Ang 57
ਤ੍ਰਿਭਵਣਿ. ਸੋ ਪ੍ਰਭੁ ਜਾਣੀਐ; ਸਾਚੋ ਸਾਚੈ ਨਾਇ ॥੫॥
tribhavan. so prabh jaaneeai; saacho saachai naae |5|
Punjabi
ਉਹ ਸਾਹਿਬ ਤਿੰਨਾਂ ਜਹਾਨਾਂ ਅੰਦਰ ਜਾਣਿਆ ਜਾਂਦਾ ਹੈ। ਸੱਚਾ ਹੈ ਨਾਮ ਸੱਚੇ ਸਾਹਿਬ ਦਾ।
English
God is known throughout the three worlds. True is the Name of the True One. ||5||
ਸਾ ਧਨ ਖਰੀ ਸੁਹਾਵਣੀ; ਜਿਨਿ ਪਿਰੁ ਜਾਤਾ ਸੰਗਿ ॥
saa dhan kharee suhaavanee; jin pir jaataa sang |
Punjabi
ਬਹੁਤ ਸੋਹਣੀ ਹੈ ਉਹ ਵਹੁਟੀ ਜਿਹੜੀ ਆਪਣੇ ਪ੍ਰੀਤਮ ਨੂੰ ਆਪਣੇ ਨਾਲ (ਹਿਰਦੇ ਅੰਦਰ) ਸਮਝਦੀ ਹੈ।
English
The wife who knows that her Husband Lord is always with her is very beautiful.
ਮਹਲੀ ਮਹਲਿ ਬੁਲਾਈਐ; ਸੋ ਪਿਰੁ ਰਾਵੇ ਰੰਗਿ ॥
mahalee mehal bulaaeeai; so pir raave rang |
Punjabi
ਐਸੀ ਪਤਨੀ ਮੰਦਰ ਵਿੱਚ ਸੱਦੀ ਜਾਂਦੀ ਹੈ ਅਤੇ ਕੰਤ ਉਸ ਨੂੰ ਪ੍ਰੀਤ ਅੰਦਰ ਮਾਣਦਾ ਹੈ।
English
The soul-bride is called to the Mansion of the His Presence, and her Husband Lord ravishes her with love.
ਸਚਿ ਸੁਹਾਗਣਿ ਸਾ ਭਲੀ; ਪਿਰਿ ਮੋਹੀ ਗੁਣ ਸੰਗਿ ॥੬॥
sach suhaagan saa bhalee; pir mohee gun sang |6|
Punjabi
ਉਹੀ ਸੱਚੀ ਮੁੱਚੀ ਖੁਸ਼ ਤੇ ਨੇਕ ਵਹੁਟੀ ਹੈ ਜਿਹੜੀ ਆਪਣੇ ਪਿਆਰੇ ਪਤੀ ਦੀਆਂ ਉਤਕ੍ਰਿਸ਼ਟਤਾਈਆਂ ਨਾਲ ਫ਼ਰੇਫ਼ਤਾ ਹੋਈ ਹੈ।
English
The happy soul-bride is true and good; she is fascinated by the Glories of her Husband Lord. ||6||
ਭੂਲੀ ਭੂਲੀ ਥਲਿ ਚੜਾ; ਥਲਿ ਚੜਿ ਡੂਗਰਿ ਜਾਉ ॥
bhoolee bhoolee thal charraa; thal charr ddoogar jaau |
Punjabi
ਘੁੱਸ ਤੇ ਭੁਲ ਕੇ ਮੈਂ ਉਚੇ ਮੈਦਾਨ ਤੇ ਚੜ੍ਹਕੇ ਮੈਂ ਪਹਾੜ ਉਤੇ ਜਾਂਦੀ ਹਾਂ।
English
Wandering around and making mistakes, I climb the plateau; having climbed the plateau, I go up the mountain.
