Ang 1210
ਗੁਣ ਨਿਧਾਨ ਮਨਮੋਹਨ ਲਾਲਨ; ਸੁਖਦਾਈ ਸਰਬਾਂਗੈ ॥
gun nidhaan manamohan laalan; sukhadaaee sarabaangai |
Punjabi
ਉਹ ਨੇਕੀਆਂ ਦਾ ਖਜਾਨਾ ਅਤੇ ਮਨ ਨੂੰ ਚੁਰਾਉਣ ਵਾਲਾ ਮੇਰਾ ਪ੍ਰੀਤਮ ਸਾਰਿਆਂ ਨੂੰ ਆਰਾਮ ਬਖਸ਼ਣਹਾਰ ਹੈ।
English
The Treasure of Virtue, the Enticer of the mind, my Beloved is the Giver of peace to all.
ਗੁਰਿ ਨਾਨਕ. ਪ੍ਰਭ ਪਾਹਿ ਪਠਾਇਓ; ਮਿਲਹੁ ਸਖਾ ਗਲਿ ਲਾਗੈ ॥੨॥੫॥੨੮॥
gur naanak. prabh paeh patthaaeo; milahu sakhaa gal laagai |2|5|28|
Punjabi
ਗੁਰੂ ਨਾਨਕ ਨੇ ਮੈਨੂੰ ਮੇਰੇ ਸੁਆਮੀ ਕੋਲ ਘਲਿਆ ਹੈ, ਹੇ ਵਾਹਿਗੁਰੂ! ਮੇਰੇ ਮਿਤਰ ਤੂੰ ਮੈਨੂੰ ਮਿਲ ਅਤੇ ਮੈਨੂੰ ਆਪਣੀ ਛਾਤੀ ਨਾਲ ਲਾ ਲੈ।
English
Guru Nanak has led me to You, O God. Join with me, O my Best Friend, and hold me close in Your Embrace. ||2||5||28||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਅਬ ਮੋਰੋ; ਠਾਕੁਰ ਸਿਉ ਮਨੁ ਮਾਨਾਂ ॥
ab moro; tthaakur siau man maanaan |
Punjabi
ਹੁਣ ਮੇਰਾ ਚਿੱਤ ਆਪਣੇ ਪ੍ਰਭੂ ਨਾਲ ਪ੍ਰਸੰਨ ਹੋ ਗਿਆ ਹੈ।
English
Now my mind is pleased and appeased by my Lord and Master.
ਸਾਧ ਕ੍ਰਿਪਾਲ ਦਇਆਲ ਭਏ ਹੈ; ਇਹੁ ਛੇਦਿਓ ਦੁਸਟੁ ਬਿਗਾਨਾ ॥੧॥ ਰਹਾਉ ॥
saadh kripaal deaal bhe hai; ihu chhedio dusatt bigaanaa |1| rahaau |
Punjabi
ਸੰਤ ਮੇਰੇ ਉਤੇ ਮਇਆਵਾਨ ਅਤੇ ਮਿਹਰਬਾਨ ਹੋ ਗਹੇ ਹਨ ਅਤੇ ਉਨ੍ਹਾਂ ਨੇ ਮੇਰਾ ਇਹ ਮੰਦਾ ਦਵੈਤ-ਭਾਵ ਨਾਸ ਕਰ ਦਿਤਾ ਹੈ। ਠਹਿਰਾਉ।
English
The Holy Saint has become kind and compassionate to me, and has destroyed this demon of duality. ||1||Pause||
ਤੁਮ ਹੀ ਸੁੰਦਰ. ਤੁਮਹਿ ਸਿਆਨੇ; ਤੁਮ ਹੀ ਸੁਘਰ ਸੁਜਾਨਾ ॥
tum hee sundar. tumeh siaane; tum hee sughar sujaanaa |
Punjabi
ਮੇਰੇ ਮਾਲਕ ਤੂੰ ਸੋਹਣਾ ਹੈ, ਤੂੰ ਅਕਲਮੰਦ ਹੈ ਅਤੇ ਤੂੰ ਹੀ ਕਾਲਮ ਅਤੇ ਸਰਬਗ ਹੈ।
English
You are so beautiful, and You are so wise; You are elegant and all-knowing.
