Ang 1188
ਮਨੁ ਭੂਲਉ; ਭਰਮਸਿ, ਭਵਰ ਤਾਰ ॥
man bhoolau; bharamas, bhavar taar |
Punjabi
ਭੁੱਲਣ ਵਾਲਾ ਮਨੂਆ ਭਉਰੇ ਦੀ ਮਾਨੰਦ ਭਟਕਦਾ ਹੈ।
English
The mind, deluded by doubt, buzzes around like a bumble bee.
ਬਿਲ ਬਿਰਥੇ ਚਾਹੈ ਬਹੁ ਬਿਕਾਰ ॥
bil birathe chaahai bahu bikaar |
Punjabi
ਵਿਅਰਥ ਹਨ ਦੇਹਿ ਦੀਆਂ ਨੌਂ ਗੋਲਕਾਂ, ਜੇਕਰ ਮਨੂਆ ਪਾਪ ਕਰਨ ਨੂੰ ਘਣੇਰਾ ਲੋਚਦਾ ਹੈ।
English
The holes of the body are worthless, if the mind is filled with such great desire for corrupt passions.
ਮੈਗਲ ਜਿਉ ਫਾਸਸਿ; ਕਾਮਹਾਰ ॥
maigal jiau faasas; kaamahaar |
Punjabi
ਵਿਸ਼ਈ ਹਾਥੀ ਦੀ ਤਰ੍ਹਾਂ ਮਨੂਆ ਫਾਹੀ ਵਿੱਚ ਫਸ ਜਾਂਦਾ ਹੈ।
English
It is like the elephant, trapped by its own sexual desire.
ਕੜਿ ਬੰਧਨਿ ਬਾਧਿਓ. ਸੀਸ ਮਾਰ ॥੨॥
karr bandhan baadhio. sees maar |2|
Punjabi
ਉਹ ਸੰਗਲਾਂ ਨਾਲ ਕਸ ਕੇ ਨਰੜ ਲਿਆ ਜਾਂਦਾ ਹੈ ਅਤੇ ਆਪਣੇ ਸਿਰ ਊਤੇ ਕੁੰਡੇ ਦੀ ਸੱਟ ਸਹਾਰਦਾ ਹੈ।
English
It is caught and held tight by the chains, and beaten on its head. ||2||
ਮਨੁ ਮੁਗਧੌ ਦਾਦਰੁ; ਭਗਤਿਹੀਨੁ ॥
man mugadhau daadar; bhagatiheen |
Punjabi
ਪ੍ਰਭੂ ਦੇ ਵੈਰਾਗ ਦੇ ਬਗੈਰ, ਮਨੂਆ ਡੱਡੂ ਦੀ ਮਾਨੰਦ ਮੂਰਖ ਹੈ।
English
The mind is like a foolish frog, without devotional worship.
ਦਰਿ ਭ੍ਰਸਟ ਸਰਾਪੀ; ਨਾਮ ਬੀਨੁ ॥
dar bhrasatt saraapee; naam been |
Punjabi
ਨਾਮ ਦੇ ਬਿਨਾਂ, ਪ੍ਰਭੂ ਦੇ ਦਰਬਾਰ ਅੰਦਰ ਮਨੂਆ ਦੋਜ਼ਕੀ ਤੇ ਅਪਰਾਧੀ ਠਹਿਰਾਇਆ ਜਾਂਦਾ ਹੈ।
English
It is cursed and condemned in the Court of the Lord, without the Naam, the Name of the Lord.
ਤਾ ਕੈ. ਜਾਤਿ ਨ ਪਾਤੀ; ਨਾਮ ਲੀਨ ॥
taa kai. jaat na paatee; naam leen |
Punjabi
ਜੋ, ਨਾਂਮ ਦੇ ਬਿਨਾਂ ਹਨ ਉਹਨਾਂ ਦਾ ਕੋਈ ਵਰਨ ਤੇ ਇਜਤ ਨਹੀਂ ਤੇ ਕੋਈ ਜਣਾ ਉਹਨਾਂ ਦਾ ਨਾਮ ਤੱਕ ਨਹੀਂ ਲੈਂਦਾ।
English
He has no class or honor, and no one even mentions his name.
