Ang 1180
ਬਸੰਤੁ ਮਹਲਾ ੫ ਘਰੁ ੧ ਦੁਤੁਕੇ ॥
basant mahalaa 5 ghar 1 dutuke |
Punjabi
ਬਸੰਤ ਪੰਜਵੀਂ ਪਾਤਿਸ਼ਾਹੀ। ਦੋ-ਤੁਕੇ।
English
Basant, Fifth Mehl, First House, Du-Thukay:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਗੁਰੁ ਸੇਵਉ; ਕਰਿ ਨਮਸਕਾਰ ॥
gur sevau; kar namasakaar |
Punjabi
ਮੈਂ ਗੁਰਾਂ ਦੀ ਘਾਲ ਕਮਾਉਂਦਾ ਤੇ ਉਹਨਾਂ ਨੂੰ ਬੰਦਨਾ ਕਰਦਾ ਹਾਂ।
English
I serve the Guru, and humbly bow to Him.
ਆਜੁ ਹਮਾਰੈ; ਮੰਗਲਚਾਰ ॥
aaj hamaarai; mangalachaar |
Punjabi
ਅੱਜ ਮੇਰੇ ਲਈ ਖੁਸ਼ੀ ਦਾ ਅਵਸਰ ਹੈ।
English
Today is a day of celebration for me.
ਆਜੁ ਹਮਾਰੈ; ਮਹਾ ਅਨੰਦ ॥
aaj hamaarai; mahaa anand |
Punjabi
ਅੱਜ ਮੈਂ ਪਰਮ ਖੁਸ਼ੀ ਵਿੱਚ ਹਾਂ।
English
Today I am in supreme bliss.
ਚਿੰਤ ਲਥੀ; ਭੇਟੇ ਗੋਬਿੰਦ ॥੧॥
chint lathee; bhette gobind |1|
Punjabi
ਮੇਰੀ ਚਿੰਤਾ ਦੂਰ ਹੋ ਗਈ ਹੈ ਅਤੇ ਆਲਮ ਦੇ ਮਾਲਕ ਵਾਹਿਗੁਰੂ ਨੂੰ ਮਿਲ ਪਿਆ ਹਾਂ।
English
My anxiety is dispelled, and I have met the Lord of the Universe. ||1||
ਆਜੁ ਹਮਾਰੈ ਗ੍ਰਿਹਿ; ਬਸੰਤ ॥
aaj hamaarai grihi; basant |
Punjabi
ਅੱਜ ਮੇਰੇ ਘਰ ਵਿੱਚ ਬਹਾਰ ਹੈ,
English
Today, it is springtime in my household.
ਗੁਨ ਗਾਏ ਪ੍ਰਭ; ਤੁਮੑ ਬੇਅੰਤ ॥੧॥ ਰਹਾਉ ॥
gun gaae prabh; tuma beant |1| rahaau |
Punjabi
ਅਤੇ ਮੈਂ ਤੇਰੀਆਂ ਸਿਫਤਾਂ ਗਾਇਨ ਕਰਦਾ ਹਾਂ, ਹੇ ਮੇਰੇ ਅਨੰਤ ਠਾਕੁਰ! ਠਹਿਰਾਉ।
English
I sing Your Glorious Praises, O Infinite Lord God. ||1||Pause||
ਆਜੁ ਹਮਾਰੈ; ਬਨੇ ਫਾਗ ॥
aaj hamaarai; bane faag |
Punjabi
ਅੱਜ ਮੈਂ ਫੱਗਣ ਦੇ ਮਹੀਨੇ ਦਾ ਤਿਉਹਾਰ ਮਨਾ ਰਿਹਾ ਹਾਂ।
English
Today, I am celebrating the festival of Phalgun.
ਪ੍ਰਭ ਸੰਗੀ ਮਿਲਿ; ਖੇਲਨ ਲਾਗ ॥
prabh sangee mil; khelan laag |
Punjabi
ਸੁਆਮੀ ਦੇ ਸਾਥੀਆਂ ਦੇ ਨਾਲ ਮਿਲ ਕੇ, ਮੈਂ ਖੇਡਣ ਲੱਗ ਗਿਆ ਹਾਂ।
English
Joining with God's companions, I have begun to play.
