Ekam
Guru Granth Sahib

Ang 1213

Ang 1213 · Line 1

ਕਹੁ ਨਾਨਕ. ਮੈ ਅਤੁਲ ਸੁਖੁ ਪਾਇਆ; ਜਨਮ ਮਰਣ ਭੈ ਲਾਥੇ ॥੨॥੨੦॥੪੩॥

kahu naanak. mai atul sukh paaeaa; janam maran bhai laathe |2|20|43|

Punjabi

ਗੁਰੂ ਜੀ ਆਖਦੇ ਹਨ, ਮੈਨੂੰ ਹੁਣ ਅਮਾਪ ਖੁਸ਼ੀ ਪਰਾਪਤ ਹੋ ਗਈ ਹੈ ਅਤੇ ਮੇਰਾ ਜੰਮਣ ਤੇ ਮਰਨ ਦਾ ਡਰ ਦੂਰ ਹੋ ਗਿਆ ਹੈ।

Bhai Manmohan Singh (Shabad OS, CC BY-SA)

English

Says Nanak, I have found immeasurable peace; my fear of birth and death is gone. ||2||20||43||

Dr. Sant Singh Khalsa (Shabad OS, CC BY-SA)
Ang 1213 · Line 2

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1213 · Line 3

ਰੇ ਮੂੜੑੇ; ਆਨ ਕਾਹੇ ਕਤ ਜਾਈ ॥

re moorrae; aan kaahe kat jaaee |

Punjabi

ਹੇ ਮੂਰਖ! ਤੂੰ ਹੋਰ ਕਿਧਰੇ ਕਿਉਂ ਜਾਂਦਾ ਹੈ?

Bhai Manmohan Singh (Shabad OS, CC BY-SA)

English

You fool: why are you going somewhere else?

Dr. Sant Singh Khalsa (Shabad OS, CC BY-SA)
Ang 1213 · Line 4

ਸੰਗਿ ਮਨੋਹਰੁ ਅੰਮ੍ਰਿਤੁ ਹੈ ਰੇ; ਭੂਲਿ ਭੂਲਿ ਬਿਖੁ ਖਾਈ ॥੧॥ ਰਹਾਉ ॥

sang manohar amrit hai re; bhool bhool bikh khaaee |1| rahaau |

Punjabi

ਤੇਰੇ ਕੋਲ ਸੁਆਮੀ ਦਾ ਸੁੰਦਰ ਸੁਧਾਰਸ ਹੈ ਅਤੇ ਗੁਮਰਾਹ, ਗੁਮਰਾਹ ਹੋ, ਤੂੰ ਜ਼ਹਿਰ ਨੂੰ ਖਾਂਦਾ ਹੈ, ਹੇ ਇਨਸਾਨ! ਠਹਿਰਾਉ।

Bhai Manmohan Singh (Shabad OS, CC BY-SA)

English

The Enticing Ambrosial Amrit is with you, but you are deluded, totally deluded, and you eat poison. ||1||Pause||

Dr. Sant Singh Khalsa (Shabad OS, CC BY-SA)
Ang 1213 · Line 5

ਪ੍ਰਭ ਸੁੰਦਰ ਚਤੁਰ ਅਨੂਪ ਬਿਧਾਤੇ; ਤਿਸ ਸਿਉ ਰੁਚ ਨਹੀ. ਰਾਈ ॥

prabh sundar chatur anoop bidhaate; tis siau ruch nahee. raaee |

Punjabi

ਸੋਹਣਾ ਸੁਨੱਖਾ ਸਿਆਣਾ ਅਤੇ ਲਾਚਾਨੀ ਹੈ ਤੇਰਾ ਸਿਰਜਣਹਾਰ-ਸੁਆਮੀ, ਉਸ ਨਾਲ ਤੇਰਾ ਭੋਰਾ ਭਰ ਭੀ ਪਿਆਰ ਨਹੀਂ।

Bhai Manmohan Singh (Shabad OS, CC BY-SA)

English

God is Beautiful, Wise and Incomparable; He is the Creator, the Architect of Destiny, but you have no love for Him.