ਸਭਿ ਦੂਖ ਸਖਾਈ; ਗੁਣਹ ਬੀਨ ॥੩॥
sabh dookh sakhaaee; gunah been |3|
Punjabi
ਸਾਰੇ ਦੁਖੜੇ ਉਹਨਾਂ ਦੇ ਸਾਥੀ ਹੋ ਜਾਂਦੇ ਹਨ ਜੋ ਨੇਕੀਆਂ ਤੋਂ ਬਿਨਾ ਹਨ।
English
That person who lacks virtue - all of his pains and sorrows are his only companions. ||3||
ਮਨੁ ਚਲੈ ਨ ਜਾਈ; ਠਾਕਿ ਰਾਖੁ ॥
man chalai na jaaee; tthaak raakh |
Punjabi
ਮਨੂਆ ਭਟਕਦਾ ਫਿਰਦਾ ਹੈ ਅਤੇ ਰੋਕ ਕੇ ਰੱਖਿਆ ਨਹੀਂ ਜਾ ਸਕਦਾ।
English
His mind wanders out, and cannot be brought back or restrained.
ਬਿਨੁ ਹਰਿ ਰਸ ਰਾਤੇ; ਪਤਿ ਨ ਸਾਖੁ ॥
bin har ras raate; pat na saakh |
Punjabi
ਵਾਹਿਗੁਰੂ ਦੇ ਅੰਮ੍ਰਿਤ ਨਾਲ ਰੰਗੀਜਣ ਦੇ ਬਗੈਰ, ਇਸ ਦੀ ਕੋਈ ਇੱਜਤ ਅਤੇ ਇਤਬਾਰ ਨਹੀਂ।
English
Without being imbued with the sublime essence of the Lord, it has no honor or credit.
ਤੂ ਆਪੇ ਸੁਰਤਾ; ਆਪਿ ਰਾਖੁ ॥
too aape surataa; aap raakh |
Punjabi
ਤੂੰ, ਹੇ ਪ੍ਰਭੂ! ਆਪ ਹੀ ਸਰੋਤਾ ਹੈ ਅਤੇ ਆਪੇ ਹੀ ਰੱਖਣ ਵਾਲਾ।
English
You Yourself are the Listener, Lord, and You Yourself are our Protector.
ਧਰਿ ਧਾਰਣ; ਦੇਖੈ ਜਾਣੈ ਆਪਿ ॥੪॥
dhar dhaaran; dekhai jaanai aap |4|
Punjabi
ਧਰਤੀ ਨੂੰ ਟਿਕਾ ਕੇ ਤੂੰ ਖੁਦ ਹੀ ਇਸ ਨੂੰ ਵੇਖਦਾ ਅਤੇ ਸਮਝਦਾ ਹੈ।
English
You are the Support of the earth; You Yourself behold and understand it. ||4||
ਆਪਿ ਭੁਲਾਏ; ਕਿਸੁ ਕਹਉ ਜਾਇ ॥
aap bhulaae; kis khau jaae |
Punjabi
ਜਦ ਤੂੰ ਆਪੇ ਹੀ ਮੈਨੂੰ ਭੁਲਾਉਂਦਾ ਹੈ, ਮੈਂ ਕੀਹਦੇ ਕੋਲ ਜਾ ਕੇ ਸ਼ਿਕਾਇਤ ਕਰਾਂ?
English
When You Yourself make me wander, unto whom can I complain?
