Ang 1194
ਹਣਵੰਤੁ ਜਾਗੈ; ਧਰਿ ਲੰਕੂਰੁ ॥
hanavant jaagai; dhar lankoor |
Punjabi
ਜਾਗਦਾ ਹੈ ਹਨੁਮਾਨ ਆਪਣੀ ਪੂਛਲ ਸਮੇਤ।
English
Hanuman with his tail is awake and aware.
ਸੰਕਰੁ ਜਾਗੈ; ਚਰਨ ਸੇਵ ॥
sankar jaagai; charan sev |
Punjabi
ਜਾਗਦਾ ਹੈ ਸ਼ਿਵਜੀ, ਜੋ ਪ੍ਰਭੂ ਦੇ ਪੈਰਾਂ ਦੀ ਸੇਵਾ ਕਰਦਾ ਹੈ।
English
Shiva is awake, serving at the Lord's Feet.
ਕਲਿ ਜਾਗੇ; ਨਾਮਾ ਜੈਦੇਵ ॥੨॥
kal jaage; naamaa jaidev |2|
Punjabi
ਕਲਜੁਗ ਅੰਦਰ ਜਾਗਦੇ ਹਨ, ਨਾਮਦੇਵ ਅਤੇ ਜੈਦੇਵ।
English
Naam Dayv and Jai Dayv are awake in this Dark Age of Kali Yuga. ||2||
ਜਾਗਤ ਸੋਵਤ ਬਹੁ ਪ੍ਰਕਾਰ ॥
jaagat sovat bahu prakaar |
Punjabi
ਜਾਗਣ ਅਤੇ ਸੌਣ ਦੀਆਂ ਅਨੇਕਾਂ ਕਿਸਮਾਂ ਹਨ।
English
There are many ways of being awake, and sleeping.
ਗੁਰਮੁਖਿ ਜਾਗੈ; ਸੋਈ ਸਾਰੁ ॥
guramukh jaagai; soee saar |
Punjabi
ਜੋ ਗੁਰਾਂ ਦੇ ਉਪਦੇਸ਼ ਤਾਬੇ ਜਾਗਦਾ ਹੈ, ਉਹ ਹੀ ਪਰਮ ਸਰੇਸ਼ਟ ਹੈ।
English
To be awake as Gurmukh is the most excellent way.
ਇਸੁ ਦੇਹੀ ਕੇ ਅਧਿਕ ਕਾਮ ॥
eis dehee ke adhik kaam |
Punjabi
ਇਸ ਸਰੀਰ ਦਾ ਸਭ ਤੋਂ ਵੱਡਾ ਗੁਣਕਾਰੀ ਕੰਮ ਇਹ ਹੈ,
English
The most sublime of all the actions of this body,
ਕਹਿ ਕਬੀਰ; ਭਜਿ ਰਾਮ ਨਾਮ ॥੩॥੨॥
keh kabeer; bhaj raam naam |3|2|
Punjabi
ਕਬੀਰ ਜੀ ਇਹ ਆਖਦੇ ਹਨ, ਕਿ ਬੰਦਾ ਸੁਆਮੀ ਦੇ ਨਾਮ ਦਾ ਸਿਮਰਨ ਕਰੇ।
English
says Kabeer, is to meditate and vibrate on the Lord's Name. ||3||2||
ਜੋਇ; ਖਸਮੁ ਹੈ ਜਾਇਆ ॥
joe; khasam hai jaaeaa |
Punjabi
ਪਤਨੀ ਆਪਣੇ ਪਤੀ ਨੂੰ ਜਨਮ ਦਿੰਦੀ ਹੈ।
English
The wife gives birth to her husband.
ਪੂਤਿ; ਬਾਪੁ ਖੇਲਾਇਆ ॥
poot; baap khelaaeaa |
Punjabi
ਪੁੱਤ੍ਰ ਆਪਣੇ ਪਿਤਾ ਨੂੰ ਖਿਡਾਉਂਦਾ ਹੈ।
English
The son leads his father in play.
