Ang 1214
ਕਹੁ ਨਾਨਕ. ਮਿਲਿ ਸੰਤਸੰਗਤਿ ਤੇ; ਮਗਨ ਭਏ ਲਿਵ ਲਾਈ ॥੨॥੨੫॥੪੮॥
kahu naanak. mil santasangat te; magan bhe liv laaee |2|25|48|
Punjabi
ਗੁਰੂ ਜੀ ਆਖਦੇ ਹਨ, ਸਾਧ ਸੰਗਤ ਨਾਲ ਮਿਲ ਕੇ ਮੈਂ ਪ੍ਰਸੰਨ ਹੋ ਗਿਆ ਹਾਂ ਅਤੇ ਮੇਰੀ ਪ੍ਰਭੂ ਨਾਲ ਪ੍ਰੀਤ ਪੈ ਗਈ ਹੈ।
English
Says Nanak, joining the Society of the Saints, I am enraptured, lovingly attuned to my Lord. ||2||25||48||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਸ਼ਾਹੀ।
English
Saarang, Fifth Mehl:
ਅਪਨਾ ਮੀਤੁ ਸੁਆਮੀ ਗਾਈਐ ॥
apanaa meet suaamee gaaeeai |
Punjabi
ਤੂੰ ਆਪਣੇ ਮਾਲਕ ਮਿੱਤ੍ਰ ਦੀ ਮਹਿਮਾ ਗਾਇਨ ਕਰ।
English
Sing of your Lord and Master, your Best Friend.
ਆਸ. ਨ ਅਵਰ ਕਾਹੂ ਕੀ ਕੀਜੈ; ਸੁਖਦਾਤਾ ਪ੍ਰਭੁ ਧਿਆਈਐ ॥੧॥ ਰਹਾਉ ॥
aas. na avar kaahoo kee keejai; sukhadaataa prabh dhiaaeeai |1| rahaau |
Punjabi
ਹੋਰ ਕਿਸੇ ਉਤੇ ਤੂੰ ਆਪਣੀ ਉਮੈਦ ਨ ਬੰਨ੍ਹ ਅਤੇ ਆਪਣੇ ਖੁਸ਼ੀ ਬਖਸ਼ਣਹਾਰ ਸੁਆਮੀ ਦਾ ਸਿਮਰਨ ਕਰ। ਠਹਿਰਾਉ।
English
Do not place your hopes in anyone else; meditate on God, the Giver of peace. ||1||Pause||
ਸੂਖ ਮੰਗਲ ਕਲਿਆਣ ਜਿਸਹਿ ਘਰਿ; ਤਿਸ ਹੀ ਸਰਣੀ ਪਾਈਐ ॥
sookh mangal kaliaan jiseh ghar; tis hee saranee paaeeai |
Punjabi
ਤੂੰ ਉਸ ਦੀ ਪਨਾਹ ਲੈ, ਜਿਸ ਦੇ ਘਰ ਵਿੱਚ ਆਰਾਮ, ਅਨੰਦ ਅਤੇ ਮੁਕਤੀ ਹਨ।
English
Peace, joy and salvation are in His Home. Seek the Protection of His Sanctuary.
ਤਿਸਹਿ ਤਿਆਗਿ. ਮਾਨੁਖੁ ਜੇ ਸੇਵਹੁ; ਤਉ ਲਾਜ ਲੋਨੁ ਹੋਇ ਜਾਈਐ ॥੧॥
tiseh tiaag. maanukh je sevahu; tau laaj lon hoe jaaeeai |1|
Punjabi
ਉਸ ਦੇ ਛੱਡ ਕੇ, ਜੇਕਰ ਤੂੰ ਇਨਸਾਨ ਦੀ ਟਹਿਲ ਕਮਾਵੇਗਾ, ਤਾਂ ਤੇਰੀ ਇੱਜ਼ਤ ਪਾਣੀ ਵਿੱਚ ਲੂਣ ਦੀ ਤਰ੍ਹਾਂ ਘੁਲ ਜਾਏਗੀ।
English
But if you forsake Him, and serve mortal beings, your honor will dissolve like salt in water. ||1||
ਏਕ ਓਟ ਪਕਰੀ ਠਾਕੁਰ ਕੀ; ਗੁਰ ਮਿਲਿ ਮਤਿ ਬੁਧਿ ਪਾਈਐ ॥
ek ott pakaree tthaakur kee; gur mil mat budh paaeeai |
Punjabi
ਮੈਂ ਇਕ ਪ੍ਰਭੂ ਦੀ ਹੀ ਪਨਾਹ ਪਕੜੀ ਹੈ ਅਤੇ ਗੁਰਾਂ ਨਾਲ ਮਿਲ ਕੇ ਮੈਨੂੰ ਸਿਆਣਪ ਤੇ ਸਮਝ ਪਰਾਪਤ ਹੋ ਗਈ ਹੈ।
English
I have grasped the Anchor and Support of my Lord and Master; meeting with the Guru, I have found wisdom and understanding.
