Ekam
Guru Granth Sahib

Ang 1211

Ang 1211 · Line 1

ਕਹੁ ਨਾਨਕ. ਮੈ ਸਹਜ ਘਰੁ ਪਾਇਆ; ਹਰਿ ਭਗਤਿ ਭੰਡਾਰ ਖਜੀਨਾ ॥੨॥੧੦॥੩੩॥

kahu naanak. mai sehaj ghar paaeaa; har bhagat bhanddaar khajeenaa |2|10|33|

Punjabi

ਗੁਰੂ ਜੀ ਆਖਦੇ ਹਨ, ਮੈਨੂੰ ਆਪਣੇ ਗ੍ਰਹਿ ਅੰਦਰ ਸੁਆਮੀ ਦੇ ਸਿਮਰਨ ਦਾ ਖਜਾਨਾ ਤੇ ਭੰਡਾਰ ਸੁਖੈਨ ਹੀ ਪਰਾਪਤ ਹੋ ਗਿਆ ਹੈ।

Bhai Manmohan Singh (Shabad OS, CC BY-SA)

English

Says Nanak, I have found the Lord with intuitive ease, within the home of my own heart. Devotional worship of the Lord is a treasure over-flowing. ||2||10||33||

Dr. Sant Singh Khalsa (Shabad OS, CC BY-SA)
Ang 1211 · Line 2

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1211 · Line 3

ਮੋਹਨ ਸਭਿ ਜੀਅ ਤੇਰੇ; ਤੂ ਤਾਰਹਿ ॥

mohan sabh jeea tere; too taareh |

Punjabi

ਹੇ ਮੇਰੇ ਮਨਮੋਹਨ ਸੁਆਮੀ! ਸਾਰੇ ਜੀਵ ਤੇਰੀ ਮਲਕੀਅਤ ਹਨ ਅਤੇ ਤੂੰ ਸਾਰਿਆਂ ਦਾ ਪਾਰ ਉਤਾਰਾ ਕਰਦਾ ਹੈ।

Bhai Manmohan Singh (Shabad OS, CC BY-SA)

English

O my Enticing Lord, all beings are Yours - You save them.

Dr. Sant Singh Khalsa (Shabad OS, CC BY-SA)
Ang 1211 · Line 4

ਛੁਟਹਿ ਸੰਘਾਰ. ਨਿਮਖ ਕਿਰਪਾ ਤੇ; ਕੋਟਿ ਬ੍ਰਹਮੰਡ ਉਧਾਰਹਿ ॥੧॥ ਰਹਾਉ ॥

chhutteh sanghaar. nimakh kirapaa te; kott brahamandd udhaareh |1| rahaau |

Punjabi

ਤੇਰੀ ਇਕ ਭੋਰਾ ਭਰ ਦਇਆ ਰਾਹੀਂ, ਹੇ ਸੁਆਮੀ! ਜੁਲਮ ਬੰਦ ਹੋ ਜਾਂਦੇ ਹਨ ਅਤੇ ਤੂੰ ਕ੍ਰੋੜਾਂ ਹੀ ਆਲਮਾਂ ਨੂੰ ਤਾਰ ਦਿੰਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

Even a tiny bit of Your Mercy ends all cruelty and tyranny. You save and redeem millions of universes. ||1||Pause||

Dr. Sant Singh Khalsa (Shabad OS, CC BY-SA)
Ang 1211 · Line 5

ਕਰਹਿ ਅਰਦਾਸਿ ਬਹੁਤੁ ਬੇਨੰਤੀ; ਨਿਮਖ ਨਿਮਖ ਸਾਮੑਾਰਹਿ ॥

kareh aradaas bahut benantee; nimakh nimakh saamaareh |

Punjabi

ਮੈਂ ਘਣੇਰੀਆਂ ਪ੍ਰਾਰਥਨਾ ਤੇ ਜੋਦੜੀਆਂ ਕਰਦਾ ਹਾਂ ਅਤੇ ਤੈਨੂੰ ਹਰ ਮੁਹਤ ਯਾਦ ਕਰਦਾ ਹਾਂ, ਹੇ ਪ੍ਰਭੂ!

