Ang 1196
ਨਾਰਾਇਣੁ ਸੁਪ੍ਰਸੰਨ ਹੋਇ; ਤ ਸੇਵਕੁ ਨਾਮਾ ॥੩॥੧॥
naaraaein suprasan hoe; ta sevak naamaa |3|1|
Punjabi
ਜੇਕਰ ਸੁਆਮੀ ਨਾਮੇ ਤੇ ਖੁਸ਼ ਹੋ ਜਾਏ, ਕੇਵਲ ਤਦ ਹੀ ਉਹ ਉਸ ਦਾ ਸੱਚਾ ਗੋਲਾ ਬਣੇਗਾ।
English
If the Lord were totally pleased, then He would let Naam Dayv be His servant. ||3||1||
ਲੋਭ ਲਹਰਿ. ਅਤਿ ਨੀਝਰ ਬਾਜੈ ॥ ਕਾਇਆ ਡੂਬੈ, ਕੇਸਵਾ ॥੧॥
lobh lehar. at neejhar baajai | kaaeaa ddoobai, kesavaa |1|
Punjabi
ਲਾਲਚ ਦੇ ਵੱਡੇ ਤ੍ਰੰਗ ਇਕਰਸ ਗੂੰਜ ਰਹੇ ਹਨ। ਮੇਰੀ ਦੇਹਿ ਉਹਨਾਂ ਅੰਦਰ ਡੁਬ ਰਹੀ ਹੈ, ਹੇ ਮੇਰੇ ਸੁਆਮੀ!
English
The tidal waves of greed constantly assault me. My body is drowning, O Lord. ||1||
ਸੰਸਾਰੁ ਸਮੁੰਦੇ; ਤਾਰਿ ਗੋੁਬਿੰਦੇ ॥ ਤਾਰਿ ਲੈ; ਬਾਪ ਬੀਠੁਲਾ ॥੧॥ ਰਹਾਉ ॥
sansaar samunde; taar guobinde | taar lai; baap beetthulaa |1| rahaau |
Punjabi
ਮੈਨੂੰ ਜਗਤ ਸਮੁੰਦਰਾਂ ਤੋਂ ਪਾਰ ਕਰ ਦੇ ਹੇ ਜਗਤ ਦੇ ਸੁਆਮੀ! ਮੈਨੂੰ ਜਗਤ ਸਮੁੰਦਰਾਂ ਤੋਂ ਪਾਰ ਕਰ ਦੇ ਹੈ ਮੇਰੇ ਪਿਆਰੇ ਪਿਤਾ! ਠਹਿਰਾਉ।
English
Please carry me across the world-ocean, O Lord of the Universe. Carry me across, O Beloved Father. ||1||Pause||
ਅਨਿਲ ਬੇੜਾ; ਹਉ ਖੇਵਿ. ਨ ਸਾਕਉ ॥ ਤੇਰਾ ਪਾਰੁ. ਨ ਪਾਇਆ, ਬੀਠੁਲਾ ॥੨॥
anil berraa; hau khev. na saakau | teraa paar. na paaeaa, beetthulaa |2|
Punjabi
ਇਸ ਸਝੱਖੜ ਵਿੱਚ, ਮੈਂ ਜਹਾਜ਼ ਨੂੰ ਚਲਾ ਨਹੀਂ ਸਕਦਾ। ਮੇਰਾ ਪਰਲਾ ਕਿਨਾਰਾ, ਮੈਂ ਪਾ ਨਹੀਂ ਸਕਦਾ, ਹੇ ਮੇਰੇ ਪਿਆਰਿਆ!
English
I cannot steer my ship in this storm. I cannot find the other shore, O Beloved Lord. ||2||
ਹੋਹੁ ਦਇਆਲੁ, ਸਤਿਗੁਰੁ ਮੇਲਿ ਤੂ; ਮੋ ਕਉ. ॥ ਪਾਰਿ ਉਤਾਰੇ ਕੇਸਵਾ ॥੩॥
hohu deaal, satigur mel too; mo kau. | paar utaare kesavaa |3|
Punjabi
ਤੂੰ ਮਇਆਵਾਨ ਹੋ ਜਾ ਤੇ ਮੈਨੂੰ ਸੱਚੇ ਗੁਰਾਂ ਨਾਲ ਮਿਲਾ ਦੇ, ਅਤੇ ਮੇਰਾ ਪਾਰ ਉਤਾਰਾ ਕਰ ਦੇ, ਹੇ ਸੁੰਦਰ ਕੇਸਾਂ ਵਾਲੇ ਸੁਆਮੀ!
