Ekam
Guru Granth Sahib

Ang 1217

Ang 1217 · Line 1

ਜਿਨ ਸੰਤਨ ਜਾਨਿਆ, ਤੂ ਠਾਕੁਰ; ਤੇ ਆਏ ਪਰਵਾਨ ॥

jin santan jaaniaa, too tthaakur; te aae paravaan |

Punjabi

ਜਿਹੜੇ ਸਾਧੂ ਤੈਨੂੰ ਜਾਣਦੇ ਹਨ, ਮੇਰੇ ਹੇ ਪ੍ਰਭੂ! ਪ੍ਰਮਾਣੀਕ ਹੈ ਉਹਨਾਂ ਦਾ ਇਸ ਜੱਗ ਵਿੱਚ ਆਗਮਨ।

Bhai Manmohan Singh (Shabad OS, CC BY-SA)

English

Those Saints who know You, O Lord and Master - blessed and approved is their coming into the world.

Dr. Sant Singh Khalsa (Shabad OS, CC BY-SA)
Ang 1217 · Line 2

ਜਨ ਕਾ ਸੰਗੁ. ਪਾਈਐ ਵਡਭਾਗੀ; ਨਾਨਕ ਸੰਤਨ ਕੈ ਕੁਰਬਾਨ ॥੨॥੪੧॥੬੪॥

jan kaa sang. paaeeai vaddabhaagee; naanak santan kai kurabaan |2|41|64|

Punjabi

ਪਰਮ ਚੰਗੇ ਨਸੀਬਾਂ ਰਾਹੀਂ ਵਾਹਿਗੁਰੂ ਦੇ ਗੋਲੇ ਦੀ ਸੰਗਤ ਪਰਾਪਤ ਹੁੰਦੀ ਹੈ। ਸਾਧੂਆਂ ਉਤੋਂ ਨਾਨਕ ਬਲਿਹਾਰਨੇ ਜਾਂਦਾ ਹੈ।

Bhai Manmohan Singh (Shabad OS, CC BY-SA)

English

The Congregation of those humble beings is obtained by great good fortune; Nanak is a sacrifice to the Saints. ||2||41||64||

Dr. Sant Singh Khalsa (Shabad OS, CC BY-SA)
Ang 1217 · Line 3

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1217 · Line 4

ਕਰਹੁ ਗਤਿ. ਦਇਆਲ ਸੰਤਹੁ, ਮੋਰੀ ॥

karahu gat. deaal santahu, moree |

Punjabi

ਤੂੰ ਮੇਰੀ ਕਲਿਆਣ ਕਰ, ਹੇ ਮਿਹਰਬਾਨ ਸਾਧੂ!

Bhai Manmohan Singh (Shabad OS, CC BY-SA)

English

Save me, O Merciful Saint!

Dr. Sant Singh Khalsa (Shabad OS, CC BY-SA)
Ang 1217 · Line 5

ਤੁਮ ਸਮਰਥ ਕਾਰਨ ਕਰਨਾ; ਤੂਟੀ. ਤੁਮ ਹੀ ਜੋਰੀ ॥੧॥ ਰਹਾਉ ॥

tum samarath kaaran karanaa; toottee. tum hee joree |1| rahaau |

Punjabi

ਤੂੰ ਸਾਰੇ ਕੰਮ ਕਰਨ ਨੂੰ ਸ਼ਰਬ-ਸ਼ਕਤੀਵਾਨ ਹੈ। ਮੈ ਵਿਛੜੇ ਹੋਏ ਨੂੰ ਕੇਵਲ ਤੂੰ ਹੀ ਵਾਹਿਗੁਰੂ ਨਾਲ ਮਿਲਾਇਆ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

You are the All-powerful Cause of causes. You have ended my separation, and joined me with God. ||1||Pause||