Dr. Sant Singh Khalsa (Shabad OS, CC BY-SA)
Ang 1213 · Line 6

ਮੋਹਨਿ ਸਿਉ. ਬਾਵਰ ਮਨੁ ਮੋਹਿਓ; ਝੂਠਿ ਠਗਉਰੀ ਪਾਈ ॥੧॥

mohan siau. baavar man mohio; jhootth tthgauree paaee |1|

Punjabi

ਪਗਲੇ ਪੁਰਸ਼ ਦਾ ਚਿੱਤ ਠਗਣੀ ਮਾਇਆ ਨਾਲ ਫਾਥਾ ਹੋਇਆ ਹੈ ਅਤੇ ਉਸ ਨੇ ਕੂੜ ਦੀ ਨਸ਼ੀਲੀ ਬੂਟੀ ਖਾ ਨਹੀਂ ਹੈ।

Bhai Manmohan Singh (Shabad OS, CC BY-SA)

English

The mad-man's mind is enticed by Maya, the enticer; he has taken the intoxicating drug of falsehood. ||1||

Dr. Sant Singh Khalsa (Shabad OS, CC BY-SA)
Ang 1213 · Line 7

ਭਇਓ ਦਇਆਲੁ ਕ੍ਰਿਪਾਲੁ ਦੁਖ ਹਰਤਾ; ਸੰਤਨ ਸਿਉ ਬਨਿ ਆਈ ॥

bheo deaal kripaal dukh harataa; santan siau ban aaee |

Punjabi

ਦੁਖੜੇ ਨਾਸ ਕਰਨਹਾਰ, ਵਾਹਿਗੁਰੂ ਮਾਇਆਵਾਨ ਅਤੇ ਮਿਹਰਬਾਨ ਹੋ ਗਿਆ ਹੈ ਤੇ ਇਸ ਨਹੀਂ ਸਾਧੂ ਹੁਣ ਮੇਰੇ ਨਾਲ ਪ੍ਰਸੰਨ ਹਨ।

Bhai Manmohan Singh (Shabad OS, CC BY-SA)

English

The Destroyer of pain has become kind and compassionate to me, and I am in tune with the Saints.

Dr. Sant Singh Khalsa (Shabad OS, CC BY-SA)
Ang 1213 · Line 8

ਸਗਲ ਨਿਧਾਨ. ਘਰੈ ਮਹਿ ਪਾਏ; ਕਹੁ ਨਾਨਕ. ਜੋਤਿ ਸਮਾਈ ॥੨॥੨੧॥੪੪॥

sagal nidhaan. gharai meh paae; kahu naanak. jot samaaee |2|21|44|

Punjabi

ਗੁਰੂ ਜੀ ਫੁਰਮਾਉਂਦੇ ਹਨ, ਸਮੂਹ ਖ਼ਜ਼ਾਨੇ ਮੈਨੂੰ ਮੇਰੇ ਘਰ ਅੰਦਰ ਹੀ ਪਰਾਪਤ ਹੋ ਗਏ ਹਨ ਅਤੇ ਮੇਰਾ ਨੂਰ ਪਰਮ ਨੂਰ ਅੰਦਰ ਲੀਨ ਹੋ ਗਿਆ ਹੈ।

Bhai Manmohan Singh (Shabad OS, CC BY-SA)

English

I have obtained all treasures within the home of my own heart; says Nanak, my light has merged into the Light. ||2||21||44||

Dr. Sant Singh Khalsa (Shabad OS, CC BY-SA)
Ang 1213 · Line 9

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1213 · Line 10

ਓਅੰ ਪ੍ਰਿਅ ਪ੍ਰੀਤਿ ਚੀਤਿ; ਪਹਿਲਰੀਆ ॥

oan pria preet cheet; pahilareea |

Punjabi

ਐਨ ਆਰੰਭ ਤੋਂ ਹੀ, ਮੇਰੇ ਮਨ ਦਾ ਪਿਆਰ, ਆਪਣੇ ਪ੍ਰੀਤਮ ਵਾਹਿਗੁਰੂ ਨਾਲ ਹੈ।

Bhai Manmohan Singh (Shabad OS, CC BY-SA)

English

My consciousness has loved my Beloved God, since the very beginning of time.