ਗੁਣ ਨਿਧਾਨ ਨਾਨਕ ਪ੍ਰਭੁ ਮਿਲਿਆ; ਸਗਲ ਚੁਕੀ ਮੁਹਤਾਈਐ ॥੨॥੨੬॥੪੯॥
gun nidhaan naanak prabh miliaa; sagal chukee muhataaeeai |2|26|49|
Punjabi
ਹੇ ਨਾਨਕ! ਨੇਕੀਆਂ ਦਾ ਖ਼ਜ਼ਾਨਾ, ਮੇਰਾ ਪ੍ਰਭੂ ਮੈਨੂੰ ਮਿਲ ਪਿਆ ਹੈ ਅਤੇ ਮੇਰੀ ਲੋਕਾਂ ਦੀ ਸਾਰੀ ਮੁਥਾਜੀ ਚੁੱਕੀ ਗਈ ਹੈ।
English
Nanak has met God, the Treasure of Excellence; all dependence on others is gone. ||2||26||49||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਓਟ ਸਤਾਣੀ; ਪ੍ਰਭ ਜੀਉ ਮੇਰੈ ॥
ott sataanee; prabh jeeo merai |
Punjabi
ਮੈਨੂੰ ਆਪਣੇ ਮਹਾਰਾਜ ਮਾਲਕ ਦਾ ਜੋਰਾਵਰ ਆਸਰਾ ਹੈ;
English
I have the Almighty Support of my Dear Lord God.
ਦ੍ਰਿਸਟਿ. ਨ ਲਿਆਵਉ, ਅਵਰ ਕਾਹੂ ਕਉ; ਮਾਣਿ ਮਹਤਿ ਪ੍ਰਭ ਤੇਰੈ ॥੧॥ ਰਹਾਉ ॥
drisatt. na liaavau, avar kaahoo kau; maan mehat prabh terai |1| rahaau |
Punjabi
ਮੈਂ ਕਿਸੇ ਹੋਰਸ ਵੱਲ ਨਹੀਂ ਝਾਕਦਾ, ਮੇਰੀ ਇੱਜ਼ਤ ਅਤੇ ਪ੍ਰਭਤਾ ਤੇਰੇ ਹੱਥ ਵਿੱਚ ਹਨ, ਹੇ ਸੁਆਮੀ! ਠਹਿਰਾਉ।
English
I do not look up to anyone else. My honor and glory are Yours, O God. ||1||Pause||
ਅੰਗੀਕਾਰੁ ਕੀਓ ਪ੍ਰਭਿ ਅਪੁਨੈ; ਕਾਢਿ ਲੀਆ ਬਿਖੁ ਘੇਰੈ ॥
angeekaar keeo prabh apunai; kaadt leea bikh gherai |
Punjabi
ਮੇਰੇ ਪ੍ਰਭੂ ਨੇ ਮੇਰਾ ਪੱਖ ਲਿਆ ਹੈ ਅਤੇ ਮੈਨੂੰ ਪਾਪਾਂ ਦੀ ਘੁਮਣਘੇਰੀ ਵਿੱਚੋ ਬਾਹਰ ਕੱਢ ਲਿਆ ਹੈ।
English
God has taken my side; He has lifted me up and pulled me out of the whirlpool of corruption.