Dr. Sant Singh Khalsa (Shabad OS, CC BY-SA)
Ang 1217 · Line 6

ਜਨਮ ਜਨਮ ਕੇ, ਬਿਖਈ ਤੁਮ ਤਾਰੇ; ਸੁਮਤਿ ਸੰਗਿ ਤੁਮਾਰੈ ਪਾਈ ॥

janam janam ke, bikhee tum taare; sumat sang tumaarai paaee |

Punjabi

ਤੂੰ ਕ੍ਰੋੜਾ ਹੀ ਜਨਮਾਂ ਦੇ ਪਾਪੀਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ ਅਤੇ ਤੇਰੀ ਸੰਗਤ ਰਾਹੀਂ ਉਹਨਾਂ ਨੂੰ ਸਰੇਸ਼ਟ ਸਮਝ ਪਰਾਪਤ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

You save us from the corruption and sins of countless incarnations; associating with You, we obtain sublime understanding.

Dr. Sant Singh Khalsa (Shabad OS, CC BY-SA)
Ang 1217 · Line 7

ਅਨਿਕ ਜੋਨਿ ਭ੍ਰਮਤੇ, ਪ੍ਰਭ ਬਿਸਰਤ; ਸਾਸਿ ਸਾਸਿ ਹਰਿ ਗਾਈ ॥੧॥

anik jon bhramate, prabh bisarat; saas saas har gaaee |1|

Punjabi

ਸੁਆਮੀ ਨੂੰ ਭੁਲਾ ਕੇ ਉਨ੍ਹਾਂ ਨੇ ਅਨੇਕਾਂ ਜੂਨੀਆਂ ਅੰਦਰ ਟਕਰਾ ਮਾਰੀਆਂ ਸਨ ਅਤੇ ਹੁਣ ਸਾਧੂ ਦੀ ਦਇਆ ਦੁਆਰਾ, ਉਹ ਆਪਣੇ ਹਰ ਸਾਹ ਨਾਲ ਹਰੀ ਦਾ ਜੱਸ ਗਾਉਂਦੇ ਹਨ।

Bhai Manmohan Singh (Shabad OS, CC BY-SA)

English

Forgetting God, we wandered through countless incarnations; with each and every breath, we sing the Lord's Praises. ||1||

Dr. Sant Singh Khalsa (Shabad OS, CC BY-SA)
Ang 1217 · Line 8

ਜੋ ਜੋ ਸੰਗਿ ਮਿਲੇ ਸਾਧੂ ਕੈ; ਤੇ ਤੇ ਪਤਿਤ. ਪੁਨੀਤਾ ॥

jo jo sang mile saadhoo kai; te te patit. puneetaa |

Punjabi

ਜਿਹੜੇ ਭੀ ਪਾਪੀ ਸੰਤ ਦੇ ਨਾਲ ਮਿਲਦੇ ਹਨ, ਉਹ ਸਾਰੇ ਹੀ ਪਵਿੱਤ੍ਰ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

Whoever meets with the Holy Saints - those sinners are sanctified.

Dr. Sant Singh Khalsa (Shabad OS, CC BY-SA)
Ang 1217 · Line 9

ਕਹੁ ਨਾਨਕ ਜਾ ਕੇ ਵਡਭਾਗਾ; ਤਿਨਿ ਜਨਮੁ ਪਦਾਰਥੁ ਜੀਤਾ ॥੨॥੪੨॥੬੫॥

kahu naanak jaa ke vaddabhaagaa; tin janam padaarath jeetaa |2|42|65|

Punjabi

ਗੁਰੂ ਜੀ ਆਖਦੇ ਹਨ, ਜਿਨ੍ਰਾਂ ਦੀ ਪਰਮ ਸਰੇਸ਼ਟ ਪਰਾਲਭਧ ਹੈ, ਉਹ ਅਮੋਲਕ ਮਨੁੱਸ਼ੀ ਜੀਵਨ ਨੂੰ ਜਿੱਤ ਲੈਂਦੇ ਹਨ।