Dr. Sant Singh Khalsa (Shabad OS, CC BY-SA)
Ang 1213 · Line 11

ਜੋ ਤਉ ਬਚਨੁ ਦੀਓ. ਮੇਰੇ ਸਤਿਗੁਰ; ਤਉ ਮੈ ਸਾਜ ਸੀਗਰੀਆ ॥੧॥ ਰਹਾਉ ॥

jo tau bachan deeo. mere satigur; tau mai saaj seegareea |1| rahaau |

Punjabi

ਜਦੋਂ ਦਾ, ਹੈ ਮੇਰੇ ਸੱਚੇ ਗੁਰੂ ਜੀ! ਤੁਸੀਂ ਮੈਨੂੰ ਉਪਦੇਸ਼ ਦਿੰਤਾ ਹੈ, ਉਦੋਂ ਦੀ ਹੀ ਮੈਂ ਸ਼ਸ਼ੋਭਤ ਹੋ ਗਈ ਹਾਂ। ਠਹਿਰਾਉ।

Bhai Manmohan Singh (Shabad OS, CC BY-SA)

English

When You blessed me with the Teachings, O my True Guru, I was embellished with beauty. ||1||Pause||

Dr. Sant Singh Khalsa (Shabad OS, CC BY-SA)
Ang 1213 · Line 12

ਹਮ ਭੂਲਹ. ਤੁਮ ਸਦਾ ਅਭੂਲਾ; ਹਮ ਪਤਿਤ. ਤੁਮ ਪਤਿਤ ਉਧਰੀਆ ॥

ham bhoolah. tum sadaa abhoolaa; ham patit. tum patit udhareea |

Punjabi

ਮੈਂ ਗਲਤੀ ਕਰਦੀ ਹਾਂ ਅਤੇ ਤੂੰ ਸਦੀਵ ਹੀ ਅਚੂਕ ਹੈ। ਮੈਂ ਪਾਪਣ ਹਾਂ ਅਤੇ ਤੂੰ ਪਾਪੀਆਂ ਨੂੰ ਤਾਰਨ ਵਾਲਾ ਹੈ।

Bhai Manmohan Singh (Shabad OS, CC BY-SA)

English

I am mistaken; You are never mistaken. I am a sinner; You are the Saving Grace of sinners.

Dr. Sant Singh Khalsa (Shabad OS, CC BY-SA)
Ang 1213 · Line 13

ਹਮ ਨੀਚ ਬਿਰਖ. ਤੁਮ ਮੈਲਾਗਰ; ਲਾਜ ਸੰਗਿ ਸੰਗਿ ਬਸਰੀਆ ॥੧॥

ham neech birakh. tum mailaagar; laaj sang sang basareea |1|

Punjabi

ਮੈਂ ਨੀਵੇ ਦਰਜੇ ਦਾ ਰੁੱਖ ਹਾਂ ਹਾਂ ਅਤੇ ਤੂੰ ਚੰਦਨ ਦਾ ਬਿਵਾ ਹੈ। ਤੂੰ ਮੈਰੀ ਆਪਣੇ ਨਾਲ, ਨਾਲ ਰਿਹਣ ਦੀ ਲੱਜਿਆ ਰੱਖ।

Bhai Manmohan Singh (Shabad OS, CC BY-SA)

English

I am a lowly thorn-tree, and You are the sandalwood tree. Please preserve my honor by staying with me; please stay with me. ||1||

Dr. Sant Singh Khalsa (Shabad OS, CC BY-SA)
Ang 1213 · Line 14

ਤੁਮ ਗੰਭੀਰ ਧੀਰ ਉਪਕਾਰੀ; ਹਮ ਕਿਆ ਬਪੁਰੇ ਜੰਤਰੀਆ ॥

tum ganbheer dheer upakaaree; ham kiaa bapure jantareea |

Punjabi

ਤੂੰ ਡੁੰਘਾ, ਧੀਰਜਵਾਨ ਅਤੇ ਪਰਉਪਕਾਰੀ ਪ੍ਰਭੂ ਹੈ। ਤੇਰੇ ਮੂਹਰੇ ਮੇ ਨਿਰਬਲ ਜੀਵ ਕੀ ਹਾਂ?