ਬਿਨੁ ਸ੍ਰਵਣਾ; ਖੀਰੁ ਪਿਲਾਇਆ ॥੧॥
bin sravanaa; kheer pilaaeaa |1|
Punjabi
ਬਗੈਰ ਮੰਮਿਆਂ ਦੇ ਇਸਤ੍ਰੀ ਦੁੱਧ ਚੁੰਘਾਉਂਦੀ ਹੈ।
English
Without breasts, the mother nurses her baby. ||1||
ਦੇਖਹੁ ਲੋਗਾ; ਕਲਿ ਕੋ ਭਾਉ ॥
dekhahu logaa; kal ko bhaau |
Punjabi
ਦੇਖੋ ਹੇ ਲੋਕੋ! ਕਲਜੁਗ ਦਾ ਪ੍ਰਭਾਵ।
English
Behold, people! This is how it is in the Dark Age of Kali Yuga.
ਸੁਤਿ ਮੁਕਲਾਈ; ਅਪਨੀ ਮਾਉ ॥੧॥ ਰਹਾਉ ॥
sut mukalaaee; apanee maau |1| rahaau |
Punjabi
ਪੁੱਤ੍ਰ ਆਪਣੀ ਮਾਤਾ ਨਾਲ ਵਿਆਹ ਕਰ ਲੈਂਦਾ ਹੈ। ਠਹਿਰਾਉ।
English
The son marries his mother. ||1||Pause||
ਪਗਾ ਬਿਨੁ; ਹੁਰੀਆ ਮਾਰਤਾ ॥
pagaa bin; hureea maarataa |
Punjabi
ਪੈਰਾ ਦੇ ਬਗੈਰ ਬੰਦਾ ਛਾਲ ਮਾਰਦਾ ਹੈ।
English
Without feet, the mortal jumps.
ਬਦਨੈ ਬਿਨੁ; ਖਿਰ ਖਿਰ ਹਾਸਤਾ ॥
badanai bin; khir khir haasataa |
Punjabi
ਮੂੰਹ ਦੇ ਬਗੈਰ ਬੰਦਾ ਖਿੜ ਖਿੜ ਹਸਦਾ ਹੈ।
English
Without a mouth, he bursts into laughter.
ਨਿਦ੍ਰਾ ਬਿਨੁ ਨਰੁ ਪੈ ਸੋਵੈ ॥
nidraa bin nar pai sovai |
Punjabi
ਨੀਂਦ ਦੇ ਬਗੈਰ ਆਦਮੀ ਪੈ ਕੇ ਸੌਂ ਜਾਂਦਾ ਹੈ।
English
Without feeling sleepy, he lays down and sleeps.
ਬਿਨੁ ਬਾਸਨ ਖੀਰੁ ਬਿਲੋਵੈ ॥੨॥
bin baasan kheer bilovai |2|
Punjabi
ਭਾਂਡੇ ਦੇ ਬਗੈਰ ਇਨਸਾਨ ਦੁੱਧ ਰਿੜਕਦਾ ਹੈ।
English
Without a churn, the milk is churned. ||2||
ਬਿਨੁ ਅਸਥਨ ਗਊ ਲਵੇਰੀ ॥
bin asathan gaoo laveree |
Punjabi
ਥਣਾ ਦੇ ਬਾਝੋਂ ਗਾਂ ਦੁੱਧ ਦਿੰਦੀ ਹੈ।
English
Without udders, the cow gives milk.
ਪੈਡੇ ਬਿਨੁ; ਬਾਟ ਘਨੇਰੀ ॥
paidde bin; baatt ghaneree |
Punjabi
ਲੰਮਾ ਸਫਰ ਬਗੈਰ ਤੁਰਨ ਦੇ ਨੇਪੜੇ ਚੜ੍ਹ ਜਾਂਦਾ ਹੈ।
English
Without travelling, a long journey is made.
ਬਿਨੁ ਸਤਿਗੁਰ; ਬਾਟ. ਨ ਪਾਈ ॥
bin satigur; baatt. na paaee |
Punjabi
ਸੱਚੇ ਗੁਰਾਂ ਦੇ ਬਗੈਰ ਰਸਤਾ ਨਹੀਂ ਮਿਲਦਾ।
English
Without the True Guru, the path is not found.
ਕਹੁ ਕਬੀਰ. ਸਮਝਾਈ ॥੩॥੩॥
kahu kabeer. samajhaaee |3|3|
Punjabi
ਇਹ ਹੈ ਦਾਨਾਈ ਜੋ ਕਬੀਰ ਉਚਾਰਨ ਕਰਦਾ ਹੈ।
English
Says Kabeer, see this, and understand. ||3||3||
ਪ੍ਰਹਲਾਦ ਪਠਾਏ; ਪੜਨ ਸਾਲ ॥
prahalaad patthaae; parran saal |
Punjabi
ਪ੍ਰਹਿਲਾਦ ਨੂੰ ਮਦਰਸੇ ਭੇਜ ਦਿੱਤਾ।
English
Prahlaad was sent to school.