English
Please be merciful, and unite me with the True Guru; Carry me across, O Lord. ||3||
ਨਾਮਾ ਕਹੈ; ਹਉ ਤਰਿ ਭੀ. ਨ ਜਾਨਉ ॥ ਮੋ ਕਉ. ਬਾਹ ਦੇਹਿ, ਬਾਹ ਦੇਹਿ; ਬੀਠੁਲਾ ॥੪॥੨॥
naamaa kahai; hau tar bhee. na jaanau | mo kau. baah dehi, baah dehi; beetthulaa |4|2|
Punjabi
ਨਾਮਾ ਆਖਦਾ ਹੈ, ਮੈਨੂੰ ਤਰਨਾ ਵੀ ਨਹੀਂ ਆਉਂਦਾ, ਤੂੰ ਮੈਨੂੰ ਆਪਣੀ ਬਾਂਹ ਫੜਾ, ਤੂੰ ਮੈਨੂੰ ਆਪਣੀ ਬਾਂਹ ਫੜਾ, ਹੇ ਪ੍ਰੀਤਮ!
English
Says Naam Dayv, I do not know how to swim. Give me Your Arm, give me Your Arm, O Beloved Lord. ||4||2||
ਸਹਜ ਅਵਲਿ, ਧੂੜਿ ਮਣੀ; ਗਾਡੀ ਚਾਲਤੀ ॥
sehaj aval, dhoorr manee; gaaddee chaalatee |
Punjabi
ਪਹਿਲਾਂ ਘੱਟੇ ਮਿੱਟੀ ਦੀ ਲੱਦੀ ਹੋਈ ਦੇਹਿ ਦੀ ਗੱਡੀ ਹੌਲੀ ਹੌਲੀ ਚਲਦੀ ਹੈ।
English
Slowly at first, the body-cart loaded with dust starts to move.
ਪੀਛੈ ਤਿਨਕਾ ਲੈ ਕਰਿ; ਹਾਂਕਤੀ ॥੧॥
peechhai tinakaa lai kar; haankatee |1|
Punjabi
ਮਗਰੋਂ, ਜਦ ਨਾਮ ਦੀ ਸੋਟੀ ਲੈ ਕੇ ਇਹ ਅਗਾਂਹ ਨੂੰ ਹੱਕੀ ਜਾਂਦੀ ਹੈ,
English
Later, it is driven on by the stick. ||1||
ਜੈਸੇ ਪਨਕਤ; ਥ੍ਰੂਟਿਟਿ ਹਾਂਕਤੀ ॥
jaise panakat; thraoottitt haankatee |
Punjabi
ਤਾਂ ਇਹ ਟਿੱਡੀ ਦੀ ਧੱਕੀ ਹੋਈ ਗੋਹੇ ਦੀ ਗੋਲੀ ਦੀ ਤਰ੍ਹਾਂ ਦੌੜਦੀ ਹੈ।
English
The body moves along like the ball of dung, driven on by the dung-beetle.
ਸਰਿ ਧੋਵਨ ਚਾਲੀ; ਲਾਡੁਲੀ ॥੧॥ ਰਹਾਉ ॥
sar dhovan chaalee; laaddulee |1| rahaau |
Punjabi
ਪਿਆਰੀ ਆਤਮਾ ਨ੍ਹਾਉਣ ਨਹੀਂ ਸਰੋਵਰ ਨੂੰ ਜਾਂਦਾ ਹੈ। ਠਹਿਰਾਉ।
English
The beloved soul goes down to the pool to wash itself clean. ||1||Pause||
ਧੋਬੀ ਧੋਵੈ; ਬਿਰਹ ਬਿਰਾਤਾ ॥
dhobee dhovai; birah biraataa |
Punjabi
ਓਥੇ ਗੁਰੂ ਜੀ ਧੋਬੀ, ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਆਤਮਾ ਨੂੰ ਧੋਦੇ ਹਨ।
English
The washerman washes, imbued with the Lord's Love.
