Ang 1192
ਬਸੰਤੁ ਮਹਲਾ ੫ ਘਰੁ ੧ ਦੁਤੁਕੀਆ ॥
basant mahalaa 5 ghar 1 dutukeea |
Punjabi
ਬਸੰਤ ਪੰਜਵੀਂ ਪਾਤਿਸ਼ਾਹੀ। ਦੋਤੁਕੀਆਂ।
English
Basant, Fifth Mehl, First House, Du-Tukee:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਸੁਣਿ ਸਾਖੀ ਮਨ ਜਪਿ ਪਿਆਰ ॥
sun saakhee man jap piaar |
Punjabi
ਸ੍ਰਵਣ ਕਰ, ਹੇ ਮਨੂਏ! ਸੰਤਾਂ ਦੀਆਂ ਸਾਖੀਆ ਅਤੇ ਤੂੰ ਆਪਣੇ ਪ੍ਰਭੂ ਦਾ ਪ੍ਰੇਮ ਨਾਲ ਸਿਮਰਨ ਕਰ।
English
Listen to the stories of the devotees, O my mind, and meditate with love.
ਅਜਾਮਲੁ ਉਧਰਿਆ; ਕਹਿ ਏਕ ਬਾਰ ॥
ajaamal udhariaa; keh ek baar |
Punjabi
ਕੇਵਲ ਇਕ ਦਫਾ ਪ੍ਰਭੂ ਦਾ ਨਮਾ ਉਚਾਰਨ ਕਰਨ ਦੁਆਰਾ, ਅਜਾਮਲ ਦੀ ਕਲਿਆਣ ਹੋ ਗਈ ਸੀ।
English
Ajaamal uttered the Lord's Name once, and was saved.
ਬਾਲਮੀਕੈ; ਹੋਆ ਸਾਧਸੰਗੁ ॥
baalameekai; hoaa saadhasang |
Punjabi
ਬਾਲਮੀਕ ਨੂੰ ਸਤਿਸੰਗਤ ਪਰਾਪਤ ਹੋ ਗਈ।
English
Baalmeek found the Saadh Sangat, the Company of the Holy.
ਧ੍ਰੂ ਕਉ ਮਿਲਿਆ; ਹਰਿ ਨਿਸੰਗ ॥੧॥
dhraoo kau miliaa; har nisang |1|
Punjabi
ਧਰੂ ਬਿਨਾ ਕਿਸੇ ਝਿਜਕ ਦੇ ਪ੍ਰਭੂ ਨੂੰ ਮਿਲ ਪਿਆ।
English
The Lord definitely met Dhroo. ||1||
ਤੇਰਿਆ ਸੰਤਾ ਜਾਚਉ; ਚਰਨ ਰੇਨ ॥
teriaa santaa jaachau; charan ren |
Punjabi
ਮੈਂ ਤੇਰਿਆਂ ਸਾਧੂਆਂ ਦੇ ਪੈਰਾਂ ਦੀ ਧੂੜ ਮੰਗਦਾ ਹਾਂ, ਹੇ ਪ੍ਰਭੂ!
English
I beg for the dust of the feet of Your Saints.
ਲੇ ਮਸਤਕਿ ਲਾਵਉ; ਕਰਿ ਕ੍ਰਿਪਾ ਦੇਨ ॥੧॥ ਰਹਾਉ ॥
le masatak laavau; kar kripaa den |1| rahaau |
Punjabi
ਮਿਹਰ ਧਾਰ, ਤੂੰ ਮੈਨੂੰ ਇਸ ਨੂੰ ਬਖ਼ਸ਼ ਤਾਂ ਜੋ ਇਸ ਨੂੰ ਪਾ ਕੇ, ਮੈਂ ਇਸ ਨੂੰ ਆਪਣੇ ਮੱਥੇ ਨੂੰ ਲਾਵਾਂ। ਠਹਿਰਾਉ।
English
Please bless me with Your Mercy, Lord, that I may apply it to my forehead. ||1||Pause||
ਗਨਿਕਾ ਉਧਰੀ; ਹਰਿ ਕਹੈ ਤੋਤ ॥
ganikaa udharee; har kahai tot |
Punjabi
ਆਪਣੇ ਤੋਤੇ ਦੀ ਤਰ੍ਹਾਂ ਪ੍ਰਭੂ ਦਾ ਨਾਮ ਉਚਾਰਨ ਕਰਨ ਦੁਆਰਾ, ਵੇਸਵਾ ਦਾ ਪਾਰ ਉਤਾਰਾ ਹੋ ਗਿਆ।
English
Ganika the prostitute was saved, when her parrot uttered the Lord's Name.
