Ang 1189
ਹਰਿ ਰਸਿ ਰਾਤਾ; ਜਨੁ ਪਰਵਾਣੁ ॥੭॥
har ras raataa; jan paravaan |7|
Punjabi
ਜੋ ਵਾਹਿਗੁਰੂ ਦੇ ਅੰਮ੍ਰਿਤ ਨਾਲ ਰੰਗੀਜਿਆਂ ਹੈ, ਉਸ ਸਜੀਵ ਨੂੰ ਪ੍ਰਭੂ ਕਬੂਲ ਕਰ ਲੈਂਦਾ ਹੈ।
English
That humble being who is imbued with the sublime essence of the Lord is certified and approved. ||7||
ਇਤ ਉਤ ਦੇਖਉ; ਸਹਜੇ ਰਾਵਉ ॥
eit ut dekhau; sahaje raavau |
Punjabi
ਮੈ ਪ੍ਰਭੂ ਨੂੰ ਹਰ ਥਾਂ ਵੇਖਦਾ ਹਾਂ ਅਤੇ ਸੁਭਾਵਕ ਹੀ ਮੈਂ ਉਸ ਦਾ ਸਿਮਰਨ ਕਰਦਾ ਹਾਂ।
English
I see Him here and there; I dwell on Him intuitively.
ਤੁਝ ਬਿਨੁ ਠਾਕੁਰ; ਕਿਸੈ. ਨ ਭਾਵਉ ॥
tujh bin tthaakur; kisai. na bhaavau |
Punjabi
ਤੇਰੇ ਬਗੈਰ, ਹੇ ਸੁਆਮੀ! ਮੈਂ ਕਿਸੇ ਨੂੰ ਭੀ ਪਿਆਰ ਨਹੀਂ ਕਰਦਾ।
English
I do not love any other than You, O Lord and Master.
ਨਾਨਕ; ਹਉਮੈ. ਸਬਦਿ ਜਲਾਇਆ ॥
naanak; haumai. sabad jalaaeaa |
Punjabi
ਨਾਨਕ, ਮੈਂ ਆਪਣੀ ਹੰਗਤਾ ਨਾਮ ਨਾਲ ਸਾੜ ਸੁਟੀ ਹੈ,
English
O Nanak, my ego has been burnt away by the Word of the Shabad.
ਸਤਿਗੁਰਿ ਸਾਚਾ; ਦਰਸੁ ਦਿਖਾਇਆ ॥੮॥੩॥
satigur saachaa; daras dikhaaeaa |8|3|
Punjabi
ਅਤੇ ਸੱਚੇ ਗੁਰਾਂ ਨੇ ਮੈਨੂੰ ਸੱਚੇ ਪ੍ਰਭੂ ਦਾ ਦਰਸ਼ਨ ਵਿਖਾਲ ਦਿੱਤਾ ਹੈ।
English
The True Guru has shown me the Blessed Vision of the True Lord. ||8||3||
ਬਸੰਤੁ ਮਹਲਾ ੧ ॥
basant mahalaa 1 |
Punjabi
ਬਸੰਤ ਪਹਿਲੀ ਪਾਤਿਸ਼ਾਹੀ।
English
Basant, First Mehl:
ਚੰਚਲੁ ਚੀਤੁ; ਨ ਪਾਵੈ ਪਾਰਾ ॥
chanchal cheet; na paavai paaraa |
Punjabi
ਚੁਲਬੁਲਾ ਮਨੂਆ ਸੁਆਮੀ ਦੇ ਓੜਕ ਨੂੰ ਨਹੀਂ ਪਾ ਸਕਦਾ।
English
The fickle consciousness cannot find the Lord's limits.
ਆਵਤ ਜਾਤ; ਨ ਲਾਗੈ ਬਾਰਾ ॥
aavat jaat; na laagai baaraa |
Punjabi
ਆਉਣ ਤੇ ਜਾਣ ਵਿੱਚ ਇਸ ਨੂੰ ਕੋਈ ਦੇਰੀ ਨਹੀਂ ਲਗਦੀ।
English
It is caught in non-stop coming and going.
ਦੂਖੁ ਘਣੋ ਮਰੀਐ; ਕਰਤਾਰਾ ॥
dookh ghano mareeai; karataaraa |
Punjabi
ਮੇਰੇ ਸਿਰਜਣਹਾਰ-ਸੁਆਮੀ, ਮੈਂ ਅਤਿਅੰਤ ਪੀੜ ਨਾਲ ਮਰ ਰਿਹਾ ਹਾਂ।
English
I am suffering and dying, O my Creator.
