Ang 1187
ਤੈ. ਸਾਚਾ ਮਾਨਿਆ; ਕਿਹ ਬਿਚਾਰਿ ॥੧॥
tai. saachaa maaniaa; kih bichaar |1|
Punjabi
ਕਿਸ ਖਿਆਲ ਨੇ ਤੈਨੂੰ ਇਸ ਨੂੰ ਅਸਲੀ ਜਣਾ ਦਿੱਤਾ ਹੈ?
English
What makes you think that it is real? ||1||
ਧਨੁ ਦਾਰਾ ਸੰਪਤਿ ਗ੍ਰੇਹ ॥
dhan daaraa sanpat greh |
Punjabi
ਦੌਲਤ ਪਤਨੀ ਜਾਇਦਾਦ ਅਤੇ ਘਰ,
English
Wealth, spouse, property and household
ਕਛੁ ਸੰਗਿ. ਨ ਚਾਲੈ; ਸਮਝ ਲੇਹ ॥੨॥
kachh sang. na chaalai; samajh leh |2|
Punjabi
ਤੇਰੇ ਨਾਲ ਕੁਝ ਭੀ ਨਹੀਂ ਜਾਣਾ, ਤੂੰ ਇਸ ਨੂੰ ਸੋਚ ਸਮਝ ਲੈ।
English
- none of them shall go along with you; you must know that this is true! ||2||
ਇਕ ਭਗਤਿ ਨਾਰਾਇਨ; ਹੋਇ ਸੰਗਿ ॥
eik bhagat naaraaein; hoe sang |
Punjabi
ਕੇਵਲ ਸੁਆਮੀ ਦਾ ਸਿਮਰਨ ਹੀ ਤੇਰੇ ਨਾਲ ਜਾਵੇਗਾ,
English
Only devotion to the Lord shall go with you.
ਕਹੁ ਨਾਨਕ. ਭਜੁ; ਤਿਹ ਏਕ ਰੰਗਿ ॥੩॥੪॥
kahu naanak. bhaj; tih ek rang |3|4|
Punjabi
ਗੁਰੂ ਜੀ ਆਖਦੇ ਹਨ ਤੂੰ ਉਸ ਨੂੰ ਖਾਲਸ ਪਿਆਰ ਨਾਲ ਯਾਦ ਕਰ।
English
Says Nanak, vibrate and meditate on the Lord with single-minded love. ||3||4||
ਬਸੰਤੁ ਮਹਲਾ ੯ ॥
basant mahalaa 9 |
Punjabi
ਬਸੰਤ ਨੌਵੀ ਪਾਤਿਸ਼ਾਹੀ।
English
Basant, Ninth Mehl:
ਕਹਾ ਭੂਲਿਓ ਰੇ; ਝੂਠੇ ਲੋਭ ਲਾਗ ॥
kahaa bhoolio re; jhootthe lobh laag |
Punjabi
ਕੂੜੇ ਲਾਲਚ ਨਾਲ ਜੁੜ ਕੇ ਤੂੰ ਕਿਉਂ ਕੁਰਾਹੇ ਪੈਂਦਾ ਹੈਂ, ਹੇ ਇਨਸਾਨ!
English
Why do you wander lost, O mortal, attached to falsehood and greed?
ਕਛੁ ਬਿਗਰਿਓ ਨਾਹਿਨ; ਅਜਹੁ ਜਾਗ ॥੧॥ ਰਹਾਉ ॥
kachh bigario naahin; ajahu jaag |1| rahaau |
Punjabi
ਅਜੇ ਕੁਝ ਵਿਗੜਿਆ ਨਹੀਂ। ਤੂੰ ਅਜੇ ਭੀ ਜਾਗ ਪਓ। ਠਹਿਰਾਉ।
English
Nothing has been lost yet - there is still time to wake up! ||1||Pause||
ਸਮ ਸੁਪਨੈ ਕੈ; ਇਹੁ ਜਗੁ ਜਾਨੁ ॥
sam supanai kai; ihu jag jaan |
Punjabi
ਤੂੰ ਜਾਣ ਲੈ ਕਿ ਇਹ ਸੰਸਾਰ ਸੁਫਨੇ ਵਰਗਾ ਹੈ।
English
You must realize that this world is nothing more than a dream.
