Ekam
Guru Granth Sahib

Ang 1212

Ang 1212 · Line 1

ਕਹੁ ਨਾਨਕ. ਦਰਸੁ ਪੇਖਿ ਸੁਖੁ ਪਾਇਆ; ਸਭ ਪੂਰਨ ਹੋਈ ਆਸਾ ॥੨॥੧੫॥੩੮॥

kahu naanak. daras pekh sukh paaeaa; sabh pooran hoee aasaa |2|15|38|

Punjabi

ਗੁਰੂ ਜੀ ਫੁਰਮਾਉਂਦੇ ਹਨ, ਪ੍ਰਭੂ ਦਾ ਦਰਸ਼ਨ ਵੇਖ ਮੈਨੂੰ ਆਰਾਮ ਪਰਾਪਤ ਹੋ ਗਿਆ ਹੈ ਅਤੇ ਮੇਰੀਆਂ ਸਾਰੀਆਂ ਉਮੀਦਾ ਪੂਰੀਆਂ ਹੋ ਗਈਆਂ ਹਨ।

Bhai Manmohan Singh (Shabad OS, CC BY-SA)

English

Says Nanak, gazing upon the Blessed Vision of His Darshan, I have found peace, and all my hopes have been fulfilled. ||2||15||38||

Dr. Sant Singh Khalsa (Shabad OS, CC BY-SA)
Ang 1212 · Line 2

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1212 · Line 3

ਚਰਨਹ ਗੋਬਿੰਦ ਮਾਰਗੁ ਸੁਹਾਵਾ ॥

charanah gobind maarag suhaavaa |

Punjabi

ਪੈਰਾ ਲਈ ਤੁਰਨ ਵਾਸਤੇ ਸਾਰਿਆਂ ਨਾਲੋਂ ਸੁੰਦਰ ਰਸਤਾ ਸੁਆਮੀ ਦਾ ਹੀ ਹੈ।

Bhai Manmohan Singh (Shabad OS, CC BY-SA)

English

The most beautiful path for the feet is to follow the Lord of the Universe.

Dr. Sant Singh Khalsa (Shabad OS, CC BY-SA)
Ang 1212 · Line 4

ਆਨ ਮਾਰਗ ਜੇਤਾ ਕਿਛੁ ਧਾਈਐ; ਤੇਤੋ ਹੀ ਦੁਖੁ ਹਾਵਾ ॥੧॥ ਰਹਾਉ ॥

aan maarag jetaa kichh dhaaeeai; teto hee dukh haavaa |1| rahaau |

Punjabi

ਜਿਨ੍ਹਾ ਜਿਆਦਾ ਉਹ ਹੋਰਸ ਰਸਤੇ ਟੁਰਦਾ ਹੈ, ਉਨ੍ਹਾਂ ਹੀ ਜਿਆਦਾ ਉਸ ਨੂੰ ਕਸ਼ਟ ਅਤੇ ਅਫਸੋਸ ਹੁੰਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

The more you walk on any other path, the more you suffer in pain. ||1||Pause||

Dr. Sant Singh Khalsa (Shabad OS, CC BY-SA)
Ang 1212 · Line 5

ਨੇਤ੍ਰ ਪੁਨੀਤ ਭਏ ਦਰਸੁ ਪੇਖੇ; ਹਸਤ ਪੁਨੀਤ ਟਹਲਾਵਾ ॥

netr puneet bhe daras pekhe; hasat puneet ttahalaavaa |

Punjabi

ਸਾਈਂ ਦਾ ਦੀਦਾਰ ਦੇਖਣ ਲਾਲ ਅਖਾਂ ਪਵਿੱਤਰ ਹੋ ਜਾਂਦੀਆਂ ਹਨ ਤੇ ਉਸ ਦੀ ਸੇਵਾ ਕਰਨ ਨਾਲ ਹੱਥ ਪਵਿੱਤਰ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

The eyes are sanctified, gazing upon the Blessed Vision of the Lord's Darshan. Serving Him, the hands are sanctified.

