Ang 1209
ਸਾਰਗ ਮਹਲਾ ੫ ਦੁਪਦੇ ਘਰੁ ੪ ॥
saarag mahalaa 5 dupade ghar 4 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ। ਦੁਪਦੇ।
English
Saarang, Fifth Mehl, Dho-Padhay, Fourth House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਮੋਹਨ ਘਰਿ ਆਵਹੁ; ਕਰਉ ਜੋਦਰੀਆ ॥
mohan ghar aavahu; krau jodareea |
Punjabi
ਹੇ ਮੇਰੇ ਮਨਮੋਹਨ ਪ੍ਰਭੂ! ਮੈਂ ਤੇਰੇ ਅੱਗੇ ਬੇਨਤੀ ਕਰਦੀ ਹਾਂ। ਤੂੰ ਮੇਰੇ ਗ੍ਰਹਿ ਅੰਦਰ ਆ।
English
O my Fascinating Lord, I pray to You: come into my house.
ਮਾਨੁ ਕਰਉ. ਅਭਿਮਾਨੈ ਬੋਲਉ; ਭੂਲ ਚੂਕ ਤੇਰੀ ਪ੍ਰਿਅ ਚਿਰੀਆ ॥੧॥ ਰਹਾਉ ॥
maan krau. abhimaanai bolau; bhool chook teree pria chireea |1| rahaau |
Punjabi
ਮੈਂ ਸਵੈ-ਸਨਮਾਨ ਅੰਦਰ ਗਲਤਾਨ ਹਾਂ ਅਤੇ ਹੰਕਾਰੀਮਤੀ ਹੈ ਮੇਰੀ ਬੋਲਚਾਲ। ਭਾਵੇਂ ਮੈਂ ਭੁਲੇਖੇ ਅਤੇ ਗਲਤੀ ਵਿੱਚ ਹਾਂ ਪਰ ਫਿਰ ਭੀ ਮੈਂ ਤੇਰੀ ਚੇਰੀ ਹਾਂ, ਹੇ ਮੇਰੀ ਪਤੀ। ਠਹਿਰਾਉ।
English
I act in pride, and speak in pride. I am mistaken and wrong, but I am still Your hand-maiden, O my Beloved. ||1||Pause||
ਨਿਕਟਿ ਸੁਨਉ ਅਰੁ ਪੇਖਉ ਨਾਹੀ; ਭਰਮਿ ਭਰਮਿ ਦੁਖ ਭਰੀਆ ॥
nikatt sunau ar pekhau naahee; bharam bharam dukh bhareea |
Punjabi
ਮੈਂ ਤੈਨੂੰ ਨੇੜੇ ਹੀ ਸੁਣਦਾ ਹਾਂ, ਪ੍ਰੰਤੂ ਤੂੰ ਮੈਨੂੰ ਦਿੱਸਦਾ ਨਹੀਂ। ਵਹਿਮ ਅੰਦਰ ਭਟਕ ਕੇ ਮੈਂ ਕਸਟ ਉਠਾਉਂਦੀ ਹਾਂ।
English
I hear that You are near, but I cannot see You. I wander in suffering, deluded by doubt.
ਹੋਇ ਕ੍ਰਿਪਾਲ ਗੁਰ. ਲਾਹਿ ਪਾਰਦੋ; ਮਿਲਉ ਲਾਲ. ਮਨੁ ਹਰੀਆ ॥੧॥
hoe kripaal gur. laeh paarado; milau laal. man hareea |1|
Punjabi
ਮਿਹਰਬਾਨ ਹੋ ਗੁਰਾਂ ਨੇ ਪੜਦਾ ਲਾਹ ਦਿੱਤਾ ਹੈ ਅਤੇ ਆਪਣੇ ਪ੍ਰੀਤਮ ਨਾਲ ਮਿਲ ਕੇ ਮੇਰੀ ਜਿੰਦੜੀ ਪ੍ਰਫੁੱਲਤ ਹੋ ਗਈ ਹੈ।
English
The Guru has become merciful to me; He has removed the veils. Meeting with my Beloved, my mind blossoms forth in abundance. ||1||
ਏਕ ਨਿਮਖ. ਜੇ ਬਿਸਰੈ ਸੁਆਮੀ; ਜਾਨਉ ਕੋਟਿ ਦਿਨਸ ਲਖ ਬਰੀਆ ॥
ek nimakh. je bisarai suaamee; jaanau kott dinas lakh bareea |
Punjabi
ਜੇਕਰ ਮੈਂ ਆਪਣੇ ਸਾਈਂ ਨੂੰ ਇਕ ਮੁਹਤ ਭਰ ਨਹੀਂ ਭੀ ਭੁਲ ਜਾਵਾਂ ਮੈਂ ਉਸ ਨੂੰ ਕ੍ਰੋੜਾਂ ਦਿਹਾੜਿਆਂ ਤੇ ਲੱਖਾਂ ਸਾਲਾਂ ਦੇ ਤੁਲ ਜਾਣਦੀ ਹਾਂ।
English
If I were to forget my Lord and Master, even for an instant, it would be like millions of days, tens of thousands of years.