Bhai Manmohan Singh (Shabad OS, CC BY-SA)

English

You are deep and profound, calm and benevolent. What am I? Just a poor helpless being.

Dr. Sant Singh Khalsa (Shabad OS, CC BY-SA)
Ang 1213 · Line 15

ਗੁਰ ਕ੍ਰਿਪਾਲ ਨਾਨਕ ਹਰਿ ਮੇਲਿਓ; ਤਉ ਮੇਰੀ ਸੂਖਿ ਸੇਜਰੀਆ ॥੨॥੨੨॥੪੫॥

gur kripaal naanak har melio; tau meree sookh sejareea |2|22|45|

Punjabi

ਨਾਨਕ, ਮਿਹਰਬਾਨ ਗੁਰਾਂ ਨੇ ਮੈਨੂੰ ਸੁਆਮੀ ਨਾਲ ਮਿਲਾ ਦਿੱਤਾ ਹੈ! ਉਦੋਂ ਤੋਂ ਮੈਂ ਉਸ ਦੀ ਪ੍ਰਸੰਨਤਾ ਦੇ ਪਲੰਘ ਉਤੇ ਲੇਟਦੀ ਹਾਂ।

Bhai Manmohan Singh (Shabad OS, CC BY-SA)

English

The Merciful Guru Nanak has united me with the Lord. I lay on His Bed of Peace. ||2||22||45||

Dr. Sant Singh Khalsa (Shabad OS, CC BY-SA)
Ang 1213 · Line 16

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1213 · Line 17

ਮਨ. ਓਇ ਦਿਨਸ ਧੰਨਿ; ਪਰਵਾਨਾਂ ॥

man. oe dinas dhan; paravaanaan |

Punjabi

ਹੇ ਮੇਰੀ ਜਿੰਦੜੀਏ! ਮੁਬਾਰਕ ਅਤੇ ਪ੍ਰਾਮਾਣੀਕ ਹੈ ਉਹ ਦਿਹਾੜਾ,

Bhai Manmohan Singh (Shabad OS, CC BY-SA)

English

O my mind, blessed and approved is that day,

Dr. Sant Singh Khalsa (Shabad OS, CC BY-SA)
Ang 1213 · Line 18

ਸਫਲ ਤੇ ਘਰੀ ਸੰਜੋਗ ਸੁਹਾਵੇ; ਸਤਿਗੁਰ ਸੰਗਿ ਗਿਆਨਾਂ ॥੧॥ ਰਹਾਉ ॥

safal te gharee sanjog suhaave; satigur sang giaanaan |1| rahaau |

Punjabi

ਫਲਦਾਇਕ ਉਹ ਘੜੀ ਅਤੇ ਸੁਲੱਖਣਾ ਉਹ ਮੁਹਤ, ਜਦ ਸੰਚੇ ਗੁਰਾਂ ਦੀ ਸਗਤ ਦੁਆਰਾ, ਮੈਨੂੰ ਬ੍ਰਹਮ ਵੀਚਾਰ ਪਰਾਪਤ ਹੁੰਦੀ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

and fruitful is that hour, and lucky is that moment, when the True Guru blesses me with spirtual wisdom. ||1||Pause||

