Ekam
Guru Granth Sahib

Ang 1216

Ang 1216 · Line 1

ਤਿਨ ਸਿਉ ਰਾਚਿ ਮਾਚਿ ਹਿਤੁ ਲਾਇਓ; ਜੋ ਕਾਮਿ ਨਹੀ. ਗਾਵਾਰੀ ॥੧॥

tin siau raach maach hit laaeo; jo kaam nahee. gaavaaree |1|

Punjabi

ਇਹ ਬੇ-ਸਮਝ ਬੰਦਾ ਉਨ੍ਹਾਂ ਨਾਲ ਘਿਉ-ਖਿਚੜੀ ਹੁੰਦਾ ਅਤੇ ਆਪਣੇਮਨ ਨੂੰ ਜੋੜਦਾ ਹੈ, ਜੋ ਉਸ ਦੇ ਕਿਸੇ ਕੰਮ ਨਹੀਂ ਆਉਣੇ।

Bhai Manmohan Singh (Shabad OS, CC BY-SA)

English

He is hand and glove with those who are of no use to him; the poor wretch is affectionately involved with them. ||1||

Dr. Sant Singh Khalsa (Shabad OS, CC BY-SA)
Ang 1216 · Line 2

ਹਉ ਨਾਹੀ. ਨਾਹੀ ਕਿਛੁ ਮੇਰਾ; ਨਾ ਹਮਰੋ ਬਸੁ ਚਾਰੀ ॥

hau naahee. naahee kichh meraa; naa hamaro bas chaaree |

Punjabi

ਮੈਂ ਕੁਝ ਨਹੀਂ, ਕੁਝ ਭੀ ਮੇਰਾ ਨਹੀਂ ਨਾਂ ਹੀ ਮੇਰੇ ਪੱਲੇ ਕੋਈ ਵਸ ਅਤੇ ਚਾਰਾ ਹੈ।

Bhai Manmohan Singh (Shabad OS, CC BY-SA)

English

I am nothing; nothing belongs to me. I have no power or control.

Dr. Sant Singh Khalsa (Shabad OS, CC BY-SA)
Ang 1216 · Line 3

ਕਰਨ ਕਰਾਵਨ ਨਾਨਕ ਕੇ ਪ੍ਰਭ; ਸੰਤਨ ਸੰਗਿ ਉਧਾਰੀ ॥੨॥੩੬॥੫੯॥

karan karaavan naanak ke prabh; santan sang udhaaree |2|36|59|

Punjabi

ਹੇ ਨਾਨਕ ਦੇ ਸੁਆਮੀ! ਕੇਵਲ ਤੂੰ ਹੀ ਕਰਨ ਵਾਲਾ ਅਤੇ ਕਰਾਉਣ ਵਾਲਾ ਹੈ ਅਤੇ ਸਤਿਸੰਗਤ ਦੇ ਰਾਹੀਂ ਤੂੰ ਪ੍ਰਾਣੀਆਂ ਦਾ ਪਾਰ ਉਤਾਰਾ ਕਰਦਾ ਹੈ।

Bhai Manmohan Singh (Shabad OS, CC BY-SA)

English

O Creator, Cause of causes, Lord God of Nanak, I am saved and redeemed in the Society of the Saints. ||2||36||59||

Dr. Sant Singh Khalsa (Shabad OS, CC BY-SA)
Ang 1216 · Line 4

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1216 · Line 5

ਮੋਹਨੀ ਮੋਹਤ ਰਹੈ; ਨ ਹੋਰੀ ॥

mohanee mohat rahai; na horee |

Punjabi

ਮਾਇਆ ਸਾਰਿਆਂ ਨੂੰ ਫਰੇਫਤਾ ਕਰੀ ਜਾਂਦੀ ਹੈ। ਰੋਕਣ ਦੁਆਰਾ, ਇਹ ਰੋਕੀ ਨਹੀਂ ਜਾ ਸਕਦੀ।

Bhai Manmohan Singh (Shabad OS, CC BY-SA)

English

The Great Enticer Maya keeps enticing, and cannot be stopped.

