Ang 58
ਭਾਈ ਰੇ; ਅਵਰੁ ਨਾਹੀ. ਮੈ ਥਾਉ ॥
bhaaee re; avar naahee. mai thaau |
Punjabi
ਹੇ ਵੀਰ! ਮੇਰਾ ਹੋਰ ਕੋਈ ਟਿਕਾਣਾ ਨਹੀਂ।
English
O Siblings of Destiny, I have no other place to go.
ਮੈ ਧਨੁ ਨਾਮੁ ਨਿਧਾਨੁ ਹੈ; ਗੁਰਿ ਦੀਆ ਬਲਿ ਜਾਉ ॥੧॥ ਰਹਾਉ ॥
mai dhan naam nidhaan hai; gur deea bal jaau |1| rahaau |
Punjabi
ਗੁਰਾਂ ਨੇ ਮੈਨੂੰ ਹਰੀ ਨਾਮ ਦੀ ਦੌਲਤ ਦਾ ਖ਼ਜ਼ਾਨਾ ਦਿੱਤਾ ਹੈ, ਮੈਂ ਉਨ੍ਹਾਂ ਉਤੋਂ ਸਦਕੇ ਜਾਂਦਾ ਹਾਂ। ਠਹਿਰਾਉ।
English
The Guru has given me the Treasure of the Wealth of the Naam; I am a sacrifice to Him. ||1||Pause||
ਗੁਰਮਤਿ ਪਤਿ. ਸਾਬਾਸਿ ਤਿਸੁ; ਤਿਸ ਕੈ ਸੰਗਿ ਮਿਲਾਉ ॥
guramat pat. saabaas tis; tis kai sang milaau |
Punjabi
ਗੁਰਾਂ ਦੇ ਉਪਦੇਸ਼ ਦੁਆਰਾ ਇਜ਼ਤ ਪਰਾਪਤ ਹੁੰਦੀ ਹੈ। ਆਫਰੀਨ ਹੈ ਉਨ੍ਹਾਂ (ਗੁਰੂ ਜੀ) ਨੂੰ, ਰੱਬ ਕਰੇ ਮੇਰਾ ਉਨ੍ਹਾਂ ਨਾਲ ਮੇਲ-ਮਿਲਾਪ ਹੋਵੇ।
English
The Guru's Teachings bring honor. Blessed is He-may I meet and be with Him!
ਤਿਸੁ ਬਿਨੁ. ਘੜੀ ਨ ਜੀਵਊ; ਬਿਨੁ ਨਾਵੈ. ਮਰਿ ਜਾਉ ॥
tis bin. gharree na jeevaoo; bin naavai. mar jaau |
Punjabi
ਉਸ ਦੇ ਬਾਝੋਂ ਮੈਂ ਇਕ ਮੁਹਤ ਭਰ ਲਈ ਭੀ ਜੀਉਂਦਾ ਨਹੀਂ ਰਹਿ ਸਕਦਾ। ਉਸ ਦੇ ਨਾਮ ਦੇ ਬਗੈਰ ਮੈਂ ਮਰ ਜਾਂਦਾ ਹਾਂ।
English
Without Him, I cannot live, even for a moment. Without His Name, I die.