Bhai Manmohan Singh (Shabad OS, CC BY-SA)

English

I offer countless prayers; I remember You each and every instant.

Dr. Sant Singh Khalsa (Shabad OS, CC BY-SA)
Ang 1211 · Line 6

ਹੋਹੁ ਕ੍ਰਿਪਾਲ. ਦੀਨ ਦੁਖ ਭੰਜਨ; ਹਾਥ ਦੇਇ ਨਿਸਤਾਰਹਿ ॥੧॥

hohu kripaal. deen dukh bhanjan; haath dee nisataareh |1|

Punjabi

ਤੂੰ ਮਾਇਆਵਾਨ ਹੈ ਅਤੇ ਆਪਣਾ ਹੱਥ ਦੇ ਕੇ, ਮੇਰਾ ਪਾਰ ਉਤਾਰਾ ਕਰ ਦੇ।

Bhai Manmohan Singh (Shabad OS, CC BY-SA)

English

Please be merciful to me, O Destroyer of the pains of the poor; please give me Your hand and save me. ||1||

Dr. Sant Singh Khalsa (Shabad OS, CC BY-SA)
Ang 1211 · Line 7

ਕਿਆ ਏ ਭੂਪਤਿ ਬਪੁਰੇ ਕਹੀਅਹਿ; ਕਹੁ. ਏ ਕਿਸ ਨੋ ਮਾਰਹਿ ॥

kiaa e bhoopat bapure kaheeeh; kahu. e kis no maareh |

Punjabi

ਇਹ ਵਿਚਾਰੇ ਰਾਜੇ ਤੇਰੇ ਅੱਗੇ ਕੀ ਆਖੇ ਜਾ ਸਕਦੇ ਹਨ ਹੇ ਸੁਆਮੀ! ਤੂੰ ਹੀ ਦੱਸ ਉਹ ਕਿਸ ਨੂੰ ਮਾਰ ਸਕਦੇ ਹਨ?

Bhai Manmohan Singh (Shabad OS, CC BY-SA)

English

And what about these poor kings? Tell me, who can they kill?

Dr. Sant Singh Khalsa (Shabad OS, CC BY-SA)
Ang 1211 · Line 8

ਰਾਖੁ ਰਾਖੁ ਰਾਖੁ ਸੁਖਦਾਤੇ; ਸਭੁ ਨਾਨਕ ਜਗਤੁ ਤੁਮੑਾਰਹਿ ॥੨॥੧੧॥੩੪॥

raakh raakh raakh sukhadaate; sabh naanak jagat tumaareh |2|11|34|

Punjabi

ਹੇ ਮੇਰੇ ਆਰਾਮ ਬਖਸ਼ਣਹਾਰ ਸੁਆਮੀ! ਤੂੰ ਮੇਰੀ ਰੱਖਿਆ, ਰੱਖਿਆ, ਰੱਖਿਆ ਕਰ। ਸਮੂਹ ਸੰਸਾਰ ਤੇਰੀ ਮਲਕੀਅਤ ਹੈ, ਗੁਰੂ ਜੀ ਫੁਰਮਾਉਂਦੇ ਹਨ।

Bhai Manmohan Singh (Shabad OS, CC BY-SA)

English

Save me, save me, save me, O Giver of peace; O Nanak, all the world is Yours. ||2||11||34||

Dr. Sant Singh Khalsa (Shabad OS, CC BY-SA)
Ang 1211 · Line 9

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿiਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1211 · Line 10

ਅਬ ਮੋਹਿ; ਧਨੁ ਪਾਇਓ ਹਰਿ ਨਾਮਾ ॥

ab mohi; dhan paaeo har naamaa |

Punjabi

ਮੈਨੂੰ ਹੁਣ ਰੱਬ ਦੇ ਨਾਮ ਦੀ ਦੌਲਤ ਪਰਾਪਤ ਹੋ ਗਈ ਹੈ।

Bhai Manmohan Singh (Shabad OS, CC BY-SA)

English

Now I have obtained the wealth of the Lord's Name.

