Ekam
Guru Granth Sahib

Ang 1203

Ang 1203 · Line 1

ਕਰਹਿ ਸੋਮ ਪਾਕੁ, ਹਿਰਹਿ ਪਰ ਦਰਬਾ; ਅੰਤਰਿ ਝੂਠ ਗੁਮਾਨ ॥

kareh som paak, hireh par darabaa; antar jhootth gumaan |

Punjabi

ਬੰਦਾ ਸਵੈ-ਪਕਾਇਆ ਹੋਇਆ ਭੋਜਨ ਖਾਂਦਾ ਹੈ, ਪ੍ਰੰਤੁ ਉਹ ਪਰਾਇਆ ਧਨ ਚੁਰਾਉਂਦਾ ਹੈ ਅਤੇ ਉਸ ਦੇ ਅੰਦਰ ਕੂੜ ਅਤੇ ਸਵੈ-ਹੰਗਤਾ ਹੈ।

Bhai Manmohan Singh (Shabad OS, CC BY-SA)

English

The mortal eats the food which he has carefully prepared, and then steals the wealth of others. His inner being is filled with falsehood and pride.

Dr. Sant Singh Khalsa (Shabad OS, CC BY-SA)
Ang 1203 · Line 2

ਸਾਸਤ੍ਰ ਬੇਦ ਕੀ ਬਿਧਿ. ਨਹੀ ਜਾਣਹਿ; ਬਿਆਪੇ ਮਨ ਕੈ ਮਾਨ ॥੨॥

saasatr bed kee bidh. nahee jaaneh; biaape man kai maan |2|

Punjabi

ਉਹ ਵੇਦਾਂ ਅਤੇ ਸ਼ਾਸਤਰਾਂ ਦੀ ਰੀਤੀ ਨੂੰ ਨਹੀਂ ਜਾਣਦਾ ਅਤੇ ਆਪਣੇ ਚਿੱਤ ਦੇ ਹੰਕਾਰ ਨਾਲ ਵਿਆਕੁਲ ਹੋਇਆ ਹੋਇਆ ਹੈ।

Bhai Manmohan Singh (Shabad OS, CC BY-SA)

English

He knows nothing of the Vedas or the Shaastras; his mind is gripped by pride. ||2||

Dr. Sant Singh Khalsa (Shabad OS, CC BY-SA)
Ang 1203 · Line 3

ਸੰਧਿਆ ਕਾਲ. ਕਰਹਿ ਸਭਿ ਵਰਤਾ; ਜਿਉ ਸਫਰੀ ਦੰਫਾਨ ॥

sandhiaa kaal. kareh sabh varataa; jiau safaree danfaan |

Punjabi

ਉਸ ਦਾ ਸ਼ਾਮ ਦੇ ਵੇਲੇ ਦੀ ਪੂਜਾ ਕਰਨਾ ਅਤੇ ਸਾਰੇ ਉਪਹਾਸ ਰਖਣੇ, ਇਕ ਮਦਾਰੀ ਦੇ ਝੂਠੇ ਦਿਖਾਵੇ ਦੀ ਤਰ੍ਹਾਂ ਦੇ ਹਨ।

Bhai Manmohan Singh (Shabad OS, CC BY-SA)

English

He says his evening prayers, and observes all the fasts, but this is all just a show.

Dr. Sant Singh Khalsa (Shabad OS, CC BY-SA)
Ang 1203 · Line 4

ਪ੍ਰਭੂ ਭੁਲਾਏ ਊਝੜਿ ਪਾਏ; ਨਿਹਫਲ ਸਭਿ ਕਰਮਾਨ ॥੩॥

prabhoo bhulaae aoojharr paae; nihafal sabh karamaan |3|

Punjabi

ਉਸ ਨੂੰ ਬੁਲਾ ਕੇ ਸੁਆਮੀ ਨੇ ਉਸ ਨੂੰ ਉਜਾੜ ਬੀਆਬਾਨ ਦੇ ਰਾਹੇ ਪਾ ਦਿੱਤਾ ਹੈ। ਵਿਅਰਥ ਹਨ ਉਸ ਦੇ ਸਾਰੇ ਕਰਮ।