ਗਜਇੰਦ੍ਰ ਧਿਆਇਓ; ਹਰਿ ਕੀਓ ਮੋਖ ॥
gajeindr dhiaaeo; har keeo mokh |
Punjabi
ਵਡੇ ਹਾਥੀ ਨੇ ਵਾਹਿਗੁਰੂ ਨੂੰ ਯਾਦ ਕੀਤਾ ਅਤੇ ਉਸ ਨੇ ਉਸ ਨੂੰ ਮੁਕਤ ਕਰ ਦਿੱਤਾ।
English
The elephant meditated on the Lord, and was saved.
ਬਿਪ੍ਰ ਸੁਦਾਮੇ; ਦਾਲਦੁ ਭੰਜ ॥
bipr sudaame; daalad bhanj |
Punjabi
ਬ੍ਰਹਮਣ ਸੁਦਾਮੇ ਦੀ ਉਸ ਨੇ ਕੰਗਾਲਤਾ ਦੂਰ ਕਰ ਦਿੱਤੀ।
English
He delivered the poor Brahmin Sudama out of poverty.
ਰੇ ਮਨ; ਤੂ ਭੀ ਭਜੁ ਗੋਬਿੰਦ ॥੨॥
re man; too bhee bhaj gobind |2|
Punjabi
ਹੇ ਮੇਰੇ ਮਨੂਏ! ਤੂੰ ਭੀ ਆਪਣੇ ਸਾਹਿਬ ਦਾ ਸਿਮਰਨ ਕਰ।
English
O my mind, you too must meditate and vibrate on the Lord of the Universe. ||2||
ਬਧਿਕੁ ਉਧਾਰਿਓ; ਖਮਿ ਪ੍ਰਹਾਰ ॥
badhik udhaario; kham prahaar |
Punjabi
ਸ਼ਿਕਾਰੀ, ਜਿਸ ਨੇ ਕ੍ਰਿਸ਼ਨ ਨੂੰ ਤੀਰ ਮਾਰਿਆ ਸੀ, ਦਾ ਭੀ ਪਾਰ ਉਤਾਰਾ ਹੋ ਗਿਆ।
English
Even the hunter who shot an arrow at Krishna was saved.
ਕੁਬਿਜਾ ਉਧਰੀ; ਅੰਗੁਸਟ ਧਾਰ ॥
kubijaa udharee; angusatt dhaar |
Punjabi
ਅੰਗੂਠੇ ਉਤੇ ਪੈਰ ਧਰ ਕੇ, ਕੁੱਬੀ ਤਾਰ ਦਿੱਤੀ ਗਈ।
English
Kubija the hunchback was saved, when God placed His Feet on her thumb.
ਬਿਦਰੁ ਉਧਾਰਿਓ; ਦਾਸਤ ਭਾਇ ॥
bidar udhaario; daasat bhaae |
Punjabi
ਸੇਵਕ ਦੇ ਜਜ਼ਬਿਆਂ ਰਾਹੀਂ ਬਿਦਰ ਦਾ ਪਾਰ ਉਤਾਰਾ ਹੋ ਗਿਆ।
English
Bidar was saved by his attitude of humility.