ਹੋਲੀ ਕੀਨੀ; ਸੰਤ ਸੇਵ ॥
holee keenee; sant sev |
Punjabi
ਸਾਧੂਆਂ ਦੀ ਟਹਿਲ ਸੇਵਾ ਮੇਰਾ ਹੋਲੀ ਖੇਡਣਾ ਹੈ।
English
I celebrate the festival of Holi by serving the Saints.
ਰੰਗੁ ਲਾਗਾ; ਅਤਿ ਲਾਲ ਦੇਵ ॥੨॥
rang laagaa; at laal dev |2|
Punjabi
ਸੁਆਮੀ ਦਾ ਪਰਮ ਸੂਹਾ ਰੰਗ ਮੈਨੂੰ ਚੜਿ੍ਹਆ ਹੋਇਆ ਹੈ।
English
I am imbued with the deep crimson color of the Lord's Divine Love. ||2||
ਮਨੁ ਤਨੁ ਮਉਲਿਓ; ਅਤਿ ਅਨੂਪ ॥
man tan maulio; at anoop |
Punjabi
ਮੇਰਾ ਚਿੱਤ ਅਤੇ ਦੇਹਿ ਪ੍ਰਫੁਲਤ ਹੋ ਗਏ ਹਨ ਅਤੇ ਉਹ ਨਿਹਾਇਤ ਹੀ ਸੁੰਦਰ ਹਨ।
English
My mind and body have blossomed forth, in utter, incomparable beauty.
ਸੂਕੈ ਨਾਹੀ ਛਾਵ ਧੂਪ ॥
sookai naahee chhaav dhoop |
Punjabi
ਉਹ ਛਾਂਵੇ ਜਾਂ ਧੁੱਪੇ ਮੁਰਝਾਉਂਦੇ ਨਹੀਂ,
English
They do not dry out in either sunshine or shade;
ਸਗਲੀ ਰੂਤੀ; ਹਰਿਆ ਹੋਇ ॥
sagalee rootee; hariaa hoe |
Punjabi
ਅਤੇ ਉਹ ਸਾਰਿਆਂ ਮੌਸਮਾਂ ਅੰਦਰ ਸਰਸਬਜ ਰਹਿੰਦੇ ਹਨ।
English
they flourish in all seasons.
ਸਦ ਬਸੰਤ; ਗੁਰ ਮਿਲੇ ਦੇਵ ॥੩॥
sad basant; gur mile dev |3|
Punjabi
ਆਪਣੇ ਗੁਰੂ ਪ੍ਰਮੇਸ਼ਵਰ ਨਾਂ ਮਿਲ ਕੇ ਮੈਂ ਹਮੇਸ਼ਾਂ ਖਿੜਾਓ ਅੰਦਰ ਵੱਸਦਾ ਹਾਂ।
English
It is always springtime, when I meet with the Divine Guru. ||3||
ਬਿਰਖੁ ਜਮਿਓ ਹੈ; ਪਾਰਜਾਤ ॥
birakh jamio hai; paarajaat |
Punjabi
ਮੇਰੇ ਲਈ ਸਵਰਗੀ ਬਿਰਛ ਲੈਂਦਾ ਹੋ ਗਿਆ ਹੈ।
English
The wish-fulfilling Elysian Tree has sprouted and grown.
ਫੂਲ ਲਗੇ; ਫਲ ਰਤਨ ਭਾਂਤਿ ॥
fool lage; fal ratan bhaant |
Punjabi
ਇਸ ਨੂੰ ਫੁਲ ਅਤੇ ਕਈ ਕਿਸਮਾਂ ਦੇ ਜਵੇਹਰ ਵਰਗੇ ਮੇਵੇ ਲੱਗੇ ਹੋਏ ਹਨ।
English
It bears flowers and fruits, jewels of all sorts.