Bhai Manmohan Singh (Shabad OS, CC BY-SA)

English

Says Nanak, those who have such high destiny, win this invaluable human life. ||2||42||65||

Dr. Sant Singh Khalsa (Shabad OS, CC BY-SA)
Ang 1217 · Line 10

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1217 · Line 11

ਠਾਕੁਰ; ਬਿਨਤੀ ਕਰਨ ਜਨੁ ਆਇਓ ॥

tthaakur; binatee karan jan aaeo |

Punjabi

ਮੇਰੇ ਸੁਆਮੀ ਤੇਰਾ ਗੁਮਾਸ਼ਤਾ ਇਕ ਪ੍ਰਾਰਥਨਾ ਕਰਨ ਨਹੀਂ ਆਇਆ ਹੈ।

Bhai Manmohan Singh (Shabad OS, CC BY-SA)

English

O my Lord and Master, Your humble servant has come to offer this prayer.

Dr. Sant Singh Khalsa (Shabad OS, CC BY-SA)
Ang 1217 · Line 12

ਸਰਬ ਸੂਖ ਆਨੰਦ ਸਹਜ ਰਸ; ਸੁਨਤ ਤੁਹਾਰੋ ਨਾਇਓ ॥੧॥ ਰਹਾਉ ॥

sarab sookh aanand sehaj ras; sunat tuhaaro naaeo |1| rahaau |

Punjabi

ਤੇਰੇ ਨਾਮ ਨੂੰ ਸ੍ਰਵਣ ਕਰਨ ਦੁਆਰਾ, ਮੈਨੂੰ ਸਾਰੇ ਆਰਾਮ, ਖੁਸ਼ੀਆਂ ਬੈਕੁੰਠੀ ਅਨੰਦ, ਤੇ ਸੁਆਦ ਪਰਾਪਤ ਹੋ ਜਾਂਦੇ ਹਨ। ਠਹਿਰਾਉ।

Bhai Manmohan Singh (Shabad OS, CC BY-SA)

English

Hearing Your Name, I am blessed with total peace, bliss, poise and pleasure. ||1||Pause||

Dr. Sant Singh Khalsa (Shabad OS, CC BY-SA)
Ang 1217 · Line 13

ਕ੍ਰਿਪਾ ਨਿਧਾਨ ਸੂਖ ਕੇ ਸਾਗਰ; ਜਸੁ ਸਭ ਮਹਿ ਜਾ ਕੋ ਛਾਇਓ ॥

kripaa nidhaan sookh ke saagar; jas sabh meh jaa ko chhaaeo |

Punjabi

ਰਹਿਮਤ ਦਾ ਖ਼ਜ਼ਾਨਾ ਅਤੇ ਆਰਾਮ ਦਾ ਸਮੁੰਦਰ ਹੇ ਸੁਆਮੀ, ਜਿਸ ਦੀ ਕੀਰਤੀ ਸਾਰਿਆਂ ਅੰਦਰ ਫੈਲੀ ਹੋਈ ਹੈ।

Bhai Manmohan Singh (Shabad OS, CC BY-SA)

English

The Treasure of Mercy, the Ocean of Peace - His Praises are diffused everywhere.

Dr. Sant Singh Khalsa (Shabad OS, CC BY-SA)
Ang 1217 · Line 14

ਸੰਤਸੰਗਿ ਰੰਗ ਤੁਮ ਕੀਏ; ਅਪਨਾ ਆਪੁ ਦ੍ਰਿਸਟਾਇਓ ॥੧॥

santasang rang tum kee; apanaa aap drisattaaeo |1|

Punjabi

ਤੂੰ ਹੇ ਸੁਆਮੀ! ਆਪਣੇ ਸਾਧੂਆਂ ਨਾਲ ਅਨੰਦ ਮਾਣਦਾ ਹੈ ਅਤੇ ਆਪਣੇ ਆਪ ਨੂੰ ਉਨ੍ਹਾਂ ਉਤੇ ਜਾਹਰ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