ਬਿਨੁ ਪ੍ਰੀਤਮ; ਕੋ ਕਰੈ. ਨ ਸਾਰਾ ॥੧॥
bin preetam; ko karai. na saaraa |1|
Punjabi
ਆਪਣੇ ਪਿਆਰੇ ਦੇ ਬਾਝੋਂ, ਕੋਈ ਭੀ ਮੇਰੀ ਸਾਰ ਨਹੀਂ ਲੈਂਦਾ।
English
No one cares for me, except my Beloved. ||1||
ਸਭ ਊਤਮ; ਕਿਸੁ ਆਖਉ ਹੀਨਾ ॥
sabh aootam; kis aakhau heenaa |
Punjabi
ਸਾਰੇ ਹੀ ਸਰੇਸ਼ਟ ਹਨ, ਮੈਂ ਕਿਸ ਨੂੰ ਨੀਵਾ ਕਹਾ?
English
All are high and exalted; how can I call anyone low?
ਹਰਿ ਭਗਤੀ; ਸਚਿ ਨਾਮਿ ਪਤੀਨਾ ॥੧॥ ਰਹਾਉ ॥
har bhagatee; sach naam pateenaa |1| rahaau |
Punjabi
ਸੁਆਮੀ ਦੇ ਸਿਮਰਨ ਅਤੇ ਸੱਚੇ ਨਾਮ ਦੇ ਰਾਹੀਂ ਮੈਂ ਤ੍ਰਿਪਤ ਹੋ ਗਿਆ ਹਾਂ। ਠਹਿਰਾਉ।
English
Devotional worship of the Lord and the True Name has satisfied me. ||1||Pause||
ਅਉਖਧ ਕਰਿ ਥਾਕੀ; ਬਹੁਤੇਰੇ ॥
aaukhadh kar thaakee; bahutere |
Punjabi
ਮੈਂ ਘਣੇਰੇ ਦਾਰੂ ਦਰਮਲ ਕਰ ਕੇ ਹਾਰ ਹੁਟ ਗਿਆ ਹਾਂ।
English
I have taken all sorts of medicines; I am so tired of them.
ਕਿਉ ਦੁਖੁ ਚੂਕੈ; ਬਿਨੁ ਗੁਰ ਮੇਰੇ ॥
kiau dukh chookai; bin gur mere |
Punjabi
ਮੇਰੇ ਗੁਰਾਂ ਦੇ ਬਗੈਰ ਬੀਮਾਰੀ ਕਿਸ ਤਰ੍ਹਾਂ ਕੱਟੀ ਜਾ ਸਕਦੀ ਹੈ?
English
How can this disease be cured, without my Guru?
ਬਿਨੁ ਹਰਿ ਭਗਤੀ; ਦੂਖ ਘਣੇਰੇ ॥
bin har bhagatee; dookh ghanere |
Punjabi
ਪ੍ਰਭੂ ਦੀ ਪਿਆਰੀ-ਉਪਾਸ਼ਨਾ ਦੇ ਬਾਝੋਂ ਪ੍ਰਾਣੀ ਨੂੰ ਬਹੁਤੀਆਂ ਮੁਸੀਬਤਾ ਪੈਦੀਆਂ ਹਨ।
English
Without devotional worship of the Lord, the pain is so great.
ਦੁਖ ਸੁਖ ਦਾਤੇ ਠਾਕੁਰ ਮੇਰੇ ॥੨॥
dukh sukh daate tthaakur mere |2|
Punjabi
ਮੇਰਾ ਮਾਲਕ ਪੀੜ ਅਤੇ ਪ੍ਰਸੰਨਤਾ ਦੇਣ ਵਾਲਾ ਹੈ।
English
My Lord and Master is the Giver of pain and pleasure. ||2||
ਰੋਗੁ ਵਡੋ; ਕਿਉ. ਬਾਂਧਉ ਧੀਰਾ ॥
rog vaddo; kiau. baandhau dheeraa |
Punjabi
ਸਖਤ ਹੈ ਮੇਰੀ ਬੀਮਾਰੀ। ਮੈਂ ਧੀਰਜ ਕਿਸ ਤਰ੍ਹਾਂ ਕਰਾਂ?
English
The disease is so deadly; how can I find the courage?