ਤ੍ਰਿਪਤਿ ਅਘਾਨੇ; ਹਰਿ ਗੁਣਹ ਗਾਇ ॥
tripat aghaane; har gunah gaae |
Punjabi
ਮੈਂ ਹਰੀ ਦੀਆਂ ਸਿਫਤਾਂ ਗਾਇਨ ਕਰ ਰਜ ਅਤੇ ਧ੍ਰਾਪਾਂ ਗਿਆ ਹਾਂ।
English
I am satisfied and fulfilled, singing the Glorious Praises of the Lord.
ਜਨ ਨਾਨਕ; ਹਰਿ ਹਰਿ ਹਰਿ ਧਿਆਇ ॥੪॥੧॥
jan naanak; har har har dhiaae |4|1|
Punjabi
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦਾ ਸਿਮਰਨ ਕਰਦਾ ਹੈ ਗੋਲਾ ਨਾਨਕ।
English
Servant Nanak meditates on the Lord, Har, Har, Har. ||4||1||
ਬਸੰਤੁ ਮਹਲਾ ੫ ॥
basant mahalaa 5 |
Punjabi
ਬਸੰਤ ਪੰਜਵੀਂ ਪਾਤਿਸ਼ਾਹੀ।
English
Basant, Fifth Mehl:
ਹਟਵਾਣੀ ਧਨ ਮਾਲ, ਹਾਟੁ ਕੀਤੁ ॥
hattavaanee dhan maal, haatt keet |
Punjabi
ਦੁਕਾਨਦਾਰ ਦੌਲਤ ਕਮਾਉਣ ਲਈ ਸੌਦਾ ਸੂਤ ਵੇਚਦਾ ਹੈ।
English
The shopkeeper deals in merchandise for profit.
ਜੂਆਰੀ; ਜੂਏ ਮਾਹਿ ਚੀਤੁ ॥
jooaaree; jooe maeh cheet |
Punjabi
ਜਿਵੇਂ ਜੂਏ-ਬਾਜ ਦਾ ਮਨ ਜੂਏ ਵਿੱਚ ਹੈ,
English
The gambler's consciousness is focused on gambling.
ਅਮਲੀ ਜੀਵੈ; ਅਮਲੁ ਖਾਇ ॥
amalee jeevai; amal khaae |
Punjabi
ਅਫੀਮੀ ਫੀਮ ਖਾ ਕੇ ਜੀਉਂਦਾ ਹੈ,
English
The opium addict lives by consuming opium.
ਤਿਉ ਹਰਿ ਜਨੁ ਜੀਵੈ; ਹਰਿ ਧਿਆਇ ॥੧॥
tiau har jan jeevai; har dhiaae |1|
Punjabi
ਏਸੇ ਤਰ੍ਹਾਂ ਹੀ ਰੱਬ ਦਾ ਗੋਲਾ ਰੱਬ ਨੂੰ ਸਿਮਰ ਕੇ ਜੀਉਂਦਾ ਹੈ।
English
In the same way, the humble servant of the Lord lives by meditating on the Lord. ||1||
ਅਪਨੈ ਰੰਗਿ; ਸਭੁ ਕੋ ਰਚੈ ॥
apanai rang; sabh ko rachai |
Punjabi
ਹਰ ਜਣਾ ਆਪਣੀ ਨਿਜ ਦੀ ਖੁਸ਼ੀ ਵਿੱਚ ਹੀ ਲੀਨ ਹੈ।
English
Everyone is absorbed in his own pleasures.