ਹਰਿ ਚਰਨ; ਮੇਰਾ ਮਨੁ ਰਾਤਾ ॥੨॥
har charan; meraa man raataa |2|
Punjabi
ਮੇਰਾ ਚਿੱਤ ਵਾਹਿਗੁਰੂ ਦੇ ਪੈਰਾਂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।
English
My mind is imbued with the Lord's Lotus Feet. ||2||
ਭਣਤਿ ਨਾਮਦੇਉ; ਰਮਿ ਰਹਿਆ ॥
bhanat naamadeo; ram rahiaa |
Punjabi
ਨਾਮਦੇਵ ਜੀ ਆਖਦੇ ਹਨ, "ਹੇ ਪ੍ਰਭੂ ਤੂੰ ਹਰ ਥਾਂ ਵਿਆਪਕ ਹੋ ਰਿਹਾ ਹੈ।
English
Prays Naam Dayv, O Lord, You are All-pervading.
ਅਪਨੇ ਭਗਤ ਪਰ; ਕਰਿ ਦਇਆ ॥੩॥੩॥
apane bhagat par; kar deaa |3|3|
Punjabi
ਤੂੰ ਆਪਣੇ ਸਾਧੂ ਉਤੇ ਰਹਿਮਤ ਧਾਰ।
English
Please be kind to Your devotee. ||3||3||
ਬਸੰਤੁ ਬਾਣੀ ਰਵਿਦਾਸ ਜੀ ਕੀ ॥
basant baanee ravidaas jee kee |
Punjabi
ਬਸੰਤ। ਸ਼ਬਦ ਰਵਿਦਾਸ ਜੀ ਦੇ।
English
Basant, The Word Of Ravi Daas Jee:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਤੁਝਹਿ ਸੁਝੰਤਾ; ਕਛੂ ਨਾਹਿ ॥
tujheh sujhantaa; kachhoo naeh |
Punjabi
ਤੂੰ ਕੁਝ ਭੀ ਨਹੀਂ ਜਾਣਦਾ, ਹੇ ਇਨਸਾਨ!
English
You know nothing.
ਪਹਿਰਾਵਾ ਦੇਖੇ; ਊਭਿ ਜਾਹਿ ॥
pahiraavaa dekhe; aoobh jaeh |
Punjabi
ਆਪਣੀ ਪੁਸ਼ਾਕ ਨੂੰ ਵੇਖ, ਤੂੰ ਆਪਣੇ ਆਪ ਤੇ ਹੰਕਾਰ ਕਰਦਾ ਹੈਂ।
English
Seeing your clothes, you are so proud of yourself.
ਗਰਬਵਤੀ ਕਾ; ਨਾਹੀ ਠਾਉ ॥
garabavatee kaa; naahee tthaau |
Punjabi
ਹੰਕਾਰੀ ਹੋਈ ਪਤਨੀ ਨੂੰ ਉਸ ਦੇ ਸੁਆਮੀ ਦੀ ਹਜ਼ੂਰੀ ਅੰਦਰ ਕੋਈ ਥਾਂ ਨਹੀਂ ਮਿਲਦੀ।
English
The proud bride shall not find a place with the Lord.
ਤੇਰੀ ਗਰਦਨਿ ਊਪਰਿ; ਲਵੈ ਕਾਉ ॥੧॥
teree garadan aoopar; lavai kaau |1|
Punjabi
ਤੇਰੀ ਧੋਣ ਉਤੇ ਮੌਤ ਦਾ ਕਾਂ ਕੁਰਲਾਉਂਦਾ ਹੈ।
English
Above your head, the crow of death is cawing. ||1||
ਤੂ ਕਾਂਇ ਗਰਬਹਿ; ਬਾਵਲੀ ॥
too kaane garabeh; baavalee |
Punjabi
ਤੂੰ ਕਿਉਂ ਹੰਕਾਰ ਕਰਦੀ ਹੈ, ਨੀ ਕਮਲੀਏ ਮਹੇਲੀਏ?