ਮੈ ਅੰਧੁਲੇ. ਨਾਮੁ ਨ ਵੀਸਰੈ; ਟੇਕ ਟਿਕੀ. ਘਰਿ ਜਾਉ ॥੨॥
mai andhule. naam na veesarai; ttek ttikee. ghar jaau |2|
Punjabi
ਮੈਂ ਅੰਨ੍ਹੇ ਨੂੰ ਵਾਹਿਗੁਰੂ ਦਾ ਨਾਮ ਨਾਂ ਭੁੱਲੇ। ਉਸ ਦੀ ਪਲਾਹ ਤਾਬੇ ਰਹਿ ਕੇ ਮੈਂ ਆਪਣੇ ਗ੍ਰਹਿ ਪੁਜ ਜਾਵਾਂਗਾ।
English
I am blind-may I never forget the Naam! Under His Protection, I shall reach my true home. ||2||
ਗੁਰੂ ਜਿਨਾ ਕਾ ਅੰਧੁਲਾ; ਚੇਲੇ ਨਾਹੀ ਠਾਉ ॥
guroo jinaa kaa andhulaa; chele naahee tthaau |
Punjabi
ਜਿਨ੍ਹਾਂ ਦਾ ਧਾਰਮਕ ਆਗੂ ਅੰਨ੍ਹਾ ਹੈ, ਉਨ੍ਹਾਂ ਮੁਰੀਦਾ ਨੂੰ ਕੋਈ ਥਾਂ ਨਹੀਂ ਮਿਲਦੀ।
English
Those chaylaas, those devotees, whose spiritual teacher is blind, shall not find their place of rest.
ਬਿਨੁ ਸਤਿਗੁਰ. ਨਾਉ ਨ ਪਾਈਐ; ਬਿਨੁ ਨਾਵੈ. ਕਿਆ ਸੁਆਉ ॥
bin satigur. naau na paaeeai; bin naavai. kiaa suaau |
Punjabi
ਸੱਚੇ ਗੁਰਾਂ ਦੇ ਬਾਝੋਂ ਸਾਹਿਬ ਦਾ ਨਾਮ ਪਰਾਪਤ ਨਹੀਂ ਹੁੰਦਾ। ਨਾਮ ਦੇ ਬਗੈਰ ਮਨੁੱਖੀ ਜੀਵਨ ਦਾ ਕੀ ਮਨੋਰਥ ਹੈ?
English
Without the True Guru, the Name is not obtained. Without the Name, what is the use of it all?
ਆਇ ਗਇਆ ਪਛੁਤਾਵਣਾ; ਜਿਉ ਸੁੰਞੈ ਘਰਿ ਕਾਉ ॥੩॥
aae geaa pachhutaavanaa; jiau sunyai ghar kaau |3|
Punjabi
ਉਜਾੜ ਗ੍ਰਹਿ ਵਿੱਚ ਕਾਂ ਦੇ ਫੇਰਾ ਪਾਉਣ ਦੀ ਤਰ੍ਹਾਂ ਬੰਦਾ ਆਪਣੇ ਆਉਣ ਤੇ ਜਾਣ ਉਤੇ ਅਫਸੋਸ ਕਰਦਾ ਹੈ।
English
People come and go, regretting and repenting, like crows in a deserted house. ||3||
ਬਿਨੁ ਨਾਵੈ. ਦੁਖੁ ਦੇਹੁਰੀ; ਜਿਉ ਕਲਰ ਕੀ ਭੀਤਿ ॥
bin naavai. dukh dehuree; jiau kalar kee bheet |
Punjabi
ਨਾਮ ਦੇ ਬਗੈਰ ਸਰੀਰ ਸ਼ੇਰੇ ਵਾਲੀ ਕੰਧ ਵਾਗੂ ਕਸ਼ਟ ਉਠਾਉਂਦਾ ਹੈ।
English
Without the Name, the body suffers in pain; it crumbles like a wall of sand.
ਤਬ ਲਗੁ. ਮਹਲੁ ਨ ਪਾਈਐ; ਜਬ ਲਗੁ. ਸਾਚੁ ਨ ਚੀਤਿ ॥
tab lag. mehal na paaeeai; jab lag. saach na cheet |
Punjabi
ਜਦ ਤਾਂਈ ਸੱਚ ਬੰਦੇ ਦੇ ਮਨ ਅੰਦਰ ਪ੍ਰਵੇਸ਼ ਨਹੀਂ ਕਰਦਾ ਉਦੋਂ ਤਾਈਂ ਉਹ ਸਾਹਿਬ ਦੀ ਹਜ਼ੂਰੀ ਨੂੰ ਪਰਾਪਤ ਨਹੀਂ ਹੁੰਦਾ।
English
As long as Truth does not enter into the consciousness, the Mansion of the Lord's Presence is not found.
