Ang 1191
ਲਬੁ ਅਧੇਰਾ ਬੰਦੀਖਾਨਾ; ਅਉਗਣ ਪੈਰਿ ਲੁਹਾਰੀ ॥੩॥
lab adheraa bandeekhaanaa; aaugan pair luhaaree |3|
Punjabi
ਲਾਲਚ ਕਾਲਾ ਬੋਲਾ ਕੈਦਖਾਨਾ ਹੈ ਅਤੇ ਬਦੀਆ ਪੈਰਾਂ ਦੀਆਂ ਬੇੜੀਆਂ ਹਨ।
English
Greed is the dark dungeon, and demerits are the shackles on his feet. ||3||
ਪੂੰਜੀ ਮਾਰ ਪਵੈ ਨਿਤ ਮੁਦਗਰ; ਪਾਪੁ ਕਰੇ ਕੋੁਟਵਾਰੀ ॥
poonjee maar pavai nit mudagar; paap kare kuottavaaree |
Punjabi
ਦੌਲਤ ਆਪਣੇ ਮੁਤਕਹਰੇ ਨਾਲ ਸਦਾ ਹੀ ਜਿੰਦੜੀ ਨੂੰ ਮਾਰਦੀ ਹੈ ਅਤੇ ਗੁਨਾਹ ਕੋਤਵਾਲਪੁਣਾ ਕਰਦਾ ਹੈ।
English
His wealth constantly batters him, and sin acts as the police officer.
ਭਾਵੈ ਚੰਗਾ. ਭਾਵੈ ਮੰਦਾ; ਜੈਸੀ ਨਦਰਿ ਤੁਮੑਾਰੀ ॥੪॥
bhaavai changaa. bhaavai mandaa; jaisee nadar tumaaree |4|
Punjabi
ਖਾਹ ਭਲਾ, ਖਾਹ ਬੁਰਾ, ਇਨਸਾਨ ਵੈਸਾ ਹੈ, ਜਿਹੋ ਜਿਹੀ ਤੂੰ ਉਸ ਤੇ ਨਿਗਾਹ ਧਾਰਦਾ ਹੈ, ਹੇ ਸੁਆਮੀ!
English
Whether the mortal is good or bad, he is as You look upon him, O Lord. ||4||
ਆਦਿ ਪੁਰਖ ਕਉ ਅਲਹੁ ਕਹੀਐ; ਸੇਖਾਂ ਆਈ ਵਾਰੀ ॥
aad purakh kau alahu kaheeai; sekhaan aaee vaaree |
Punjabi
ਆਦੀ ਪ੍ਰਭੂ ਅੱਲਾ ਆਖਿਆ ਜਾਂਦਾ ਹੈ। ਸ਼ੇਖਾਂ ਦੀ ਵਾਰੀ ਆ ਗਹੀ ਹੈ।
English
The Primal Lord God is called Allah. The Shaykh's turn has now come.
ਦੇਵਲ ਦੇਵਤਿਆ. ਕਰੁ ਲਾਗਾ; ਐਸੀ ਕੀਰਤਿ ਚਾਲੀ ॥੫॥
deval devatiaa. kar laagaa; aisee keerat chaalee |5|
Punjabi
ਦੇਵਾਂ ਦੇ ਮੰਦਰਾਂ ਨੂੰ ਮਸੂਲ ਲਗਦਾ ਹੈ। ਐਹੋ ਜੇਹਾ ਦਸਤੂਰ ਚਾਲੂ ਹੋ ਗਿਆ ਹੈ।
English
The temples of the gods are subject to taxes; this is what it has come to. ||5||
ਕੂਜਾ ਬਾਂਗ ਨਿਵਾਜ ਮੁਸਲਾ; ਨੀਲ ਰੂਪ ਬਨਵਾਰੀ ॥
koojaa baang nivaaj musalaa; neel roop banavaaree |
Punjabi
ਲੋਟੇ, ਨਮਾਜ਼ ਦੇ ਸੱਦੇ, ਨਮਾਜਾਂ, ਨਮਾਜ਼ ਪੜਨ ਵਾਲੀਆਂ-ਫੂੜ੍ਹੀਆਂ ਹਰ ਥਾਂ ਦਿੱਸਦੀਆਂ ਹਨ ਅਤੇ ਪ੍ਰਭੂ ਨੀਲੇ ਸਰੂਪ ਵਿੱਚ ਹੀ ਦਿਸਦਾ ਹੈ।
English
The Muslim devotional pots, calls to prayer, prayers and prayer mats are everywhere; the Lord appears in blue robes.