ਬਨ ਮਹਿ ਭੂਲੀ ਜੇ ਫਿਰਾ; ਬਿਨੁ ਗੁਰ. ਬੂਝ ਨ ਪਾਉ ॥
ban meh bhoolee je firaa; bin gur. boojh na paau |
Punjabi
ਰਾਹੋਂ ਘੁੱਸ ਕੇ, ਜੇਕਰ ਮੈਂ ਜੰਗਲ ਆਦਿ ਵਿੱਚ ਭਟਕਦੀ ਫਿਰਾਂ, ਤਾਂ ਗੁਰਾਂ ਦੇ ਬਗ਼ੈਰ ਮੈਨੂੰ ਸਮਝ (ਪਈਂ) ਪਰਾਪਤ ਨਹੀਂ ਹੋਣੀ।
English
But now I have lost my way, and I am wandering around in the forest; without the Guru, I do not understand.
ਨਾਵਹੁ ਭੂਲੀ ਜੇ ਫਿਰਾ; ਫਿਰਿ ਫਿਰਿ ਆਵਉ ਜਾਉ ॥੭॥
naavahu bhoolee je firaa; fir fir aavau jaau |7|
Punjabi
ਜੇਕਰ ਹਰੀ ਨਾਮ ਨੂੰ ਭੁਲਾ ਕੇ ਮੈਂ ਤੁਰੀ ਫਿਰਾਂ ਤਾਂ ਮੈਂ ਮੁੜ ਮੁੜ ਕੇ ਆਉਂਦੀ ਤੇ ਜਾਂਦੀ ਰਹਾਂਗੀ।
English
If I wander around forgetting God's Name, I shall continue coming and going in reincarnation, over and over again. ||7||
ਪੁਛਹੁ ਜਾਇ ਪਧਾਊਆ; ਚਲੇ ਚਾਕਰ ਹੋਇ ॥
puchhahu jaae padhaaooaa; chale chaakar hoe |
Punjabi
ਜਾ ਕੇ ਰਾਹੀਆਂ ਕੋਲੋਂ ਪਤਾ ਕਰ ਲਓ ਜੋ ਸਾਹਿਬ ਦੇ ਗੋਲੇ ਹੋ ਕੇ ਉਸ ਦੇ ਰਸਤੇ ਟੁਰਦੇ ਹਨ।
English
Go and ask the travellers, how to walk on the Path as His slave.
ਰਾਜਨੁ ਜਾਣਹਿ ਆਪਣਾ; ਦਰਿ ਘਰਿ. ਠਾਕ ਨ ਹੋਇ ॥
raajan jaaneh aapanaa; dar ghar. tthaak na hoe |
Punjabi
ਉਹ ਵਾਹਿਗੁਰੂ ਨੂੰ ਆਪਣਾ ਪਾਤਸ਼ਾਹ ਤਸੱਵਰ ਕਰਦੇ ਹਨ ਅਤੇ ਉਨ੍ਹਾਂ ਨੂੰ ਉਸਦੇ ਮਹਿਲ ਦੇ ਬੂਹੇ ਤੇ ਰੋਕਿਆ ਨਹੀਂ ਜਾਂਦਾ।
English
They know the Lord to be their King, and at the Door to His Home, their way is not blocked.