ਸਾਧਸੰਗਤਿ ਕੀ ਭੀਰ ਜਉ ਪਾਈ; ਤਉ ਨਾਨਕ. ਹਰਿ ਸੰਗਿ ਮਿਰੀਆ ॥੨॥੧॥੨੪॥
saadhasangat kee bheer jau paaee; tau naanak. har sang mireea |2|1|24|
Punjabi
ਜਦ ਸਤਿਸੰਗਤ ਦਾ ਸਮਾਗਮ ਪਰਾਪਤ ਹੋਇਆ ਤਦ ਮੇਰਾ ਆਪਣੇ ਵਾਹਿਗੁਰੂ ਨਾਲ ਮਿਲਾਪ ਹੋ ਗਿਆ, ਹੇ ਨਾਨਕ!
English
When I joined the Saadh Sangat, the Company of the Holy, O Nanak, I met my Lord. ||2||1||24||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਅਬ ਕਿਆ ਸੋਚਉ. ਸੋਚ ਬਿਸਾਰੀ ॥
ab kiaa sochau. soch bisaaree |
Punjabi
ਮੈਂ ਹੁਣ ਕੀ ਸੋਚ ਵਿਚਾਰ ਕਰਾਂ? ਮੈਂ ਸਮੂਹ ਸੋਚ ਵਿਚਾਰ ਛੱਡ ਦਿੱਤੀ ਹੈ।
English
Now what should I think? I have given up thinking.
ਕਰਣਾ ਸਾ. ਸੋਈ ਕਰਿ ਰਹਿਆ; ਦੇਹਿ ਨਾਉ ਬਲਿਹਾਰੀ ॥੧॥ ਰਹਾਉ ॥
karanaa saa. soee kar rahiaa; dehi naau balihaaree |1| rahaau |
Punjabi
ਜਿਹੜਾ ਕੁਛ ਉਸ ਨੇ ਕਰਨਾ ਹੈ? ਉਹ ਨੂੰ ਉਹ ਕਰ ਰਿਹਾ ਹੈ। ਤੂੰ ਮੈਨੂੰ ਆਪਣਾ ਨਾਮ ਬਖਸ਼, ਹੇ ਸਾਈਂ! ਕੁਰਬਾਨ ਹਾਂ ਮੇ ਤੇਰੇ ਉਤੋਂ। ਠਹਿਰਾਉ।
English
You do whatever You wish to do. Please bless me with Your Name - I am a sacrifice to You. ||1||Pause||
ਚਹੁ ਦਿਸ ਫੂਲਿ ਰਹੀ ਬਿਖਿਆ ਬਿਖੁ; ਗੁਰ ਮੰਤ੍ਰੁ ਮੂਖਿ ਗਰੁੜਾਰੀ ॥
chahu dis fool rahee bikhiaa bikh; gur mantru mookh garurraaree |
Punjabi
ਪਾਪਾਂ ਦੀ ਜਹਿਰ ਚਾਰੇ ਹੀ ਪਾਸੀਂ ਪ੍ਰਫੁੱਲਤ ਹੋ ਰਹੀ ਹੈ। ਗੁਰਾਂ ਦੀ ਬਾਣੀ ਵਿਹੁ-ਨਾਸਕ-ਅੱਖਧੀ ਮੇਰੇ ਮੂੰਹ ਵਿੱਚ ਹੈ।
English
The poison of corruption is flowering forth in the four directions; I have taken the GurMantra as my antidote.