ਗੁਰੁ ਮੇਲੇ; ਬਿਰਥਾ ਕਹਉ ਮਾਇ ॥
gur mele; birathaa khau maae |
Punjabi
ਜੇਕਰ ਤੂੰ ਮੈਨੂੰ ਮੇਰੇ ਗੁਰਾਂ ਨਾਲ ਮਿਲਾ ਦੇਵੇ, ਤਦ ਮੈਂ ਉਹਨਾਂ ਨੂੰ ਆਪਣੇ ਦਿਲ ਦਾ ਦੁੱਖ ਦੱਸਾਂ, ਹੇ ਮਾਤਾ!
English
Meeting the Guru, I will tell Him of my pain, O my mother.
ਅਵਗਣ ਛੋਡਉ; ਗੁਣ ਕਮਾਇ ॥
avagan chhoddau; gun kamaae |
Punjabi
ਪਾਪਾਂ ਨੂੰ ਤਿਆਗ, ਮੈਂ ਨੇਕੀਆਂ ਦੀ ਕਮਾਈ ਕੀਤੀ ਹੈ,
English
Abandoning my worthless demerits, now I practice virtue.
ਗੁਰਸਬਦੀ ਰਾਤਾ; ਸਚਿ ਸਮਾਇ ॥੫॥
gurasabadee raataa; sach samaae |5|
Punjabi
ਤੇ ਗੁਰਾਂ ਦੀ ਬਾਣੀ ਨਾਲ ਰੰਗੀਜਣ ਦੁਆਰਾ ਮੈਂ ਸੱਚੇ ਸੁਆਮੀ ਅੰਦਰ ਲੀਨ ਹੋ ਗਿਆ ਹਾਂ।
English
Imbued with the Word of the Guru's Shabad, I am absorbed in the True Lord. ||5||
ਸਤਿਗੁਰ ਮਿਲਿਐ; ਮਤਿ ਊਤਮ ਹੋਇ ॥
satigur miliai; mat aootam hoe |
Punjabi
ਸੱਚੇ ਗੁਰਾਂ ਨਾਲ ਮਿਲ ਕੇ, ਜੀਵ ਦੀ ਅਕਲ ਸਰੇਸ਼ਟ ਹੋ ਜਾਂਦੀ ਹੈ,
English
Meeting with the True Guru, the intellect is elevated and exalted.
ਮਨੁ ਨਿਰਮਲੁ; ਹਉਮੈ ਕਢੈ ਧੋਇ ॥
man niramal; haumai kadtai dhoe |
Punjabi
ਉਸ ਦਾ ਚਿੱਤ ਪਵਿੱਤਰ ਹੋ ਜਾਂਦਾ ਹੈ ਅਤੇ ਉਸ ਦੀ ਹੰਗਤਾ ਧੋਤੀ ਜਾਂਦੀ ਹੈ।
English
The mind becomes immaculate, and egotism is washed away.
ਸਦਾ ਮੁਕਤੁ; ਬੰਧਿ. ਨ ਸਕੈ ਕੋਇ ॥
sadaa mukat; bandh. na sakai koe |
Punjabi
ਉਹ ਹਮੇਸ਼ਾਂ ਲਈ ਮੁਕਤ ਹੋ ਜਾਂਦਾ ਹੈ, ਤੇ ਕੋਈ ਭੀ ਉਸ ਨੂੰ ਬੰਨ੍ਹ ਨਹੀਂ ਸਕਦਾ।
English
He is liberated forever, and no one can put him in bondage.
ਸਦਾ ਨਾਮੁ ਵਖਾਣੈ; ਅਉਰੁ. ਨ ਕੋਇ ॥੬॥
sadaa naam vakhaanai; aaur. na koe |6|
Punjabi
ਉਹ ਸਦੀਵ ਹੀ ਨਾਮ ਦਾ ਉਚਾਰਨ ਕਰਦਾ ਹੈ ਅਤੇ ਹੋਰ ਕੁਛ ਨਹੀਂ।
English
He chants the Naam forever, and nothing else. ||6||
ਮਨੁ ਹਰਿ ਕੈ ਭਾਣੈ; ਆਵੈ ਜਾਇ ॥
man har kai bhaanai; aavai jaae |
Punjabi
ਬੰਦਾ ਰੱਬ ਦੀ ਰਜ਼ਾ ਅੰਦਰ ਆਉਂਦਾ ਹੈ ਤੇ ਜਾਂਦਾ ਹੈ।
English
The mind comes and goes according to the Will of the Lord.
