Ang 1175
ਦਰਿ ਸਾਚੈ; ਸਚੁ ਸੋਭਾ ਹੋਇ ॥
dar saachai; sach sobhaa hoe |
Punjabi
ਸੱਚੀ ਦਰਗਾਹ ਵਿਚ ਉਸ ਨੂੰ ਸੱਚੀ ਪ੍ਰਭਤਾ ਪ੍ਰਾਪਤ ਹੁੰਦੀ ਹੈ,
English
In the Court of the True Lord, he obtains true glory.
ਨਿਜ ਘਰਿ ਵਾਸਾ; ਪਾਵੈ ਸੋਇ ॥੩॥
nij ghar vaasaa; paavai soe |3|
Punjabi
ਅਤੇ ਉਹ ਨਿਜ ਦੇ ਗ੍ਰਹਿ ਅੰਦਰ ਵਸੇਬਾ ਪਾ ਲੈਂਦਾ ਹੈ।
English
He comes to dwell in the home of his own inner being. ||3||
ਆਪਿ ਅਭੁਲੁ; ਸਚਾ ਸਚੁ ਸੋਇ ॥
aap abhul; sachaa sach soe |
Punjabi
ਉਹ ਸਚਿਆਰਾਂ ਦਾ ਪਰਮ ਸਚਿਆਰਾ, ਖੁਦ ਅਚੂਕ ਹੈ।
English
He cannot be fooled; He is the Truest of the True.
ਹੋਰਿ ਸਭਿ ਭੂਲਹਿ; ਦੂਜੈ ਪਤਿ ਖੋਇ ॥
hor sabh bhooleh; doojai pat khoe |
Punjabi
ਹੋਰ ਸਾਰੇ ਭੁਲਦੇ ਹਨ ਅਤੇ ਦਵੈਤ ਭਾਵ ਅੰਦਰ ਆਪਣੀ ਇਜਤ ਆਬਰੂ ਗੁਆ ਲੈਂਦੇ ਹਨ।
English
All others are deluded; in duality, they lose their honor.
ਸਾਚਾ ਸੇਵਹੁ; ਸਾਚੀ ਬਾਣੀ ॥
saachaa sevahu; saachee baanee |
Punjabi
ਸੱਚੀ ਗੁਰਬਾਣੀ ਦੇ ਰਾਹੀਂ, ਤੂੰ ਸੱਚੇ ਸਾਹਿਬ ਦੀ ਘਾਲ ਕਮਾ।
English
So serve the True Lord, through the True Bani of His Word.
ਨਾਨਕ; ਨਾਮੇ ਸਾਚਿ ਸਮਾਣੀ ॥੪॥੯॥
naanak; naame saach samaanee |4|9|
Punjabi
ਨਾਨਕ ਨਾਮ ਦਾ ਆਰਾਧਨ ਕਰਨ ਦੁਆਰਾ ਇਨਸਾਨ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
English
O Nanak, through the Naam, merge in the True Lord. ||4||9||
ਬਸੰਤੁ ਮਹਲਾ ੩ ॥
basant mahalaa 3 |
Punjabi
ਬਸੰਤ ਤੀਜੀ ਪਾਤਿਸ਼ਾਹੀ।
English
Basant, Third Mehl:
ਬਿਨੁ ਕਰਮਾ; ਸਭ ਭਰਮਿ ਭੁਲਾਈ ॥
bin karamaa; sabh bharam bhulaaee |
Punjabi
ਵਾਹਿਗੁਰੂ ਦੀ ਮਿਹਰ ਦੇ ਬਾਝੋਂ ਸਾਰੇ ਹੀ ਸੰਦੇਹ ਅੰਦਰ ਭੁਲੇ ਫਿਰਦੇ ਹਨ।
English
Without the grace of good karma, all are deluded by doubt.
ਮਾਇਆ ਮੋਹਿ; ਬਹੁਤੁ ਦੁਖੁ ਪਾਈ ॥
maaeaa mohi; bahut dukh paaee |
Punjabi
ਧਨ ਦੌਲਤ ਦੀ ਲਗਨ ਰਾਹੀਂ ਬੰਦਾ ਘਣੇਰੀ ਤਕਲੀਫ ਭੋਗਦਾ ਹੈ।
English
In attachment to Maya, they suffer in terrible pain.
