Ekam
Guru Granth Sahib

Ang 1201

Ang 1201 · Line 1

ਸਾਰੰਗ ਮਹਲਾ ੪ ॥

saarang mahalaa 4 |

Punjabi

ਸਾਰੰਗ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fourth Mehl:

Dr. Sant Singh Khalsa (Shabad OS, CC BY-SA)
Ang 1201 · Line 2

ਜਪਿ ਮਨ. ਨਰਹਰੇ ਨਰਹਰ ਸੁਆਮੀ, ਹਰਿ ਸਗਲ ਦੇਵ ਦੇਵਾ; ਸ੍ਰੀ ਰਾਮ ਰਾਮ ਨਾਮਾ, ਹਰਿ ਪ੍ਰੀਤਮੁ ਮੋਰਾ ॥੧॥ ਰਹਾਉ ॥

jap man. narahare narahar suaamee, har sagal dev devaa; sree raam raam naamaa, har preetam moraa |1| rahaau |

Punjabi

ਹੇ ਮੇਰੀ ਜਿੰਦੜੀਏ! ਤੂੰ ਮਨੁੱਸ਼-ਸ਼ੇਰ, ਮਨੁੱਸ਼-ਸ਼ੇਰ ਸਰੂਪ ਆਪਣੇ ਸਾਹਿਬ ਦਾ ਸਿਮਰਨ ਕਰ। ਵਾਹਿਗੁਰੂ ਸਾਰਿਆਂ ਦੇਵਤਿਆਂ ਦਾ ਪ੍ਰਭੂ ਹੈ। ਤੂੰ ਮੇਰੇ ਪਿਆਰੇ ਪੂਜਯ ਸੁਆਮੀ ਮਾਲਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ। ਠਹਿਰਾਉ।

Bhai Manmohan Singh (Shabad OS, CC BY-SA)

English

O my mind, meditate on the Lord, the Lord, your Lord and Master. The Lord is the Most Divine of all the divine beings. Chant the Name of the Lord, Raam, Raam, the Lord, my most Dear Beloved. ||1||Pause||

Dr. Sant Singh Khalsa (Shabad OS, CC BY-SA)
Ang 1201 · Line 3

ਜਿਤੁ ਗ੍ਰਿਹਿ ਗੁਨ ਗਾਵਤੇ, ਹਰਿ ਕੇ ਗੁਨ ਗਾਵਤੇ, ਰਾਮ ਗੁਨ ਗਾਵਤੇ; ਤਿਤੁ ਗ੍ਰਿਹਿ ਵਾਜੇ ਪੰਚ ਸਬਦ, ਵਡ ਭਾਗ ਮਥੋਰਾ ॥

jit grihi gun gaavate, har ke gun gaavate, raam gun gaavate; tith grihi vaaje panch sabad, vadd bhaag mathoraa |

Punjabi

ਜਿਸ ਘਰ ਵਿੱਚ ਸਿਫਤਾਂ ਗਾਇਨ ਕੀਤੀਆਂ ਜਾਂਦੀਆਂ ਹਨ, ਹਰੀ ਦੀਆਂ ਸਿਫਤਾ ਗਾਇਨ ਕੀਤੀਆਂ ਜਾਂਦੀਆਂ ਹਨ, ਪ੍ਰਭੂ ਦੀਆਂ ਸਿਫਤਾ ਗਾਇਨ ਕੀਤੀਆਂ ਜਾਂਦੀਆਂ ਹਨ, ਉਸ ਘਰ ਵਿੱਚ ਪੰਜ ਸੰਗੀਤਕ ਸਾਜਾਂ ਦਾ ਰਾਗ ਗੂੰਜਦਾ ਹੈ। ਭਾਰੀ ਪ੍ਰਾਲਭਧ ਲਿਖੀ ਹੋਈ ਹੈ, ਉਸ ਦੇ ਮੱਥੇ ਉਤੇ ਜੋ ਇਹੋ ਜਿਹੇ ਘਰ ਵਿੱਚ ਵਸਦਾ ਹੈ।

Bhai Manmohan Singh (Shabad OS, CC BY-SA)

English

That household, in which the Glorious Praises of the Lord are sung, where the Panch Shabad, the Five Primal Sounds, resound - great is the destiny written on the forehead of one who lives in such a household.