ਸਗਲ ਜੋਗ ਅਰੁ ਗਿਆਨ ਧਿਆਨ; ਇਕ ਨਿਮਖ. ਨ ਕੀਮਤਿ ਜਾਨਾਂ ॥੧॥
sagal jog ar giaan dhiaan; ik nimakh. na keemat jaanaan |1|
Punjabi
ਸਾਰੇ ਯੋਗੀ, ਬ੍ਰਹਮ-ਬੇਤੇ ਅਤੇ ਵੀਚਾਰਵਾਨ, ਭੋਰਾ ਭਰ ਭੀ ਤੇਰੇ ਮੁੱਲ ਨੂੰ ਨਹੀਂ ਜਾਣਦੇ, ਹੇ ਪ੍ਰਭੂ!
English
All the Yogis, spiritual teachers and meditators do not know even a bit of Your value. ||1||
ਤੁਮ ਹੀ ਨਾਇਕ. ਤੁਮੑਹਿ ਛਤ੍ਰਪਤਿ; ਤੁਮ ਪੂਰਿ ਰਹੇ ਭਗਵਾਨਾ ॥
tum hee naaeik. tumeh chhatrapat; tum poor rahe bhagavaanaa |
Punjabi
ਤੂੰ ਮਾਲਕ ਹੈ, ਤੂੰ ਹੀ ਰਾਜ ਛਤ੍ਰ ਦਾ ਸੁਅਮਾੀ ਅਤੇ ਤੂੰ ਹੀ ਸਰਬ-ਪੂਰਨ ਸੁਲੱਖਣਾ ਵਾਹਿਗੁਰੂ।
English
You are the Master, You are the Lord under the royal canopy; You are the perfectly pervading Lord God.
ਪਾਵਉ ਦਾਨੁ. ਸੰਤ ਸੇਵਾ ਹਰਿ; ਨਾਨਕ. ਸਦ ਕੁਰਬਾਨਾਂ ॥੨॥੬॥੨੯॥
paavau daan. sant sevaa har; naanak. sad kurabaanaan |2|6|29|
Punjabi
ਤੂੰ ਮੈਨੂੰ ਸਾਧੂਆਂ ਦੀ ਘਾਲ ਦੀ ਦਾਤ ਪਰਦਾਨ ਕਰ, ਹੇ ਵਾਹਿਗੁਰੂ! ਮੈਂ ਤੇਰੇ ਉਤੋਂ ਸਦੀਵ ਹੀ ਬਲਿਹਾਰ ਜਾਂਦਾ ਹਾਂ।
English
Please bless me with the gift of service to the Saints; O Nanak, I am a sacrifice to the Lord. ||2||6||29||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਮੇਰੈ ਮਨਿ. ਚੀਤਿ ਆਏ; ਪ੍ਰਿਅ ਰੰਗਾ ॥
merai man. cheet aae; pria rangaa |
Punjabi
ਆਪਣੇ ਰਿਦੇ ਅੰਦਰ, ਮੈਂ ਆਪਣੇ ਰੰਗੀਲੇ ਪ੍ਰੀਤਮ ਨੂੰ ਯਾਦ ਕਰਦੀ ਹਾਂ।
English
The Love of my Beloved comes into my conscious mind.
