Ang 1190
ਗੁਰਸਬਦੁ ਬੀਚਾਰਹਿ; ਆਪੁ ਜਾਇ ॥
gurasabad beechaareh; aap jaae |
Punjabi
ਗੁਰਾਂ ਦੀ ਬਾਣੀ ਦਾ ਧਿਆਨ ਧਾਰਨ ਦੁਆਰਾ ਤੇਰੀ ਹੰਗਤਾ ਨਵਿਰਤ ਹੋ ਜਾਏਗੀ,
English
Contemplate the Word of the Guru's Shabad, and be rid of your ego.
ਸਾਚ ਜੋਗੁ; ਮਨਿ ਵਸੈ ਆਇ ॥੮॥
saach jog; man vasai aae |8|
Punjabi
ਅਤੇ ਸੱਚਾ ਯੋਗੁ ਆ ਕੇ ਤੇਰੇ ਮਨ ਵਿੱਚ ਟਿਕ ਜਾਵੇਗਾ।
English
True Yoga shall come to dwell in your mind. ||8||
ਜਿਨਿ. ਜੀਉ ਪਿੰਡੁ ਦਿਤਾ; ਤਿਸੁ ਚੇਤਹਿ ਨਾਹਿ ॥
jin. jeeo pindd ditaa; tis cheteh naeh |
Punjabi
ਤੂੰ ਉਸ ਦਾ ਸਿਮਰਨ ਨਹੀਂ ਕਰਦਾ ਜਿਸ ਨੇ ਤੈਨੂੰ ਆਤਮਾ ਅਤੇ ਦੇਹਿ ਬਖਸ਼ੇ ਹਨ।
English
He blessed you with body and soul, but you do not even think of Him.
ਮੜੀ ਮਸਾਣੀ; ਮੂੜੇ ਜੋਗੁ ਨਾਹਿ ॥੯॥
marree masaanee; moorre jog naeh |9|
Punjabi
ਹੇ ਪਗਲੇ ਪ੍ਰਾਣੀ! ਕਬਰਸਤਾਨਾਂ ਅਤੇ ਸ਼ਮਸ਼ਾਨ ਭੂਮੀਆਂ ਤੇ ਵਸਣ ਦੁਆਰਾ ਵਾਹਿਗੁਰੂ ਨਾਲ ਮਿਲਾਪ ਪਰਾਪਤ ਨਹੀਂ ਹੁੰਦਾ।
English
You fool! Visiting graves and cremation grounds is not Yoga. ||9||
ਗੁਣ ਨਾਨਕੁ ਬੋਲੈ; ਭਲੀ ਬਾਣਿ ॥
gun naanak bolai; bhalee baan |
Punjabi
ਨਾਨਕ ਗੁਣਾਂ ਵਾਲੀ ਅਤੇ ਸਰੇਸ਼ਟ ਗੁਰਬਾਨੀ ਉਚਾਰਨ ਕਰਦਾ ਹੈ।
English
Nanak chants the sublime, glorious Bani of the Word.
ਤੁਮ ਹੋਹੁ ਸੁਜਾਖੇ; ਲੇਹੁ ਪਛਾਣਿ ॥੧੦॥੫॥
tum hohu sujaakhe; lehu pachhaan |10|5|
Punjabi
ਤੂੰ ਆਪਣੀਆਂ ਅੱਖਾਂ ਨਾਲ ਵੇਖ ਅਤੇ ਇਸ ਦੀ ਕਦਰ ਨੂੰ ਅਨੁਭਵ ਕਰ।
English
Understand it, and appreciate it. ||10||5||
ਬਸੰਤੁ ਮਹਲਾ ੧ ॥
basant mahalaa 1 |
Punjabi
ਬਸੰਤ ਪਹਿਲੀ ਪਾਤਿਸ਼ਾਹੀ।
English
Basant, First Mehl:
ਦੁਬਿਧਾ ਦੁਰਮਤਿ; ਅਧੁਲੀ ਕਾਰ ॥
dubidhaa duramat; adhulee kaar |
Punjabi
ਦਵੈਤ-ਭਾਵ ਅਤੇ ਮੰਦੀ ਅਕਲ ਦੇ ਰਾਹੀਂ, ਪ੍ਰਾਣੀ ਅੰਨ੍ਹੇ ਕੰਮ ਕਰਦਾ ਹੈ।
English
In duality and evil-mindedness, the mortal acts blindly.