ਮਨਮੁਖ ਅੰਧੇ; ਠਉਰ. ਨ ਪਾਈ ॥
manamukh andhe; tthaur. na paaee |
Punjabi
ਅੰਨ੍ਹੇ ਆਪ ਹੁਦਰੇ ਨੂੰ ਕੋਈ ਭੀ ਆਰਾਮ ਦੀ ਥਾਂ ਨਹੀਂ ਮਿਲਦੀ।
English
The blind, self-willed manmukhs find no place of rest.
ਬਿਸਟਾ ਕਾ ਕੀੜਾ; ਬਿਸਟਾ ਮਾਹਿ ਸਮਾਈ ॥੧॥
bisattaa kaa keerraa; bisattaa maeh samaaee |1|
Punjabi
ਉਹ ਗੰਦਗੀ ਦਾ ਕਿਰਮ ਹੈ ਅਤੇ ਗੰਦਗੀ ਅੰਦਰ ਹੀ ਗਲ ਸੜ ਜਾਂਦਾ ਹੈ।
English
They are like maggots in manure, rotting away in manure. ||1||
ਹੁਕਮੁ ਮੰਨੇ; ਸੋ ਜਨੁ ਪਰਵਾਣੁ ॥
hukam mane; so jan paravaan |
Punjabi
ਜੋ ਕੋਈ ਪ੍ਰਭੂ ਦੀ ਰਜਾ ਨੂੰ ਮੰਨਦਾ ਹੈ, ਉਹ ਪੁਰਸ਼ ਕਬੂਲ ਪੈ ਜਾਂਦਾ ਹੈ।
English
That humble being who obeys the Hukam of the Lord's Command is accepted.
ਗੁਰ ਕੈ ਸਬਦਿ; ਨਾਮਿ ਨੀਸਾਣੁ ॥੧॥ ਰਹਾਉ ॥
gur kai sabad; naam neesaan |1| rahaau |
Punjabi
ਗੁਰਾਂ ਦੇ ਉਪਦੇਸ਼ ਦੁਆਰਾ, ਉਸ ਨੂੰ ਨਾਮ ਦਾ ਝੰਡਾ ਪ੍ਰਾਪਤ ਹੋ ਜਾਂਦਾ ਹੈ। ਠਹਿਰਾਉ।
English
Through the Word of the Guru's Shabad, he is blessed with the insignia and the banner of the Naam, the Name of the Lord. ||1||Pause||
ਸਾਚਿ ਰਤੇ; ਜਿਨੑਾ ਧੁਰਿ ਲਿਖਿ ਪਾਇਆ ॥
saach rate; jinaa dhur likh paaeaa |
Punjabi
ਜਿਨ੍ਹਾਂ ਦੇ ਭਾਗਾਂ ਵਿੱਚ ਮੁਢਲੀ ਐਸੀ ਲਿਖਤਾਕਾਰ ਹੈ, ਉਹ ਸੱਚੇ ਨਾਮ ਨਾਲ ਰੰਗੇ ਜਾਂਦੇ ਹਨ।
English
Those who have such pre-ordained destiny are imbued with the Naam.
ਹਰਿ ਕਾ ਨਾਮੁ; ਸਦਾ ਮਨਿ ਭਾਇਆ ॥
har kaa naam; sadaa man bhaaeaa |
Punjabi
ਰੱਬ ਦਾ ਨਾਮ ਹਮੇਸ਼ਾਂ ਉਹਨਾਂ ਦੇ ਚਿੱਤ ਨੂੰ ਚੰਗਾ ਲੱਗਦਾ ਹੈ।
English
The Name of the Lord is forever pleasing to their minds.
ਸਤਿਗੁਰ ਕੀ ਬਾਣੀ; ਸਦਾ ਸੁਖੁ ਹੋਇ ॥
satigur kee baanee; sadaa sukh hoe |
Punjabi
ਸੱਚੇ ਗੁਰਾਂ ਦੀ ਬਾਣੀ ਦੁਆਰਾ, ਕਾਲ ਸਤਾਈ ਆਰਾਮ ਪ੍ਰਾਪਤ ਹੋ ਜਾਂਦਾ ਹੈ।
English
Through the Bani, the Word of the True Guru, eternal peace is found.