ਬਿਸਰਿਓ. ਧੰਧੁ ਬੰਧੁ ਮਾਇਆ ਕੋ; ਰਜਨਿ ਸਬਾਈ ਜੰਗਾ ॥੧॥ ਰਹਾਉ ॥
bisario. dhandh bandh maaeaa ko; rajan sabaaee jangaa |1| rahaau |
Punjabi
ਮੈਂ ਸੰਸਾਰ ਦੇ ਬੰਨ੍ਹ ਲੈਣ ਵਾਲੇ ਧੰਧਿਆ ਨੂੰ ਭੁਲਾ ਦਿਤਾ ਹੈ ਅਤੇ ਜੀਵਨ ਦੀ ਸਮੂਹ ਰਾਤਰੀ, ਮੈਂ ਬਦੀ ਨਾਲ ਜੂਝਦਾ ਹਾਂ। ਠਹਿਰਾਉ।
English
I have forgotten the entangling affairs of Maya, and I spend my life-night fighting with evil. ||1||Pause||
ਹਰਿ ਸੇਵਉ. ਹਰਿ ਰਿਦੈ ਬਸਾਵਉ; ਹਰਿ ਪਾਇਆ ਸਤਸੰਗਾ ॥
har sevau. har ridai basaavau; har paaeaa satasangaa |
Punjabi
ਹਰੀ ਦੀ ਮੈਂ ਘਾਲ ਕਮਾਉਂਦਾ ਹਾਂ, ਹਰੀ ਨੂੰ ਮੈਂ ਆਪਣੇ ਮਨ ਵਿੱਚ ਟਿਕਾਉਂਦਾ ਹਾਂ ਅਤੇ ਸਤਿਸੰਗਤ ਅੰਦਰ ਮੈਂ ਹਰੀ ਨੂੰ ਪਰਾਪਤ ਹੁੰਦਾ ਹਾਂ।
English
I serve the Lord; the Lord abides within my heart. I have found my Lord in the Sat Sangat, the True Congregation.
ਐਸੋ ਮਿਲਿਓ ਮਨੋਹਰੁ ਪ੍ਰੀਤਮੁ. ਸੁਖ ਪਾਏ ਮੁਖ ਮੰਗਾ ॥੧॥
aiso milio manohar preetam. sukh paae mukh mangaa |1|
Punjabi
ਐਹੋ ਜੇਹੇ ਸੁੰਦਰ ਪਿਆਰੇ ਨਾਲ ਮੈਂ ਮਿਲ ਪਈ ਹਾਂ, ਕਿ ਮੈਨੂੰ ਮੂੰਹ-ਮੰਗੇ ਆਰਾਮ ਪਰਾਪਤ ਹੋ ਗਏ ਹਨ।
English
So I have met with my enticingly beautiful Beloved; I have obtained the peace which I asked for. ||1||
ਪ੍ਰਿਉ ਅਪਨਾ. ਗੁਰਿ, ਬਸਿ ਕਰਿ ਦੀਨਾ; ਭੋਗਉ ਭੋਗ ਨਿਸੰਗਾ ॥
priau apanaa. gur, bas kar deenaa; bhogau bhog nisangaa |
Punjabi
ਮੇਰੇ ਗੁਰਾਂ ਨੇ ਮੇਰਾ ਪਤੀ ਇਖਤਿਆਰ ਵਿੱਚ ਕਰ ਦਿਤਾ ਹੈ ਤੇ ਮੈਂ ਨਿਧੜਕ ਹੋ, ਉਸ ਦੇ ਮਿਲਾਪ ਨੂੰ ਮਾਣਦੀ ਹਾਂ।
English
The Guru has brought my Beloved under my control, and I enjoy Him with unrestrained pleasure.
ਨਿਰਭਉ ਭਏ. ਨਾਨਕ ਭਉ ਮਿਟਿਆ; ਹਰਿ ਪਾਇਓ ਪਾਠੰਗਾ ॥੨॥੭॥੩੦॥
nirbhau bhe. naanak bhau mittiaa; har paaeo paatthangaa |2|7|30|
Punjabi
ਮੈਂ ਨਿੱਡਰ ਹੋ ਗਿਆ ਹਾਂ ਅਤੇ ਮੇਰਾ ਡਰ ਦੂਰ ਹੋ ਗਿਆ ਹੈ। ਗੁਰਾਂ ਦੀ ਬਾਣੀ ਦੇ ਉਚਾਰਨ ਕਰਨ ਦੁਆਰਾ ਮੈਂ ਆਪਣੇ ਵਾਹਿਗੁਰੂ ਨੂੰ ਪਾ ਲਿਆ ਹੈ, ਹੇ ਨਾਨਕ!