ਜਿਤੁ ਪ੍ਰਭਿ ਲਾਇਆ; ਤਿਤੁ ਤਿਤੁ ਲਗੈ ॥੧॥ ਰਹਾਉ ॥
jit prabh laaeaa; tith tit lagai |1| rahaau |
Punjabi
ਜਿਥੇ ਕਿਤੇ ਸੁਆਮੀ ਉਸ ਨੂੰ ਜੋੜਦਾ ਹੈ ਉਥੇ ਓਥੇ ਹੀ ਉਹ ਜੁੜਦਾ ਹੈ। ਠਹਿਰਾਉ।
English
He is attached to whatever God attaches him to. ||1||Pause||
ਮੇਘ ਸਮੈ; ਮੋਰ ਨਿਰਤਿਕਾਰ ॥
megh samai; mor niratikaar |
Punjabi
ਜਿਵੇਂ ਬੱਦਲਾਂ ਦੇ ਵੇਲੇ ਮੋਰ ਨੱਚਦਾ ਹੈ,
English
When the clouds and the rain come, the peacocks dance.
ਚੰਦ ਦੇਖਿ; ਬਿਗਸਹਿ ਕਉਲਾਰ ॥
chand dekh; bigaseh kaulaar |
Punjabi
ਚੰਦਰਮੇ ਨੂੰ ਵੇਖ ਕੇ ਕੰਵਲ ਖਿੜ ਜਾਂਦਾ ਹੈ,
English
Seeing the moon, the lotus blossoms.
ਮਾਤਾ; ਬਾਰਿਕ ਦੇਖਿ ਅਨੰਦ ॥
maataa; baarik dekh anand |
Punjabi
ਤੇ ਮਾਂ ਬੱਚੇ ਨੂੰ ਵੇਖ ਕੇ ਖੁਸ਼ ਹੁੰਦੀ ਹੈ,
English
When the mother sees her infant, she is happy.
ਤਿਉ ਹਰਿ ਜਨ ਜੀਵਹਿ; ਜਪਿ ਗੋਬਿੰਦ ॥੨॥
tiau har jan jeeveh; jap gobind |2|
Punjabi
ਏਸੇ ਤਰ੍ਹਾਂ ਹੀ ਰੱਬ ਦਾ ਬੰਦਾ ਸੁਆਮੀ ਦਾ ਸਿਮਰਨ ਕਰਨ ਦੁਆਰਾ ਜੀਉਂਦਾ ਹੈ।
English
In the same way, the humble servant of the Lord lives by meditating on the Lord of the Universe. ||2||
ਸਿੰਘ ਰੁਚੈ; ਸਦ ਭੋਜਨੁ ਮਾਸ ॥
singh ruchai; sad bhojan maas |
Punjabi
ਸ਼ੇਰ ਹਮੇਸ਼ਾਂ ਹੀ ਗੋਸ਼ਤ ਦਾ ਖਾਣਾ ਚਾਹੁੰਦਾ ਹੈ।
English
The tiger always wants to eat meat.
ਰਣੁ ਦੇਖਿ; ਸੂਰੇ ਚਿਤ ਉਲਾਸ ॥
ran dekh; soore chit ulaas |
Punjabi
ਲੜਾਈ ਹੁੰਦੀ ਵੇਖ ਸੂਰਮੇ ਦ ਮਨ ਵਿੱਚ ਉਮੰਗ ਪੈਦਾ ਹੁੰਦੀ ਹੈ।
English
Gazing upon the battlefield, the warrior's mind is exalted.
ਕਿਰਪਨ ਕਉ; ਅਤਿ ਧਨ ਪਿਆਰੁ ॥
kirapan kau; at dhan piaar |
Punjabi
ਕੰਜੂਸ ਆਪਣੀ ਦੌਲਤ ਨੂੰ ਨਿਹਾਇਤ ਹੀ ਮੁਹੱਬਤ ਕਰਦਾ ਹੈ।
English
The miser is totally in love with his wealth.