ਘਰਿ ਘਰਿ ਮੀਆ. ਸਭਨਾਂ ਜੀਆਂ; ਬੋਲੀ ਅਵਰ ਤੁਮਾਰੀ ॥੬॥
ghar ghar meea. sabhanaan jeean; bolee avar tumaaree |6|
Punjabi
ਹਰ ਧਾਮ ਅੰਦਰ ਸਾਰੇ ਪੁਰਸ਼ 'ਮੀਂਆ' ਆਖਦੇ ਹਨ, ਤੁਹਾਡੀ ਭਾਸ਼ਾ ਵਖਰੀ ਹੋ ਗਈ ਹੈ, ਹੇ ਇਨਸਾਨ!
English
In each and every home, everyone uses Muslim greetings; your speech has changed, O people. ||6||
ਜੇ ਤੂ ਮੀਰ ਮਹੀਪਤਿ ਸਾਹਿਬੁ; ਕੁਦਰਤਿ ਕਉਣ ਹਮਾਰੀ ॥
je too meer maheepat saahib; kudarat kaun hamaaree |
Punjabi
ਜੇਕਰ ਤੂੰ ਹੇ ਸੁਆਮੀ! ਮੀਰ ਬਾਬਰ ਨੂੰ ਧਰਤੀ ਦਾ ਰਾਜਾ ਬਦਾਉਣਾ ਚਾਹੁੰਦਾ ਹੈ, ਮੇਰੀ ਕੀ ਸੱਤਿਆ ਹੈ ਕਿ ਮੈਂ ਉਜ਼ਰ ਕਰਾਂ?
English
You, O my Lord and Master, are the King of the earth; what power do I have to challenge You?
ਚਾਰੇ ਕੁੰਟ ਸਲਾਮੁ ਕਰਹਿਗੇ; ਘਰਿ ਘਰਿ ਸਿਫਤਿ ਤੁਮੑਾਰੀ ॥੭॥
chaare kuntt salaam karahige; ghar ghar sifat tumaaree |7|
Punjabi
ਚੌਹਾਂ ਹੀ ਪਾਸਿਆਂ ਦੇ ਪ੍ਰਾਣੀ ਤੈਨੂੰ ਪ੍ਰਣਾਮ ਕਰਦੇ ਹਨ ਅਤੇ ਹਰ ਧਾਮ ਅੰਦਰ ਤੇਰੀਆਂ ਸਿਫ਼ਤ ਸ਼ਲਾਘਾ ਗਾਇਨ ਕੀਤੀਆਂ ਜਾਂਦੀਆਂ ਹਨ, ਹੇ ਪ੍ਰਭੂ!
English
In the four directions, people bow in humble adoration to You; Your Praises are sung in each and every heart. ||7||
ਤੀਰਥ ਸਿੰਮ੍ਰਿਤਿ ਪੁੰਨ ਦਾਨ; ਕਿਛੁ ਲਾਹਾ ਮਿਲੈ ਦਿਹਾੜੀ ॥
teerath sinmrit pun daan; kichh laahaa milai dihaarree |
Punjabi
ਧਰਮ ਅਸਥਾਨਾਂ ਦੀਆਂ ਯਾਤ੍ਰਾਂ, ਸਿਮ੍ਰਤੀਆਂ ਦੇ ਪੜ੍ਹਨ ਅਤੇ ਖੈਰਾਤਾਂ ਤੇ ਦਾਤਾਂ ਦੇਣ ਤੋਂ ਕੁਝ ਨਫਾ ਜੋ ਮਜ਼ਦੂਰੀ ਵਜੋ ਮਿਲਦਾ ਹੈ,
English
Making pilgrimages to sacred shrines, reading the Simritees and giving donations in charity - these do bring any profit.