Bhai Manmohan Singh (Shabad OS, CC BY-SA)

English

God made him stray from the path, and sent him into the wilderness. All his actions are useless. ||3||

Dr. Sant Singh Khalsa (Shabad OS, CC BY-SA)
Ang 1203 · Line 5

ਸੋ ਗਿਆਨੀ ਸੋ ਬੈਸਨੌ ਪੜਿੑਆ; ਜਿਸੁ ਕਰੀ ਕ੍ਰਿਪਾ ਭਗਵਾਨ ॥

so giaanee so baisanau parraa; jis karee kripaa bhagavaan |

Punjabi

ਕੇਵਲ ਉਹ ਹੀ ਬ੍ਰਹਮਬੇਤਾ ਹੈ, ਤੇ ਕੇਵਲ ਉਹ ਹੀ ਵੈਸ਼ਨੋ ਅਤੇ ਵਿਦਵਾਨ ਹੈ, ਜਿਸ ਉਤੇ ਸੁਅਮੀ ਦੀ ਮਿਹਰ ਹੈ।

Bhai Manmohan Singh (Shabad OS, CC BY-SA)

English

He alone is a spiritual teacher, and he alone is a devotee of Vishnu and a scholar, whom the Lord God blesses with His Grace.

Dr. Sant Singh Khalsa (Shabad OS, CC BY-SA)
Ang 1203 · Line 6

ਓੁਨਿ ਸਤਿਗੁਰੁ ਸੇਵਿ. ਪਰਮ ਪਦੁ ਪਾਇਆ; ਉਧਰਿਆ ਸਗਲ ਬਿਸ੍ਵਾਨ ॥੪॥

oun satigur sev. param pad paaeaa; udhariaa sagal bisvaan |4|

Punjabi

ਸੱਚੇ ਗੁਰਾਂ ਦੀ ਟਹਿਲ ਕਮਾ ਕੇ ਉਹ ਮਹਾਨ ਮਰਤਬਾ ਪਾਂ ਲੈਂਦਾ ਹੈ ਅਤੇ ਉਸ ਦੇ ਨਾਲ ਸਾਰਾ ਸੰਸਾਰ ਪਾਰ ਉਤਰ ਜਾਂਦਾ ਹੈ।

Bhai Manmohan Singh (Shabad OS, CC BY-SA)

English

Serving the True Guru, he obtains the supreme status and saves the whole world. ||4||

Dr. Sant Singh Khalsa (Shabad OS, CC BY-SA)
Ang 1203 · Line 7

ਕਿਆ ਹਮ ਕਥਹ. ਕਿਛੁ ਕਥਿ, ਨਹੀ ਜਾਣਹ; ਪ੍ਰਭ ਭਾਵੈ ਤਿਵੈ ਬੋੁਲਾਨ ॥

kiaa ham kathah. kichh kath, nahee jaanah; prabh bhaavai tivai buolaan |

Punjabi

ਮੈਂ ਕੀ ਕਹਾਂ? ਮੈਨੂੰ ਕੁਝ ਭੀ ਕਹਿਣਾ ਨਹੀਂ ਆਉਂਦਾ। ਜਿਸ ਤਰ੍ਹਾਂ ਪ੍ਰਭੂ ਨੂੰ ਭਾਉਂਦਾ ਹੈ, ਉਸੇ ਤਰ੍ਹਾਂ ਹੀ ਉਹ ਮੈਨੂੰ ਬੁਲਾਉਂਦਾ ਹੈ।

Bhai Manmohan Singh (Shabad OS, CC BY-SA)

English

What can I say? I don't know what to say. As God wills, so do I speak.

Dr. Sant Singh Khalsa (Shabad OS, CC BY-SA)
Ang 1203 · Line 8

ਸਾਧਸੰਗਤਿ ਕੀ ਧੂਰਿ ਇਕ ਮਾਂਗਉ; ਜਨ ਨਾਨਕ ਪਇਓ ਸਰਾਨ ॥੫॥੨॥

saadhasangat kee dhoor ik maangau; jan naanak peo saraan |5|2|

Punjabi

ਮੈਂ ਕੇਵਲ ਸਤਿਸੰਗਤ ਦੀ ਧੂੜ ਦੀ ਯਾਚਨਾ ਕਰਦਾ ਹਾਂ। ਗੋਲੇ ਨਾਨਕ ਨੇ ਤੇਰੀ ਪਨਾਹ ਨਹੀਂ ਹੈ, ਹੇ ਪ੍ਰਭੂ!

