Ang 1197
ਰਾਗੁ ਸਾਰਗ ਚਉਪਦੇ ਮਹਲਾ ੧ ਘਰੁ ੧ ॥
raag saarag chaupade mahalaa 1 ghar 1 |
Punjabi
ਰਾਗ ਸਾਰੰਗ। ਚਉਪਦੇ। ਪਹਿਲੀ ਪਾਤਿਸ਼ਾਹੀ।
English
Raag Saarang, Chau-Padhay, First Mehl, First House:
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ik oankaar sat naam karataa purakh nirbhau niravair akaal moorat ajoonee saibhan gur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਅਪੁਨੇ ਠਾਕੁਰ ਕੀ; ਹਉ ਚੇਰੀ ॥
apune tthaakur kee; hau cheree |
Punjabi
ਮੈਂ ਆਪਣੇ ਸੁਆਮੀ ਦੀ ਟਹਿਲਣ ਹਾਂ।
English
I am the hand-maiden of my Lord and Master.
ਚਰਨ ਗਹੇ ਜਗਜੀਵਨ ਪ੍ਰਭ ਕੇ; ਹਉਮੈ ਮਾਰਿ ਨਿਬੇਰੀ ॥੧॥ ਰਹਾਉ ॥
charan gahe jagajeevan prabh ke; haumai maar niberee |1| rahaau |
Punjabi
ਮੈਂ ਜਗਤ ਦੀ ਜਿੰਦ-ਜਾਨ, ਆਪਣੇ ਸੁਆਮੀ ਦੇ ਪੈਰ ਪਕੜੇ ਹਨ, ਜਿਸਨੇ ਮੇਰੀ ਸਵੈ-ਹੰਗਤਾ ਨੂੰ ਮਾਰ ਮੁਕਾ ਦਿੱਤਾ ਹੈ। ਠਹਿਰਾਉ।
English
I have grasped the Feet of God, the Life of the world. He has killed and eradicated my egotism. ||1||Pause||
ਪੂਰਨ ਪਰਮ ਜੋਤਿ ਪਰਮੇਸਰ; ਪ੍ਰੀਤਮ ਪ੍ਰਾਨ ਹਮਾਰੇ ॥
pooran param jot paramesar; preetam praan hamaare |
Punjabi
ਸਰਬ-ਵਿਆਪਕ ਮਹਾਨ ਪ੍ਰਕਾਸ਼ ਸਰੂਪ ਅਤੇ ਪਿਆਰਾ ਪਾਰਬ੍ਰਹਮ, ਮੇਰੀ ਜਿੰਦ-ਜਾਨ ਹੈ।
English
He is the Perfect, Supreme Light, the Supreme Lord God, my Beloved, my Breath of Life.
ਮੋਹਨ. ਮੋਹਿ ਲੀਆ ਮਨੁ ਮੇਰਾ; ਸਮਝਸਿ ਸਬਦੁ ਬੀਚਾਰੇ ॥੧॥
mohan. mohi leea man meraa; samajhas sabad beechaare |1|
Punjabi
ਮੋਹਤ ਕਰ ਲੈਣ ਵਾਲੇ ਮਾਲਕ ਨੇ ਮੇਰੀ ਮਨੂਏ ਨੂੰ ਮੋਹਤ ਕਰ ਲਿਆ ਹੈ ਅਤੇ ਗੁਰਾਂ ਦੀ ਬਾਣੀ ਦੀ ਸੋਚ-ਵਿਚਾਰ ਕਰਨ ਦੁਆਰਾ, ਇਸ ਨੂੰ ਆਪਣੇ ਮਾਲਕ ਦੀ ਸਮਝ ਪੈਦੀ ਹੈ।
English
The Fascinating Lord has fascinated my mind; contemplating the Word of the Shabad, I have come to understand. ||1||
ਮਨਮੁਖ ਹੀਨ ਹੋਛੀ ਮਤਿ ਝੂਠੀ; ਮਨਿ ਤਨਿ ਪੀਰ ਸਰੀਰੇ ॥
manamukh heen hochhee mat jhootthee; man tan peer sareere |
Punjabi
ਸ਼ੁਹਦੀ ਅਤੇ ਕੂੜੀ ਹੈ ਸਮਝ ਨਿਕੰਮੇ ਆਪ-ਹੁਦਰੇ ਪੁਰਸ਼ ਦੀ। ਉਸ ਦੇ ਚਿੱਤ ਅਤੇ ਦੇਹਿ ਦੇ ਢਾਂਚੇ ਨੂੰ ਪੀੜ ਨੇ ਪਕੜਿਆ ਹੋਇਆ ਹੈ।
English
The worthless self-willed manmukh, with false and shallow understanding - his mind and body are held in pain's grip.