ਸੰਗਿ ਸਖਾ ਬਹੁ ਲੀਏ ਬਾਲ ॥
sang sakhaa bahu lee baal |
Punjabi
ਉਸ ਨੇ ਬਹੁਤ ਸਾਰੇ ਬੱਚੇ ਆਪਣੇ ਨਾਲ ਸਾਥੀਆਂ ਵਜੋ ਲੈ ਲਏ।
English
He took many of his friends along with him.
ਮੋ ਕਉ ਕਹਾ ਪੜੑਾਵਸਿ; ਆਲ ਜਾਲ ॥
mo kau kahaa parraavas; aal jaal |
Punjabi
(ਉਸ ਨੇ ਆਪਣੇ ਉਸਤਾਦ ਨੂੰ ਆਖਿਆ) "ਤੂੰ ਮੈਨੂੰ ਸੰਸਾਰੀ ਝਮੇਲੇ ਕਿਉਂ ਪੜ੍ਹਾਉਂਦਾ ਹੈ?
English
He asked his teacher, "Why do you teach me about worldly affairs?
ਮੇਰੀ ਪਟੀਆ ਲਿਖਿ ਦੇਹੁ; ਸ੍ਰੀ ਗੋੁਪਾਲ ॥੧॥
meree patteea likh dehu; sree guopaal |1|
Punjabi
ਤੂੰ ਮੇਰੀ ਫੱਟੀ ਉਤੇ ਮਹਾਰਾਜ ਸੁਆਮੀ ਦਾ ਨਾਮ ਲਿਖ ਦੇ।"
English
Write the Name of the Dear Lord on my tablet." ||1||
ਨਹੀ ਛੋਡਉ. ਰੇ ਬਾਬਾ; ਰਾਮ ਨਾਮ ॥
nahee chhoddau. re baabaa; raam naam |
Punjabi
ਹੇ ਜਨਾਬ! ਮੈਂ ਪ੍ਰਭੂ ਦੇ ਨਾਮ ਨੂੰ ਨਹੀਂ ਤਿਆਗਾਂਗਾਂ।
English
O Baba, I will not forsake the Name of the Lord.
ਮੇਰੋ ਅਉਰ ਪੜੑਨ ਸਿਉ; ਨਹੀ ਕਾਮੁ ॥੧॥ ਰਹਾਉ ॥
mero aaur parran siau; nahee kaam |1| rahaau |
Punjabi
ਮੇਰਾ ਹੋਰ ਕਿਸੇ ਪੜ੍ਹਾਈ ਨਾਲ ਕੋਈ ਵਾਸਤਾ ਨਹੀਂ। ਠਹਿਰਾਉ।
English
I will not bother with any other lessons. ||1||Pause||
ਸੰਡੈ ਮਰਕੈ; ਕਹਿਓ ਜਾਇ ॥
sanddai marakai; kahio jaae |
Punjabi
ਸੰਡੇ ਅਤੇ ਮਰਕੇ ਨੇ ਜਾ ਕੇ ਪਾਤਿਸ਼ਾਹ ਕੋਲ ਸ਼ਿਕਾਇਤ ਕੀਤੀ।
English
Sanda and Marka went to the king to complain.
ਪ੍ਰਹਲਾਦ ਬੁਲਾਏ; ਬੇਗਿ ਧਾਇ ॥
prahalaad bulaae; beg dhaae |
Punjabi
ਹਲਕਾਰੇ ਨੂੰ ਆਖ ਕੇ ਕਿ ਪ੍ਰਹਿਲਾਦ ਮੇਰੇ ਕੋਲ ਛੇਤੀ ਪੁਜ ਜਾਵੇ, ਉਸ ਨੇ ਪ੍ਰਹਿਲਾਦ ਨੂੰ ਸੱਦ ਘੱਲਿਆ।
English
He sent for Prahlaad to come at once.
ਤੂ. ਰਾਮ ਕਹਨ ਕੀ ਛੋਡੁ ਬਾਨਿ ॥
too. raam kehan kee chhodd baan |
Punjabi
ਹਰਨਾਖਸ਼ ਨੇ ਪ੍ਰਹਿਲਾਦ ਨੂੰ ਆਖਿਆ, " ਤੂੰ ਪ੍ਰਭੂ ਦਾ ਨਾਮ ਉਚਾਰਨ ਕਰਨ ਦੀ ਆਦਤ ਨੂੰ ਤਿਆਗ ਦੇ।"
English
He said to him, "Stop uttering the Lord's Name.