Dr. Sant Singh Khalsa (Shabad OS, CC BY-SA)
Ang 1201 · Line 4

ਤਿਨੑ ਜਨ ਕੇ ਸਭਿ ਪਾਪ ਗਏ; ਸਭਿ ਦੋਖ ਗਏ. ਸਭਿ ਰੋਗ ਗਏ; ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਗਏ; ਤਿਨੑ ਜਨ ਕੇ, ਹਰਿ ਮਾਰਿ ਕਢੇ ਪੰਚ ਚੋਰਾ ॥੧॥

tina jan ke sabh paap ge; sabh dokh ge. sabh rog ge; kaam krodh lobh mohu abhimaan ge; tina jan ke, har maar kadte panch choraa |1|

Punjabi

ਉਸ ਜੀਵ ਦੇ ਸਾਰੇ ਗੁਨਾਹ ਮਿਟ ਜਾਂਦੇ ਹਨ, ਸਾਰੀਆਂ ਬਦੀਆਂ ਮਿਟ ਜਾਂਦੀਆਂ ਹਨ, ਸਾਰੀਆਂ ਬੀਮਾਰੀਆਂ ਮਿਟ ਜਾਂਦੀਆਂ ਹਨ, ਅਤੇ ਸ਼ਹਿਵਤ ਗੁੱਸਾ ਲਾਲਚ ਸੰਸਾਰੀ ਮਮਤਾ ਅਤੇ ਹੰਕਾਰ ਮਿਟ ਜਾਂਦੇ ਹਨ। ਉਸ ਜੀਵ ਦੇ ਪੰਜ ਤਸਕਰਾਂ ਨੂੰ ਸੁਆਮੀ ਮਾਰ ਕੇ ਬਾਹਰ ਕੱਢ ਦਿੰਦਾ ਹੈ।

Bhai Manmohan Singh (Shabad OS, CC BY-SA)

English

All the sins of that humble being are taken away, all pains are taken away, all diseases are taken away; sexual desire, anger, greed, attachment and egotistical pride are taken away. The Lord drives the five thieves out of such a person of the Lord. ||1||

Dr. Sant Singh Khalsa (Shabad OS, CC BY-SA)
Ang 1201 · Line 5

ਹਰਿ ਰਾਮ ਬੋਲਹੁ ਹਰਿ ਸਾਧੂ, ਹਰਿ ਕੇ ਜਨ ਸਾਧੂ; ਜਗਦੀਸੁ ਜਪਹੁ, ਮਨਿ ਬਚਨਿ ਕਰਮਿ, ਹਰਿ ਹਰਿ ਆਰਾਧੂ; ਹਰਿ ਕੇ ਜਨ ਸਾਧੂ ॥

har raam bolahu har saadhoo, har ke jan saadhoo; jagadees japahu, man bachan karam, har har aaraadhoo; har ke jan saadhoo |

Punjabi

ਸੁਆਮੀ ਦੇ ਨਾਮ ਦਾ ਉਚਾਰਨ ਕਰੋ ਹੇ ਰੱਬ ਦੇ ਸੰਤੋ! ਸੰਸਾਰ ਦੇ ਸੁਆਮੀ ਦਾ ਸਿਮਰਨ ਕਰੋ, ਹੇ ਰੱਬ ਦੇ ਨੇਕ ਬੰਦਿਓ! ਖਿਆਲ ਸ਼ਬਦ ਤੇ ਅਮਲ ਵਿੱਚ ਤੁਸੀਂ ਆਪਣੇ ਸੁਆਮੀ ਵਾਹਿਗੁਰੂ ਦਾ ਆਰਾਧਨ ਕਰੋ ਹੇ ਰੱਬ ਦੇ ਨੇਕ ਬੰਦਿਓ!

