Ang 1202
ਸਾਰਗ ਮਹਲਾ ੪ ਪੜਤਾਲ ॥
saarag mahalaa 4 parrataal |
Punjabi
ਸਾਰੰਗ ਚੌਥੀ ਪਾਤਿਸ਼ਾਹੀ। ਪੜਤਾਲ।
English
Saarang, Fourth Mehl, Partaal:
ਜਪਿ ਮਨ ਗੋਵਿੰਦੁ, ਹਰਿ ਗੋਵਿੰਦੁ ਗੁਣੀ ਨਿਧਾਨੁ; ਸਭ ਸ੍ਰਿਸਟਿ ਕਾ ਪ੍ਰਭੋ, ਮੇਰੇ ਮਨ ਹਰਿ ਬੋਲਿ; ਹਰਿ ਪੁਰਖੁ ਅਬਿਨਾਸੀ ॥੧॥ ਰਹਾਉ ॥
jap man govind, har govind gunee nidhaan; sabh srisatt kaa prabho, mere man har bol; har purakh abinaasee |1| rahaau |
Punjabi
ਹੇ ਬੰਦੇ! ਤੂੰ ਸੁਆਮੀ, ਵਾਹਿਗੁਰੂ ਸੁਅਮੀ ਦਾ ਸਿਮਰਨ ਕਰ ਜੋ ਨੇਕੀਆਂ ਦਾ ਖਜਾਨਾ ਅਤੇ ਸਮੂਹ ਆਲਮ ਦਾ ਮਾਲਕ ਹੈ। ਹੇ ਮੇਰੀ ਜਿੰਦੜੀਏ! ਤੂੰ ਵਾਹਿਗੁਰੂ ਅਮਰ ਵਾਹਿਗੁਰੂ ਸੁਅਮੀ ਦੇ ਨਾਮ ਦਾ ਉਚਾਰਨ ਕਰ। ਠਹਿਰਾਉ।
English
O my mind, meditate on the Lord of the Universe, the Lord, the Lord of the Universe, the Treasure of Virtue, the God of all creation. O my mind, chant the Name of the Lord, the Lord, the Eternal, Imperishable, Primal Lord God. ||1||Pause||
ਹਰਿ ਕਾ ਨਾਮੁ ਅੰਮ੍ਰਿਤੁ. ਹਰਿ ਹਰਿ ਹਰੇ ਸੋ ਪੀਐ; ਜਿਸੁ ਰਾਮੁ ਪਿਆਸੀ ॥
har kaa naam amrit. har har hare so peeai; jis raam piaasee |
Punjabi
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦਾ ਨਾਮ ਆਬਿ-ਹਿਯਾਤ ਹੈ। ਕੇਵਲ ਉਹ ਹੀ ਇਸ ਨੂੰ ਪੀਂਦਾ ਹੈ, ਜਿਸ ਨੂੰ ਸੁਆਮੀ ਪਿਲਾਉਂਦਾ ਹੈ।
English
The Name of the Lord is the Ambrosial Nectar, Har, Har, Har. He alone drinks it in, whom the Lord inspires to drink it.
ਹਰਿ ਆਪਿ ਦਇਆਲੁ, ਦਇਆ ਕਰਿ ਮੇਲੈ, ਜਿਸੁ ਸਤਿਗੁਰੂ; ਸੋ ਜਨੁ ਹਰਿ ਹਰਿ, ਅੰਮ੍ਰਿਤ ਨਾਮੁ ਚਖਾਸੀ ॥੧॥
har aap deaal, deaa kar melai, jis satiguroo; so jan har har, amrit naam chakhaasee |1|
Punjabi
ਆਪਣੀ ਮਿਹਰ ਧਾਰ, ਜਿਸ ਨੂੰ ਮਿਹਰਬਾਨ ਮਾਲਕ ਖੁਦ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ, ਉਹ ਇਨਸਾਨ ਸਾਈਂ ਹਰੀ ਦੇ ਨਾਮ-ਸੁਧਾਰਸ ਨੂੰ ਚੱਖਦਾ ਹੈ।
English
The Merciful Lord Himself bestows His Mercy, and He leads the mortal to meet with the True Guru. That humble being tastes the Ambrosial Name of the Lord, Har, Har. ||1||
ਜੋ ਜਨ ਸੇਵਹਿ. ਸਦ ਸਦਾ ਮੇਰਾ ਹਰਿ ਹਰੇ; ਤਿਨ ਕਾ ਸਭੁ ਦੂਖੁ ਭਰਮੁ ਭਉ ਜਾਸੀ ॥
jo jan seveh. sad sadaa meraa har hare; tin kaa sabh dookh bharam bhau jaasee |
Punjabi
ਜਿਹੜੇ ਪੁਰਸ਼, ਹਮੇਸ਼ਾਂ, ਹਮੇਸ਼ਾਂ ਹੀ ਮੇਰੇ ਸੁਆਮੀ ਮਾਲਕ ਦੀ ਘਾਲ ਕਮਾਉਂਦੇ ਹਨ, ਉਨ੍ਹਾਂ ਦਾ ਕਸ਼ਟ ਸੰਦੇਹ ਅਤੇ ਡਰ ਸਮੂਹ ਦੂਰ ਹੋ ਜਾਂਦੇ ਹਨ।
English
Those who serve my Lord, forever and ever - all their pain, doubt and fear are taken away.