ਜੋਤੀ ਜੋਤਿ; ਮਿਲਾਏ ਸੋਇ ॥੨॥
jotee jot; milaae soe |2|
Punjabi
ਇਸ ਦੇ ਰਾਹੀਂ ਜੀਵ ਦੀ ਆਤਮਾ ਉਸ ਪਰਮ ਆਤਮਾ ਅੰਦਰ ਲੀਨ ਹੋ ਜਾਂਦੀ ਹੈ।
English
Through it, one's light merges into the Light. ||2||
ਏਕੁ ਨਾਮੁ; ਤਾਰੇ ਸੰਸਾਰੁ ॥
ek naam; taare sansaar |
Punjabi
ਕੇਵਲ ਨਾਮ ਹੀ ਜਗਤ ਦਾ ਪਾਰ ਉਤਾਰਾ ਕਰਦਾ ਹੈ।
English
Only the Naam, the Name of the Lord, can save the world.
ਗੁਰ ਪਰਸਾਦੀ; ਨਾਮ ਪਿਆਰੁ ॥
gur parasaadee; naam piaar |
Punjabi
ਗੁਰਾਂ ਦੀ ਦਇਆ ਦੁਆਰਾ, ਬੰਦੇ ਦਾ ਨਾਮ ਨਾਲ ਪ੍ਰੇਮ ਪੈ ਜਾਂਦਾ ਹੈ।
English
By Guru's Grace, one comes to love the Naam.
ਬਿਨੁ ਨਾਮੈ ਮੁਕਤਿ; ਕਿਨੈ. ਨ ਪਾਈ ॥
bin naamai mukat; kinai. na paaee |
Punjabi
ਨਾਮ ਦੇ ਬਾਝੋਂ, ਕਿਸੇ ਨੂੰ ਭੀ ਕਲਿਆਣ ਪ੍ਰਾਪਤ ਨਹੀਂ ਹੁੰਦਾ।
English
Without the Naam, no one obtains liberation.
ਪੂਰੇ ਗੁਰ ਤੇ; ਨਾਮੁ ਪਲੈ ਪਾਈ ॥੩॥
poore gur te; naam palai paaee |3|
Punjabi
ਪੂਰਨ ਗੁਰਾਂ ਦੇ ਰਾਹੀਂ ਹੀ ਭਾਣੀ ਨੂੰ ਪ੍ਰਭੂ ਦੇ ਨਾਮ ਦੀ ਦਾਤ ਪ੍ਰਦਾਨ ਹੁਦੀ ਹੈ।
English
Through the Perfect Guru, the Naam is obtained. ||3||
ਸੋ ਬੂਝੈ; ਜਿਸੁ ਆਪਿ ਬੁਝਾਏ ॥
so boojhai; jis aap bujhaae |
Punjabi
ਕੇਵਲ ਉਹ ਹੀ ਸਮਝਦਾ ਹੈ, ਜਿਸ ਨੂੰ ਸੁਆਮੀ ਖੁਦ ਦਰਸਾਉਂਦਾ ਹੈ।
English
He alone understands, whom the Lord Himself causes to understand.
ਸਤਿਗੁਰ ਸੇਵਾ; ਨਾਮੁ ਦ੍ਰਿੜੑਾਏ ॥
satigur sevaa; naam drirraae |
Punjabi
ਸੱਚੇ ਗੁਰਾਂ ਦੀ ਚਾਕਰੀ ਰਾਹੀਂ, ਪਾਣੀ ਦੇ ਅੰਦਰ ਨਾਮ ਪੱਕਾ ਹੋ ਜਾਂਦਾ ਹੈ।
English
Serving the True Guru, the Naam is implanted within.
ਜਿਨ ਇਕੁ ਜਾਤਾ; ਸੇ ਜਨ ਪਰਵਾਣੁ ॥
jin ik jaataa; se jan paravaan |
Punjabi
ਜੋ ਇਥੇ ਸੁਆਮੀ ਨੂੰ ਜਾਣਦੇ ਹਨ, ਪ੍ਰਮਾਣੀਕ ਹਨ ਉਹ ਪੁਰਸ਼।
English
Those humble beings who know the One Lord are approved and accepted.