ਮਨਮੁਖਿ ਭਰਮੈ; ਮਝਿ ਗੁਬਾਰ ॥੧॥
manamukh bharamai; majh gubaar |1|
Punjabi
ਮਨਮਤੀਆ ਅਨ੍ਹੇਰੇ ਅੰਦਰ ਭਟਕਦਾ ਹੈ।
English
The self-willed manmukh wanders, lost in the darkness. ||1||
ਮਨੁ ਅੰਧੁਲਾ; ਅੰਧੁਲੀ ਮਤਿ ਲਾਗੈ ॥
man andhulaa; andhulee mat laagai |
Punjabi
ਅੰਨ੍ਹਾਂ ਮਨੁਖ ਅੰਨ੍ਹੀ ਸਲਾਹ ਮਗਰ ਟੁਰਦਾ ਹੈ।
English
The blind man follows blind advice.
ਗੁਰ ਕਰਣੀ ਬਿਨੁ; ਭਰਮੁ. ਨ ਭਾਗੈ ॥੧॥ ਰਹਾਉ ॥
gur karanee bin; bharam. na bhaagai |1| rahaau |
Punjabi
ਗੁਰਾਂ ਦੇ ਮਾਰਗ ਉਪਰ ਟੁਰਣ ਦੇ ਬਗੈਰ, ਬੰਦੇ ਦਾ ਸੰਦੇਹ ਦੂਰ ਨਹੀਂ। ਠਹਿਰਾਉ।
English
Unless one takes the Guru's Way, his doubt is not dispelled. ||1||Pause||
ਮਨਮੁਖਿ ਅੰਧੁਲੇ; ਗੁਰਮਤਿ. ਨ ਭਾਈ ॥
manamukh andhule; guramat. na bhaaee |
Punjabi
ਆਪ ਹੁਦਰਾ ਪੁਰਸ਼ ਅੰਨ੍ਹਾਂ ਹੈ, ਅਤੇ ਗੁਰਾਂ ਦੇ ਉਪਦੇਸ਼ ਨੂੰ ਪਸੰਦ ਨਹੀਂ ਕਰਦਾ।
English
The manmukh is blind; he does not like the Guru's Teachings.
ਪਸੂ ਭਏ; ਅਭਿਮਾਨੁ. ਨ ਜਾਈ ॥੨॥
pasoo bhe; abhimaan. na jaaee |2|
Punjabi
ਉਹ ਡੰਗਰ ਬਣ ਗਿਆ ਹੈ ਅਤੇ ਸਵੈ-ਹੰਗਤਾ ਤੋਂ ਉਸ ਦੀ ਖਲਾਸੀ ਨਹੀਂ ਹੁੰਦੀ।
English
He has become a beast; he cannot get rid of his egotistical pride. ||2||
ਲਖ ਚਉਰਾਸੀਹ ਜੰਤ ਉਪਾਏ ॥
lakh chauraaseeh jant upaae |
Punjabi
ਹਰੀ ਨੇ ਚੁਰਾਸੀ ਲੱਖ ਕਿਸਮਾਂ ਦੇ ਜੀਵ ਰਚੇ ਹਨ।
English
God created 8.4 million species of beings.