ਜਨੁ ਨਾਨਕੁ. ਨਾਮੁ ਲਏ ਤਾਂ ਜੀਵੈ; ਜਿਉ ਚਾਤ੍ਰਿਕੁ ਜਲਿ ਪੀਐ. ਤ੍ਰਿਪਤਾਸੀ ॥੨॥੫॥੧੨॥
jan naanak. naam le taan jeevai; jiau chaatrik jal peeai. tripataasee |2|5|12|
Punjabi
ਜੇਕਰ ਗੋਲਾ ਨਾਨਕ ਨਾਮ ਦਾ ਉਚਾਰਨ ਕਰੇ, ਕੇਵਲ ਤਦ ਹੀ ਉਹ ਜੀਉਂਦਾ ਹੈ, ਜਿਸ ਤਰ੍ਹਾਂ ਪਪੀਹਾ ਪਾਣੀ ਨੂੰ ਪੀ ਕੇ ਸੰਤੁਸ਼ਟ ਹੁੰਦਾ ਹੈ।
English
Servant Nanak chants the Naam, the Name of the Lord, and so he lives, like the song-bird, which is satisfied only by drinking in the water. ||2||5||12||
ਸਾਰਗ ਮਹਲਾ ੪ ॥
saarag mahalaa 4 |
Punjabi
ਸਾਰੰਗ ਚੌਥੀ ਪਾਤਿਸ਼ਾਹੀ।
English
Saarang, Fourth Mehl:
ਜਪਿ ਮਨ; ਸਿਰੀ ਰਾਮੁ ॥
jap man; siree raam |
Punjabi
ਹੇ ਬੰਦੇ! ਤੂੰ ਆਪਣੇ ਪੂਜਯ ਪ੍ਰਭੂ ਦਾ ਭਜਨ ਕਰ।
English
O my mind, meditate on the Supreme Lord.
ਰਾਮ ਰਮਤ ਰਾਮੁ ॥
raam ramat raam |
Punjabi
ਸੁਆਮੀ, ਮੇਰਾ ਸੁਆਮੀ ਸਾਰੇ ਵਿਆਪਕ ਹੋ ਰਿਹਾ ਹੈ।
English
The Lord, the Lord is All-pervading.
ਸਤਿ ਸਤਿ ਰਾਮੁ ॥
sat sat raam |
Punjabi
ਸੱਚਾ, ਸਦੀਵ ਹੀ ਸੱਚਾ ਹੇ ਮੇਰਾ ਮਾਲਕ।
English
True, True is the Lord.