ਹਾਥ ਦੇਇ ਰਾਖਿਓ, ਕਰਿ ਅਪੁਨਾ; ਜਿਉ ਜਲ, ਕਮਲਾ ਅਲਿਪਾਰੀ ॥੧॥
haath dee raakhio, kar apunaa; jiau jal, kamalaa alipaaree |1|
Punjabi
ਆਪਣਾ ਹੱਥ ਦੇ ਕੇ, ਸਾਈਂ ਨੇ ਮੈਨੂੰ ਆਪਣਾ ਜਾਣ ਕੇ ਬਚਾਅ ਲਿਆ ਹੈ ਅਤੇ ਕੰਵਲ ਦੇ ਪਾਣੀ ਵਿੱਚ ਹੋਣ ਦੀ ਤਰ੍ਹਾਂ ਹੁਣ ਮੈਂ ਨਿਰਲੇਪ ਰਹਿੰਦਾ ਹਾਂ।
English
Giving me His Hand, He has saved me as His Own; like the lotus in the water, I remain unattached. ||1||
ਹਉ ਨਾਹੀ ਕਿਛੁ. ਮੈ ਕਿਆ ਹੋਸਾ; ਸਭ ਤੁਮ ਹੀ ਕਲ ਧਾਰੀ ॥
hau naahee kichh. mai kiaa hosaa; sabh tum hee kal dhaaree |
Punjabi
ਮੈਂ ਕੁਝ ਭੀ ਨਹੀਂ। ਮੈਂ ਕੀ ਹੋ ਸਕਦਾ ਹਾਂ? ਕੇਵਲ ਤੂੰ ਹੀ ਹੇ ਸੁਆਮੀ! ਸਾਰੀਆਂ ਸ਼ਕਤੀਆਂ ਨੂੰ ਧਾਰਨ ਕਰਨ ਵਾਲਾ ਹੈ।
English
I am nothing. What am I? You hold all in Your Power.
ਨਾਨਕ. ਭਾਗਿ ਪਰਿਓ, ਹਰਿ ਪਾਛੈ; ਰਾਖੁ ਸੰਤ ਸਦਕਾਰੀ ॥੨॥੨॥੨੫॥
naanak. bhaag pario, har paachhai; raakh sant sadakaaree |2|2|25|
Punjabi
ਮੈਂ ਨਾਨਕ ਨੇ, ਦੌੜ ਕੇ ਤੇਰੀ ਸ਼ਰਣ ਨਹੀਂ ਹੈ, ਹੇ ਪ੍ਰਭੂ! ਆਪਣਿਆਂ ਸਾਧੂਆਂ ਦੇ ਸਦਕਾ ਤੂੰ ਮੇਰੀ ਰੱਖਿਆ ਕਰ।
English
Nanak has run to Your Sanctuary, Lord; please save him, for the sake of Your Saints. ||2||2||25||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਅਬ ਮੋਹਿ; ਸਰਬ ਉਪਾਵ ਬਿਰਕਾਤੇ ॥
ab mohi; sarab upaav birakaate |
Punjabi
ਮੈਂ ਹੁਣ ਸਾਰੇ ਉਪਰਾਲੇ ਤਿਆਗ ਦਿੱਤੇ ਹਨ।
English
Now I have abandoned all efforts and devices.