Dr. Sant Singh Khalsa (Shabad OS, CC BY-SA)
Ang 1213 · Line 19

ਧੰਨਿ. ਸੁਭਾਗ, ਧੰਨਿ ਸੋਹਾਗਾ; ਧੰਨਿ. ਦੇਤ ਜਿਨਿ ਮਾਨਾਂ ॥

dhan. subhaag, dhan sohaagaa; dhan. det jin maanaan |

Punjabi

ਮੁਬਾਰਕ ਹੇ ਮੇਰੀ ਚੰਗੀ ਪ੍ਰਾਲਭਧ ਅਤੇ ਮੁਬਾਰਕ ਮੇਰਾ ਪਤੀ। ਮੁਬਾਰਕ ਹਨ ਉਹ, ਜਿਨ੍ਹਾਂ ਨੂੰ ਪ੍ਰਭੂ ਪ੍ਰਭਤਾ ਪਰਦਾਨ ਕਰਦਾ ਹੈ।

Bhai Manmohan Singh (Shabad OS, CC BY-SA)

English

Blessed is my good destiny, and blessed is my Husband Lord. Blessed are those upon whom honor is bestowed.

Dr. Sant Singh Khalsa (Shabad OS, CC BY-SA)
Ang 1213 · Line 20

ਇਹੁ ਤਨੁ ਤੁਮੑਰਾ. ਸਭੁ ਗ੍ਰਿਹੁ ਧਨੁ ਤੁਮਰਾ; ਹੀਂਉ ਕੀਓ ਕੁਰਬਾਨਾਂ ॥੧॥

eihu tan tumaraa. sabh grihu dhan tumaraa; heenau keeo kurabaanaan |1|

Punjabi

ਇਹ ਦੇਹਿ ਤੇਰੀ ਹੈ, ਮੇਰਾ ਘਰ ਅਤੇ ਦੌਲਤ ਸਮੁਹ ਤੇਰੀ ਮਲਕੀਅਤ ਹਨ ਅਤੇ ਆਪਣੀ ਜਿੰਦੜੀ ਮੈਂ ਤੇਰੇ ਉਤੋਂ ਸਦੱਕੜੇ ਕਰਦੀ ਹਾਂ, ਹੇ ਮੇਰੇ ਸੁਆਮੀ!

Bhai Manmohan Singh (Shabad OS, CC BY-SA)

English

This body is Yours, all my home and wealth are Yours; I offer my heart as a sacrifice to You. ||1||

Dr. Sant Singh Khalsa (Shabad OS, CC BY-SA)
Ang 1213 · Line 21

ਕੋਟਿ ਲਾਖ ਰਾਜ ਸੁਖ ਪਾਏ; ਇਕ ਨਿਮਖ ਪੇਖਿ ਦ੍ਰਿਸਟਾਨਾਂ ॥

kott laakh raaj sukh paae; ik nimakh pekh drisattaanaan |

Punjabi

ਇਕ ਮੁਹਤ ਭਰ ਤੇਰਾ ਦਰਸ਼ਨ ਦੇਖਣ ਦੁਆਰਾ ਮੈਨੂੰ ਕ੍ਰੋੜਾ ਤੇ ਲੱਖਾਂ ਰਾਜ-ਭਾਗ ਤੇ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਹਨ।

Bhai Manmohan Singh (Shabad OS, CC BY-SA)

English

I obtain tens of thousands and millions of regal pleasures, if I gaze upon Your Blessed Vision, even for an instant.

Dr. Sant Singh Khalsa (Shabad OS, CC BY-SA)
Ang 1213 · Line 22

ਜਉ ਕਹਹੁ ਮੁਖਹੁ. ਸੇਵਕ ਇਹ ਬੈਸੀਐ; ਸੁਖ ਨਾਨਕ. ਅੰਤੁ, ਨ ਜਾਨਾਂ ॥੨॥੨੩॥੪੬॥

jau kahahu mukhahu. sevak ih baiseeai; sukh naanak. ant, na jaanaan |2|23|46|

Punjabi

ਹੇ ਸਾਈਂ! ਜਦ ਆਪਣੇ ਮੂੰਹ ਨਾਲ ਤੂੰ ਆਖਦਾ ਹੈ, "ਮੇਰੇ ਗੋਲੇ ਤੂੰ ਏਥੇ ਬੈਠ ਜਾ ।" ਉਸ ਅਨੰਦ ਦੇ ਓੜਕ ਨੂੰ ਨਾਨਕ ਜਾਣ ਨਹੀਂ ਸਕਦਾ।