ਰੋਗੁ ਬੁਝੈ; ਸੋ ਕਾਟੈ ਪੀਰਾ ॥
rog bujhai; so kaattai peeraa |
Punjabi
ਜੋ ਕੋਈ ਬੀਮਾਰੀ ਨੂੰ ਸਮਝਦਾ ਹੈ, ਕੇਵਲ ਉਹ ਹੀ ਪੀੜ ਨੂੰ ਦੂਰ ਕਰ ਸਕਦਾ ਹੈ।
English
He knows my disease, and only He can take away the pain.
ਮੈ ਅਵਗਣ ਮਨ ਮਾਹਿ ਸਰੀਰਾ ॥
mai avagan man maeh sareeraa |
Punjabi
ਮੇਰੇ ਚਿੱਤ ਤੇ ਦੇਹਿ ਅੰਦਰ ਬਦੀਆਂ ਹਨ।
English
My mind and body are filled with faults and demerits.
ਢੂਢਤ ਖੋਜਤ; ਗੁਰਿ. ਮੇਲੇ ਬੀਰਾ ॥੩॥
dtoodtat khojat; gur. mele beeraa |3|
Punjabi
ਲਭਦਾ ਅਤੇ ਭਾਲਦਾ ਹੋਇਆ ਮੈਂ ਆਪਣੇ ਗੁਰਾਂ ਨੂੰ ਮਿਲ ਪਿਆ, ਹੈ ਭਰਾ!
English
I searched and searched, and found the Guru, O my brother! ||3||
ਗੁਰ ਕਾ ਸਬਦੁ; ਦਾਰੂ ਹਰਿ ਨਾਉ ॥
gur kaa sabad; daaroo har naau |
Punjabi
ਗੁਰਾਂ ਦੀ ਬਾਣੀ ਅਤੇ ਰਬ ਦਾ ਲਾਮ ਸਾਰੇ ਰੋਗਾਂ ਦੀ ਦਵਾਈ ਹਨ।
English
The Word of the Guru's Shabad, and the Lord's Name are the cures.
ਜਿਉ ਤੂ ਰਾਖਹਿ; ਤਿਵੈ ਰਹਾਉ ॥
jiau too raakheh; tivai rahaau |
Punjabi
ਜਿਸ ਤਰ੍ਹਾਂ ਤੂੰ ਮੈਨੂੰ ਰਖਦਾ ਹੈ, ਹੇ ਪ੍ਰਭੂ! ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ।
English
As You keep me, so do I remain.
ਜਗੁ ਰੋਗੀ; ਕਹ ਦੇਖਿ ਦਿਖਾਉ ॥
jag rogee; keh dekh dikhaau |
Punjabi
ਸਾਰਾ ਸੰਸਾਰ ਬੀਮਾਰ ਹੈ, ਆਪਣੇ ਆਪ ਨੂੰ ਰਾਜ਼ੀ ਕਰਵਾਉਣ ਲਈ ਮੈਂ ਕਿਸ ਨੂੰ ਲੱਭਾਂ ਤੇ ਭਾਲਾਂ?
English
The world is sick; where should I look?
ਹਰਿ ਨਿਰਮਾਇਲੁ; ਨਿਰਮਲੁ ਨਾਉ ॥੪॥
har niramaaeil; niramal naau |4|
Punjabi
ਪਾਵਨ ਪਵਿੱਤਰ ਹੈ ਮੇਰੇ ਵਾਹਿਗੁਰੂ ਅਤੇ ਪਾਵਨ ਪਵਿੱਤ੍ਰ ਹੈ ਉਸ ਦਾ ਨਾਮ।
English
The Lord is Pure and Immaculate; Immaculate is His Name. ||4||
ਘਰ ਮਹਿ ਘਰੁ; ਜੋ ਦੇਖਿ ਦਿਖਾਵੈ ॥
ghar meh ghar; jo dekh dikhaavai |
Punjabi
ਜੋ ਪ੍ਰਭੂ ਦੇ ਨਿਵਾਸ ਅਸਥਾਨ ਆਪਣੇ ਮਨ ਵਿੱਚ ਹੀ ਵੇਖਦਾ ਅਤੇ ਵਿਖਾਲਦਾ ਹੈ,
English
The Guru sees and reveals the Lord's home, deep within the home of the self;
ਗੁਰ ਮਹਲੀ; ਸੋ ਮਹਲਿ ਬੁਲਾਵੈ ॥
gur mahalee; so mehal bulaavai |
Punjabi
ਉਹ ਗੁਰਦੇਵ ਪਤਨੀ ਨੂੰ ਉਸ ਦੇ ਸੁਆਮੀ ਦੀ ਹਜ਼ੂਰੀ ਅੰਦਰ ਬੁਲਾ ਲੈਂਦਾ ਹੈ।
English
He ushers the soul-bride into the Mansion of the Lord's Presence.