ਸਬਦਿ ਰਪੈ. ਘਰੁ ਪਾਈਐ; ਨਿਰਬਾਣੀ ਪਦੁ ਨੀਤਿ ॥੪॥
sabad rapai. ghar paaeeai; nirabaanee pad neet |4|
Punjabi
ਨਾਮ ਨਾਲ ਰੰਗੀਜਣ ਦੁਆਰਾ ਆਪਣੇ ਗ੍ਰਹਿ ਵਿੱਚ ਹੀ, ਪ੍ਰਾਣੀ ਨੂੰ ਸਦੀਵੀ ਸਥਿਰ ਮੋਖਸ਼ ਦਾ ਦਰਜਾ ਮਿਲ ਜਾਂਦਾ ਹੈ।
English
Attuned to the Shabad, we enter our home, and obtain the Eternal State of Nirvaanaa. ||4||
ਹਉ. ਗੁਰ ਪੂਛਉ ਆਪਣੇ; ਗੁਰ ਪੁਛਿ ਕਾਰ ਕਮਾਉ ॥
hau. gur poochhau aapane; gur puchh kaar kamaau |
Punjabi
ਮੈਂ ਆਪਣੇ ਗੁਰੂ ਪਾਸੋਂ ਪਤਾ ਕਰਦਾ ਹਾਂ ਅਤੇ ਉਸ ਦੀ ਦੰਸੀ ਸੂਚਨਾ ਅਨੁਸਾਰ ਅਮਲ ਕਮਾਉਂਦਾ ਹਾਂ।
English
I ask my Guru for His Advice, and I follow the Guru's Advice.
ਸਬਦਿ ਸਲਾਹੀ ਮਨਿ ਵਸੈ; ਹਉਮੈ ਦੁਖੁ ਜਲਿ ਜਾਉ ॥
sabad salaahee man vasai; haumai dukh jal jaau |
Punjabi
ਜੇਕਰ ਸਾਹਿਬ ਦੀ ਸਿਫ਼ਤ-ਸ਼ਲਾਘਾ ਇਨਸਾਨ ਦੇ ਹਿਰਦੇ ਵਿੱਚ ਟਿਕ ਜਾਵੇ ਤਾਂ ਸਵੈ-ਹੰਗਤਾ ਦੀ ਪੀੜ ਸੜ ਜਾਂਦੀ ਹੈ।
English
With the Shabads of Praise abiding in the mind, the pain of egotism is burnt away.
ਸਹਜੇ ਹੋਇ ਮਿਲਾਵੜਾ; ਸਾਚੇ ਸਾਚਿ ਮਿਲਾਉ ॥੫॥
sahaje hoe milaavarraa; saache saach milaau |5|
Punjabi
ਬ੍ਰਹਿਮ-ਗਿਆਨ ਦੁਆਰਾ ਮਿਲਾਪ ਹੁੰਦਾ ਹੈ ਅਤੇ ਪ੍ਰਾਣੀ ਸਦਾ ਕਾਇਮ ਸਚਿਆਰ ਨਾਲ ਮਿਲ ਪੈਦਾ ਹੈ।
English
We are intuitively united with Him, and we meet the Truest of the True. ||5||
ਸਬਦਿ ਰਤੇ. ਸੇ ਨਿਰਮਲੇ; ਤਜਿ ਕਾਮ ਕ੍ਰੋਧੁ ਅਹੰਕਾਰੁ ॥
sabad rate. se niramale; taj kaam krodh ahankaar |
Punjabi
ਜੋ ਰਬੀ ਕਲਾਮ ਨਾਲ ਰੰਗੇ ਹਨ, ਉਹ ਪਵਿੱਤ੍ਰ ਹਨ। ਉਹ ਕਾਮ-ਵਾਸ਼ਨਾ ਗੁਸੇ ਤੇ ਹੰਕਾਰ ਨੂੰ ਛੱਡ ਦਿੰਦੇ ਹਨ।
English
Those who are attuned to the Shabad are spotless and pure; they renounce sexual desire, anger, selfishness and conceit.