ਬਿਨਸੈ ਛਿਨ ਮੈ; ਸਾਚੀ ਮਾਨੁ ॥੧॥
binasai chhin mai; saachee maan |1|
Punjabi
ਇਹ ਇੱਕ ਮੁਹਤ ਵਿੱਚ ਨਾਸ ਹੋ ਜਾਏਗਾ, ਤੂੰ ਇਸ ਨੂੰ ਸੱਚ ਕਰਕੇ ਮੰਨ ਲੈ।
English
In an instant, it shall perish; know this as true. ||1||
ਸੰਗਿ ਤੇਰੈ; ਹਰਿ ਬਸਤ ਨੀਤ ॥
sang terai; har basat neet |
Punjabi
ਵਾਹਿਗੁਰੂ ਸਦਾ ਹੀ ਤੇਰੇ ਨਾਲ ਵੱਸਦਾ ਹੈ।
English
The Lord constantly abides with you.
ਨਿਸ ਬਾਸੁਰ ਭਜੁ; ਤਾਹਿ ਮੀਤ ॥੨॥
nis baasur bhaj; taeh meet |2|
Punjabi
ਰਾਤ ਅਤੇ ਦਿਨ ਤੂੰ ਉਸ ਦਾ ਸਿਮਰਨ ਕਰ, ਹੇ ਮੇਰੇ ਮਿੱਤਰ!
English
Night and day, vibrate and meditate on Him, O my friend. ||2||
ਬਾਰ ਅੰਤ ਕੀ; ਹੋਇ ਸਹਾਇ ॥
baar ant kee; hoe sahaae |
Punjabi
ਅਖੀਰ ਦੇ ਵੇਲੇ, ਵਾਹਿਗੁਰੂ ਤੇਰਾ ਸਹਾਇਕ ਹੋਵੇਗਾ।
English
At the very last instant, He shall be your Help and Support.
ਕਹੁ ਨਾਨਕ; ਗੁਨ ਤਾ ਕੇ ਗਾਇ ॥੩॥੫॥
kahu naanak; gun taa ke gaae |3|5|
Punjabi
ਗੁਰੂ ਜੀ ਫੁਰਮਾਉਂਦੇ ਹਨ, ਤੂੰ ਉਸ ਦੀਆਂ ਸਿਫਤਾਂ ਗਾਇਨ ਕਰ।
English
Says Nanak, sing His Praises. ||3||5||
ਬਸੰਤੁ ਮਹਲਾ ੧ ਅਸਟਪਦੀਆ ਘਰੁ ੧ ਦੁਤੁਕੀਆ ॥
basant mahalaa 1 asattapadeea ghar 1 dutukeea |
Punjabi
ਬਸੰਤ ਪਹਿਲੀ ਪਾਤਿਸ਼ਾਹੀ। ਅਸਟਪਦੀਆਂ। ਦੋ ਤੁਕੀਆਂ।
English
Basant, First Mehl, Ashtpadheeyaa, First House, Du-Tukees:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਜਗੁ ਕਊਆ; ਨਾਮੁ. ਨਹੀ ਚੀਤਿ ॥
jag kaooaa; naam. nahee cheet |
Punjabi
ਦੁਨੀਆਂ ਕਾਂ ਵਰਗੀ ਹੈ ਜੋ ਸੁਆਮੀ ਦੇ ਨਾਮ ਦਾ ਸਿਮਰਨ ਨਹੀਂ ਕਰਦੀ,
English
The world is a crow; it does not remember the Naam, the Name of the Lord.
ਨਾਮੁ ਬਿਸਾਰਿ ਗਿਰੈ; ਦੇਖੁ ਭੀਤਿ ॥
naam bisaar girai; dekh bheet |
Punjabi
ਅਤੇ ਨਾਮ ਨੂੰ ਭੁਲਾ ਕੇ ਚੋਗੇ ਨੂੰ ਵੇਖ ਇਸ ਉਤੇ ਡਿੱਗਦੀ ਹੈ।
English
Forgetting the Naam, it sees the bait, and pecks at it.