Dr. Sant Singh Khalsa (Shabad OS, CC BY-SA)
Ang 1212 · Line 6

ਰਿਦਾ ਪੁਨੀਤ. ਰਿਦੈ ਹਰਿ ਬਸਿਓ; ਮਸਤ ਪੁਨੀਤ ਸੰਤ ਧੂਰਾਵਾ ॥੧॥

ridaa puneet. ridai har basio; masat puneet sant dhooraavaa |1|

Punjabi

ਪਾਵਨ ਹੈ ਉਹ ਹਿਰਦਾ, ਜਿਸ ਹਿਰਦੇ ਵਿੱਚ ਪ੍ਰਭਫ ਵਸਦਾ ਹੈ ਅਤੇ ਪਾਵਨ ਹੈ ਉਹ ਮਸਤਕ ਜਿਸ ਉਤੇ ਸਾਧਾਂ ਦੇ ਪੈਰਾਂ ਦੀ ਧੂੜ ਪੈਦੀ ਹੈ।

Bhai Manmohan Singh (Shabad OS, CC BY-SA)

English

The heart is sanctified, when the Lord abides within the heart; that forehead which touches the dust of the feet of the Saints is sanctified. ||1||

Dr. Sant Singh Khalsa (Shabad OS, CC BY-SA)
Ang 1212 · Line 7

ਸਰਬ ਨਿਧਾਨ ਨਾਮਿ ਹਰਿ ਹਰਿ ਕੈ; ਜਿਸੁ ਕਰਮਿ ਲਿਖਿਆ. ਤਿਨਿ ਪਾਵਾ ॥

sarab nidhaan naam har har kai; jis karam likhiaa. tin paavaa |

Punjabi

ਸਾਰੇ ਖਜਾਨੇ ਸੁਆਮੀ ਵਾਹਿਗੁਰੂ ਦੇ ਨਾਮ ਵਿੱਚ ਹਨ, ਪ੍ਰੰਤੁ ਕੇਵਲ ਉਸ ਨੂੰ ਹੀ ਇਸ ਦੀ ਦਾਤ ਮਿਲਦੀ ਹੈ, ਜਿਸ ਦੀ ਪ੍ਰਾਲਭਧ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ।

Bhai Manmohan Singh (Shabad OS, CC BY-SA)

English

All treasures are in the Name of the Lord, Har, Har; he alone obtains it, who has it written in his karma.

Dr. Sant Singh Khalsa (Shabad OS, CC BY-SA)
Ang 1212 · Line 8

ਜਨ ਨਾਨਕ ਕਉ. ਗੁਰੁ ਪੂਰਾ ਭੇਟਿਓ; ਸੁਖਿ ਸਹਜੇ ਅਨਦ ਬਿਹਾਵਾ ॥੨॥੧੬॥੩੯॥

jan naanak kau. gur pooraa bhettio; sukh sahaje anad bihaavaa |2|16|39|

Punjabi

ਗੋਲਾ ਨਾਨਕ ਆਪਣੇ ਪੂਰਨ ਗੁਰਾਂ ਨੂੰ ਮਿਲ ਪਿਆ ਹੈ ਅਤੇ ਉਸ ਦੀ ਜੀਵਨ ਰਾਤ੍ਰੀ ਹੁਣ ਆਰਾਮ ਅਡੋਲਤਾ ਅਤੇ ਅਨੰਦ ਅੰਦਰ ਬੀਤਦੀ ਹੈ।

Bhai Manmohan Singh (Shabad OS, CC BY-SA)

English

Servant Nanak has met with the Perfect Guru; he passes his life-night in peace, poise and pleasure. ||2||16||39||

Dr. Sant Singh Khalsa (Shabad OS, CC BY-SA)
Ang 1212 · Line 9

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪਜੰਵੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1212 · Line 10

ਧਿਆਇਓ; ਅੰਤਿ ਬਾਰ ਨਾਮੁ ਸਖਾ ॥

dhiaaeo; ant baar naam sakhaa |

Punjabi

ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ, ਜੋ ਅਖੀਰ ਦੇ ਵੇਲੇ ਤੇਰਾ ਸਹਾਇਕ ਹੋਵੇਗਾ।

Bhai Manmohan Singh (Shabad OS, CC BY-SA)

English

Meditate on the Naam, the Name of the Lord; at the very last instant, it shall be your Help and Support.