ਨਾਮੁ ਸਲਾਹਨਿ ਸਦ ਸਦਾ; ਹਰਿ ਰਾਖਹਿ ਉਰ ਧਾਰਿ ॥
naam salaahan sad sadaa; har raakheh ur dhaar |
Punjabi
ਸਦੀਵ ਤੇ ਹਮੇਸ਼ਾਂ ਲਈ ਉਹ ਨਾਮ ਦਾ ਜੱਸ ਗਾਇਨ ਕਰਦੇ ਹਨ ਅਤੇ ਵਾਹਿਗੁਰੂ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ।
English
They sing the Praises of the Naam, forever and ever; they keep the Lord enshrined within their hearts.
ਸੋ ਕਿਉ. ਮਨਹੁ ਵਿਸਾਰੀਐ; ਸਭ ਜੀਆ ਕਾ ਆਧਾਰੁ ॥੬॥
so kiau. manahu visaareeai; sabh jeea kaa aadhaar |6|
Punjabi
ਆਪਣੇ ਚਿੱਤ ਅੰਦਰ ਆਪਾਂ ਉਸ ਨੂੰ ਕਿਉਂ ਭੁਲਾਈਏ ਜੋ ਸਮੂਹ ਜੀਵਾਂ ਦਾ ਆਸਰਾ ਹੈ?
English
How could we ever forget Him from our minds? He is the Support of all beings. ||6||
ਸਬਦਿ ਮਰੈ. ਸੋ ਮਰਿ ਰਹੈ; ਫਿਰਿ. ਮਰੈ ਨ, ਦੂਜੀ ਵਾਰ ॥
sabad marai. so mar rahai; fir. marai na, doojee vaar |
Punjabi
ਜੋ ਰੱਬੀ ਕਾਲਮ ਨਾਲ ਮਰਦਾ ਹੈ ਉਹ ਮੌਤ ਤੋਂ ਰਿਹਾਈ ਪਾ ਜਾਂਦਾ ਹੈ ਅਤੇ ਮੁੜ ਦੂਸਰੀ ਵਾਰੀ ਨਹੀਂ ਮਰਦਾ।
English
One who dies in the Shabad is beyond death, and shall never die again.
ਸਬਦੈ ਹੀ ਤੇ ਪਾਈਐ; ਹਰਿ ਨਾਮੇ ਲਗੈ ਪਿਆਰੁ ॥
sabadai hee te paaeeai; har naame lagai piaar |
Punjabi
ਗੁਰਾਂ ਦੇ ਉਪਦੇਸ਼ ਤੋਂ ਵਾਹਿਗੁਰੂ ਦੇ ਨਾਮ ਲਈ ਪ੍ਰੀਤ ਪੈਦਾ ਹੈ ਜਾਂਦੀ ਹੈ ਅਤੇ ਸੁਆਮੀ ਪਰਾਪਤ ਹੋ ਜਾਂਦਾ ਹੈ।
English
Through the Shabad, we find Him, and embrace love for the Name of the Lord.
ਬਿਨੁ ਸਬਦੈ. ਜਗੁ ਭੂਲਾ ਫਿਰੈ; ਮਰਿ ਜਨਮੈ ਵਾਰੋ ਵਾਰ ॥੭॥
bin sabadai. jag bhoolaa firai; mar janamai vaaro vaar |7|
Punjabi
ਸਾਹਿਬ ਦੇ ਨਾਮ ਦੇ ਬਾਝੋਂ ਸੰਸਾਰ ਘੁਸਿਆ ਫਿਰਦਾ ਹੈ ਅਤੇ ਮੁੜ ਮੁੜ ਕੇ ਆਵਾਗੌਣ ਵਿੱਚ ਪੈਂਦਾ ਹੈ।
English
Without the Shabad, the world is deceived; it dies and is reborn, over and over again. ||7||
ਸਭ ਸਾਲਾਹੈ ਆਪ ਕਉ; ਵਡਹੁ ਵਡੇਰੀ ਹੋਇ ॥
sabh saalaahai aap kau; vaddahu vadderee hoe |
Punjabi
ਹਰ ਕੋਈ ਆਪਣੇ ਆਪ ਦੀ ਪਰਸੰਸਾ ਕਰਦਾ ਹੈ ਅਤੇ ਆਪਣੇ ਆਪ ਨੂੰ ਮਹਾਨਾਂ ਦਾ ਪਰਮ ਮਹਾਨ ਖਿਆਲ ਕਰਦਾ ਹੈ।
English
All praise themselves, and call themselves the greatest of the great.