ਤੁਝੁ ਤੁਰਤੁ ਛਡਾਊ; ਮੇਰੋ ਕਹਿਓ ਮਾਨਿ ॥੨॥
tujh turat chhaddaaoo; mero kahio maan |2|
Punjabi
ਜੇ ਤੂੰ ਮੇਰਾ ਆਖਿਆ ਮੰਨ ਲਵੇ, ਮੈਂ ਤੈਨੂੰ ਝੱਟ ਪਟ ਹੀ ਬੰਦਖਲਾਸ ਕਰ ਦਿਆਂਗਾ।
English
I shall release you at once, if you obey my words." ||2||
ਮੋ ਕਉ ਕਹਾ ਸਤਾਵਹੁ; ਬਾਰ ਬਾਰ ॥
mo kau kahaa sataavahu; baar baar |
Punjabi
ਪ੍ਰਹਿਲਾਦ ਨੇ ਉੱਤਰ ਦਿੱਤਾ-"ਤੂੰ ਮੈਨੂੰ ਮੁੜ ਮੁੜ ਕੇ ਕਿਉਂ ਤੰਗ ਕਰਦਾ ਹੈ?"
English
Prahlaad answered, "Why do you annoy me, over and over again?
ਪ੍ਰਭਿ ਜਲ ਥਲ ਗਿਰਿ ਕੀਏ ਪਹਾਰ ॥
prabh jal thal gir kee pahaar |
Punjabi
ਸੁਆਮੀ ਨੇ ਪਾਣੀ, ਸੁੱਕੀ ਧਰਤੀ, ਪਹਾੜੀਆਂ ਅਤੇ ਪਹਾੜ ਬਣਾਏ ਹਨ।
English
God created the water, land, hills and mountains.
ਇਕੁ ਰਾਮੁ. ਨ ਛੋਡਉ; ਗੁਰਹਿ ਗਾਰਿ ॥
eik raam. na chhoddau; gureh gaar |
Punjabi
ਮੈਂ ਇਕ ਪ੍ਰਭੂ ਨੂੰ ਨਹੀਂ ਤਿਆਗਾਗਾਂ, ਕਿਉਂ ਜੋ ਇਸ ਤਰ੍ਹਾਂ ਮੈਂ ਗੁਨਾਹਗਾਰ ਹੋ ਜਾਵਾਂਗਾ।
English
I shall not forsake the One Lord; if I did, I would be going against my Guru.
ਮੋ ਕਉ ਘਾਲਿ ਜਾਰਿ; ਭਾਵੈ ਮਾਰਿ ਡਾਰਿ ॥੩॥
mo kau ghaal jaar; bhaavai maar ddaar |3|
Punjabi
ਮੈਂ ਇਕ ਪ੍ਰਭੂ ਦੀ ਹੀ ਉਪਾਸ਼ਨਾ ਕਰਾਂਗਾ, ਭਾਵੇਂ ਤੂੰ ਮੈਨੂੰ ਅੱਗ ਵਿੱਚ ਸੁੱਟ ਦੇਵੇ ਜਾਂ ਮਾਰ ਦੇਵੇ।
English
You might as well throw me into the fire and kill me." ||3||
ਕਾਢਿ ਖੜਗੁ; ਕੋਪਿਓ ਰਿਸਾਇ ॥
kaadt kharrag; kopio risaae |
Punjabi
ਪਾਤਿਸ਼ਾਹ ਗੁੱਸੇ ਹੋ ਗਿਆ ਅਤੇ ਰੋਹ ਵਿੱਚ ਲੋਹਾ-ਲਾਖਾ ਹੋ ਉਸ ਨੇ ਆਪਣੀ ਤਲਵਾਰ ਧੂ ਕੇ ਆਖਿਆ,
English
The king became angry and drew his sword.
ਤੁਝ ਰਾਖਨਹਾਰੋ; ਮੋਹਿ ਬਤਾਇ ॥
tujh raakhanahaaro; mohi bataae |
Punjabi
ਤੂੰ ਮੈਨੂੰ ਵਿਖਾਲ! ਤੇਰੀ ਰੱਖਿਆ ਕਰਨ ਵਾਲਾ ਕਿੱਥੇ ਹੈ?