ਸਭ ਮਹਿ ਏਕੋ; ਕਿਛੁ ਕਹਣੁ. ਨ ਜਾਇ ॥
sabh meh eko; kichh kehan. na jaae |
Punjabi
ਇਕ ਸੁਆਮੀ ਸਾਰਿਆਂ ਅੰਦਰ ਰਮਿਆ ਹੋਇਆ ਹੈ।
English
The One Lord is contained amongst all; nothing else can be said.
ਸਭੁ ਹੁਕਮੋ ਵਰਤੈ; ਹੁਕਮਿ ਸਮਾਇ ॥
sabh hukamo varatai; hukam samaae |
Punjabi
ਉਸ ਦਾ ਫੁਰਮਾਨ ਸਾਰਿਆਂ ਤੇ ਲਾਗੂ ਹੈ ਅਤੇ ਹਰ ਕੋਈ ਉਸ ਦੀ ਰਜ਼ਾ ਅੰਦਰ ਲੀਨ ਹੁੰਦਾ ਹੈ।
English
The Hukam of His Command pervades everywhere, and all merge in His Command.
ਦੂਖ ਸੂਖ ਸਭ; ਤਿਸੁ ਰਜਾਇ ॥੭॥
dookh sookh sabh; tis rajaae |7|
Punjabi
ਗ਼ਮੀ ਤੇ ਖ਼ੁਸ਼ੀ ਸਮੂਹ ਉਸ ਦੀ ਰਜ਼ਾ ਅੰਦਰ ਹਨ।
English
Pain and pleasure all come by His Will. ||7||
ਤੂ ਅਭੁਲੁ; ਨ ਭੂਲੌ ਕਦੇ. ਨਾਹਿ ॥
too abhul; na bhoolau kade. naeh |
Punjabi
ਤੂੰ ਅਚੂਕ ਹੈ, ਨਹੀਂ, ਤੂੰ ਕਦਾਚਿੱਤ ਗਲਤੀ ਨਹੀਂ ਕਰਦਾ।
English
You are infallible; You never make mistakes.
ਗੁਰਸਬਦੁ ਸੁਣਾਏ; ਮਤਿ ਅਗਾਹਿ ॥
gurasabad sunaae; mat agaeh |
Punjabi
ਜੋ, ਗੁਰਾਂ ਦੀ ਬਾਣੀ ਸ੍ਰਵਣ ਕਰਦੇ ਹਨ, ਅਗਾਧ ਹੋ ਜਾਂਦਾ ਹੈ ਉਨ੍ਹਾਂ ਦੀ ਅਕਲ।
English
Those who listen to the Word of the Guru's Shabad - their intellects become deep and profound.
ਤੂ ਮੋਟਉ ਠਾਕੁਰੁ; ਸਬਦ ਮਾਹਿ ॥
too mottau tthaakur; sabad maeh |
Punjabi
ਤੂੰ, ਹੇ ਵਿਸ਼ਾਲ ਸੁਆਮੀ! ਗੁਰਾਂ ਦੀ ਬਾਣੀ ਵਿੱਚ ਰਮਿਆ ਹੋਇਆ ਹੈਂ।
English
You, O my Great Lord and Master, are contained in the Shabad.