ਅੰਮ੍ਰਿਤ ਨਾਮੁ ਅਉਖਧੁ. ਮੁਖਿ ਦੀਨੋ; ਜਾਇ ਪਇਆ ਗੁਰ ਪੈਰੈ ॥੧॥
amrit naam aaukhadh. mukh deeno; jaae peaa gur pairai |1|
Punjabi
ਸੁਧਾਰਸ ਨਾਮ ਦੀ ਦਵਾਈ ਮਾਲਕ ਨੇ ਮੇਰੇ ਮੂੰਹ ਵਿੱਚ ਪਾਈ ਹੈ ਅਤੇ ਜਾ ਕੇ ਮੈਂ ਗੁਰਾਂ ਦੇ ਪੈਰੀ ਪੈ ਗਿਆ ਹਾਂ।
English
He has poured the medicine of the Naam, the Ambrosial Name of the Lord, into my mouth; I have fallen at the Guru's Feet. ||1||
ਕਵਨ ਉਪਮਾ ਕਹਉ, ਏਕ ਮੁਖ; ਨਿਰਗੁਣ ਕੇ ਦਾਤੇਰੈ ॥
kavan upamaa khau, ek mukh; niragun ke daaterai |
Punjabi
ਇਕ ਮੂੰਹ ਨਾਲ ਤੇਰੀ ਕੀਰਤੀ ਮੈਂ ਕੀ ਉਚਾਰਨ ਸਕਦਾ ਹਾਂ? ਤੂੰ ਗੁਣ-ਵਿਹੁਣਾ ਨੂੰ ਭੀ ਦੇਣਹਾਰ ਹੈ।
English
How can I praise You with only one mouth? You are generous, even to the unworthy.
ਕਾਟਿ ਸਿਲਕ. ਜਉ ਅਪੁਨਾ ਕੀਨੋ; ਨਾਨਕ ਸੂਖ ਘਨੇਰੈ ॥੨॥੨੭॥੫੦॥
kaatt silak. jau apunaa keeno; naanak sookh ghanerai |2|27|50|
Punjabi
ਗੁਰੂ ਜੀ ਆਖਦੇ ਹਨ, ਫਾਹੀ ਕੱਟ ਕੇ ਜਦ ਤੂੰ ਮੈਨੂੰ ਆਪਣਾ ਨਿਜ ਦਾ ਬਣਾ ਲੈਂਦਾ ਹੈ, ਹੇ ਪ੍ਰਭੂ! ਤਾਂ ਮੈਨੂੰ ਬਹੁਤ ਆਰਾਮ ਪਰਾਪਤ ਹੋ ਜਾਂਦੇ ਹਨ।
English
You cut away the noose, and now You own me; Nanak is blessed with myriad joys. ||2||27||50||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ!
English
Saarang, Fifth Mehl:
ਪ੍ਰਭ ਸਿਮਰਤ; ਦੂਖ ਬਿਨਾਸੀ ॥
prabh simarat; dookh binaasee |
Punjabi
ਸਾਈਂ ਦਾ ਆਰਾਧਨ ਕਰਨ ਨਾਲ, ਦੁਖੜੇ ਨਾਸ ਹੋ ਜਾਂਦੇ ਹਨ।
English
Remembering God in meditation, pains are dispelled.
ਭਇਓ ਕ੍ਰਿਪਾਲੁ ਜੀਅ ਸੁਖਦਾਤਾ; ਹੋਈ ਸਗਲ ਖਲਾਸੀ ॥੧॥ ਰਹਾਉ ॥
bheo kripaal jeea sukhadaataa; hoee sagal khalaasee |1| rahaau |
Punjabi
ਜਦ ਜਿੰਦੜੀ ਨੂੰ ਆਰਾਮ ਦੇਣਹਾਰ ਸੁਆਮੀ ਮਿਹਰਬਾਨ ਹੋ ਜਾਂਦਾ ਹੈ ਤਾਂ ਬੰਦਾ ਪੂਰੀ ਤਰ੍ਹਾਂ ਸੁਰਖਰੂ ਹੋ ਜਾਂਦਾ ਹੈ।
English
When the Giver of peace to the soul becomes merciful, the mortal is totally redeemed. ||1||Pause||
ਅਵਰੁ. ਨ ਕੋਊ ਸੂਝੈ, ਪ੍ਰਭ ਬਿਨੁ; ਕਹੁ. ਕੋ ਕਿਸੁ ਪਹਿ ਜਾਸੀ ॥
avar. na koaoo soojhai, prabh bin; kahu. ko kis peh jaasee |
Punjabi
ਸੁਆਮੀ ਦੇ ਬਗੈਰ, ਮੈਨੂੰ ਹੋਰ ਕੋਈ ਦਿਸ ਨਹੀਂ ਆਉਂਦਾ, ਦਸ ਹੋਰ ਕਿਹਦੇ ਕੋਲ ਜੀਵ ਜਾਵੇ?