ਮਨੂਆ ਡੋਲੈ; ਚੀਤਿ ਅਨੀਤਿ ॥
manooaa ddolai; cheet aneet |
Punjabi
ਬਦ-ਨੀਅਤ ਦੇ ਰਾਹੀਂ ਮਨ ਡਿਕਡੋਲੇ ਖਾਂਦਾ ਹੈ।
English
The mind wavers unsteadily, in guilt and deceit.
ਜਗ ਸਿਉ ਤੂਟੀ; ਝੂਠ ਪਰੀਤਿ ॥੧॥
jag siau toottee; jhootth pareet |1|
Punjabi
ਇਸ ਲਈ ਮੈਂ ਕੂੜੀ ਦੁਨੀਆਂ ਨਾਲੋਂ ਮੁਹੱਬਤ ਤੋੜ ਲਈ ਹੈ।
English
I have shattered my attachment to the false world. ||1||
ਕਾਮੁ ਕ੍ਰੋਧੁ ਬਿਖੁ; ਬਜਰੁ ਭਾਰੁ ॥
kaam krodh bikh; bajar bhaar |
Punjabi
ਇਨਸਾਨ ਵਿਸ਼ੇ ਭੋਗ ਗੁੱਸੇ ਅਤੇ ਹੋਰਨਾਂ ਪਾਪਾਂ ਦਾ ਅਸਿਹ ਬਝ ਚੁੱਕੀ ਫਿਰਦਾ ਹੈ।
English
The burden of sexual desire, anger and corruption is unbearable.
ਨਾਮ ਬਿਨਾ; ਕੈਸੇ ਗੁਨ ਚਾਰੁ ॥੧॥ ਰਹਾਉ ॥
naam binaa; kaise gun chaar |1| rahaau |
Punjabi
ਨਾਮ ਦੇ ਬਗੈਰ, ਇਨਸਾਨ ਦਾ ਚੰਗਾ ਆਚਰਨ ਕਿਸ ਤਰ੍ਹਾਂ ਹੋ ਸਕਦਾ ਹੈ? ਠਹਿਰਾਉ।
English
Without the Naam, how can the mortal maintain a virtuous lifestyle? ||1||Pause||
ਘਰੁ ਬਾਲੂ ਕਾ; ਘੂਮਨ ਘੇਰਿ ॥
ghar baaloo kaa; ghooman gher |
Punjabi
ਇਹ ਦੇਹਿ ਹੈ ਘੁਮਣਘੇਰੀ, ਰੇਤ ਦੀ,
English
The world is like a house of sand, built on a whirlpool;
ਬਰਖਸਿ ਬਾਣੀ; ਬੁਦਬੁਦਾ ਹੇਰਿ ॥
barakhas baanee; budabudaa her |
Punjabi
ਤੇ ਬੁਲਬੁਲੇ ਦੀ ਜੋ ਮੀਂਹ ਪੈਣ ਤੇ ਬਣਦੀ ਹੈ, ਤੂੰ ਵੇਖ ਲੈ।
English
it is like a bubble formed by drops of rain.
ਮਾਤ੍ਰ ਬੂੰਦ ਤੇ; ਧਰਿ ਚਕੁ ਫੇਰਿ ॥
maatr boond te; dhar chak fer |
Punjabi
ਜਦ ਪ੍ਰਭੂ ਦਾ ਪਹੀਆ ਫਿਰਦਾ ਹੈ ਤਾਂ ਮਨੁਸ਼ੀ ਦੇਹਿ ਨਿਰੇਪੁਰੇ ਇੱਕ ਤੁਪਕੇ ਤੋਂ ਹੀ ਬਣ ਜਾਂਦੀ ਹੈ।
English
It is formed from a mere drop, when the Lord's wheel turns round.
ਸਰਬ ਜੋਤਿ; ਨਾਮੈ ਕੀ ਚੇਰਿ ॥੨॥
sarab jot; naamai kee cher |2|
Punjabi
ਸਾਰੀਆਂ ਰੂਹਾਂ, ਪ੍ਰਭੂ ਦੇ ਨਾਮ ਦੀਆਂ ਚੇਰੀਆਂ ਹਨ।
English
The lights of all souls are the servants of the Lord's Name. ||2||
ਸਰਬ ਉਪਾਇ; ਗੁਰੂ ਸਿਰਿ ਮੋਰੁ ॥
sarab upaae; guroo sir mor |
Punjabi
ਮੇਰੇ ਵਿਸ਼ਾਲ ਤੇ ਸ਼ਰੋਮਣੀ ਸੁਆਮੀ ਨੇ ਸਾਰਿਆਂ ਨੂੰ ਰਚਿਆ ਹੈ।
English
My Supreme Guru has created everything.