ਨਾਨਕ ਨਾਮਿ ਰਤੇ; ਦਰਿ ਨੀਸਾਣੁ ॥੪॥੧੦॥
naanak naam rate; dar neesaan |4|10|
Punjabi
ਨਾਨਕ ਜੋ ਨਾਮ ਨਾਲ ਰੰਗੀਜੇ ਹਨ, ਉਹ ਨਾਮ ਦਾ ਝੰਡਾ ਲਹਿਰਾਉਂਦੇ ਹੋਏ ਪ੍ਰਭੂ ਦੇ ਦਰਬਾਰ ਨੂੰ ਜਾਂਦੇ ਹਨ, ਹੇ ਨਾਨਕ!
English
O Nanak, imbued with the Naam, they go to the Lord's Court with His banner and insignia. ||4||10||
ਬਸੰਤੁ ਮਹਲਾ ੩ ॥
basant mahalaa 3 |
Punjabi
ਬਸੰਤ ਤੀਜੀ ਪਾਤਸ਼ਾਹੀ।
English
Basant, Third Mehl:
ਕ੍ਰਿਪਾ ਕਰੇ; ਸਤਿਗੁਰੂ ਮਿਲਾਏ ॥
kripaa kare; satiguroo milaae |
Punjabi
ਆਪਣੀ ਮਿਹਰ ਧਾਰ, ਪਭੂ ਜੀਵ ਨੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ।
English
Granting His Grace, the Lord leads the mortal to meet the True Guru.
ਆਪੇ ਆਪਿ; ਵਸੈ ਮਨਿ ਆਏ ॥
aape aap; vasai man aae |
Punjabi
ਖੁਦ ਆ ਕੇ ਪ੍ਰਭੂ ਜੀਵ ਦੇ ਚਿੱਤ ਅੰਦਰ ਟਿਕ ਜਾਂਦਾ ਹੈ।
English
The Lord Himself comes to abide in his mind.
ਨਿਹਚਲ ਮਤਿ; ਸਦਾ ਮਨ ਧੀਰ ॥
nihachal mat; sadaa man dheer |
Punjabi
ਅਹਿਲ ਹੋ ਜਾਂਦੀ ਹੈ ਅਕਲ ਅਤੇ ਸਦੀਵੀ ਧੀਰਜਵਾਨ ਉਸ ਦਾ ਮਨੂਆ,
English
His intellect becomes steady and stable, and his mind is strengthened forever.
ਹਰਿ ਗੁਣ ਗਾਵੈ; ਗੁਣੀ ਗਹੀਰ ॥੧॥
har gun gaavai; gunee gaheer |1|
Punjabi
ਜੋ ਨੇਕੀਆਂ ਦੇ ਸਮੁੰਦਰ ਵਾਹਿਗੁਰੂ ਦਾ ਜਸ ਗਾਇਨ ਕਰਦਾ ਹੈ।
English
He sings the Glorious Praises of the Lord, the Ocean of Virtue. ||1||
ਨਾਮਹੁ ਭੂਲੇ; ਮਰਹਿ ਬਿਖੁ ਖਾਇ ॥
naamahu bhoole; mareh bikh khaae |
Punjabi
ਜੋ ਨਾਮ ਨੂੰ ਭੁਲਾਊਦੇ ਹਨ ਉਹ ਜਹਿਰ ਖਾ ਕੇ ਮਰ ਜਾਂਦੇ ਹਨ।
English
Those who forget the Naam, the Name of the Lord - those mortals die eating poison.
ਬ੍ਰਿਥਾ ਜਨਮੁ; ਫਿਰਿ ਆਵਹਿ ਜਾਇ ॥੧॥ ਰਹਾਉ ॥
brithaa janam; fir aaveh jaae |1| rahaau |
Punjabi
ਵਿਅਰਥ ਹੈ ਉਹਨਾਂ ਦਾ ਜੀਵਨ ਅਤੇ ਉਹ ਮੁੜ ਮੁੜ ਕੇ ਆਉਂਦੇ ਤੇ ਜਾਂਦੇ ਰਹਿੰਦੇ ਹਨ। ਠਹਿਰਾਉ।
English
Their lives are wasted uselessly, and they continue coming and going in reincarnation. ||1||Pause||
ਬਹੁ ਭੇਖ ਕਰਹਿ; ਮਨਿ ਸਾਂਤਿ. ਨ ਹੋਇ ॥
bahu bhekh kareh; man saant. na hoe |
Punjabi
ਘਣੇਰੇ ਧਾਰਮਕ ਭੇਸ ਧਾਰਨ ਕਰਨ ਦੁਆਰਾ ਆਤਮਾਂ ਠੰਢੀ ਠਾਰ ਨਹੀਂ ਹੁੰਦੀ।
English
They wear all sorts of religious robes, but their minds are not at peace.