ਨਾਨਕ ਨਾਮੁ ਮਿਲੈ ਵਡਿਆਈ; ਮੇਕਾ ਘੜੀ ਸਮੑਾਲੀ ॥੮॥੧॥੮॥
naanak naam milai vaddiaaee; mekaa gharree samaalee |8|1|8|
Punjabi
ਉਹ ਹੇ ਨਾਨਕ! ਪ੍ਰਭਤਾ-ਪ੍ਰਦਾਨ ਕਰਨ ਵਾਲੇ ਨਾਮ ਦੇ ਇਕ ਮੁਹਤ ਦੇ ਸਿਮਰਨ ਦੁਆਰਾ ਪਰਾਪਤ ਹੋ ਜਾਂਦਾ ਹੈ।
English
O Nanak, glorious greatness is obtained in an instant, remembering the Naam, the Name of the Lord. ||8||1||8||
ਬਸੰਤੁ ਹਿੰਡੋਲੁ ਘਰੁ ੨ ਮਹਲਾ ੪ ॥
basant hinddol ghar 2 mahalaa 4 |
Punjabi
ਬਸੰਤ ਹੰਡੋਲ। ਚੌਥੀ ਪਾਤਿਸ਼ਾਹੀ।
English
Basant Hindol, Second House, Fourth Mehl:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਕਾਂਇਆ ਨਗਰਿ. ਇਕੁ ਬਾਲਕੁ ਵਸਿਆ; ਖਿਨੁ ਪਲੁ ਥਿਰੁ. ਨ ਰਹਾਈ ॥
kaaneaa nagar. ik baalak vasiaa; khin pal thir. na rahaaee |
Punjabi
ਦੇਹਿ ਦੇ ਪਿੰਡ ਵਿੱਚ ਇਕ ਬੱਚਾ ਵਸਦਾ ਹੈ ਜੋ ਇਕ ਛਿਨ ਤੇ ਮੁਹਤ ਭਰ ਲਈ ਭੀ ਅਸਥਿਰ ਨਹੀਂ ਰਹਿੰਦਾ।
English
Within the body-village there lives a child who cannot hold still, even for an instant.
ਅਨਿਕ ਉਪਾਵ ਜਤਨ ਕਰਿ ਥਾਕੇ; ਬਾਰੰ ਬਾਰ ਭਰਮਾਈ ॥੧॥
anik upaav jatan kar thaake; baaran baar bharamaaee |1|
Punjabi
ਮੈਂ ਅਨੇਕਾਂ ਉਪਰਾਲੇ ਤੇ ਪੁਰਸ਼ਾਂਰਥ ਕਰਦਾ ਹਾਰ ਗਿਆ ਹਾਂ, ਪਰੰਤੂ ਇਹ ਲਗਾਤਾਰ ਭਟਕਦਾ ਫਿਰਦਾ ਹੈ।
English
It makes so many efforts, and grows weary, but still, it wanders restlessly again and again. ||1||
ਮੇਰੇ ਠਾਕੁਰ; ਬਾਲਕੁ ਇਕਤੁ ਘਰਿ ਆਣੁ ॥
mere tthaakur; baalak ikat ghar aan |
Punjabi
ਹੇ ਮੇਰੇ ਮਾਲਕ, ਬੱਚੇ ਮਨ ਨੂੰ ਏਕਤਾ ਦੇ ਧਾਮ ਵਿੱਚ ਲਿਆ।
English
O my Lord and Master, Your child has come home, to be one with You.
ਸਤਿਗੁਰੁ ਮਿਲੈ ਤ ਪੂਰਾ ਪਾਈਐ; ਭਜੁ ਰਾਮ ਨਾਮੁ ਨੀਸਾਣੁ ॥੧॥ ਰਹਾਉ ॥
satigur milai ta pooraa paaeeai; bhaj raam naam neesaan |1| rahaau |
Punjabi
ਜੇਕਰ ਬੰਦਾ ਸੱਚੇ ਗੁਰਾਂ ਨੂੰ ਮਿਲ ਪਵੇ, ਤਦ ਉਹ ਪੂਰਨ ਪ੍ਰਭੂ ਨੂੰ ਪਾ ਲੈਂਦਾ ਹੈ। ਸੁਆਮੀ ਦਾ ਸਿਮਰਨ ਕਰਨ ਦੁਆਰਾ ਉਹ ਪ੍ਰਸਿੱਧ ਹੋ ਜਾਂਦਾ ਹੈ। ਠਹਿਰਾਉ।
English
Meeting the True Guru, he finds the Perfect Lord. Meditating and vibrating on the Name of the Lord, he receives the Insignia of the Lord. ||1||Pause||
ਇਹੁ ਮਿਰਤਕੁ ਮੜਾ ਸਰੀਰੁ ਹੈ. ਸਭੁ ਜਗੁ; ਜਿਤੁ ਰਾਮ ਨਾਮੁ. ਨਹੀ ਵਸਿਆ ॥
eihu miratak marraa sareer hai. sabh jag; jit raam naam. nahee vasiaa |
Punjabi
ਸਾਰਿਆ ਇਨਸਾਨਾਂ ਦੀਆਂ ਏਹ ਦੇਹਾਂ ਮਰੀਆਂ ਹੋਈਆਂ ਲੋਥਾਂ ਦੀ ਮਾਨੰਦ ਹਨ, ਜਿਨ੍ਹਾਂ ਵਿੱਚ ਪ੍ਰਭੂ ਦਾ ਨਾਮ ਨਿਵਾਸ ਨਹੀਂ ਰਖਦਾ।
English
These are dead corpses, these bodies of all the people of the world; the Name of the Lord does not dwell in them.