English
Why are you so proud? You are insane.
ਜੈਸੇ. ਭਾਦਉ ਖੂੰਬਰਾਜੁ; ਤੂ ਤਿਸ ਤੇ ਖਰੀ ਉਤਾਵਲੀ ॥੧॥ ਰਹਾਉ ॥
jaise. bhaadau khoonbaraaj; too tis te kharee utaavalee |1| rahaau |
Punjabi
ਭਾਦੋ ਦੇ ਮਹੀਨੇ ਦੀ ਵਡੀ ਖੁੰਬ ਦੀ ਮਾਨੰਦ, ਤੂੰ ਉਸ ਨਾਲੋ ਭੀ ਬਹੁਤਾ ਛੇਤੀ ਉਡ ਪੁਡ ਜਾਣ ਵਾਲੀ ਹੈ। ਠਹਿਰਾਉ।
English
Even the mushrooms of summer live longer than you. ||1||Pause||
ਜੈਸੇ ਕੁਰੰਕ; ਨਹੀ ਪਾਇਓ ਭੇਦੁ ॥
jaise kurank; nahee paaeo bhed |
Punjabi
ਜਿਸ ਤਰ੍ਹਾਂ ਹਰਣ ਇਸ ਭੇਤ ਨੂੰ ਨਹੀਂ ਜਾਣਦਾ,
English
The deer does not know the secret;
ਤਨਿ ਸੁਗੰਧ; ਢੂਢੈ ਪ੍ਰਦੇਸੁ ॥
tan sugandh; dtoodtai prades |
Punjabi
ਕਿ ਕਸਤੂਰੀ ਦੀ ਖੁਸ਼ਬੂ ਉਸ ਦੇ ਸਰੀਰ ਵਿੱਚ ਹੀ ਹੈ ਅਤੇ ਉਹ ਇਸ ਨੂੰ ਬਾਹਰਵਾਰ ਭਾਲਦਾ ਹੈ, ਏਸੇ ਤਰ੍ਹਾਂ ਹੀ ਪ੍ਰਭੂ ਪ੍ਰਾਣੀ ਦੇ ਅੰਦਰ ਹੀ ਹੈ।
English
the musk is within its own body, but it searches for it outside.
ਅਪ ਤਨ ਕਾ; ਜੋ ਕਰੇ ਬੀਚਾਰੁ ॥
ap tan kaa; jo kare beechaar |
Punjabi
ਜੋ ਕੋਈ ਆਪਣੀ ਦੇਹਿ ਨੂੰ ਸਮਝਦਾ ਹੈ,
English
Whoever reflects on his own body
ਤਿਸੁ. ਨਹੀ ਜਮਕੰਕਰੁ ਕਰੇ ਖੁਆਰੁ ॥੨॥
tis. nahee jamakankar kare khuaar |2|
Punjabi
ਉਸ ਨੂੰ ਮੌਤ ਦਾ ਦੂਤ ਖੱਜਲ-ਖੁਆਰ ਨਹੀਂ ਕਰਦਾ।
English
- the Messenger of Death does not abuse him. ||2||
ਪੁਤ੍ਰ ਕਲਤ੍ਰ ਕਾ; ਕਰਹਿ ਅਹੰਕਾਰੁ ॥
putr kalatr kaa; kareh ahankaar |
Punjabi
ਬੰਦਾ ਆਪਣੇ ਲੜਕਿਆਂ ਅਤੇ ਪਤਨੀ ਦਾ ਹੰਕਾਰ ਕਰਦਾ ਹੈ,
English
The man is so proud of his sons and his wife;
ਠਾਕੁਰੁ. ਲੇਖਾ ਮਗਨਹਾਰੁ ॥
tthaakur. lekhaa maganahaar |
Punjabi
ਪ੍ਰੰਤੂ ਪ੍ਰਭੂ ਉਸ ਪਾਸੋਂ ਹੀ ਹਿਸਾਬ ਕਿਤਾਬ ਲਵੇਗਾ।
English
his Lord and Master shall call for his account.