Dr. Sant Singh Khalsa (Shabad OS, CC BY-SA)
Ang 1211 · Line 11

ਭਏ ਅਚਿੰਤ ਤ੍ਰਿਸਨ ਸਭ ਬੁਝੀ ਹੈ; ਇਹੁ ਲਿਖਿਓ ਲੇਖੁ ਮਥਾਮਾ ॥੧॥ ਰਹਾਉ ॥

bhe achint trisan sabh bujhee hai; ihu likhio lekh mathaamaa |1| rahaau |

Punjabi

ਮੈਂ ਬੇਫਿਕਰ ਹੋ ਗਿਆ ਹਾਂ ਅਤੇ ਮੇਰੀ ਖਾਹਿਸ਼ ਸਾਰੀ ਹੀ ਬੁਝ ਗਈ ਹੈ, ਇਹੋ ਜਿਹੀ ਪ੍ਰਾਲਭਧ ਮੇਰੇ ਮੱਥੇ ਤੇ ਲਿਖੀ ਹੋਈ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

I have become carefree, and all my thirsty desires are satisfied. Such is the destiny written on my forehead. ||1||Pause||

Dr. Sant Singh Khalsa (Shabad OS, CC BY-SA)
Ang 1211 · Line 12

ਖੋਜਤ ਖੋਜਤ ਭਇਓ ਬੈਰਾਗੀ; ਫਿਰਿ ਆਇਓ ਦੇਹ ਗਿਰਾਮਾ ॥

khojat khojat bheo bairaagee; fir aaeo deh giraamaa |

Punjabi

ਲਭਦਾ ਤੇ ਭਾਲਦਾ, ਮੈਂ ਉਦਾਸ ਹੋ ਗਿਆ ਹਾਂ ਅਤੇ ਬਾਹਰ ਭਟਕਦਾ ਹੋਇਆ ਹੁਣ ਮੈਂ ਆਪਣੇ ਸਰੀਰ ਦੇ ਪਿੰਡ ਵਿੱਚ ਆ ਗਿਆ ਹਾਂ।

Bhai Manmohan Singh (Shabad OS, CC BY-SA)

English

Searching and searching, I became depressed; I wandered all around, and finally came back to my body-village.

Dr. Sant Singh Khalsa (Shabad OS, CC BY-SA)
Ang 1211 · Line 13

ਗੁਰਿ ਕ੍ਰਿਪਾਲਿ. ਸਉਦਾ ਇਹੁ ਜੋਰਿਓ; ਹਥਿ ਚਰਿਓ ਲਾਲੁ ਅਗਾਮਾ ॥੧॥

gur kripaal. saudaa ihu jorio; hath chario laal agaamaa |1|

Punjabi

ਮਿਹਰਬਾਨ ਗੁਰਾਂ ਨੇ ਇਹ ਸੋਦਾ ਚੁਕਾ ਦਿੱਤਾ ਹੈ ਅਤੇ ਮੈਂ ਆਪਣਾ ਪਹੁੰਚ ਤੋਂ ਪਰੇ ਪ੍ਰੀਤਮ ਪਾ ਲਿਆ ਹੈ।

Bhai Manmohan Singh (Shabad OS, CC BY-SA)

English

The Merciful Guru made this deal, and I have obtained the priceless jewel. ||1||

Dr. Sant Singh Khalsa (Shabad OS, CC BY-SA)
Ang 1211 · Line 14

ਆਨ ਬਾਪਾਰ ਬਨਜ. ਜੋ ਕਰੀਅਹਿ; ਤੇਤੇ ਦੂਖ ਸਹਾਮਾ ॥

aan baapaar banaj. jo kareeeh; tete dookh sahaamaa |

Punjabi

ਹੋਰ ਸੁਦਾਗਰੀ ਅਤੇ ਵਿਉਪਾਰ ਜੋ ਜੀਵ ਕਰਦਾ ਹੈ, ਉਨ੍ਹਾਂ ਸਾਰਿਆਂ ਵਿੱਚ ਉਹ ਕਸ਼ਟ ਉਠਾਉਂਦਾ ਹੈ।

Bhai Manmohan Singh (Shabad OS, CC BY-SA)

English

The other deals and trades which I did, brought only sorrow and suffering.