ਜਬ ਕੀ. ਰਾਮ ਰੰਗੀਲੈ ਰਾਤੀ; ਰਾਮ ਜਪਤ. ਮਨ ਧੀਰੇ ॥੨॥
jab kee. raam rangeelai raatee; raam japat. man dheere |2|
Punjabi
ਜਿਸ ਵੇਲੇ ਦੀ ਮੈਂ ਸੁੰਦਰ ਸੁਆਮੀ ਦੀ ਪ੍ਰੀਤ ਨਾਲ ਰੰਗੀਜੀ ਹਾਂ, ਆਪਣੇ ਮਾਲਕ ਦਾ ਸਿਮਰਨ ਕਰਨ ਦੁਆਰਾ ਮੇਰਾ ਚਿੱਤ ਸੁਖੀ ਹੋ ਗਿਆ ਹੈ।
English
Since I came to be imbued with the Love of my Beautiful Lord, I meditate on the Lord, and my mind is encouraged. ||2||
ਹਉਮੈ ਛੋਡਿ. ਭਈ ਬੈਰਾਗਨਿ; ਤਬ ਸਾਚੀ ਸੁਰਤਿ ਸਮਾਨੀ ॥
haumai chhodd. bhee bairaagan; tab saachee surat samaanee |
Punjabi
ਹੰਗਤਾ ਨੂੰ ਤਿਆਗ, ਜਦ ਇਸਤਰੀ ਨਿਰਲੇਪ ਹੋ ਜਾਂਦੀ ਹੈ, ਤਦ ਉਸ ਦੇ ਮਨ ਵਿੱਚ ਸੱਚੀ ਸਮਝ ਪ੍ਰਵੇਸ਼ ਕਰ ਜਾਂਦੀ ਹੈ।
English
Abandoning egotism, I have become detached. And now, I absorb true intuitive understanding.
ਅਕੁਲ ਨਿਰੰਜਨ ਸਿਉ. ਮਨੁ ਮਾਨਿਆ; ਬਿਸਰੀ ਲਾਜ ਲੋੁਕਾਨੀ ॥੩॥
akul niranjan siau. man maaniaa; bisaree laaj luokaanee |3|
Punjabi
ਉਸ ਦੀ ਆਤਮਾ ਵਰਨ-ਰਹਿਤ ਪਵਿੱਤ੍ਰ ਪ੍ਰਭੂ ਨਾਲ ਪ੍ਰਸੰਨ ਹੋ ਜਾਂਦੀ ਹੈ ਅਤੇ ਉਹ ਲੋਕ-ਲਾਜ ਨੂੰ ਛੱਡ ਦਿੰਦੀ ਹੈ।
English
The mind is pleased and appeased by the Pure, Immaculate Lord; the opinions of other people are irrelevant. ||3||
ਭੂਰ ਭਵਿਖ. ਨਾਹੀ ਤੁਮ ਜੈਸੇ; ਮੇਰੇ ਪ੍ਰੀਤਮ ਪ੍ਰਾਨ ਅਧਾਰਾ ॥
bhoor bhavikh. naahee tum jaise; mere preetam praan adhaaraa |
Punjabi
ਭੂਤ ਅਤੇ ਭਵਿੱਖਤ ਕਾਲ ਵਿੱਚ ਤੇਰੇ ਵਰਗਾ ਕੋਈ ਨਹੀਂ, ਹੇ ਮੇਰੀ ਜਿੰਦ-ਜਾਨ ਦੇ ਆਸਰੇ ਪਿਆਰੇ ਪ੍ਰਭੂ।
English
There is no other like You, in the past or in the future, O my Beloved, my Breath of Life, my Support.