ਕਰਣ ਕਾਰਣ ਸਮਰਥ ਸੁਆਮੀ; ਹਰਿ ਏਕਸੁ ਤੇ. ਮੇਰੀ ਗਾਤੇ ॥੧॥ ਰਹਾਉ ॥
karan kaaran samarath suaamee; har ekas te. meree gaate |1| rahaau |
Punjabi
ਸਰਬ-ਸ਼ਕਤੀਵਾਨ ਸਾਹਿਬ ਸਾਰਿਆਂ ਕੰਮਾਂ ਦਾ ਕਰਨ ਵਾਲਾ ਹੈ। ਕੇਵਲ ਤੇਰੇ ਕੋਲੋ ਹੀ ਹੇ ਵਾਹਿਗੁਰੂ! ਮੇਰੀ ਕਲਿਆਣ ਹੈ। ਠਹਿਰਾਉ।
English
My Lord and Master is the All-powerful Creator, the Cause of causes, my only Saving Grace. ||1||Pause||
ਦੇਖੇ ਨਾਨਾ ਰੂਪ ਬਹੁ ਰੰਗਾ; ਅਨ ਨਾਹੀ. ਤੁਮ ਭਾਂਤੇ ॥
dekhe naanaa roop bahu rangaa; an naahee. tum bhaante |
Punjabi
ਮੈਂ ਅਨੇਕਾਂ ਰੰਗਤਾਂ ਦੇ ਘਣੇਰੇ ਹੁਸਨ ਵੇਖੇ ਹਨ, ਪਰ ਹੋਰ ਕੋਈ ਭੀ ਤੇਰੇ ਵਰਗਾ ਨਹੀਂ।
English
I have seen numerous forms of incomparable beauty, but nothing is like You.
ਦੇਂਹਿ ਅਧਾਰੁ ਸਰਬ ਕਉ ਠਾਕੁਰ; ਜੀਅ ਪ੍ਰਾਨ ਸੁਖਦਾਤੇ ॥੧॥
denhi adhaar sarab kau tthaakur; jeea praan sukhadaate |1|
Punjabi
ਤੂੰ ਹੇ ਸੁਆਮੀ! ਸਾਰਿਆਂ ਨੂੰ ਆਸਰਾ ਦਿੰਦਾ ਹੈ ਅਤੇ ਆਤਮਾ, ਜਿੰਦ-ਜਾਨ ਤੇ ਆਰਾਮ ਬਖਸ਼ਣਹਾਰ ਹੈ।
English
You give Your Support to all, O my Lord and Master; You are the Giver of peace, of the soul and the breath of life. ||1||
ਭ੍ਰਮਤੌ ਭ੍ਰਮਤੌ ਹਾਰਿ ਜਉ ਪਰਿਓ; ਤਉ ਗੁਰ ਮਿਲਿ. ਚਰਨ ਪਰਾਤੇ ॥
bhramatau bhramatau haar jau pario; tau gur mil. charan paraate |
Punjabi
ਭਟਕਦਾ ਭਟਕਦਾ, ਜਦ ਮੈਂ ਹਾਰ ਹੁਟ ਗਿਆ ਤਦ ਗੁਰਾਂ ਨਾਲ ਮਿਲ ਕੇ ਮੈਂ ਪ੍ਰਭੂ ਦੇ ਪੈਰੀ ਜਾ ਪਿਆ।
English
Wandering, wandering, I grew so tired; meeting the Guru, I fell at His Feet.
ਕਹੁ ਨਾਨਕ. ਮੈ ਸਰਬ ਸੁਖੁ ਪਾਇਆ; ਇਹ ਸੂਖਿ ਬਿਹਾਨੀ ਰਾਤੇ ॥੨॥੩॥੨੬॥
kahu naanak. mai sarab sukh paaeaa; ih sookh bihaanee raate |2|3|26|
Punjabi
ਗੁਰੂ ਜੀ ਆਖਦੇ ਹਨ, ਮੈਨੂੰ ਸਮੂਹ ਖੁਸ਼ੀ ਪਰਾਪਤ ਹੋ ਗਈ ਹੈ ਅਤੇ ਮੇਰੀ ਜੀਵਨ ਰਾਤ੍ਰੀ ਹੁਣ ਆਰਾਮ ਅੰਦਰ ਬੀਤਦੀ ਹੈ।
English
Says Nanak, I have found total peace; this life-night of mine passes in peace. ||2||3||26||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਅਬ ਮੋਹਿ; ਲਬਧਿਓ ਹੈ. ਹਰਿ ਟੇਕਾ ॥
ab mohi; labadhio hai. har ttekaa |
Punjabi
ਮੈਂ ਹੁਣ ਆਪਣੇ ਵਾਹਿਗੁਰੂ ਦਾ ਆਸਰਾ ਲੱਭ ਲਿਆ ਹੈ।
English
Now I have found the Support of my Lord.