Dr. Sant Singh Khalsa (Shabad OS, CC BY-SA)
Ang 1211 · Line 15

ਗੋਬਿਦ ਭਜਨ ਕੇ ਨਿਰਭੈ ਵਾਪਾਰੀ; ਹਰਿ ਰਾਸਿ ਨਾਨਕ ਰਾਮ ਨਾਮਾ ॥੨॥੧੨॥੩੫॥

gobid bhajan ke nirabhai vaapaaree; har raas naanak raam naamaa |2|12|35|

Punjabi

ਭੈ-ਰਹਿਤ ਹਨ ਸੁਆਮੀ ਦੇ ਸਿਮਰਨ ਦਾ ਵਣਜ ਕਰਨ ਵਾਲੇ ਵਣਜਾਰ। ਉਨ੍ਹਾਂ ਦੀ ਪੂੰਜੀ ਹੇ ਨਾਨਕ! ਵਾਹਿਗੁਰੂ ਸੁਆਮੀ ਦਾ ਨਾਮ ਹੀ ਹੈ।

Bhai Manmohan Singh (Shabad OS, CC BY-SA)

English

Fearless are those traders who deal in meditation on the Lord of the Universe. O Nanak, the Lord's Name is their capital. ||2||12||35||

Dr. Sant Singh Khalsa (Shabad OS, CC BY-SA)
Ang 1211 · Line 16

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1211 · Line 17

ਮੇਰੈ ਮਨਿ ਮਿਸਟ ਲਗੇ; ਪ੍ਰਿਅ ਬੋਲਾ ॥

merai man misatt lage; pria bolaa |

Punjabi

ਮੇਰੇ ਚਿੱਤ ਨੂੰ ਮੇਰੇ ਪ੍ਰੀਤਮ ਦੇ ਬਚਨ ਮਿੱਠੇ ਲਗਦੇ ਹਨ।

Bhai Manmohan Singh (Shabad OS, CC BY-SA)

English

The Speech of my Beloved seems so sweet to my mind.

Dr. Sant Singh Khalsa (Shabad OS, CC BY-SA)
Ang 1211 · Line 18

ਗੁਰਿ. ਬਾਹ ਪਕਰਿ ਪ੍ਰਭ ਸੇਵਾ ਲਾਏ; ਸਦ ਦਇਆਲੁ ਹਰਿ ਢੋਲਾ ॥੧॥ ਰਹਾਉ ॥

gur. baah pakar prabh sevaa laae; sad deaal har dtolaa |1| rahaau |

Punjabi

ਮੈਨੂੰ ਭੁਜਾ ਤੋਂ ਪਕੜ, ਗੁਰਾਂ ਨੇ ਮੈਨੂੰ ਸੁਆਮੀ ਦੀ ਘਾਲ ਅੰਦਰ ਜੋੜ ਦਿੱਤਾ ਹੈ। ਪਿਆਰਾ ਪ੍ਰਭੂ ਮੇਰੇ ਉਤੇ ਸਦੀਵ ਹੀ ਮਿਹਰਬਾਨ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

The Guru has taken hold of my arm, and linked me to God's service. My Beloved Lord is forever merciful to me. ||1||Pause||