Bhai Manmohan Singh (Shabad OS, CC BY-SA)

English

Chant the Name of the Lord, O Holy Saints of the Lord; meditate on the Lord of the Universe, O Holy people of the Lord. Meditate in thought, word and deed on the Lord, Har, Har. Worship and adore the Lord, O Holy people of the Lord.

Dr. Sant Singh Khalsa (Shabad OS, CC BY-SA)
Ang 1201 · Line 6

ਹਰਿ ਰਾਮ ਬੋਲਿ. ਹਰਿ ਰਾਮ ਬੋਲਿ. ਸਭਿ ਪਾਪ ਗਵਾਧੂ ॥

har raam bol. har raam bol. sabh paap gavaadhoo |

Punjabi

ਤੂੰ ਸਾਈਂ ਦੇ ਨਾਮ ਦਾ ਉਚਾਰਨ ਕਰ, ਤੂੰ ਸਾਈਂ ਦੇ ਨਾਮ ਦਾ ਉਚਾਰਨ ਕਰ, ਅਤੇ ਇਹ ਤੇਰੇ ਸਾਰੇ ਗੁਨਾਹ ਕੱਟ ਦੇਵੇਗਾ।

Bhai Manmohan Singh (Shabad OS, CC BY-SA)

English

Chant the Name of the Lord, chant the Name of the Lord. It shall rid you of all your sins.

Dr. Sant Singh Khalsa (Shabad OS, CC BY-SA)
Ang 1201 · Line 7

ਨਿਤ ਨਿਤ ਜਾਗਰਣੁ ਕਰਹੁ; ਸਦਾ ਸਦਾ ਆਨੰਦੁ, ਜਪਿ ਜਗਦੀਸੋੁਰਾ ॥

nit nit jaagaran karahu; sadaa sadaa aanand, jap jagadeesuoraa |

Punjabi

ਹਮੇਸ਼ਾ, ਹਮੇਸ਼ਾਂ ਤੂੰ ਜਾਗਦਾ ਰਹੁ। ਆਲਮ ਦੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਤੂੰ ਸਦੀਵ ਸਦਵੀ ਹੀ ਖੁਸ਼ੀ ਅੰਦਰ ਵਸ।

Bhai Manmohan Singh (Shabad OS, CC BY-SA)

English

Continually and continuously remain awake and aware. You shall be in ecstasy forever and ever, meditating on the Lord of the Universe.

Dr. Sant Singh Khalsa (Shabad OS, CC BY-SA)
Ang 1201 · Line 8

ਮਨ ਇਛੇ ਫਲ ਪਾਵਹੁ, ਸਭੈ ਫਲ ਪਾਵਹੁ, ਧਰਮੁ ਅਰਥੁ ਕਾਮ ਮੋਖੁ; ਜਨ ਨਾਨਕ. ਹਰਿ ਸਿਉ ਮਿਲੇ; ਹਰਿ ਭਗਤ ਤੋਰਾ ॥੨॥੨॥੯॥

man ichhe fal paavahu, sabhai fal paavahu, dharam arath kaam mokh; jan naanak. har siau mile; har bhagat toraa |2|2|9|

Punjabi

ਗੋਲਾ ਨਾਨਕ ਆਖਦਾ ਹੈ, ਹੇ ਸੁਆਮੀ! ਤੇਰਾ ਸਾਧੂ ਚਿੱਤ-ਚਾਹੁੰਦੇ ਮੇਵੇ ਪਾ ਲੈਂਦਾ ਹੈ, ਸਾਰੇ ਮੇਵੇ ਪਾ ਲੈਂਦਾ ਹੈ ਅਤੇ ਸੱਚਾਈ, ਧਨ-ਦੌਲਤ, ਕਾਮਯਾਬੀ ਅਤੇ ਕਲਿਆਣ ਦੀਆਂ ਚਾਰ ਉਤਮ ਦਾਤਾਂ ਭੀ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

Servant Nanak: O Lord, Your devotees obtain the fruits of their minds' desires; they obtain all the fruits and rewards, and the four great blessings - Dharmic faith, wealth and riches, fulfilment of desires and liberation. ||2||2||9||