ਨਾਨਕ. ਏਕੋ ਰਵਿ ਰਹਿਆ; ਦੂਜਾ. ਅਵਰੁ ਨ ਕੋਇ ॥੮॥੬॥
naanak. eko rav rahiaa; doojaa. avar na koe |8|6|
Punjabi
ਨਾਨਕ, ਇਕ ਸੁਆਮੀ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ, ਹੋਰ ਕੋਈ ਦੂਸਰਾ ਮੂਲੋਂ ਹੀ ਨਹੀਂ।
English
O Nanak, the One is pervading everywhere; there is no other at all. ||8||6||
ਸਿਰੀਰਾਗੁ ਮਹਲਾ ੧ ॥
sireeraag mahalaa 1 |
Punjabi
ਸਿਰੀ ਰਾਗ, ਪਹਿਲੀ ਪਾਤਸ਼ਾਹੀ।
English
Siree Raag, First Mehl:
ਗੁਰ ਤੇ. ਨਿਰਮਲੁ ਜਾਣੀਐ; ਨਿਰਮਲ ਦੇਹ ਸਰੀਰੁ ॥
gur te. niramal jaaneeai; niramal deh sareer |
Punjabi
ਗੁਰਾਂ ਪਾਸੋਂ ਪਵਿੱਤ੍ਰ ਪੁਰਸ਼ ਜਾਣਿਆ ਜਾਂਦਾ ਹੈ ਅਤੇ ਸਰੀਰ ਤੇ ਮਨੁੱਖੀ ਢਾਂਚਾ ਪਵਿੱਤ੍ਰ ਹੋ ਜਾਂਦੇ ਹਨ।
English
Through the Guru, the Pure One is known, and the human body becomes pure as well.
ਨਿਰਮਲੁ ਸਾਚੋ ਮਨਿ ਵਸੈ; ਸੋ ਜਾਣੈ ਅਭ ਪੀਰ ॥
niramal saacho man vasai; so jaanai abh peer |
Punjabi
ਪੁਨੀਤ ਸਚਾ ਸਾਹਿਬ ਚਿੱਤ ਅੰਦਰ ਨਿਵਾਸ ਰੱਖਦਾ ਹੈ ਅਤੇ ਉਹ ਦਿਲ ਦੀ ਪੀੜ ਨੂੰ ਸਮਝਦਾ ਹੈ।
English
The Pure, True Lord abides within the mind; He knows the pain of our hearts.
ਸਹਜੈ ਤੇ ਸੁਖੁ ਅਗਲੋ; ਨਾ ਲਾਗੈ ਜਮ ਤੀਰੁ ॥੧॥
sahajai te sukh agalo; naa laagai jam teer |1|
Punjabi
ਬ੍ਰਹਿਮ-ਗਿਆਨ ਤੋਂ ਪਰਮ-ਖੁਸ਼ੀ ਉਤਪਨ ਹੁੰਦੀ ਹੈ ਅਤੇ ਮੌਤ ਦਾ ਬਾਣ ਆਦਮੀ ਨੂੰ ਨਹੀਂ ਲੱਗਦਾ।
English
With intuitive ease, a great peace is found, and the arrow of death shall not strike you. ||1||
ਭਾਈ ਰੇ. ਮੈਲੁ ਨਾਹੀ; ਨਿਰਮਲ ਜਲਿ ਨਾਇ ॥
bhaaee re. mail naahee; niramal jal naae |
Punjabi
ਹੇ ਵੀਰ! ਹਰੀ ਨਾਮ ਦੇ ਸ਼ੁੱਧ ਪਾਣੀ ਨਾਲ ਇਸ਼ਨਾਨ ਕੀਤਿਆਂ ਤੈਨੂੰ ਕੋਈ ਮਲੀਨਤਾ ਲੱਗੀ ਨਹੀਂ ਰਹਿਣੀ।
English
O Siblings of Destiny, filth is washed away by bathing in the Pure Water of the Name.
ਨਿਰਮਲੁ ਸਾਚਾ ਏਕੁ ਤੂ; ਹੋਰੁ ਮੈਲੁ ਭਰੀ ਸਭ ਜਾਇ ॥੧॥ ਰਹਾਉ ॥
niramal saachaa ek too; hor mail bharee sabh jaae |1| rahaau |
Punjabi
ਕੇਵਲ ਤੂੰ ਹੀ ਮੈਲ-ਰਹਿਤ ਹੈ, ਹੇ ਸਚੇ ਸੁਆਮੀ! ਹੋਰ ਸਾਰੀਆਂ ਥਾਵਾਂ ਗੰਦਗੀ ਨਾਲ ਪੂਰੀਆਂ ਹੋਈਆਂ ਹਨ। ਠਹਿਰਾਉ।
English
You alone are Perfectly Pure, O True Lord; all other places are filled with filth. ||1||Pause||
ਹਰਿ ਕਾ ਮੰਦਰੁ ਸੋਹਣਾ; ਕੀਆ ਕਰਣੈਹਾਰਿ ॥
har kaa mandar sohanaa; keea karanaihaar |
Punjabi
ਵਾਹਿਗੁਰੂ ਦਾ ਮਹਿਲ ਸੁੰਦਰ ਹੈ। ਸਿਰਜਣਹਾਰ ਨੇ ਇਸ ਨੂੰ ਸਾਜਿਆ ਹੈ।
English
The Temple of the Lord is beautiful; it was made by the Creator Lord.