Dr. Sant Singh Khalsa (Shabad OS, CC BY-SA)
Ang 1216 · Line 6

ਸਾਧਿਕ ਸਿਧ ਸਗਲ ਕੀ ਪਿਆਰੀ; ਤੁਟੈ ਨ. ਕਾਹੂ ਤੋਰੀ ॥੧॥ ਰਹਾਉ ॥

saadhik sidh sagal kee piaaree; tuttai na. kaahoo toree |1| rahaau |

Punjabi

ਉਹ ਸਾਰਿਆਂ ਅਭਿਆਸੀਆਂ ਅਤੇ ਪੁਰਨ ਪੁਰਸ਼ਾ ਦੀ ਦਿਲਬਰ ਹੈ। ਕਿਸੇ ਜਣੇ ਦੇ ਪਰੇ ਹਟਾਉਣ ਦੁਆਰਾ, ਉਹ ਪਰੇ ਨਹੀਂ ਹਟਦੀ। ਠਹਿਰਾਉ।

Bhai Manmohan Singh (Shabad OS, CC BY-SA)

English

She is the Beloved of all the Siddhas and seekers; no one can fend her off. ||1||Pause||

Dr. Sant Singh Khalsa (Shabad OS, CC BY-SA)
Ang 1216 · Line 7

ਖਟੁ ਸਾਸਤ੍ਰ, ਉਚਰਤ ਰਸਨਾਗਰ; ਤੀਰਥ ਗਵਨ, ਨ ਥੋਰੀ ॥

khatt saasatr, ucharat rasanaagar; teerath gavan, na thoree |

Punjabi

ਭਾਵੇਂ ਪ੍ਰਾਣੀ ਆਪਣੀ ਜੀਭ ਨਾਲ ਛੇ ਸ਼ਾਸਤਰ ਉਚਾਰਨ ਕਰੇ ਅਤੇ ਧਰਮ ਅਸਥਾਨਾਂ ਦੀ ਯਾਤਰਾ ਭੀ ਕਰੇ ਤਾਂ ਭੀ ਉਸ ਦਾ ਦਾ ਅਸਰ ਘਟਦਾ ਨਹੀਂ।

Bhai Manmohan Singh (Shabad OS, CC BY-SA)

English

Reciting the six Shaastras and visiting sacred shrines of pilgrimage do not decrease her power.

Dr. Sant Singh Khalsa (Shabad OS, CC BY-SA)
Ang 1216 · Line 8

ਪੂਜਾ ਚਕ੍ਰ ਬਰਤ ਨੇਮ ਤਪੀਆ; ਊਹਾ ਗੈਲਿ. ਨ ਛੋਰੀ ॥੧॥

poojaa chakr barat nem tapeea; aoohaa gail. na chhoree |1|

Punjabi

ਉਪਾਸ਼ਨਾ, ਧਾਰਮਕ ਚਿੰਨ੍ਹ, ਉਪਹਾਸ, ਪ੍ਰਤੱਗਿਆ ਅਤੇ ਤਪੱਸਿਆ ਉਨ੍ਹਾਂ ਦੇ ਰਾਹੀਂ ਭੀ ਉਹ ਜੀਵ ਦਾ ਪਿੱਛਾ ਨਹੀਂ ਛੱਡਦੀ।

Bhai Manmohan Singh (Shabad OS, CC BY-SA)

English

Devotional worship, ceremonial religious marks, fasting, vows and penance - none of these will make her release her hold. ||1||

Dr. Sant Singh Khalsa (Shabad OS, CC BY-SA)
Ang 1216 · Line 9

ਅੰਧ ਕੂਪ ਮਹਿ, ਪਤਿਤ ਹੋਤ ਜਗੁ; ਸੰਤਹੁ. ਕਰਹੁ ਪਰਮ ਗਤਿ ਮੋਰੀ ॥

andh koop meh, patit hot jag; santahu. karahu param gat moree |

Punjabi

ਸੰਸਾਰੀ ਅੰਨ੍ਹੇ ਖੂਹ ਵਿੱਚ ਡਿੱਗ ਰਿਹਾ ਹੈ। ਹੇ ਸਾਧੂਓ! ਤੁਸੀਂ ਮੈਨੂੰ ਮੁਕਤੀ ਦਾ ਮਹਾਨ ਮਰਤਬਾ ਪਰਦਾਨ ਕਰੋ।

Bhai Manmohan Singh (Shabad OS, CC BY-SA)

English

The world has fallen into the deep dark pit. O Saints, please bless me with the supreme status of salvation.