ਗੁਰ ਬਿਨੁ. ਆਪੁ ਨ ਚੀਨੀਐ; ਕਹੇ ਸੁਣੇ ਕਿਆ ਹੋਇ ॥
gur bin. aap na cheeneeai; kahe sune kiaa hoe |
Punjabi
ਗੁਰਾਂ ਦੇ ਬਗੈਰ ਆਪਣਾ ਆਪ ਜਾਣਿਆ ਨਹੀਂ ਜਾ ਸਕਦਾ। ਕੇਵਲ ਆਖਣ ਤੇ ਸਰਵਣ ਕਰਨ ਨਾਲ ਕੀ ਹੋ ਸਕਦਾ ਹੈ?
English
Without the Guru, one's self cannot be known. By merely speaking and listening, what is accomplished?
ਨਾਨਕ. ਸਬਦਿ ਪਛਾਣੀਐ; ਹਉਮੈ ਕਰੈ ਨ. ਕੋਇ ॥੮॥੮॥
naanak. sabad pachhaaneeai; haumai karai na. koe |8|8|
Punjabi
ਨਾਨਕ ਜੇਕਰ ਮਨੁੱਖ ਸਾਹਿਬ ਨੂੰ ਸਿੰਞਾਣ ਲਵੇ ਤਾਂ ਉਹ ਆਪਣੇ ਆਪ ਤੇ ਹੰਕਾਰ ਨਹੀਂ ਕਰਦਾ।
English
O Nanak, one who realizes the Shabad does not act in egotism. ||8||8||
ਸਿਰੀਰਾਗੁ ਮਹਲਾ ੧ ॥
sireeraag mahalaa 1 |
Punjabi
ਸਿਰੀ ਰਾਗ, ਪਹਿਲੀ ਪਾਤਸ਼ਾਹੀ।
English
Siree Raag, First Mehl:
ਬਿਨੁ ਪਿਰ. ਧਨ ਸੀਗਾਰੀਐ; ਜੋਬਨੁ ਬਾਦਿ ਖੁਆਰੁ ॥
bin pir. dhan seegaareeai; joban baad khuaar |
Punjabi
ਆਪਣੇ ਪਤੀ ਦੇ ਬਾਝੋਂ ਪਤਨੀ ਦਾ ਹਾਰ-ਸ਼ਿੰਗਾਰ ਅਤੇ ਜੁਆਨੀ ਫ਼ਜ਼ੂਲ ਤੇ ਤਬਾਹ-ਕੁਨ ਹਨ।
English
Without her Husband, the soul-bride's youth and ornaments are useless and wretched.
ਨਾ ਮਾਣੇ ਸੁਖਿ ਸੇਜੜੀ; ਬਿਨੁ ਪਿਰ. ਬਾਦਿ ਸੀਗਾਰੁ ॥
naa maane sukh sejarree; bin pir. baad seegaar |
Punjabi
ਉਹ ਆਪਣੇ ਕੰਤ ਦੀ ਸੇਜ ਦਾ ਅਨੰਦ ਨਹੀਂ ਭੋਗਦੀ ਅਤੇ ਉਸ ਦੇ ਬਗ਼ੈਰ ਬੇਹੂਦਾ ਹਨ ਉਸ ਦੀਆਂ ਸਜਾਵਟਾਂ।
English
She does not enjoy the pleasure of His Bed; without her Husband, her ornaments are absurd.