ਮਨੁ ਨਾਨਕ ਮਾਨਿਆ; ਸਚੁ ਸਲਾਹਿ ॥੮॥੨॥
man naanak maaniaa; sach salaeh |8|2|
Punjabi
ਸੱਚੇ ਸੁਆਮੀ ਦੀ ਕੀਰਤੀ ਗਾਇਨ ਕਰਨ ਦੁਆਰਾ ਨਾਨਕ ਦਾ ਚਿੱਤ ਪ੍ਰਸੰਨ ਹੋ ਗਿਆ ਹੇ।
English
O Nanak, my mind is pleased, praising the True Lord. ||8||2||
ਬਸੰਤੁ ਮਹਲਾ ੧ ॥
basant mahalaa 1 |
Punjabi
ਬਸੰਤ ਪਹਿਲੀ ਪਾਤਿਸ਼ਾਹੀ।
English
Basant, First Mehl:
ਦਰਸਨ ਕੀ ਪਿਆਸ; ਜਿਸੁ ਨਰ ਹੋਇ ॥
darasan kee piaas; jis nar hoe |
Punjabi
ਜਿਸ ਬੰਦੇ ਨੂੰ ਪ੍ਰਭੁ ਦੀ ਦੀਦਾਰ ਦੀ ਤਰੇਹ ਹੈ,
English
That person, who thirsts for the Blessed Vision of the Lord's Darshan,
ਏਕਤੁ ਰਾਚੈ; ਪਰਹਰਿ ਦੋਇ ॥
ekat raachai; parahar doe |
Punjabi
ਉਹ ਕੇਵਲ ਇਕ ਅੰਦਰ ਹੀ ਲੀਨ ਹੁੰਦਾ ਹੈ ਤੇ ਦਵੈਤ-ਭਾਵ ਨੂੰ ਛੱਡ ਦਿੰਦਾ ਹੈ।
English
is absorbed in the One Lord, leaving duality behind.
ਦੂਰਿ ਦਰਦੁ; ਮਥਿ ਅੰਮ੍ਰਿਤੁ ਖਾਇ ॥
door darad; math amrit khaae |
Punjabi
ਆਪਣੇ ਭੋਜਨ ਲਈ ਉਹ ਵਾਹਿਗੁਰੂ ਦੇ ਸੁਧਾਰਸ ਨੂੰ ਰਿੜਕਦਾ ਹੈ, ਤੇ ਉਸ ਦੀ ਪੀੜ ਨਵਿਰਤ ਜਾਂਦੀ ਹੈ।
English
His pains are taken away, as he churns and drinks in the Ambrosial Nectar.
ਗੁਰਮੁਖਿ ਬੂਝੈ; ਏਕ ਸਮਾਇ ॥੧॥
guramukh boojhai; ek samaae |1|
Punjabi
ਗੁਰਾਂ ਦੀ ਦਇਆ ਦੁਆਰਾ ਉਹ ਜਾਣ ਲੈਂਦਾ ਹੈ ਅਤੇ ਇਕ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।
English
The Gurmukh understands, and merges in the One Lord. ||1||
ਤੇਰੇ ਦਰਸਨ ਕਉ; ਕੇਤੀ ਬਿਲਲਾਇ ॥
tere darasan kau; ketee bilalaae |
Punjabi
ਘਣੇਰੇ ਹੀ ਇਨਸਾਨ, ਤੇਰੇ ਦੀਦਾਰ ਨਹੀਂ ਵਿਲਕਦੇ ਹਨ, ਹੇ ਸਾਈਂ!
English
So many cry out for Your Darshan, Lord.
ਵਿਰਲਾ ਕੋ ਚੀਨਸਿ; ਗੁਰ ਸਬਦਿ ਮਿਲਾਇ ॥੧॥ ਰਹਾਉ ॥
viralaa ko cheenas; gur sabad milaae |1| rahaau |
Punjabi
ਗੁਰਾਂ ਦੀ ਬਾਣੀ ਰਾਹੀਂ, ਕੋਈ ਟਾਵਾਂ ਟੱਲਾ ਜਣਾ ਹੀ ਪ੍ਰਭੂ ਨੂੰ ਅਨੁਭਵ ਕਰਦਾ ਤੇ ਉਸ ਨਾਲ ਅਭੇਦ ਹੁੰਦਾ ਹੈ। ਠਹਿਰਾਉ।
English
How rare are those who realize the Word of the Guru's Shabad and merge with Him. ||1||Pause||
ਬੇਦ ਵਖਾਣਿ ਕਹਹਿ; ਇਕੁ ਕਹੀਐ ॥
bed vakhaan kaheh; ik kaheeai |
Punjabi
ਵੇਦ ਵਰਣਨ ਕਰਦੇ ਤੇ ਆਖਦੇ ਹਨ, ਕਿ ਪ੍ਰਾਣੀ ਨੂੰ ਇਕ ਸੁਆਮੀ ਦਾ ਨਾਮ ਉਚਾਰਨ ਚਾਹੀਦਾ ਹੈ।
English
The Vedas say that we should chant the Name of the One Lord.
