Ang 1166
ਨਾਮੇ ਸਰ ਭਰਿ; ਸੋਨਾ ਲੇਹੁ ॥੧੦॥
naame sar bhar; sonaa lehu |10|
Punjabi
ਨਾਮੇ ਦੇ ਭਾਰ ਦਾ ਤੂੰ ਸੋਨਾ ਲੈ ਲੈ, ਅਤੇ ਇਸ ਨੂੰ ਛਡ ਦੇ।"
English
Here, take Naam Dayvs weight in gold, and release him." ||10||
ਮਾਲੁ ਲੇਉ; ਤਉ ਦੋਜਕਿ ਪਰਉ ॥
maal leo; tau dojak prau |
Punjabi
ਬਾਦਸ਼ਾਹ ਨੇ ਆਖਿਆ: "ਜੇਕਰ ਮੈਂ ਦੌਲਤਾਂ ਲੈ ਲਵਾਂ ਤਾਂ ਮੈਂ ਨਰਕ ਵਿੱਚ ਪਵਾਂਗਾ।
English
The king replied, "If I take the gold, then I will be consigned to hell,
ਦੀਨੁ ਛੋਡਿ; ਦੁਨੀਆ ਕਉ ਭਰਉ ॥੧੧॥
deen chhodd; duneea kau bhrau |11|
Punjabi
ਆਪਣੇ ਧਰਮ ਨੂੰ ਤਿਆਗ ਕੇ ਕੀ ਮੈਂ ਸੰਸਾਰੀ ਮਾਲ-ਮੱਤਾ ਇਕੱਤਰ ਕਰਾਂ?"
English
by forsaking my faith and gathering worldly wealth." ||11||
ਪਾਵਹੁ ਬੇੜੀ. ਹਾਥਹੁ ਤਾਲ ॥
paavahu berree. haathahu taal |
Punjabi
ਪੈਰੀ ਬੇਡੀਆਂ ਲੱਗੀਆਂ ਹੋਈਆਂ ਸਮੇਤ, ਹੱਥਾਂ ਨਾਲ ਸੁਰਤਾਲ ਮੇਲ,
English
With his feet in chains, Naam Dayv kept the beat with his hands,
ਨਾਮਾ ਗਾਵੈ. ਗੁਨ ਗੋਪਾਲ ॥੧੨॥
naamaa gaavai. gun gopaal |12|
Punjabi
ਨਾਮਾ ਆਪਦੇ ਪ੍ਰੰਭੂ ਦਾ ਜੱਸ ਗਾਉਂਦਾ ਸੀ।
English
singing the Praises of the Lord. ||12||
ਗੰਗ ਜਮੁਨ; ਜਉ ਉਲਟੀ ਬਹੈ ॥
gang jamun; jau ulattee bahai |
Punjabi
ਨਾਮਦੇਵ ਨੇ ਆਖਿਆ:"ਜੇਕਰ ਗੰਗਾ ਅਤੇ ਜਮਨਾ ਪਿਛੇਲ ਪਾਸੇ ਨੂੰ ਵਗਣ ਲਗ ਜਾਣ,
English
"Even if the Ganges and the Jamunaa rivers flow backwards,
ਤਉ ਨਾਮਾ. ਹਰਿ ਕਰਤਾ ਰਹੈ ॥੧੩॥
tau naamaa. har karataa rahai |13|
Punjabi
ਤਾਂ ਭੀ, ਮੈ ਨਾਮਾ, ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਰਹਾਗਾਂ।" (ਨੋਟ-ਨਾਮੇ ਨੂੰ ਗਾਂ ਸੁਰਜੀਤ ਕਰਨ ਲਈ ਕੇਵਲ ਤਿੰਨ ਘੰਟੇ ਦਿਤੇ ਗਏ ਸਨ)।
English
I will still continue singing the Praises of the Lord." ||13||
ਸਾਤ ਘੜੀ; ਜਬ ਬੀਤੀ ਸੁਣੀ ॥
saat gharree; jab beetee sunee |
Punjabi
ਜਦ ਸੱਤ ਘੜੀਆਂ ਲੰਘੀਆਂ ਹੋਈਆਂ ਸੁਣੀਆਂ ਗਹੀਆਂ,