ਭਗਤਿ ਕਰਉ; ਪਗ ਲਾਗਉ ਤੋਰ ॥
bhagat krau; pag laagau tor |
Punjabi
ਹੇ ਹਰੀ! ਮੈਂ ਤੇਰੀ ਸੇਵਾ ਕਮਾਉਂਦਾ ਹਾਂ, ਤੇ ਤੇਰੇ ਪੈਰੀ ਪੈਂਦਾ ਹਾਂ।
English
I perform devotional worship service to You, and fall at Your Feet, O Lord.
ਨਾਮਿ ਰਤੋ; ਚਾਹਉ ਤੁਝ ਓਰੁ ॥
naam rato; chaahau tujh or |
Punjabi
ਤੇਰੇ ਨਾਮ ਨਾਲ ਰੰਗਿਆ ਹੋਇਆ, ਹੇ ਸੁਆਮੀ! ਮੈਂ ਸਦਾ ਹੀ ਤੇਰੇ ਪਾਸ ਹੋਣਾ ਚਾਹੁੰਦਾ ਹਾਂ।
English
Imbued with Your Name, I long to be Yours.
ਨਾਮੁ ਦੁਰਾਇ ਚਲੈ; ਸੋ ਚੋਰੁ ॥੩॥
naam duraae chalai; so chor |3|
Punjabi
ਜੋ ਪ੍ਰਭੂ ਦੇ ਨਾਮ ਨੂੰ ਆਪਣੇ ਅੰਦਰ ਪ੍ਰਗਟ ਕਰਨ ਦੇ ਬਗੈਰ ਜਾਂਦਾ ਹੈ, ਉਹ ਚੋਰ ਹੈ।
English
Those who do not let the Naam become manifest within themselves, depart like thieves in the end. ||3||
ਪਤਿ ਖੋਈ; ਬਿਖੁ ਅੰਚਲਿ ਪਾਇ ॥
pat khoee; bikh anchal paae |
Punjabi
ਆਪਣੇ ਪੱਲੇ ਵਿੱਚ ਪਾਪ ਪਾ ਕੇ, ਬੰਦਾ ਇੱਜ਼ਤ ਗੁਆ ਲੈਂਦਾ ਹੈ।
English
The mortal loses his honor, gathering sin and corruption.
ਸਾਚ ਨਾਮਿ ਰਤੋ; ਪਤਿ ਸਿਉ ਘਰਿ ਜਾਇ ॥
saach naam rato; pat siau ghar jaae |
Punjabi
ਸੱਚੇ ਨਾਮ ਦੀ ਪ੍ਰੀਤ ਨਾਲ ਰੰਗਿਆ ਹੋਇਆ, ਉਹ ਇੱਜਤ ਨਾਲ ਆਪਣੇ ਘਰ ਨੂੰ ਜਾਂਦਾ ਹੈ।
English
But imbued with the Lord's Name, you shall go to your true home with honor.
ਜੋ ਕਿਛੁ ਕੀਨੑਸਿ; ਪ੍ਰਭੁ ਰਜਾਇ ॥
jo kichh keenas; prabh rajaae |
Punjabi
ਜੋ ਕੁਛ ਭੀ ਸੁਆਮੀ ਕਰਦਾ ਹੈ, ਉਹ ਉਸ ਦੀ ਰਜਾ ਵਿੱਚ ਹੈ।
English
God does whatever He wills.
ਭੈ ਮਾਨੈ; ਨਿਰਭਉ ਮੇਰੀ ਮਾਇ ॥੪॥
bhai maanai; nirbhau meree maae |4|
Punjabi
ਜਿਹੜਾ ਕੋਈ ਪ੍ਰਭੂ ਦੇ ਡਰ ਵਿੱਚ ਵੱਸਦਾ ਹੈ, ਉਹ ਡਰ-ਰਹਿਤ ਹੋ ਜਾਂਦਾ ਹੈ, ਹੇ ਮੇਰੀ ਮਾਤਾ!