English
"Show me your protector now!"
ਪ੍ਰਭ ਥੰਭ ਤੇ ਨਿਕਸੇ; ਕੈ ਬਿਸਥਾਰ ॥
prabh thanbh te nikase; kai bisathaar |
Punjabi
ਵੱਡਾ ਸਰੂਪ ਧਾਰ ਕੇ ਪ੍ਰਭੂ ਥੰਮ੍ਹ ਵਿੱਚੋ ਬਾਹਰ ਨਿਕਲਿਆ।
English
So God emerged out of the pillar, and assumed a mighty form.
ਹਰਨਾਖਸੁ ਛੇਦਿਓ; ਨਖ ਬਿਦਾਰ ॥੪॥
haranaakhas chhedio; nakh bidaar |4|
Punjabi
ਉਸ ਨੇ ਆਪਣੇ ਨੇਹਾਂ ਨਾਲ ਪਾੜ ਕੇ ਹਰਨਾਖਸ਼ ਨੂੰ ਮਾਰ ਸੁੱਟਿਆ।
English
He killed Harnaakhash, tearing him apart with his nails. ||4||
ਓਇ ਪਰਮ ਪੁਰਖ; ਦੇਵਾਧਿ ਦੇਵ ॥
oe param purakh; devaadh dev |
Punjabi
ਉਸ ਦੇਵਤਿਆਂ ਦੇ ਵਾਹਿਗੁਰੂ ਸ਼ਰੋਮਣੀ ਸਾਹਿਬ ਨੇ,
English
The Supreme Lord God, the Divinity of the divine,
ਭਗਤਿ ਹੇਤਿ; ਨਰਸਿੰਘ ਭੇਵ ॥
bhagat het; narasingh bhev |
Punjabi
ਆਪਣੇ ਸੰਤ ਦੇ ਪ੍ਰੇਮ ਦੀ ਖਾਤਰ, ਮਨੁਸ਼-ਸ਼ੇਰ ਦਾ ਅਸਚਰਜ ਸਰੂਪ ਧਾਰਨ ਕਰ ਲਿਆ।
English
for the sake of His devotee, assumed the form of the man-lion.
ਕਹਿ ਕਬੀਰ; ਕੋ ਲਖੈ ਨ ਪਾਰ ॥
keh kabeer; ko lakhai na paar |
Punjabi
ਕਬੀਰ ਜੀ ਆਖਦੇ ਹਨ, ਕੋਈ ਭੀ ਸੁਆਮੀ ਦੇ ਓੜਕ ਨੂੰ ਨਹੀਂ ਜਾਣ ਸਕਦਾ।
English
Says Kabeer, no one can know the Lord's limits.
ਪ੍ਰਹਲਾਦ ਉਧਾਰੇ; ਅਨਿਕ ਬਾਰ ॥੫॥੪॥
prahalaad udhaare; anik baar |5|4|
Punjabi
ਉਸ ਨੇ ਪ੍ਰਹਿਲਾਦ ਵਰਗੇ ਸੰਤਾਂ ਦਾ ਅਨੇਕਾਂ ਦਫਾ ਪਾਰ ਉਤਾਰਾ ਕੀਤਾ ਹੈ।
English
He saves His devotees like Prahlaad over and over again. ||5||4||
ਇਸੁ ਤਨ ਮਨ ਮਧੇ; ਮਦਨ ਚੋਰ ॥
eis tan man madhe; madan chor |
Punjabi
ਇਸ ਦੇਹਿ ਅਤੇ ਚਿੱਤ ਅੰਦਰ, ਵਿਸ਼ੇ ਭੋਗ ਦਾ ਦੇਵਤਾ ਚੋਰ ਕਾਮਦੇਵ ਰਹਿੰਦਾ ਹੈ,
English
Within the body and mind are thieves like sexual desire,
ਜਿਨਿ; ਗਿਆਨ ਰਤਨੁ ਹਿਰਿ ਲੀਨ ਮੋਰ ॥
jin; giaan ratan hir leen mor |
Punjabi
ਜਿਸ ਨੇ ਮੇਰਾ ਬ੍ਰਹਮ ਵੀਚਾਰ ਦਾ ਜਵੇਹਰ ਚੋਰੀ ਕਰ ਲਿਆ ਹੈ।
English
which has stolen my jewel of spiritual wisdom.