Bhai Manmohan Singh (Shabad OS, CC BY-SA)

English

I ask only for the dust of the feet of the Saadh Sangat, the Company of the Holy. Servant Nanak seeks their Sanctuary. ||5||2||

Dr. Sant Singh Khalsa (Shabad OS, CC BY-SA)
Ang 1203 · Line 9

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1203 · Line 10

ਅਬ ਮੋਰੋ. ਨਾਚਨੋ ਰਹੋ ॥

ab moro. naachano raho |

Punjabi

ਮੇਰਾ ਨੱਚਣਾ ਹੁਣ ਮੁਕ ਗਿਆ ਹੈ।

Bhai Manmohan Singh (Shabad OS, CC BY-SA)

English

Now, my dancing is over.

Dr. Sant Singh Khalsa (Shabad OS, CC BY-SA)
Ang 1203 · Line 11

ਲਾਲੁ ਰਗੀਲਾ ਸਹਜੇ ਪਾਇਓ; ਸਤਿਗੁਰ ਬਚਨਿ ਲਹੋ ॥੧॥ ਰਹਾਉ ॥

laal rageelaa sahaje paaeo; satigur bachan laho |1| rahaau |

Punjabi

ਮੈਂ ਸੁਖੈਨ ਹੀ ਆਪੇ ਖਿਲੰਦੜੇ ਪ੍ਰੀਤਮ ਨੂੰ ਪਾ ਲਿਆ ਹੈ। ਗੁਰਾਂ ਦੀ ਬਾਣੀ ਦੁਆਰਾ ਮੈਂ ਉਸ ਨੂੰ ਲੱਭ ਲਿਆ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

I have intuitively obtained my Darling Beloved. Through the Word of the True Guru's Teachings, I found Him. ||1||Pause||

Dr. Sant Singh Khalsa (Shabad OS, CC BY-SA)
Ang 1203 · Line 12

ਕੁਆਰ ਕੰਨਿਆ, ਜੈਸੇ ਸੰਗਿ ਸਹੇਰੀ; ਪ੍ਰਿਅ ਬਚਨ. ਉਪਹਾਸ ਕਹੋ ॥

kuaar kaniaa, jaise sang saheree; pria bachan. upahaas kaho |

Punjabi

ਜਿਸ ਤਰ੍ਹਾਂ ਇਕ ਅਣਵਿਆਹੀ ਕੁੜੀ ਆਪਣੀਆਂ ਸਹੇਲੀਆਂ ਨਾਲ ਆਪਣੇ ਪਤੀ ਬਾਰੇ ਹੱਸ ਹੱਸ ਗੱਲਾਂ ਕਰਦੀ ਹੈ,

Bhai Manmohan Singh (Shabad OS, CC BY-SA)

English

The virgin speaks with her friends about her husband and they laugh together;

Dr. Sant Singh Khalsa (Shabad OS, CC BY-SA)
Ang 1203 · Line 13

ਜਉ ਸੁਰਿਜਨੁ ਗ੍ਰਿਹ ਭੀਤਰਿ ਆਇਓ; ਤਬ ਮੁਖੁ ਕਾਜਿ ਲਜੋ ॥੧॥

jau surijan grih bheetar aaeo; tab mukh kaaj lajo |1|

Punjabi

ਪ੍ਰੰਤੂ ਜਦ ਉਸ ਦਾ ਸਰੇਸ਼ਟ ਪਤੀ ਉਸ ਦੇ ਘਰ ਵਿੱਚ ਆਉਂਦਾ ਹੈ ਤਦ ਉਹ ਸੰਗ ਜਾਂਦੀ ਹੈ ਅਤੇ ਆਪਣੇ ਮੂੰਹ ਨੂੰ ਕੱਜ ਲੈਂਦੀ ਹੈ।