Dr. Sant Singh Khalsa (Shabad OS, CC BY-SA)
Ang 1216 · Line 10

ਸਾਧਸੰਗਤਿ ਨਾਨਕੁ ਭਇਓ ਮੁਕਤਾ; ਦਰਸਨੁ ਪੇਖਤ ਭੋਰੀ ॥੨॥੩੭॥੬੦॥

saadhasangat naanak bheo mukataa; darasan pekhat bhoree |2|37|60|

Punjabi

ਇਕ ਮੁਹਤ ਭਰ ਨਹੀਂ ਭੀ ਸੁਆਮੀ ਦਾ ਦੀਦਾਰ ਦੇਖਣ ਦੁਆਰ, ਸਤਿਸੰਗਤ ਰਾਹੀਂ, ਨਾਨਕ ਮੁਕਤ ਹੋ ਗਿਆ ਹੈ।

Bhai Manmohan Singh (Shabad OS, CC BY-SA)

English

In the Saadh Sangat, the Company of the Holy, Nanak has been liberated, gazing upon the Blessed Vision of their Darshan, even for an instant. ||2||37||60||

Dr. Sant Singh Khalsa (Shabad OS, CC BY-SA)
Ang 1216 · Line 11

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1216 · Line 12

ਕਹਾ ਕਰਹਿ ਰੇ; ਖਾਟਿ ਖਾਟੁਲੀ ॥

kahaa kareh re; khaatt khaattulee |

Punjabi

ਖੱਟੀ ਖੱਟ ਕੇ ਤੂੰ ਕੀ ਕਰੇਗਾ, ਹੇ ਬੰਦੇ!

Bhai Manmohan Singh (Shabad OS, CC BY-SA)

English

Why are you working so hard to earn profits?

Dr. Sant Singh Khalsa (Shabad OS, CC BY-SA)
Ang 1216 · Line 13

ਪਵਨਿ ਅਫਾਰ, ਤੋਰ ਚਾਮਰੋ; ਅਤਿ ਜਜਰੀ ਤੇਰੀ ਰੇ ਮਾਟੁਲੀ ॥੧॥ ਰਹਾਉ ॥

pavan afaar, tor chaamaro; at jajaree teree re maattulee |1| rahaau |

Punjabi

ਹਵਾ ਨਾਲ ਭਰੀ, ਤੇਰੀ ਖੱਲ ਫੁੱਲੀ ਹੋਈ ਹੈ ਅਤੇ ਅਤਿਅੰਤ ਭੁਰਭਰੀ ਹੈ ਤੇਰੀ ਦੇਹਿ ਦੀ ਮਿੱਟੀ, ਹੇ ਬੰਦੇ! ਠਹਿਰਾਉ।

Bhai Manmohan Singh (Shabad OS, CC BY-SA)

English

You are puffed up like a bag of air, and your skin is very brittle. Your body has grown old and dusty. ||1||Pause||

Dr. Sant Singh Khalsa (Shabad OS, CC BY-SA)
Ang 1216 · Line 14

ਊਹੀ ਤੇ ਹਰਿਓ. ਊਹਾ ਲੇ ਧਰਿਓ; ਜੈਸੇ. ਬਾਸਾ ਮਾਸ ਦੇਤ ਝਾਟੁਲੀ ॥

aoohee te hario. aoohaa le dhario; jaise. baasaa maas det jhaattulee |

Punjabi

ਜਿਸ ਤਰ੍ਹਾਂ ਬਾਜ ਗੋਸ਼ਤ ਨੂੰ ਝਪਟਾ ਕਾਰ ਲੈ ਜਾਂਦਾ ਹੈ, ਏਸੇ ਤਰ੍ਹਾਂ ਹੀ ਤੂੰ ਪਦਾਰਥ ਨੂੰ ਏਥੋ ਖੋਹ ਓਥੇ ਜਾ ਧਰਦਾ ਹੈ।

Bhai Manmohan Singh (Shabad OS, CC BY-SA)

English

You move things from here to there, like the hawk swooping down on the flesh of its prey.