ਮੈ ਅਨਾਥੁ; ਪ੍ਰਭ. ਕਹਉ ਕਾਹਿ ॥
mai anaath; prabh. khau kaeh |
Punjabi
ਮੈਂ ਇਕ ਯਤੀਮ ਹਾਂ, ਹੇ ਪ੍ਰਭੂ! ਮੈਂ ਕੀਹਦੇ ਕੋਲ ਆਪਣੀ ਸ਼ਿਕਾਇਤ ਕਰਾਂ?
English
I am a poor orphan, O God; unto whom should I complain?
ਕੋ ਕੋ. ਨ ਬਿਗੂਤੋ; ਮੈ ਕੋ ਆਹਿ ॥੧॥
ko ko. na bigooto; mai ko aaeh |1|
Punjabi
ਵਿਸ਼ੇ ਵੇਗ ਨੇ ਕਿਸ ਕਿਸ ਨੂੰ ਬਰਬਾਦ ਨਹੀਂ ਕੀਤਾ? ਇਸ ਦੇ ਅੱਗੇ ਮੈਂ ਕੀ ਹਾਂ?
English
Who has not been ruined by sexual desire? What am I? ||1||
ਮਾਧਉ ਦਾਰੁਨ ਦੁਖੁ; ਸਹਿਓ. ਨ ਜਾਇ ॥
maadhau daarun dukh; sahio. na jaae |
Punjabi
ਹੇ ਮੇਰੇ ਸੁਆਮੀ! ਇਹ ਭਿਆਨਕ ਪੀੜ ਮੈਂ ਸਹਾਰ ਨਹੀਂ ਸਕਦਾ।
English
O Lord, I cannot endure this agonizing pain.
ਮੇਰੋ ਚਪਲ ਬੁਧਿ ਸਿਉ; ਕਹਾ ਬਸਾਇ ॥੧॥ ਰਹਾਉ ॥
mero chapal budh siau; kahaa basaae |1| rahaau |
Punjabi
ਮੇਰੇ ਚੰਚਲ ਮਨ ਦਾ ਕਾਮਦੇਵ ਅੱਗੇ ਕੀ ਜ਼ੋਰ ਹੈ? ਠਹਿਰਾਉ।
English
What power does my fickle mind have against it? ||1||Pause||
ਸਨਕ ਸਨੰਦਨ; ਸਿਵ ਸੁਕਾਦਿ ॥
sanak sanandan; siv sukaad |
Punjabi
ਸਨਕ, ਸਨੰਦਨ, ਸ਼ਿਵਜੀ, ਸੁਕਦੇਵ,
English
Sanak, Sanandan, Shiva and Suk Dayv
ਨਾਭਿ ਕਮਲ; ਜਾਨੇ ਬ੍ਰਹਮਾਦਿ ॥
naabh kamal; jaane brahamaad |
Punjabi
ਕੰਵਲ ਦੀ ਧੁੰਨੀ ਤੋਂ ਪੈਦਾ ਹੋਇਆ ਹੋਇਆ ਬ੍ਰਹਮਾ,
English
were born out of Brahma's naval chakra.
ਕਬਿ ਜਨ; ਜੋਗੀ ਜਟਾਧਾਰਿ ॥
kab jan; jogee jattaadhaar |
Punjabi
ਕਵੀਸ਼ਰ ਲੋਕ, ਯੋਗੀ ਅਤੇ ਵਾਲਾ ਦੀਆਂ ਲਿਟਾਂ ਧਾਰਨ ਕਰਨ ਵਾਲਿਆਂ,
English
The poets and the Yogis with their matted hair
ਸਭ ਆਪਨ ਅਉਸਰ; ਚਲੇ ਸਾਰਿ ॥੨॥
sabh aapan aausar; chale saar |2|
Punjabi
ਸਾਰਿਆਂ ਨੇ ਆਪਣੀ ਅਵਸਥਾ ਖ਼ਬਰਦਾਰੀ ਨਾਲ ਬਤੀਤ ਕੀਤੀ।
English
all lived their lives with good behavior. ||2||
ਤੂ ਅਥਾਹੁ; ਮੋਹਿ. ਥਾਹ ਨਾਹਿ ॥
too athaahu; mohi. thaah naeh |
Punjabi
ਤੂੰ ਹੇ ਸੁਆਮੀ! ਬੇਇਨਤਹਾ ਹੈਂ। ਮੈਂ ਤੇਰੀ ਡੂੰਘਾਈ ਨੂੰ ਨਹੀਂ ਜਾਣ ਸਕਦਾ।
English
You are Unfathomable; I cannot know Your depth.