English
Three hours passed,
ਅਜਹੁ. ਨ ਆਇਓ; ਤ੍ਰਿਭਵਣ ਧਣੀ ॥੧੪॥
ajahu. na aaeo; tribhavan dhanee |14|
Punjabi
ਉਦੋਂ ਤਾਂਈ ਭੀ ਤਿਨਾਂ ਜਹਾਨਾਂ ਦਾ ਸੁਆਮੀ ਨਹੀਂ ਸੀ ਪੁੱਜਾ। (ਨੋਟ-ਇਕ ਘੜੀ 24 ਮਿੰਟਾਂ ਦੇ ਬਰਾਬਰ ਹੁੰਦੀ ਹੈ)।
English
and even then, the Lord of the three worlds had not come. ||14||
ਪਾਖੰਤਣ; ਬਾਜ ਬਜਾਇਲਾ ॥
paakhantan; baaj bajaaeilaa |
Punjabi
ਖੰਭਾਂ ਦਾ ਵਾਜਾ ਵਜਾਉਂਦਾ ਹੋਇਆ,
English
Playing on the instrument of the feathered wings,
ਗਰੁੜ ਚੜੑੇ ਗੋਬਿੰਦ ਆਇਲਾ ॥੧੫॥
garurr charrae gobind aaeilaa |15|
Punjabi
ਅਤੇ ਨੀਲਕੰਠ ਤੇ ਸਵਾਰ ਹੋ, ਸੰਸਾਰ ਦਾ ਸੁਆਮੀ ਆ ਗਿਆ।
English
the Lord of the Universe came, mounted on the eagle garura. ||15||
ਅਪਨੇ ਭਗਤ ਪਰਿ ਕੀ ਪ੍ਰਤਿਪਾਲ ॥
apane bhagat par kee pratipaal |
Punjabi
ਜਗਤ ਦੇ ਪਾਲਣਹਾਰ ਵਾਹਿਗੁਰੂ ਨੇ ਆਪਣੇ ਸਾਧੂ ਉਤੇ ਰਹਿਮਤ ਕੀਤੀ,
English
He cherished His devotee,
ਗਰੁੜ ਚੜੑੇ ਆਏ ਗੋਪਾਲ ॥੧੬॥
garurr charrae aae gopaal |16|
Punjabi
ਅਤੇ ਨੀਲਕੰਠ ਤੇ ਸਵਾਰ ਹੋ ਕੇ ਆ ਗਿਆ ਹੈ।
English
and the Lord came, mounted on the eagle garura. ||16||
ਕਹਹਿ ਤ; ਧਰਣਿ ਇਕੋਡੀ ਕਰਉ ॥
kaheh ta; dharan ikoddee krau |
Punjabi
ਪ੍ਰਭੂ ਨੇ ਫੁਰਮਾਇਆ: "ਜੇਕਰ ਤੂੰ ਆਖੇ, ਮੈਂ ਧਰਤੀ ਨੂੰ ਟੇਢੀ ਕਰ ਦਿਆਂ,
English
The Lord said to him, "If you wish, I shall turn the earth sideways.
ਕਹਹਿ ਤ; ਲੇ ਕਰਿ ਊਪਰਿ ਧਰਉ ॥੧੭॥
kaheh ta; le kar aoopar dhrau |17|
Punjabi
ਜੇ ਤੂੰ ਆਖੇ ਤਾਂ ਮੇ ਹਿਸ ਦਾ ਉਪਰਲਾ ਪਾਸਾ ਹੇਠਾਂ ਕਰਕੇ ਰਖ ਦਿਆਂ।
English
If you wish, I shall turn it upside down. ||17||
ਕਹਹਿ ਤ; ਮੁਈ ਗਊ ਦੇਉ ਜੀਆਇ ॥
kaheh ta; muee gaoo deo jeeae |
Punjabi
ਜੇ ਤੂੰ ਆਖੇ ਤਾਂ ਮੈਂ ਮਰੀ ਹੋਈ ਗਾਂ ਨੂੰ ਜੀਉਂਦੀ ਕਰ ਦਿਆਂ,
English
If you wish, I shall bring the dead cow back to life.
