Ekam
Guru Granth Sahib

Ang 1215

Ang 1215 · Line 1

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1215 · Line 2

ਅੰਮ੍ਰਿਤ ਨਾਮੁ; ਮਨਹਿ ਆਧਾਰੋ ॥

amrit naam; maneh aadhaaro |

Punjabi

ਸੁਧਾਰਸ-ਨਾਮ ਮੇਰੀ ਜਿੰਦਗੀ ਦਾ ਆਸਰਾ ਹੈ।

Bhai Manmohan Singh (Shabad OS, CC BY-SA)

English

The Ambrosial Nectar of the Naam, the Name of the Lord, is the Support of the mind.

Dr. Sant Singh Khalsa (Shabad OS, CC BY-SA)
Ang 1215 · Line 3

ਜਿਨ ਦੀਆ ਤਿਸ ਕੈ ਕੁਰਬਾਨੈ; ਗੁਰ ਪੂਰੇ ਨਮਸਕਾਰੋ ॥੧॥ ਰਹਾਉ ॥

jin deea tis kai kurabaanai; gur poore namasakaaro |1| rahaau |

Punjabi

ਮੈਂ ਪੂਰਨ ਗੁਰਾਂ ਨੂੰ ਪ੍ਰਨਾਮ ਕਰਦਾ ਹਾਂ ਅਤੇ ਉਹਨਾਂ ਉਤੇ ਬਲਿਹਾਰਨੇ ਜਾਂਦਾ ਹਾਂ, ਜਿਨ੍ਰਾਂ ਨੇ ਮੈਨੂੰ ਇਹ ਪਰਦਾਨ ਕੀਤਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

I am a sacrifice to the One who gave it to me; I humbly bow to the Perfect Guru. ||1||Pause||

Dr. Sant Singh Khalsa (Shabad OS, CC BY-SA)
Ang 1215 · Line 4

ਬੂਝੀ ਤ੍ਰਿਸਨਾ ਸਹਜਿ ਸੁਹੇਲਾ; ਕਾਮੁ ਕ੍ਰੋਧੁ ਬਿਖੁ ਜਾਰੋ ॥

boojhee trisanaa sehaj suhelaa; kaam krodh bikh jaaro |

Punjabi

ਮੇਰੀ ਖਾਹਿਸ਼ ਬੁਝ ਗਈ ਹੈ, ਮੈਂ ਸੁਖੈਨ ਹੀ ਸ਼ਸ਼ੋਭਤ ਹੋ ਗਿਆ ਹਾਂ ਅਤੇ ਮੇਰੀ ਵਿਸ਼ੇ-ਭੋਗ ਤੇ ਗੁੱਸੇ ਦੀ ਜ਼ਹਿਰ ਸੜ ਗਈ ਹੈ।

Bhai Manmohan Singh (Shabad OS, CC BY-SA)

English

My thirst is quenched, and I have been intuitively embellished. The poisons of sexual desire and anger have been burnt away.

Dr. Sant Singh Khalsa (Shabad OS, CC BY-SA)
Ang 1215 · Line 5

ਆਇ ਨ ਜਾਇ. ਬਸੈ ਇਹ ਠਾਹਰ; ਜਹ ਆਸਨੁ ਨਿਰੰਕਾਰੋ ॥੧॥

aae na jaae. basai ih tthaahar; jeh aasan nirankaaro |1|

Punjabi

ਮੇਰੀ ਇਹ ਆਤਮਾ ਆਉਂਦੀ ਤੇ ਜਾਂਦੀ ਨਹੀਂ, ਪ੍ਰੰਤੂ ਉਸ ਅਸਥਾਨ ਤੇ ਵਸਦੀ ਹੈ, ਜਿਥੇ ਸਰੂਪ-ਰਹਿਤ ਸਾਈਂ ਦਾ ਟਿਕਾਣਾ ਹੈ।

Bhai Manmohan Singh (Shabad OS, CC BY-SA)

English

This mind does not come and go; it abides in that place, where the Formless Lord sits. ||1||