ਮਨ ਮਹਿ ਮਨੂਆ; ਚਿਤ ਮਹਿ ਚੀਤਾ ॥
man meh manooaa; chit meh cheetaa |
Punjabi
ਜਿਨ੍ਹਾਂ ਦੀ ਆਤਮਾ ਰਹਿੰਦੀ ਹੈ ਆਤਮਾ ਅੰਦਰ ਅਤੇ ਬਿਰਤੀ ਰਹਿੰਦੀ ਹੈ ਬਿਰਤੀ ਅੰਦਰ,
English
When the mind remains in the mind, and the consciousness in the consciousness,
ਐਸੇ ਹਰਿ ਕੇ ਲੋਗ ਅਤੀਤਾ ॥੫॥
aise har ke log ateetaa |5|
Punjabi
ਐਹੋ ਜਿਹੇ ਹਨ ਵਾਹਿਗੁਰੂ ਦੇ ਨਿਰਲੇਪ ਬੰਦੇ।
English
such people of the Lord remain unattached. ||5||
ਹਰਖ ਸੋਗ ਤੇ; ਰਹਹਿ ਨਿਰਾਸਾ ॥
harakh sog te; raheh niraasaa |
Punjabi
ਉਹ ਖੁਸ਼ੀ ਅਤੇ ਗਮੀ ਤੋਂ ਇੱਛਾ-ਰਹਿਤ ਰਹਿੰਦੇ ਹਨ,
English
They remain free of any desire for happiness or sorrow;
ਅੰਮ੍ਰਿਤੁ ਚਾਖਿ; ਹਰਿ ਨਾਮਿ ਨਿਵਾਸਾ ॥
amrit chaakh; har naam nivaasaa |
Punjabi
ਅਤੇ ਸੁਧਾਰਸ ਨੂੰ ਚੱਖ ਪ੍ਰਭੂ ਦੇ ਨਾਮ ਅੰਦਰ ਵਸਦੇ ਹਨ।
English
tasting the Amrit, the Ambrosial Nectar, they abide in the Lord's Name.
ਆਪੁ ਪਛਾਣਿ; ਰਹੈ ਲਿਵ ਲਾਗਾ ॥
aap pachhaan; rahai liv laagaa |
Punjabi
ਉਹ ਆਪਣੇ ਆਪ ਨੂੰ ਸਿਞਾਣਦੇ ਹਨ ਅਤੇ ਪ੍ਰਭੂ ਨਾਲ ਪੀਤ ਅੰਦਰ ਜੁੜੇ ਰਹਿੰਦੇ ਹਨ।
English
They recognize their own selves, and remain lovingly attuned to the Lord.
ਜਨਮੁ ਜੀਤਿ; ਗੁਰਮਤਿ. ਦੁਖੁ ਭਾਗਾ ॥੬॥
janam jeet; guramat. dukh bhaagaa |6|
Punjabi
ਉਹ ਜੀਵਨ ਦੀ ਲੜਾਈ ਨੂੰ ਜਿਤ ਲੈਂਦੇ ਹਨ ਅਤੇ ਗੁਰਾਂ ਦੀ ਸਿਖਮਤ ਰਾਹੀਂ ਉਹਨਾਂ ਦੀ ਪੀੜ ਦੋੜ ਜਾਂਦੀ ਹੈ।
English
They are victorious on the battlefield of life, following the Guru's Teachings, and their pains run away. ||6||
ਗੁਰਿ ਦੀਆ; ਸਚੁ ਅੰਮ੍ਰਿਤੁ ਪੀਵਉ ॥
gur deea; sach amrit peevau |
Punjabi
ਜੋ ਗੁਰਾਂ ਨੇ ਮੈਨੂੰ ਦਿੱਤਾ ਹੈ, ਮੈਂ ਉਹ ਸੱਚ ਦੇ ਆਬਿ-ਹਿਯਾਤ ਨੂੰ ਪਾਨ ਕਰਦਾ ਹਾਂ,
English
The Guru has given me the True Ambrosial Nectar; I drink it in.