ਸਭੁ ਕੋਈ; ਦੇਖੈ ਪਤੀਆਇ ॥੧੮॥
sabh koee; dekhai pateeae |18|
Punjabi
ਤਾਂ ਜੋ ਹਰ ਜਣਾ ਵੇਖ ਕੇ ਪਤੀਜ ਜਾਵੇ।"
English
Everyone will see and be convinced." ||18||
ਨਾਮਾ ਪ੍ਰਣਵੈ; ਸੇਲ ਮਸੇਲ ॥
naamaa pranavai; sel masel |
Punjabi
ਨਾਮਾ ਬੇਨਤੀ ਕਰਦਾ ਹੈ" "ਹੇ ਪ੍ਰਭੂ! ਗਾਂ ਨੂੰ ਚੋਣ ਲਈ ਤੂੰ ਇਸ ਨੂੰ ਨਿਆਣਾ ਪਾ ਦੇ।"
English
Naam Dayv prayed, and milked the cow.
ਗਊ ਦੁਹਾਈ; ਬਛਰਾ ਮੇਲਿ ॥੧੯॥
gaoo duhaaee; bachharaa mel |19|
Punjabi
ਵੱਛਾ ਛੱਡ ਕੇ ਗਾਂ ਦੀ ਧਾਰ ਕੱਢ ਲਈ ਗਈ।
English
He brought the calf to the cow, and milked her. ||19||
ਦੂਧਹਿ ਦੁਹਿ; ਜਬ ਮਟੁਕੀ ਭਰੀ ॥
doodheh duhi; jab mattukee bharee |
Punjabi
ਜਦ ਚੋਏ ਹੋਏ ਦੁੱਧ ਨਾਲ ਮਟਕੀ ਭਰ ਗਈ,
English
When the pitcher was filled with milk,
ਲੇ ਬਾਦਿਸਾਹ ਕੇ ਆਗੇ ਧਰੀ ॥੨੦॥
le baadisaah ke aage dharee |20|
Punjabi
ਤਾਂ ਨਾਮੇ ਨੇ ਇਸ ਨੂੰ ਲੈ ਕੇ ਪਾਤਿਸ਼ਾਹ ਦੇ ਮੂਹਰੇ ਰਖ ਦਿਤਾ।
English
Naam Dayv took it and placed it before the king. ||20||
ਬਾਦਿਸਾਹੁ ਮਹਲ ਮਹਿ ਜਾਇ ॥
baadisaahu mehal meh jaae |
Punjabi
ਫਿਰ ਪਾਤਿਸ਼ਾਹ ਆਪਣੇ ਰਾਜ ਭਵਨ ਵਿੱਚ ਚਲਿਆ ਗਿਆ,
English
The king went into his palace,
ਅਉਘਟ ਕੀ ਘਟ; ਲਾਗੀ ਆਇ ॥੨੧॥
aaughatt kee ghatt; laagee aae |21|
Punjabi
ਅਤੇ ਉਸ ਤੇ ਮੁਸੀਬਤ ਦੀ ਘੜੀ ਆ ਪੁੱਜੀ।
English
and his heart was troubled. ||21||
ਕਾਜੀ ਮੁਲਾਂ; ਬਿਨਤੀ ਫੁਰਮਾਇ ॥
kaajee mulaan; binatee furamaae |
Punjabi
ਕਾਜ਼ੀਆਂ ਅਤੇ ਮੁੱਲਾਂ ਦੇ ਰਾਹੀਂ ਪਾਤਿਸ਼ਾਹ ਨੇ ਪ੍ਰਾਰਥਨਾ ਕੀਤੀ:
English
Through the Qazis and the Mullahs, the king offered his prayer,
ਬਖਸੀ ਹਿੰਦੂ; ਮੈ ਤੇਰੀ ਗਾਇ ॥੨੨॥
bakhasee hindoo; mai teree gaae |22|
Punjabi
ਮੈਨੂੰ ਮਾਫ ਕਰ ਦੇ, ਤੂੰ ਹੈ ਹਿੰਦੁ! ਮੈਂ ਤੇਰੀ ਗਾਂ ਹਾਂ।
English
"Forgive me, please, O Hindu; I am just a cow before you." ||22||
ਨਾਮਾ ਕਹੈ; ਸੁਨਹੁ ਬਾਦਿਸਾਹ ॥
naamaa kahai; sunahu baadisaah |
Punjabi
ਨਾਮੇ ਨੇ ਆਖਿਆ: "ਤੂੰ ਸੁਣ, ਹੇ ਪਾਤਿਸ਼ਾਹ!
English
Naam Dayv said, "Listen, O king:
ਇਹੁ ਕਿਛੁ ਪਤੀਆ; ਮੁਝੈ ਦਿਖਾਇ ॥੨੩॥
eihu kichh pateea; mujhai dikhaae |23|
Punjabi
ਕੀ ਇਹ ਕਰਾਮਾਤ ਮੈਂ ਵਿਖਾਲੀ ਹੈ?