ਦੂਖੁ ਘਣੋ ਦੋਹਾਗਣੀ; ਨਾ ਘਰਿ ਸੇਜ ਭਤਾਰੁ ॥੧॥
dookh ghano dohaaganee; naa ghar sej bhataar |1|
Punjabi
ਅਭਾਗੀ ਵਹੁਟੀ ਨੂੰ ਬਹੁਤੀ ਮੁਸੀਬਤ ਹੁੰਦੀ ਹੈ। ਉਸ ਦਾ ਕੰਤ ਉਸ ਦੇ ਗ੍ਰਹਿ ਦੇ ਪਲੰਘ ਤੇ ਬਿਸਰਾਮ ਨਹੀਂ ਕਰਦਾ।
English
The discarded bride suffers terrible pain; her Husband does not come to the bed of her home. ||1||
ਮਨ ਰੇ; ਰਾਮ ਜਪਹੁ ਸੁਖੁ ਹੋਇ ॥
man re; raam japahu sukh hoe |
Punjabi
ਸ਼ਾਂਤੀ ਪਰਾਪਤ ਕਰਨ ਲਈ, ਹੈ ਮੇਰੀ ਜਿੰਦੜੀਏ! ਵਿਆਪਕ ਵਾਹਿਗੁਰੂ ਦਾ ਅਰਾਧਨ ਕਰ।
English
O mind, meditate on the Lord, and find peace.
ਬਿਨੁ ਗੁਰ. ਪ੍ਰੇਮੁ ਨ ਪਾਈਐ; ਸਬਦਿ ਮਿਲੈ ਰੰਗੁ ਹੋਇ ॥੧॥ ਰਹਾਉ ॥
bin gur. prem na paaeeai; sabad milai rang hoe |1| rahaau |
Punjabi
ਗੁਰੂ ਦੇ ਬਾਝੋਂ ਪ੍ਰਭੂ ਦੀ ਪ੍ਰੀਤ ਪਰਾਪਤ ਨਹੀਂ ਹੁੰਦੀ। ਸਾਹਿਬ ਦਾ ਨਾਮ ਮਿਲ ਜਾਣ ਦੁਆਰਾ ਖੁਸ਼ੀ ਪੈਦਾ ਹੁੰਦੀ ਹੈ। ਠਹਿਰਾਉ।
English
Without the Guru, love is not found. United with the Shabad, happiness is found. ||1||Pause||
ਗੁਰ ਸੇਵਾ ਸੁਖੁ ਪਾਈਐ; ਹਰਿ ਵਰੁ ਸਹਜਿ ਸੀਗਾਰੁ ॥
gur sevaa sukh paaeeai; har var sehaj seegaar |
Punjabi
ਗੁਰਾਂ ਦੀ ਚਾਕਰੀ ਅੰਦਰ ਆਰਾਮ ਮਿਲਦਾ ਹੈ ਅਤੇ ਬ੍ਰਹਮ ਗਿਆਨ ਦਾ ਹਾਰ-ਸ਼ਿੰਗਾਰ ਕਰਨ ਨਾਲ ਪਤਨੀ ਵਾਹਿਗੁਰੂ ਨੂੰ ਆਪਣੇ ਪਤੀ ਵਜੋਂ ਪਾ ਲੈਂਦੀ ਹੈ।
English
Serving the Guru, she finds peace, and her Husband Lord adorns her with intuitive wisdom.
ਸਚਿ ਮਾਣੇ ਪਿਰ ਸੇਜੜੀ; ਗੂੜਾ ਹੇਤੁ ਪਿਆਰੁ ॥
sach maane pir sejarree; goorraa het piaar |
Punjabi
ਡੂੰਘੀ ਪ੍ਰੀਤ ਤੇ ਪਿਰਹੜੀ ਰਾਹੀਂ ਵਹੁਟੀ ਨਿਸਚਿਤ ਹੀ ਆਪਣੇ ਪ੍ਰੀਤਮ ਦੇ ਪਲੰਗ ਨੂੰ ਰਾਂਵਦੀ ਹੈ।
English
Truly, she enjoys the Bed of her Husband, through her deep love and affection.