ਹਰਿ ਕੈ ਨਾਮਿ ਰਤੀ ਸੋਹਾਗਨਿ; ਨਾਨਕ ਰਾਮ ਭਤਾਰਾ ॥੪॥੧॥
har kai naam ratee sohaagan; naanak raam bhataaraa |4|1|
Punjabi
ਨਾਨਕ, ਕੇਵਲ ਉਹ ਹੀ ਸੱਚੀ ਪਤਨੀ ਹੈ ਜਿਸ ਦਾ ਕੰਤ, ਵਾਹਿਗੁਰੂ ਸੁਆਮੀ ਹੈ ਅਤੇ ਜੋ ਉਸ ਦੇ ਨਾਮ ਨਾਲ ਰੰਗੀ ਹੋਈ ਹੈ।
English
The soul-bride is imbued with the Name of the Lord; O Nanak, the Lord is her Husband. ||4||1||
ਸਾਰਗ ਮਹਲਾ ੧ ॥
saarag mahalaa 1 |
Punjabi
ਸਾਰੰਗ ਪਹਿਲੀ ਪਾਤਿਸ਼ਾਹੀ।
English
Saarang, First Mehl:
ਹਰਿ ਬਿਨੁ. ਕਿਉ ਰਹੀਐ; ਦੁਖੁ ਬਿਆਪੈ ॥
har bin. kiau raheeai; dukh biaapai |
Punjabi
ਮੈਂ ਆਪਣੇ ਵਾਹਿਗੁਰੂ ਦੇ ਬਗੈਰ ਕਿਸ ਤਰ੍ਹਾਂ ਰਹਿ ਸਕਦਾ ਹਾਂ? ਉਸ ਦੇ ਬਗੈਰ ਮੈਨੂੰ ਪੀੜ ਪੈ ਜਾਂਦੀ ਹੈ।
English
How can I survive without the Lord? I am suffering in pain.
ਜਿਹਵਾ ਸਾਦੁ ਨ. ਫੀਕੀ ਰਸ ਬਿਨੁ; ਬਿਨੁ ਪ੍ਰਭ. ਕਾਲੁ ਸੰਤਾਪੈ ॥੧॥ ਰਹਾਉ ॥
jihavaa saad na. feekee ras bin; bin prabh. kaal santaapai |1| rahaau |
Punjabi
ਜੀਭ ਬੇ-ਸੁਆਦੀ ਹੈ। ਸ਼ੁਹਦੀ ਹੈ ਇਹ ਬਗੈਰ ਸੁਆਮੀ ਦੇ ਅੰਮ੍ਰਿਤ ਦੇ। ਸੁਆਮੀ ਦੇ ਬਾਝੋਂ ਮੌਤ ਪ੍ਰਾਣੀ ਨੂੰ ਦੁੱਖ ਦਿੰਦੀ ਹੈ। ਠਹਿਰਾਉ।
English
My tongue does not taste - all is bland without the Lord's sublime essence. Without God, I suffer and die. ||1||Pause||
ਜਬ ਲਗੁ. ਦਰਸੁ, ਨ ਪਰਸੈ ਪ੍ਰੀਤਮ; ਤਬ ਲਗੁ. ਭੂਖ ਪਿਆਸੀ ॥
jab lag. daras, na parasai preetam; tab lag. bhookh piaasee |
Punjabi
ਜਦ ਤਾਂਈ ਮੈਨੂੰ ਆਪਣੇ ਪਿਆਰੇ ਦਾ ਦੀਦਾਰ ਪਰਾਪਤ ਨਹੀਂ ਹੁੰਦਾ, ਉਦੋਂ ਤਾਂਈ ਮੈਂ ਭੁੱਖੀ ਤੇ ਤਿਹਾਈ ਰਹਿੰਦੀ ਹਾਂ।
English
As long as I do not attain the Blessed Vision of my Beloved, I remain hungry and thirsty.