Bhai Manmohan Singh (Shabad OS, CC BY-SA)

English

but when he comes home, she becomes shy, and modestly covers her face. ||1||

Dr. Sant Singh Khalsa (Shabad OS, CC BY-SA)
Ang 1203 · Line 14

ਜਿਉ ਕਨਿਕੋ ਕੋਠਾਰੀ ਚੜਿਓ; ਕਬਰੋ ਹੋਤ ਫਿਰੋ ॥

jiau kaniko kotthaaree charrio; kabaro hot firo |

Punjabi

ਜਿਸ ਤਰ੍ਹਾਂ ਕੁਠਾਲੀ ਵਿੱਚ ਪਾਇਆ ਤੇ ਤੱਤਾ ਕੀਤਾ ਹੋਇਆ ਸੋਨਾ ਕਮਲਾ ਹੋਇਆ ਫਿਰਦਾ ਹੈ,

Bhai Manmohan Singh (Shabad OS, CC BY-SA)

English

When gold is melted in the crucible, it flows freely everywhere.

Dr. Sant Singh Khalsa (Shabad OS, CC BY-SA)
Ang 1203 · Line 15

ਜਬ ਤੇ ਸੁਧ ਭਏ ਹੈ ਬਾਰਹਿ; ਤਬ ਤੇ ਥਾਨ ਥਿਰੋ ॥੨॥

jab te sudh bhe hai baareh; tab te thaan thiro |2|

Punjabi

ਪ੍ਰੰਤੂ ਜਦ ਇਹ ਸੌ ਫੀ ਸਦੀ ਖਾਲਸ ਹੋ ਜਾਂਦਾ ਹੈ, ਤਦ ਇਹ ਇਕ ਥਾਂ ਤੇ ਸਥਿਰ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

But when it is made into pure solid bars of gold, then it remains stationary. ||2||

Dr. Sant Singh Khalsa (Shabad OS, CC BY-SA)
Ang 1203 · Line 16

ਜਉ ਦਿਨੁ ਰੈਨਿ. ਤਊ ਲਉ ਬਜਿਓ; ਮੂਰਤ ਘਰੀ ਪਲੋ ॥

jau din rain. taoo lau bajio; moorat gharee palo |

Punjabi

ਜਦ ਤਾਈਂ ਬਜਾਉਣ ਵਾਲਾ ਹਾਜ਼ਰ ਹੈ, ਉਦੋਂ ਤਾਂਈ ਦਿਹੁੰ ਤੇ ਰਾਤ ਹਰ ਘੰਟੇ, ਹਰ ਧੜੀਹ ਅਤੇ ਹਰ ਮੁਹਤ ਜੀਵਨ ਦਾ ਘੜਿਆਲ ਵਜਦਾ ਰਿਹੰਦਾ ਹੈ,

Bhai Manmohan Singh (Shabad OS, CC BY-SA)

English

As long as the days and the nights of one's life last, the clock strikes the hours, minutes and seconds.

Dr. Sant Singh Khalsa (Shabad OS, CC BY-SA)
Ang 1203 · Line 17

ਬਜਾਵਨਹਾਰੋ ਊਠਿ ਸਿਧਾਰਿਓ; ਤਬ ਫਿਰਿ ਬਾਜੁ. ਨ ਭਇਓ ॥੩॥

bajaavanahaaro aootth sidhaario; tab fir baaj. na bheo |3|

Punjabi

ਪੰਤੂ ਜਦ ਉਹ ਉਠ ਕੇ ਤੁਰ ਜਾਂਦਾ ਹੈ, ਤਦ ਮੁੜ ਕੇ ਕੋਈ ਬਜ ਬਜਾਂ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

But when the gong player gets up and leaves, the gong is not sounded again. ||3||

Dr. Sant Singh Khalsa (Shabad OS, CC BY-SA)
Ang 1203 · Line 18

ਜੈਸੇ ਕੁੰਭ. ਉਦਕ ਪੂਰਿ ਆਨਿਓ; ਤਬ ਓੁਹੁ ਭਿੰਨ ਦ੍ਰਿਸਟੋ ॥

jaise kunbh. udak poor aanio; tab ouhu bhin drisatto |

Punjabi

ਜਿਸ ਤਰ੍ਹਾਂ ਇਕ ਘੜਾ ਪਾਣੀ ਨਾਲ ਭਰ ਕੇ ਲਿਆਂਦਾ ਜਾਂਦਾ ਹੈ, ਤਦ ਉਹ ਪਾਣੀ ਵਖਰਾ ਦਿੱਸ ਆਉਂਦਾ ਹੈ,

Bhai Manmohan Singh (Shabad OS, CC BY-SA)

English

When the pitcher is filled with water, the water contained within it seems distinct.