Dr. Sant Singh Khalsa (Shabad OS, CC BY-SA)
Ang 1201 · Line 9

ਸਾਰਗ ਮਹਲਾ ੪ ॥

saarag mahalaa 4 |

Punjabi

ਸਾਰੰਗ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fourth Mehl:

Dr. Sant Singh Khalsa (Shabad OS, CC BY-SA)
Ang 1201 · Line 10

ਜਪਿ ਮਨ ਮਾਧੋ ਮਧੁਸੂਦਨੋ; ਹਰਿ ਸ੍ਰੀਰੰਗੋ ਪਰਮੇਸਰੋ; ਸਤਿ ਪਰਮੇਸਰੋ ਪ੍ਰਭੁ ਅੰਤਰਜਾਮੀ ॥

jap man maadho madhusoodano; har sreerango paramesaro; sat paramesaro prabh antarajaamee |

Punjabi

ਹੇ ਮੇਰੀ ਜਿੰਦੜੀਏ! ਤੂੰ ਮਾਇਆ ਦੇ ਸੁਆਮੀ, ਅੰਮ੍ਰਿਤ ਦੇ ਪਿਆਰੇ ਅਤੇ ਹਾਨਤਾ ਦੇ ਪ੍ਰੇਮੀ ਵਾਹਿਗੁਰੂ ਦਾ ਸਿਮਰਨ ਕਰ। ਪਰਮ ਪ੍ਰਭੂ, ਸੱਚਾ ਪਰਮ ਪ੍ਰਭੂ ਸੁਆਮੀ ਅੰਦਰਲੀਆਂ ਜਾਨਣਹਾਰ ਹੈ।

Bhai Manmohan Singh (Shabad OS, CC BY-SA)

English

O my mind, meditate on the Lord, the Lord of Wealth, the Source of Nectar, the Supreme Lord God, the True Transcendent Being, God, the Inner-knower, the Searcher of hearts.

Dr. Sant Singh Khalsa (Shabad OS, CC BY-SA)
Ang 1201 · Line 11

ਸਭ ਦੂਖਨ ਕੋ ਹੰਤਾ. ਸਭ ਸੂਖਨ ਕੋ ਦਾਤਾ; ਹਰਿ ਪ੍ਰੀਤਮ ਗੁਨ ਗਾਓੁ ॥੧॥ ਰਹਾਉ ॥

sabh dookhan ko hantaa. sabh sookhan ko daataa; har preetam gun gaao |1| rahaau |

Punjabi

ਤੂੰ ਉਸ ਪਿਆਰੇ ਪ੍ਰਭੂ ਦੀ ਮਹਿਮਾ ਗਾਇਨ ਕਰ, ਜੋ ਸਾਰਿਆਂ, ਦੁਖੜਿਆਂ ਨੂੰ ਨਾਸ ਕਰਨ ਵਾਲਾ ਅਤੇ ਸਾਰੇ ਆਰਾਮ ਬਖਸ਼ਣਹਾਰ ਹੈ। ਠਹਿਰਾਓ।

Bhai Manmohan Singh (Shabad OS, CC BY-SA)

English

He is the Destroyer of all suffering, the Giver of all peace; sing the Praises of my Beloved Lord God. ||1||Pause||

Dr. Sant Singh Khalsa (Shabad OS, CC BY-SA)
Ang 1201 · Line 12

ਹਰਿ ਘਟਿ ਘਟੇ, ਘਟਿ ਬਸਤਾ; ਹਰਿ ਜਲਿ ਥਲੇ, ਹਰਿ ਬਸਤਾ; ਹਰਿ ਥਾਨ ਥਾਨੰਤਰਿ ਬਸਤਾ; ਮੈ. ਹਰਿ ਦੇਖਨ ਕੋ ਚਾਓੁ ॥

har ghatt ghatte, ghatt basataa; har jal thale, har basataa; har thaan thaanantar basataa; mai. har dekhan ko chaao |