Dr. Sant Singh Khalsa (Shabad OS, CC BY-SA)
Ang 1212 · Line 11

ਜਹ ਮਾਤ ਪਿਤਾ ਸੁਤ ਭਾਈ. ਨ ਪਹੁਚੈ; ਤਹਾ ਤਹਾ ਤੂ ਰਖਾ ॥੧॥ ਰਹਾਉ ॥

jeh maat pitaa sut bhaaee. na pahuchai; tahaa tahaa too rakhaa |1| rahaau |

Punjabi

ਜਿਥੇ ਤੇਰੀ ਅੰਮੜੀ ਬਾਬਲ, ਪੁਤ੍ਰ ਅਤੇ ਵੀਰ ਤੇਰੇ ਕੰਮ ਨਹੀਂ ਆਉਣੇ ਉਥੇ ਉਥੇ ਪ੍ਰਭੂ ਦਾ ਨਾਮ ਤੇਰੀ ਰੱਖਿਆ ਕਰੇਗਾ। ਠਹਿਰਾਉ।

Bhai Manmohan Singh (Shabad OS, CC BY-SA)

English

In that place where your mother, father, children and siblings shall be of no use to you at all, there, the Name alone shall save you. ||1||Pause||

Dr. Sant Singh Khalsa (Shabad OS, CC BY-SA)
Ang 1212 · Line 12

ਅੰਧ ਕੂਪ ਗ੍ਰਿਹ ਮਹਿ. ਤਿਨਿ ਸਿਮਰਿਓ; ਜਿਸੁ ਮਸਤਕਿ ਲੇਖੁ ਲਿਖਾ ॥

andh koop grih meh. tin simario; jis masatak lekh likhaa |

Punjabi

ਆਪਣੇ ਮਨ-ਘਰ ਦੇ ਅੰਨ੍ਹੇ ਖੂਹ ਅੰਦਰ ਕੇਵਲ ਉਹ ਹੀ ਸੁਆਮੀ ਦਾ ਸਿਮਰਨ ਕਰਦਾ ਹੈ, ਜਿਸ ਦੇ ਮੱਥੇ ਉਤੇ ਸਰੇਸ਼ਟ ਪ੍ਰਾਲਭਧ ਲਿਖੀ ਹੋਈ ਹੈ।

Bhai Manmohan Singh (Shabad OS, CC BY-SA)

English

He alone meditates on the Lord in the deep dark pit of his own household, upon whose forehead such destiny is written.

Dr. Sant Singh Khalsa (Shabad OS, CC BY-SA)
Ang 1212 · Line 13

ਖੂਲੑੇ ਬੰਧਨ. ਮੁਕਤਿ ਗੁਰਿ ਕੀਨੀ; ਸਭ ਤੂਹੈ ਤੁਹੀ ਦਿਖਾ ॥੧॥

khoolae bandhan. mukat gur keenee; sabh toohai tuhee dikhaa |1|

Punjabi

ਉਸ ਦੇ ਜੂੜ ਵਢੇ ਜਾਂਦੇ ਹਨ, ਗੁਰੂ ਜੀ ਉਸ ਦੀ ਕਲਿਆਣ ਕਰ ਦਿੰਦੇ ਹਨ, ਅਤੇ ਹੇ ਸੁਅਮੀ! ਉਹ ਸਾਰੇ ਪਾਸੇ ਤੈਨੂੰ ਕੇਵਲ ਤੈਨੂੰ ਹੀ ਵੇਖਦਾ ਹੈ।

Bhai Manmohan Singh (Shabad OS, CC BY-SA)

English

His bonds are loosened, and the Guru liberates him. He sees You, O Lord, everywhere. ||1||