Dr. Sant Singh Khalsa (Shabad OS, CC BY-SA)
Ang 1203 · Line 19

ਕਹੁ ਨਾਨਕ. ਕੁੰਭੁ ਜਲੈ ਮਹਿ ਡਾਰਿਓ; ਅੰਭੈ ਅੰਭ ਮਿਲੋ ॥੪॥੩॥

kahu naanak. kunbh jalai meh ddaario; anbhai anbh milo |4|3|

Punjabi

ਪ੍ਰੰਤੂ ਗੁਰੂ ਜੀ ਆਖਦੇ ਹਨ, ਜਦ ਘੜਾ ਪਾਣੀ ਅੰਦਰ ਉਲਟਾ ਦਿੱਤਾ ਜਾਂਦਾ ਹੈ, ਤਾਂ ਜਲ ਜਲ ਨਾਲ ਰਲ ਮਿਲ ਜਾਂਦਾ ਹੈ।

Bhai Manmohan Singh (Shabad OS, CC BY-SA)

English

Says Nanak, when the pitcher is emptied out, the water mingles again with water. ||4||3||

Dr. Sant Singh Khalsa (Shabad OS, CC BY-SA)
Ang 1203 · Line 20

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1203 · Line 21

ਅਬ ਪੂਛੇ; ਕਿਆ ਕਹਾ ॥

ab poochhe; kiaa kahaa |

Punjabi

ਜੇਕਰ ਪੁਛਿਆ ਜਾਵੇ ਤਾਂ ਆਦਮੀ ਹੁਣ ਕੀ ਆਖ ਸਕਦਾ ਹੈ?

Bhai Manmohan Singh (Shabad OS, CC BY-SA)

English

Now if he is asked, what can he say?

Dr. Sant Singh Khalsa (Shabad OS, CC BY-SA)
Ang 1203 · Line 22

ਲੈਨੋ ਨਾਮੁ ਅੰਮ੍ਰਿਤ ਰਸੁ ਨੀਕੋ; ਬਾਵਰ. ਬਿਖੁ ਸਿਉ ਗਹਿ ਰਹਾ ॥੧॥ ਰਹਾਉ ॥

laino naam amrit ras neeko; baavar. bikh siau geh rahaa |1| rahaau |

Punjabi

ਉਸ ਨੇ ਸਰੇਸ਼ਟ ਅਤੇ ਸੁਆਦਲਾ ਨਾਮ-ਸੁਧਾਰਸ ਲੈਣਾ ਸੀ, ਪ੍ਰੰਤੂ ਝੱਲਾ ਇਨਸਾਨ ਜ਼ਹਿਰ ਨਾਲ ਚਿਮੜਿਆ ਹੋਇਆ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

He was supposed to have gathered the sublime essence of the Ambrosial Naam, the Name of the Lord, but instead, the mad-man was busy with poison. ||1||Pause||

Dr. Sant Singh Khalsa (Shabad OS, CC BY-SA)
Ang 1203 · Line 23

ਦੁਲਭ ਜਨਮੁ ਚਿਰੰਕਾਲ ਪਾਇਓ; ਜਾਤਉ ਕਉਡੀ ਬਦਲਹਾ ॥

dulabh janam chirankaal paaeo; jaatau kauddee badalahaa |

Punjabi

ਅਮੋਲਕ ਮਨੁੱਖਾ ਜਨਮ ਬੜੇ ਅਰਸੇ ਦੇ ਮਗਰੋਂ ਮਿਲਿਆ ਹੈ, ਪ੍ਰੰਤੂ ਇਹ ਇਕ ਕੌਡੀ ਦੇ ਵਟਾਂਦਰੇ ਵਿੱਚ ਜਾ ਰਿਹਾ ਹੈ।

Bhai Manmohan Singh (Shabad OS, CC BY-SA)

English

This human life, so difficult to obtain, was finally obtained after such a long time. He is losing it in exchange for a shell.