Dr. Sant Singh Khalsa (Shabad OS, CC BY-SA)
Ang 1211 · Line 19

ਪ੍ਰਭ ਤੂ ਠਾਕੁਰੁ. ਸਰਬ ਪ੍ਰਤਿਪਾਲਕੁ; ਮੋਹਿ ਕਲਤ੍ਰ ਸਹਿਤ. ਸਭਿ ਗੋਲਾ ॥

prabh too tthaakur. sarab pratipaalak; mohi kalatr sahit. sabh golaa |

Punjabi

ਮੇਰੇ ਸੁਆਮੀ ਮਾਲਕ, ਤੂੰ ਸਾਰਿਆਂ ਦੀ ਪਾਲਣਾ-ਪੋਸਣਾ ਕਰਦਾ ਹੈ। ਆਪਣੀ ਪਤਨੀ ਸਮੇਤ ਸਿਰ ਤੋਂ ਪੈਰਾਂ ਤਾਂਈ ਤੇਰਾ ਗੁਮਾਸ਼ਤਾ ਹਾਂ।

Bhai Manmohan Singh (Shabad OS, CC BY-SA)

English

O God, You are my Lord and Master; You are the Cherisher of all. My wife and I are totally Your slaves.

Dr. Sant Singh Khalsa (Shabad OS, CC BY-SA)
Ang 1211 · Line 20

ਮਾਣੁ ਤਾਣੁ ਸਭੁ ਤੂਹੈ ਤੂਹੈ; ਇਕੁ ਨਾਮੁ ਤੇਰਾ. ਮੈ ਓਲੑਾ ॥੧॥

maan taan sabh toohai toohai; ik naam teraa. mai olaa |1|

Punjabi

ਮੇਰੀ ਸਾਰੀ ਇਜ਼ਤ ਅਤੇ ਸੱਤਿਆ, ਤੂੰ ਹੀ ਹੈ, ਹੇ ਸੁਆਮੀ! ਕੇਵਲ ਤੇਰਾ ਨਾਮ ਹੀ ਮੇਰਾ ਆਸਰਾ ਹੈ।

Bhai Manmohan Singh (Shabad OS, CC BY-SA)

English

You are all my honor and power - You are. Your Name is my only Support. ||1||

Dr. Sant Singh Khalsa (Shabad OS, CC BY-SA)
Ang 1211 · Line 21

ਜੇ ਤਖਤਿ ਬੈਸਾਲਹਿ. ਤਉ ਦਾਸ ਤੁਮੑਾਰੇ; ਘਾਸੁ ਬਢਾਵਹਿ ਕੇਤਕ ਬੋਲਾ ॥

je takhat baisaaleh. tau daas tumaare; ghaas badtaaveh ketak bolaa |

Punjabi

ਜੇਕਰ ਤੂੰ ਮੈਨੂੰ ਰਾਜ ਸਿੰਘਾਸਨ ਤੇ ਬਹਾਲ ਦੇਵੇ, ਤਦ ਮੈਂ ਤੇਰਾ ਹੀ ਗੋਲਾ ਹਾਂ। ਜੇਕਰ ਤੂੰ ਮੇਰੇ ਕੋਲੋ ਘਾਹ ਵਢਾਵੇ, ਤਦ ਭੀ ਮੈਂ ਕੀ ਕਹਿ ਸਕਦਾ ਹਾਂ?

Bhai Manmohan Singh (Shabad OS, CC BY-SA)

English

If You seat me on the throne, then I am Your slave. If You make me a grass-cutter, then what can I say?

Dr. Sant Singh Khalsa (Shabad OS, CC BY-SA)
Ang 1211 · Line 22

ਜਨ ਨਾਨਕ ਕੇ ਪ੍ਰਭ ਪੁਰਖ ਬਿਧਾਤੇ; ਮੇਰੇ ਠਾਕੁਰ ਅਗਹ ਅਤੋਲਾ ॥੨॥੧੩॥੩੬॥

jan naanak ke prabh purakh bidhaate; mere tthaakur agah atolaa |2|13|36|

Punjabi

ਨੌਕਰ ਨਾਨਕ ਦਾ ਮਾਲਕ ਸਰਬ-ਸ਼ਕਤੀਵਾਨ ਸਿਰਜਣਹਾਰ ਹੈ। ਮੇਰਾ ਸੁਆਮੀ ਅਥਾਹ ਅਤੇ ਅਮਾਪ ਹੈ।

Bhai Manmohan Singh (Shabad OS, CC BY-SA)