ਮੇਰੇ ਠਾਕੁਰ ਭਾਣੇ; ਸਿਰਜਿ ਸਮਾਏ ॥੩॥
mere tthaakur bhaane; siraj samaae |3|
Punjabi
ਆਪਣੀ ਰਜ਼ਾ ਅੰਦਰ, ਮੇਰਾ ਮਾਲਕ ਉਹਨਾਂ ਨੂੰ ਰਚਦਾ ਅਤੇ ਨਸ਼ਟ ਕਰ ਦਿੰਦਾ ਹੈ।
English
My Lord and Master, by the Pleasure of His Will, creates and destroys them. ||3||
ਸਗਲੀ ਭੂਲੈ; ਨਹੀ ਸਬਦੁ ਅਚਾਰੁ ॥
sagalee bhoolai; nahee sabad achaar |
Punjabi
ਹਰ ਕੋਈ, ਜੋ ਨਾਮ ਅਤੇ ਨੇਕ ਆਚਰਣ ਨੂੰ ਨਹੀਂ ਅਪਣਾਉਂਦਾ ਕੁਰਾਹੇ ਪੈ ਜਾਂਦਾ ਹੈ।
English
All are deluded and confused, without the Word of the Shabad and good conduct.
ਸੋ ਸਮਝੈ; ਜਿਸੁ ਗੁਰੁ ਕਰਤਾਰੁ ॥੪॥
so samajhai; jis gur karataar |4|
Punjabi
ਕੇਵਲ ਉਹ ਹੀ ਸਿਖ-ਮਤ ਲੈਂਦਾ ਹੈ, ਜਿਸ ਤੇ ਗੁਰੂ ਪ੍ਰਮੇਸ਼ਰ ਮਿਹਰ ਧਾਰਦੇ ਹਨ।
English
He alone is instructed in this, who is blessed by the Guru, the Creator. ||4||
ਗੁਰ ਕੇ ਚਾਕਰ; ਠਾਕੁਰ ਭਾਣੇ ॥
gur ke chaakar; tthaakur bhaane |
Punjabi
ਗੁਰਾਂ ਦੇ ਸੇਵਕ ਸੁਆਮੀ ਨੂੰ ਚੰਗੇ ਲਗਦੇ ਹਨ।
English
The Guru's servants are pleasing to our Lord and Master.
ਬਖਸਿ ਲੀਏ; ਨਾਹੀ ਜਮ ਕਾਣੇ ॥੫॥
bakhas lee; naahee jam kaane |5|
Punjabi
ਉਨ੍ਹਾਂ ਨੂੰ ਸੁਆਮੀ ਮਾਫ ਕਰ ਦਿੰਦਾ ਹੈ ਅਤੇ ਉਨ੍ਹਾਂ ਨਹੀਂ ਮੌਤ ਦੇ ਦੂਤਾਂ ਦਾ ਡਰ ਨਹੀਂ ਰਹਿੰਦਾ।
English
The Lord forgives them, and they no longer fear the Messenger of Death. ||5||
ਜਿਨ ਕੈ ਹਿਰਦੈ; ਏਕੋ ਭਾਇਆ ॥
jin kai hiradai; eko bhaaeaa |
Punjabi
ਜੋ ਇਕ ਪ੍ਰਭੂ ਨੂੰ ਦਿਲੋਂ ਪਿਆਰ ਕਰਦੇ ਹਨ;
English
Those who love the One Lord with all their heart
ਆਪੇ ਮੇਲੇ; ਭਰਮੁ ਚੁਕਾਇਆ ॥੬॥
aape mele; bharam chukaaeaa |6|
Punjabi
ਉਨ੍ਹਾਂ ਦਾ ਸੰਦੇਹ ਨਵਿਰਤ ਕਰ, ਸਾਹਿਬ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
English
- He dispels their doubts and unites them with Himself. ||6||
ਬੇਮੁਹਤਾਜੁ ਬੇਅੰਤੁ ਅਪਾਰਾ ॥
bemuhataaj beant apaaraa |
Punjabi
ਭੈ-ਰਹਿਤ, ਬੇ-ਹਦ ਅਤੇ ਅਨੰਤ ਹੈ ਸੁਆਮੀ।
English
God is Independent, Endless and Infinite.