English
One who abides in the Fear of God, becomes fearless, O my mother. ||4||
ਕਾਮਨਿ ਚਾਹੈ; ਸੁੰਦਰਿ ਭੋਗੁ ॥
kaaman chaahai; sundar bhog |
Punjabi
ਇਸਤਰੀ ਸੋਹਣਿਆਂ ਭੋਗ ਵਿਲਾਸਾਂ ਨੂੰ ਲੋੜਦੀ ਹੈ।
English
The woman desires beauty and pleasure.
ਪਾਨ ਫੂਲ ਮੀਠੇ ਰਸ ਰੋਗ ॥
paan fool meetthe ras rog |
Punjabi
ਪਾਨ ਬੀੜੇ, ਫੁੱਲਾਂ ਦੇ ਹਾਰ ਅਤੇ ਮਿੱਠੀਆਂ ਨਿਆਮਤਾਂ ਬੀਮਾਰੀਆਂ ਉਤਪੰਨ ਕਰਦੀਆਂ ਹਨ।
English
But betel leaves, garlands of flowers and sweet tastes lead only to disease.
ਖੀਲੈ ਬਿਗਸੈ; ਤੇਤੋ ਸੋਗ ॥
kheelai bigasai; teto sog |
Punjabi
ਜਿੰਨਾਂ ਬਹੁਤਾ ਉਹ ਖੰਡਦੀ ਮਲਦੀ ਅਤੇ ਅਨੰਦ ਮਾਣਦੀ ਹੈ, ਉਨਾ ਬਹੁਤਾ ਹੀ ਉਸ ਨੂੰ ਰੰਜ ਗਮ ਵਿਆਪਦਾ ਹੈ।
English
The more she plays and enjoys, the more she suffers in sorrow.
ਪ੍ਰਭ ਸਰਣਾਗਤਿ; ਕੀਨੑਸਿ ਹੋਗ ॥੫॥
prabh saranaagat; keenas hog |5|
Punjabi
ਜੇਕਰ ਉਹ ਸੁਆਮੀ ਦੀ ਸਰਣ ਸੰਭਾਲ ਲਵੇ ਤਾਂ ਜੋ ਕੁਛ ਉਹ ਕਰਨਾ ਚਾਹੁੰਦੀ ਹੈ, ਉਹ ਹੋ ਜਾਂਦਾ ਹੈ।
English
But when she enters into the Sanctuary of God, whatever she wishes comes to pass. ||5||
ਕਾਪੜੁ ਪਹਿਰਸਿ; ਅਧਿਕੁ ਸੀਗਾਰੁ ॥
kaaparr pahiras; adhik seegaar |
Punjabi
ਉਹ ਪੁਸ਼ਾਕ ਪਹਿਨਦੀ ਹੈ ਤੇ ਘਣੇਰੇ ਹਾਰ ਸ਼ਿੰਗਾਰ ਕਰਦੀ ਹੈ।
English
She wears beautiful clothes with all sorts of decorations.
ਮਾਟੀ ਫੂਲੀ; ਰੂਪੁ ਬਿਕਾਰੁ ॥
maattee foolee; roop bikaar |
Punjabi
ਦੇਹਿ ਕੇਵਲ ਘੱਟੇ ਮਿੱਟੀ ਦਾ ਬਣਿਆਂ ਹੋਇਆ ਫੁੱਲ ਹੈ ਅਤੇ ਸੁੰਦਰਤਾ ਪਾਪਾਂ ਵੰਲ ਲੈ ਜਾਂਦੀ ਹੈ।
English
But the flowers turn to dust, and her beauty leads her into evil.
ਆਸਾ ਮਨਸਾ; ਬਾਂਧੋ ਬਾਰੁ ॥
aasaa manasaa; baandho baar |
Punjabi
ਉਮੈਦ ਅਤੇ ਖਾਹਿਸ਼ਾਂ ਨੇ ਵਾਹਿਗੁਰੂ ਦਾ ਬੂਹਾ ਬੰਦ ਕੀਤਾ ਹੋਇਆ ਹੈ।
English
Hope and desire have blocked the doorway.