English

Servant Nanak's God is the Primal Lord, the Architect of Destiny, Unfathomable and Immeasurable. ||2||13||36||

Dr. Sant Singh Khalsa (Shabad OS, CC BY-SA)
Ang 1211 · Line 23

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1211 · Line 24

ਰਸਨਾ; ਰਾਮ ਕਹਤ ਗੁਣ. ਸੋਹੰ ॥

rasanaa; raam kehat gun. sohan |

Punjabi

ਸਾਈਂ ਦਾ ਜੱਸ ਉਚਾਰਨ ਕਰਨ ਦੁਆਰਾ, ਜੀਭ ਸੁੰਦਰ ਲਗਦੀ ਹੈ।

Bhai Manmohan Singh (Shabad OS, CC BY-SA)

English

The tongue becomes beautiful, uttering the Glorious Praises of the Lord.

Dr. Sant Singh Khalsa (Shabad OS, CC BY-SA)
Ang 1211 · Line 25

ਏਕ ਨਿਮਖ ਓਪਾਇ ਸਮਾਵੈ; ਦੇਖਿ ਚਰਿਤ ਮਨ ਮੋਹੰ ॥੧॥ ਰਹਾਉ ॥

ek nimakh opaae samaavai; dekh charit man mohan |1| rahaau |

Punjabi

ਪ੍ਰਭੂ ਇਕ ਮੁਹਤ ਵਿੱਚ ਪੈਦਾ ਤੇ ਨਾਸ ਕਰ ਦਿੰਦਾ ਹੈ। ਉਸ ਦੀਆਂ ਅਦਭੁਤ ਖੇਡਾਂ ਵੇਖ, ਮੇਰੀ ਜਿੰਦੜੀ ਫਰੇਫਤਾ ਹੋ ਗਈ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

In an instant, He creates and destroys. Gazing upon His Wondrous Plays, my mind is fascinated. ||1||Pause||

Dr. Sant Singh Khalsa (Shabad OS, CC BY-SA)
Ang 1211 · Line 26

ਜਿਸੁ ਸੁਣਿਐ. ਮਨਿ ਹੋਇ ਰਹਸੁ ਅਤਿ; ਰਿਦੈ ਮਾਨ ਦੁਖ ਜੋਹੰ ॥

jis suniai. man hoe rehas at; ridai maan dukh johan |

Punjabi

ਜਿਸ ਦੀ ਮਹਿਮਾ ਸੁਣਨ ਦੁਆਰਾ ਬੰਦੇ ਦੇ ਚਿੱਤ ਅੰਦਰ ਪਰਮ ਖੁਸ਼ੀ ਹੋ ਜਾਂਦੀ ਹੈ ਅਤੇ ਉਹ ਆਪਣੇ ਦਿਲ ਦੇ ਹੰਕਾਰ ਤੇ ਦੁਖੜੇ ਤੋਂ ਖਲਾਸੀ ਪਾ ਜਾਂਦਾ ਹੈ।

Bhai Manmohan Singh (Shabad OS, CC BY-SA)

English

Listening to His Praises, my mind is in utter ecstasy, and my heart is rid of pride and pain.

Dr. Sant Singh Khalsa (Shabad OS, CC BY-SA)
Ang 1211 · Line 27

ਸੁਖੁ ਪਾਇਓ. ਦੁਖੁ ਦੂਰਿ ਪਰਾਇਓ; ਬਣਿ ਆਈ ਪ੍ਰਭ ਤੋਹੰ ॥੧॥

sukh paaeo. dukh door paraaeo; ban aaee prabh tohan |1|

Punjabi

ਕਿਉਂਕਿ ਮੈਂ ਤੈਨੂੰ ਪ੍ਰਸੰਨ ਕਰ ਲਿਆ ਹੈ, ਹੇ ਸੁਆਮੀ! ਮੈਨੂੰ ਆਰਾਮ ਪਰਾਪਤ ਹੋ ਗਿਆ ਹੈ ਤੇ ਮੇਰੇ ਦੁਖੜੇ ਦੂਰ ਹੋ ਗਏ ਹਨ।