Dr. Sant Singh Khalsa (Shabad OS, CC BY-SA)
Ang 1215 · Line 6

ਏਕੈ ਪਰਗਟੁ. ਏਕੈ ਗੁਪਤਾ; ਏਕੈ ਧੁੰਧੂਕਾਰੋ ॥

ekai paragatt. ekai gupataa; ekai dhundhookaaro |

Punjabi

ਇਕ ਸੁਆਮੀ ਪ੍ਰਤੱਖ ਹੈ, ਇਕ ਪ੍ਰਭੂ ਪੋਸ਼ੀਦਾ ਹੈ ਅਤੇ ਇਕ ਪ੍ਰਭੂ ਹੀ ਨਿਰੋਲ ਹਨ੍ਹੇਰਾ ਹੈ।

Bhai Manmohan Singh (Shabad OS, CC BY-SA)

English

The One Lord is manifest and radiant; the One Lord is hidden and mysterious. The One Lord is abysmal darkness.

Dr. Sant Singh Khalsa (Shabad OS, CC BY-SA)
Ang 1215 · Line 7

ਆਦਿ ਮਧਿ ਅੰਤਿ ਪ੍ਰਭੁ ਸੋਈ; ਕਹੁ ਨਾਨਕ. ਸਾਚੁ ਬੀਚਾਰੋ ॥੨॥੩੧॥੫੪॥

aad madh ant prabh soee; kahu naanak. saach beechaaro |2|31|54|

Punjabi

ਉਹ ਸੁਆਮੀ ਆਰੰਭ ਵਿਚਕਾਰ ਅਤੇ ਅਖੀਰ ਵਿੱਚ ਹੈ। ਗੁਰੂ ਜੀ ਫੁਰਮਾਉਂਦੇ ਹਨ, ਸੱਚਾ ਹੈ ਉਸ ਸਾਹਿਬ ਦਾ ਸਿਮਰਨ।

Bhai Manmohan Singh (Shabad OS, CC BY-SA)

English

From the beginning, throughout the middle and until the end, is God. Says Nanak, reflect on the Truth. ||2||31||54||

Dr. Sant Singh Khalsa (Shabad OS, CC BY-SA)
Ang 1215 · Line 8

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1215 · Line 9

ਬਿਨੁ ਪ੍ਰਭ; ਰਹਨੁ. ਨ ਜਾਇ. ਘਰੀ ॥

bin prabh; rehan. na jaae. gharee |

Punjabi

ਸੁਆਮੀ ਦੇ ਬਗੈਰ, ਮੈਂ ਇਕ ਮੁਹਤ ਭਰ ਭੀ ਰਹਿ ਨਹੀਂ ਸਕਦਾ।

Bhai Manmohan Singh (Shabad OS, CC BY-SA)

English

Without God, I cannot survive, even for an instant.

Dr. Sant Singh Khalsa (Shabad OS, CC BY-SA)
Ang 1215 · Line 10

ਸਰਬ ਸੂਖ ਤਾਹੂ ਕੈ ਪੂਰਨ; ਜਾ ਕੈ ਸੁਖੁ ਹੈ ਹਰੀ ॥੧॥ ਰਹਾਉ ॥

sarab sookh taahoo kai pooran; jaa kai sukh hai haree |1| rahaau |

Punjabi

ਕੇਵਲ ਉਹ ਹੀ ਸਾਰਿਆਂ ਆਰਾਮਾਂ ਨਾਲ ਪਰੀਪੂਰਨ ਹੈ, ਜਿਸ ਦੇ ਘਰ ਅੰਦਰ ਵਾਹਿਗੁਰੂ ਦੀ ਖੁਸ਼ੀ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

One who finds joy in the Lord finds total peace and perfection. ||1||Pause||

Dr. Sant Singh Khalsa (Shabad OS, CC BY-SA)
Ang 1215 · Line 11

ਮੰਗਲ ਰੂਪ ਪ੍ਰਾਨ ਜੀਵਨ ਧਨ; ਸਿਮਰਤ ਅਨਦ ਘਨਾ ॥

mangal roop praan jeevan dhan; simarat anad ghanaa |

Punjabi

ਵਾਹਿਗੁਰੂ ਖੁਸ਼ੀ ਦੀ ਦੌਲਤ ਦਾ ਸਰੂਪ ਅਤੇ ਜ਼ਿੰਦਗੀ ਦਾ ਆਸਰਾ ਹੈ, ਜਿਸ ਦਾ ਆਰਾਧਨ ਕਰਨ ਦੁਆਰਾ ਪਰਮ ਪ੍ਰਸੰਨਤਾ ਪ੍ਰਾਪਤ ਹੰਦਾ ਹੈ।