ਰਵਿ ਸਸਿ ਦੀਪ ਅਨੂਪ ਜੋਤਿ; ਤ੍ਰਿਭਵਣਿ ਜੋਤਿ ਅਪਾਰ ॥
rav sas deep anoop jot; tribhavan jot apaar |
Punjabi
ਲਾਸਾਨੀ ਹੈ ਸੂਰਜ ਤੇ ਚੰਦ ਦੀਆਂ ਜੋਤਾਂ ਦੀ ਚਮਕ। ਵਾਹਿਗੁਰੂ ਦਾ ਅਨੰਤ ਚਾਨਣ ਤਿੰਨਾਂ ਹੀ ਜਹਾਨਾਂ ਅੰਦਰ ਵਿਆਪਕ ਹੋ ਰਿਹਾ ਹੈ।
English
The sun and the moon are lamps of incomparably beautiful light. Throughout the three worlds, the Infinite Light is pervading.
ਹਾਟ ਪਟਣ ਗੜ ਕੋਠੜੀ ਸਚੁ ਸਉਦਾ ਵਾਪਾਰ ॥੨॥
haatt pattan garr kottharree sach saudaa vaapaar |2|
Punjabi
ਦੇਹਿ ਅੰਦਰ ਦੁਕਾਨਾਂ, ਸ਼ਹਿਰ ਕਿਲ੍ਹੇ ਹਨ ਜਿਨ੍ਹਾਂ ਵਿੱਚ ਵਣਜ ਕਰਨ ਲਈ ਸਤਿਨਾਮ ਦਾ ਸੌਦਾ-ਸੂਤ ਹੈ।
English
In the shops of the city of the body, in the fortresses and in the huts, the True Merchandise is traded. ||2||
ਗਿਆਨ ਅੰਜਨੁ ਭੈ ਭੰਜਨਾ; ਦੇਖੁ ਨਿਰੰਜਨ ਭਾਇ ॥
giaan anjan bhai bhanjanaa; dekh niranjan bhaae |
Punjabi
ਬ੍ਰਹਿਮ-ਬੋਧ ਦਾ ਸੁਰਮਾ ਡਰ ਨੂੰ ਨਾਸ ਕਰਨ ਵਾਲਾ ਹੈ ਅਤੇ ਪ੍ਰੇਮ ਦੇ ਰਾਹੀਂ ਹੀ ਪਵਿੱਤ੍ਰ-ਪੁਰਸ਼ ਵੇਖਿਆ ਜਾਂਦਾ ਹੈ।
English
The ointment of spiritual wisdom is the destroyer of fear; through love, the Pure One is seen.
ਗੁਪਤੁ ਪ੍ਰਗਟੁ ਸਭ ਜਾਣੀਐ; ਜੇ ਮਨੁ ਰਾਖੈ ਠਾਇ ॥
gupat pragatt sabh jaaneeai; je man raakhai tthaae |
Punjabi
ਪ੍ਰਾਣੀ ਪੋਸ਼ੀਦਾ ਤੇ ਜ਼ਾਹਰਾ ਸਮੁਹ ਨੂੰ ਜਾਣ ਲੈਂਦਾ ਹੈ, ਜੇਕਰ ਉਹ ਆਪਣੇ ਮਨੂਏ ਨੂੰ ਇਕ ਜਗ੍ਹਾ ਤੇ ਕੇਂਦਰਿਤ ਰੱਖੇ।
English
The mysteries of the seen and the unseen are all known, if the mind is kept centered and balanced.