ਰੇ ਮਨ; ਤੂ ਭੀ ਹਰਿ ਧਿਆਇ ॥੩॥
re man; too bhee har dhiaae |3|
Punjabi
ਹੇ ਮੇਰੀ ਜਿੰਦੇ! ਤੂੰ ਭੀ ਆਪਣੇ ਵਾਹਿਗੁਰੂ ਦਾ ਭਜਨ ਕਰ।
English
O my mind, you too must meditate on the Lord. ||3||
ਪ੍ਰਹਲਾਦ ਰਖੀ; ਹਰਿ ਪੈਜ ਆਪ ॥
prahalaad rakhee; har paij aap |
Punjabi
ਵਾਹਿਗੁਰੂ ਨੇ ਆਪੇ ਹੀ ਪ੍ਰਹਿਲਾਦ ਦੀ ਲੱਜਿਆ ਰੱਖੀ।
English
The Lord Himself saved the honor of Prahlaad.
ਬਸਤ੍ਰ ਛੀਨਤ; ਦ੍ਰੋਪਤੀ ਰਖੀ ਲਾਜ ॥
basatr chheenat; dropatee rakhee laaj |
Punjabi
ਜਦ ਕੱਪੜੇ ਲਾਹੇ ਜਾ ਰਹੇ ਸਨ, ਸੁਆਮੀ ਨੇ ਦਰੋਪਤੀ ਦੀ ਇਜ਼ਤ ਬਚਾ ਲਈ।
English
Even when she was being disrobed in court, Dropatee's honor was preserved.
ਜਿਨਿ ਜਿਨਿ ਸੇਵਿਆ; ਅੰਤ ਬਾਰ ॥
jin jin seviaa; ant baar |
Punjabi
ਜਿਨ੍ਹਾਂ ਜਿਨ੍ਹਾਂ ਨੇ ਅਖੀਰ ਦੇ ਵੇਲੇ ਰੱਬ ਨੂੰ ਯਾਦ ਕੀਤਾ, ਉਹ ਸਾਰੇ ਹੀ ਪਾਰ ਉਤਰ ਗਏ।
English
Those who have served the Lord, even at the very last instant of their lives, are saved.
ਰੇ ਮਨ ਸੇਵਿ; ਤੂ ਪਰਹਿ ਪਾਰ ॥੪॥
re man sev; too pareh paar |4|
Punjabi
ਤੂੰ ਸੁਆਮੀ ਦੀ ਸੇਵਾ ਕਰ, ਹੇ ਮੇਰੀ ਜਿੰਦੜੀਏ! ਤਾਂ ਜੋ ਤੇਰਾ ਵੀ ਪਾਰ ਉਤਾਰਾ ਹੋ ਜਾਵੇ।
English
O my mind, serve Him, and you shall be carried across to the other side. ||4||
ਧੰਨੈ ਸੇਵਿਆ; ਬਾਲ ਬੁਧਿ ॥
dhanai seviaa; baal budh |
Punjabi
ਧਨੇ ਨੇ ਬਾਲ ਦੇ ਭੋਲੇਪਨ ਰਾਹੀਂ ਹੀ ਹਰੀ ਦੀ ਸੇਵਾ ਕਮਾਈ।
English
Dhanna served the Lord, with the innocence of a child.
ਤ੍ਰਿਲੋਚਨ; ਗੁਰ ਮਿਲਿ ਭਈ ਸਿਧਿ ॥
trilochan; gur mil bhee sidh |
Punjabi
ਗੁਰਾਂ ਨਾਲ ਮਿਲ ਕੇ ਤ੍ਰਿਲੋਚਨ ਨੂੰ ਪੂਰਨਤਾ ਪਰਾਪਤ ਹੋ ਗਈ।
English
Meeting with the Guru, Trilochan attained the perfection of the Siddhas.
ਬੇਣੀ ਕਉ; ਗੁਰਿ ਕੀਓ ਪ੍ਰਗਾਸੁ ॥
benee kau; gur keeo pragaas |
Punjabi
ਗਰਾਂ ਨੇ ਬੇਣੀ ਨੂੰ ਰੱਬੀ ਨੂਰ ਬਖਸ਼ ਦਿੱਤਾ।
English
The Guru blessed Baynee with His Divine Illumination.