ਗੁਰ ਦਇਆਲ ਭਏ ਸੁਖਦਾਈ; ਅੰਧੁਲੈ ਮਾਣਿਕੁ ਦੇਖਾ ॥੧॥ ਰਹਾਉ ॥
gur deaal bhe sukhadaaee; andhulai maanik dekhaa |1| rahaau |
Punjabi
ਆਰਾਮ ਬਖਸ਼ਣਹਾਰ ਗੁਰੂ ਜੀ ਮੇਰੇ ਉਤੇ ਮਿਹਰਬਾਨ ਹੋ ਗਹੇ ਹਨ ਅਤੇ ਮੈਂ ਅੰਨ੍ਹੇ ਨੇ ਵਾਹਿਗੁਰੂ ਦੇ ਹੀਰੇ ਨੂੰ ਵੇਖ ਲਿਆ ਹੈ। ਠਹਿਰਾਉ।
English
The Guru, the Giver of peace, has become merciful to me. I was blind - I see the jewel of the Lord. ||1||Pause||
ਕਾਟੇ ਅਗਿਆਨ ਤਿਮਰ. ਨਿਰਮਲੀਆ; ਬੁਧਿ ਬਿਗਾਸ ਬਿਬੇਕਾ ॥
kaatte agiaan timar. niramaleea; budh bigaas bibekaa |
Punjabi
ਬੇਸਮਝੀ ਦੇ ਅਨ੍ਹੇਰੇ ਨੂੰ ਨਵਿਰਤ ਕਰ ਕੇ ਮੈਂ ਪਵਿੱਤਰ ਹੋ ਗਿਆ ਹਾਂ ਅਤੇ ਮੇਰੀ ਵੀਚਾਰਵਾਨ ਅਕਲ ਪ੍ਰਫੁਲਤ ਹੋ ਗਈ ਹੈ।
English
I have cut away the darkness of ignorance and become immaculate; my discriminationg intellect has blossomed forth.
ਜਿਉ ਜਲ ਤਰੰਗ. ਫੇਨੁ ਜਲ ਹੋਈ ਹੈ; ਸੇਵਕ ਠਾਕੁਰ ਭਏ ਏਕਾ ॥੧॥
jiau jal tarang. fen jal hoee hai; sevak tthaakur bhe ekaa |1|
Punjabi
ਜਿਸ ਤਰ੍ਹਾਂ ਪਾਣੀ ਦੀ ਲਹਿਰ ਤੇ ਝੱਗ ਪਾਣੀ ਹੋ ਜਾਂਦੇ ਹਨ, ਏਸੇ ਤਰ੍ਹਾਂ ਹੀ ਸਾਈਂਦਾ ਗੋਲਾ ਤੇ ਸਾਈਂ ਇਕ ਹੋ ਜਾਂਦੇ ਹਨ।
English
As the waves of water and the foam become water again, the Lord and His servant become One. ||1||
ਜਹ ਤੇ ਉਠਿਓ. ਤਹ ਹੀ ਆਇਓ; ਸਭ ਹੀ ਏਕੈ ਏਕਾ ॥
jeh te utthio. teh hee aaeo; sabh hee ekai ekaa |
Punjabi
ਗੋਲਾ ਉਥੇ ਆ ਜਾਂਦਾ ਹੈ, ਜਿਥੇ ਉਹ ਉਤਪੰਨ ਹੋਇਆ ਸੀ ਅਤੇ ਸਮੂਹ ਤਰ੍ਹਾਂ ਹੀ ਇਕ ਸਾਈਂ ਨਾਲ ਇਕ ਮਿਕ ਹੋ ਜਾਂਦਾ ਹੈ।
English
He is taken in again, into what from which he came; all is one in the One Lord.