Dr. Sant Singh Khalsa (Shabad OS, CC BY-SA)
Ang 1212 · Line 14

ਅੰਮ੍ਰਿਤ ਨਾਮੁ ਪੀਆ. ਮਨੁ ਤ੍ਰਿਪਤਿਆ; ਆਘਾਏ. ਰਸਨ ਚਖਾ ॥

amrit naam peea. man tripatiaa; aaghaae. rasan chakhaa |

Punjabi

ਨਾਮ-ਸੁਧਾਰਸ ਨੂੰ ਪਾਨ ਕਰ ਕੇ ਜਿੰਦੜੀ ਸੰਤੁਸ਼ਟ ਹੋ ਜਾਂਦੀ ਹੈ ਅਤੇ ਇਸ ਨੂੰ ਚੱਖ ਕੇ ਜੀਭ ਰੱਜ ਜਾਂਦੀ ਹੈ।

Bhai Manmohan Singh (Shabad OS, CC BY-SA)

English

Drinking in the Ambrosial Nectar of the Naam, his mind is satisfied. Tasting it, his tongue is satiated.

Dr. Sant Singh Khalsa (Shabad OS, CC BY-SA)
Ang 1212 · Line 15

ਕਹੁ ਨਾਨਕ. ਸੁਖ ਸਹਜੁ ਮੈ ਪਾਇਆ; ਗੁਰਿ. ਲਾਹੀ ਸਗਲ ਤਿਖਾ ॥੨॥੧੭॥੪੦॥

kahu naanak. sukh sehaj mai paaeaa; gur. laahee sagal tikhaa |2|17|40|

Punjabi

ਗੁਰੂ ਜੀ ਆਖਦੇ ਹਨ ਮੈਨੂੰ ਬੈਕੁੰਠੀ ਅਨੰਦ ਪਰਾਪਤ ਹੋ ਗਿਆ ਹੈ ਅਤੇ ਗੁਰਾਂ ਨੇਮੇਰੀ ਸਾਰੀ ਤਰੇਹ ਬੁਝਾ ਦਿੱਤੀ ਹੈ।

Bhai Manmohan Singh (Shabad OS, CC BY-SA)

English

Says Nanak, I have obtained celestial peace and poise; the Guru has quenched all my thirst. ||2||17||40||

Dr. Sant Singh Khalsa (Shabad OS, CC BY-SA)
Ang 1212 · Line 16

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1212 · Line 17

ਗੁਰ ਮਿਲਿ; ਐਸੇ ਪ੍ਰਭੂ ਧਿਆਇਆ ॥

gur mil; aise prabhoo dhiaaeaa |

Punjabi

ਆਪਣੇ ਗੁਰਾਂ ਨਾਲ ਮਿਲ ਕੇ ਮੈਂ ਐਸ ਤਰ੍ਹਾਂ ਆਪਣੇ ਸਾਈਂ ਦਾ ਸਿਮਰਨ ਕੀਤਾ ਹੈ,

Bhai Manmohan Singh (Shabad OS, CC BY-SA)

English

Meeting the Guru, I meditate on God in such a way,

Dr. Sant Singh Khalsa (Shabad OS, CC BY-SA)
Ang 1212 · Line 18

ਭਇਓ ਕ੍ਰਿਪਾਲੁ ਦਇਆਲੁ ਦੁਖ ਭੰਜਨੁ; ਲਗੈ ਨ. ਤਾਤੀ ਬਾਇਆ ॥੧॥ ਰਹਾਉ ॥

bheo kripaal deaal dukh bhanjan; lagai na. taatee baaeaa |1| rahaau |

Punjabi

ਕਿ ਉਹ ਦੁਖੜੇ ਦੂਰ ਕਰਨ ਵਾਲਾ ਮਇਆਵਾਨ ਤੇ ਮਿਹਰਬਾਨ ਹੋ ਗਿਆ ਹੈ ਅਤੇ ਹੁਣ ਮੈਨੂੰ ਗਰਮ ਹਵਾ ਤਕ ਭੀ ਨਹੀਂ ਲਗਦੀ। ਠਹਿਰਾਉ।

Bhai Manmohan Singh (Shabad OS, CC BY-SA)

English

that He has become kind and compassionate to me. He is the Destroyer of pain; He does not allow the hot wind to even touch me. ||1||Pause||