ਓਹੁ ਬੇਅੰਤੁ; ਅੰਤੁ. ਕਿਨਿ ਲਹੀਐ ॥
ohu beant; ant. kin laheeai |
Punjabi
ਉਹ ਓੜਕ-ਰਹਤਿ ਹੈ, ਉਸ ਦੇ ਓੜਕ ਨੂੰ ਕੌਣ ਪਾ ਸਕਦਾ ਹੈ?
English
He is endless; who can find His limits?
ਏਕੋ ਕਰਤਾ; ਜਿਨਿ ਜਗੁ ਕੀਆ ॥
eko karataa; jin jag keea |
Punjabi
ਕੇਵਲ ਇਕ ਹੀ ਸਿਰਜਣਹਾਰ ਹੈ, ਜਿਸ ਨੇ ਸੰਸਾਰ ਨੂੰ ਸਾਜਿਆ ਹੈ।
English
There is only One Creator, who created the world.
ਬਾਝੁ ਕਲਾ; ਧਰਿ ਗਗਨੁ ਧਰੀਆ ॥੨॥
baajh kalaa; dhar gagan dhareea |2|
Punjabi
ਕਿਸੇ ਥੰਭ ਦੇ ਬਗੈਰ, ਉਸ ਨੇ ਧਰਤੀ ਅਤੇ ਅਸਮਾਨ ਨੂੰ ਟਿਕਾਇਆ ਹੋਇਆ ਹੈ।
English
Without any pillars, He supports the earth and the sky. ||2||
ਏਕੋ ਗਿਆਨੁ ਧਿਆਨੁ; ਧੁਨਿ ਬਾਣੀ ॥
eko giaan dhiaan; dhun baanee |
Punjabi
ਬ੍ਰਹਮ-ਗਿਆਤ ਅਤੇ ਅਨੁਭਵਤਾ ਕੇਵਲ ਗੁਰਬਾਣੀ ਦਾ ਕੀਰਤਨ ਸੁਣਨ ਵਿੱਚ ਹੀ ਹੈ।
English
Spiritual wisdom and meditation are contained in the melody of the Bani, the Word of the One Lord.
ਏਕੁ ਨਿਰਾਲਮੁ; ਅਕਥ ਕਹਾਣੀ ॥
ek niraalam; akath kahaanee |
Punjabi
ਪਵਿੱਤ੍ਰ ਹੈ ਇਕ ਪ੍ਰਭੂ ਅਤੇ ਵਰਣਨ-ਰਹਿਤ ਹੈ ਉਸ ਦੀ ਵਾਰਤਾ।
English
The One Lord is Untouched and Unstained; His story is unspoken.
ਏਕੋ ਸਬਦੁ; ਸਚਾ ਨੀਸਾਣੁ ॥
eko sabad; sachaa neesaan |
Punjabi
ਕੇਵਲ ਨਾਮ ਹੀ ਪ੍ਰਭੂ ਦੀ ਪ੍ਰਵਾਨਗੀ ਦੀ ਸਚੀ ਮੋਹਰ ਹੈ।
English
The Shabad, the Word, is the Insignia of the One True Lord.