ਹਰਿ ਜਨ ਕਉ; ਹਰਿ ਹਰਿ ਆਧਾਰੁ ॥੩॥
har jan kau; har har aadhaar |3|
Punjabi
ਰੱਬ ਦੇ ਗੋਲੇ ਨੂੰ ਕੇਵਲ ਸਾਈਂ ਮਾਲਕ ਦਾ ਹੀ ਆਸਰਾ ਹੈ।
English
The humble servant of the Lord leans on the Support of the Lord, Har, Har. ||3||
ਸਰਬ ਰੰਗ; ਇਕ ਰੰਗ ਮਾਹਿ ॥
sarab rang; ik rang maeh |
Punjabi
ਸਾਰੇ ਪਿਆਰ ਪ੍ਰਭੂ ਦੇ ਇਸ ਪਿਆਰ ਵਿੱਚ ਆ ਜਾਂਦੇ ਹਨ।
English
All love is contained in the Love of the One Lord.
ਸਰਬ ਸੁਖਾ ਸੁਖ; ਹਰਿ ਕੈ ਨਾਇ ॥
sarab sukhaa sukh; har kai naae |
Punjabi
ਸਾਰੇ ਆਰਾਮ ਸੁਆਮੀ ਦੇ ਇਸ ਨਾਮ ਦੇ ਅੰਦਰ ਆ ਜਾਂਦੇ ਹਨ।
English
All comforts are contained in the Comfort of the Lord's Name.
ਤਿਸਹਿ ਪਰਾਪਤਿ; ਇਹੁ ਨਿਧਾਨੁ ॥
tiseh paraapat; ihu nidhaan |
Punjabi
ਕੇਵਲ ਉਹ ਹੀ ਇਸ ਖਜਾਨੇ ਨੂੰ ਪਾਉਂਦਾ ਹੈ,
English
He alone receives this treasure,
ਨਾਨਕ ਗੁਰੁ; ਜਿਸੁ ਕਰੇ ਦਾਨੁ ॥੪॥੨॥
naanak gur; jis kare daan |4|2|
Punjabi
ਜਿਸ ਨੂੰ ਗੁਰੂ ਜੀ ਇਸ ਦੀ ਦਾਤ ਬਖਸ਼ਦੇ ਹਨ, ਹੇ ਨਾਨਕ!
English
O Nanak, unto whom the Guru gives His gift. ||4||2||
ਬਸੰਤੁ ਮਹਲਾ ੫ ॥
basant mahalaa 5 |
Punjabi
ਬਸੰਤ ਪੰਜਵੀਂ ਪਾਤਿਸ਼ਾਹੀ।
English
Basant, Fifth Mehl:
ਤਿਸੁ ਬਸੰਤੁ; ਜਿਸੁ ਪ੍ਰਭੁ ਕ੍ਰਿਪਾਲੁ ॥
tis basant; jis prabh kripaal |
Punjabi
ਕੇਵਲ ਉਹ ਹੀ ਖੁਸ਼ੀ ਵਿੱਚ ਹੈ, ਜਿਸ ਤੇ ਸਾਈਂ ਮਿਹਰਬਾਨ ਹੈ।
English
He alone experiences this springtime of the soul, unto whom God grants His Grace.
ਤਿਸੁ ਬਸੰਤੁ; ਜਿਸੁ ਗੁਰੁ ਦਇਆਲੁ ॥
tis basant; jis gur deaal |
Punjabi
ਕੇਵਲ ਉਹ ਹੀ ਬਹਾਰ ਅੰਦਰ ਹੈ, ਜਿਸ ਤੇ ਗੁਰਦੇਵ ਮਾਇਵਾਨ ਹਨ।
English
He alone experiences this springtime of the soul, unto whom the Guru is merciful.
ਮੰਗਲੁ ਤਿਸ ਕੈ; ਜਿਸੁ ਏਕੁ ਕਾਮੁ ॥
mangal tis kai; jis ek kaam |
Punjabi
ਹੁਲਾਸ ਕੇਵਲ ਉਸ ਅੰਦਰ ਹੈ, ਜੋ ਸੁਆਮੀ ਦੀ ਸੇਵਾ ਦੇ ਹੀ ਸਮਰਪਨ ਹੋਇਆ ਹੈ।
English
He alone is joyful, who works for the One Lord.