Punjabi

ਵਾਹਿਗੁਰੂ ਹਰ ਮਨ, ਦਿਲ ਅਤੇ ਦੇਹਿ ਅੰਦਰ ਵਸਦਾ ਹੈ। ਵਾਹਿਗੁਰੂ ਸੁਅਮੀ ਸਮੁੰਦਰਾਂ ਤੇ ਸੁੱਕੀਆਂ ਜਮੀਨਾਂ ਵਿੱਚ ਵਸਦਾ ਹੈ, ਅਤੇ ਵਾਹਿਗੁਰੂ ਥਾਵਾਂ ਤੇ ਉਹਨਾਂ ਦੀਆਂ ਵਿੱਥਾਂ ਵਿੱਚ ਵਸਦਾ ਹੈ, ਮੈਨੂੰ ਆਪਣੇ ਵਾਹਿਗੁਰੂ ਨੂੰ ਵੇਖਣ ਦੀ ਉਮੰਗ ਹੈ।

Bhai Manmohan Singh (Shabad OS, CC BY-SA)

English

The Lord dwells in the home of each and every heart. The Lord dwells in the water, and the Lord dwells on the land. The Lord dwells in the spaces and interspaces. I have such a great longing to see the Lord.

Dr. Sant Singh Khalsa (Shabad OS, CC BY-SA)
Ang 1201 · Line 13

ਕੋਈ ਆਵੈ ਸੰਤੋ, ਹਰਿ ਕਾ ਜਨੁ ਸੰਤੋ; ਮੇਰਾ ਪ੍ਰੀਤਮ ਜਨੁ ਸੰਤੋ; ਮੋਹਿ ਮਾਰਗੁ ਦਿਖਲਾਵੈ ॥

koee aavai santo, har kaa jan santo; meraa preetam jan santo; mohi maarag dikhalaavai |

Punjabi

ਕੋਈ ਸਾਧੂ, ਵਾਹਿਗੁਰੂ ਦਾ ਨੇਕ ਬੰਦਾ ਅਤੇ ਮੇਰਾ ਪਿਆਰਾ ਨੇਕ ਬੰਦਾ ਆ ਕੇ ਮੈਨੂੰ ਮੇਰੇ ਵਾਹਿਗੁਰੂ ਦਾ ਰਸਤਾ ਵਿਖਾਲੇ।

Bhai Manmohan Singh (Shabad OS, CC BY-SA)

English

If only some Saint, some humble Saint of the Lord, my Holy Beloved, would come, to show me the way.

Dr. Sant Singh Khalsa (Shabad OS, CC BY-SA)
Ang 1201 · Line 14

ਤਿਸੁ ਜਨ ਕੇ; ਹਉ ਮਲਿ ਮਲਿ ਧੋਵਾ ਪਾਓੁ ॥੧॥

tis jan ke; hau mal mal dhovaa paao |1|

Punjabi

ਉਸ ਬੰਦੇ ਦੇ ਮੈਂ ਪੈਰ ਮਲਾਂ, ਪੂੰਝਾਂ ਅਤੇ ਸਾਫ ਕਰਾਂਗਾ।

Bhai Manmohan Singh (Shabad OS, CC BY-SA)

English

I would wash and massage the feet of that humble being. ||1||

Dr. Sant Singh Khalsa (Shabad OS, CC BY-SA)
Ang 1201 · Line 15

ਹਰਿ ਜਨ ਕਉ ਹਰਿ ਮਿਲਿਆ. ਹਰਿ ਸਰਧਾ ਤੇ ਮਿਲਿਆ; ਗੁਰਮੁਖਿ ਹਰਿ ਮਿਲਿਆ ॥

har jan kau har miliaa. har saradhaa te miliaa; guramukh har miliaa |

Punjabi

ਹਰੀ ਦਾ ਬੰਦਾ ਹਰੀ ਨੂੰ ਮਿਲ ਪੈਦਾ ਹੈ, ਭਰੋਸੇ ਰਾਹੀਂ ਹਰੀ ਨੂੰ ਮਿਲ ਪੈਦਾ ਹੈ ਅਤੇ ਗੁਰਾਂ ਦੀ ਦਇਆ ਦੁਆਰਾ, ਹਰੀ ਨੂੰ ਮਿਲ ਪੈਦਾ ਹੈ।

Bhai Manmohan Singh (Shabad OS, CC BY-SA)

English

The Lord's humble servant meets the Lord, through his faith in the Lord; meeting the Lord, he becomes Gurmukh.