ਐਸਾ ਸਤਿਗੁਰੁ ਜੇ ਮਿਲੈ; ਤਾ ਸਹਜੇ ਲਏ ਮਿਲਾਇ ॥੩॥
aisaa satigur je milai; taa sahaje le milaae |3|
Punjabi
ਜੇਕਰ ਇਨਸਾਨ ਨੂੰ ਅਜਿਹਾ ਸਤਿਗੁਰੂ ਪਰਾਪਤ ਹੋ ਜਾਏ ਤਦ ਉਹ ਉਸ ਨੂੰ ਸੁਖੈਨ ਹੀ, ਸਾਹਿਬ ਨਾਲ ਮਿਲਾ ਦਿੰਦਾ ਹੈ।
English
If one finds such a True Guru, the Lord is met with intuitive ease. ||3||
ਕਸਿ ਕਸਵਟੀ ਲਾਈਐ; ਪਰਖੇ ਹਿਤੁ ਚਿਤੁ ਲਾਇ ॥
kas kasavattee laaeeai; parakhe hit chit laae |
Punjabi
(ਜਿਵੇ ਸੋਨੇ ਨੂੰ ਪਰਖਣ ਲਈ) ਕਸੋਟੀ ਉਤੇ ਕੱਸ ਲਾਈ ਦੀ ਹੈ, (ਤਿਵੇ ਕਰਤਾਰ ਆਪਣੇ ਪੈਦਾ ਕੀਤੇ ਬੰਦਿਆਂ ਦੇ ਆਤਮਕ ਜੀਵਨ ਨੂੰ) ਬੜੇ ਪਿਆਰ ਨਾਲ ਧਿਆਨ ਲਾ ਕੇ ਪਰਖਦਾ ਹੈ।
English
He draws us to His Touchstone, to test our love and consciousness.
ਖੋਟੇ. ਠਉਰ ਨ ਪਾਇਨੀ; ਖਰੇ ਖਜਾਨੈ ਪਾਇ ॥
khotte. tthaur na paaeinee; khare khajaanai paae |
Punjabi
ਜਾਲ੍ਹੀਆਂ ਨੂੰ ਥਾਂ ਨਹੀਂ ਮਿਲਦੀ ਅਤੇ ਅਸਲੀ ਕੇਸ ਵਿੱਚ ਪਾਏ ਜਾਂਦੇ ਹਨ।
English
The counterfeit have no place there, but the genuine are placed in His Treasury.
ਆਸ ਅੰਦੇਸਾ ਦੂਰਿ ਕਰਿ; ਇਉ ਮਲੁ ਜਾਇ. ਸਮਾਇ ॥੪॥
aas andesaa door kar; iau mal jaae. samaae |4|
Punjabi
ਆਪਣੀ ਉਮੀਦ (ਇੱਛਾ) ਤੇ ਚਿੰਤਾ ਨੂੰ ਪਰੇ ਕਰ ਦੇ ਇਸ ਤਰ੍ਹਾਂ ਤੇਰੀ ਮਲੀਣਤਾ ਧੋਤੀ ਜਾਏਗੀ।
English
Let your hopes and anxieties depart; thus pollution is washed away. ||4||
ਸੁਖ ਕਉ ਮਾਗੈ ਸਭੁ ਕੋ; ਦੁਖੁ. ਨ ਮਾਗੈ ਕੋਇ ॥
sukh kau maagai sabh ko; dukh. na maagai koe |
Punjabi
ਹਰ ਕੋਈ ਖੁਸ਼ੀ ਨੂੰ ਤਾਘਦਾ ਹੈ, ਕੋਈ ਭੀ ਮੁਸੀਬਤ ਦੀ ਯਾਚਨਾ ਨਹੀਂ ਕਰਦਾ।
English
Everyone begs for happiness; no one asks for suffering.