Dr. Sant Singh Khalsa (Shabad OS, CC BY-SA)
Ang 1212 · Line 19

ਜੇਤੇ ਸਾਸ ਸਾਸ ਹਮ ਲੇਤੇ; ਤੇਤੇ ਹੀ ਗੁਣ ਗਾਇਆ ॥

jete saas saas ham lete; tete hee gun gaaeaa |

Punjabi

ਜਿੰਨੇ ਸਾਹ ਮੈਂ ਲੈਂਦਾ ਹਾਂ, ਉਨਿਆਂ ਨਾਲ ਹੀ ਮੈਂ ਆਪਣੇ ਪ੍ਰਭੂ ਦੀਆਂ ਸਿਫਤਾ ਗਾਇਨ ਕਰਦਾ ਹਾਂ।

Bhai Manmohan Singh (Shabad OS, CC BY-SA)

English

With each and every breath I take, I sing the Glorious Praises of the Lord.

Dr. Sant Singh Khalsa (Shabad OS, CC BY-SA)
Ang 1212 · Line 20

ਨਿਮਖ. ਨ ਬਿਛੁਰੈ, ਘਰੀ. ਨ ਬਿਸਰੈ; ਸਦ ਸੰਗੇ ਜਤ ਜਾਇਆ ॥੧॥

nimakh. na bichhurai, gharee. na bisarai; sad sange jat jaaeaa |1|

Punjabi

ਉਹ ਮੇਰੇ ਨਾਲੋ ਇਕ ਛਿਨ ਭਰ ਨਹੀਂ ਭੀ ਵਖਰਾ ਨਹੀਂ ਹੁੰਦਾ ਅਤੇ ਮੈਂ ਉਸ ਨੂੰ ਇਕ ਮੁਹਤ ਨਹੀਂ ਭੀ ਨਹੀਂ ਭੁਲਾਉਂਦਾ। ਜਿਥੇ ਕਿਥੇ ਭੀ ਮੈਂ ਜਾਂਦਾ ਹਾਂ ਉਹ ਹਮੇਸ਼ਾਂ ਮੇਰੇ ਨਾਲ ਹੁੰਦਾ ਹੈ।

Bhai Manmohan Singh (Shabad OS, CC BY-SA)

English

He is not separated from me, even for an instant, and I never forget Him. He is always with me, wherever I go. ||1||

Dr. Sant Singh Khalsa (Shabad OS, CC BY-SA)
Ang 1212 · Line 21

ਹਉ ਬਲਿ ਬਲਿ ਬਲਿ ਬਲਿ ਚਰਨ ਕਮਲ ਕਉ; ਬਲਿ ਬਲਿ ਗੁਰ ਦਰਸਾਇਆ ॥

hau bal bal bal bal charan kamal kau; bal bal gur darasaaeaa |

Punjabi

ਕੁਰਬਾਨ ਕੁਰਬਾਨ ਕੁਰਬਾਨ ਕੁਰਬਾਨ ਹਾਂ ਮੈਂ ਪ੍ਰਭੂ ਦੇ ਕੰਵਲ ਰੂਪੀ ਪੈਰਾ ਤੋਂ ਅਤੇ ਸਦਕੇ ਸਦਕੇ ਮੈਂ ਜਾਂਦਾ ਹਾਂ ਆਪਣੇ ਗੁਰਾਂ ਦੇ ਦੀਦਾਰ ਤੋਂ।

Bhai Manmohan Singh (Shabad OS, CC BY-SA)

English

I am a sacrifice, a sacrifice, a sacrifice, a sacrifice to His Lotus Feet. I am a sacrifice, a sacrifice to the Blessed Vision of the Guru's Darshan.