ਨਾਮ ਬਿਨਾ; ਸੂਨਾ ਘਰੁ ਬਾਰੁ ॥੬॥
naam binaa; soonaa ghar baar |6|
Punjabi
ਨਾਮ ਦੇ ਬਗੈਰ, ਸੁੰਨਮਸਾਨ ਹੈ ਇਨਸਾਨ ਦਾ ਦਰ-ਘਰ।
English
Without the Naam, one's hearth and home are deserted. ||6||
ਗਾਛਹੁ ਪੁਤ੍ਰੀ. ਰਾਜ ਕੁਆਰਿ ॥
gaachhahu putree. raaj kuaar |
Punjabi
ਹੇ ਰਾਜ ਕੰਨਿਆਂ! ਮੇਰੀ ਧੀਏ ਤੂੰ ਏਥੋਂ ਚਲੀ ਜਾ।
English
O princess, my daughter, run away from this place!
ਨਾਮੁ ਭਣਹੁ ਸਚੁ; ਦੋਤੁ ਸਵਾਰਿ ॥
naam bhanahu sach; dot savaar |
Punjabi
ਆਪਣਿਆਂ ਦਿਨਾਂ ਨੂੰ ਸ਼ਸ਼ੋਭਤ ਕਰਨ ਲਈ ਤੂੰ ਸੱਚੇ ਨਾਮ ਦਾ ਉਚਾਰਨ ਕਰ।
English
Chant the True Name, and embellish your days.
ਪ੍ਰਿਉ ਸੇਵਹੁ; ਪ੍ਰਭ ਪ੍ਰੇਮ ਅਧਾਰਿ ॥
priau sevahu; prabh prem adhaar |
Punjabi
ਉਸ ਦੇ ਪਿਆਰ ਦਾ ਆਸਰਾ ਲੈ, ਤੂੰ ਆਪਣੇ ਪਿਆਰੇ ਸੁਆਮੀ ਦੀ ਸੇਵਾ ਕਰ।
English
Serve your Beloved Lord God, and lean on the Support of His Love.
ਗੁਰਸਬਦੀ; ਬਿਖੁ ਤਿਆਸ ਨਿਵਾਰਿ ॥੭॥
gurasabadee; bikh tiaas nivaar |7|
Punjabi
ਗੁਰਾਂ ਦੀ ਬਾਣੀ ਦੁਆਰਾ ਤੂੰ ਮੰਦੇ ਕਰਮਾਂ ਦੀ ਆਪਣੀ ਪਿਆਸ ਨੂੰ ਦੂਰ ਕਰ ਦੇ।
English
Through the Word of the Guru's Shabad, abandon your thirst for corruption and poison. ||7||
ਮੋਹਨਿ. ਮੋਹਿ ਲੀਆ; ਮਨੁ ਮੋਹਿ ॥
mohan. mohi leea; man mohi |
Punjabi
ਮਨਮੋਹਨ ਸੁਆਮੀ ਨੇ ਮੇਰਾ ਚਿੱਤ ਮੋਹਿਤ ਕਰ ਲਿਆ ਹੈ।
English
My Fascinating Lord has fascinated my mind.
ਗੁਰ ਕੈ ਸਬਦਿ; ਪਛਾਨਾ ਤੋਹਿ ॥
gur kai sabad; pachhaanaa tohi |
Punjabi
ਗੁਰਾਂ ਦੀ ਬਾਣੀ ਰਾਹੀਂ, ਮੈਂ ਤੈਨੂੰ ਸਿੰਞਾਂਣ ਲਿਆ ਹੈ।
English
Through the Word of the Guru's Shabad, I have realized You, Lord.
ਨਾਨਕ. ਠਾਢੇ ਚਾਹਹਿ; ਪ੍ਰਭੂ ਦੁਆਰਿ ॥
naanak. tthaadte chaaheh; prabhoo duaar |
Punjabi
ਹੇ ਸਾਹਿਬ! ਤੇਰੇ ਬੂਹੇ ਤੇ ਖੜਾ ਹੋਇਆ ਨਾਨਕ ਤੇਰੇ ਦਰਸਨ ਦੀ ਤਾਂਘ ਕਰਦਾ ਹੈ।
English
Nanak stands longingly at God's Door.