English
have I done this miracle? ||23||
ਇਸ ਪਤੀਆ ਕਾ; ਇਹੈ ਪਰਵਾਨੁ ॥
eis pateea kaa; ihai paravaan |
Punjabi
ਇਸ ਕਰਾਮਾਤ ਦਾ ਇਹ ਮਲੋਰਥ ਹੈ,
English
The purpose of this miracle is
ਸਾਚਿ ਸੀਲਿ; ਚਾਲਹੁ ਸੁਲਿਤਾਨ ॥੨੪॥
saach seel; chaalahu sulitaan |24|
Punjabi
ਕਿ ਤੈਨੂੰ ਹੇ ਬਾਦਸ਼ਾਹ! ਸੱਚ ਅਤੇ ਲਿਮਰਤਾ ਦੇ ਰਸਤੇ ਟੁਰਨਾ ਚਾਹੀਦਾ ਹੈ।
English
that you, O king, should walk on the path of truth and humility." ||24||
ਨਾਮਦੇਉ; ਸਭ ਰਹਿਆ ਸਮਾਇ ॥
naamadeo; sabh rahiaa samaae |
Punjabi
ਉਸ ਤੋਂ ਮਗਰੋ, ਨਾਮਦੇਵ ਸਾਰੇ ਪ੍ਰਸਿੱਧ ਹੋ ਗਿਆ।
English
Naam Dayv became famous everywhere for this.
ਮਿਲਿ ਹਿੰਦੂ ਸਭ; ਨਾਮੇ ਪਹਿ ਜਾਹਿ ॥੨੫॥
mil hindoo sabh; naame peh jaeh |25|
Punjabi
ਸਾਰੇ ਹਿੰਦੁ ਇਕੱਠੇ ਹੋ ਨਾਮੇ ਕੋਲ ਗਏ ਅਤੇ ਉਹ ਆਪੇ ਵਿੱਚ ਗੱਲਾਂ ਕਰਦੇ ਸਨ,
English
The Hindus all went together to Naam Dayv. ||25||
ਜਉ ਅਬ ਕੀ ਬਾਰ; ਨ ਜੀਵੈ ਗਾਇ ॥
jau ab kee baar; na jeevai gaae |
Punjabi
ਕਿ ਜੇਕਰ ਇਸ ਦਫਾ ਗਾਂ ਸੁਰਜੀਤ ਨਾਂ ਹੁੰਦੀ,
English
If the cow had not been revived,
ਤ ਨਾਮਦੇਵ ਕਾ ਪਤੀਆ ਜਾਇ ॥੨੬॥
t naamadev kaa pateea jaae |26|
Punjabi
ਤਾਂ ਨਾਮਦੇਵ ਉਤੋਂ ਲੋਕਾਂ ਦਾ ਭਰੋਸਾ ਉਠ ਜਾਣਾ ਸੀ।
English
people would have lost faith in Naam Dayv. ||26||
ਨਾਮੇ ਕੀ ਕੀਰਤਿ. ਰਹੀ ਸੰਸਾਰਿ ॥
naame kee keerat. rahee sansaar |
Punjabi
ਨਾਮਦੇਵ ਦਾ ਜੱਸ ਜਹਾਨ ਅੰਦਰ ਫੈਲ ਗਿਆ।
English
The fame of Naam Dayv spread throughout the world.
ਭਗਤ ਜਨਾਂ ਲੇ. ਉਧਰਿਆ ਪਾਰਿ ॥੨੭॥
bhagat janaan le. udhariaa paar |27|
Punjabi
ਪਵਿੱਤ੍ਰ ਪੁਰਸ਼ਾਂ ਨੂੰ ਨਾਲ ਲੈ ਕੇ ਨਾਮਾ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ।
English
The humble devotees were saved and carried across with him. ||27||
ਸਗਲ ਕਲੇਸ; ਨਿੰਦਕ ਭਇਆ ਖੇਦੁ ॥
sagal kales; nindak bheaa khed |
Punjabi
ਸਾਰੀ ਤਕਲੀਫ ਅਤੇ ਕਸ਼ਟ ਕਲੰਕ ਲਾਉਣ ਵਾਲੇ ਨੂੰ ਆ ਵਾਪਰੇ।
English
All sorts of troubles and pains afflicted the slanderer.