ਸਚਿ ਪਤੀਜੈ; ਕਰਣੈਹਾਰਾ ॥੭॥
sach pateejai; karanaihaaraa |7|
Punjabi
ਉਹ ਸਿਰਜਣਹਾਰ ਸੱਚ ਨਾਲ ਪ੍ਰਸੰਨ ਹੁੰਦਾ ਹੈ।
English
The Creator Lord is pleased with Truth. ||7||
ਨਾਨਕ. ਭੂਲੇ; ਗੁਰੁ ਸਮਝਾਵੈ ॥
naanak. bhoole; gur samajhaavai |
Punjabi
ਹੇ ਨਾਨਕ! ਭੁਲੇ ਹੋਏ ਨੂੰ ਗੁਰੂ ਜੀ ਸਿਖ-ਮਤ ਦਿੰਦੇ ਹਨ,
English
O Nanak, the Guru instructs the mistaken soul.
ਏਕੁ ਦਿਖਾਵੈ; ਸਾਚਿ ਟਿਕਾਵੈ ॥੮॥੬॥
ek dikhaavai; saach ttikaavai |8|6|
Punjabi
ਅਤੇ ਉਸ ਦੇ ਅੰਦਰ ਸੱਚ ਅਸਥਾਪਨ ਕਰ, ਉਸ ਨੂੰ ਅਦੁੱਤੀ ਸਾਹਿਬ ਵਿਖਾਲ ਦਿੰਦੇ ਹਨ।
English
He implants the Truth within him, and shows him the One Lord. ||8||6||
ਬਸੰਤੁ ਮਹਲਾ ੧ ॥
basant mahalaa 1 |
Punjabi
ਬਸੰਤੁ ਪਹਿਲੀ ਪਾਤਿਸ਼ਾਹੀ।
English
Basant, First Mehl:
ਆਪੇ ਭਵਰਾ ਫੂਲ ਬੇਲਿ ॥
aape bhavaraa fool bel |
Punjabi
ਪ੍ਰਭੂ ਆਪ ਭਉਰ, ਫੁਲ ਅਤੇ ਵੇਲ ਹੈ,
English
He Himself is the bumble bee, the fruit and the vine.
ਆਪੇ ਸੰਗਤਿ ਮੀਤ ਮੇਲਿ ॥੧॥
aape sangat meet mel |1|
Punjabi
ਅਤੇ ਆਪ ਹੀ ਉਹ ਇਨਸਾਨ ਨੂੰ ਗੁਰੂ, ਮਿੱਤਰ, ਦੀ ਸੰਗਤ ਨਾਲ ਮਿਲਾਉਂਦਾ ਹੈ।
English
He Himself unites us with the Sangat - the Congregation, and the Guru, our Best Friend. ||1||
ਐਸੀ ਭਵਰਾ ਬਾਸੁ ਲੇ ॥
aisee bhavaraa baas le |
Punjabi
ਹੇ ਭਉਰੇ! ਤੂੰ ਐਹੋ ਜੇਹੀ ਖੁਸ਼ਬੂ ਲੈ,
English
O bumble bee, suck in that fragrance,
ਤਰਵਰ ਫੂਲੇ; ਬਨ ਹਰੇ ॥੧॥ ਰਹਾਉ ॥
taravar foole; ban hare |1| rahaau |
Punjabi
ਜਿਸ ਦੁਆਰਾ ਬਿਰਛ ਪ੍ਰਫੁਲਤ ਹੋ ਜਾਣ ਅਤੇ ਜੰਗਲ ਹਰੇ ਭਰੇ। ਠਹਿਰਾਉ।
English
which causes the trees to flower, and the woods to grow lush foliage. ||1||Pause||
ਆਪੇ ਕਵਲਾ ਕੰਤੁ ਆਪਿ ॥
aape kavalaa kant aap |
Punjabi
ਸੁਆਮੀ ਖੁਦ ਲਕਸ਼ਮੀ ਹੈ ਅਤੇ ਖੁਦ ਹੀ ਉਸ ਦਾ ਪਤੀ।
English
He Himself is Lakshmi, and He Himself is her husband.