ਨਾਨਕ ਦ੍ਰਿਸਟਿ ਆਇਓ ਸ੍ਰਬ ਠਾਈ; ਪ੍ਰਾਣਪਤੀ ਹਰਿ ਸਮਕਾ ॥੨॥੪॥੨੭॥
naanak drisatt aaeo srab tthaaee; praanapatee har samakaa |2|4|27|
Punjabi
ਨਾਨਕ, ਮੈਂ ਜਿੰਦ-ਜਾਨ ਦੇ ਸੁਆਮੀ, ਵਾਹਿਗੁਰੂ ਨੂੰ ਸਾਰੀਆਂ ਥਾਵਾਂ ਅੰਦਰ ਇਕ ਸਮਾਨ ਵਿਆਪਕ ਵੇਖਦਾ ਹਾਂ।
English
O Nanak, I have come to see the Master of the breath of life, all-pervading everywhere. ||2||4||27||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਮੇਰਾ ਮਨੁ; ਏਕੈ ਹੀ ਪ੍ਰਿਅ ਮਾਂਗੈ ॥
meraa man; ekai hee pria maangai |
Punjabi
ਮੇਰੀ ਜਿੰਦੜੀ ਕੇਵਲ ਆਪਣੇ ਪ੍ਰੀਤਮ ਨੂੰ ਹੀ ਚਾਹੁੰਦੀ ਹੈ।
English
My mind longs for the One Beloved Lord.
ਪੇਖਿ ਆਇਓ. ਸਰਬ ਥਾਨ ਦੇਸ; ਪ੍ਰਿਅ ਰੋਮ ਨ ਸਮਸਰਿ. ਲਾਗੈ ॥੧॥ ਰਹਾਉ ॥
pekh aaeo. sarab thaan des; pria rom na samasar. laagai |1| rahaau |
Punjabi
ਮੈਂ ਸਾਰੀਆਂ ਥਾਵਾਂ ਅਤੇ ਮੁਲਕ ਵੇਖੇ ਹਨ, ਪਰੰਤੂ ਕੁਝ ਭੀ ਮੇਰੇ ਪਿਆਰੇ ਦੇ ਇਕ ਵਾਲ ਦੇ ਬਰਾਬਰ ਭਹੀ ਨਹੀਂ। ਠਹਿਰਾਉ।
English
I have looked everywhere in every country, but nothing equals even a hair of my Beloved. ||1||Pause||
ਮੈ ਨੀਰੇ. ਅਨਿਕ ਭੋਜਨ ਬਹੁ ਬਿੰਜਨ; ਤਿਨ ਸਿਉ. ਦ੍ਰਿਸਟਿ ਨ ਕਰੈ ਰੁਚਾਂਗੈ ॥
mai neere. anik bhojan bahu binjan; tin siau. drisatt na karai ruchaangai |
Punjabi
ਮੇਰੇ ਅੱਗੇ ਅਨੇਕਾਂ ਖਾਣੇ ਅਤੇ ਘਣੇਰੇ ਪਦਾਰਥ ਰਖੇ ਜਾਂਦੇ ਹਨ ਪਰ ਮੈਂ ਉਹਨਾਂ ਨੂੰ ਵੇਖਣਾ ਭੀ ਨਹੀਂ ਚਾਹੁੰਦੀ।
English
All sorts of delicacies and dainties are placed before me, but I do not even want to look at them.
ਹਰਿ ਰਸੁ ਚਾਹੈ, ਪ੍ਰਿਅ ਪ੍ਰਿਅ ਮੁਖਿ ਟੇਰੈ; ਜਿਉ ਅਲਿ ਕਮਲਾ ਲੋਭਾਂਗੈ ॥੧॥
har ras chaahai, pria pria mukh tterai; jiau al kamalaa lobhaangai |1|
Punjabi
ਜਿਸ ਤਰ੍ਹਾਂ ਭਊਰਾ ਕੰਵਲ ਫੁੱਲ ਨੂੰ ਲਲਚਾਉਂਦਾ ਹੈ ਉਸੇ ਤਰ੍ਹਾਂ ਹੀ ਮੈਂ ਵਾਹਿਗੁਰੂ ਦੇ ਅੰਮ੍ਰਿਤ ਨੂੰ ਲੋਚਦੀ ਹਾਂ ਅਤੇ ਆਪਣੇ ਮੂੰਹ ਨਾਲ ਪ੍ਰੀਤਮ ਮੇਰਾ ਪ੍ਰੀਤਮ ਉਚਾਰਦੀ ਹਾਂ।
English
I long for the sublime essence of the Lord, calling, "Pri-o! Pri-o! - Beloved! Beloved!", like the Bumble bee longing for the lotus flower. ||1||