Bhai Manmohan Singh (Shabad OS, CC BY-SA)

English

When You, O God, say, "My servant, stay here with me", Nanak knows unlimited peace. ||2||23||46||

Dr. Sant Singh Khalsa (Shabad OS, CC BY-SA)
Ang 1213 · Line 23

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1213 · Line 24

ਅਬ ਮੋਰੋ; ਸਹਸਾ ਦੂਖੁ ਗਇਆ ॥

ab moro; sahasaa dookh geaa |

Punjabi

ਹੁਣ ਮੈਂ ਡਰ ਅਤੇ ਦੁਖੜੇ ਤੋਂ ਖਲਾਸੀ ਪਾ ਗਿਆ ਹਾਂ।

Bhai Manmohan Singh (Shabad OS, CC BY-SA)

English

Now I am rid of my skepticism and sorrow.

Dr. Sant Singh Khalsa (Shabad OS, CC BY-SA)
Ang 1213 · Line 25

ਅਉਰ ਉਪਾਵ ਸਗਲ ਤਿਆਗਿ ਛੋਡੇ; ਸਤਿਗੁਰ ਸਰਣਿ ਪਇਆ ॥੧॥ ਰਹਾਉ ॥

aaur upaav sagal tiaag chhodde; satigur saran peaa |1| rahaau |

Punjabi

ਮੈਂ ਹੋਰ ਸਾਰੇ ਉਪਰਾਲੇ ਛੱਡ, ਛੱਡ ਦਿੱਤੇ ਹਨ ਅਤੇ ਸੱਚੇ ਗੁਰਾਂ ਦੀ ਸ਼ਰਣਾਗਤ ਸੰਭਾਲੀ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

I have abandoned and forsaken all other efforts, and come to the Sanctuary of the True Guru. ||1||Pause||

Dr. Sant Singh Khalsa (Shabad OS, CC BY-SA)
Ang 1213 · Line 26

ਸਰਬ ਸਿਧਿ ਕਾਰਜ ਸਭਿ ਸਵਰੇ; ਅਹੰ ਰੋਗ ਸਗਲ ਹੀ ਖਇਆ ॥

sarab sidh kaaraj sabh savare; ahan rog sagal hee kheaa |

Punjabi

ਮੈਨੂੰ ਸਮੁਹ-ਕਾਮਯਾਬੀ ਹੋ ਗਈ ਹੈ, ਮੇਰੇ ਸਾਰੇ ਕੰਮ ਰਾਸ ਹੋ ਗਏ ਹਨ ਅਤੇ ਮੇਰੀ ਹੰਗਤਾ ਦੀ ਬੀਮਾਰੀ ਮੁਕੰਮਲ ਨਾਸ ਹੋ ਗਈ ਹੈ।

Bhai Manmohan Singh (Shabad OS, CC BY-SA)

English

I have attained total perfection, and all my works are perfectly completed; the illness of egotism has been totally eradicated.

Dr. Sant Singh Khalsa (Shabad OS, CC BY-SA)
Ang 1213 · Line 27

ਕੋਟਿ ਪਰਾਧ. ਖਿਨ ਮਹਿ ਖਉ ਭਈ ਹੈ; ਗੁਰ ਮਿਲਿ ਹਰਿ ਹਰਿ ਕਹਿਆ ॥੧॥

kott paraadh. khin meh khau bhee hai; gur mil har har kahiaa |1|

Punjabi

ਗੁਰਾਂ ਨਾਲ ਮਿਲ ਕੇ, ਮੈਂ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹਾਂ ਅਤੇ ਇਕ ਮੁਹਤ ਵਿੱਚ ਮੇਰੇ ਕ੍ਰੋੜਾਂ ਹੀ ਪਾਪ ਨਸ਼ਟ ਹੋ ਗਏ ਹਨ।