ਬਹੁ ਅਭਿਮਾਨਿ; ਅਪਣੀ ਪਤਿ ਖੋਇ ॥
bahu abhimaan; apanee pat khoe |
Punjabi
ਬਹੁਤੇ ਹੰਕਾਰੀ ਦੇ ਰਾਹੀਂ, ਆਦਮੀ ਆਪਣੀ ਇਜਤ ਗੁਆ ਲੈਂਦਾ ਹੈ।
English
In great egotism, they lose their honor.
ਸੇ ਵਡਭਾਗੀ; ਜਿਨ ਸਬਦੁ ਪਛਾਣਿਆ ॥
se vaddabhaagee; jin sabad pachhaaniaa |
Punjabi
ਭਾਰੇ ਨਸੀਬਾਂ ਵਾਲੇ ਹਨ ਊਹ ਜੋ ਪ੍ਰਭੂ ਦੇ ਨਾਮ ਨੂੰ ਅਨੁਭਵ ਕਰਦੇ ਹਨ,
English
But those who realize the Word of the Shabad, are blessed by great good fortune.
ਬਾਹਰਿ ਜਾਦਾ; ਘਰ ਮਹਿ ਆਣਿਆ ॥੨॥
baahar jaadaa; ghar meh aaniaa |2|
Punjabi
ਤੇ ਬਾਹਰ ਫਿਰਦੇ ਮਨ ਨੂੰ ਘਰ ਵਿੱਚ ਲੈ ਆਉਂਦੇ ਹਨ।
English
They bring their distractible minds back home. ||2||
ਘਰ ਮਹਿ ਵਸਤੁ; ਅਗਮ ਅਪਾਰਾ ॥
ghar meh vasat; agam apaaraa |
Punjabi
ਧਾਮ ਦੇ ਅੰਦਰ ਹੀ ਅਪੁਜ ਅਤੇ ਅਨੰਤ ਵਸਤੂ ਹੈ।
English
Within the home of the inner self is the inaccessible and infinite substance.
ਗੁਰਮਤਿ ਖੋਜਹਿ; ਸਬਦਿ ਬੀਚਾਰਾ ॥
guramat khojeh; sabad beechaaraa |
Punjabi
ਜੋ ਗੁਰਾਂ ਦੇ ਉਪਦੇਸ਼ ਰਾਹੀਂ ਇਸ ਨੂੰ ਲੱਭ ਪੈਦੇ ਹਨ, ਉਹ ਨਾਮ ਦਾ ਚਿੰਤਨ ਕਰਦੇ ਹਨ।
English
Those who find it, by following the Guru's Teachings, contemplate the Shabad.
ਨਾਮੁ ਨਵ ਨਿਧਿ ਪਾਈ; ਘਰ ਹੀ ਮਾਹਿ ॥
naam nav nidh paaee; ghar hee maeh |
Punjabi
ਜੋ ਧਾਮ ਅੰਦਰ ਹੀ ਨਾਮ ਦੇ ਨੌ ਖਜਾਨਿਆਂ ਨੂੰ ਪਾ ਲੈਂਦੇ ਹਨ,
English
Those who obtain the nine treasures of the Naam within the home of their own inner being,
ਸਦਾ ਰੰਗਿ ਰਾਤੇ; ਸਚਿ ਸਮਾਹਿ ॥੩॥
sadaa rang raate; sach samaeh |3|
Punjabi
ਉਹ ਹਮੇਸ਼ਾਂ ਪ੍ਰਭੂ ਦੇ ਪ੍ਰੇਮ ਨਾਲ ਰੰਗੇ ਰਹਿੰਦੇ ਹਨ ਅਤੇ ਸੱਚ ਵਿੱਚ ਲੀਨ ਹੋ ਜਾਂਦੇ ਹਨ।
English
are forever dyed in the color of the Lord's Love; they are absorbed in the Truth. ||3||
ਆਪਿ ਕਰੇ; ਕਿਛੁ ਕਰਣੁ. ਨ ਜਾਇ ॥
aap kare; kichh karan. na jaae |
Punjabi
ਵਾਹਿਗੁਰੂ ਖੁਦ ਹੀ ਸਾਰਾ ਕੁਛ ਕਰਦਾ ਹੈ। ਆਪ, ਇਨਸਾਨ ਕੁਛ ਭੀ ਨਹੀਂ ਕਰ ਸਕਦਾ।
English
God Himself does everything; no one can do anything at all by himself.