Dr. Sant Singh Khalsa (Shabad OS, CC BY-SA)
Ang 1216 · Line 15

ਦੇਵਨਹਾਰੁ ਬਿਸਾਰਿਓ ਅੰਧੁਲੇ; ਜਿਉ ਸਫਰੀ ਉਦਰੁ ਭਰੈ. ਬਹਿ ਹਾਟੁਲੀ ॥੧॥

devanahaar bisaario andhule; jiau safaree udar bharai. beh haattulee |1|

Punjabi

ਹੇ ਅੰਨ੍ਹੇ ਇਨਸਾਨ! ਤੂੰ ਆਪਣੇ ਦਾਤਾਰ ਪ੍ਰਭੂ ਨੂੰ ਭੁਲਾ ਛਡਿਆ ਹੈ ਅਤੇ ਹੱਟੀ ਉਤੇ ਬੈਠੇ ਮੁਸਾਫਰ ਦੀ ਤਰ੍ਹਾਂ ਆਪਣੇ ਢਿੱਡ ਨੂੰ ਭਰਦਾ ਹੈ।

Bhai Manmohan Singh (Shabad OS, CC BY-SA)

English

You are blind - you have forgotten the Great Giver. You fill your belly like a traveller at an inn. ||1||

Dr. Sant Singh Khalsa (Shabad OS, CC BY-SA)
Ang 1216 · Line 16

ਸਾਦ ਬਿਕਾਰ. ਬਿਕਾਰ ਝੂਠ ਰਸ; ਜਹ ਜਾਨੋ ਤਹ ਭੀਰ ਬਾਟੁਲੀ ॥

saad bikaar. bikaar jhootth ras; jeh jaano teh bheer baattulee |

Punjabi

ਤੂੰ ਬੇਕਾਰ ਪਾਪਾਂ ਦੀਆਂ ਕੂੜੀਆਂ ਖੁਸ਼ੀਆਂ ਦੇ ਸੁਆਦ ਅੰਦਰ ਗਲਤਾਨ ਹੈ। ਤੰਗ ਹੈ ਰਸਤਾ ਜਿਥੇ ਤੂੰ ਜਾਣਾ ਹੈ।

Bhai Manmohan Singh (Shabad OS, CC BY-SA)

English

You are entangled in the taste of false pleasures and corrupt sins; the path which you have to take is very narrow.

Dr. Sant Singh Khalsa (Shabad OS, CC BY-SA)
Ang 1216 · Line 17

ਕਹੁ ਨਾਨਕ. ਸਮਝੁ ਰੇ ਇਆਨੇ; ਆਜੁ ਕਾਲਿ ਖੁਲੑੈ ਤੇਰੀ ਗਾਂਠੁਲੀ ॥੨॥੩੮॥੬੧॥

kahu naanak. samajh re eaane; aaj kaal khulai teree gaantthulee |2|38|61|

Punjabi

ਗੁਰੂ ਜੀ ਆਖਦੇ ਹਨ, ਤੂੰ ਆਪਣੇ ਆਪ ਨੂੰ ਸੁਧਾਰ, ਹੇ ਬੇਸਮਝ ਬੰਦੇ! ਅੱਜ ਜਾ ਭਲਕੇ, ਤੇਰੇ ਜੀਵਨ ਦੀ ਗੰਢ ਖੁਲ੍ਹ ਜਾਏਗੀ।

Bhai Manmohan Singh (Shabad OS, CC BY-SA)

English

Says Nanak: figure it out, you ignorant fool! Today or tomorrow, the knot will be untied! ||2||38||61||