ਫੇੜੇ ਕਾ ਦੁਖੁ ਸਹੈ ਜੀਉ ॥
ferre kaa dukh sahai jeeo |
Punjabi
ਬੰਦਾ ਕੀਤੇ ਹੋਏ ਕਰਮਾਂ ਦੇ ਬਦਲੇ ਤਕਲੀਫ ਉਠਾਉਂਦਾ ਹੈ।
English
The soul suffers in pain for the actions it has committed.
ਪਾਛੇ ਕਿਸਹਿ ਪੁਕਾਰਹਿ; ਪੀਉ ਪੀਉ ॥੩॥
paachhe kiseh pukaareh; peeo peeo |3|
Punjabi
ਮਗਰੋਂ ਤੂੰ ਹੇ ਬੰਦੇ! ਕਿਸ ਨੂੰ ਕਹੇਗਾਂ ਹੇ ਪ੍ਰੀਤਮ ਪ੍ਰਭੂ! ਪ੍ਰੀਤਮ ਪ੍ਰਭੂ, ਤੂੰ ਮੇਰੀ ਰੱਖਿਆ ਕਰ?"
English
Afterwards, whom shall you call, "Dear, Dear." ||3||
ਸਾਧੂ ਕੀ; ਜਉ ਲੇਹਿ ਓਟ ॥
saadhoo kee; jau lehi ott |
Punjabi
ਜੇਕਰ ਤੂੰ ਸੰਤ ਦੀ ਪਨਾਹ ਲੈ ਲਵੇ ਤਾਂ,
English
If you seek the Support of the Holy,
ਤੇਰੇ ਮਿਟਹਿ ਪਾਪ ਸਭ; ਕੋਟਿ ਕੋਟਿ ॥
tere mitteh paap sabh; kott kott |
Punjabi
ਤੇਰੇ ਕ੍ਰੋੜਾਂ ਉਤੇ ਕ੍ਰੋੜਾਂ ਕਸਮਲ ਸਮੂਹ ਹੀ ਮਿਟ ਜਾਣਗੇ।
English
millions upon millions of your sins shall be totally erased.
ਕਹਿ ਰਵਿਦਾਸ; ਜੋੁ ਜਪੈ ਨਾਮੁ ॥
keh ravidaas; juo japai naam |
Punjabi
ਰਵਿਦਾਸ ਜੀ ਆਖਦੇ ਹਨ, ਜੋ ਕੋਈ ਪ੍ਰਭੂ ਦੇ ਨਾਮ ਦਾ ਉਚਾਰਨ ਕਰਦਾ ਹੈ,
English
Says Ravi Daas, one who chants the Naam, the Name of the Lord,
ਤਿਸੁ ਜਾਤਿ ਨ ਜਨਮੁ. ਨ ਜੋਨਿ ਕਾਮੁ ॥੪॥੧॥
tis jaat na janam. na jon kaam |4|1|
Punjabi
ਉਸ ਦਾ ਜਾਤੀ, ਪੈਦਾਇਸ਼ ਅਤੇ ਜੂਨੀਆਂ ਨਾਲ ਕੋਈ ਵਾਸਤਾ ਨਹੀਂ।
English
is not concerned with social class, birth and rebirth. ||4||1||
ਬਸੰਤੁ ਕਬੀਰ ਜੀਉ ॥
basant kabeer jeeo |
Punjabi
ਬਸੰਤ ਕਬੀਰ ਜੀ।
English
Basant, Kabeer Jee:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਸੁਰਹ ਕੀ ਜੈਸੀ; ਤੇਰੀ ਚਾਲ ॥
surah kee jaisee; teree chaal |
Punjabi
ਤੇਰੀ ਟੋਰ ਗਾਂ ਵਰਗੀ ਹੈ, ਹੇ ਬੰਦੇ!
English
You walk like a cow.