English
I have become fearless; O Nanak, my fears have been eradicated. Chanting the Word, I have found the Lord. ||2||7||30||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਹਰਿ ਜੀਉ ਕੇ; ਦਰਸਨ ਕਉ ਕੁਰਬਾਨੀ ॥
har jeeo ke; darasan kau kurabaanee |
Punjabi
ਮੈਂ ਆਪਣੇ ਪੂਜਨੀਯ ਪ੍ਰਭੂ ਦੇ ਦੀਦਾਰ ਉਤੋਂ ਬਲਿਹਾਰ ਜਾਂਦੀ ਹਾਂ।
English
I am a sacrifice to the Blessed Vision, the Darshan of my Dear Lord.
ਬਚਨ ਨਾਦ. ਮੇਰੇ ਸ੍ਰਵਨਹੁ ਪੂਰੇ; ਦੇਹਾ ਪ੍ਰਿਅ ਅੰਕਿ ਸਮਾਨੀ ॥੧॥ ਰਹਾਉ ॥
bachan naad. mere sravanahu poore; dehaa pria ank samaanee |1| rahaau |
Punjabi
ਉਸ ਦੇ ਬਚਨ-ਬਿਲਾਸ ਦਾ ਰਾਗ ਮੇਰੇ ਕੰਨਾਂ ਨੂੰ ਭਰ ਰਿਹਾ ਹੈ ਅਤੇ ਮੇਰਾ ਸਰੀਰ ਆਪਣੇ ਕੰਤ ਦੀ ਗੋਦੀ ਅੰਦਰ ਸਮਾ ਗਿਆ ਹੈ। ਠਹਿਰਾਉ।
English
The Naad, the Sound-current of His Word fills my ears; my body has settled gently into the Lap of my Beloved. ||1||Pause||
ਛੂਟਰਿ ਤੇ. ਗੁਰਿ ਕੀਈ ਸੋੁਹਾਗਨਿ; ਹਰਿ ਪਾਇਓ ਸੁਘੜ ਸੁਜਾਨੀ ॥
chhoottar te. gur keeee suohaagan; har paaeo sugharr sujaanee |
Punjabi
ਮੈਂ ਛੁਟੜ ਨੂੰ ਗੁਰਾਂ ਨੇ ਖੁਸ਼ਬਾਸ਼ ਪਤਨੀ ਬਣਾ ਦਿੱਤਾ ਹੈ ਅਤੇ ਮੈਂ ਆਪਣੇ ਕਾਮਲ ਅਤੇ ਸਰਬਗ ਸੁਆਮੀ ਨੂੰ ਪਰਾਪਤ ਕਰ ਲਿਆ ਹੈ।
English
I was a discarded bride, and the Guru has made me a happy soul-bride. I have found the Elegant and All-knowing Lord.