ਦਰਸਨੁ ਦੇਖਤ ਹੀ ਮਨੁ ਮਾਨਿਆ; ਜਲ ਰਸਿ ਕਮਲ ਬਿਗਾਸੀ ॥੧॥
darasan dekhat hee man maaniaa; jal ras kamal bigaasee |1|
Punjabi
ਆਪਣੇ ਦਿਲਬਰ ਦਾ ਦੀਦਾਰ ਵੇਖ ਕੇ, ਮੇਰਾ ਚਿੱਤ ਕੰਵਲ ਦੇ ਪਾਣੀ ਵਿੱਚ ਖੁਸ਼ੀ ਨਾਲ ਖਿੜਨ ਦੀ ਮਾਨੰਦ ਪ੍ਰਸੰਨ ਹੋ ਜਾਂਦਾ ਹੈ।
English
Gazing upon the Blessed Vision of His Darshan, my mind is pleased and appeased. The lotus blossoms forth in the water. ||1||
ਊਨਵਿ ਘਨਹਰੁ, ਗਰਜੈ ਬਰਸੈ; ਕੋਕਿਲ ਮੋਰ, ਬੈਰਾਗੈ ॥
aoonav ghanahar, garajai barasai; kokil mor, bairaagai |
Punjabi
ਜਦ ਨੀਵੇ ਬੱਦਲ ਗੱਜਦੇ ਅਤੇ ਵਸਦੇ ਹਨ, ਤਾਂ ਕੋਇਲਾ, ਸਿਖਾਧਾਰ, ਦਰਖਤ, ਬਲਦ ਪੰਛੀ ਅਤੇ ਸਰਪ ਪਿਆਰ ਨਾਲ ਪੂਰਿਤ ਹੋ ਜਾਂਦੇ ਹਨ।
English
The low-hanging clouds crack with thunder and burst. The cuckoos and the peacocks are filled with passion,
ਤਰਵਰ ਬਿਰਖ ਬਿਹੰਗ ਭੁਇਅੰਗਮ; ਘਰਿ ਪਿਰੁ ਧਨ ਸੋਹਾਗੈ ॥੨॥
taravar birakh bihang bhueiangam; ghar pir dhan sohaagai |2|
Punjabi
ਏਸੇ ਤਰ੍ਹਾਂ ਹੀ ਪਿਆਰ ਨਾਲ ਪੂਰਿਤ ਹੋ ਜਾਂਦੀ ਹੈ ਸਤਿਵੰਤੀ ਪਤਨੀ, ਜਦ ਉਸ ਦਾ ਕੰਤ ਘਰ ਮੁੜ ਆਉਂਦਾ ਹੈ!
English
along with the birds in the trees, the bulls and the snakes. The soul-bride is happy when her Husband Lord returns home. ||2||
ਕੁਚਿਲ ਕੁਰੂਪਿ ਕੁਨਾਰਿ ਕੁਲਖਨੀ; ਪਿਰ ਕਾ ਸਹਜੁ. ਨ ਜਾਨਿਆ ॥
kuchil kuroop kunaar kulakhanee; pir kaa sehaj. na jaaniaa |
Punjabi
ਅਪਵਿੱਤ੍ਰ, ਬਦ-ਸੂਰਤ, ਅਤ੍ਰੀਮਤ ਅਤੇ ਬਦਚਲਨ ਹੈ ਉਹ ਵਹੁਟੀ, ਜੋ ਆਪਣੇ ਖਸਮ ਦੇ ਸੁਭਾਅ ਨੂੰ ਨਹੀਂ ਸਮਝਦੀ।
English
She is filthy and ugly, unfeminine and ill-mannered - she has no intuitive understanding of her Husband Lord.