ਪੂਰੇ ਗੁਰ ਤੇ; ਜਾਣੈ ਜਾਣੁ ॥੩॥
poore gur te; jaanai jaan |3|
Punjabi
ਪੂਰਨ ਗੁਰਾਂ ਦੇ ਰਾਹੀਂ ਹੀ ਜਾਣਕਾਰ ਪ੍ਰਭੂ ਜਾਣਿਆ ਜਾਂਦਾ ਹੈ।
English
Through the Perfect Guru, the Knowing Lord is known. ||3||
ਏਕੋ ਧਰਮੁ ਦ੍ਰਿੜੈ ਸਚੁ ਕੋਈ ॥
eko dharam drirrai sach koee |
Punjabi
ਜੇਕਰ ਕੋਈ ਜਣਾ ਇਸ ਨੂੰ ਪਕੜੇ ਕੇਵਲ ਇਕ ਹੀ ਸੱਚ ਦਾ ਮਜ਼ਹਬ ਹੈ।
English
There is only one religion of Dharma; let everyone grasp this truth.
ਗੁਰਮਤਿ ਪੂਰਾ; ਜੁਗਿ ਜੁਗਿ ਸੋਈ ॥
guramat pooraa; jug jug soee |
Punjabi
ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਾਣੀ ਸਾਰਿਆਂ ਯੁਗਾਂ ਅੰਦਰ ਪੂਰਨ ਹੋ ਜਾਂਦਾ ਹੈ।
English
Through the Guru's Teachings, one becomes perfect, all the ages through.
ਅਨਹਦਿ ਰਾਤਾ; ਏਕ ਲਿਵ ਤਾਰ ॥
anahad raataa; ek liv taar |
Punjabi
ਜੋ ਅਦੁਤੀ ਹੱਦਬੰਨਾ-ਰਹਿਤ ਸੁਆਮੀ ਦੀ ਇਕਰਸ ਪ੍ਰੀਤ ਨਾਲ ਰੰਗਿਆ ਹੋਇਆ ਹੈ,
English
Imbued with the Unmanifest Celestial Lord, and lovingly absorbed in the One,
ਓਹੁ ਗੁਰਮੁਖਿ ਪਾਵੈ; ਅਲਖ ਅਪਾਰ ॥੪॥
ohu guramukh paavai; alakh apaar |4|
Punjabi
ਗੁਰਾਂ ਦੀ ਦਇਆ ਦੁਆਰਾ ਉਹ ਅਦ੍ਰਿਸ਼ਟ ਅਤੇ ਬੇਅੰਤ ਪ੍ਰਭੂ ਨੂੰ ਪਾ ਲੈਂਦਾ ਹੈ।
English
the Gurmukh attains the invisible and infinite. ||4||
ਏਕੋ ਤਖਤੁ. ਏਕੋ ਪਾਤਿਸਾਹੁ ॥
eko takhat. eko paatisaahu |
Punjabi
ਕੇਵਲ ਇਕ ਹੀ ਰਾਜ-ਸਿੰਘਾਸਣ ਹੈ ਅਤੇ ਇਕ ਹੀ ਰਾਜਾ।
English
There is one celestial throne, and One Supreme King.
ਸਰਬੀ ਥਾਈ; ਵੇਪਰਵਾਹੁ ॥
sarabee thaaee; veparavaahu |
Punjabi
ਸੁੰਤਤਰ ਸੁਆਮੀ ਸਾਰਿਆਂ ਥਾਵਾਂ ਅੰਦਰ ਰਮਿਆ ਹੋਇਆ ਹੈ।
English
The Independent Lord God is pervading all places.
ਤਿਸ ਕਾ ਕੀਆ; ਤ੍ਰਿਭਵਣ ਸਾਰੁ ॥
tis kaa keea; tribhavan saar |
Punjabi
ਤਿੰਨੇ ਜਹਾਨ ਉਸ ਸਰੇਸ਼ਟ ਸੁਆਮੀ ਦੀ ਰਚਨਾ ਹਨ।
English
The three worlds are the creation of that Sublime Lord.