Bhai Manmohan Singh (Shabad OS, CC BY-SA)

English

God is the Embodiment of bliss, the Breath of Life and Wealth; remembering Him in meditation, I am blessed with absolute bliss.

Dr. Sant Singh Khalsa (Shabad OS, CC BY-SA)
Ang 1215 · Line 12

ਵਡ ਸਮਰਥੁ ਸਦਾ ਸਦ ਸੰਗੇ; ਗੁਨ ਰਸਨਾ ਕਵਨ ਭਨਾ ॥੧॥

vadd samarath sadaa sad sange; gun rasanaa kavan bhanaa |1|

Punjabi

ਮੈਂ ਕਿਹੜੀ ਜੀਭ ਨਾਲ ਉਸ ਦੀ ਮਹਿਮਾ ਵਰਣਨ ਕਰਾਂ, ਜੋ ਵਿਸ਼ਾਲ ਸਰਬ-ਸ਼ਕਤੀਵਾਨ ਹੈ ਅਤੇ ਹਮੇਸ਼ਾਂ, ਹਮੇਸ਼ਾਂ ਨਹੀਂ ਮੇਰਾ ਸੰਗੀ ਹੈ।

Bhai Manmohan Singh (Shabad OS, CC BY-SA)

English

He is utterly All-powerful, with me forever and ever; what tongue can utter His Glorious Praises? ||1||

Dr. Sant Singh Khalsa (Shabad OS, CC BY-SA)
Ang 1215 · Line 13

ਥਾਨ ਪਵਿਤ੍ਰਾ. ਮਾਨ ਪਵਿਤ੍ਰਾ; ਪਵਿਤ੍ਰ ਸੁਨਨ ਕਹਨਹਾਰੇ ॥

thaan pavitraa. maan pavitraa; pavitr sunan kahanahaare |

Punjabi

ਪਾਵਨ ਹੈ ਪ੍ਰਭੂ ਦਾ ਅਸਥਾਨ, ਪਾਵਨ ਉਸ ਦੀ ਪ੍ਰਭਤਾ ਅਤੇ ਪਾਵਨ ਹਨ ਉਸ ਨੂੰ ਸੁਣਨ ਤੇ ਵਰਣਨ ਕਰਨ ਵਾਲੇ।

Bhai Manmohan Singh (Shabad OS, CC BY-SA)

English

His Place is sacred, and His Glory is sacred; sacred are those who listen and speak of Him.

Dr. Sant Singh Khalsa (Shabad OS, CC BY-SA)
Ang 1215 · Line 14

ਕਹੁ ਨਾਨਕ. ਤੇ ਭਵਨ ਪਵਿਤ੍ਰਾ; ਜਾ ਮਹਿ ਸੰਤ ਤੁਮੑਾਰੇ ॥੨॥੩੨॥੫੫॥

kahu naanak. te bhavan pavitraa; jaa meh sant tumaare |2|32|55|

Punjabi

ਗੁਰੂ ਜੀ ਆਖਦੇ ਹਨ, ਪਾਵਨ ਹੈ ਉਹ ਘਰ, ਜਿਸ ਵਿੱਚ ਤੇਰੇ ਸਾਧੂ ਵਸਦੇ ਹਨ।

Bhai Manmohan Singh (Shabad OS, CC BY-SA)

English

Says Nanak, that dwelling is sacred, in which Your Saints live. ||2||32||55||

Dr. Sant Singh Khalsa (Shabad OS, CC BY-SA)
Ang 1215 · Line 15

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1215 · Line 16

ਰਸਨਾ ਜਪਤੀ; ਤੂਹੀ ਤੂਹੀ ॥

rasanaa japatee; toohee toohee |

Punjabi

ਮੇਰੀ ਜੀਭ ਤੇਰੇ ਨਾਮ, ਕੇਵਲ ਤੇਰੇ ਲਾਮ ਨੂੰ ਹੀ ਉਚਾਰਦੀ ਹੈ।

Bhai Manmohan Singh (Shabad OS, CC BY-SA)

English

My tongue chants Your Name, Your Name.