ਰਾਮ ਨਾਮੁ ਗੁਰਿ. ਉਦਕੁ ਚੁਆਇਆ; ਫਿਰਿ ਹਰਿਆ ਹੋਆ ਰਸਿਆ ॥੨॥
raam naam gur. udak chuaaeaa; fir hariaa hoaa rasiaa |2|
Punjabi
ਜਦ ਗੁਰਾਂ ਨੇ ਬੰਦੇ ਨੂੰ ਪ੍ਰਭੂ ਦੇ ਨਾਮ ਦਾ ਪਾਣੀ ਪਾਨ ਕਰਵਾਇਆ ਤਾਂ ਉਸ ਨੇ ਇਸ ਦਾ ਅਨੰਦ ਲਿਆ ਅਤੇ ਮੁੜ ਪ੍ਰਫੁੱਲਤ ਹੋ ਗਿਆ।
English
The Guru leads us to taste the water of the Lord's Name, and then we savor and enjoy it, and our bodies are rejuvenated. ||2||
ਮੈ ਨਿਰਖਤ ਨਿਰਖਤ. ਸਰੀਰੁ ਸਭੁ ਖੋਜਿਆ; ਇਕੁ ਗੁਰਮੁਖਿ ਚਲਤੁ ਦਿਖਾਇਆ ॥
mai nirakhat nirakhat. sareer sabh khojiaa; ik guramukh chalat dikhaaeaa |
Punjabi
ਮੈਂ ਆਪਣੀ ਸਾਰੀ ਦੇਹਿ ਨੂੰ ਚੰਗੀ ਤਰ੍ਹਾਂ ਵੇਖਿਆ, ਵੇਖਿਆ ਅਤੇ ਭਾਲਿਆਂ ਹੈ ਅਤੇ ਮੁਖੀ ਗੁਰਾਂ ਨੇ ਮੈਨੂੰ ਇਕ ਅਸਚਰਜ ਨਜਾਰਾ ਵਿਖਾਲ ਦਿੱਤਾ ਹੈ।
English
I have examined and studied and searched my entire body, and as Gurmukh, I behold a miraculous wonder.
ਬਾਹਰੁ ਖੋਜਿ ਮੁਏ ਸਭਿ ਸਾਕਤ; ਹਰਿ ਗੁਰਮਤੀ ਘਰਿ ਪਾਇਆ ॥੩॥
baahar khoj mue sabh saakat; har guramatee ghar paaeaa |3|
Punjabi
ਸਾਰੇ ਮਾਇਆ ਦੇ ਪੁਜਾਰੀ ਬਾਹਰਵਾਰ ਭਾਲਦੇ ਹੋਏ ਮਰ ਗਹੈ, ਪ੍ਰੰਤੂ ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਪ੍ਰਭੂ ਨੂੰ ਆਪਣੇ ਗ੍ਰਹਿ ਵਿੱਚ ਹੀ ਪਾ ਲਿਆ।
English
All the faithless cynics searched outside and died, but following the Guru's Teachings, I have found the Lord within the home of my own heart. ||3||
ਦੀਨਾ ਦੀਨ ਦਇਆਲ ਭਏ ਹੈ; ਜਿਉ ਕ੍ਰਿਸਨੁ. ਬਿਦਰ ਘਰਿ ਆਇਆ ॥
deenaa deen deaal bhe hai; jiau krisan. bidar ghar aaeaa |
Punjabi
ਕ੍ਰਿਸ਼ਨ ਦੀ ਮਾਨੰਦ, ਪ੍ਰਭੂ ਮਸਕੀਨਾਂ ਦੇ ਪਰਮ ਮਸਕੀਨ ਉਤੇ ਮਾਇਆਵਾਨ ਹੋ ਗਿਆ ਹੈ, ਜੋ ਬਿਦਰ ਦੇ ਧਾਮ ਵਿੱਚ ਗਿਆ ਸੀ।
English
God is Merciful to the meekest of the meek; Krishna came to the house of Bidar, a devotee of low social status.