ਰੇ ਮਨ; ਤੂ ਭੀ ਹੋਹਿ ਦਾਸੁ ॥੫॥
re man; too bhee hohi daas |5|
Punjabi
ਹੇ ਮੇਰੇ ਮਨੂਏ! ਤੂੰ ਭੀ ਪ੍ਰਭੂ ਦਾ ਸੇਵਕ ਹੋ ਜਾ।
English
O my mind, you too must be the Lord's slave. ||5||
ਜੈਦੇਵ; ਤਿਆਗਿਓ ਅਹੰਮੇਵ ॥
jaidev; tiaagio ahamev |
Punjabi
ਜੈ ਦੇਵ ਨੇ ਆਪਣੀ ਸਵੈ-ਹੰਗਤਾ ਛਡ ਦਿੱਤੀ।
English
Jai Dayv gave up his egotism.
ਨਾਈ ਉਧਰਿਓ; ਸੈਨੁ ਸੇਵ ॥
naaee udhario; sain sev |
Punjabi
ਸੇਵਾ ਟਹਿਲ ਦੇ ਰਾਹੀਂ, ਸੈਨ, ਹਜਾਮ ਤਰ ਗਿਆ।
English
Sain the barber was saved through his selfless service.
ਮਨੁ ਡੀਗਿ ਨ ਡੋਲੈ ਕਹੂੰ ਜਾਇ ॥
man ddeeg na ddolai kahoon jaae |
Punjabi
ਮੇਰਾ ਮਨੂਆ ਝਿਜਕਦਾ ਅਤੇ ਥਿੜਕਦਾ ਨਹੀਂ, ਨਾਂ ਹੀ ਇਹ ਕਿਧਰੇ ਜਾਂਦਾ ਹੈ।
English
Do not let your mind waver or wander; do not let it go anywhere.
ਮਨ ਤੂ ਭੀ ਤਰਸਹਿ; ਸਰਣਿ ਪਾਇ ॥੬॥
man too bhee taraseh; saran paae |6|
Punjabi
ਹੇ ਮੇਰੀ ਜਿੰਦੇ! ਤੂੰ ਭੀ ਪਾਰ ਉਤਰ ਜਾਵੇਗੀ। ਤੂੰ ਪ੍ਰਭੂ ਦੀ ਪਨਾਹ ਲੈ।
English
O my mind, you too shall cross over; seek the Sanctuary of God. ||6||
ਜਿਹ ਅਨੁਗ੍ਰਹੁ; ਠਾਕੁਰਿ ਕੀਓ ਆਪਿ ॥
jih anugrahu; tthaakur keeo aap |
Punjabi
ਜਿਨ੍ਹਾਂ ਉਤੇ ਤੂੰ ਹੇ ਸੁਆਮੀ! ਆਪਣੀ ਮਿਹਰ ਧਾਰਦਾ ਹੈ,
English
O my Lord and Master, You have shown Your Mercy to them.
ਸੇ ਤੈਂ ਲੀਨੇ; ਭਗਤ ਰਾਖਿ ॥
se tain leene; bhagat raakh |
Punjabi
ਉਨ੍ਹਾਂ ਸਾਧੂਆਂ ਨੂੰ ਤੂੰ ਖੁਦ ਮੁਕਤ ਕਰ ਦਿੰਦਾ ਹੈ।
English
You saved those devotees.
ਤਿਨ ਕਾ ਗੁਣੁ; ਅਵਗਣੁ. ਨ ਬੀਚਾਰਿਓ ਕੋਇ ॥
tin kaa gun; avagan. na beechaario koe |
Punjabi
ਉਹਨਾਂ ਦੀਆਂ ਨੇਕੀਆਂ ਅਤੇ ਬਦੀਆਂ ਵਲ ਤੂੰ ਧਿਆਨ ਨਹੀਂ ਦਿੰਦਾ, ਹੇ ਸੁਆਮੀ!
English
You do not take their merits and demerits into account.