Dr. Sant Singh Khalsa (Shabad OS, CC BY-SA)
Ang 1215 · Line 17

ਮਾਤ ਗਰਭ ਤੁਮ ਹੀ ਪ੍ਰਤਿਪਾਲਕ; ਮ੍ਰਿਤ ਮੰਡਲ ਇਕ ਤੁਹੀ ॥੧॥ ਰਹਾਉ ॥

maat garabh tum hee pratipaalak; mrit manddal ik tuhee |1| rahaau |

Punjabi

ਮਾਂ ਦੇ ਪੇਟ ਵਿੱਚ ਕੇਵਲ ਤੂੰ ਹੀ ਮੈਨੂੰ ਪਾਲਦਾ-ਪੋਸਦਾ ਹੈ ਅਤੇ ਇਸ ਮਾਤ ਲੋਕ ਵਿੱਚ ਕੇਵਲ ਤੂੰ ਹੀ ਮੇਰਾ ਆਸਰਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

In the mother's womb, You sustained me, and in this mortal world, You alone help me. ||1||Pause||

Dr. Sant Singh Khalsa (Shabad OS, CC BY-SA)
Ang 1215 · Line 18

ਤੁਮਹਿ ਪਿਤਾ. ਤੁਮ ਹੀ ਫੁਨਿ ਮਾਤਾ; ਤੁਮਹਿ ਮੀਤ ਹਿਤ ਭ੍ਰਾਤਾ ॥

tumeh pitaa. tum hee fun maataa; tumeh meet hit bhraataa |

Punjabi

ਤੂੰ ਮੇਰਾ ਬਾਬਲ ਹੈ, ਤੂੰ ਮੇਰੀ ਅੰਮੜੀ ਅਤੇ ਤੂੰ ਹੀ ਮੇਰਾ ਮਿੱਤਰ, ਸ਼ੁੱਭ-ਚਿੰਤਕ ਅਤੇ ਵੀਰ।

Bhai Manmohan Singh (Shabad OS, CC BY-SA)

English

You are my Father, and You are my Mother; You are my Loving Friend and Sibling.

Dr. Sant Singh Khalsa (Shabad OS, CC BY-SA)
Ang 1215 · Line 19

ਤੁਮ ਪਰਵਾਰ ਤੁਮਹਿ ਆਧਾਰਾ; ਤੁਮਹਿ ਜੀਅ ਪ੍ਰਾਨਦਾਤਾ ॥੧॥

tum paravaar tumeh aadhaaraa; tumeh jeea praanadaataa |1|

Punjabi

ਤੂੰ ਮੇਰਾ ਟੱਬਰ-ਕਬੀਲਾ ਹੈ ਅਤੇ ਤੂੰ ਹੀ ਮੇਰਾ ਆਸਰਾ। ਕੇਵਲ ਤੂੰ ਹੀ ਮੈਨੂੰ ਜੀਵਨ ਅਤੇ ਜਿੰਦਜਾਨ ਦੇਣ ਵਾਲਾ ਹੈ।

Bhai Manmohan Singh (Shabad OS, CC BY-SA)

English

You are my Family, and You are my Support. You are the Giver of the Breath of Life. ||1||

Dr. Sant Singh Khalsa (Shabad OS, CC BY-SA)
Ang 1215 · Line 20

ਤੁਮਹਿ ਖਜੀਨਾ. ਤੁਮਹਿ ਜਰੀਨਾ; ਤੁਮ ਹੀ ਮਾਣਿਕ ਲਾਲਾ ॥

tumeh khajeenaa. tumeh jareenaa; tum hee maanik laalaa |

Punjabi

ਤੂੰ ਮੇਰਾ ਖ਼ਜ਼ਾਨਾ ਹੈ ਤੇ ਤੂੰ ਹੀ ਧਨ-ਦੌਲਤ। ਕੇਵਲ ਤੂੰਫ ਹੀ ਮੇਰਾ ਰਤਨ ਤੇ ਜਵੇਹਰ ਹੈ।

Bhai Manmohan Singh (Shabad OS, CC BY-SA)

English

You are my Treasure, and You are my Wealth. You are my Gems and Jewels.