O Lord, You celebrate in the Society of the Saints; You reveal Yourself to them. ||1||

Dr. Sant Singh Khalsa (Shabad OS, CC BY-SA)
Ang 1217 · Line 15

ਨੈਨਹੁ ਸੰਗਿ, ਸੰਤਨ ਕੀ ਸੇਵਾ; ਚਰਨ ਝਾਰੀ ਕੇਸਾਇਓ ॥

nainahu sang, santan kee sevaa; charan jhaaree kesaaeo |

Punjabi

ਆਪਣੀਆਂ ਅੱਖਾਂ ਨਾਲ ਮੈਂ ਸਾਧੂਆਂ ਨੂੰ ਵੇਖਦਾ ਅਤੇ ਆਪਣੇ ਆਪ ਨੂੰ ਉਨ੍ਹਾਂ ਦੀ ਟਹਿਲ ਦੇ ਸਮਰਪਨ ਕਰਦਾ ਹਾਂ ਤੇ ਆਪਣਿਆਂ ਕੇਸਾਂ ਨਾਲ ਮੈਂ ਉਹਨਾਂ ਦੇ ਪੈਰ ਸਾਫ ਕਰਦਾ ਹਾਂ।

Bhai Manmohan Singh (Shabad OS, CC BY-SA)

English

With my eyes I see the Saints, and dedicate myself to serving them; I wash their feet with my hair.

Dr. Sant Singh Khalsa (Shabad OS, CC BY-SA)
Ang 1217 · Line 16

ਆਠ ਪਹਰ ਦਰਸਨੁ ਸੰਤਨ ਕਾ; ਸੁਖੁ ਨਾਨਕ ਇਹੁ ਪਾਇਓ ॥੨॥੪੩॥੬੬॥

aatth pehar darasan santan kaa; sukh naanak ihu paaeo |2|43|66|

Punjabi

ਅਠੇ ਪਹਿਰ ਹੀ ਮੈਂ ਸਾਧੂਆਂ ਦਾ ਦੀਦਾਰ ਵੇਖਦਾ ਹਾਂ। ਇਹ ਹੈ ਖੁਸ਼ੀ, ਜਿਹੜੀ ਨਾਨਕ ਨੂੰ ਪਰਾਪਤ ਹੋਈ ਹੈ।

Bhai Manmohan Singh (Shabad OS, CC BY-SA)

English

Twenty-four hours a day, I gaze upon the Blessed Vision, the Darshan of the Saints; this is the peace and comfort which Nanak has received. ||2||43||66||

Dr. Sant Singh Khalsa (Shabad OS, CC BY-SA)
Ang 1217 · Line 17

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1217 · Line 18

ਜਾ ਕੀ; ਰਾਮ ਨਾਮ ਲਿਵ ਲਾਗੀ ॥

jaa kee; raam naam liv laagee |

Punjabi

ਜਿਸ ਦਾ ਪ੍ਰਭੂ ਦੇ ਨਾਮ ਨਾਲ ਪਿਆਰ ਹੈ,

Bhai Manmohan Singh (Shabad OS, CC BY-SA)

English

One who is lovingly absorbed in the Lord's Name

Dr. Sant Singh Khalsa (Shabad OS, CC BY-SA)
Ang 1217 · Line 19

ਸਜਨੁ ਸੁਰਿਦਾ ਸੁਹੇਲਾ ਸਹਜੇ; ਸੋ ਕਹੀਐ ਬਡਭਾਗੀ ॥੧॥ ਰਹਾਉ ॥

sajan suridaa suhelaa sahaje; so kaheeai baddabhaagee |1| rahaau |

Punjabi

ਉਹ ਸਰੇਸ਼ਟ-ਦਿਲ ਵਾਲਾ ਮਿੱਤ੍ਰ ਹੈ, ਜੋ ਸੁਖੈਨ ਹੀ ਸ਼ਸ਼ੋਭਤ ਹੋ ਜਾਂਦਾ ਹੈ; ਉਹ ਪਰਮ ਚੰਗੇ ਨਸੀਬਾ ਵਾਲਾ ਆਖਿਆ ਜਾਂਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

is a good-hearted friend, intuitively embellished with happiness. He is said to be blessed and fortunate. ||1||Pause||