ਮਿਲਿਓ ਸੁਦਾਮਾ. ਭਾਵਨੀ ਧਾਰਿ; ਸਭੁ ਕਿਛੁ ਆਗੈ. ਦਾਲਦੁ ਭੰਜਿ ਸਮਾਇਆ ॥੪॥
milio sudaamaa. bhaavanee dhaar; sabh kichh aagai. daalad bhanj samaaeaa |4|
Punjabi
ਉਸ ਲਈ ਪ੍ਰੀਤ ਧਾਰਨ ਕਰ, ਸੁਦਾਮਾ ਕ੍ਰਿਸ਼ਨ ਨੂੰ ਮਿਲਿਆ, ਜਿਸ ਉਤੇ ਉਸ ਦੇ ਮੁੜ ਘਰ ਪੁਜਣ ਤੋਂ ਪਹਿਲਾਂ ਹੀ ਕ੍ਰਿਸ਼ਨ ਨੇ ਸਭ ਚੀਜ਼ਾਂ ਭੇਜ ਦੇ ਉਸ ਦੀ ਗਰੀਬੀ ਨਾਸ ਅਤੇ ਦੂਰ ਕਰ ਦਿੱਤੀ।
English
Sudama loved God, who came to meet him; God sent everything to his home, and ended his poverty. ||4||
ਰਾਮ ਨਾਮ ਕੀ ਪੈਜ ਵਡੇਰੀ; ਮੇਰੇ ਠਾਕੁਰਿ ਆਪਿ ਰਖਾਈ ॥
raam naam kee paij vadderee; mere tthaakur aap rakhaaee |
Punjabi
ਵਿਸ਼ਾਲ ਹੈ ਪ੍ਰਭਤਾ ਪ੍ਰਭੂ ਦੇ ਨਾਮ ਦੀ, ਮੇਰੇ ਸੁਆਮੀ ਨੇ ਖੁਦ ਹੀ, ਇਸ ਨੂੰ ਮੇਰੇ ਅੰਦਰ ਟਿਕਾਇਆ ਹੈ।
English
Great is the glory of the Name of the Lord. My Lord and Master Himself has enshrined it within me.
ਜੇ ਸਭਿ ਸਾਕਤ ਕਰਹਿ ਬਖੀਲੀ; ਇਕ ਰਤੀ ਤਿਲੁ. ਨ ਘਟਾਈ ॥੫॥
je sabh saakat kareh bakheelee; ik ratee til. na ghattaaee |5|
Punjabi
ਜੇਕਰ ਸਾਰੇ ਅਧਰਮੀ ਮੇਰੀ ਨਿੰਦਿਆ ਭੀ ਕਰਨ ਤਾਂ ਭੀ ਇਹ ਇਕ ਭੋਰਾ ਅਤੇ ਕਿਣਕਾ ਮਾਤਰ ਭੀ ਘਟ ਨਹੀਂ ਹੁੰਦੀ।
English
Even if all the faithless cynics continue slandering me, it is not diminished by even one iota. ||5||
ਜਨ ਕੀ ਉਸਤਤਿ ਹੈ ਰਾਮ ਨਾਮਾ; ਦਹ ਦਿਸਿ ਸੋਭਾ ਪਾਈ ॥
jan kee usatat hai raam naamaa; deh dis sobhaa paaee |
Punjabi
ਪ੍ਰਭੂ ਦਾ ਨਾਮ ਉਸ ਦੇ ਗੋਲੇ ਦੀ ਮਹਿਮਾ ਹੈ, ਜਿਸ ਦੁਆਰਾ ਉਹ ਦਸੀ ਪਾਸੀ ਇਜ਼ਤ ਆਬਰੂ ਪਾਉਂਦਾ ਹੈ।
English
The Lord's Name is the praise of His humble servant. It brings him honor in the ten directions.