ਜਿਹ ਘਰ ਮਹਿ ਬੈਸਨੁ. ਨਹੀ ਪਾਵਤ; ਸੋ ਥਾਨੁ ਮਿਲਿਓ ਬਾਸਾਨੀ ॥੧॥
jih ghar meh baisan. nahee paavat; so thaan milio baasaanee |1|
Punjabi
ਜਿਸ ਗ੍ਰਹਿ ਮੈਨੂੰ ਬਹਿਣਾ ਨਹੀਂ ਸੀ ਮਿਲਦਾ, ਉਹ ਥਾਂ ਮੈਨੂੰ ਰਿਹਣ ਨਹੀਂ ਪਰਾਪਤ ਹੋ ਗਈ ਹੈ।
English
That home, in which I was not even allowed to sit - I have found that place in which I can dwell. ||1||
ਉਨੑ ਕੈ. ਬਸਿ ਆਇਓ ਭਗਤਿ ਬਛਲੁ; ਜਿਨਿ ਰਾਖੀ ਆਨ ਸੰਤਾਨੀ ॥
auna kai. bas aaeo bhagat bachhal; jin raakhee aan santaanee |
Punjabi
ਆਪਣੇ ਸੰਤਾਂ ਦਾ ਪਿਆਰ ਵਾਹਿਗੁਰੂ ਉਨ੍ਹਾਂ ਦੇ ਇਖਤਿਆਰ ਵਿੱਚ ਆ ਜਾਂਦਾ ਹੈ ਜੋ ਉਸ ਸਾਧੂਆਂ ਦੀ ਇੱਜ਼ਤ ਰਖਦੇ ਹਨ।
English
God, the Love of His devotees, has come under the control of those who protect the honor of His Saints.
ਕਹੁ ਨਾਨਕ. ਹਰਿ ਸੰਗਿ ਮਨੁ ਮਾਨਿਆ; ਸਭ ਚੂਕੀ ਕਾਣਿ ਲੋੁਕਾਨੀ ॥੨॥੮॥੩੧॥
kahu naanak. har sang man maaniaa; sabh chookee kaan luokaanee |2|8|31|
Punjabi
ਗੁਰੂ ਜੀ ਫੁਰਮਾਉਂਦੇ ਹਨ, ਮੇਰੀ ਜਿੰਦੜੀ ਆਪਣੇ ਵਾਹਿਗੁਰੂ ਨਾਲ ਪ੍ਰਸੰਨ ਹੋ ਗਈ ਹੈ ਅਤੇ ਹੁਣ ਮੇਰੀ ਲੋਕਾਂ ਦੀ ਮੁਥਾਜੀ ਸਮੂਹ ਮੁਕ ਗਈ ਹੈ।
English
Says Nanak, my mid is pleased and appeased with the Lord, and my subservience to other people has come to an end. ||2||8||31||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਅਬ ਮੇਰੋ; ਪੰਚਾ ਤੇ ਸੰਗੁ ਤੂਟਾ ॥
ab mero; panchaa te sang toottaa |
Punjabi
ਹੁਣ ਮੇਰਾ ਪੰਜਾਂ ਭੂਤਨਿਆਂ ਨਾਲ ਮੇਲ-ਮਿਲਾਪ ਟੁਟ ਗਿਆ ਹੈ।
English
Now my association with the five thieves has come to an end.
ਦਰਸਨੁ ਦੇਖਿ ਭਏ ਮਨਿ ਆਨਦ; ਗੁਰ ਕਿਰਪਾ ਤੇ ਛੂਟਾ ॥੧॥ ਰਹਾਉ ॥
darasan dekh bhe man aanad; gur kirapaa te chhoottaa |1| rahaau |
Punjabi
ਪ੍ਰਭੂ ਦਾ ਦੀਦਾਰ ਵੇਖ ਮੇਰਾ ਚਿੱਤ ਖੁਸ਼ੀ ਵਿੱਚ ਹੈ ਅਤੇ ਗੁਰਾਂ ਦੀ ਦਇਆ ਦੁਆ, ਹੁਣ ਮੈਂ ਬੰਦ ਖਲਾਸ ਹੋ ਗਿਆ ਹਾਂ। ਠਹਿਰਾਉ।
English
Gazing upon the Blessed Vision of the Lord's Darshan, my mind is in ecstasy; by Guru's Grace, I am released. ||1||Pause||
ਬਿਖਮ ਥਾਨ. ਬਹੁਤ ਬਹੁ ਧਰੀਆ; ਅਨਿਕ ਰਾਖ ਸੂਰੂਟਾ ॥
bikham thaan. bahut bahu dhareea; anik raakh sooroottaa |
Punjabi
ਘਣੇਰੇ ਘਣੇਰੇ ਪੁਸ਼ਤਿਆਂ ਵਾਲੇ ਦੇਹਿ ਦੇ ਅਸਥਾਨ ਦੀ ਬਹੁਤ ਸਾਰੇ ਸੁਰਮੇ ਰਖਵਾਲੀ ਕਰ ਰਹੇ ਹਨ ਅਤੇ ਔਖਾ ਹੈ ਹਿਸ ਉਤੇ ਧਾਵਾ ਬੋਲਣਾ।
English
The impregnable place is guarded by countless ramparts and warriors.