ਆਪੇ ਰਾਵੇ ਸਬਦਿ ਥਾਪਿ ॥੨॥
aape raave sabad thaap |2|
Punjabi
ਸੰਸਾਰ ਨੂੰ ਅਸਥਾਪਨ ਕਰ, ਉਹ ਆਪ ਹੀ ਇਸ ਨੂੰ ਮਾਣਦਾ ਹੈ।
English
He established the world by Word of His Shabad, and He Himself ravishes it. ||2||
ਆਪੇ ਬਛਰੂ ਗਊ ਖੀਰੁ ॥
aape bachharoo gaoo kheer |
Punjabi
ਵਾਹਿਗੁਰੂ ਆਪ ਹੀ ਵੱਛਾ, ਗਾਂ ਅਤੇ ਦੁੱਧ ਹੈ।
English
He Himself is the calf, the cow and the milk.
ਆਪੇ ਮੰਦਰੁ ਥੰਮੑੁ ਸਰੀਰੁ ॥੩॥
aape mandar thamau sareer |3|
Punjabi
ਉਹ ਖੁਦ ਹੀ ਦੇਹਿ ਦੇ ਮਹਿਲ ਦਾ ਆਸਰਾ ਹੈ।
English
He Himself is the Support of the body-mansion. ||3||
ਆਪੇ ਕਰਣੀ ਕਰਣਹਾਰੁ ॥
aape karanee karanahaar |
Punjabi
ਉਹ ਆਪ ਹੀ ਕੰਮ ਅਤੇ ਕਰਨ ਵਾਲਾ ਹੈ,
English
He Himself is the Deed, and He Himself is the Doer.
ਆਪੇ ਗੁਰਮੁਖਿ; ਕਰਿ ਬੀਚਾਰੁ ॥੪॥
aape guramukh; kar beechaar |4|
Punjabi
ਅਤੇ ਆਪ ਹੀ ਗੁਰੂ-ਅਨੁਸਾਰੀ ਹੋ, ਆਪਣੇ ਆਪ ਦਾ ਸਿਮਰਨ ਕਰਦਾ ਹੈ।
English
As Gurmukh, He contemplates Himself. ||4||
ਤੂ ਕਰਿ ਕਰਿ ਦੇਖਹਿ; ਕਰਣਹਾਰੁ ॥
too kar kar dekheh; karanahaar |
Punjabi
ਸੰਸਾਰ ਨੂੰ ਰਚ ਕੇ, ਤੂੰ ਇਸ ਨੂੰ ਵੇਖਦਾ ਹੈ, ਹੈ ਮੇਰੇ ਸਿਰਜਣਹਾਰ-ਸੁਆਮੀ!
English
You create the creation, and gaze upon it, O Creator Lord.
ਜੋਤਿ ਜੀਅ ਅਸੰਖ; ਦੇਇ ਅਧਾਰੁ ॥੫॥
jot jeea asankh; dee adhaar |5|
Punjabi
ਤੂੰ ਅਣਗਿਣਤ ਜੀਵਾਂ ਦੇ ਪਰਕਾਸ਼ ਨੂੰ ਆਸਰਾ ਦਿੰਦਾ ਹੈ।
English
You give Your Support to the uncounted beings and creatures. ||5||
ਤੂ ਸਰੁ ਸਾਗਰੁ; ਗੁਣ ਗਹੀਰੁ ॥
too sar saagar; gun gaheer |
Punjabi
ਤੂੰ, ਹੇ ਸੁਆਮੀ! ਅਥਾਹ ਨੇਕੀਆਂ ਦੇ ਸਮੁੰਦਰ ਵਰਗਾ ਹੈ।
English
You are the Profound, Unfathomable Ocean of Virtue.