ਪ੍ਰਭ ਦੀਨਾ ਨਾਥ; ਦੁਖੁ ਕਹਉ ਕਾਹਿ ॥
prabh deenaa naath; dukh khau kaeh |
Punjabi
ਹੇ ਮਸਕੀਨਾਂ ਦੇ ਮਾਲਕ ਪ੍ਰਭੂ! ਮੈਂ ਆਪਣੇ ਦੁਖੜੇ ਤੇਰੇ ਬਗੈਰ ਹੋਰ ਕਿਸ ਨੂੰ ਦੱਸਾਂ?
English
O God, Master of the meek, unto whom should I tell my pains?
ਮੋਰੋ ਜਨਮ ਮਰਨ ਦੁਖੁ; ਆਥਿ ਧੀਰ ॥
moro janam maran dukh; aath dheer |
Punjabi
ਮੇਰੇ ਮਾਲਕ! ਤੂੰ ਮੇਰੀ ਜੰਮਣ ਤੇ ਮਰਨ ਦੀ ਪੀੜ ਨਵਿਰਤ ਕਰ ਦੇ ਅਤੇ ਮੈਨੂੰ ਠੰਡ-ਚੈਨ ਪਰਦਾਨ ਕਰ।
English
Please rid me of the pains of birth and death, and bless me with peace.
ਸੁਖ ਸਾਗਰ; ਗੁਨ ਰਉ ਕਬੀਰ ॥੩॥੫॥
sukh saagar; gun rau kabeer |3|5|
Punjabi
ਕਬੀਰ ਪ੍ਰਸੰਨਤਾ ਦੇ ਸਮੁੰਦਰ ਵਾਹਿਗੁਰੂ ਦੀਆਂ ਸਿਫਤਾਂ ਉਚਾਰਨ ਕਰਦਾ ਹੈ।
English
Kabeer utters the Glorious Praises of God, the Ocean of peace. ||3||5||
ਨਾਇਕੁ ਏਕੁ; ਬਨਜਾਰੇ ਪਾਚ ॥
naaeik ek; banajaare paach |
Punjabi
ਕੇਵਲ ਇਕ ਹੈ ਸ਼ਾਹੂਕਾਰ, ਅਤੇ ਪੰਜ ਵਾਪਾਰੀ,
English
There is one merchant and five traders.
ਬਰਧ ਪਚੀਸਕ; ਸੰਗੁ ਕਾਚ ॥
baradh pacheesak; sang kaach |
Punjabi
ਜੋ ਪਚੀਆਂ ਬਲਦਾਂ ਉਤੇ ਝੂਠਾ ਸੁਦਾਗਰੀ ਦਾ ਮਾਲ ਆਪਣੇ ਨਾਲ ਨਹੀਂ ਜਾਂਦੇ ਹਨ।
English
The twenty-five oxen carry false merchandise.
ਨਉ ਬਹੀਆਂ; ਦਸ ਗੋਨਿ ਆਹਿ ॥
nau baheean; das gon aaeh |
Punjabi
ਦਸ ਬੋਰੀਆਂ ਹਨ ਅਤੇ ਉਨ੍ਹਾਂ ਨੂੰ ਚੁੱਕਣ ਨਹੀਂ ਨੌ ਬਾਂਸ।
English
There are nine poles which hold the ten bags.
ਕਸਨਿ ਬਹਤਰਿ; ਲਾਗੀ ਤਾਹਿ ॥੧॥
kasan bahatar; laagee taeh |1|
Punjabi
ਉਹ ਦੇਹਿ ਬਹੱਤਰ ਰੱਸਿਆਂ ਨਾਲ ਬੱਝੀ ਹੋਈ ਹੈ।
English
The body is tied by the seventy-two ropes. ||1||
ਮੋਹਿ ਐਸੇ ਬਨਜ ਸਿਉ; ਨਹੀਨ ਕਾਜੁ ॥
mohi aise banaj siau; naheen kaaj |
Punjabi
ਇਹੋ ਜਿਹੇ ਵਾਪਾਰ ਨਾਲ ਮੇਰਾ ਕੋਈ ਵਾਸਤਾ ਨਹੀਂ।
English
I don't care at all about such commerce.