ਬੋਲਹੁ ਭਈਆ, ਸਦ ਰਾਮ ਰਾਮੁ; ਰਾਮੁ ਰਵਿ ਰਹਿਆ ਸਰਬਗੇ ॥੧॥ ਰਹਾਉ ॥
bolahu bheea, sad raam raam; raam rav rahiaa sarabage |1| rahaau |
Punjabi
ਹੇ ਵੀਰ! ਤੂੰ ਸਦੀਵ ਹੀ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰ ਜੋ ਹਰ ਥਾਂ ਵਿਆਪਕ ਹੋ ਰਿਹਾ ਹੈ। ਠਹਿਰਾਉ।
English
O Siblings of Destiny, chant the Name of the Lord, Raam, Raam, Raam, forever. He is All-pervading everywhere. ||1||Pause||
ਰਾਮੁ ਆਪੇ ਆਪਿ, ਆਪੇ ਸਭੁ ਕਰਤਾ; ਰਾਮੁ ਆਪੇ ਆਪਿ. ਆਪਿ ਸਭਤੁ ਜਗੇ ॥
raam aape aap, aape sabh karataa; raam aape aap. aap sabhat jage |
Punjabi
ਕੱਲਮਕਲਾ, ਸੁਆਮੀ, ਖੁਦ ਹੀ ਸਾਰਿਆਂ ਦਾ ਸਿਰਜਣਹਾਰ ਹੈ। ਕੱਲਮਕੱਲਾ ਸੁਆਮੀ ਖੁਦ ਹੀ ਸਾਰੇ ਸੰਸਾਰ ਅੰਦਰ ਰਮ ਰਿਹਾ ਹੈ।
English
The Lord Himself is Himself the Creator of all. The Lord Himself is Himself pervading the whole world.
ਜਿਸੁ ਆਪਿ ਕ੍ਰਿਪਾ ਕਰੇ, ਮੇਰਾ ਰਾਮ, ਰਾਮ ਰਾਮ ਰਾਇ; ਸੋ ਜਨੁ ਰਾਮ ਨਾਮ ਲਿਵ ਲਾਗੇ ॥੧॥
jis aap kripaa kare, meraa raam, raam raam raae; so jan raam naam liv laage |1|
Punjabi
ਜਿਸ ਉਤੇ ਮੇਰਾ ਪ੍ਰਭੂ, ਪ੍ਰਭੂ ਪ੍ਰਭੂ ਪਾਤਿਸ਼ਾਹ ਖੁਦ ਆਪਣੀ ਰਹਿਮਤ ਧਾਰਦਾ ਹੈ, ਉਸ ਪੁਰਸ਼ ਦੀ ਪ੍ਰਭੂ ਦੇ ਨਾਮ ਨਾਲ ਪ੍ਰੀਤ ਪੈ ਜਾਂਦੀ ਹੈ।
English
That person, upon whom my Sovereign Lord King, Raam, Raam, Raam, bestows His Mercy - that person is lovingly attuned to the Lord's Name. ||1||
ਰਾਮ ਨਾਮ ਕੀ ਉਪਮਾ. ਦੇਖਹੁ ਹਰਿ ਸੰਤਹੁ; ਜੋ ਭਗਤ ਜਨਾਂ ਕੀ ਪਤਿ ਰਾਖੈ. ਵਿਚਿ ਕਲਿਜੁਗ ਅਗੇ ॥
raam naam kee upamaa. dekhahu har santahu; jo bhagat janaan kee pat raakhai. vich kalijug age |
Punjabi
ਹੇ ਰੱਬ ਦੇ ਸਾਧੂਓ! ਤੁਸੀਂ ਪ੍ਰਭੂ ਦੇ ਨਾਮ ਦੀ ਪ੍ਰਭਤਾ ਵੇਖੋ ਜੋ ਕਲਜੁਗ ਦੀ ਅੱਗ ਵਿੱਚ ਸ਼ਰਧਾਲੂ ਪੁਰਸ਼ਾਂ ਦੀ ਪਤਿ ਆਬਰੂ ਰਖਦਾ ਹੈ।
English
O Saints of the Lord, behold the Glory of the Name of the Lord; His Name saves the honor of His humble devotees in this Dark Age of Kali Yuga.