ਗੁਰਮੁਖਿ ਜਾਣਿ ਸਿਞਾਣੀਐ; ਗੁਰਿ ਮੇਲੀ. ਗੁਣ ਚਾਰੁ ॥੨॥
guramukh jaan siyaaneeai; gur melee. gun chaar |2|
Punjabi
ਗੁਰਾਂ ਦੇ ਰਾਹੀਂ ਪਤਨੀ ਦੀ ਆਪਣੇ ਸਿਰ ਦੇ ਸਾਈਂ ਨਾਲ ਜਾਣ ਪਛਾਣ ਹੋ ਜਾਂਦੀ ਹੈ। ਗੁਰਾਂ ਨੂੰ ਮਿਲ ਜਾਣ ਤੇ ਉਹ ਨੇਕ ਚਾਲਚਲਣ ਵਾਲੀ ਹੋ ਜਾਂਦੀ ਹੈ।
English
As Gurmukh, she comes to know Him. Meeting with the Guru, she maintains a virtuous lifestyle. ||2||
ਸਚਿ ਮਿਲਹੁ ਵਰ ਕਾਮਣੀ; ਪਿਰਿ ਮੋਹੀ ਰੰਗੁ ਲਾਇ ॥
sach milahu var kaamanee; pir mohee rang laae |
Punjabi
ਸੱਚ ਦੇ ਰਾਹੀਂ, ਹੇ ਪਤਨੀਏ! ਤੂੰ ਆਪਣੇ ਪਤੀ ਨੂੰ ਮਿਲ। ਉਸ ਨਾਲ ਪਰੇਮ ਪਾਉਣ ਦੁਆਰਾ ਤੂੰ ਆਪਣੇ ਪ੍ਰੀਤਮ ਤੇ ਮੋਹਤ ਹੋ ਜਾਵੇਗੀ।
English
Through Truth, meet your Husband Lord, O soul-bride. Enchanted by your Husband, enshrine love for Him.
ਮਨੁ ਤਨੁ ਸਾਚਿ ਵਿਗਸਿਆ; ਕੀਮਤਿ. ਕਹਣੁ ਨ ਜਾਇ ॥
man tan saach vigasiaa; keemat. kehan na jaae |
Punjabi
ਉਸ ਦਾ ਮੁੱਲ ਦਸਿਆ (ਪਾਇਆ) ਨਹੀਂ ਜਾ ਸਕਦਾ। ਸੱਚੇ ਸੁਆਮੀ ਨਾਲ ਉਸ ਦੀ ਆਤਮਾ ਤੇ ਦੇਹਿ ਖਿੜ ਜਾਣਗੇ।
English
Your mind and body shall blossom forth in Truth. The value of this cannot be described.
ਹਰਿ ਵਰੁ ਘਰਿ ਸੋਹਾਗਣੀ; ਨਿਰਮਲ ਸਾਚੈ ਨਾਇ ॥੩॥
har var ghar sohaaganee; niramal saachai naae |3|
Punjabi
ਪਤੀ-ਪਿਆਰੀ ਪਤਨੀ ਜੋ ਸੱਚੇ ਨਾਮ ਨਾਲ ਪਵਿੱਤਰ ਹੋਈ ਹੈ ਆਪਣੇ ਗ੍ਰਹਿ ਅੰਦਰ ਹੀ ਵਾਹਿਗੁਰੂ ਨੂੰ ਆਪਣੇ ਕੰਤ ਵਜੋਂ ਪਰਾਪਤ ਕਰ ਲੈਂਦੀ ਹੈ।
English
The soul-bride finds her Husband Lord in the home of her own being; she is purified by the True Name. ||3||
ਮਨ ਮਹਿ ਮਨੂਆ. ਜੇ ਮਰੈ; ਤਾ ਪਿਰੁ ਰਾਵੈ ਨਾਰਿ ॥
man meh manooaa. je marai; taa pir raavai naar |
Punjabi
ਜੇਕਰ ਉਹ ਆਪਣੇ ਹੰਕਾਰ ਨੂੰ ਚਿੱਤ ਅੰਦਰ ਹੀ ਕੁਚਲ ਦੇਵੇ, ਤਦ ਕੰਤ ਪਤਨੀ ਨੂੰ ਮਾਣਦਾ ਹੈ।
English
If the mind within the mind dies, then the Husband ravishes and enjoys His bride.