ਤੂ ਅਕੁਲ ਨਿਰੰਜਨੁ; ਪਰਮ ਹੀਰੁ ॥੬॥
too akul niranjan; param heer |6|
Punjabi
ਤੂੰ ਅਗਾਧ ਅਤੇ ਪਾਵਨ ਪਵਿੱਤਰ ਮਹਾਨ ਸਰੇਸ਼ਟ ਜਵੇਹਰ ਹੈ।
English
You are the Unknowable, the Immaculate, the most Sublime Jewel. ||6||
ਤੂ ਆਪੇ ਕਰਤਾ; ਕਰਣ ਜੋਗੁ ॥
too aape karataa; karan jog |
Punjabi
ਤੂੰ ਆਪ ਹੀ ਸਾਰਾ ਕੁਛ ਕਰਨ ਲਾਇਕ ਕਰਤਾਰ,
English
You Yourself are the Creator, with the Potency to create.
ਨਿਹਕੇਵਲੁ ਰਾਜਨ; ਸੁਖੀ ਲੋਗੁ ॥੭॥
nihakeval raajan; sukhee log |7|
Punjabi
ਅਤੇ ਸੁੰਤਤਰ ਪਾਤਿਸ਼ਾਹ ਹੈ, ਜਿਸ ਦੀ ਪਰਜਾ ਆਰਾਮ ਅੰਦਰ ਹੈ।
English
You are the Independent Ruler, whose people are at peace. ||7||
ਨਾਨਕ ਧ੍ਰਾਪੇ; ਹਰਿ ਨਾਮ ਸੁਆਦਿ ॥
naanak dhraape; har naam suaad |
Punjabi
ਨਾਨਕ ਪ੍ਰਭੂ ਦੇ ਨਾਮ ਦੇ ਸਵਾਦ ਨਾਲ ਰੱਜ ਗਿਆ ਹੈ।
English
Nanak is satisfied with the subtle taste of the Lord's Name.
ਬਿਨੁ ਹਰਿ ਗੁਰ ਪ੍ਰੀਤਮ; ਜਨਮੁ ਬਾਦਿ ॥੮॥੭॥
bin har gur preetam; janam baad |8|7|
Punjabi
ਵਿਅਰਥ ਹੈ, ਇਨਸਾਨ ਦਾ ਜੀਵਨ, ਪਿਆਰੇ ਗੁਰੂ-ਪ੍ਰਮੇਸ਼ਰ ਦੇ ਬਗੈਰ।
English
Without the Beloved Lord and Master, life is meaningless. ||8||7||
ਬਸੰਤੁ ਹਿੰਡੋਲੁ ਮਹਲਾ ੧ ਘਰੁ ੨ ॥
basant hinddol mahalaa 1 ghar 2 |
Punjabi
ਬਸੰਤ ਹਿੰਡੋਲ। ਪਹਿਲੀ ਪਾਤਿਸ਼ਾਹੀ।
English
Basant Hindol, First Mehl, Second House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਨਉ ਸਤ ਚਉਦਹ ਤੀਨਿ ਚਾਰਿ; ਕਰਿ ਮਹਲਤਿ, ਚਾਰਿ ਬਹਾਲੀ ॥
nau sat chaudah teen chaar; kar mahalat, chaar bahaalee |
Punjabi
ਨੌ ਖੰਡਾ, ਸਪਤ ਦੀਪਾਂ, ਚੋਹਾਂ ਜਹਾਨਾਂ, ਤਿੰਨਾਂ ਗੁਣਾ, ਚਾਰ ਯੁਗਾਂ ਅਤੇ ਉਤਪਤੀ ਦੇ ਚਾਰ ਸੋਮਿਆਂ ਨੂੰ ਅਸਥਾਪਨ ਕਰ, ਸੁਆਮੀ ਨੇ ਉਹਨਾਂ ਸਾਰਿਆਂ ਨੂੰ ਆਪਣੇ ਮੰਦਰ ਵਿੱਚ ਬਿਠਾ ਦਿੱਤਾ ਹੈ।
English
The nine regions, the seven continents, the fourteen worlds, the three qualities and the four ages - You established them all through the four sources of creation, and You seated them in Your mansions.