Dr. Sant Singh Khalsa (Shabad OS, CC BY-SA)
Ang 1201 · Line 16

ਮੇਰੈ ਮਨਿ ਤਨਿ ਆਨੰਦ ਭਏ; ਮੈ ਦੇਖਿਆ ਹਰਿ ਰਾਓੁ ॥

merai man tan aanand bhe; mai dekhiaa har raao |

Punjabi

ਮੇਰਾ ਚਿੱਤ ਅਤੇ ਦੇਹਿ ਖੁਸ਼ੀ ਵਿੱਚ ਹਨ, ਕਿਉਂ ਜੋ ਮੈਂ ਆਪਣੇ ਵਾਹਿਗੁਰੂ ਪਾਤਿਸ਼ਾਹ ਨੂੰ ਵੇਖ ਲਿਆ ਹੈ।

Bhai Manmohan Singh (Shabad OS, CC BY-SA)

English

My mind and body are in ecstasy; I have seen my Sovereign Lord King.

Dr. Sant Singh Khalsa (Shabad OS, CC BY-SA)
Ang 1201 · Line 17

ਜਨ ਨਾਨਕ ਕਉ. ਕਿਰਪਾ ਭਈ. ਹਰਿ ਕੀ ਕਿਰਪਾ ਭਈ; ਜਗਦੀਸੁਰ ਕਿਰਪਾ ਭਈ ॥

jan naanak kau. kirapaa bhee. har kee kirapaa bhee; jagadeesur kirapaa bhee |

Punjabi

ਗੋਲੇ ਨਾਨਕ ਉਤੇ ਮਿਹਰ ਹੋਈ ਹੈ, ਵਾਹਿਗੁਰੂ ਦੀ ਮਿਹਰ ਹੋਈ ਹੈ ਅਤੇ ਸ਼੍ਰਿਸ਼ਟੀ ਦੇ ਸੁਆਮੀ ਦੀ ਮਿਹਰ ਹੋਈ ਹੈ।

Bhai Manmohan Singh (Shabad OS, CC BY-SA)

English

Servant Nanak has been blessed with Grace, blessed with the Lord's Grace, blessed with the Grace of the Lord of the Universe.

Dr. Sant Singh Khalsa (Shabad OS, CC BY-SA)
Ang 1201 · Line 18

ਮੈ ਅਨਦਿਨੋ, ਸਦ ਸਦ ਸਦਾ; ਹਰਿ ਜਪਿਆ ਹਰਿ ਨਾਓੁ ॥੨॥੩॥੧੦॥

mai anadino, sad sad sadaa; har japiaa har naao |2|3|10|

Punjabi

ਰੈਣ ਅਤੇ ਦਿਲ ਮੈਂ ਹਮੇਸ਼ਾਂ ਹੇਮਸ਼ਾ ਹਮੇਸ਼ਾਂ ਹੀ ਆਪਣੇ ਸੁਆਮੀ ਅਤੇ ਆਪਣੇ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹਾਂ।

Bhai Manmohan Singh (Shabad OS, CC BY-SA)

English

I meditate on the Lord, the Name of the Lord, night and day, forever, forever and ever. ||2||3||10||

Dr. Sant Singh Khalsa (Shabad OS, CC BY-SA)
Ang 1201 · Line 19

ਸਾਰਗ ਮਹਲਾ ੪ ॥

saarag mahalaa 4 |

Punjabi

ਸਾਰੰਗ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fourth Mehl:

Dr. Sant Singh Khalsa (Shabad OS, CC BY-SA)
Ang 1201 · Line 20

ਜਪਿ ਮਨ ਨਿਰਭਉ ॥

jap man nirbhau |

Punjabi

ਹੇ ਮੇਰੀ ਜਿੰਦੇ! ਤੂੰ ਨਿੱਡਰ ਸਾਈਂ ਦਾ ਸਿਮਰਨ ਕਰ,

Bhai Manmohan Singh (Shabad OS, CC BY-SA)