Dr. Sant Singh Khalsa (Shabad OS, CC BY-SA)
Ang 1217 · Line 20

ਰਹਿਤ ਬਿਕਾਰ ਅਲਪ ਮਾਇਆ ਤੇ; ਅਹੰਬੁਧਿ ਬਿਖੁ ਤਿਆਗੀ ॥

rahit bikaar alap maaeaa te; ahanbudh bikh tiaagee |

Punjabi

ਉਹ ਪਾਪਾਂ ਤੋਂ ਬਿਨਾਂ ਤੇ ਧਨ ਦੌਲਤ ਤੋਂ ਨਿਰਲੇਪ ਹੈ ਅਤੇ ਉਹ ਹੰਕਾਰੀ ਮਤ ਦੀ ਜ਼ਹਿਰ ਨੂੰ ਛੱਡ ਦਿੰਦਾ ਹੈ।

Bhai Manmohan Singh (Shabad OS, CC BY-SA)

English

He is rid of sin and corruption, and detached from Maya; he has renounced the poison of egotistical intellect.

Dr. Sant Singh Khalsa (Shabad OS, CC BY-SA)
Ang 1217 · Line 21

ਦਰਸ ਪਿਆਸ ਆਸ ਏਕਹਿ ਕੀ; ਟੇਕ ਹੀਐਂ ਪ੍ਰਿਅ ਪਾਗੀ ॥੧॥

daras piaas aas ekeh kee; ttek heeain pria paagee |1|

Punjabi

ਉਸ ਨੂੰ ਪ੍ਰਭੂ ਦੇ ਦੀਦਾਰ ਦੀ ਤਰੇਹ ਹੈ ਅਤੇ ਕੇਵਲ ਇਕ ਹੀ ਹੀ ਓਟ ਹੈ। ਵੁਸ ਦੇ ਹਿਰਦੇ ਅੰਦਰ ਆਪਣੇ ਪ੍ਰੀਤਮ ਦੇ ਪੈਰਾ ਦਾ ਹੀ ਆਸਰਾ ਹੈ।

Bhai Manmohan Singh (Shabad OS, CC BY-SA)

English

He thirsts for the Blessed Vision of the Lord's Darshan, and he places his hopes in the One Lord alone. The Feet of his Beloved are the Support of his heart. ||1||

Dr. Sant Singh Khalsa (Shabad OS, CC BY-SA)
Ang 1217 · Line 22

ਅਚਿੰਤ ਸੋਇ ਜਾਗਨੁ ਉਠਿ ਬੈਸਨੁ; ਅਚਿੰਤ ਹਸਤ ਬੈਰਾਗੀ ॥

achint soe jaagan utth baisan; achint hasat bairaagee |

Punjabi

ਬੇਫਿਕਰ ਹੈ ਉਹ ਸੌਦਾ, ਜਾਗਦਾ, ਖਲੋਦਾ ਅਤੇ ਬਹਿੰਦਾ ਹੈ ਅਤੇ ਬੇਫਿਕਰ ਹੋ ਹੀ ਉਹ ਹਸਦਾ ਤੇ ਰੋਂਦਾ ਹੈ।

Bhai Manmohan Singh (Shabad OS, CC BY-SA)

English

He sleeps, wakes, rises up and sits down without anxiety; he laughs and cries without anxiety.