Bhai Manmohan Singh (Shabad OS, CC BY-SA)

English

Millions of sins are destroyed in an instant; meeting with the Guru, I chant the Name of the Lord, Har, Har. ||1||

Dr. Sant Singh Khalsa (Shabad OS, CC BY-SA)
Ang 1213 · Line 28

ਪੰਚ ਦਾਸ. ਗੁਰਿ ਵਸਗਤਿ ਕੀਨੇ; ਮਨ ਨਿਹਚਲ ਨਿਰਭਇਆ ॥

panch daas. gur vasagat keene; man nihachal nirabheaa |

Punjabi

ਪੰਜਾਂ ਵਿਸ਼ੇ ਵੇਗਾਂ ਨੂੰ ਕਾਬੂ ਕਰ ਕੇ, ਗੁਰਾਂ ਨੇ ਉਹਨਾਂ ਨੂੰ ਮੇਰੇ ਗੋਲੇ ਬਣਾ ਦਿੱਤਾ ਹੈ ਅਤੇ ਹੁਣ ਮੇਰਾ ਮਨੂਆ ਅਹਿੱਲ ਅਤੇ ਨਿਡੱਰ ਹੋ ਗਿਆ ਹੈ।

Bhai Manmohan Singh (Shabad OS, CC BY-SA)

English

Subduing the five thieves, he Guru has made them my slaves; my mind has become stable and steady and fearless.

Dr. Sant Singh Khalsa (Shabad OS, CC BY-SA)
Ang 1213 · Line 29

ਆਇ ਨ ਜਾਵੈ, ਨ ਕਤ ਹੀ ਡੋਲੈ; ਥਿਰੁ ਨਾਨਕ. ਰਾਜਇਆ ॥੨॥੨੪॥੪੭॥

aae na jaavai, na kat hee ddolai; thir naanak. raajeaa |2|24|47|

Punjabi

ਮੇਰਾ ਮਨ ਆਉਂਦਾ ਤੇ ਜਾਂਦਾ ਨਹੀਂ, ਨਾਂ ਹੀ ਹੁਣ ਇਹ ਕਿਧਰੇ ਡਿਕਡੌਲੇ ਖਾਦਾ ਹੈ। ਸਦੀਵੀ ਸਥਿਰ ਹੋ ਗਈ ਹੈ, ਮੇਰੀ ਪਾਤਿਸ਼ਾਹੀ, ਹੇ ਨਾਨਕ!

Bhai Manmohan Singh (Shabad OS, CC BY-SA)

English

It does not come or go in reincarnation; it does not waver or wander anywhere. O Nanak, my empire is eternal. ||2||24||47||

Dr. Sant Singh Khalsa (Shabad OS, CC BY-SA)
Ang 1213 · Line 30

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1213 · Line 31

ਪ੍ਰਭੁ ਮੇਰੋ; ਇਤ ਉਤ ਸਦਾ ਸਹਾਈ ॥

prabh mero; it ut sadaa sahaaee |

Punjabi

ਏਥੇ ਅਤੇ ਓਥੇ ਦੋਹਾਂ ਥਾਵਾਂ ਤੇ ਹੀ ਮੇਰਾ ਸੁਆਮੀ ਸਦੀਵ ਹੀ ਮੇਰਾ ਸਹਾਇਕ ਹੈ।

Bhai Manmohan Singh (Shabad OS, CC BY-SA)

English

Here and hereafter, God is forever my Help and Support.