Dr. Sant Singh Khalsa (Shabad OS, CC BY-SA)
Ang 1215 · Line 21

ਤੁਮਹਿ ਪਾਰਜਾਤ. ਗੁਰ ਤੇ ਪਾਏ; ਤਉ ਨਾਨਕ. ਭਏ ਨਿਹਾਲਾ ॥੨॥੩੩॥੫੬॥

tumeh paarajaat. gur te paae; tau naanak. bhe nihaalaa |2|33|56|

Punjabi

ਤੂੰ ਸਵਰਗੀ ਬਿਰਛ ਹੈ। ਨਾਨਕ ਨੇ ਤੈਨੂੰ ਗੁਰਾਂ ਦੇ ਰਾਹੀਂ ਪ੍ਰਾਪਤ ਕੀਤਾ ਹੈ ਅਤੇ ਤਦ ਹੀ ਉਹ ਖੁਸ਼ੀ ਵਿੱਚ ਵਸਦਾ ਹੈ।

Bhai Manmohan Singh (Shabad OS, CC BY-SA)

English

You are the wish-fulfilling Elysian Tree. Nanak has found You through the Guru, and now he is enraptured. ||2||33||56||

Dr. Sant Singh Khalsa (Shabad OS, CC BY-SA)
Ang 1215 · Line 22

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1215 · Line 23

ਜਾਹੂ ਕਾਹੂ; ਅਪੁਨੋ ਹੀ ਚਿਤਿ ਆਵੈ ॥

jaahoo kaahoo; apuno hee chit aavai |

Punjabi

ਜਿਥੇ ਕਿਤੇ ਭੀ ਜੀਵ ਹੁੰਦਾ ਹੈ, ਉਹ ਕੇਵਲ ਉਸ ਨੂੰ ਹੀ ਯਾਦ ਕਰਦਾ ਹੈ ਜੋ ਉਸ ਦਾ ਆਪਣਾ ਨਿਜ ਦਾ ਹੈ।

Bhai Manmohan Singh (Shabad OS, CC BY-SA)

English

Wherever he goes, his consciousness turns to his own.

Dr. Sant Singh Khalsa (Shabad OS, CC BY-SA)
Ang 1215 · Line 24

ਜੋ ਕਾਹੂ ਕੋ ਚੇਰੋ ਹੋਵਤ; ਠਾਕੁਰ ਹੀ ਪਹਿ ਜਾਵੈ ॥੧॥ ਰਹਾਉ ॥

jo kaahoo ko chero hovat; tthaakur hee peh jaavai |1| rahaau |

Punjabi

ਜੋ ਕੋਈ ਭੀ ਕਿਸੇ ਦਾ ਨੌਕਰ ਹੁੰਦਾ ਹੈ, ਉਹ ਲੋੜ ਵੇਲੇ ਆਪਣੇ ਮਾਲਕ ਕੋਲ ਹੀ ਜਾਂਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

Whoever is a chaylaa (a servant) goes only to his Lord and Master. ||1||Pause||

Dr. Sant Singh Khalsa (Shabad OS, CC BY-SA)
Ang 1215 · Line 25

ਅਪਨੇ ਪਹਿ ਦੂਖ. ਅਪਨੇ ਪਹਿ ਸੂਖਾ; ਅਪੁਨੇ ਹੀ ਪਹਿ ਬਿਰਥਾ ॥

apane peh dookh. apane peh sookhaa; apune hee peh birathaa |

Punjabi

ਆਪਣੇ ਨਿੱਜ ਦੇ ਨੂੰ ਉਹ ਆਪਣਾ ਦੁੱਖ ਦੱਸਦਾ ਹੈ, ਆਪਣੇ ਲਿੰਜ ਦੇ ਨੂੰ ਹੀ ਆਪਣੀ ਖੁਸ਼ੀ ਤੇ ਆਪਣੇ ਨਿੱਜ ਨੂੰ ਹੀ ਆਪਣੀ ਅਵਸਥਾ।

Bhai Manmohan Singh (Shabad OS, CC BY-SA)

English

He shares his sorrows, his joys and his condition only with his own.