English

O my mind, meditate on the Fearless Lord,

Dr. Sant Singh Khalsa (Shabad OS, CC BY-SA)
Ang 1201 · Line 21

ਸਤਿ ਸਤਿ ਸਦਾ ਸਤਿ ॥

sat sat sadaa sat |

Punjabi

ਜੋ ਸੱਚਾ, ਸੱਚਾ ਸਦੀਵ ਹੀ ਸੱਚਾ ਹੈ।

Bhai Manmohan Singh (Shabad OS, CC BY-SA)

English

who is True, True, Forever True.

Dr. Sant Singh Khalsa (Shabad OS, CC BY-SA)
Ang 1201 · Line 22

ਨਿਰਵੈਰੁ ਅਕਾਲ ਮੂਰਤਿ ॥

niravair akaal moorat |

Punjabi

ਉਹ ਦੁਸ਼ਮਨੀ-ਰਹਿਤ, ਸਮੇ ਤੋਂ ਪਰੇ ਵਿਅਕਤੀ ਅਜਨਮਾ,

Bhai Manmohan Singh (Shabad OS, CC BY-SA)

English

He is free of vengeance, the Image of the Undying,

Dr. Sant Singh Khalsa (Shabad OS, CC BY-SA)
Ang 1201 · Line 23

ਆਜੂਨੀ ਸੰਭਉ ॥

aajoonee sanbhau |

Punjabi

ਅਤੇ ਸਵੈ-ਪ੍ਰਕਾਸ਼ਵਾਨ ਹੈ।

Bhai Manmohan Singh (Shabad OS, CC BY-SA)

English

beyond birth, Self-existent.

Dr. Sant Singh Khalsa (Shabad OS, CC BY-SA)
Ang 1201 · Line 24

ਮੇਰੇ ਮਨ, ਅਨਦਿਨੋੁ ਧਿਆਇ; ਨਿਰੰਕਾਰੁ ਨਿਰਾਹਾਰੀ ॥੧॥ ਰਹਾਉ ॥

mere man, anadinuo dhiaae; nirankaar niraahaaree |1| rahaau |

Punjabi

ਹੇ ਮੇਰੇ ਮਨੂਏ! ਤੂੰ ਰੈਣ ਅਤੇ ਦਿਨ ਆਪਣੇ ਸਰੂਪ ਰਹਿਤ ਅਤੇ ਸਵੈ-ਦ੍ਰਿਪਤ ਸਾਈਂ ਦਾ ਸਿਮਰਨ ਕਰ। ਠਹਿਰਾਉ।

Bhai Manmohan Singh (Shabad OS, CC BY-SA)

English

O my mind, meditate night and day on the Formless, Self-sustaining Lord. ||1||Pause||

Dr. Sant Singh Khalsa (Shabad OS, CC BY-SA)
Ang 1201 · Line 25

ਹਰਿ ਦਰਸਨ ਕਉ. ਹਰਿ ਦਰਸਨ ਕਉ; ਕੋਟਿ ਕੋਟਿ ਤੇਤੀਸ, ਸਿਧ ਜਤੀ ਜੋਗੀ; ਤਟ ਤੀਰਥ ਪਰਭਵਨ ਕਰਤ; ਰਹਤ ਨਿਰਾਹਾਰੀ ॥

har darasan kau. har darasan kau; kott kott tetees, sidh jatee jogee; tatt teerath parabhavan karat; rehat niraahaaree |

Punjabi

ਹਰੀ ਦੇ ਦੀਦਾਰ ਨਹੀਂ, ਹਰੀ ਦੇ ਦੀਦਾਰ ਨਹੀਂ ਤੇਤੀ ਕਰੋੜ ਦੇਵਤੇ ਤੇ ਸੈਕੜੇ ਹਜ਼ਾਰ ਪੂਰਨ ਪੁਰਸ਼ ਬ੍ਰਹਮਚਾਰੀ ਤੇ ਯੋਗੀ ਧਰਮ ਅਸਥਾਨ ਦੇ ਕਿਨਾਰਿਆਂ ਉਤੇ ਰਟਨ ਕਰਦੇ ਅਤੇ ਵਰਤ ਰਖਦੇ ਹਨ।

Bhai Manmohan Singh (Shabad OS, CC BY-SA)

English

For the Blessed Vision of the Lord's Darshan, for the Blessed Vision of the Lord's Darshan, the three hundred thirty million gods, and millions of Siddhas, celibates and Yogis make their pilgrimages to sacred shrines and rivers, and go on fasts.