ਹਰਿ ਰਸ ਰੰਗਿ ਰਸਨ. ਨਹੀ ਤ੍ਰਿਪਤੀ; ਦੁਰਮਤਿ ਦੂਖ ਸਮਾਨਿਆ ॥੩॥
har ras rang rasan. nahee tripatee; duramat dookh samaaniaa |3|
Punjabi
ਮੰਦੀ-ਅਕਲ ਵਾਲੀ ਪਤਨੀ, ਜਿਸ ਦੀ ਜੀਭ ਆਪਣੇ ਵਾਹਿਗੁਰੂ ਦੇ ਅੰਮ੍ਰਿਤ ਦੀ ਪ੍ਰੀਤ ਨਾਲ ਸੰਤੁਸ਼ਟ ਨਹੀਂ ਹੋਈ, ਉਹ ਬਿਪਤਾ ਅੰਦਰਹੀ ਗ੍ਰਸੀ ਰਹਿੰਦੀ ਹੈ।
English
She is not satisfied by the sublime essence of her Lord's Love; she is evil-minded, immersed in her pain. ||3||
ਆਇ ਨ ਜਾਵੈ. ਨਾ ਦੁਖੁ ਪਾਵੈ; ਨਾ ਦੁਖ ਦਰਦੁ ਸਰੀਰੇ ॥
aae na jaavai. naa dukh paavai; naa dukh darad sareere |
Punjabi
ਸਤਿਵੰਤੀ ਪਤਨੀ ਆਉਂਦੀ ਤੇ ਜਾਂਦੀ ਨਹੀਂ, ਨਾਂ ਉਸ ਨੂੰ ਰੰਜ ਗਮ ਵਾਪਰਦਾ ਹੈ, ਨਾਂ ਹੀ ਕੋਈ ਬੀਮਾਰੀ ਉਸ ਦੀ ਦੇਹਿ ਨੂੰ ਸਤਾਉਂਦੀ ਹੈ।
English
The soul-bride does not come and go in reincarnation or suffer in pain; her body is not touched by the pain of disease.
ਨਾਨਕ. ਪ੍ਰਭ ਤੇ ਸਹਜ ਸੁਹੇਲੀ; ਪ੍ਰਭ ਦੇਖਤ ਹੀ. ਮਨੁ ਧੀਰੇ ॥੪॥੨॥
naanak. prabh te sehaj suhelee; prabh dekhat hee. man dheere |4|2|
Punjabi
ਨਾਨਕ, ਉਸ ਦਾ ਸੁਆਮੀ ਉਸ ਨੂੰ ਸੁਭਾਵਿਕ ਹੀ ਸ਼ਸ਼ੋਭਤ ਕਰ ਦਿੰਦਾ ਹੈ ਅਤੇ ਆਪਣੇ ਸੁਆਮੀ ਨੂੰ ਵੇਖ ਉਸ ਦਾ ਚਿੱਤ ਸੁਖੀ ਹੋ ਜਾਂਦਾ ਹੈ।
English
O Nanak, she is intuitively embellished by God; seeing God, her mind is encouraged. ||4||2||
ਸਾਰਗ ਮਹਲਾ ੧ ॥
saarag mahalaa 1 |
Punjabi
ਸਾਰੰਗ ਪਹਿਲੀ ਪਾਤਿਸ਼ਾਹੀ।
English
Saarang, First Mehl:
ਦੂਰਿ ਨਾਹੀ; ਮੇਰੋ ਪ੍ਰਭੁ ਪਿਆਰਾ ॥
door naahee; mero prabh piaaraa |
Punjabi
ਮੇਰਾ ਪ੍ਰੀਤਮ ਪ੍ਰਭੂ ਦੁਰੇਡੇ ਨਹੀਂ।
English
My Beloved Lord God is not far away.
ਸਤਿਗੁਰ ਬਚਨਿ ਮੇਰੋ ਮਨੁ ਮਾਨਿਆ; ਹਰਿ ਪਾਏ ਪ੍ਰਾਨ ਅਧਾਰਾ ॥੧॥ ਰਹਾਉ ॥
satigur bachan mero man maaniaa; har paae praan adhaaraa |1| rahaau |
Punjabi
ਸੱਚੇ ਗੁਰਾਂ ਦੀ ਬਾਣੀ ਨਾਲ ਮੇਰੇ ਚਿੱਤ ਦੀ ਤਸੱਲੀ ਹੋ ਗਈ ਹੈ ਅਤੇ ਮੈਂ ਆਪਣੀ ਜਿੰਦ-ਜਾਨ ਦੇ ਆਸਰੇ ਵਾਹਿਗੁਰੂ ਨੂੰ ਪਾ ਲਿਆ ਹੈ। ਠਹਿਰਾਉ।
English
My mind is pleased and appeased by the Word of the True Guru's Teachings. I have found the Lord, the Support of my breath of life. ||1||Pause||