ਬਿਖਮ ਗਾਰ੍ਹ, ਕਰੁ ਪਹੁਚੈ ਨਾਹੀ; ਸੰਤ ਸਾਨਥ ਭਏ. ਲੂਟਾ ॥੧॥
bikham gaarh, kar pahuchai naahee; sant saanath bhe. loottaa |1|
Punjabi
ਇਹ ਇਕ ਕਠਨ ਕਿਨ੍ਹਾ ਹੈ, ਜਿਸ ਤਾਂਈ ਹੱਥ ਨਹੀਂ ਅੱਪੜਦਾ, ਪ੍ਰਤੂ ਸੰਤਾਂ ਦੀ ਸੰਗਤ ਨੂੰ ਪਾ ਮੈਂ ਦੇਹਿ ਦੇ ਕਿਲੇ ਨੂੰ ਲੁੱਟ (ਜਿੱਤ) ਲਿਆ ਹੈ।
English
This impregnable fortress cannot be touched, but with the assistance of the Saints, I have entered and robbed it. ||1||
ਬਹੁਤੁ ਖਜਾਨੇ ਮੇਰੈ ਪਾਲੈ ਪਰਿਆ; ਅਮੋਲ ਲਾਲ ਆਖੂਟਾ ॥
bahut khajaane merai paalai pariaa; amol laal aakhoottaa |
Punjabi
ਮੈਨੂੰ ਅਣਮੁੱਲੇ ਅਤੇ ਅਮੁਕ ਜਵਾਹਿਰਾਤ ਦੇ ਬਹੁਤ ਸਾਰੇ ਤੋਸ਼ੇਖਾਨੇ ਪਰਾਪਤ ਹੋ ਗਏ ਹਨ।
English
I have found such a great treasure, a priceless, inexhaustible supply of jewels.
ਜਨ ਨਾਨਕ. ਪ੍ਰਭਿ ਕਿਰਪਾ ਧਾਰੀ; ਤਉ ਮਨ ਮਹਿ ਹਰਿ ਰਸੁ ਘੂਟਾ ॥੨॥੯॥੩੨॥
jan naanak. prabh kirapaa dhaaree; tau man meh har ras ghoottaa |2|9|32|
Punjabi
ਹੇ ਗੋਲੇ ਨਾਨਕ! ਜਦ ਮਾਲਕ ਨੇ ਮੇਰੇ ਉਤੇ ਮਿਹਰ ਕੀਤੀ ਤਾਂ ਮੇਰੇ ਮਨੂਏ ਨੇ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕੀਤਾ।
English
O servant Nanak, when God showered His Mercy on me, my mind drank in the sublime essence of the Lord. ||2||9||32||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਅਬ ਮੇਰੋ; ਠਾਕੁਰ ਸਿਉ ਮਨੁ ਲੀਨਾ ॥
ab mero; tthaakur siau man leenaa |
Punjabi
ਮੇਰੀ ਆਤਮਾ ਹੁਣ ਪ੍ਰਭੂ ਅੰਦਰ ਲੀਨ ਹੋ ਗਈ ਹੈ।
English
Now my mind is absorbed in my Lord and Master.