Dr. Sant Singh Khalsa (Shabad OS, CC BY-SA)
Ang 1203 · Line 24

ਕਾਥੂਰੀ ਕੋ ਗਾਹਕੁ ਆਇਓ; ਲਾਦਿਓ ਕਾਲਰ, ਬਿਰਖ ਜਿਵਹਾ ॥੧॥

kaathooree ko gaahak aaeo; laadio kaalar, birakh jivahaa |1|

Punjabi

ਪ੍ਰਾਣੀ ਕਸਤੂਰੀ ਖਰੀਦਣ ਨਹੀਂ ਆਉਂਦਾ ਹੈ, ਪ੍ਰੰਤੂ ਉਹ ਘੱਟੇ ਮਿੱਟੀ ਤੇ ਕੰਡਿਆਲੇ ਘਾ ਨੂੰ ਲੱਦ ਲੈਂਦਾ ਹੈ।

Bhai Manmohan Singh (Shabad OS, CC BY-SA)

English

He came to buy musk, but instead, he has loaded dust and thistle grass. ||1||

Dr. Sant Singh Khalsa (Shabad OS, CC BY-SA)
Ang 1203 · Line 25

ਆਇਓ ਲਾਭੁ ਲਾਭਨ ਕੈ ਤਾਈ; ਮੋਹਨਿ ਠਾਗਉਰੀ ਸਿਉ ਉਲਝਿ ਪਹਾ ॥

aaeo laabh laabhan kai taaee; mohan tthaagauree siau ulajh pahaa |

Punjabi

ਉਹ ਨਫੇ ਦੀ ਤਲਾਸ਼ ਵਿੱਚ ਆਉਦਾ ਹੈ, ਪਰ ਮਾਇਆ ਦੇ ਦ੍ਰਿਸ਼ਟਮਾਨ ਧੋਖਚੇ ਵਿੱਚ ਫਸ ਜਾਂਦਾ ਹੈ।

Bhai Manmohan Singh (Shabad OS, CC BY-SA)

English

He comes in search of profits, but he is entangled in the enticing illusion of Maya.

Dr. Sant Singh Khalsa (Shabad OS, CC BY-SA)
Ang 1203 · Line 26

ਕਾਚ ਬਾਦਰੈ. ਲਾਲੁ ਖੋਈ ਹੈ; ਫਿਰਿ ਇਹੁ ਅਉਸਰੁ. ਕਦਿ ਲਹਾ ॥੨॥

kaach baadarai. laal khoee hai; fir ihu aausar. kad lahaa |2|

Punjabi

ਉਹ ਕੱਚ ਦੇ ਵਟਾਦਰੇ ਵਿੱਚ ਜਵੇਹਰ ਨੂੰ ਗੁਆ ਲੈਂਦਾ ਹੈ। ਇਹ ਮੌਕਾ ਉਸ ਨੂੰ ਮੁੜ ਕਦੇ ਹੱਥ ਲੱਗੇਗਾ?

Bhai Manmohan Singh (Shabad OS, CC BY-SA)

English

He loses the jewel, in exchange for mere glass. When will he have this blessed opportunity again? ||2||

Dr. Sant Singh Khalsa (Shabad OS, CC BY-SA)
Ang 1203 · Line 27

ਸਗਲ ਪਰਾਧ. ਏਕੁ ਗੁਣੁ ਨਾਹੀ; ਠਾਕੁਰੁ ਛੋਡਹ. ਦਾਸਿ ਭਜਹਾ ॥

sagal paraadh. ek gun naahee; tthaakur chhoddah. daas bhajahaa |

Punjabi

ਉਸ ਵਿੱਚ ਸਾਰੇ ਪਾਪ ਹਨ ਤੇ ਨੇਕੀ ਇਕ ਭੀ ਨਹੀਂ। ਆਪਣੇ ਸਾਈਂ ਨੂੰ ਤਿਆਗ ਉਹ ਉਸ ਦੇ ਗੋਲੇ ਨੂੰ ਯਾਦ ਕਰਦਾ ਹੈ।

Bhai Manmohan Singh (Shabad OS, CC BY-SA)

English

He is full of sins, and he has not even one redeeming virtue. Forsaking his Lord and Master, he is involved with Maya, God's slave.