ਜਨ ਨਾਨਕ ਕਾ. ਅੰਗੁ ਕੀਆ ਮੇਰੈ ਰਾਮ ਰਾਇ; ਦੁਸਮਨ ਦੂਖ ਗਏ ਸਭਿ ਭਗੇ ॥੨॥੬॥੧੩॥
jan naanak kaa. ang keea merai raam raae; dusaman dookh ge sabh bhage |2|6|13|
Punjabi
ਮੇਰੇ ਪ੍ਰਭੂ ਪਾਤਿਸ਼ਾਹ ਨੇ ਗੋਲੇ ਨਾਨਕ ਦਾ ਪੱਖ ਲਿਆ ਹੈ ਅਤੇ ਉਸ ਦੇ ਸਾਰੇ ਵੈਰੀ ਅਤੇ ਬੁਰਾ ਚਾਹੁਣ ਵਾਲੇ ਦੌੜ ਗਏ ਹਨ।
English
My Sovereign Lord King has taken servant Nanak's side; his enemies and attackers have all run away. ||2||6||13||
ਸਾਰੰਗ ਮਹਲਾ ੫ ਚਉਪਦੇ ਘਰੁ ੧ ॥
saarang mahalaa 5 chaupade ghar 1 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ। ਚੌਪਦੇ।
English
Saarang, Fifth Mehl, Chau-Padhay, First House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਸਤਿਗੁਰ ਮੂਰਤਿ ਕਉ; ਬਲਿ ਜਾਉ ॥
satigur moorat kau; bal jaau |
Punjabi
ਮੈਂ ਸੱਚੇ ਗੁਰਾਂ ਦੇ ਦਰਸ਼ਨ ਤੋਂ ਕੁਰਬਾਨ ਜਾਂਦਾ ਹਾਂ।
English
I am a sacrifice to the Image of the True Guru.
ਅੰਤਰਿ ਪਿਆਸ ਚਾਤ੍ਰਿਕ ਜਿਉ ਜਲ ਕੀ; ਸਫਲ ਦਰਸਨੁ ਕਦਿ ਪਾਂਉ ॥੧॥ ਰਹਾਉ ॥
antar piaas chaatrik jiau jal kee; safal darasan kad paanau |1| rahaau |
Punjabi
ਮੇਰੇ ਹਿਰਦੇ ਅੰਦਰ ਤੇਹ ਹੈ, ਜਿਵੇ ਪਪੀਹੇ ਦੀ ਪਾਣੀ ਨਹੀਂ ਹੁੰਦੀ ਹੈ। ਸੱਚੇ ਗੁਰਾਂ ਦਾ ਫਲਦਾਇਕ ਦੀਦਾਰ ਮੈਨੂੰ ਕਦੋ ਪਰਾਪਤ ਹੋਏਗਾ? ਠਹਿਰਾਉ।
English
My inner being is filled with a great thirst, like that of the song-bird for water. When shall I find the Fruitful Vision of His Darshan? ||1||Pause||
ਅਨਾਥਾ ਕੋ ਨਾਥੁ. ਸਰਬ ਪ੍ਰਤਿਪਾਲਕੁ; ਭਗਤਿ ਵਛਲੁ ਹਰਿ ਨਾਉ ॥
anaathaa ko naath. sarab pratipaalak; bhagat vachhal har naau |
Punjabi
ਉਹ ਨਿਖਸਮਿਆ ਦਾ ਖਸਮ ਅਤੇ ਸਰਿਆਂ ਦਾ ਪਾਲਣ-ਪੋਸਣਹਾਰ ਹੈ। ਆਪਣੇ ਅਨੁਰਾਗੀਆਂ ਦਾ ਆਸ਼ਕ ਹੈ ਵਾਹਿਗੁਰੂ ਦਾ ਨਾਮ।
English
He is the Master of the masterless, the Cherisher of all. He is the Lover of the devotees of His Name.
ਜਾ ਕਉ. ਕੋਇ ਨ ਰਾਖੈ ਪ੍ਰਾਣੀ; ਤਿਸੁ ਤੂ ਦੇਹਿ ਅਸਰਾਉ ॥੧॥
jaa kau. koe na raakhai praanee; tis too dehi asaraau |1|
Punjabi
ਜਿਸ ਦੀ ਕੋਈ ਭੀ ਜੀਵ ਰੱਖਿਆ ਨਹੀਂ ਕਰ ਸਕਦਾ, ਉਸ ਨੂੰ ਤੂੰ ਆਪਣਾ ਆਸਰਾ ਬਖਸ਼ਦਾ ਹੈ, ਹੇ ਸਾਈਂ!
English
That mortal, whom no one can protect - You bless him with Your Support, O Lord. ||1||
ਨਿਧਰਿਆ ਧਰ. ਨਿਗਤਿਆ ਗਤਿ; ਨਿਥਾਵਿਆ ਤੂ ਥਾਉ ॥
nidhariaa dhar. nigatiaa gat; nithaaviaa too thaau |
Punjabi
ਤੂੰ ਹੇ ਪ੍ਰਭੂ! ਨਿਆਸਰਿਆਂ ਦਾ ਆਸਰਾ ਬੇਕਲਿਆਨਾ ਦੀ ਕਲਿਆਨ ਅਤੇ ਬੇ-ਟਿਕਾਣਿਆਂ ਦਾ ਟਿਕਾਣਾ ਹੈ।
English
Support of the unsupported, Saving Grace of the unsaved, Home of the homeless.