Dr. Sant Singh Khalsa (Shabad OS, CC BY-SA)
Ang 1212 · Line 22

ਕਹੁ ਨਾਨਕ. ਕਾਹੂ ਪਰਵਾਹਾ; ਜਉ ਸੁਖ ਸਾਗਰੁ ਮੈ ਪਾਇਆ ॥੨॥੧੮॥੪੧॥

kahu naanak. kaahoo paravaahaa; jau sukh saagar mai paaeaa |2|18|41|

Punjabi

ਗੁਰੂ ਜੀ ਆਖਦੇ ਹਨ, ਮੈਂ ਕਿਸੇ ਹੋਰਸ ਦੀ ਕਾਣ ਨਹੀਂ ਧਰਾਉਂਦਾ, ਹੁਣ ਜਦ ਕਿ ਮੈਂ ਆਰਾਮ ਦੇ ਸਮੁੰਦਰ ਆਪਣੇ ਪ੍ਰਭੂ ਨੂੰ ਲਿਆ ਹੈ।

Bhai Manmohan Singh (Shabad OS, CC BY-SA)

English

Says Nanak, I do not care about anything else; I have found the Lord, the Ocean of peace. ||2||18||41||

Dr. Sant Singh Khalsa (Shabad OS, CC BY-SA)
Ang 1212 · Line 23

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1212 · Line 24

ਮੇਰੈ ਮਨਿ; ਸਬਦੁ ਲਗੋ ਗੁਰ ਮੀਠਾ ॥

merai man; sabad lago gur meetthaa |

Punjabi

ਮੇਰੇ ਚਿੱਤ ਨੂੰ ਗੁਰਾਂ ਦੀ ਬਾਣੀ ਮਿੱਠੜੀ ਲਗਦੀ ਹੈ।

Bhai Manmohan Singh (Shabad OS, CC BY-SA)

English

The Word of the Guru's Shabad seems so sweet to my mind.

Dr. Sant Singh Khalsa (Shabad OS, CC BY-SA)
Ang 1212 · Line 25

ਖੁਲਿੑਓ ਕਰਮੁ. ਭਇਓ ਪਰਗਾਸਾ; ਘਟਿ ਘਟਿ ਹਰਿ ਹਰਿ ਡੀਠਾ ॥੧॥ ਰਹਾਉ ॥

khulao karam. bheo paragaasaa; ghatt ghatt har har ddeetthaa |1| rahaau |

Punjabi

ਮੇਰੀ ਕਿਸਮਤ ਜਾਗ ਉਠੀ ਹੈ, ਰੱਬੀ ਨੂਰ ਪਰਗਟ ਹੋ ਗਿਆ ਹੈ ਅਤੇਹਰ ਦਿਲ ਵਿੱਚ ਮੈਂ ਆਪਣੇ ਸੁਆਮੀ ਵਾਹਿਗੁਰੂ ਨੂੰ ਵੇਖਦਾ ਹਾਂ। ਠਹਿਰਾਉ।

Bhai Manmohan Singh (Shabad OS, CC BY-SA)

English

My karma has been activated, and the Divine Radiance of the Lord, Har, Har, is manifest in each and every heart. ||1||Pause||

Dr. Sant Singh Khalsa (Shabad OS, CC BY-SA)
Ang 1212 · Line 26

ਪਾਰਬ੍ਰਹਮ ਆਜੋਨੀ ਸੰਭਉ; ਸਰਬ ਥਾਨ ਘਟ ਬੀਠਾ ॥

paarabraham aajonee sanbhau; sarab thaan ghatt beetthaa |

Punjabi

ਅਜਨਮਾ ਅਤੇ ਸਵੈ-ਪ੍ਰਾਕਸ਼ਵਾਨ ਹੈ ਮੇਰਾ ਸ਼ਰੋਮਣੀ ਸੁਆਮੀ ਅਤੇ ਉਹ ਹਰ ਅਸਥਾਨ ਅਤੇ ਦਿਲ ਅੰਦਰ ਬੈਠਾ ਹੈ।

Bhai Manmohan Singh (Shabad OS, CC BY-SA)

English

The Supreme Lord God, beyond birth, Self-existent, is seated within every heart everywhere.