Dr. Sant Singh Khalsa (Shabad OS, CC BY-SA)
Ang 1217 · Line 23

ਕਹੁ ਨਾਨਕ. ਜਿਨਿ ਜਗਤੁ ਠਗਾਨਾ; ਸੁ ਮਾਇਆ. ਹਰਿ ਜਨ ਠਾਗੀ ॥੨॥੪੪॥੬੭॥

kahu naanak. jin jagat tthagaanaa; su maaeaa. har jan tthaagee |2|44|67|

Punjabi

ਗੁਰੂ ਜੀ ਆਖਦੇ ਹਨ, ਜਿਸ ਨੇ ਸੰਸਾਰ ਨੂੰ ਠੱਗ ਲਿਆ ਹੈ, ਉਸ ਮੋਹਨੀ ਨੂੰ ਸੁਆਮੀ ਦਾ ਗੋਲਾ ਠੱਗ ਲੈਂਦਾ ਹੈ।

Bhai Manmohan Singh (Shabad OS, CC BY-SA)

English

Says Nanak, she who has cheated the world - that Maya is cheated by the humble servant of the Lord. ||2||44||67||

Dr. Sant Singh Khalsa (Shabad OS, CC BY-SA)
Ang 1217 · Line 24

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1217 · Line 25

ਅਬ ਜਨ ਊਪਰਿ; ਕੋ. ਨ ਪੁਕਾਰੈ ॥

ab jan aoopar; ko. na pukaarai |

Punjabi

ਹੁਣ, ਕੋਈ ਭੀ ਸਾਹਿਬ ਦੇ ਗੋਲੇ ਦੀ ਸ਼ਿਕਾਇਤ ਨਹੀਂ ਕਰਦਾ।

Bhai Manmohan Singh (Shabad OS, CC BY-SA)

English

Now, no one complains about the Lord's humble servant.

Dr. Sant Singh Khalsa (Shabad OS, CC BY-SA)
Ang 1217 · Line 26

ਪੂਕਾਰਨ ਕਉ. ਜੋ ਉਦਮੁ ਕਰਤਾ; ਗੁਰੁ ਪਰਮੇਸਰੁ. ਤਾ ਕਉ ਮਾਰੈ ॥੧॥ ਰਹਾਉ ॥

pookaaran kau. jo udam karataa; gur paramesar. taa kau maarai |1| rahaau |

Punjabi

ਜਿਹੜਾ ਕੋਈ ਭੀ ਸ਼ਿਕਾਇਤ ਕਰਨ ਦਾ ਉਪਰਾਲਾ ਕਰਦਾ ਹੈ, ਗੁਰੂ-ਪਾਰਬ੍ਰਹਮ ਉਸ ਨੂੰ ਨਸ਼ਟ ਕਰ ਦਿੰਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

Whoever tries to complain is destroyed by the Guru, the Transcendent Lord God. ||1||Pause||

Dr. Sant Singh Khalsa (Shabad OS, CC BY-SA)
Ang 1217 · Line 27

ਨਿਰਵੈਰੈ ਸੰਗਿ ਵੈਰੁ ਰਚਾਵੈ; ਹਰਿ ਦਰਗਹ. ਓਹੁ ਹਾਰੈ ॥

niravairai sang vair rachaavai; har daragah. ohu haarai |

Punjabi

ਜੋ ਕੋਈ ਭੀ ਦੁਸ਼ਮਨੀ-ਰਹਿਤ ਨਾਲ ਦੁਸ਼ਮਨੀ ਕਰਦਾ ਹੈ, ਉਹ ਵਾਹਿਗੁਰੂ ਦੇ ਦਰਬਾਰ ਅੰਦਰ ਹਾਰ ਜਾਂਦਾ ਹੈ।

Bhai Manmohan Singh (Shabad OS, CC BY-SA)

English

Whoever harbors vengeance against the One who is beyond all vengenace, shall lose in the Court of the Lord.