ਦਹ ਦਿਸ ਜਾਂਉ. ਤਹਾਂ ਤੂ ਸੰਗੇ; ਤੇਰੀ ਕੀਰਤਿ ਕਰਮ ਕਮਾਉ ॥੨॥
deh dis jaanau. tahaan too sange; teree keerat karam kamaau |2|
Punjabi
ਦਸਾਂ ਪਾਸਿਆਂ ਵਿੱਚ ਜਿਥੇ ਭੀ ਮੈਂ ਜਾਂਦਾ ਹਾਂ, ਉਥੇ ਤੂੰ ਮੇਰੇ ਨਾਲ ਹੈ। ਮੈਂ ਕੇਵਲ ਤੇਰੀ ਮਹਿਮਾ ਗਾਇਨ ਕਰਨ ਦਾ ਹੀ ਕੰਮ ਕਰਦਾ ਹਾ, ਹੇ ਪ੍ਰਭੂ!
English
Wherever I go in the ten directions, You are there with me. The only thing I do is sing the Kirtan of Your Praises. ||2||
ਏਕਸੁ ਤੇ ਲਾਖ. ਲਾਖ ਤੇ ਏਕਾ; ਤੇਰੀ ਗਤਿ ਮਿਤਿ. ਕਹਿ ਨ ਸਕਾਉ ॥
ekas te laakh. laakh te ekaa; teree gat mit. keh na sakaau |
Punjabi
ਤੂੰ ਇਕ ਤੋਂ ਅਨੇਕਾਂ ਹੋ ਜਾਂਦਾ ਹੈ ਅਤੇ ਅਨੇਕਾਂ ਤੋਂ ਮੁੜ ਇਕ। ਤੇਰੀ ਅਵਸਥਾ ਤੇ ਵਿਸਥਾਰ ਮੈਂ ਵਰਣਨ ਨਹੀਂ ਕਰ ਸਕਦਾ।
English
From Your Oneness, You become tens of thousands, and from tens of thousands, You become One. I cannot describe Your state and extent.
ਤੂ ਬੇਅੰਤੁ. ਤੇਰੀ ਮਿਤਿ, ਨਹੀ ਪਾਈਐ; ਸਭੁ ਤੇਰੋ ਖੇਲੁ ਦਿਖਾਉ ॥੩॥
too beant. teree mit, nahee paaeeai; sabh tero khel dikhaau |3|
Punjabi
ਤੂੰ ਅਨੰਤ ਹੈ। ਤੇਰਾ ਮੁੱਲ ਪਾਇਆ ਨਹੀਂ ਜਾ ਸਕਦਾ। ਸਾਰਾ ਕੁਛ ਜੋ ਮੈਂ ਵੇਖਦਾ ਹਾਂ, ਕੇਵਲ ਤੇਰੀ ਹੀ ਖੇਡ ਹੈ, ਹੇ ਸਾਈਂ!
English
You are Infinite - Your value cannot be appraised. Everything I see is Your play. ||3||
ਸਾਧਨ ਕਾ ਸੰਗੁ, ਸਾਧ ਸਿਉ ਗੋਸਟਿ; ਹਰਿ ਸਾਧਨ ਸਿਉ, ਲਿਵ ਲਾਉ ॥
saadhan kaa sang, saadh siau gosatt; har saadhan siau, liv laau |
Punjabi
ਮੈਂ ਸੰਤਾਂ ਦੀ ਸੰਗਤ ਕਰਦਾ ਹਾਂ ਅਤੇਸੰਤਾ ਨਾਲ ਹੀ ਗੱਲਬਾਤ। ਹਰੀ ਦੇ ਸੰਤਾਂ ਨਾਲ ਹੀ ਮੈਂ ਨੇਹੁੰ ਗੰਢਦਾ ਹਾਂ।
English
I speak with the Company of the Holy; I am in love with the Holy people of the Lord.