Dr. Sant Singh Khalsa (Shabad OS, CC BY-SA)
Ang 1212 · Line 27

ਭਇਓ ਪਰਾਪਤਿ ਅੰਮ੍ਰਿਤ ਨਾਮਾ; ਬਲਿ ਬਲਿ ਪ੍ਰਭ ਚਰਣੀਠਾ ॥੧॥

bheo paraapat amrit naamaa; bal bal prabh charaneetthaa |1|

Punjabi

ਮੈਂ ਸੁਧਾਰਸ-ਨਾਮ ਨੂੰ ਪਾ ਲਿਆ ਹੈ ਅਤੇ ਕਰਬਾਨ ਕੁਰਬਾਨ ਹਾਂ ਮੈਂ ਪ੍ਰਭੂ ਦੇ ਪੈਰਾਂ ਉਤੋਂ।

Bhai Manmohan Singh (Shabad OS, CC BY-SA)

English

I have come to obtain the Ambrosial Nectar of the Naam, the Name of the Lord. I am a sacrifice, a sacrifice to the Lotus Feet of God. ||1||

Dr. Sant Singh Khalsa (Shabad OS, CC BY-SA)
Ang 1212 · Line 28

ਸਤਸੰਗਤਿ ਕੀ ਰੇਣੁ ਮੁਖਿ ਲਾਗੀ; ਕੀਏ ਸਗਲ ਤੀਰਥ ਮਜਨੀਠਾ ॥

satasangat kee ren mukh laagee; kee sagal teerath majaneetthaa |

Punjabi

ਜਦ ਸਾਧ ਸੰਗਤ ਦੀ ਧੂੜ ਮੇਰੇ ਚਿਹਰੇ ਨੂੰ ਲਗ ਜਾਂਦੀ ਹੈ, ਮੇਰਾ ਸਮੂਹ ਧਰਮ ਅਸਥਾਨਾਂ ਉਤੇ ਇਸ਼ਨਾਨ ਕਰਨਾ ਜਾਣ ਲਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

I anoint my forehead with the dust of the Society of the Saints; it is as if I have bathed at all the sacred shrines of pilgrimage.

Dr. Sant Singh Khalsa (Shabad OS, CC BY-SA)
Ang 1212 · Line 29

ਕਹੁ ਨਾਨਕ. ਰੰਗਿ ਚਲੂਲ ਭਏ ਹੈ; ਹਰਿ ਰੰਗੁ. ਨ ਲਹੈ ਮਜੀਠਾ ॥੨॥੧੯॥੪੨॥

kahu naanak. rang chalool bhe hai; har rang. na lahai majeetthaa |2|19|42|

Punjabi

ਗੁਰੂ ਜੀ ਫੁਰਮਾਉਂਦੇ ਹਨ, ਮੈਨੂੰ ਗੂੜ੍ਹੀ ਲਾਲ ਰੰਗਤ ਚੜ੍ਹ ਗਈ ਹੈ ਅਤੇ ਵਾਹਿਗੁਰੂ ਦੀ ਪ੍ਰੀਤ ਦੀ ਇਹ ਮਜੀਠ-ਵਰਗੀ ਭਾਅ ਉਤਰਦੀ ਨਹੀਂ।

Bhai Manmohan Singh (Shabad OS, CC BY-SA)

English

Says Nanak, I am dyed in the deep crimson color of His Love; the Love of my Lord shall never fade away. ||2||19||42||

Dr. Sant Singh Khalsa (Shabad OS, CC BY-SA)
Ang 1212 · Line 30

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1212 · Line 31

ਹਰਿ ਹਰਿ ਨਾਮੁ ਦੀਓ; ਗੁਰਿ ਸਾਥੇ ॥

har har naam deeo; gur saathe |

Punjabi

ਗੁਰਾਂ ਨੇ ਮੈਨੂੰ ਸੁਆਮੀ ਮਾਲਕ ਦਾ ਨਾਮ ਮੇਰੇ ਸਾਥੀ ਵਜੋ ਬਖਸ਼ਿਆ ਹੈ।

Bhai Manmohan Singh (Shabad OS, CC BY-SA)

English

The Guru has given me the Name of the Lord, Har, Har, as my Companion.