ਇਕਤੁ ਤਾਗੈ. ਰਲਿ ਮਿਲੈ; ਗਲਿ ਮੋਤੀਅਨ ਕਾ ਹਾਰੁ ॥
eikat taagai. ral milai; gal moteean kaa haar |
Punjabi
ਧਾਗੇ ਪ੍ਰੋਤੇ ਹੋਏ ਮੋਤੀਆਂ ਦੀ ਗਲੇ ਵਿੱਚ ਮਾਲਾ ਦੀ ਮਾਨਿੰਦ ਦੋਹਾਂ ਦੀ ਰਲ ਮਿਲ ਕੇ ਇਕ ਬਨਾਵਟ ਹੋ ਜਾਂਦੀ ਹੈ।
English
They are woven into one texture, like pearls on a necklace around the neck.
ਸੰਤ ਸਭਾ ਸੁਖੁ ਊਪਜੈ; ਗੁਰਮੁਖਿ ਨਾਮ ਅਧਾਰੁ ॥੪॥
sant sabhaa sukh aoopajai; guramukh naam adhaar |4|
Punjabi
ਸਤਸੰਗਤ ਅੰਦਰ ਗੁਰਾਂ ਦੁਆਰਾ ਨਾਮ ਦਾ ਆਸਰਾ ਸੰਭਾਲਨ ਨਾਲ ਆਰਾਮ ਉਤਪੰਨ ਹੁੰਦਾ ਹੈ।
English
In the Society of the Saints, peace wells up; the Gurmukhs take the Support of the Naam. ||4||
ਖਿਨ ਮਹਿ ਉਪਜੈ, ਖਿਨਿ ਖਪੈ; ਖਿਨੁ ਆਵੈ ਖਿਨੁ ਜਾਇ ॥
khin meh upajai, khin khapai; khin aavai khin jaae |
Punjabi
ਇਕ ਮੁਹਤ ਵਿੱਚ ਬੰਦਾ ਪੈਦਾ ਹੁੰਦਾ ਹੈ, ਮੁਹਤ ਵਿੱਚ ਉਹ ਮਰ ਜਾਂਦਾਹੈ, ਇਕ ਮੁਹਤ ਅੰਦਰ ਉਹ ਆਉਂਦਾ ਤੇ ਮੁਹਤ ਵਿੱਚ ਟੁਰ ਜਾਂਦਾ ਹੈ।
English
In an instant, one is born, and in an instant, one dies. In an instant one comes, and in an instant one goes.
ਸਬਦੁ ਪਛਾਣੈ ਰਵਿ ਰਹੈ; ਨਾ ਤਿਸੁ ਕਾਲੁ ਸੰਤਾਇ ॥
sabad pachhaanai rav rahai; naa tis kaal santaae |
Punjabi
ਮੌਤ ਉਸ ਨੂੰ ਦੁਖਾਂਤ੍ਰ ਨਹੀਂ ਕਰਦੀ ਜੋ ਸ਼ਬਦ ਨੂੰ ਸਿੰਞਾਣਦਾ ਹੈ ਤੇ ਉਸ ਵਿੱਚ ਲੀਨ ਹੋ ਜਾਂਦਾ ਹੈ।
English
One who recognizes the Shabad merges into it, and is not afflicted by death.