ਇਹ ਬਿਧਿ ਦੇਖਿ; ਮਨੁ ਲਗਾ ਸੇਵ ॥੭॥
eih bidh dekh; man lagaa sev |7|
Punjabi
ਤੇਰੇ ਇਹ ਮਾਰਗ ਵੇਖ ਕੇ, ਮੇਰਾ ਮਨੂਆ ਤੇਰੀ ਸੇਵਾ ਟਹਿਲ ਦੇ ਸਮਰਪਣ ਹੋ ਗਿਆ ਹੈ।
English
Seeing these ways of Yours, I have dedicated my mind to Your service. ||7||
ਕਬੀਰਿ ਧਿਆਇਓ; ਏਕ ਰੰਗ ॥
kabeer dhiaaeo; ek rang |
Punjabi
ਕਬੀਰ ਨੇ ਇਕ ਚਿੱਤ ਉਸ ਦੇ ਪਿਆਰ ਅੰਦਰ ਜੁੜ ਕੇ ਉਸ ਦਾ ਭਜਨ ਕੀਤਾ।
English
Kabeer meditated on the One Lord with love.
ਨਾਮਦੇਵ; ਹਰਿ ਜੀਉ ਬਸਹਿ ਸੰਗਿ ॥
naamadev; har jeeo baseh sang |
Punjabi
ਨਾਮ ਦੇਵ ਮਹਾਰਾਜ ਮਾਲਕ ਦੇ ਨਾਲ ਰਹਿੰਦਾ ਸੀ।
English
Naam Dayv lived with the Dear Lord.
ਰਵਿਦਾਸ ਧਿਆਏ; ਪ੍ਰਭ ਅਨੂਪ ॥
ravidaas dhiaae; prabh anoop |
Punjabi
ਰਵਿਦਾਸ ਨੇ ਸੁੰਦਰ ਸੁਆਮੀ ਦਾ ਸਿਮਰਨ ਕੀਤਾ।
English
Ravi Daas meditated on God, the Incomparably Beautiful.
ਗੁਰ ਨਾਨਕ ਦੇਵ; ਗੋਵਿੰਦ ਰੂਪ ॥੮॥੧॥
gur naanak dev; govind roop |8|1|
Punjabi
ਗੁਰੂ ਨਾਨਕ ਦੇਵ ਜੀ, ਆਲਮ ਦੇ ਮਾਲਕ ਦਾ ਹੀ ਸਰੂਪ ਹਨ।
English
Guru Nanak Dayv is the Embodiment of the Lord of the Universe. ||8||1||
ਬਸੰਤੁ ਮਹਲਾ ੫ ॥
basant mahalaa 5 |
Punjabi
ਬਸੰਤ ਪੰਜਵੀਂ ਪਾਤਿਸ਼ਾਹੀ।
English
Basant, Fifth Mehl:
ਅਨਿਕ ਜਨਮ ਭ੍ਰਮੇ ਜੋਨਿ ਮਾਹਿ ॥
anik janam bhrame jon maeh |
Punjabi
ਅਨੇਕਾਂ ਜਨਮ, ਪ੍ਰਾਣੀ ਜੂਨੀਆਂ ਅੰਦਰ ਭਟਕਦਾ ਰਿਹਾ।
English
The mortal wanders in reincarnation through countless lifetimes.
ਹਰਿ ਸਿਮਰਨ ਬਿਨੁ; ਨਰਕਿ ਪਾਹਿ ॥
har simaran bin; narak paeh |
Punjabi
ਰੱਬ ਦੀ ਬੰਦਗੀ ਦੇ ਬਗੈਰ ਉਹ ਦੋਜ਼ਖ਼ ਵਿੱਚ ਪੈਦਾ ਹੈ।
English
Without meditating in remembrance on the Lord, he falls into hell.
ਭਗਤਿ ਬਿਹੂਨਾ; ਖੰਡ ਖੰਡ ॥
bhagat bihoonaa; khandd khandd |
Punjabi
ਪ੍ਰਭੂ ਦੇ ਵੈਰਾਗ ਦੇ ਬਗੈਰ, ਬੰਦਾ ਟੋਟੇ ਟੋਟੇ ਕੀਤਾ ਜਾਂਦਾ ਹੈ।
English
Without devotional worship, he is cut apart into pieces.