ਤੇਰੇ ਨਾਮਿ ਸੰਤੋਖੇ; ਕਿਰਪਾ ਧਾਰਿ ॥੮॥੧॥
tere naam santokhe; kirapaa dhaar |8|1|
Punjabi
ਸੰਤੁਸ਼ਟ ਹਾਂ ਮੈਂ ਤੇਰੇ ਨਾਮ ਨਾਲ, ਤੂੰ ਮੇਰੇ ਉਤੇ ਆਪਣੀ ਮਿਹਰ ਕਰ, ਹੇ ਸੁਆਮੀ!
English
I am content and satisfied with Your Name; please shower me with Your Mercy. ||8||1||
ਬਸੰਤੁ ਮਹਲਾ ੧ ॥
basant mahalaa 1 |
Punjabi
ਬਸੰਤ ਪਹਿਲੀ ਪਾਤਸ਼ਾਹੀ।
English
Basant, First Mehl:
ਮਨੁ ਭੂਲਉ; ਭਰਮਸਿ ਆਇ ਜਾਇ ॥
man bhoolau; bharamas aae jaae |
Punjabi
ਸੰਦੇਹ ਅੰਦਰ ਭੁੱਲੀ ਹੋਈ ਆਤਮਾਂ ਆਉਂਦੀ ਅਤੇ ਜਾਂਦੀ ਹੈ।
English
The mind is deluded by doubt; it comes and goes in reincarnation.
ਅਤਿ ਲੁਬਧ ਲੁਭਾਨਉ; ਬਿਖਮ ਮਾਇ ॥
at lubadh lubhaanau; bikham maae |
Punjabi
ਜਹਿਰ ਰੂਪੀ ਮਾਇਆ ਦੇ ਲਾਲਚ ਲੇ ਇਸ ਨੂੰ ਅਤਿਅੰਤ ਲੁਭਾਇਮਾਨ ਕਰ ਲਿਆ ਹੈ।
English
It is lured by the poisonous lure of Maya.
ਨਹ ਅਸਥਿਰੁ ਦੀਸੈ; ਏਕ ਭਾਇ ॥
neh asathir deesai; ek bhaae |
Punjabi
ਇਹ ਇੱਕ ਪ੍ਰਭੂ ਦੀ ਪ੍ਰੀਤ ਅੰਦਰ ਦ੍ਰਿੜ ਨਹੀਂ ਨਹੀਂ ਦਿੱਸਦੀ।
English
It does not remain stable in the Love of the One Lord.
ਜਿਉ ਮੀਨ; ਕੁੰਡਲੀਆ ਕੰਠਿ ਪਾਇ ॥੧॥
jiau meen; kunddaleea kantth paae |1|
Punjabi
ਮੱਛੀ ਦੀ ਮਾਨੰਦ ਸ਼ੲਸ ਦੀ ਗਰਦਨ ਦੁਨੀਆਂਦਾਰੀ ਦੇ ਥਾਂਟੇ ਨਾਲ ਵਿੰਨੀ ਹੋਈ ਹੈ।
English
Like the fish, its neck is pierced by the hook. ||1||
ਮਨੁ ਭੂਲਉ; ਸਮਝਸਿ ਸਾਚ ਨਾਇ ॥
man bhoolau; samajhas saach naae |
Punjabi
ਭੁੱਲੀ ਹੋਈ ਆਤਮਾਂ ਨੂੰ ਸੱਚੇ ਨਾਮ ਰਾਹੀਂ ਸਿੱਖ ਮਤ ਆਉਂਦੀ ਹੈ।
English
The deluded mind is instructed by the True Name.
ਗੁਰਸਬਦੁ ਬੀਚਾਰੇ; ਸਹਜ ਭਾਇ ॥੧॥ ਰਹਾਉ ॥
gurasabad beechaare; sehaj bhaae |1| rahaau |
Punjabi
ਤਦ ਇਹ ਸੁਭਾਵਕ ਹੀ ਗੁਰਾਂ ਦੀ ਬਾਣੀ ਨੂੰ ਸੋਚਦੀ ਵੀਚਾਰਦੀ ਹੈ। ਠਹਿਰਾਉ।
English
It contemplates the Word of the Guru's Shabad, with intuitive ease. ||1||Pause||