ਤਿਸੁ ਸਦ ਬਸੰਤੁ; ਜਿਸੁ ਰਿਦੈ ਨਾਮੁ ॥੧॥
tis sad basant; jis ridai naam |1|
Punjabi
ਉਸ ਲਈ ਹਮੇਸ਼ਾਂ ਹੀ ਬਹਾਰ ਦੀ ਰੁਤ ਹੈ, ਜਿਸ ਦੇ ਹਿਰਦੇ ਅੰਦਰ ਨਾਮ ਵੱਸਦਾ ਹੈ।
English
He alone experiences this eternal springtime of the soul, within whose heart the Naam, the Name of the Lord, abides. ||1||
ਗ੍ਰਿਹਿ ਤਾ ਕੇ; ਬਸੰਤੁ ਗਨੀ ॥
grihi taa ke; basant ganee |
Punjabi
ਕੇਵਲ ਉਸ ਦੇ ਘਰ ਅੰਦਰ ਹੀ ਬਹਾਰ ਗਿਣੀ ਜਾਂਦੀ ਹੈ।
English
This spring comes only to those homes,
ਜਾ ਕੈ ਕੀਰਤਨੁ; ਹਰਿ ਧੁਨੀ ॥੧॥ ਰਹਾਉ ॥
jaa kai keeratan; har dhunee |1| rahaau |
Punjabi
ਜਿਸ ਦੇ ਮਨ ਵਿੱਚ ਪ੍ਰਭੂ ਦੇ ਜੱਸ ਦਾ ਰਾਗ ਗੂੰਜਦਾ ਹੈ। ਠਹਿਰਾਉ।
English
in which the melody of the Kirtan of the Lord's Praises resounds. ||1||Pause||
ਪ੍ਰੀਤਿ ਪਾਰਬ੍ਰਹਮ; ਮਉਲਿ ਮਨਾ ॥
preet paarabraham; maul manaa |
Punjabi
ਹੇ ਮੇਰੀ ਜਿੰਦੜੀਏ! ਤੂੰ ਪਰਮ ਪ੍ਰਭੂ ਦੀ ਪਿਰਹੜੀ ਅੰਦਰ ਪ੍ਰਫੁਲਤ ਹੋ।
English
O mortal, let your love for the Supreme Lord God blossom forth.
ਗਿਆਨੁ ਕਮਾਈਐ; ਪੂਛਿ ਜਨਾਂ ॥
giaan kamaaeeai; poochh janaan |
Punjabi
ਸਾਹਿਬ ਦੇ ਗੋਲਿਆਂ ਦੀ ਸਲਾਹ ਲੈ ਕੇ ਤੂੰ ਬ੍ਰਹਮ ਗਿਆਤ ਦੀ ਕਮਾਈ ਕਰ।
English
Practice spiritual wisdom, and consult the humble servants of the Lord.
ਸੋ ਤਪਸੀ; ਜਿਸੁ ਸਾਧਸੰਗੁ ॥
so tapasee; jis saadhasang |
Punjabi
ਕੇਵਲ ਉਹ ਹੀ ਤਪੀਸ਼ਰ ਹੈ ਜੋ ਸੰਤਾਂ ਦੀ ਸੰਗਤ ਕਰਦਾ ਹੈ।
English
He alone is an ascetic, who joins the Saadh Sangat, the Company of the Holy.
ਸਦ ਧਿਆਨੀ; ਜਿਸੁ ਗੁਰਹਿ ਰੰਗੁ ॥੨॥
sad dhiaanee; jis gureh rang |2|
Punjabi
ਉਹ ਸਦੀਵ ਹੀ ਬ੍ਰਹਮ ਬੇਤਾ ਹੈ ਜੋ ਗੁਰਾਂ ਨੂੰ ਪਿਆਰ ਕਰਦਾ ਹੈ।
English
He alone dwells in deep, continual meditation, who loves his Guru. ||2||
ਸੇ ਨਿਰਭਉ; ਜਿਨੑ ਭਉ ਪਇਆ ॥
se nirbhau; jina bhau peaa |
Punjabi
ਕੇਵਲ ਉਹ ਹੀ ਡਰ ਰਹਿਤ ਹੈ, ਜੋ ਆਪਣੇ ਪ੍ਰਭੂ ਤੋਂ ਡਰਦਾ ਹੈ।
English
He alone is fearless, who has the Fear of God.