ਸੁਖੈ ਕਉ ਦੁਖੁ ਅਗਲਾ; ਮਨਮੁਖਿ. ਬੂਝ ਨ ਹੋਇ ॥
sukhai kau dukh agalaa; manamukh. boojh na hoe |
Punjabi
ਰਸਾਂ-ਸੁਆਦਾ ਦੇ ਮਗਰ ਅਤਿਅੰਤ ਕਸ਼ਟ ਆਉਂਦਾ ਹੈ, ਪ੍ਰੰਤੂ ਆਪ-ਹੁਦਰੇ ਇਸ ਨੂੰ ਨਹੀਂ ਸਮਝਦੇ।
English
But in the wake of happiness, there comes great suffering. The self-willed manmukhs do not understand this.
ਸੁਖ ਦੁਖ ਸਮ ਕਰਿ ਜਾਣੀਅਹਿ; ਸਬਦਿ ਭੇਦਿ ਸੁਖੁ ਹੋਇ ॥੫॥
sukh dukh sam kar jaaneeeh; sabad bhed sukh hoe |5|
Punjabi
ਜੋ ਖੁਸ਼ੀ ਤੇ ਗ਼ਮੀ ਨੂੰ ਇਕ ਸਮਾਨ ਜਾਣਦੇ ਹਨ ਅਤੇ ਆਪਣੀ ਆਤਮਾ ਨੂੰ ਨਾਮ ਨਾਲ ਵਿੰਨ੍ਹਦੇ ਹਨ, ਉਹ ਰੱਬੀ ਠੰਢ-ਚੈਨ ਪਾਉਂਦੇ ਹਨ।
English
Those who see pain and pleasure as one and the same find peace; they are pierced through by the Shabad. ||5||
ਬੇਦੁ ਪੁਕਾਰੇ ਵਾਚੀਐ; ਬਾਣੀ ਬ੍ਰਹਮ ਬਿਆਸੁ ॥
bed pukaare vaacheeai; baanee braham biaas |
Punjabi
ਬ੍ਰਹਮਾ ਦੇ ਵੇਦਾਂ ਅਤੇ ਵਿਆਸ ਦਿਆਂ ਸ਼ਬਦਾ (ਰਚਨਾਵਾਂ) ਦਾ ਪਾਠ ਪੁਕਾਰਦਾ ਹੈ,
English
The Vedas proclaim, and the words of Vyaasa tell us,
ਮੁਨਿ ਜਨ ਸੇਵਕ ਸਾਧਿਕਾ; ਨਾਮਿ ਰਤੇ ਗੁਣਤਾਸੁ ॥
mun jan sevak saadhikaa; naam rate gunataas |
Punjabi
ਕਿ ਚੁੱਪ ਕੀਤੇ ਰਿਸ਼ੀ ਰੱਬ ਦੇ ਟਹਿਲੂਏ ਅਤੇ ਅਭਿਆਸੀ ਚੰਗਿਆਈਆਂ ਦੇ ਖ਼ਜ਼ਾਨੇ, ਨਾਮ ਨਾਲ ਰੰਗੇ ਹੋਏ ਹਨ।
English
that the silent sages, the servants of the Lord, and those who practice a life of spiritual discipline are attuned to the Naam, the Treasure of Excellence.