Dr. Sant Singh Khalsa (Shabad OS, CC BY-SA)
Ang 1203 · Line 28

ਆਈ ਮਸਟਿ, ਜੜਵਤ ਕੀ ਨਿਆਈ; ਜਿਉ ਤਸਕਰੁ, ਦਰਿ ਸਾਂਨਿੑਹਾ ॥੩॥

aaee masatt, jarravat kee niaaee; jiau tasakar, dar saanahaa |3|

Punjabi

ਜਦ ਮੁਰਦੇ ਮਾਦੇ ਵਰਗੀ ਮੌਤ ਦੀ ਚੁਪ ਆਉਂਦੀ ਹੈ ਤਾਂ ਆਦਮੀ ਦੀ ਹਾਲਤ ਸੰਨ੍ਹਾਂ ਦੇ ਬੂਹੇ ਉਤੇ ਪਕੜੇ ਹੋਏ ਚੋਰ ਵਰਗੀ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

And when the final silence comes, like inanimate matter, he is caught like a thief at the door. ||3||

Dr. Sant Singh Khalsa (Shabad OS, CC BY-SA)
Ang 1203 · Line 29

ਆਨ ਉਪਾਉ. ਨ ਕੋਊ ਸੂਝੈ; ਹਰਿ ਦਾਸਾ ਸਰਣੀ ਪਰਿ ਰਹਾ ॥

aan upaau. na koaoo soojhai; har daasaa saranee par rahaa |

Punjabi

ਮੈਂ ਵਾਹਿਗੁਰੂ ਦੇ ਗੋਲਿਆਂ ਦੀ ਪਨਾਹ ਲੈਂਦਾ ਹਾਂ। ਮੈਨੂੰ ਹੋਰ ਕੋਈ ਬਚਾਅ ਦਾ ਰਸਤਾ ਦਿੱਸ ਨਹੀਂ ਆਉਂਦਾ।

Bhai Manmohan Singh (Shabad OS, CC BY-SA)

English

I cannot see any other way out. I seek the Sanctuary of the Lord's slaves.

Dr. Sant Singh Khalsa (Shabad OS, CC BY-SA)
Ang 1203 · Line 30

ਕਹੁ ਨਾਨਕ. ਤਬ ਹੀ ਮਨ ਛੁਟੀਐ; ਜਉ ਸਗਲੇ ਅਉਗਨ ਮੇਟਿ ਧਰਹਾ ॥੪॥੪॥

kahu naanak. tab hee man chhutteeai; jau sagale aaugan mett dharahaa |4|4|

Punjabi

ਗੁਰੂ ਜੀ ਫੁਰਮਾਉਂਦੇ ਹਨ, ਕੇਵਲ, ਤਾਂ ਹੀ ਪ੍ਰਾਣੀ ਦੀ ਖਲਾਸੀ ਹੁੰਦੀ ਹੈ, ਜੇਕਰ ਉਹ ਸਾਰਿਆਂ ਪਾਪਾਂ ਦਾ ਮਲੀਆਮੇਟ ਕਰ ਦੇਵੇ।

Bhai Manmohan Singh (Shabad OS, CC BY-SA)

English

Says Nanak, the mortal is emancipated, only when all his demerits and faults are erased and eradicated. ||4||4||

Dr. Sant Singh Khalsa (Shabad OS, CC BY-SA)
Ang 1203 · Line 31

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1203 · Line 32

ਮਾਈ ਧੀਰਿ ਰਹੀ; ਪ੍ਰਿਅ ਬਹੁਤੁ ਬਿਰਾਗਿਓ ॥

maaee dheer rahee; pria bahut biraagio |

Punjabi

ਹੇ ਮੇਰੀ ਮਾਤਾ! ਮੇਰਾ ਧੀਰਜ ਜਾਂਦਾ ਰਿਹਾ ਹੈ। ਮੇਰਾ ਆਪਣੇ ਕੰਤ ਨਾਲ ਬਹੁਤਾ ਹੀ ਪਿਆਰ ਹੈ।

Bhai Manmohan Singh (Shabad OS, CC BY-SA)

English

O mother, my patience is gone. I am in love with my Husband Lord.