ਆਪੇ ਭਾਵੈ; ਲਏ ਮਿਲਾਇ ॥
aape bhaavai; le milaae |
Punjabi
ਜਦ ਪ੍ਰਭੂ ਨੂੰ ਭਾਊਦਾ ਹੈ, ਊਹ ਬੰਦੇ ਨੂੰ ਨਾਲ ਮਿਲਾ ਲੈਂਦਾ ਹੈ।
English
When God so wills, He merges the mortal into Himself.
ਤਿਸ ਤੇ ਨੇੜੈ ਨਾਹੀ ਕੋ ਦੂਰਿ ॥
tis te nerrai naahee ko door |
Punjabi
ਸਾਰੇ ਹੀ ਉਸ ਦੇ ਨਜਦੀਕ ਹਨ, ਤੇ ਕੋਈ ਭੀ ਦੁਰੇਡੇ ਨਹੀਂ।
English
All are near Him; no one is far away from Him.
ਨਾਨਕ ਨਾਮਿ ਰਹਿਆ ਭਰਪੂਰਿ ॥੪॥੧੧॥
naanak naam rahiaa bharapoor |4|11|
Punjabi
ਨਾਨਕ, ਸੁਆਮੀ ਦਾ ਨਾਮ ਸਾਰੇ ਹੀ ਪਰੀਪੂਰਨ ਹੋ ਰਿਹਾ ਹੈ।
English
O Nanak, the Naam is permeating and pervading everywhere. ||4||11||
ਬਸੰਤੁ ਮਹਲਾ ੩ ॥
basant mahalaa 3 |
Punjabi
ਬਸੰਤ ਤੀਜੀ ਪਾਤਿਸ਼ਾਹੀ।
English
Basant, Third Mehl:
ਗੁਰਸਬਦੀ; ਹਰਿ ਚੇਤਿ ਸੁਭਾਇ ॥
gurasabadee; har chet subhaae |
Punjabi
ਗੁਰਾਂ ਦੇ ਉਪਦੇਸ਼ ਰਾਹੀਂ ਤੂੰ ਪਿਆਰ ਨਾਲ ਆਪਣੇ ਵਾਹਿਗੁਰੂ ਦਾ ਸਿਮਰਨ ਕਰ,
English
Through the Word of the Guru's Shabad, remember the Lord with love,
ਰਾਮ ਨਾਮ; ਰਸਿ ਰਹੈ ਅਘਾਇ ॥
raam naam; ras rahai aghaae |
Punjabi
ਅਤੇ ਪ੍ਰਭੂ ਦੇ ਨਾਮ ਦੇ ਅੰਮ੍ਰਿਤ ਲਾਲ, ਤੂੰ ਰੱਜਿਆ ਰਹੇਗਾਂ।
English
and you shall remain satisfied by the sublime essence of the Lord's Name.
ਕੋਟ ਕੋਟੰਤਰ ਕੇ ਪਾਪ; ਜਲਿ ਜਾਹਿ ॥
kott kottantar ke paap; jal jaeh |
Punjabi
ਤੇਰੇ ਕ੍ਰੋੜਾਂ ਉਤੇ ਕ੍ਰੋੜਾਂ ਜਨਮਾਂ ਦੇ ਪਾਪ ਸੜ ਬਲ ਜਾਣਗੇ।
English
The sins of millions upon millions of lifetimes shall be burnt away.