ਸਹਜਿ ਮਰਉ; ਜੀਵਤ ਹੀ ਜੀਵਉ ॥
sehaj mrau; jeevat hee jeevau |
Punjabi
ਅਤੇ ਸੁਖੈਨ ਹੀ ਆਪਾ ਭਾਵ ਤੋਂ ਮਰ ਕੇ, ਮੈਂ ਸੱਚਾ ਜੀਵਨ ਜੀਉਂਦਾ ਹਾਂ।
English
Of course, I have died, and now I am alive to live.
ਅਪਣੋ ਕਰਿ ਰਾਖਹੁ; ਗੁਰ ਭਾਵੈ ॥
apano kar raakhahu; gur bhaavai |
Punjabi
ਜੇਕਰ ਗੁਰਾਂ ਨੂੰ ਇਸ ਤਰ੍ਹਾਂ ਚੰਗਾ ਲਗੇ ਤਾਂ ਤੂੰ ਹੇ ਸੁਆਮੀ! ਮੈਨੂੰ ਆਪਣਾ ਨਿਜ ਦਾ ਜਾਣ ਮੇਰੀ ਰੱਖਿਆ ਕਰਦਾ ਹੈ।
English
Please, protect me as Your Own, if it pleases You.
ਤੁਮਰੋ ਹੋਇ; ਸੁ ਤੁਝਹਿ ਸਮਾਵੈ ॥੭॥
tumaro hoe; su tujheh samaavai |7|
Punjabi
ਜੋ ਤੇਰਾ ਹੋ ਜਾਂਦਾ ਹੈ, ਉਹ ਤੇਰੇ ਵਿੱਚ ਲੀਨ ਹੋ ਜਾਂਦਾ ਹੈ, ਹੇ ਪ੍ਰਭੂ!
English
One who is Yours, merges into You. ||7||
ਭੋਗੀ ਕਉ; ਦੁਖੁ ਰੋਗ ਵਿਆਪੈ ॥
bhogee kau; dukh rog viaapai |
Punjabi
ਪਰਮ ਦੁਖ ਦੇਣ ਵਾਲੀ ਬੀਮਾਰੀ ਵਿਸ਼ਈ ਪੁਰਸ਼ ਨੂੰ ਆ ਚਿਮੜਦੀ ਹੈ।
English
Painful diseases afflict those who are sexually promiscuous.
ਘਟਿ ਘਟਿ ਰਵਿ ਰਹਿਆ; ਪ੍ਰਭੁ ਜਾਪੈ ॥
ghatt ghatt rav rahiaa; prabh jaapai |
Punjabi
ਪ੍ਰਭੂ ਸਾਰਿਆਂ ਦਿਲਾਂ ਅੰਦਰ ਵਿਆਪਕ ਵੇਖਿਆ ਜਾਂਦਾ ਹੈ।
English
God appears permeating and pervading in each and every heart.
ਸੁਖ ਦੁਖ ਹੀ ਤੇ; ਗੁਰ ਸਬਦਿ ਅਤੀਤਾ ॥
sukh dukh hee te; gur sabad ateetaa |
Punjabi
ਗੁਰਾਂ ਦੇ ਵੁਪਦੇਸ਼ ਰਾਹੀਂ ਉਹ ਖੁਸ਼ੀ ਅਤੇ ਗਮੀ ਤੋਂ ਨਿਰਲੇਪ ਹੋ ਜਾਂਦਾ ਹੈ,
English
One who remains unattached, through the Word of the Guru's Shabad
ਨਾਨਕ ਰਾਮੁ ਰਵੈ; ਹਿਤ ਚੀਤਾ ॥੮॥੪॥
naanak raam ravai; hit cheetaa |8|4|
Punjabi
ਹੇ ਨਾਨਕ! ਜੋ ਦਿਲੀ ਪਿਆਰ ਨਾਲ, ਆਪਣੇ ਸਾਹਿਬ ਦਾ ਸਿਮਰਨ ਕਰਦਾ ਹੈ।
English
- O Nanak, his heart and consciousness dwell upon and savor the Lord. ||8||4||
ਬਸੰਤੁ ਮਹਲਾ ੧ ਇਕ ਤੁਕੀਆ ॥
basant mahalaa 1 ik tukeea |
Punjabi
ਬਸੰਤੁ ਪਹਿਲੀ ਪਾਤਿਸ਼ਾਹੀ। ਇਕਤੁਕੀਆ।
English
Basant, First Mehl, Ik-Tukee:
ਮਤੁ ਭਸਮ ਅੰਧੂਲੇ; ਗਰਬਿ ਜਾਹਿ ॥
mat bhasam andhoole; garab jaeh |
Punjabi
ਹੇ ਅੰਨ੍ਹੇ ਇਨਸਾਨ! ਤੂੰ ਆਪਣੀ ਦੇਹਿ ਨੂੰ ਸੁਆਹ ਮਲਣ ਦਾ ਹੰਕਾਰ ਨਾਂ ਕਰ।
English
Do not make such a show of rubbing ashes on your body.