ਨਾਮੇ ਨਾਰਾਇਨ. ਨਾਹੀ ਭੇਦੁ ॥੨੮॥੧॥੧੦॥
naame naaraaein. naahee bhed |28|1|10|
Punjabi
ਨਾਮਦੇਵ ਅਤੇ ਪ੍ਰਭੂ ਦੇ ਵਿਚਕਾਰ ਕੋਈ ਭਿੰਨ-ਭੇਦ ਨਹੀਂ।
English
There is no difference between Naam Dayv and the Lord. ||28||1||10||
ਘਰੁ ੨ ॥
ghar 2 |
Punjabi
ਘਰ 2।
English
Second House:
ਜਉ ਗੁਰਦੇਉ; ਤ ਮਿਲੈ ਮੁਰਾਰਿ ॥
jau guradeo; ta milai muraar |
Punjabi
ਜਦ ਗੁਰੂ-ਪ੍ਰਮੇਸ਼ਰ ਮਿਹਰਬਾਨ ਹੁੰਦਾ ਹੈ, ਤਦ ਹੰਕਾਰ ਦਾ ਵੈਰੀ, ਵਾਹਿਗੁਰੂ ਬੰਦੇ ਨੂੰ ਮਿਲ ਪੈਦਾ ਹੈ।
English
By the Grace of the Divine Guru, one meets the Lord.
ਜਉ ਗੁਰਦੇਉ; ਤ ਉਤਰੈ ਪਾਰਿ ॥
jau guradeo; ta utarai paar |
Punjabi
ਜਦ ਗੁਰੂ-ਪ੍ਰੇਮਸ਼ਰ ਮਿਹਰਬਾਨ ਹੁੰਦੇ ਹਨ ਤਾਂ ਬੰਦਾ ਪਾਰ ਉਤਰ ਜਾਂਦਾ ਹੈ।
English
By the Grace of the Divine Guru, one is carried across to the other side.
ਜਉ ਗੁਰਦੇਉ; ਤ ਬੈਕੁੰਠ ਤਰੈ ॥
jau guradeo; ta baikuntth tarai |
Punjabi
ਜਦ ਗੁਰੂ-ਪ੍ਰਮੇਸ਼ਰ ਮਿਹਰਬਾਨ ਹੁੰਦੇ ਹਨ ਤਦ ਜੀਵ ਬ੍ਰਹਮ ਲੋਕ ਨੂੰ ਤਰ ਜਾਂਦਾ ਹੈ।
English
By the Grace of the Divine Guru, one swims across to heaven.
ਜਉ ਗੁਰਦੇਉ; ਤ ਜੀਵਤ ਮਰੈ ॥੧॥
jau guradeo; ta jeevat marai |1|
Punjabi
ਜਦ ਗੁਰੂ-ਪ੍ਰਮੇਸ਼ਰ ਮਿਹਰਬਾਨ ਹੁੰਦੇ ਹਨ ਤਦ ਜੀਵ ਜੀਉਂਦੇ ਜੀ ਮਰਿਆ ਰਹਿੰਦਾ ਹੈ।
English
By the Grace of the Divine Guru, one remains dead while yet alive. ||1||
ਸਤਿ ਸਤਿ ਸਤਿ; ਸਤਿ ਸਤਿ ਗੁਰਦੇਵ ॥
sat sat sat; sat sat guradev |
Punjabi
ਸੱਚੇ, ਸੱਚੇ, ਸੱਚੇ, ਸੱਚੇ, ਸੱਚੇ ਹਨ ਰੱਬ ਰੂਪ ਗੁਰੂ ਜੀ।
English
True, True, True True, True is the Divine Guru.
ਝੂਠੁ ਝੂਠੁ ਝੂਠੁ ਝੂਠੁ; ਆਨ ਸਭ ਸੇਵ ॥੧॥ ਰਹਾਉ ॥
jhootth jhootth jhootth jhootth; aan sabh sev |1| rahaau |
Punjabi
ਕੂੜੀ, ਕੂੜੀ, ਕੂੜੀ, ਕੂੜੀ ਤੇ ਹੋਰ ਸਾਰੀ ਟਹਿਲ ਸੇਵਾ। ਠਹਿਰਾਉ।
English
False, false, false, false is all other service. ||1||Pause||
ਜਉ ਗੁਰਦੇਉ; ਤ ਨਾਮੁ ਦ੍ਰਿੜਾਵੈ ॥
jau guradeo; ta naam drirraavai |
Punjabi
ਜਦ ਗੁਰੂ-ਪ੍ਰਮੇਸ਼ਰ ਮਿਹਰਬਬਾਨ ਹੋ ਜਾਂਦੇ ਹਨ ਤਦ ਉਹ ਜੀਵ ਅੰਦਰ ਨਾਮ ਪੱਕਾ ਕਰ ਦਿੰਦੇ ਹਨ।
English
When the Divine Guru grants His Grace, the Naam, the Name of the Lord, is implanted within.