Dr. Sant Singh Khalsa (Shabad OS, CC BY-SA)
Ang 1216 · Line 18

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1216 · Line 19

ਗੁਰ ਜੀਉ; ਸੰਗਿ ਤੁਹਾਰੈ ਜਾਨਿਓ ॥

gur jeeo; sang tuhaarai jaanio |

Punjabi

ਹੇ ਪੂਜਯ ਗੁਰਦੇਵ ਤੇਰੀ ਸੰਗਤ ਰਾਹੀਂ ਮੈਂ ਆਪਣੇ ਪ੍ਰਭੂ ਨੂੰ ਅਨੁਭਵ ਕਰ ਲਿਆ ਹੈ।

Bhai Manmohan Singh (Shabad OS, CC BY-SA)

English

O Dear Guru, by associating with You, I have come to know the Lord.

Dr. Sant Singh Khalsa (Shabad OS, CC BY-SA)
Ang 1216 · Line 20

ਕੋਟਿ ਜੋਧ. ਉਆ ਕੀ ਬਾਤ, ਨ ਪੁਛੀਐ; ਤਾਂ ਦਰਗਹ ਭੀ ਮਾਨਿਓ ॥੧॥ ਰਹਾਉ ॥

kott jodh. uaa kee baat, na puchheeai; taan daragah bhee maanio |1| rahaau |

Punjabi

ਉਥੇ ਪ੍ਰਭੂ ਦੇ ਦਰਬਾਰ ਅੰਦਰ ਕ੍ਰੋੜਾ ਹੀ ਯੋਧੇ ਹਨ। ਉਥੇ ਉਲ੍ਹਾਂ ਦੀ ਕੋਈ ਪਰਵਾਹ ਨਹੀਂ ਕਰਦਾ, ਪ੍ਰੰਤੂ ਉਥੇ ਭੀ ਮੇਰੀ ਇੱਜ਼ਤ ਆਬਰੂ ਹੁੰਦੀ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

There are millions of heroes, and no one pays any attention to them, but in the Court of the Lord, I am honored and respected. ||1||Pause||

Dr. Sant Singh Khalsa (Shabad OS, CC BY-SA)
Ang 1216 · Line 21

ਕਵਨ ਮੂਲੁ. ਪ੍ਰਾਨੀ ਕਾ ਕਹੀਐ; ਕਵਨ ਰੂਪੁ ਦ੍ਰਿਸਟਾਨਿਓ ॥

kavan mool. praanee kaa kaheeai; kavan roop drisattaanio |

Punjabi

ਬੰਦੇ ਦਾ ਮੁੱਢ ਕੀ ਆਖਿਆ ਜਾਂਦਾ ਹੈ। ਉਹ ਹੁਣ ਕਿੰਨਾ ਸੁੰਦਰ ਦਿੱਸਦਾ ਹੈ?

Bhai Manmohan Singh (Shabad OS, CC BY-SA)

English

What is the origin of the human beings? How beautiful they are!

Dr. Sant Singh Khalsa (Shabad OS, CC BY-SA)
Ang 1216 · Line 22

ਜੋਤਿ ਪ੍ਰਗਾਸ ਭਈ ਮਾਟੀ ਸੰਗਿ; ਦੁਲਭ ਦੇਹ ਬਖਾਨਿਓ ॥੧॥

jot pragaas bhee maattee sang; dulabh deh bakhaanio |1|

Punjabi

ਪ੍ਰੰਤੂ ਜਦ ਹਰੀ ਆਪਣਾ ਨੂਰ ਮਿੱਟੀ ਵਿੱਚ ਪਰਗਟ ਕਰ ਦਿੰਦਾ ਹੈ, ਅਮੋਲਕ ਕਹੀ ਜਾਂਦੀ ਹੈ ਕਾਇਆ।

Bhai Manmohan Singh (Shabad OS, CC BY-SA)

English

When God infuses His Light into clay, the human body is judged to be precious. ||1||