ਤੇਰੀ ਪੂੰਛਟ ਊਪਰਿ; ਝਮਕ ਬਾਲ ॥੧॥
teree poonchhatt aoopar; jhamak baal |1|
Punjabi
ਤੇਰੀ ਪੂਛ ਉਪਰ ਦੇ ਵਾਲ ਚਮਕੀਲੇ ਹਨ।
English
The hair on your tail is shiny and lustrous. ||1||
ਇਸ ਘਰ ਮਹਿ ਹੈ; ਸੁ ਤੂ ਢੂੰਢਿ ਖਾਹਿ ॥
eis ghar meh hai; su too dtoondt khaeh |
Punjabi
ਜੋ ਕੁਛ ਇਸ ਝੁੱਗੇ ਵਿੱਚ ਹੈ, ਉਸ ਨੂੰ ਤੂੰ ਲੱਭ ਕੇ ਖਾ ਲੈ।
English
Look around, and eat anything in this house.
ਅਉਰ ਕਿਸ ਹੀ ਕੇ; ਤੂ ਮਤਿ ਹੀ ਜਾਹਿ ॥੧॥ ਰਹਾਉ ॥
aaur kis hee ke; too mat hee jaeh |1| rahaau |
Punjabi
ਕਿਸੇ ਹੋਰਸ ਝੁੱਗੇ ਵਿੱਚ ਤੂੰ ਨਾਂ ਜਾ। ਠਹਿਰਾਉ।
English
But do not go out to any other. ||1||Pause||
ਚਾਕੀ ਚਾਟਹਿ; ਚੂਨੁ ਖਾਹਿ ॥
chaakee chaatteh; choon khaeh |
Punjabi
ਤੂੰ ਚੱਕੀ ਨੂੰ ਚੱਟਦਾ ਅਤੇ ਆਟੇ ਨੂੰ ਖਾਂਦਾ ਹੈ।
English
You lick the grinding bowl, and eat the flour.
ਚਾਕੀ ਕਾ ਚੀਥਰਾ; ਕਹਾਂ ਲੈ ਜਾਹਿ ॥੨॥
chaakee kaa cheetharaa; kahaan lai jaeh |2|
Punjabi
ਤੂੰ ਚੱਕੀ ਦੇ ਪਰੋਲੇ ਨੂੰ ਕਿਥੇ ਲੈ ਚਲਿਆ ਹੈ?
English
Where have you taken the kitchen rags? ||2||
ਛੀਕੇ ਪਰ; ਤੇਰੀ ਬਹੁਤੁ ਡੀਠਿ ॥
chheeke par; teree bahut ddeetth |
Punjabi
ਲਟਕਦੀ ਹੋਈ ਟੋਕਰੀ ਉਤੇ ਤੂੰ ਘਣੇਰੀ ਨਿਗ੍ਹਾ ਗੱਡੀ ਹੋਈ ਹੈ।
English
Your gaze is fixed on the basket in the cupboard.
ਮਤੁ ਲਕਰੀ ਸੋਟਾ; ਤੇਰੀ ਪਰੈ ਪੀਠਿ ॥੩॥
mat lakaree sottaa; teree parai peetth |3|
Punjabi
ਖ਼ਬਰਦਾਰ ਹੋ, ਕਿ ਕਿਤੇ ਲਾਠੀ ਜਾ ਡੰਡਾ ਤੇਰੀ ਕੰਡ ਤੇ ਨਾਂ ਠੁੱਕੇ।
English
Watch out - a stick may strike you from behind. ||3||
ਕਹਿ ਕਬੀਰ; ਭੋਗ ਭਲੇ ਕੀਨ ॥
keh kabeer; bhog bhale keen |
Punjabi
ਕਬੀਰ ਜੀ ਆਖਦੇ ਹਨ, ਹੇ ਬੰਦੇ! ਤੂੰ ਬਹੁਤ ਜਿਆਦਾ ਭੋਗ-ਬਿਲਾਸ ਕੀਤੇ ਹਨ।
English
Says Kabeer, you have over-indulged in your pleasures.
ਮਤਿ ਕੋਊ ਮਾਰੈ ਈਂਟ ਢੇਮ ॥੪॥੧॥
mat koaoo maarai eentt dtem |4|1|
Punjabi
ਧਿਆਨ ਕਰ, ਮਤੇ ਕੋਈ ਜਣਾ, ਤੈਨੂੰ ਇੱਟ ਜਾਂ ਡਲਾ ਕੱਢ ਮਾਰੇ।
English
Watch out - someone may throw a brick at you. ||4||1||