ਜਉ ਗੁਰਦੇਉ; ਨ ਦਹ ਦਿਸ ਧਾਵੈ ॥
jau guradeo; na deh dis dhaavai |
Punjabi
ਜਦ ਗੁਰੂ ਪ੍ਰਮੇਸ਼ਰ ਜੀ ਮਿਹਰਬਾਨ ਹੋ ਜਾਂਦੇ ਹਨ, ਇਨਸਾਨ ਦਸੀ ਪਾਸੀ ਨਹੀਂ ਭਟਕਦਾ।
English
When the Divine Guru grants His Grace, one does not wander in the ten directions.
ਜਉ ਗੁਰਦੇਉ; ਪੰਚ ਤੇ ਦੂਰਿ ॥
jau guradeo; panch te door |
Punjabi
ਜਦ ਰੱਬ ਰੂਪ ਗੁਰੂ ਜੀ ਮਿਹਰਬਾਨ ਹੁੰਦੇ ਹਨ, ਪ੍ਰਾਣੀ ਪੰਜਾਂ ਭੂਤਨਿਆਂ ਤੋਂ ਪਰੇ ਹੋ ਜਾਂਦਾ ਹੈ।
English
When the Divine Guru grants His Grace, the five demons are kept far away.
ਜਉ ਗੁਰਦੇਉ; ਨ ਮਰਿਬੋ ਝੂਰਿ ॥੨॥
jau guradeo; na maribo jhoor |2|
Punjabi
ਜਦ ਰੱਬ ਰੂਪ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ, ਉਹ ਅਫਸੋਸ ਕਰਦਾ ਹੋਇਆ ਨਹੀਂ ਮਰਦਾ।
English
When the Divine Guru grants His Grace, one does not die regretting. ||2||
ਜਉ ਗੁਰਦੇਉ; ਤ ਅੰਮ੍ਰਿਤ ਬਾਨੀ ॥
jau guradeo; ta amrit baanee |
Punjabi
ਜਦ ਗੁਰੂ-ਪ੍ਰਮੇਸ਼ਰ ਮਿਹਰਬਾਨ ਹੋ ਜਾਂਦੇ ਹਨ, ਜੀਵ ਨੂੰ ਅੰਮ੍ਰਿਤਮਈ ਗੁਰਬਾਣੀ ਦੀ ਦਾਤ ਮਿਲਦੀ ਹੈ।
English
When the Divine Guru grants His Grace, one is blessed with the Ambrosial Bani of the Word.
ਜਉ ਗੁਰਦੇਉ; ਤ ਅਕਥ ਕਹਾਨੀ ॥
jau guradeo; ta akath kahaanee |
Punjabi
ਜਦ ਗੁਰੂ-ਪ੍ਰਮੇਸ਼ਰ ਮਿਹਰਬਾਨ ਹੋ ਜਾਂਦੇ ਹਨ ਤਾਂ ਉਹ ਅਕਹਿ ਪ੍ਰਭੂ ਦੀ ਵਾਰਤਾ ਵਰਨਣ ਕਰਦਾ ਹੈ।
English
When the Divine Guru grants His Grace, one speaks the Unspoken Speech.
ਜਉ ਗੁਰਦੇਉ; ਤ ਅੰਮ੍ਰਿਤ ਦੇਹ ॥
jau guradeo; ta amrit deh |
Punjabi
ਜਦ ਗੁਰੂ-ਪ੍ਰਮੇਸ਼ਰ ਮਇਆਵਾਨ ਹੋ ਜਾਂਦੇ ਹਨ, ਤਾਂ ਜੀਵ ਦੀ ਕਾਇਆ ਅਬਿਨਾਸ਼ੀ ਹੋ ਜਾਂਦਾ ਹੈ।
English
When the Divine Guru grants His Grace, one's body becomes like ambrosial nectar.