Dr. Sant Singh Khalsa (Shabad OS, CC BY-SA)
Ang 1215 · Line 26

ਅਪੁਨੇ ਪਹਿ ਮਾਨੁ. ਅਪੁਨੇ ਪਹਿ ਤਾਨਾ; ਅਪਨੇ ਹੀ ਪਹਿ ਅਰਥਾ ॥੧॥

apune peh maan. apune peh taanaa; apane hee peh arathaa |1|

Punjabi

ਆਪਣੇ ਨਿਜ ਦੇ ਕੋਲੋ, ਉਹ ਇੱਜ਼ਤ ਪਾਉਂਦਾ ਹੈ, ਆਪਣੇ ਨਿਜ ਦੇ ਕੋਲੋ ਤਾਕਤ ਅਤੇ ਆਪਣੇ ਲਿਜ ਦੇ ਕੋਲੋ ਹੀ ਲਾਭ।

Bhai Manmohan Singh (Shabad OS, CC BY-SA)

English

He obtains honor from his own, and strength from his own; he gets an advantage from his own. ||1||

Dr. Sant Singh Khalsa (Shabad OS, CC BY-SA)
Ang 1215 · Line 27

ਕਿਨ ਹੀ ਰਾਜ ਜੋਬਨੁ ਧਨ ਮਿਲਖਾ; ਕਿਨ ਹੀ ਬਾਪ ਮਹਤਾਰੀ ॥

kin hee raaj joban dhan milakhaa; kin hee baap mahataaree |

Punjabi

ਕਈਆਂ ਕੋਲ ਰਾਜ-ਪਾਗ, ਜੁਆਨੀ, ਦੌਲਤ ਅਤੇ ਜਾਇਦਾਦ ਹੈ ਅਤੇ ਕਈਆਂ ਕੋਲ ਪਿਤਾ ਅਤੇ ਮਾਤਾ।

Bhai Manmohan Singh (Shabad OS, CC BY-SA)

English

Some have regal power, youth, wealth and property; some have a father and a mother.

Dr. Sant Singh Khalsa (Shabad OS, CC BY-SA)
Ang 1215 · Line 28

ਸਰਬ ਥੋਕ ਨਾਨਕ ਗੁਰ ਪਾਏ; ਪੂਰਨ ਆਸ ਹਮਾਰੀ ॥੨॥੩੪॥੫੭॥

sarab thok naanak gur paae; pooran aas hamaaree |2|34|57|

Punjabi

ਗੁਰੂ ਜੀ ਕਹਿੰਦੇ ਹਨ ਕਿ ਸਾਰੀਆਂ ਵਸਤੂਆਂ ਮੈਨੂੰ ਗੁਰਾਂ ਪਾਸੋ ਪਾਸੋ ਪਰਾਪਤ ਹੋ ਗਈਆਂ ਹਨ ਅਤੇ ਮੇਰੀ ਉਮੀਦ ਪੂਰੀ ਹੋ ਗਈ ਹੈ।

Bhai Manmohan Singh (Shabad OS, CC BY-SA)

English

I have obtained all things, O Nanak, from the Guru. My hopes have been fulfilled. ||2||34||57||

Dr. Sant Singh Khalsa (Shabad OS, CC BY-SA)
Ang 1215 · Line 29

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1215 · Line 30

ਝੂਠੋ; ਮਾਇਆ ਕੋ ਮਦ ਮਾਨੁ ॥

jhoottho; maaeaa ko mad maan |

Punjabi

ਕੂੜਾ ਹੈ ਹੰਕਾਰ ਅਤੇ ਗਰੂਰ ਧਨ-ਦੌਲਤ ਦਾ।

Bhai Manmohan Singh (Shabad OS, CC BY-SA)

English

False is intoxication and pride in Maya.