English
I know of none other than God; tell me, who else should I approach?
ਜਿਉ ਜਾਣਹੁ. ਤਿਉ ਰਾਖਹੁ ਠਾਕੁਰ; ਸਭੁ ਕਿਛੁ ਤੁਮ ਹੀ ਪਾਸੀ ॥੧॥
jiau jaanahu. tiau raakhahu tthaakur; sabh kichh tum hee paasee |1|
Punjabi
ਜਿਸ ਤਰ੍ਹਾਂ ਤੂੰ ਚੰਗਾ ਸਮਝਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ, ਹੇ ਸਾਈਂ ਮੈਂ ਆਪਣੇ ਆਪ ਨੂੰ ਹੀ ਪੂਰੀ ਤਰ੍ਹਾਂ ਤੇਰੇ ਸਮਰਪਨ ਕਰ ਦਿੱਤਾ ਹੈ।
English
As You know me, so do You keep me, O my Lord and Master.I have surrendered everything to You. ||1||
ਹਾਥ ਦੇਇ ਰਾਖੇ. ਪ੍ਰਭਿ ਅਪੁਨੇ; ਸਦ ਜੀਵਨ ਅਬਿਨਾਸੀ ॥
haath dee raakhe. prabh apune; sad jeevan abinaasee |
Punjabi
ਆਪਣਾ ਹੱਥ ਦੇ ਕੇ, ਸਦੀਵੀ ਸਥਿਰ ਸੁਆਮੀ ਨੇ ਮੇਰੀ ਰੱਖਿਆ ਕੀਤੀ ਹੈ ਅਤੇ ਮੇਨੂੰ ਕਾਲ-ਸਥਾਈ ਜਿੰਦਗੀ ਪਰਦਾਨ ਕੀਤੀ ਹੈ।
English
God gave me His Hand and saved me; He has blessed me with eternal life.
ਕਹੁ ਨਾਨਕ. ਮਨਿ ਅਨਦੁ ਭਇਆ ਹੈ; ਕਾਟੀ ਜਮ ਕੀ ਫਾਸੀ ॥੨॥੨੮॥੫੧॥
kahu naanak. man anad bheaa hai; kaattee jam kee faasee |2|28|51|
Punjabi
ਗੁਰੂ ਜੀ ਆਖਦੇ ਹਨ, ਮੇਰੇ ਚਿੱਤ ਅੰਦਰ ਖੁਸ਼ੀ ਹੈ ਅਤੇ ਮੇਰੇ ਨਹੀਂ ਮੌਤ ਦੀ ਫਾਹੀ ਕੱਟੀ ਗਈ ਹੈ।
English
Says Nanak, my mind is in ecstasy; the noose of death has been cut away from my neck. ||2||28||51||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਮੇਰੋ ਮਨੁ; ਜਤ ਕਤ ਤੁਝਹਿ ਸਮੑਾਰੈ ॥
mero man; jat kat tujheh samaarai |
Punjabi
ਮੇਰੀ ਜਿੰਦੜੀ ਸਦੀਵ ਹੀ ਤੈਨੂੰ ਯਾਦ ਕਰਦੀ ਹੈ, ਹੇ ਸੁਆਮੀ!
English
My mind contemplates You, O Lord, all the time.
ਹਮ ਬਾਰਿਕ ਦੀਨ. ਪਿਤਾ ਪ੍ਰਭ ਮੇਰੇ; ਜਿਉ ਜਾਨਹਿ ਤਿਉ ਪਾਰੈ ॥੧॥ ਰਹਾਉ ॥
ham baarik deen. pitaa prabh mere; jiau jaaneh tiau paarai |1| rahaau |
Punjabi
ਮੈਂ ਤੇਰਾ ਬੇਬਸ ਬੱਚਾ ਹਾਂ ਅਤੇ ਤੂੰ ਮੇਰਾ ਬਾਬਲ-ਸੁਆਮੀ ਹੈ। ਜਿਸ ਤਰ੍ਹਾਂ ਤੂੰ ਮੁਨਾਸਬ ਖਿਆਲ ਕਰਦਾ ਹੈ ਉਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ। ਠਹਿਰਾਉ।
English
I am Your meek and helpless child; You are God my Father. As You know me, You save me. ||1||Pause||
ਜਬ ਭੁਖੌ. ਤਬ ਭੋਜਨੁ ਮਾਂਗੈ; ਅਘਾਏ ਸੂਖ ਸਘਾਰੈ ॥
jab bhukhau. tab bhojan maangai; aghaae sookh saghaarai |
Punjabi
ਜਦ ਭੁੱਖਾ ਹੁੰਦਾ ਹਾਂ, ਤਦ ਮੈਂ ਖਾਣਾ ਮੰਗਦਾ ਹਾਂ ਅਤੇ ਰੱਜਿਆ ਹੋਇਆ ਮੈਂ ਸਮੂਹ ਅਨੰਦ ਵਿੱਚ ਹੁੰਦਾ ਹਾਂ।
English
When I am hungry, I ask for food; when I am full, I am totally at peace.