ਜੀਵਤ ਮਰਹਿ; ਹਰਿ ਨਾਮਿ ਸਮਾਹਿ ॥੧॥
jeevat mareh; har naam samaeh |1|
Punjabi
ਜੀਉਂਦੇ ਜੀ ਮਰ ਰਹਿਣ ਦੁਆਰਾ, ਤੂੰ ਪ੍ਰਭੂ ਦੇ ਨਾਮ ਅੰਦਰ ਲੀਨ ਹੋ ਜਾਵੇਗਾ।
English
Remaining dead while yet alive, you shall be absorbed in the Lord's Name. ||1||
ਹਰਿ ਕੀ ਦਾਤਿ; ਹਰਿ ਜੀਉ ਜਾਣੈ ॥
har kee daat; har jeeo jaanai |
Punjabi
ਸਾਈਂ ਦੀਆਂ ਬਖਸ਼ਸ਼ਾਂ ਨੂੰ ਮਹਾਰਾਜ ਸਾਈਂ ਖੁਦ ਹੀ ਜਾਣਦਾ ਹੈ।
English
The Dear Lord Himself knows His own bountiful blessings.
ਗੁਰ ਕੈ ਸਬਦਿ ਇਹੁ ਮਨੁ ਮਉਲਿਆ; ਹਰਿ ਗੁਣਦਾਤਾ ਨਾਮੁ ਵਖਾਣੈ ॥੧॥ ਰਹਾਉ ॥
gur kai sabad ihu man mauliaa; har gunadaataa naam vakhaanai |1| rahaau |
Punjabi
ਗੁਰਾਂ ਦੇ ਊਪਦੇਸ਼ ਰਾਹੀਂ ਇਹ ਆਤਮਾਂ ਪ੍ਰਫੁਲਤ ਹੋ ਜਾਂਦੀ ਹੈ ਅਤੇ ਨੇਕੀਆਂ ਬਖਸ਼ਣਹਾਰ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੀ ਹੈ। ਠਹਿਰਾਉ।
English
This mind blossoms forth in the Guru's Shabad, chanting the Name of the Lord, the Giver of virtue. ||1||Pause||
ਭਗਵੈ ਵੇਸਿ ਭ੍ਰਮਿ; ਮੁਕਤਿ. ਨ ਹੋਇ ॥
bhagavai ves bhram; mukat. na hoe |
Punjabi
ਗੇਰੂਏ ਰੰਗੇ ਬਸਤਰ ਪਾ ਕੇ ਰਟਨ ਕਰਨ ਦੁਆਰਾ ਬੰਦੇ ਦੀ ਕਲਿਆਣ ਨਹੀਂ ਹੁੰਦੀ।
English
No one is liberated by wandering around in saffron-colored robes.
ਬਹੁ ਸੰਜਮਿ; ਸਾਂਤਿ. ਨ ਪਾਵੈ ਕੋਇ ॥
bahu sanjam; saant. na paavai koe |
Punjabi
ਭਾਰੀ ਸਵੈ-ਰਿਆਜਤ ਦੇ ਰਾਹੀਂ ਕਿਸੇ ਨੂੰ ਭੀ ਮਨ ਦੀ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ।
English
Tranquility is not found by strict self-discipline.
ਗੁਰਮਤਿ ਨਾਮੁ ਪਰਾਪਤਿ ਹੋਇ ॥
guramat naam paraapat hoe |
Punjabi
ਗੁਰਾਂ ਦੇ ਉਪਦੇਸ਼ ਦੁਆਰਾ ਦੁਆਰਾ, ਨਾਮ ਦੀ ਦਾਤ ਮਿਲਦੀ ਹੈ।
English
But by following the Guru's Teachings, one is blessed to receive the Naam, the Name of the Lord.
ਵਡਭਾਗੀ ਹਰਿ ਪਾਵੈ ਸੋਇ ॥੨॥
vaddabhaagee har paavai soe |2|
Punjabi
ਭਾਰੇ ਨਸੀਬਾਂ ਵਾਲਾ ਹੈ ਉਹ, ਜੋ ਪ੍ਰਭੂ ਨੂੰ ਪਾ ਲੈਂਦਾ ਹੈ।
English
By great good fortune, one finds the Lord. ||2||
ਕਲਿ ਮਹਿ; ਰਾਮ ਨਾਮਿ ਵਡਿਆਈ ॥
kal meh; raam naam vaddiaaee |
Punjabi
ਕਲਜੁਗ ਅੰਦਰ ਬਜੁਰਗੀ, ਪ੍ਰਭੂ ਦੇ ਨਾਮ ਅੰਦਰ ਹੈ,
English
In this Dark Age of Kali Yuga, glorious greatness comes through the Lord's Name.