ਸਚਿ ਰਤੇ ਸੇ ਜਿਣਿ ਗਏ; ਹਉ ਸਦ ਬਲਿਹਾਰੈ ਜਾਸੁ ॥੬॥
sach rate se jin ge; hau sad balihaarai jaas |6|
Punjabi
ਜੋ ਸਤਿਨਾਮ ਨਾਲ ਰੰਗੀਜੇ ਹਨ, ਉਹ ਜਿੱਤ ਜਾਂਦੇ ਹਨ। ਮੈਂ ਉਨ੍ਹਾਂ ਉਤੋਂ ਸਦੀਵ ਹੀ ਕੁਰਬਾਨ ਜਾਂਦਾ ਹਾਂ।
English
Those who are attuned to the True Name win the game of life; I am forever a sacrifice to them. ||6||
ਚਹੁ ਜੁਗਿ ਮੈਲੇ. ਮਲੁ ਭਰੇ; ਜਿਨ ਮੁਖਿ. ਨਾਮੁ ਨ ਹੋਇ ॥
chahu jug maile. mal bhare; jin mukh. naam na hoe |
Punjabi
ਜਿਨ੍ਹਾਂ ਦੇ ਮੂੰਹ ਵਿੱਚ ਸੁਆਮੀ ਦਾ ਨਾਮ ਨਹੀਂ, ਉਹ ਮਲੀਣਤਾ ਨਾਲ ਪਰੀਪੂਰਨ ਹਨ ਅਤੇ ਚੌਹਾ ਹੀ ਯੁੱਗਾਂ ਅੰਦਰ ਪਲੀਤ ਰਹਿੰਦੇ ਹਨ।
English
Those who do not have the Naam in their mouths are filled with pollution; they are filthy throughout the four ages.
ਭਗਤੀ ਭਾਇ ਵਿਹੂਣਿਆ; ਮੁਹੁ ਕਾਲਾ. ਪਤਿ ਖੋਇ ॥
bhagatee bhaae vihooniaa; muhu kaalaa. pat khoe |
Punjabi
ਜੋ ਪ੍ਰਭੂ ਦੀ ਪ੍ਰੀਤ ਅਤੇ ਸ਼ਰਧਾ ਅਨੁਰਾਗ ਤੋਂ ਸੱਖਣੇ ਹਨ, ਉਹ ਇੱਜ਼ਤ ਗੁਆ ਲੈਂਦੇ ਹਨ ਅਤੇ ਉਨ੍ਹਾਂ ਦੇ ਚਿਹਰੇ ਸਿਆਹ ਕੀਤੇ ਜਾਂਦੇ ਹਨ।
English
Without loving devotion to God, their faces are blackened, and their honor is lost.
ਜਿਨੀ ਨਾਮੁ ਵਿਸਾਰਿਆ; ਅਵਗਣ ਮੁਠੀ ਰੋਇ ॥੭॥
jinee naam visaariaa; avagan mutthee roe |7|
Punjabi
ਜਿਨ੍ਹਾਂ ਨੇ ਨਾਮ ਨੂੰ ਭੁਲਾ ਦਿੱਤਾ ਹੈ, ਉਹ ਪਾਪ ਦੇ ਠੱਗੇ ਹੋਏ, ਵਿਰਲਾਪ ਕਰਦੇ ਹਨ।
English
Those who have forgotten the Naam are plundered by evil; they weep and wail in dismay. ||7||
ਖੋਜਤ ਖੋਜਤ ਪਾਇਆ; ਡਰੁ ਕਰਿ ਮਿਲੈ ਮਿਲਾਇ ॥
khojat khojat paaeaa; ddar kar milai milaae |
Punjabi
ਭਾਲਦਿਆਂ ਤੇ ਟੈਲਦਿਆਂ ਹੋਇਆ ਮੈਂ ਸਭ ਨੂੰ ਪਾ ਲਿਆ ਹੈ। ਪ੍ਰਭੂ ਦੇ ਭੈ ਰਾਹੀਂ ਮੈਂ ਉਸ ਦੇ ਮਿਲਾਪ ਅੰਦਰ ਮਿਲ ਗਿਆ ਹਾਂ।
English
I searched and searched, and found God. In the Fear of God, I have been united in His Union.