Dr. Sant Singh Khalsa (Shabad OS, CC BY-SA)
Ang 1216 · Line 23

ਤੁਮ ਤੇ ਸੇਵ. ਤੁਮ ਤੇ ਜਪ ਤਾਪਾ; ਤੁਮ ਤੇ. ਤਤੁ ਪਛਾਨਿਓ ॥

tum te sev. tum te jap taapaa; tum te. tat pachhaanio |

Punjabi

ਤੇਰੇ ਪਾਸੋ, ਹੇ ਗੁਰਦੇਵ! ਮੈਂ ਪ੍ਰਭੂ ਦੀ ਸੇਵਾ, ਬੰਦਗੀ ਤੇ ਟਹਿਲ ਕਰਨੀ ਸਿੱਖੀ ਹੈ ਅਤੇ ਤੇਰੇ ਕੋਲੋ ਹੀ ਉਸ ਦੀ ਅਸਲੀਅਤ ਅਨੁਭਵ ਕੀਤੀ ਹੈ।

Bhai Manmohan Singh (Shabad OS, CC BY-SA)

English

From You, I have learned to serve; from You, I have learned to chant and meditate; from You, I have realized the essence of reality.

Dr. Sant Singh Khalsa (Shabad OS, CC BY-SA)
Ang 1216 · Line 24

ਕਰੁ ਮਸਤਕਿ ਧਰਿ. ਕਟੀ ਜੇਵਰੀ; ਨਾਨਕ ਦਾਸ ਦਸਾਨਿਓ ॥੨॥੩੯॥੬੨॥

kar masatak dhar. kattee jevaree; naanak daas dasaanio |2|39|62|

Punjabi

ਹੇ ਨਾਨਕ! ਆਪਣਾ ਹੱਥ ਮੇਰੇ ਮੱਥੇ ਉਤੇ ਰਖ ਕੇ ਗੁਰਾਂ ਨੇ ਮੇਰੇ ਬੰਧਨ ਕਟ ਦਿੱਤੇ ਹਨ ਅਤੇ ਮੈਨੂੰ ਪ੍ਰਭੂ ਦੇ ਗੋਲਿਆਂ ਦਾ ਗੋਲਾ ਬਣਾ ਦਿੱਤਾ ਹੈ।

Bhai Manmohan Singh (Shabad OS, CC BY-SA)

English

Placing His Hand on my forehead, He has cut away the bonds which held me; O Nanak, I am the slave of His slaves. ||2||39||62||

Dr. Sant Singh Khalsa (Shabad OS, CC BY-SA)
Ang 1216 · Line 25

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1216 · Line 26

ਹਰਿ ਹਰਿ ਦੀਓ. ਸੇਵਕ ਕਉ ਨਾਮ ॥

har har deeo. sevak kau naam |

Punjabi

ਸੁਆਮੀ ਵਾਹਿਗੁਰੂ ਨੇ ਆਪਣੇ ਨਫਰ ਨੂੰ ਆਪਣਾ ਨਾਮ ਬਖਸ਼ਿਆ ਹੈ;

Bhai Manmohan Singh (Shabad OS, CC BY-SA)

English

The Lord has blessed His servant with His Name.

Dr. Sant Singh Khalsa (Shabad OS, CC BY-SA)
Ang 1216 · Line 27

ਮਾਨਸੁ ਕਾ ਕੋ ਬਪੁਰੋ ਭਾਈ; ਜਾ ਕੋ ਰਾਖਾ ਰਾਮ ॥੧॥ ਰਹਾਉ ॥

maanas kaa ko bapuro bhaaee; jaa ko raakhaa raam |1| rahaau |

Punjabi

ਉਸ ਇਨਸਾਨ ਕੋਈ ਕੀ ਕਰ ਸਕਦਾ ਹੈ; ਜਿਸ ਦਾ ਰਖਵਾਲਾ ਪ੍ਰਭੂ ਹੈ, ਹੇ ਗਰੀਬ ਵੀਰ! ਠਹਿਰਾਉ।

Bhai Manmohan Singh (Shabad OS, CC BY-SA)

English

What can any poor mortal do to someone who has the Lord as his Savior and Protector? ||1||Pause||