ਜਉ ਗੁਰਦੇਉ; ਨਾਮੁ ਜਪਿ ਲੇਹਿ ॥੩॥
jau guradeo; naam jap lehi |3|
Punjabi
ਜਦ ਗੁਰੂ ਪ੍ਰਮੇਸ਼ਰ ਮਇਆਵਾਨ ਹੁੰਦੇ ਹਨ ਤਾਂ ਉਹ ਪ੍ਰਭੁ ਦੇ ਨਾਮ ਦਾ ਉਚਾਰਨ ਕਰਦਾ ਹੈ।
English
When the Divine Guru grants His Grace, one utters and chants the Naam, the Name of the Lord. ||3||
ਜਉ ਗੁਰਦੇਉ; ਭਵਨ ਤ੍ਰੈ ਸੂਝੈ ॥
jau guradeo; bhavan trai soojhai |
Punjabi
ਜਦ ਬੰਦਾ ਰੱਬ ਰੂਪ ਗੁਰਾਂ ਨੂੰ ਮਿਲ ਪੈਦਾ ਹੈ ਉਹ ਤਿੰਨਾਂ ਜਹਾਨਾਂ ਨੂੰ ਵੇਖ ਲੈਂਦਾ ਹੈ।
English
When the Divine Guru grants His Grace, one sees the three worlds.
ਜਉ ਗੁਰਦੇਉ; ਊਚ ਪਦ ਬੂਝੈ ॥
jau guradeo; aooch pad boojhai |
Punjabi
ਜਦ ਉਹ ਰੱਬ ਰੂਪ ਗੁਰਾਂ ਨੂੰ ਮਿਲ ਪੈਦਾ ਹੈ ਉਹ ਮਹਾਨ ਮਰਤਬੇ ਨੂੰ ਸਮਝ ਲੈਂਦਾ ਹੈ।
English
When the Divine Guru grants His Grace, one understands the state of supreme dignity.
ਜਉ ਗੁਰਦੇਉ; ਤ ਸੀਸੁ ਅਕਾਸਿ ॥
jau guradeo; ta sees akaas |
Punjabi
ਜਦ ਜੀਵ ਰੱਬ ਰੂਪ ਗੁਰਾਂ ਨੂੰ ਮਿਲ ਪੈਦਾ ਹੈ, ਤਦ ਉਸ ਦਾ ਸਿਰ ਅਸਮਾਨ ਨੂੰ ਜਾ ਲਗਦਾ ਹੈ।
English
When the Divine Guru grants His Grace, one's head is in the Akaashic ethers.
ਜਉ ਗੁਰਦੇਉ; ਸਦਾ ਸਾਬਾਸਿ ॥੪॥
jau guradeo; sadaa saabaas |4|
Punjabi
ਜਦ ਜੀਵ ਰੱਬ ਰੂਪ ਗੁਰਾਂ ਨੂੰ ਮਿਲ ਪੈਦਾ ਹੈ, ਉਸ ਨੂੰ ਸਦੀਵ ਹੀ ਵਧਾਈਆਂ ਮਿਲਦੀਆਂ ਹਨ।
English
When the Divine Guru grants His Grace, one is always congratulated everywhere. ||4||
ਜਉ ਗੁਰਦੇਉ; ਸਦਾ ਬੈਰਾਗੀ ॥
jau guradeo; sadaa bairaagee |
Punjabi
ਜਦ ਰੱਬ ਰੂਪ ਗੁਰੂ ਜੀ ਦਇਆਲ ਹੋ ਜਾਂਦੇ ਹੇਨ, ਪ੍ਰਾਨੀ ਹਮੇਸ਼ਾਂ ਨਿਰਲੇਪ ਰਹਿੰਦਾ ਹੈ।
English
When the Divine Guru grants His Grace, one remains detached forever.
ਜਉ ਗੁਰਦੇਉ; ਪਰ ਨਿੰਦਾ ਤਿਆਗੀ ॥
jau guradeo; par nindaa tiaagee |
Punjabi
ਜਦ ਰੱਬ ਰੂਪ ਗੁਰੂ ਜੀ ਦਇਆਲ ਹੁੰਦੇ ਹਨ ਤਾਂ ਪ੍ਰਾਨੀ ਹੋਰਨਾਂ ਦੀ ਬਦਖੋਈ ਛੱਡ ਦਿੰਦਾ ਹੈ।
English
When the Divine Guru grants His Grace, one forsakes the slander of others.