ਆਪੁ ਪਛਾਣੈ ਘਰਿ ਵਸੈ; ਹਉਮੈ ਤ੍ਰਿਸਨਾ ਜਾਇ ॥
aap pachhaanai ghar vasai; haumai trisanaa jaae |
Punjabi
ਆਪਣੇ ਆਪ ਨੂੰ ਸਿੰਞਾਣ ਕੇ, ਇਨਸਾਨ ਆਪਦੇ ਨਿੱਜ ਦੇ ਗ੍ਰਹਿ ਅੰਦਰ ਵਸਦਾ ਹੈ ਅਤੇ ਉਸ ਦਾ ਹੰਕਾਰ ਤੇ ਖਾਹਿਸ਼ ਦੂਰ ਹੋ ਜਾਂਦੇ ਹਨ।
English
Through self-realization, people dwell within the home of their inner being; egotism and desire depart.
ਨਾਨਕ ਨਿਰਮਲ ਊਜਲੇ; ਜੋ ਰਾਤੇ ਹਰਿ ਨਾਇ ॥੮॥੭॥
naanak niramal aoojale; jo raate har naae |8|7|
Punjabi
ਨਾਨਕ ਬੇਦਾਗ ਅਤੇ ਸੁਰਖਰੂ ਹਨ ਉਹ ਜੋ ਵਾਹਿਗੁਰੂ ਦੇ ਨਾਮ ਨਾਲ ਰੰਗੀਜੇ ਹਨ।
English
O Nanak, those who are attuned to the Name of the Lord are immaculate and radiant. ||8||7||
ਸਿਰੀਰਾਗੁ ਮਹਲਾ ੧ ॥
sireeraag mahalaa 1 |
Punjabi
ਸਿਰੀ ਰਰਾਗ, ਪਹਿਲੀ ਪਾਤਸ਼ਾਹੀ।
English
Siree Raag, First Mehl:
ਸੁਣਿ ਮਨ ਭੂਲੇ ਬਾਵਰੇ; ਗੁਰ ਕੀ ਚਰਣੀ ਲਾਗੁ ॥
sun man bhoole baavare; gur kee charanee laag |
Punjabi
ਕੰਨ ਕਰ, ਤੂੰ ਮੇਰੀ ਘੁੱਸੀ ਹੋਈ ਤੇ ਪਗਲੀ ਜਿੰਦੜੀਏ! ਗੁਰਾਂ ਦੇ ਪੈਰੀ ਪਉ।
English
Listen, O deluded and demented mind: hold tight to the Guru's Feet.
ਹਰਿ ਜਪਿ ਨਾਮੁ ਧਿਆਇ ਤੂ; ਜਮੁ ਡਰਪੈ ਦੁਖ ਭਾਗੁ ॥
har jap naam dhiaae too; jam ddarapai dukh bhaag |
Punjabi
ਵਾਹਿਗੁਰੂ ਦਾ ਅਰਾਧਨ ਅਤੇ ਸਿਮਰਨ ਕਰ, (ਇੰਜ ਕੀਤਿਆਂ) ਮੌਤ ਦਾ ਦੇਵਤਾ ਭੀ ਭੈ ਖਾਂਦਾ ਹੈ ਅਤੇ ਸੋਗ ਦੌੜ ਜਾਂਦਾ ਹੈ।
English
Chant and meditate on the Naam, the Name of the Lord; death will be afraid of you, and suffering shall depart.
ਦੂਖੁ ਘਣੋ ਦੋਹਾਗਣੀ; ਕਿਉ ਥਿਰੁ ਰਹੈ ਸੁਹਾਗੁ ॥੧॥
dookh ghano dohaaganee; kiau thir rahai suhaag |1|
Punjabi
ਬਦਕਿਸਮਤ ਵਹੁਟੀ ਬਹੁਤਾ ਕਸ਼ਟ ਉਠਾਉਂਦੀ ਹੈ। ਉਸ ਦਾ ਪਤੀ (ਪਰਮੇਸ਼ਰ) ਕਿਸ ਤਰ੍ਹਾਂ ਮੁਸਤ-ਕਿਲ ਉਸ ਦੇ ਨਾਲ ਰਹਿ ਸਕਦਾ ਹੈ?
English
The deserted wife suffers terrible pain. How can her Husband Lord remain with her forever? ||1||