Dr. Sant Singh Khalsa (Shabad OS, CC BY-SA)
Ang 1216 · Line 28

ਆਪਿ ਮਹਾ ਜਨੁ, ਆਪੇ ਪੰਚਾ; ਆਪਿ ਸੇਵਕ ਕੈ ਕਾਮ ॥

aap mahaa jan, aape panchaa; aap sevak kai kaam |

Punjabi

ਸਾਹਿਬ ਖੁਦ ਵੱਡਾ ਪੁਰਖ ਹੈ, ਖੁਦ ਹੀ ਆਗੂ, ਅਤੇ ਖੁਦ ਹੀ ਆਪਣੇ ਟਹਿਲੂਏ ਦੇ ਕਾਰਜ ਰਾਸ ਕਰਦਾ ਹੈ।

Bhai Manmohan Singh (Shabad OS, CC BY-SA)

English

He Himself is the Great Being; He Himself is the Leader. He Himself accomplishes the tasks of His servant.

Dr. Sant Singh Khalsa (Shabad OS, CC BY-SA)
Ang 1216 · Line 29

ਆਪੇ ਸਗਲੇ ਦੂਤ ਬਿਦਾਰੇ; ਠਾਕੁਰ ਅੰਤਰਜਾਮ ॥੧॥

aape sagale doot bidaare; tthaakur antarajaam |1|

Punjabi

ਦਿਲਾਂ ਦੀਆਂ ਜਾਣਨਹਾਰ ਸੁਆਮੀ ਆਪ ਹੀ ਸਾਰਿਆਂ ਭੂਤਨਿਆਂ ਨੂੰ ਨਸ਼ਟ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

Our Lord and Master destroys all demons; He is the Inner-knower, the Searcher of hearts. ||1||

Dr. Sant Singh Khalsa (Shabad OS, CC BY-SA)
Ang 1216 · Line 30

ਆਪੇ ਪਤਿ ਰਾਖੀ ਸੇਵਕ ਕੀ; ਆਪਿ ਕੀਓ ਬੰਧਾਨ ॥

aape pat raakhee sevak kee; aap keeo bandhaan |

Punjabi

ਵਾਹਿਗੁਰੂ ਖੁਦ ਆਪਣੇ ਗੋਲੇ ਦੀ ਇੱਜ਼ਤ ਰੱਖਦਾ ਹੈ ਅਤੇ ਖੁਦ ਹੀ ਉਸ ਨੂੰ ਅਸਥਿਰਤਾ ਪਰਦਾਨ ਕਰਦਾ ਹੈ।

Bhai Manmohan Singh (Shabad OS, CC BY-SA)

English

He Himself saves the honor of His servants; He Himself blesses them with stability.

Dr. Sant Singh Khalsa (Shabad OS, CC BY-SA)
Ang 1216 · Line 31

ਆਦਿ ਜੁਗਾਦਿ ਸੇਵਕ ਕੀ ਰਾਖੈ; ਨਾਨਕ ਕੋ ਪ੍ਰਭੁ ਜਾਨ ॥੨॥੪੦॥੬੩॥

aad jugaad sevak kee raakhai; naanak ko prabh jaan |2|40|63|

Punjabi

ਐਨ ਆਰੰਭ ਅਤੇ ਯੁਗਾਂ ਦੇ ਆਰੰਭ ਤੋਂ ਸੁਆਮੀ ਆਪਣੇ ਗੋਲਿਆਂ ਦੀ ਇੱਜ਼ਤ ਆਬਰੂ ਬਚਾਉਂਦਾ ਰਿਹਾ ਹੈ। ਹੇ ਨਾਨਕ! ਕੋਈ ਵਿਰਲਾ ਜਣਾ ਹੀ ਸੁਆਮੀ ਨੂੰ ਜਾਣਦਾ ਹੈ।

Bhai Manmohan Singh (Shabad OS, CC BY-SA)

English

From the very beginning of time, and throughout the ages, He saves His servants. O Nanak, how rare is the person who knows God. ||2||40||63||