ਸੋ ਸੁਖੀਆ; ਜਿਸੁ ਭ੍ਰਮੁ ਗਇਆ ॥
so sukheea; jis bhram geaa |
Punjabi
ਕੇਵਲ ਉਹ ਹੀ ਸੁਖੀ ਹੈ, ਜਿਸ ਦਾ ਵਹਿਮ ਦੂਰ ਹੋ ਗਿਆ ਹੈ।
English
He alone is peaceful, whose doubts are dispelled.
ਸੋ ਇਕਾਂਤੀ; ਜਿਸੁ ਰਿਦਾ ਥਾਇ ॥
so ikaantee; jis ridaa thaae |
Punjabi
ਕੇਵਲ ਉਹ ਹੀ ਗੋਸ਼ਾ ਨਸ਼ੀਨ ਹੈ, ਜਿਸ ਦਾ ਮਨ ਸਥਿਰ ਹੈ।
English
He alone is a hermit, who heart is steady and stable.
ਸੋਈ ਨਿਹਚਲੁ; ਸਾਚ ਠਾਇ ॥੩॥
soee nihachal; saach tthaae |3|
Punjabi
ਕੇਵਲ ਉਹ ਹੀ ਅਹਿੱਲ ਹੈ, ਜਿਸ ਨੂੰ ਸੱਚਾ ਟਿਕਾਣਾ ਪ੍ਰਾਪਤ ਹੋ ਗਿਆ ਹੈ।
English
He alone is steady and unmoving, who has found the true place. ||3||
ਏਕਾ ਖੋਜੈ; ਏਕ ਪ੍ਰੀਤਿ ॥
ekaa khojai; ek preet |
Punjabi
ਜੋ ਕੋਈ ਕੇਵਲ ਇੱਕ ਨੂੰ ਹੀ ਲੱਭਦਾ ਹੈ ਤੇ ਪਿਆਰ ਕਰਦਾ ਹੈ।
English
He seeks the One Lord, and loves the One Lord.
ਦਰਸਨ ਪਰਸਨ; ਹੀਤ ਚੀਤਿ ॥
darasan parasan; heet cheet |
Punjabi
ਜੋ ਕੋਈ ਸਾਈਂ ਦੇ ਦੀਦਾਰ ਦੇਖਣ ਨੂੰ ਦਿਲੋਂ ਪਿਆਰ ਕਰਦਾ ਹੈ,
English
He loves to gaze upon the Blessed Vision of the Lord's Darshan.
ਹਰਿ ਰੰਗ ਰੰਗਾ; ਸਹਜਿ ਮਾਣੁ ॥
har rang rangaa; sehaj maan |
Punjabi
ਅਤੇ ਜੋ ਕੋਈ ਭੀ ਸਾਰੀਆਂ ਮੁਹੱਬਤਾਂ ਵਿਚੋਂ ਵਾਹਿਗੁਰੂ ਦੀ ਮੁਹੱਬਤ ਦਾ ਸੁਤੇ ਸਿਧ ਹੀ ਅਨੰਦ ਲੈਂਦਾ ਹੈ;
English
He intuitively enjoys the Love of the Lord.
ਨਾਨਕ ਦਾਸ; ਤਿਸੁ ਜਨ ਕੁਰਬਾਣੁ ॥੪॥੩॥
naanak daas; tis jan kurabaan |4|3|
Punjabi
ਗੋਲਾ ਨਾਨਕ ਉਸ ਪੁਰਸ਼ ਉਤੋਂ ਬਲਿਹਾਰਨੇ ਜਾਂਦਾ ਹੈ।
English
Slave Nanak is a sacrifice to that humble being. ||4||3||