Bhai Manmohan Singh (Shabad OS, CC BY-SA)

English

I have found peace, and my pains have been taken away, since I became one with God. ||1||

Dr. Sant Singh Khalsa (Shabad OS, CC BY-SA)
Ang 1211 · Line 28

ਕਿਲਵਿਖ ਗਏ. ਮਨ ਨਿਰਮਲ ਹੋਈ ਹੈ; ਗੁਰਿ. ਕਾਢੇ ਮਾਇਆ ਦ੍ਰੋਹੰ ॥

kilavikh ge. man niramal hoee hai; gur. kaadte maaeaa drohan |

Punjabi

ਮੇਰੇ ਪਾਪ ਮਿਟ ਗਏ ਹਨ ਅਤੇ ਮੇਰਾ ਹਿਰਦਾ ਪਵਿੱਤਰ ਹੋ ਗਿਆ ਹੈ। ਗੁਰਦੇਵ ਜੀ ਨੇ ਮੈਨੂੰ ਠਗਣੀ ਮੋਹਨੀ ਵਿੱਚੋ ਬਾਹਰ ਕਢ ਲਿਆ ਹੈ।

Bhai Manmohan Singh (Shabad OS, CC BY-SA)

English

Sinful resides have been wiped away, and my mind is immaculate. The Guru has lifted me up and pulled me out of the deception of Maya.

Dr. Sant Singh Khalsa (Shabad OS, CC BY-SA)
Ang 1211 · Line 29

ਕਹੁ ਨਾਨਕ. ਮੈ, ਸੋ ਪ੍ਰਭੁ ਪਾਇਆ; ਕਰਣ ਕਾਰਣ ਸਮਰਥੋਹੰ ॥੨॥੧੪॥੩੭॥

kahu naanak. mai, so prabh paaeaa; karan kaaran samarathohan |2|14|37|

Punjabi

ਗੁਰੂ ਜੀ, ਫੁਰਮਾਉਂਦੇ ਹਨ, ਮੈਂ ਉਸ ਸੁਆਮੀ ਨੂੰ ਪਾ ਲਿਆ ਹੈ, ਜੋ ਸਾਰੇ ਕੰਮਾਂ ਕਰਨ ਨੂੰ ਸਰਬ-ਸ਼ਕਤੀਵਾਨ ਹੈ।

Bhai Manmohan Singh (Shabad OS, CC BY-SA)

English

Says Nanak, I have found God, the All-powerful Creator, the Cause of causes. ||2||14||37||

Dr. Sant Singh Khalsa (Shabad OS, CC BY-SA)
Ang 1211 · Line 30

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1211 · Line 31

ਨੈਨਹੁ ਦੇਖਿਓ ਚਲਤੁ ਤਮਾਸਾ ॥

nainahu dekhio chalat tamaasaa |

Punjabi

ਆਪਣੀਆਂ ਅੱਖਾਂ ਨਾਲ, ਮੈਂ ਪ੍ਰਭੂ ਦੇ ਅਸਚਰਜ ਨਜਾਰੇ ਅਤੇ ਖੇਡ ਵੇਖੇ ਹਨ।

Bhai Manmohan Singh (Shabad OS, CC BY-SA)

English

With my eyes, I have seen the marvellous wonders of the Lord.