ਓਹੁ ਅਗਮੁ ਅਗੋਚਰੁ ਏਕੰਕਾਰੁ ॥੫॥
ohu agam agochar ekankaar |5|
Punjabi
ਉਹ ਸਰੂਪ-ਰਹਿਤ ਸੁਆਮੀ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ।
English
The One Creator of the Creation is Unfathomable and Incomprehensible. ||5||
ਏਕਾ ਮੂਰਤਿ; ਸਾਚਾ ਨਾਉ ॥
ekaa moorat; saachaa naau |
Punjabi
ਸੱਚਾ ਹੈ ਨਾਮ ਉਸ ਅਦੁੱਤੀ ਅਦੁੱਤੀ ਹਸਤੀ ਦਾ।
English
His Form is One, and True is His Name.
ਤਿਥੈ ਨਿਬੜੈ; ਸਾਚੁ ਨਿਆਉ ॥
tithai nibarrai; saach niaau |
Punjabi
ਓਥੇ ਸੱਚਾ ਇਨਸਾਫ ਹੁੰਦਾ ਹੈ।
English
True justice is administered there.
ਸਾਚੀ ਕਰਣੀ; ਪਤਿ ਪਰਵਾਣੁ ॥
saachee karanee; pat paravaan |
Punjabi
ਜੋ ਸੱਚ ਦੀ ਕਮਾਈ ਕਰਦੇ ਹਨ, ਉਹ ਇੱਜ਼ਤ ਆਬਰੂ ਪਾਉਂਦੇ ਹਨ ਅਤੇ ਕਬੂਲ ਪੈ ਜਾਂਦੇ ਹਨ।
English
Those who practice Truth are honored and accepted.
ਸਾਚੀ ਦਰਗਹ; ਪਾਵੈ ਮਾਣੁ ॥੬॥
saachee daragah; paavai maan |6|
Punjabi
ਸਚੇ ਦਰਬਾਰ ਅੰਦਰ ਉਹ ਪ੍ਰਭਤਾ ਪਾਉਂਦੇ ਹਨ।
English
They are honored in the Court of the True Lord. ||6||
ਏਕਾ ਭਗਤਿ; ਏਕੋ ਹੈ ਭਾਉ ॥
ekaa bhagat; eko hai bhaau |
Punjabi
ਸੱਚਾ ਹੈ ਇਕ ਸੁਆਮੀ ਦਾ ਵੈਰਾਗ ਅਤੇ ਸੱਚਾ ਹੈ ਕੇਵਲ ਉਸ ਦਾ ਹੀ ਪ੍ਰੇਮ।
English
Devotional worship of the One Lord is the expression of love for the One Lord.
ਬਿਨੁ ਭੈ ਭਗਤੀ; ਆਵਉ ਜਾਉ ॥
bin bhai bhagatee; aavau jaau |
Punjabi
ਪ੍ਰਭੂ ਦੇ ਡਰ ਅਤੇ ਅਨੁਰਾਗੀ ਸੇਵਾ ਦੇ ਬਾਝੋਂ ਇਨਸਾਨ ਆਉਂਦਾ ਤੇ ਜਾਂਦਾ ਹੈ।
English
Without the Fear of God and devotional worship of Him, the mortal comes and goes in reincarnation.
ਗੁਰ ਤੇ ਸਮਝਿ; ਰਹੈ ਮਿਹਮਾਣੁ ॥
gur te samajh; rahai mihamaan |
Punjabi
ਜੋ ਗੁਰਾਂ ਪਾਸੋਂ ਗਿਆਤ ਪਰਾਪਤ ਕਰ ਲੈਂਦਾ ਹੈ। ਉਹ ਸੰਸਾਰ ਅੰਦਰ ਪਰਾਹੁਣੇ ਹੀ ਤਰ੍ਹਾਂ ਵਸਦਾ ਹੈ।
English
One who obtains this understanding from the Guru dwells like an honored guest in this world.