ਜਨ ਨਾਨਕ. ਪਾਇਆ ਹੈ ਗੁਰਮਤਿ; ਹਰਿ ਦੇਹੁ ਦਰਸੁ ਮਨਿ ਚਾਉ ॥੪॥੧॥
jan naanak. paaeaa hai guramat; har dehu daras man chaau |4|1|
Punjabi
ਗੁਰਾਂ ਦੇ ਉਪਦੇਸ਼ ਦੁਆਰਾ ਗੋਲੇ ਨਾਨਕ ਨੇ ਆਪਣਾ ਪ੍ਰਭੂ ਪਾ ਲਿਆ ਹੈ। ਮੇਰੇ ਵਾਹਿਗੁਰੂ, ਤੂੰ ਮੈਨੂੰ ਆਪਣਾ ਦੀਦਾਰ ਬਖਸ਼, ਕਿਉਂ ਜੋ ਮੇਰੇ ਚਿੱਤ ਅੰਦਰ ਇਸ ਦੀ ਉਮੰਗ ਹੈ।
English
Servant Nanak has found the Lord through the Guru's Teachings; please bless me with Your Blessed Vision; O Lord, my mind yearns for it. ||4||1||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਹਰਿ ਜੀਉ ਅੰਤਰਜਾਮੀ ਜਾਨ ॥
har jeeo antarajaamee jaan |
Punjabi
ਹੇ ਬੰਦੇ! ਤੂੰ ਜਾਣ ਲੈ ਕਿ ਮਹਾਰਾਜ ਮਾਲਕ ਦਿਲਾਂ ਦੀਆਂ ਜਾਣਨਹਾਰ ਹੈ।
English
The Dear Lord is the Inner-knower, the Searcher of hearts.
ਕਰਤ ਬੁਰਾਈ. ਮਾਨੁਖ ਤੇ ਛਪਾਈ; ਸਾਖੀ ਭੂਤ ਪਵਾਨ ॥੧॥ ਰਹਾਉ ॥
karat buraaee. maanukh te chhapaaee; saakhee bhoot pavaan |1| rahaau |
Punjabi
ਮਨੁੱਸ਼ ਤੋਂ ਲੁਕਾ ਕੇ, ਤੇ ਬਦੀ ਕਮਾਉਂਦਾ ਹੈ, ਪ੍ਰੰਤੂ ਹਵਾ ਦੀ ਮਾਨਿੰਦ ਪ੍ਰਭੂ ਹਰ ਥਾਂ ਹਾਜਰ ਨਾਜਰ ਹੈ। ਠਹਿਰਾਉ।
English
The mortal does evil deeds, and hides from others, but like the air, the Lord is present everywhere. ||1||Pause||
ਬੈਸਨੌ ਨਾਮੁ. ਕਰਤ ਖਟ ਕਰਮਾ; ਅੰਤਰਿ ਲੋਭ ਜੂਠਾਨ ॥
baisanau naam. karat khatt karamaa; antar lobh jootthaan |
Punjabi
ਤੂੰ ਆਪਣੇ ਆਪ ਨੂੰ ਵਿਸ਼ਨੂੰ ਦਾ ਸ਼ਿਸ਼ ਅਖਵਾਉਂਦਾ ਹੈ ਅਤੇ ਛੇ ਕਰਮ ਕਾਂਡ ਕਰਦਾ ਹੈ, ਪ੍ਰੰਤੂ ਤੇਰੇ ਅੰਦਰ ਲਾਲਚ ਦੀ ਅਪਵਿੱਤਰਤਾ ਹੈ।
English
You call yourself a devotee of Vishnu and you practice the six rituals, but your inner being is polluted with greed.
ਸੰਤ ਸਭਾ ਕੀ ਨਿੰਦਾ ਕਰਤੇ; ਡੂਬੇ ਸਭ ਅਗਿਆਨ ॥੧॥
sant sabhaa kee nindaa karate; ddoobe sabh agiaan |1|
Punjabi
ਜੋ, ਸਤਿਸੰਗਤ ਦੀ ਬਦਖੋਈ ਕਰਦੇ ਹਨ, ਉਹ ਸਾਰੇ ਆਦਮਕ ਅਨ੍ਹੇਰੇ ਵਿੱਚ ਡੁੱਬ ਜਾਂਦੇ ਹਨ।
English
Those who slander the Society of the Saints, shall all be drowned in their ignorance. ||1||