Dr. Sant Singh Khalsa (Shabad OS, CC BY-SA)
Ang 1201 · Line 26

ਤਿਨ ਜਨ ਕੀ ਸੇਵਾ ਥਾਇ ਪਈ; ਜਿਨੑ ਕਉ ਕਿਰਪਾਲ ਹੋਵਤੁ ਬਨਵਾਰੀ ॥੧॥

tin jan kee sevaa thaae pee; jina kau kirapaal hovat banavaaree |1|

Punjabi

ਉਨ੍ਹਾਂ ਪ੍ਰਾਣੀਆਂ ਦੀ ਘਾਲ ਕਬੂਲ ਪੈ ਜਾਂਦੀ ਹੈ, ਜਿਨ੍ਹਾਂ ਉਤੇ ਜੰਗਲਾਂ ਦਾ ਸੁਆਮੀ ਮਿਹਰਬਾਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

The service of the humble person is approved, unto whom the Lord of the World shows His Mercy. ||1||

Dr. Sant Singh Khalsa (Shabad OS, CC BY-SA)
Ang 1201 · Line 27

ਹਰਿ ਕੇ ਹੋ. ਸੰਤ ਭਲੇ, ਤੇ ਊਤਮ ਭਗਤ ਭਲੇ; ਜੋ ਭਾਵਤ ਹਰਿ ਰਾਮ ਮੁਰਾਰੀ ॥

har ke ho. sant bhale, te aootam bhagat bhale; jo bhaavat har raam muraaree |

Punjabi

ਕੇਵਲ ਉਹ ਹੀ ਵਾਹਿਗੁਰੂ ਦੇ ਚੰਗੇ ਸਾਧੂ ਅਤੇ ਸਰੇਸ਼ਟ ਤੇ ਨੇਕ ਵੈਰਾਗੀ ਹਨ, ਜੋ ਹੰਕਾਰ ਦੇ ਵੇਰੀ ਵਾਹਿਗੁਰੂ ਸੁਅਮਾੀ ਨੂੰ ਚੰਗੇ ਲਗਦੇ ਹਨ।

Bhai Manmohan Singh (Shabad OS, CC BY-SA)

English

They alone are the good Saints of the Lord, the best and most exalted devotees, who are pleasing to their Lord.

Dr. Sant Singh Khalsa (Shabad OS, CC BY-SA)
Ang 1201 · Line 28

ਜਿਨੑ ਕਾ ਅੰਗੁ ਕਰੈ ਮੇਰਾ ਸੁਆਮੀ; ਤਿਨੑ ਕੀ ਨਾਨਕ. ਹਰਿ ਪੈਜ ਸਵਾਰੀ ॥੨॥੪॥੧੧॥

jina kaa ang karai meraa suaamee; tina kee naanak. har paij savaaree |2|4|11|

Punjabi

ਜਿਨ੍ਹਾਂ ਦਾ ਪੱਖ ਮੇਰਾ ਸੁਅਮਾੀ ਵਾਹਿਗੁਰੂ ਲੈਂਦਾ ਹੈ, ਹੇ ਨਾਨਕ! ਉਹ ਉਨ੍ਹਾਂ ਦੀ ਇੱਜ਼ਤ ਆਬਰੂ ਬਰਕਰਾਰ ਰਖਦਾ ਹੈ।

Bhai Manmohan Singh (Shabad OS, CC BY-SA)

English

Those who have my Lord and Master on their side - O Nanak, the Lord saves their honor. ||2||4||11||

Dr. Sant Singh Khalsa (Shabad OS, CC BY-SA)