ਨਿੰਦਕੁ ਸਾਕਤੁ. ਖਵਿ, ਨ ਸਕੈ ਤਿਲੁ; ਅਪਣੈ ਘਰਿ ਲੂਕੀ ਲਾਈ ॥੬॥
nindak saakat. khav, na sakai til; apanai ghar lookee laaee |6|
Punjabi
ਦੂਸ਼ਨ ਲਾਉਣ ਵਾਲੇ ਅਤੇ ਮਾਇਆ ਦੇ ਪੁਜਾਰੀ ਇਸ ਨੂੰ ਭੋਰਾ ਭਰ ਭੀ ਜਰ ਨਹੀਂ ਸਕਦੇ। ਉਹ ਆਪਣੇ ਝੁਗੇ ਨੂੰ ਹੀ ਅੱਗ ਲਾਉਂਦੇ ਹਨ।
English
The slanderers and the faithless cynics cannot endure it at all; they have set fire to their own houses. ||6||
ਜਨ ਕਉ ਜਨੁ ਮਿਲਿ ਸੋਭਾ ਪਾਵੈ; ਗੁਣ ਮਹਿ ਗੁਣ ਪਰਗਾਸਾ ॥
jan kau jan mil sobhaa paavai; gun meh gun paragaasaa |
Punjabi
ਸਾਧੂ ਸਾਧੂ ਨਾਲ ਮਿਲ ਕੇ ਪ੍ਰਭਤਾ ਪਰਾਪਤ ਕਰਦਾ ਹੈ ਅਤੇ ਪ੍ਰਭੂ ਦੀਆਂ ਨੇਕੀਆਂ ਉਤੇ ਧਿਆਨ ਜੋੜਨ ਦੁਆਰਾ ਉਹਨਾਂ ਦੀਆਂ ਨੇਕੀਆਂ ਪ੍ਰਗਟ ਹੋ ਜਾਂਦੀਆਂ ਹਨ।
English
The humble person meeting with another humble person obtains honor. In the glory of the Lord, their glory shines forth.
ਮੇਰੇ ਠਾਕੁਰ ਕੇ ਜਨ ਪ੍ਰੀਤਮ ਪਿਆਰੇ; ਜੋ ਹੋਵਹਿ ਦਾਸਨਿ ਦਾਸਾ ॥੭॥
mere tthaakur ke jan preetam piaare; jo hoveh daasan daasaa |7|
Punjabi
ਮੇਰੇ ਮਾਲਕ ਦੇ ਗੁਮਾਸ਼ਤੇ, ਜਿਹੜੇ ਉਸ ਦੇ ਸੇਵਕਾਂ ਦੇ ਸੇਵਕ ਹਨ, ਉਸ ਨੂੰ ਲਾਡਲੇ ਅਤੇ ਮਿਠੜੇ ਲਗਦੇ ਹਨ।
English
The servants of my Lord and Master are loved by the Beloved. They are the slaves of His slaves. ||7||
ਆਪੇ ਜਲੁ ਅਪਰੰਪਰੁ ਕਰਤਾ; ਆਪੇ ਮੇਲਿ ਮਿਲਾਵੈ ॥
aape jal aparanpar karataa; aape mel milaavai |
Punjabi
ਬੇਅੰਤ ਕਰਤਾਰ ਆਪ ਹੀ ਜਿੰਦੜੀ ਦਾ ਪਾਣੀ ਹੈ ਅਤੇ ਆਪ ਹੀ ਜੀਵ ਨੂੰ ਆਪਣੇ ਮਿਲਾਪ ਵਿੱਚ ਮਿਲਾਉਂਦਾ ਹੈ।
English
The Creator Himself is the Water; He Himself unites us in His Union.
ਨਾਨਕ ਗੁਰਮੁਖਿ ਸਹਜਿ ਮਿਲਾਏ; ਜਿਉ ਜਲੁ ਜਲਹਿ ਸਮਾਵੈ ॥੮॥੧॥੯॥
naanak guramukh sehaj milaae; jiau jal jaleh samaavai |8|1|9|
Punjabi
ਜਿਸ ਤਰ੍ਹਾਂ ਪਾਣੀ ਨਾਲ ਪਾਣੀ ਅਭੇਦ ਹੋ ਜਾਂਦਾ ਹੈ, ਏਸੇ ਤਰ੍ਹਾਂ ਹੀ ਮੁਖੀ ਗੁਰਦੇਵ ਜੀ ਪ੍ਰਾਣੀ ਨੂੰ ਪ੍ਰਭੂ ਨਾਲ ਮਿਲਾ ਦਿੰਦੇ ਹਨ।
English
O Nanak, the Gurmukh is absorbed in celestial peace and poise, like water blending with water. ||8||1||9||