Dr. Sant Singh Khalsa (Shabad OS, CC BY-SA)
Ang 1213 · Line 32

ਮਨਮੋਹਨੁ. ਮੇਰੇ ਜੀਅ ਕੋ ਪਿਆਰੋ; ਕਵਨ ਕਹਾ ਗੁਨ ਗਾਈ ॥੧॥ ਰਹਾਉ ॥

manamohan. mere jeea ko piaaro; kavan kahaa gun gaaee |1| rahaau |

Punjabi

ਮਨ ਨੂੰ ਮੋਹਤ ਕਰ ਲੈਣ ਵਾਲਾ, ਵਾਹਿਗੁਰੂ, ਮੇਰੀ ਜਿੰਦਗੀ ਦਾ ਪ੍ਰੀਤਮ ਹੈ; ਸਾਈਂ ਦੀਆਂ ਕਿਹੜੀਆਂ ਸਿਫਤਾਂ ਮੈਂ ਵਰਣਨ ਤੇ ਗਾਇਨ ਕਰ ਸਕਦਾ ਹਾਂ? ਠਹਿਰਾਉ।

Bhai Manmohan Singh (Shabad OS, CC BY-SA)

English

He is the Enticer of my mind, the Beloved of my soul. What Glorious Praises of His can I sing and chant? ||1||Pause||

Dr. Sant Singh Khalsa (Shabad OS, CC BY-SA)
Ang 1213 · Line 33

ਖੇਲਿ ਖਿਲਾਇ; ਲਾਡ ਲਾਡਾਵੈ; ਸਦਾ ਸਦਾ ਅਨਦਾਈ ॥

khel khilaae; laadd laaddaavai; sadaa sadaa anadaaee |

Punjabi

ਉਹ ਮੈਨੂੰ ਖਿਡਾਉਂਦਾ ਮਲਾਉਂਦਾ ਤੇ ਪਿਆਰਦਾ ਪੁਚਕਾਰਦਾ ਹੈ ਅਤੇ ਹਮੇਸ਼ਾਂ, ਹਮੇਸ਼ਾਂ ਪ੍ਰਸੰਨਤਾ ਪਰਦਾਨ ਕਰਦਾ ਹੈ।

Bhai Manmohan Singh (Shabad OS, CC BY-SA)

English

He plays with me, He fondles and caresses me. Forever and ever, He blesses me with bliss.

Dr. Sant Singh Khalsa (Shabad OS, CC BY-SA)
Ang 1213 · Line 34

ਪ੍ਰਤਿਪਾਲੈ ਬਾਰਿਕ ਕੀ ਨਿਆਈ; ਜੈਸੇ ਮਾਤ ਪਿਤਾਈ ॥੧॥

pratipaalai baarik kee niaaee; jaise maat pitaaee |1|

Punjabi

ਉਹ ਮੈਨੂੰ ਇਸ ਤਰ੍ਹਾਂ ਪਾਲਦਾ-ਪੋਸਦਾ ਹੈ, ਜਿਸ ਤਰ੍ਹਾਂ ਮਾਂ ਅਤੇ ਪਿਓ ਆਪਣੇ ਬੱਚੇ ਨੂੰ।

Bhai Manmohan Singh (Shabad OS, CC BY-SA)

English

He cherishes me, like the father and the mother love their child. ||1||

Dr. Sant Singh Khalsa (Shabad OS, CC BY-SA)
Ang 1213 · Line 35

ਤਿਸੁ ਬਿਨੁ ਨਿਮਖ. ਨਹੀ ਰਹਿ ਸਕੀਐ; ਬਿਸਰਿ ਨ ਕਬਹੂ ਜਾਈ ॥

tis bin nimakh. nahee reh sakeeai; bisar na kabahoo jaaee |

Punjabi

ਉਸ ਦੇ ਬਗੈਰ, ਮੈਂ ਇਕ ਮੁਹਤ ਭਰ ਭੀ ਰਹਿ ਨਹੀਂ ਸਕਦਾ, ਸੋ ਉਸ ਨੂੰ ਮੈਂ ਕਦਾਚਿਤ ਭੁਲਾਉਂਦਾ ਨਹੀਂ।

Bhai Manmohan Singh (Shabad OS, CC BY-SA)

English

I cannot survive without Him, even for an instant; I shall never forget Him.

Dr. Sant Singh Khalsa (Shabad OS, CC BY-SA)