Dr. Sant Singh Khalsa (Shabad OS, CC BY-SA)
Ang 1212 · Line 32

ਨਿਮਖ ਬਚਨੁ ਪ੍ਰਭ ਹੀਅਰੈ ਬਸਿਓ; ਸਗਲ ਭੂਖ ਮੇਰੀ ਲਾਥੇ ॥੧॥ ਰਹਾਉ ॥

nimakh bachan prabh heearai basio; sagal bhookh meree laathe |1| rahaau |

Punjabi

ਸੁਆਮੀ ਦੀ ਬਾਣੀ ਆਪਣੇ ਚਿੱਤ ਵਿੱਚ ਇਕ ਮੁਹਤ ਭਰ ਨਹੀਂ ਭੀ ਟਿਕਾਉਣ ਦੁਆਰਾ, ਮੇਰੀ ਸਾਰੀ ਭੁੱਖ ਮਿਟ ਗਈ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

If the Word of God dwells within my heart for even an instant, all my hunger is relieved. ||1||Pause||

Dr. Sant Singh Khalsa (Shabad OS, CC BY-SA)
Ang 1212 · Line 33

ਕ੍ਰਿਪਾ ਨਿਧਾਨ ਗੁਣ ਨਾਇਕ ਠਾਕੁਰ; ਸੁਖ ਸਮੂਹ ਸਭ ਨਾਥੇ ॥

kripaa nidhaan gun naaeik tthaakur; sukh samooh sabh naathe |

Punjabi

ਹੇ ਵਾਹਿਗੁਰੂ! ਤੂੰ ਰਹਿਮਤ ਦਾ ਖ਼ਜ਼ਾਨਾ, ਨੇਕੀਆਂ ਦਾ ਮਾਲਕ, ਸਾਰੀਆਂ, ਖੁਸ਼ੀਆਂ ਦਾ ਦਾਤਾਰ ਅਤੇ ਸਾਰਿਆਂ ਦਾ ਸੁਆਮੀ ਹੈ।

Bhai Manmohan Singh (Shabad OS, CC BY-SA)

English

O Treasure of Mercy, Master of Excellence, my Lord and Master, Ocean of peace, Lord of all.

Dr. Sant Singh Khalsa (Shabad OS, CC BY-SA)
Ang 1212 · Line 34

ਏਕ ਆਸ ਮੋਹਿ ਤੇਰੀ ਸੁਆਮੀ; ਅਉਰ ਦੁਤੀਆ ਆਸ ਬਿਰਾਥੇ ॥੧॥

ek aas mohi teree suaamee; aaur duteea aas biraathe |1|

Punjabi

ਮੇਰੀ ਉਮੀਦ ਕੇਵਲ ਤੇਰੇ ਉਤੇ ਹੀ ਹੈ, ਹੇ ਮੇਰੇ ਮਾਲਕ! ਵਿਅਰਥ ਹੈ ਹੋਰ ਕਿਸੇ ਦੀ ਉਮੈਦ।

Bhai Manmohan Singh (Shabad OS, CC BY-SA)

English

My hopes rest in You alone, O my Lord and Master; hope in anything else is useless. ||1||

Dr. Sant Singh Khalsa (Shabad OS, CC BY-SA)
Ang 1212 · Line 35

ਨੈਣ ਤ੍ਰਿਪਤਾਸੇ. ਦੇਖਿ ਦਰਸਾਵਾ; ਗੁਰਿ ਕਰ ਧਾਰੇ. ਮੇਰੈ ਮਾਥੇ ॥

nain tripataase. dekh darasaavaa; gur kar dhaare. merai maathe |

Punjabi

ਜਦ ਗੁਰਾਂ ਨੇ ਆਪਣਾ ਹੱਥ ਮੇਰੇ ਮੱਥੇ ਉਤੇ ਟਿਕਿਆਂ ਤਾਂ ਪ੍ਰਭੂ ਦਾ ਦੀਦਾਰ ਵੇਖ ਮੇਰੀਆਂ ਅੱਖਾਂ ਰੱਜ ਗਈਆਂ।

Bhai Manmohan Singh (Shabad OS, CC BY-SA)

English

My eyes were satisfied and fulfilled, gazing upon the Blessed Vision of His Darshan, when the Guru placed His Hand on my forehead.

Dr. Sant Singh Khalsa (Shabad OS, CC BY-SA)