ਇਨ ਬਿਧਿ; ਨਾਗੇ ਜੋਗੁ ਨਾਹਿ ॥੧॥
ein bidh; naage jog naeh |1|
Punjabi
ਇਸ ਤਰ੍ਹਾਂ, ਹੇ ਨਗਨ ਇਨਸਾਨ! ਤੇਰਾ ਤੇਰੇ ਪ੍ਰਭੂ ਨਾਲ ਮਿਲਾਪ ਨਹੀਂ ਹੋਣਾ।
English
O naked Yogi, this is not the way of Yoga! ||1||
ਮੂੜੑੇ ਕਾਹੇ ਬਿਸਾਰਿਓ; ਤੈ ਰਾਮ ਨਾਮ ॥
moorrae kaahe bisaario; tai raam naam |
Punjabi
ਹੇ ਮੂਰਖ! ਤੂੰ ਕਿਉਂ ਪ੍ਰਭੂ ਦੇ ਨਾਮ ਨੂੰ ਭੁਲਾ ਦਿੱਤਾ ਹੈ?
English
You fool! How can you have forgotten the Lord's Name?
ਅੰਤ ਕਾਲਿ; ਤੇਰੈ ਆਵੈ ਕਾਮ ॥੧॥ ਰਹਾਉ ॥
ant kaal; terai aavai kaam |1| rahaau |
Punjabi
ਅਖੀਰ ਦੇ ਵੇਲੇ, ਇਹ ਤੇਰੇ ਕੰਮ ਆਏਗਾ। ਠਹਿਰਾਉ।
English
At the very last moment, it and it alone shall be of any use to you. ||1||Pause||
ਗੁਰ ਪੂਛਿ; ਤੁਮ ਕਰਹੁ ਬੀਚਾਰੁ ॥
gur poochh; tum karahu beechaar |
Punjabi
ਗੁਰਾਂ ਦੀ ਸਲਾਹ ਲੈ, ਤੂੰ ਨਾਮ ਦਾ ਚਿੰਤਨ ਕਰ।
English
Consult the Guru, reflect and think it over.
ਜਹ ਦੇਖਉ; ਤਹ ਸਾਰਿਗਪਾਣਿ ॥੨॥
jeh dekhau; teh saarigapaan |2|
Punjabi
ਜਿਥੇ ਕਿਤੇ ਮੈਂ ਵੇਖਦਾ ਹਾਂ, ਓਥੇ ਮੈਂ ਧਰਤੀ ਦੇ ਸੁਆਮੀ ਨੂੰ ਵੇਖਦਾ ਹਾਂ।
English
Wherever I look, I see the Lord of the World. ||2||
ਕਿਆ ਹਉ ਆਖਾ; ਜਾਂ ਕਛੂ ਨਾਹਿ ॥
kiaa hau aakhaa; jaan kachhoo naeh |
Punjabi
ਮੈਂ ਕੀ ਕਹਿ ਸਕਦਾ ਹਾਂ, ਜਦ ਕਿ ਮੈਂ ਖੁਦ ਕੁਝ ਭੀ ਨਹੀਂ?
English
What can I say? I am nothing.
ਜਾਤਿ ਪਤਿ ਸਭ ਤੇਰੈ ਨਾਇ ॥੩॥
jaat pat sabh terai naae |3|
Punjabi
ਮੇਰੀ ਸਾਰੀ ਜਾਤ ਅਤੇ ਇਜ਼ਤ ਤੇਰੇ ਨਾਮ ਦੇ ਰਾਹੀਂ ਹੀ ਹਨ।
English
All my status and honor are in Your Name. ||3||
ਕਾਹੇ ਮਾਲੁ ਦਰਬੁ ਦੇਖਿ; ਗਰਬਿ ਜਾਹਿ ॥
kaahe maal darab dekh; garab jaeh |
Punjabi
ਤੂੰ ਆਪਣੀ ਜਾਇਦਾਦ ਅਤੇ ਦੌਲਤ ਨੂੰ ਵੇਖ ਕੇ ਕਿਉਂ ਹੰਕਾਰ ਕਰਦਾ ਹੈ?