Dr. Sant Singh Khalsa (Shabad OS, CC BY-SA)
Ang 1203 · Line 33

ਅਨਿਕ ਭਾਂਤਿ ਆਨੂਪ ਰੰਗ ਰੇ; ਤਿਨੑ ਸਿਉ ਰੁਚੈ. ਨ ਲਾਗਿਓ ॥੧॥ ਰਹਾਉ ॥

anik bhaant aanoop rang re; tina siau ruchai. na laagio |1| rahaau |

Punjabi

ਓ! ਅਣਗਿਣਤ ਕਿਸਮਾਂ ਦੀਆਂ ਸੁੰਦਰ ਰੰਗ ਰਲੀਆਂ ਹਨ, ਪ੍ਰੰਤੂ ਉਹਨਾਂ ਨਾਲ ਮੇਰਾ ਪਿਆਰ ਨਹੀਂ। ਠਹਿਰਾਉ।

Bhai Manmohan Singh (Shabad OS, CC BY-SA)

English

There are so many kinds of incomparable pleasures, but I am not interested in any of them. ||1||Pause||

Dr. Sant Singh Khalsa (Shabad OS, CC BY-SA)
Ang 1203 · Line 34

ਨਿਸਿ ਬਾਸੁਰ. ਪ੍ਰਿਅ ਪ੍ਰਿਅ ਮੁਖਿ ਟੇਰਉ; ਨਂੀਦ ਪਲਕ ਨਹੀ. ਜਾਗਿਓ ॥

nis baasur. pria pria mukh tterau; naneed palak nahee. jaagio |

Punjabi

ਪ੍ਰੀਤਮ! ਮੇਰਾ ਪ੍ਰੀਤਮ! ਆਪਣੇ ਮੂੰਹ ਨਾਲ ਮੈਂ ਰੈਣ ਅਤੇ ਦਿਨ ਪੁਕਾਰਦੀ ਹਾਂ। ਮੈਂ ਇਕ ਮੁਹਤ ਭਰ ਭੀ ਸੌਦੀ ਨਹੀਂ ਅਤੇ ਜਾਗਦੀ ਰਹਿੰਦੀ ਹਾਂ।

Bhai Manmohan Singh (Shabad OS, CC BY-SA)

English

Night and day, I utter, "Pri-a, Pri-a - Beloved, Beloved" with my mouth. I cannot sleep, even for an instant; I remain awake and aware.

Dr. Sant Singh Khalsa (Shabad OS, CC BY-SA)
Ang 1203 · Line 35

ਹਾਰ ਕਜਰ ਬਸਤ੍ਰ ਅਨਿਕ ਸੀਗਾਰ ਰੇ; ਬਿਨੁ ਪਿਰ. ਸਭੈ ਬਿਖੁ ਲਾਗਿਓ ॥੧॥

haar kajar basatr anik seegaar re; bin pir. sabhai bikh laagio |1|

Punjabi

ਓ! ਮਾਲਾ, ਸੂਰਮਾ, ਕੱਪੜੇ ਅਤੇ ਘਣੇਰੇ ਹਾਰਸ਼ਿੰਗਾਰ, ਆਪਣੇ ਕੰਤ ਦੇ ਬਗੈਰ ਮੈਨੂੰ ਸਾਰੇ ਵਿਹੁ ਵਰਗੇ ਲਗਦੇ ਹਨ।

Bhai Manmohan Singh (Shabad OS, CC BY-SA)

English

Necklaces, eye make-up, fancy clothes and decorations - without my Husband Lord, these are all poison to me. ||1||

Dr. Sant Singh Khalsa (Shabad OS, CC BY-SA)