Dr. Sant Singh Khalsa (Shabad OS, CC BY-SA)
Ang 1216 · Line 32

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1216 · Line 33

ਤੂ ਮੇਰੇ ਮੀਤ ਸਖਾ; ਹਰਿ ਪ੍ਰਾਨ ॥

too mere meet sakhaa; har praan |

Punjabi

ਮੇਰੇ ਵਾਹਿਗੁਰੂ, ਤੂੰ ਮੇਰਾ ਮਿੱਤਰ, ਸਾਥੀ ਅਤੇ ਜਿੰਦ-ਜਾਨ ਹੈ।

Bhai Manmohan Singh (Shabad OS, CC BY-SA)

English

O Lord, You are my Best Friend, my Companion, my Breath of Life.

Dr. Sant Singh Khalsa (Shabad OS, CC BY-SA)
Ang 1216 · Line 34

ਮਨੁ ਧਨੁ ਜੀਉ ਪਿੰਡੁ ਸਭੁ ਤੁਮਰਾ; ਇਹੁ ਤਨੁ ਸੀਤੋ ਤੁਮਰੈ ਧਾਨ ॥੧॥ ਰਹਾਉ ॥

man dhan jeeo pindd sabh tumaraa; ihu tan seeto tumarai dhaan |1| rahaau |

Punjabi

ਮੇਰੀ ਆਤਮਾ, ਦੌਲਤ, ਜਿੰਦਗੀ ਅਤੇ ਦੇਹਿ ਸਮੂਹ ਤੇਰੀ ਮਲਕੀਅਤ ਹਨ। ਮੇਰਾ ਇਹ ਸਰੀਰ ਤੇਰੇ ਸਿਮਰਨ ਅੰਦਰ ਸੀਤਾ ਹੋਇਆ ਹੈ, ਹੇ ਸੁਆਮੀ! ਠਹਿਰਾਉ।

Bhai Manmohan Singh (Shabad OS, CC BY-SA)

English

My mind, wealth, body and soul are all Yours; this body is sewn together by Your Blessing. ||1||Pause||

Dr. Sant Singh Khalsa (Shabad OS, CC BY-SA)
Ang 1216 · Line 35

ਤੁਮ ਹੀ ਦੀਏ ਅਨਿਕ ਪ੍ਰਕਾਰਾ; ਤੁਮ ਹੀ ਦੀਏ ਮਾਨ ॥

tum hee dee anik prakaaraa; tum hee dee maan |

Punjabi

ਤੂੰ ਮੈਂਨੂੰ ਅਨੇਕਾ ਕਿਸਮਾਂ ਦੀਆਂ ਦਾਤਾ ਦਿੱਤੀਆਂ ਹਨ ਅਤੇ ਤੂੰ ਹੀ ਮੈਨੂੰ ਇੱਜ਼ਤ-ਆਬਰੂ ਬਖ਼ਸ਼ੀ ਹੈ।

Bhai Manmohan Singh (Shabad OS, CC BY-SA)

English

You have blessed me with all sorts of gifts; you have blessed me with honor and respect.

Dr. Sant Singh Khalsa (Shabad OS, CC BY-SA)
Ang 1216 · Line 36

ਸਦਾ ਸਦਾ ਤੁਮ ਹੀ ਪਤਿ ਰਾਖਹੁ; ਅੰਤਰਜਾਮੀ ਜਾਨ ॥੧॥

sadaa sadaa tum hee pat raakhahu; antarajaamee jaan |1|

Punjabi

ਹੇ ਦਿਲਾਂ ਦੀਆਂ ਜਾਣਨਹਾਰ ਮੇਰੇ ਸਰਬਗ ਸੁਆਮੀ! ਹਮੇਸ਼ਾ, ਹਮੇਸ਼ਾਂ ਹੀ ਤੂੰ ਮੇਰੀ ਇੱਜ਼ਤ-ਆਬਰੂ ਰਖਦਾ ਹੈ।

Bhai Manmohan Singh (Shabad OS, CC BY-SA)

English

Forever and ever, You preserve my honor, O Inner-knower, O Searcher of hearts. ||1||

Dr. Sant Singh Khalsa (Shabad OS, CC BY-SA)