English
Why do you take such pride in gazing upon your property and wealth?
ਚਲਤੀ ਬਾਰ; ਤੇਰੋ ਕਛੂ ਨਾਹਿ ॥੪॥
chalatee baar; tero kachhoo naeh |4|
Punjabi
ਕੂਚ ਕਰਨ ਦੇ ਵੇਲੇ ਤੇਰਾ ਕੁਝ ਭੀ ਨਹੀਂ ਹੋਣਾ।
English
When you must leave, nothing shall go along with you. ||4||
ਪੰਚ ਮਾਰਿ; ਚਿਤੁ ਰਖਹੁ ਥਾਇ ॥
panch maar; chit rakhahu thaae |
Punjabi
ਤੂੰ ਆਪਣੇ ਪੰਜਾਂ ਭੂਤਨਿਆਂ ਨੂੰ ਕਾਬੂ ਕਰ ਅਤੇ ਆਪਣੇ ਮਨ ਨੂੰ ਇਸ ਦੇ ਥਾਂ ਟਿਕਾਣੇ ਰੱਖ।
English
So subdue the five thieves, and hold your consciousness in its place.
ਜੋਗ ਜੁਗਤਿ ਕੀ; ਇਹੈ ਪਾਂਇ ॥੫॥
jog jugat kee; ihai paane |5|
Punjabi
ਕੇਵਲ ਇਹ ਹੀ ਵਾਹਿਗੁਰੂ ਦੇ ਮਿਲਾਪ ਦੇ ਮਾਰਗ ਦੀ ਬੁਲਿਆਦ ਹੈ।
English
This is the basis of the way of Yoga. ||5||
ਹਉਮੈ ਪੈਖੜੁ; ਤੇਰੇ ਮਨੈ ਮਾਹਿ ॥
haumai paikharr; tere manai maeh |
Punjabi
ਤੇਰਾ ਮਨੂਆ ਹੰਕਾਰ ਦੇ ਸੰਗਲ ਨਾਲ ਨਰੜਿਆਂ ਹੋਇਆ ਹੈ, (ਮੇਰੇ ਮਨੂਏ ਅੰਦਰ ਹੰਗਤਾ ਦੀ ਜ਼ੰਜੀਰ ਹੈ)।
English
Your mind is tied with the rope of egotism.
ਹਰਿ. ਨ ਚੇਤਹਿ ਮੂੜੇ; ਮੁਕਤਿ ਜਾਹਿ ॥੬॥
har. na cheteh moorre; mukat jaeh |6|
Punjabi
ਹੇ ਬੁੰਧੂ! ਤੂੰ ਆਪਣੇ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ, ਜਿਸ ਦੁਆਰਾ ਤੂੰ ਮੁਕਤ ਹੋ ਸਕਦਾ ਹੈ।
English
You do not even think of the Lord - you fool! He alone shall liberate you. ||6||
ਮਤ ਹਰਿ ਵਿਸਰਿਐ; ਜਮ ਵਸਿ ਪਾਹਿ ॥
mat har visariai; jam vas paeh |
Punjabi
ਤੂੰ ਸਾਹਿਬ ਨੂੰ ਨਾਂ ਭੁਲਾ ਨਹੀਂ ਤਾਂ ਤੂੰ ਯਮ ਦੇ ਪੰਜੇ ਵਿੱਚ ਫਸ ਜਾਵੇਗਾਂ।
English
If you forget the Lord, you will fall into the clutches of the Messenger of Death.
ਅੰਤ ਕਾਲਿ ਮੂੜੇ; ਚੋਟ ਖਾਹਿ ॥੭॥
ant kaal moorre; chott khaeh |7|
Punjabi
ਅਖੀਰ ਦੇ ਵੇਲੇ ਹੈ ਕਮਲੇ ਬੰਦੇ! ਤੂੰ ਸੱਟਾਂ ਸਹਾਰੇਗਾਂ।
English
At that very last moment, you fool, you shall be beaten. ||7||