ਤਬ ਅਰੋਗ. ਜਬ ਤੁਮ ਸੰਗਿ ਬਸਤੌ; ਛੁਟਕਤ ਹੋਇ ਰਵਾਰੈ ॥੧॥
tab arog. jab tum sang basatau; chhuttakat hoe ravaarai |1|
Punjabi
ਜਦ ਮੈਂ ਤੇਰੇ ਨਾਲ ਵਸਦਾ ਹਾਂ, ਤਦ ਮੈਂ ਨਵਾ ਨਰੋਆ ਹਾਂ। ਤੇਰੇ ਨਾਲੋ ਵਿਛੜ ਕੇ ਮੈਂ ਮਿੱਟੀ ਹੋ ਜਾਂਦਾ ਹਾਂ।
English
When I dwell with You, I am free of disease; if I become separated from You, I turn to dust. ||1||
ਕਵਨ ਬਸੇਰੋ. ਦਾਸ ਦਾਸਨ ਕੋ; ਥਾਪਿਉ ਥਾਪਨਹਾਰੈ ॥
kavan basero. daas daasan ko; thaapiau thaapanahaarai |
Punjabi
ਹੇ ਪ੍ਰਭੂ! ਉਸਾਰਣਹਾਰ ਅਤੇ ਢਾਹੁਣਹਾਰ, ਤੇਰੇ ਗੋਲਿਆਂ ਦੇ ਗੋਲੇ ਦੇ ਵੱਸ ਵਿੱਚ ਕੀ ਹੈ?
English
What power does the slave of Your slave have, O Establisher and Disestablisher?
ਨਾਮੁ. ਨ ਬਿਸਰੈ, ਤਬ ਜੀਵਨੁ ਪਾਈਐ; ਬਿਨਤੀ ਨਾਨਕ ਇਹ ਸਾਰੈ ॥੨॥੨੯॥੫੨॥
naam. na bisarai, tab jeevan paaeeai; binatee naanak ih saarai |2|29|52|
Punjabi
ਨਾਨਕ ਇਹ ਬੇਨਤੀ ਕਰਦਾ ਹੈ ਕਿ ਕੇਵਲ ਤਦ ਹੀ ਜੀਵ ਸਦੀਵੀ ਜਿੰਦਗੀ ਨੂੰ ਪਰਾਪਤ ਹੁੰਦਾ ਹੈ, ਜੇਕਰ ਉਹ ਨਾਮ ਨੂੰ ਨਹੀਂ ਭੁਲਾਉਂਦਾ।
English
If I do not forget the Naam, the Name of the Lord, then I die. Nanak offers this prayer. ||2||29||52||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਮਨ ਤੇ; ਭੈ ਭਉ. ਦੂਰਿ ਪਰਾਇਓ ॥
man te; bhai bhau. door paraaeo |
Punjabi
ਆਪਣੇ ਦਿਲ ਤੋਂ ਮੈਂ ਡਰ ਅਤੇ ਤ੍ਰਾਹ ਦੂਰ ਕਰ ਦਿੱਤੇ ਹਨ।
English
I have shaken off fear and dread from my mind.
