਉਸ ਦੀ ਅੰਮੜੀ ਵਿਚਕਾਰ,
English
Like the love between the child and its mother,
ਐਸਾ ਹਰਿ ਸੇਤੀ. ਮਨੁ ਰਾਤਾ ॥
aisaa har setee. man raataa |
Punjabi
ਏਸੇ ਤਰ੍ਹਾਂ ਹੀ ਮੇਰੀ ਜਿੰਦੜੀ ਹਰੀ ਨਾਲ ਰੰਗੀ ਹੋਈ ਹੈ।
English
so is my mind imbued with the Lord.
ਪ੍ਰਣਵੈ ਨਾਮਦੇਉ. ਲਾਗੀ ਪ੍ਰੀਤਿ ॥
pranavai naamadeo. laagee preet |
Punjabi
ਨਾਮ ਦੇਵ ਪ੍ਰਾਰਥਨਾ ਕਰਦਾ ਹੈ ਕਿ ਮੇਰੀ ਪਿਰਹੜੀ ਪੈ ਗਈ ਹੈ,
English
Prays Naam Dayv, I am in love with the Lord.
ਗੋਬਿਦੁ ਬਸੈ; ਹਮਾਰੈ ਚੀਤਿ ॥੪॥੧॥੭॥
gobid basai; hamaarai cheet |4|1|7|
Punjabi
ਸ਼੍ਰਿਸ਼ਟੀ ਦੇ ਸੁਆਮੀ ਨਾਲ ਜੋ ਕਿ ਮੇਰੇ ਮਨ ਅੰਦਰ ਵਸਦਾ ਹੈ।
English
The Lord of the Universe abides within my consciousness. ||4||1||7||
ਘਰ ਕੀ ਨਾਰਿ; ਤਿਆਗੈ ਅੰਧਾ ॥
ghar kee naar; tiaagai andhaa |
Punjabi
ਮਨ ਦਾ ਅੰਨ੍ਹਾ ਇਨਸਾਨ ਆਪਣੇ ਘਰ ਦੀ ਵਹੁਟੀ ਨੂੰ ਛੱਡ ਦਿੰਦਾ ਹੈ,
English
The blind fool abandons the wife of his own home,