Dr. Sant Singh Khalsa (Shabad OS, CC BY-SA)
Ang 1215 · Line 31

ਧ੍ਰੋਹ ਮੋਹ ਦੂਰਿ ਕਰਿ ਬਪੁਰੇ; ਸੰਗਿ ਗੋਪਾਲਹਿ ਜਾਨੁ ॥੧॥ ਰਹਾਉ ॥

dhroh moh door kar bapure; sang gopaaleh jaan |1| rahaau |

Punjabi

ਹੇ ਨੀਚ ਬੰਦੇ! ਤੂੰ ਠੱਗੀ ਅਤੇ ਸੰਸਾਰੀ ਮਮਤਾ ਨੂੰ ਛੱਡ ਦੇ ਅਤੇ ਆਪਣੇ ਪ੍ਰਭੂ ਨੂੰ ਆਪਣੇ ਨਾਲ ਹੀ ਸਮਝ। ਠਹਿਰਾਉ।

Bhai Manmohan Singh (Shabad OS, CC BY-SA)

English

Get rid of your fraud and attachment, O wretched mortal, and remember that the Lord of the World is with you. ||1||Pause||

Dr. Sant Singh Khalsa (Shabad OS, CC BY-SA)
Ang 1215 · Line 32

ਮਿਥਿਆ ਰਾਜ ਜੋਬਨ ਅਰੁ ਉਮਰੇ; ਮੀਰ ਮਲਕ ਅਰੁ ਖਾਨ ॥

mithiaa raaj joban ar umare; meer malak ar khaan |

Punjabi

ਕੂੜੀਆਂ ਹਨ ਪਾਤਿਸ਼ਾਹੀਆਂ, ਜੁਆਨੀ, ਸਰਦਾਰ, ਰਾਜੇ, ਮਹਾਰਾਜੇ ਅਤੇ ਨਵਾਬ।

Bhai Manmohan Singh (Shabad OS, CC BY-SA)

English

False are royal powers, youth, nobility, kings, rulers and aristocrats.

Dr. Sant Singh Khalsa (Shabad OS, CC BY-SA)
Ang 1215 · Line 33

ਮਿਥਿਆ ਕਾਪਰ ਸੁਗੰਧ ਚਤੁਰਾਈ; ਮਿਥਿਆ ਭੋਜਨ ਪਾਨ ॥੧॥

mithiaa kaapar sugandh chaturaaee; mithiaa bhojan paan |1|

Punjabi

ਵਿਅਰਥ ਹਨ ਪੁਸ਼ਾਕ, ਖੁਸ਼ਬੂਆਂ ਤੇ ਹੁਸ਼ਿਆਰੀਆਂ ਅਤੇ ਵਿਅਰਥ ਹਨ ਖਾਣੇ ਤੇ ਪੀਣ ਵਾਲੇ ਪਦਾਰਥ।

Bhai Manmohan Singh (Shabad OS, CC BY-SA)

English

False are the fine clothes, perfumes and clever tricks; false are the foods and drinks. ||1||

Dr. Sant Singh Khalsa (Shabad OS, CC BY-SA)
Ang 1215 · Line 34

ਦੀਨ ਬੰਧਰੋ. ਦਾਸ ਦਾਸਰੋ; ਸੰਤਹ ਕੀ ਸਾਰਾਨ ॥

deen bandharo. daas daasaro; santah kee saaraan |

Punjabi

ਹੇ ਮਸਕੀਨਾਂ ਦੇ ਸਨਬੰਧੀ, ਮੇਰੇ ਸੁਆਮੀ! ਮੈਂ ਤੇਰੇ ਗੋਲਿਆਂ ਦੇ ਗੋਲੇ ਨੇ ਤੇਰਿਆਂ ਸਾਧੂਆਂ ਦੀ ਪਨਾਹ ਨਹੀਂ ਹੈ।

Bhai Manmohan Singh (Shabad OS, CC BY-SA)

English

O Patron of the meek and the poor, I am the slave of Your slaves; I seek the Sanctuary of Your Saints.