ਲਾਲ ਦਇਆਲ ਗੁਲਾਲ ਲਾਡਿਲੇ; ਸਹਜਿ ਸਹਜਿ ਗੁਨ ਗਾਇਓ ॥੧॥ ਰਹਾਉ ॥
laal deaal gulaal laaddile; sehaj sehaj gun gaaeo |1| rahaau |
Punjabi
ਧੀਰੇ ਧੀਰੇ, ਮੈਂ ਆਪਣੇ ਗੂੜ੍ਹੇ ਲਾਲ ਅਤੇ ਮਿਹਰਬਾਨ ਪਿਆਰੇ ਪ੍ਰੀਤਮ ਦੀ ਮਹਿਮਾ ਗਾਇਨ ਕਰਦਾ ਹਾਂ। ਠਹਿਰਾਉ।
English
With intuitive ease, peace and poise, I sing the Glorious Praises of my Kind, Sweet, Darling Beloved. ||1||Pause||
ਗੁਰ ਬਚਨਾਤਿ ਕਮਾਤ ਕ੍ਰਿਪਾ ਤੇ; ਬਹੁਰਿ. ਨ ਕਤਹੂ ਧਾਇਓ ॥
gur bachanaat kamaat kripaa te; bahur. na katahoo dhaaeo |
Punjabi
ਗੁਰਾਂ ਦੀ ਦਇਆ ਦੁਆਰਾ, ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਨ ਨਾਲ ਮੇਰਾ ਮਨੂਆ ਮੁੜ ਕੇ ਕਿਧਰੇ ਭਟਕਦਾ ਨਹੀਂ।
English
Practicing the Guru's Word, by His Grace, I do not wander anywhere anymore.
ਰਹਤ ਉਪਾਧਿ. ਸਮਾਧਿ ਸੁਖ ਆਸਨ; ਭਗਤਿ ਵਛਲੁ ਗ੍ਰਿਹਿ ਪਾਇਓ ॥੧॥
rehat upaadh. samaadh sukh aasan; bhagat vachhal grihi paaeo |1|
Punjabi
ਮੇਰਾ ਦੁੱਖ ਦੂਰ ਹੋ ਗਿਆ ਹੈ, ਆਰਾਮ ਦੀ ਤਾੜੀ ਅੰਦਰ ਮੇਰਾ ਟਿਕਾਣਾ ਹੋ ਗਿਆ ਹੈ ਅਤੇ ਆਪਣੇ ਵੈਰਾਗੀਆਂ ਦੇ ਪ੍ਰੀਤਮ ਪ੍ਰਭੂ ਨੂੰ ਮੈਂ ਆਪਣੇ ਘਰ ਵਿੱਚ ਹੀ ਪਾ ਲਿਆ ਹੈ।
English
The illusion has been dispelled; I am in Samaadhi, Sukh-aasan, the position of peace. I have found the Lord, the Lover of His devotees, within the home of my own heart. ||1||
ਨਾਦ ਬਿਨੋਦ ਕੋਡ ਆਨੰਦਾ; ਸਹਜੇ ਸਹਜਿ ਸਮਾਇਓ ॥
naad binod kodd aanandaa; sahaje sehaj samaaeo |
Punjabi
ਮੈਂ ਕੀਰਤਨ, ਰੰਗ-ਰਲੀਆਂ, ਅਸਚਰਜ ਮੇਡਾ ਅਤੇ ਖੁਸ਼ੀਆਂ ਨੂੰ ਮਾਣਦਾ ਹਾਂ ਅਤੇ ਸੁਖੈਨ ਹੀ ਸੁਆਮੀ ਅੰਦਰ ਲੀਨ ਹੋ ਗਿਆ ਹਾਂ।
English
| The Sound-current of the Naad, playful joys and pleasures - I am intuitively, easily absorbed into the Celestial Lord.
ਕਰਨਾ ਆਪਿ. ਕਰਾਵਨ ਆਪੇ; ਕਹੁ ਨਾਨਕ. ਆਪਿ ਆਪਾਇਓ ॥੨॥੩੦॥੫੩॥
karanaa aap. karaavan aape; kahu naanak. aap aapaaeo |2|30|53|
Punjabi
ਗੁਰੂ ਜੀ ਆਖਦੇ ਹਨ, ਪ੍ਰਭੂ ਖੁਦ ਕਰਨ ਵਾਲਾ ਹੈ ਅਤੇ ਖੁਦ ਹੀ ਕਰਵਾਉਣ ਵਾਲਾ। ਉਹ ਖੁਦ-ਬ-ਖੁਦ ਹੀ ਸਾਰਾ ਕੁਛ ਹੈ।
English
He Himself is the Creator, the Cause of causes. Says Nanak, He Himself is All-in-all. ||2||30||53||