ਚਾਰੇ ਦੀਵੇ. ਚਹੁ ਹਥਿ ਦੀਏ; ਏਕਾ ਏਕਾ ਵਾਰੀ ॥੧॥
chaare deeve. chahu hath dee; ekaa ekaa vaaree |1|
Punjabi
ਉਸ ਨੇ ਚਾਰੇ ਹੀ ਦੀਵੇ ਇਕ ਇਕ ਕਰ ਕੇ ਚੋਹਾਂ ਹੀ ਯੁਗਾਂ ਦੇ ਹਥ ਵਿੱਚ ਪਕੜਾ ਦਿੱਤੇ ਹਨ।
English
He placed the four lamps, one by one, into the hands of the four ages. ||1||
ਮਿਹਰਵਾਨ ਮਧੁਸੂਦਨ ਮਾਧੌ; ਐਸੀ ਸਕਤਿ ਤੁਮੑਾਰੀ ॥੧॥ ਰਹਾਉ ॥
miharavaan madhusoodan maadhau; aisee sakat tumaaree |1| rahaau |
Punjabi
ਮਧਰਾਖਸ਼ ਨੂੰ ਕਾਰਨ ਵਾਲੇ ਅਤੇ ਲਕਸ਼ਮੀ ਦੇ ਸੁਆਮੀ, ਹੈ ਮੇਰੇ ਮਾਇਆਵਾਨ ਮਾਲਕ! ਇਹੋ ਜਿਹੀ ਹੈ ਤੇਰੀ ਤਾਕਤ। ਠਹਿਰਾਉ।
English
O Merciful Lord, Destroyer of demons, Lord of Lakshmi, such is Your Power - Your Shakti. ||1||Pause||
ਘਰਿ ਘਰਿ ਲਸਕਰੁ ਪਾਵਕੁ ਤੇਰਾ; ਧਰਮੁ ਕਰੇ ਸਿਕਦਾਰੀ ॥
ghar ghar lasakar paavak teraa; dharam kare sikadaaree |
Punjabi
ਹਰ ਇਕਸ ਘਰ ਦੀ ਅੱਗ ਤੇਰੀ ਫੌਜ ਹੈ ਅਤੇ ਸਚਾਈ ਚੋਧਰਪੁਣਾ ਕਰਦੀ ਹੈ।
English
Your army is the fire in the home of each and every heart. And Dharma - righteous living is the ruling chieftain.
ਧਰਤੀ ਦੇਗ ਮਿਲੈ ਇਕ ਵੇਰਾ; ਭਾਗੁ ਤੇਰਾ ਭੰਡਾਰੀ ॥੨॥
dharatee deg milai ik veraa; bhaag teraa bhanddaaree |2|
Punjabi
ਜਮੀਨ ਤੇਰਾ ਵਲਟੋਹਾ ਹੈ ਅਤੇ ਜੀਵਾਂ ਨੂੰ ਕੇਵਲ ਇਕ ਵਾਰੀ ਹੀ ਮਿਲਦਾ ਹੈ। ਪ੍ਰਾਲਬੰਧ ਤੇਰਾ ਮੋਦੀ ਹੈ।
English
The earth is Your great cooking pot; Your beings receive their portions only once. Destiny is Your gate-keeper. ||2||
ਨਾ ਸਾਬੂਰੁ ਹੋਵੈ, ਫਿਰਿ ਮੰਗੈ; ਨਾਰਦੁ ਕਰੇ ਖੁਆਰੀ ॥
naa saaboor hovai, fir mangai; naarad kare khuaaree |
Punjabi
ਬੇ-ਸਬਰ ਹੋ ਕੇ, ਬੰਦਾ ਮੁੜ ਯਾਂਚਨਾ ਕਰਦਾ ਹੈ ਅਤੇ ਚੰਚਲ ਮਨੂਆ ਉਸ ਨੂੰ ਖੱਜਲ ਕਰਦਾ ਹੈ।
English
But the mortal becomes unsatisfied, and begs for more; his fickle mind brings him disgrace.