Dr. Sant Singh Khalsa (Shabad OS, CC BY-SA)
Ang 1211 · Line 32

ਸਭ ਹੂ ਦੂਰਿ. ਸਭ ਹੂ ਤੇ ਨੇਰੈ; ਅਗਮ ਅਗਮ ਘਟ ਵਾਸਾ ॥੧॥ ਰਹਾਉ ॥

sabh hoo door. sabh hoo te nerai; agam agam ghatt vaasaa |1| rahaau |

Punjabi

ਮੇਰਾ ਸੁਆਮੀ ਸਾਰਿਆਂ ਤੋਂ ਦੁਰੇਡੇ ਹੈ ਅਤੇ ਫਿਰ ਭੀ ਸਾਰਿਆਂ ਦੇ ਨੇੜੇ ਹੈ। ਗੁਹਜ ਅਤੇ ਪਹੁੰਚ ਤੋਂ ਪਰੇ ਸੁਆਮੀ ਸਾਰਿਆਂ ਦਿਲਾਂ ਅੰਦਰ ਵਸਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

He is far from all, and yet near to all. He is Inaccessible and Unfathomable, and yet He dwells in the heart. ||1||Pause||

Dr. Sant Singh Khalsa (Shabad OS, CC BY-SA)
Ang 1211 · Line 33

ਅਭੂਲੁ. ਨ ਭੂਲੈ, ਲਿਖਿਓ. ਨ ਚਲਾਵੈ; ਮਤਾ ਨ ਕਰੈ ਪਚਾਸਾ ॥

abhool. na bhoolai, likhio. na chalaavai; mataa na karai pachaasaa |

Punjabi

ਅਚੂਕ ਸੁਆਮੀ ਭੁਲਦਾ ਨਹੀਂ। ਉਹ ਆਪਣਾ ਹੁਕਮ ਲਿਖਦਾ ਨਹੀਂ, ਨਾਂ ਹੀ ਉਹ ਕਿਸੇ-ਪੰਜਾਹ ਆਦਿ ਨਾਲ ਸਲਾਹ ਕਰਦਾ ਹੈ।

Bhai Manmohan Singh (Shabad OS, CC BY-SA)

English

The Infallible Lord never makes a mistake. He does not have to write His Orders, and He does not have to consult with anyone.

Dr. Sant Singh Khalsa (Shabad OS, CC BY-SA)
Ang 1211 · Line 34

ਖਿਨ ਮਹਿ ਸਾਜਿ ਸਵਾਰਿ ਬਿਨਾਹੈ; ਭਗਤਿ ਵਛਲ ਗੁਣਤਾਸਾ ॥੧॥

khin meh saaj savaar binaahai; bhagat vachhal gunataasaa |1|

Punjabi

ਆਪਣੇ ਵੈਰਾਗੀਆਂ ਨੂੰ ਪਿਆਰ ਕਰਨ ਵਾਲਾ ਅਤੇ ਨੇਕੀਆਂ ਦਾ ਖਜਾਨਾ ਵਾਹਿਗੁਰੂ ਇਕ ਮੁਹਤ ਵਿੱਚ ਰਚਦਾ, ਸ਼ਿੰਗਾਰਦਾ ਅਤੇ ਨਾਸ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

In an instant, He creates, embellishes and destroys. He is the Lover of His devotees, the Treasure of Excellence. ||1||

Dr. Sant Singh Khalsa (Shabad OS, CC BY-SA)
Ang 1211 · Line 35

ਅੰਧ ਕੂਪ ਮਹਿ ਦੀਪਕੁ ਬਲਿਓ; ਗੁਰਿ. ਰਿਦੈ ਕੀਓ ਪਰਗਾਸਾ ॥

andh koop meh deepak balio; gur. ridai keeo paragaasaa |

Punjabi

ਮਨ ਦੇ ਅੰਨ੍ਹੇ ਖੂਹ ਵਿੱਚ ਦੀਵਾ ਬਾਲ ਕੇ ਗੁਰਾਂ ਨੇ ਇਸ ਨੂੰ ਪ੍ਰਕਾਸ਼ ਦਰ ਦਿਤਾ ਹੈ।

Bhai Manmohan Singh (Shabad OS, CC BY-SA)

English

Lighting the lamp in the deep dark pit, the Guru illumines and enlightens the heart.

Dr. Sant Singh Khalsa (Shabad OS, CC BY-SA)