ਪ੍ਰਾਨ ਦਾਨੁ. ਗੁਰਿ ਪੂਰੈ ਦੀਆ; ਉਰਝਾਇਓ ਜਿਉ ਜਲ ਮੀਨਾ ॥੧॥ ਰਹਾਉ ॥
praan daan. gur poorai deea; urajhaaeo jiau jal meenaa |1| rahaau |
Punjabi
ਪੂਰਨ ਗੁਰਾਂ ਨੇ ਮੈਨੂੰ ਰੂਹਾਨੀ ਜੀਵਨ ਦੀ ਦਾਤ ਬਖਸ਼ੀ ਹੈ ਅਤੇ ਮੈਂ ਹੁਣ ਪ੍ਰਭੂ ਨਾਲ ਐਉ ਰਚ ਗਿਆ ਹਾਂ ਜਿਸ ਤਰ੍ਹਾਂ ਮੱਛੀ ਪਾਣੀ ਨਾਲ। ਠਹਿਰਾਉ।
English
The Perfect Guru has blessed me with the gift of the breath of life. I am involved with the Lord, like the fish with the water. ||1||Pause||
ਕਾਮ ਕ੍ਰੋਧ ਲੋਭ ਮਦ ਮਤਸਰ; ਇਹ ਅਰਪਿ ਸਗਲ ਦਾਨੁ ਕੀਨਾ ॥
kaam krodh lobh mad matasar; ih arap sagal daan keenaa |
Punjabi
ਜਦ ਗੁਰਾਂ ਨੇ ਮੈਨੂੰ ਇਹ ਦਾਤ ਬਖਸ਼ੀ, ਤਦ ਮੈਂ ਸ਼ਹਿਵਤ, ਗੁੱਸੇ ਲਾਲਚ ਹੰਕਾਰ ਅਤੇ ਈਰਖਾ ਨੂੰ ਛੱਡ ਦਿੱਤਾ।
English
I have cast out sexual desire, anger, greed, egotism and envy; I have offered all this as a gift.
ਮੰਤ੍ਰ ਦ੍ਰਿੜਾਇ. ਹਰਿ ਅਉਖਧੁ ਗੁਰਿ ਦੀਓ; ਤਉ ਮਿਲਿਓ ਸਗਲ ਪ੍ਰਬੀਨਾ ॥੧॥
mantr drirraae. har aaukhadh gur deeo; tau milio sagal prabeenaa |1|
Punjabi
ਆਪਣਾ ਉਪਦੇਸ਼ ਮੇਰੇ ਅੰਦਰ ਪੱਕਾ ਕਰ, ਜਦ ਗੁਰਾਂ ਨੇ ਮੈਨੂੰ ਹਰੀ ਦੇ ਨਾਮ ਦੀ ਦਵਾਈ ਪਰਦਾਨ ਕੀਤੀ, ਤਦ ਮੈਂ ਸਰਬ-ਸਿਆਣੇ ਸੁਆਮੀ ਨਾਲ ਮਿਲ ਪਿਆ।
English
The Guru has implanted the medicine of the Lord's Mantra within me, and I have met with the All-knowing Lord God. ||1||
ਗ੍ਰਿਹੁ ਤੇਰਾ. ਤੂ ਠਾਕੁਰੁ ਮੇਰਾ; ਗੁਰਿ. ਹਉ ਖੋਈ ਪ੍ਰਭੁ ਦੀਨਾ ॥
grihu teraa. too tthaakur meraa; gur. hau khoee prabh deenaa |
Punjabi
ਹੇ ਸੁਆਮੀ! ਮੇਰਾ ਘਰ ਤੇਰੀ ਮਲਕੀਅਤ ਹੈ ਅਤੇ ਤੂੰ ਮੇਰਾ ਹੈ। ਗੁਰਾਂ ਪਾਸੋ ਤੇਰੇ ਨਾਮ ਦੀ ਦਾਤ ਪਰਾਪਤ ਕਰ, ਮੇਰੀ ਸਵੈ-ਹੰਗਤਾ ਮਿਟ ਗਈ ਹੈ।
English
My household belongs to You, O my Lord and Master; the Guru has blessed me with God, and rid me of egotism.