ਬਿਨੁ ਬੂਝੇ; ਜਮੁ ਦੇਤ ਡੰਡ ॥੧॥
bin boojhe; jam det ddandd |1|
Punjabi
ਸਾਈਂ ਨੂੰ ਅਨੁਭਵ ਕਰਨ ਦੇ ਬਾਝੋਂ, ਯਮ ਬੰਦੇ ਨੂੰ ਸਜ਼ਾ ਦਿੰਦਾ ਹੈ।
English
Without understanding, he is punished by the Messenger of Death. ||1||
ਗੋਬਿੰਦ ਭਜਹੁ; ਮੇਰੇ ਸਦਾ ਮੀਤ ॥
gobind bhajahu; mere sadaa meet |
Punjabi
ਹੈ ਮੇਰੇ ਮਿੱਤਰ! ਤੂੰ ਸਦੀਵ ਹੀ ਆਪਣੇ ਸੁਆਮੀ ਦਾ ਸਿਮਰਨ ਕਰ,
English
Meditate and vibrate forever on the Lord of the Universe, O my friend.
ਸਾਚ ਸਬਦ; ਕਰਿ ਸਦਾ ਪ੍ਰੀਤਿ ॥੧॥ ਰਹਾਉ ॥
saach sabad; kar sadaa preet |1| rahaau |
Punjabi
ਅਤੇ ਤੁੰ ਸੱਚੇ ਨਾਮ ਨਾਲ ਹਮੇਸ਼ਾਂ ਹੀ ਪਿਰਹੜੀ ਪਾ। ਠਹਿਰਾਉ।
English
Love forever the True Word of the Shabad. ||1||Pause||
ਸੰਤੋਖੁ. ਨ ਆਵਤ; ਕਹੂੰ ਕਾਜ ॥
santokh. na aavat; kahoon kaaj |
Punjabi
ਕਿਸੇ ਕਾਰਵਿਹਾਰ ਦੁਆਰਾ ਭੀ ਜੀਵ ਨੂੰ ਸੰਤੁਸ਼ਟਤਾ ਨਹੀਂ ਆਉਂਦੀ।
English
Contentment does not come by any endeavors.
ਧੂੰਮ ਬਾਦਰ; ਸਭਿ ਮਾਇਆ ਸਾਜ ॥
dhoonm baadar; sabh maaeaa saaj |
Punjabi
ਧੰਨ-ਦੌਲਤ ਦੀਆਂ ਸਮੂਹ ਬਨਾਵਟਾਂ ਧੂੰਏ ਦੇ ਬੱਦਲ ਹਨ।
English
All the show of Maya is just a cloud of smoke.
ਪਾਪ ਕਰੰਤੌ; ਨਹ ਸੰਗਾਇ ॥
paap karantau; neh sangaae |
Punjabi
ਗੁਨਾਹ ਕਰਨ ਤੋਂ ਬੰਦਾ ਝਿਜਕਦਾ ਨਹੀਂ।
English
The mortal does not hesitate to commit sins.
ਬਿਖੁ ਕਾ ਮਾਤਾ; ਆਵੈ ਜਾਇ ॥੨॥
bikh kaa maataa; aavai jaae |2|
Punjabi
ਜਹਿਰ ਨਾਲ ਮਤਵਾਲਾ ਹੋਇਆ ਜੀਵ ਆਉਂਦਾ ਤੇ ਜਾਂਦਾ ਹੈ।
English
Intoxicated with poison, he comes and goes in reincarnation. ||2||
ਹਉ ਹਉ ਕਰਤ; ਬਧੇ ਬਿਕਾਰ ॥
hau hau karat; badhe bikaar |
Punjabi
ਹੰਗਤਾ ਤੇ ਹੰਕਾਰ ਕਰਨ ਨਾਲ ਬਦੀਆਂ ਸਦਾ ਵਧਦੀਆਂ ਹਨ।
English
Acting in egotism and self-conceit, his corruption only increases.