Dr. Sant Singh Khalsa (Shabad OS, CC BY-SA)
Ang 1215 · Line 35

ਮਾਂਗਨਿ ਮਾਂਗਉ. ਹੋਇ ਅਚਿੰਤਾ; ਮਿਲੁ ਨਾਨਕ ਕੇ ਹਰਿ ਪ੍ਰਾਨ ॥੨॥੩੫॥੫੮॥

maangan maangau. hoe achintaa; mil naanak ke har praan |2|35|58|

Punjabi

ਹੇ ਸੁਆਮੀ! ਮੈਂ ਯਾਚਨਾ, ਯਾਚਨਾ, ਕਰਦਾ ਹਾਂ, ਕਿ ਤੂੰ ਮੈਨੂੰ ਬੇ-ਫਿਕਰ ਕਰ ਦੇ। ਹੇ ਨਾਨਕ ਦੀ ਜਿੰਦ-ਜਾਨ ਵਾਹਿਗੁਰੂ! ਮਿਹਰ ਧਾਰ ਕੇ ਤੂੰ ਮੈਨੂੰ ਮਿਲ ਪਉ।

Bhai Manmohan Singh (Shabad OS, CC BY-SA)

English

I humbly ask, I beg of You, please relieve my anxiety; O Lord of Life, please unite Nanak with Yourself. ||2||35||58||

Dr. Sant Singh Khalsa (Shabad OS, CC BY-SA)
Ang 1215 · Line 36

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1215 · Line 37

ਅਪੁਨੀ; ਇਤਨੀ ਕਛੂ. ਨ ਸਾਰੀ ॥

apunee; itanee kachhoo. na saaree |

Punjabi

ਆਪਣਾ ਨਿਜ ਦਾ ਕੰਮ ਜੀਵ ਇਕ ਭੋਰਾ ਭਰ ਭੀ ਨਹੀਂ ਸੁਆਰਦਾ;

Bhai Manmohan Singh (Shabad OS, CC BY-SA)

English

By himself, the mortal cannot accomplish anything.

Dr. Sant Singh Khalsa (Shabad OS, CC BY-SA)
Ang 1215 · Line 38

ਅਨਿਕ ਕਾਜ. ਅਨਿਕ ਧਾਵਰਤਾ; ਉਰਝਿਓ ਆਨ ਜੰਜਾਰੀ ॥੧॥ ਰਹਾਉ ॥

anik kaaj. anik dhaavarataa; urajhio aan janjaaree |1| rahaau |

Punjabi

ਉਹ ਘਣੇਰੇ ਸੰਸਾਰੀ ਵਿਹਾਰਾਂ ਅੰਦਰ ਬਹੁਤ ਭਜਿਆ ਫਿਰਦਾ ਹੈ ਅਤੇ ਹੋਰ ਉਲਝੇਵਿਆਂ ਵਿੱਚ ਫਾਥਾ ਹੋਇਆ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

He runs around chasing all sorts of projects, engrossed in other entanglements. ||1||Pause||

Dr. Sant Singh Khalsa (Shabad OS, CC BY-SA)
Ang 1215 · Line 39

ਦਿਉਸ ਚਾਰਿ ਕੇ ਦੀਸਹਿ ਸੰਗੀ; ਊਹਾਂ ਨਾਹੀ. ਜਹ ਭਾਰੀ ॥

diaus chaar ke deeseh sangee; aoohaan naahee. jeh bhaaree |

Punjabi

ਚਾਰ ਦਿਨ ਦੇ ਮਿੱਤਰ, ਜਿਨ੍ਹਾਂ ਨੂੰ ਉਹ ਏਥੇ ਵੇਖਦਾ ਹੈ, ਓਥੇ ਨਹੀਂ ਹੋਣੇ ਜਿਥੇ ਉਸ ਨੂੰ ਭੀੜ ਪੈਣੀ ਹੈ।

Bhai Manmohan Singh (Shabad OS, CC BY-SA)

English

His companions of these few days will not be there when he is in trouble.

Dr. Sant Singh Khalsa (Shabad OS, CC BY-SA)