ਮੋਹ ਲੋਭ ਡੂਬੌ ਸੰਸਾਰ ॥
moh lobh ddoobau sansaar |
Punjabi
ਸੰਸਾਰੀ ਮਮਤਾ ਤੇ ਲਾਲਚ ਅੰਦਰ ਜੱਗ ਡੁੱਬ ਗਿਆ ਹੈ।
English
The world is drowning in attachment and greed.
ਕਾਮਿ ਕ੍ਰੋਧਿ; ਮਨੁ ਵਸਿ ਕੀਆ ॥
kaam krodh; man vas keea |
Punjabi
ਸ਼ਹਿਵਤ ਤੇ ਗੁੱਸਾ ਬੰਦੇ ਦੇ ਮਨੂਏ ਉਤੇ ਰਾਜ ਕਰਦੇ ਹਨ।
English
Sexual desire and anger hold the mind in its power.
ਸੁਪਨੈ ਨਾਮੁ ਨ ਹਰਿ ਲੀਆ ॥੩॥
supanai naam na har leea |3|
Punjabi
ਸੁਫਨੇ ਵਿੱਚ ਭੀ, ਉਹ ਸਾਈਂ ਦੇ ਨਾਮ ਨੂੰ ਨਹੀਂ ਉਚਾਰਦਾ।
English
Even in his dreams, he does not chant the Lord's Name. ||3||
ਕਬ ਹੀ ਰਾਜਾ; ਕਬ ਮੰਗਨਹਾਰੁ ॥
kab hee raajaa; kab manganahaar |
Punjabi
ਕਦੇ ਬੰਦਾ ਪਾਤਿਸ਼ਾਹ ਹੁੰਦਾ ਹੈ ਅਤੇ ਕਦੇ ਮੰਗਤਾ।
English
Sometimes he is a king, and sometimes he is a beggar.
ਦੂਖ ਸੂਖ ਬਾਧੌ ਸੰਸਾਰ ॥
dookh sookh baadhau sansaar |
Punjabi
ਪੀੜ ਤੇ ਪ੍ਰਸੰਨਤਾ ਨਾਲ ਦੁਨੀਆਂ ਬੱਧੀ ਹੋਈ ਹੈ।
English
The world is bound by pleasure and pain.
ਮਨ ਉਧਰਣ ਕਾ; ਸਾਜੁ ਨਾਹਿ ॥
man udharan kaa; saaj naeh |
Punjabi
ਆਪਣੇ ਆਪ ਨੂੰ ਮੁਕਤ ਕਰਨ ਦੀ ਇਨਸਾਨ ਕੋਈ ਤਿਆਰੀ ਨਹੀਂ ਕਰਦਾ।
English
The mortal makes no arrangements to save himself.
ਪਾਪ ਬੰਧਨ; ਨਿਤ ਪਉਤ ਜਾਹਿ ॥੪॥
paap bandhan; nit paut jaeh |4|
Punjabi
ਗੁਨਾਹਾਂ ਦੀਆਂ ਜ਼ੰਜੀਰਾਂ ਸਦਾ ਉਸ ਨੂੰ ਪੈਦੀਆਂ ਜਾਂਦੀਆਂ ਹਨ।
English
The bondage of sin continues to hold him. ||4||
ਈਠ ਮੀਤ ਕੋਊ ਸਖਾ ਨਾਹਿ ॥
eetth meet koaoo sakhaa naeh |
Punjabi
ਬੰਦੇ ਦਾ ਕੋਈ ਪਿਆਰਾ ਮਿੱਤਰ ਤੇ ਸਾਥੀ ਨਹੀਂ।
English
He has no beloved friends or companions.
ਆਪਿ ਬੀਜਿ; ਆਪੇ ਹੀ ਖਾਂਹਿ ॥
aap beej; aape hee khaanhi |
Punjabi
ਉਹ ਖੁਦ ਬੀਜਦਾ ਹੈ, ਅਤੇ ਖੁਦ ਹੀ ਖਾਂਦਾ ਹੈ।
English
He himself eats what he himself plants.