Dr. Sant Singh Khalsa (Shabad OS, CC BY-SA)
Ang 1217 · Line 28

ਆਦਿ ਜੁਗਾਦਿ ਪ੍ਰਭ ਕੀ ਵਡਿਆਈ; ਜਨ ਕੀ ਪੈਜ ਸਵਾਰੈ ॥੧॥

aad jugaad prabh kee vaddiaaee; jan kee paij savaarai |1|

Punjabi

ਐਨ ਆਰੰਭ ਅਤੇ ਯੁਗਾਂ ਦੇ ਆਰੰਭ ਤੋਂ ਪ੍ਰਭੂ ਦੀ ਇਹ ਪ੍ਰਭਤਾ ਚਲੀ ਆਈ ਹੈ, ਕਿ ਉਹ ਆਪਣੇ ਗੋਲਿਆਂ ਦੀ ਇੱਜ਼ਤ ਰਖਦਾ ਹੈ।

Bhai Manmohan Singh (Shabad OS, CC BY-SA)

English

From the very beginning of time, and throughout the ages, it is the glorious greatness of God, that He preserves the honor of His humble servants. ||1||

Dr. Sant Singh Khalsa (Shabad OS, CC BY-SA)
Ang 1217 · Line 29

ਨਿਰਭਉ ਭਏ ਸਗਲ ਭਉ ਮਿਟਿਆ; ਚਰਨ ਕਮਲ ਆਧਾਰੈ ॥

nirbhau bhe sagal bhau mittiaa; charan kamal aadhaarai |

Punjabi

ਸੁਆਮੀ ਦੇ ਕੰਵਲ ਪੈਰਾਂ ਦਾ ਆਸਰਾ ਲੈਣ ਦੁਆਰਾ ਬੰਦਾ ਨਿੱਡਰ ਹੋ ਜਾਂਦਾ ਹੈ ਤੇ ਉਸ ਦਾ ਸਾਰਾ ਡਰ ਦੂਰ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

The mortal becomes fearless, and all his fears are taken away, when he leans on the Support of the Lord's Lotus Feet.

Dr. Sant Singh Khalsa (Shabad OS, CC BY-SA)
Ang 1217 · Line 30

ਗੁਰ ਕੈ ਬਚਨਿ. ਜਪਿਓ ਨਾਉ ਨਾਨਕ; ਪ੍ਰਗਟ ਭਇਓ ਸੰਸਾਰੈ ॥੨॥੪੫॥੬੮॥

gur kai bachan. japio naau naanak; pragatt bheo sansaarai |2|45|68|

Punjabi

ਗੁਰਾਂ ਦੇ ਵੁਪਦੇਸ਼ ਰਾਹੀਂ, ਪ੍ਰਭੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਨਾਨਕ ਜਗਤ ਅੰਦਰ ਪ੍ਰਸਿੱਧ ਹੋ ਗਿਆ ਹੈ।

Bhai Manmohan Singh (Shabad OS, CC BY-SA)

English

Chanting the Name, through the Guru's Word, Nanak has become famous throughout the world. ||2||45||68||

Dr. Sant Singh Khalsa (Shabad OS, CC BY-SA)
Ang 1217 · Line 31

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1217 · Line 32

ਹਰਿ ਜਨ; ਛੋਡਿਆ ਸਗਲਾ ਆਪੁ ॥

har jan; chhoddiaa sagalaa aap |

Punjabi

ਮੈਂ ਰੱਬ ਦੇ ਗੋਲੇ ਨੇ ਆਪਣੀ ਸਾਰੀ ਸਵੈ-ਹੰਗਤਾ ਤਿਆਗ ਦਿੱਤੀ ਹੈ।

Bhai Manmohan Singh (Shabad OS, CC BY-SA)

English

The Lord's humble servant has discarded all self-conceit.

Dr. Sant Singh Khalsa (Shabad OS, CC BY-SA)
Ang 1217 · Line 33

ਜਿਉ ਜਾਨਹੁ. ਤਿਉ ਰਖਹੁ ਗੁਸਾਈ; ਪੇਖਿ ਜੀਵਾਂ ਪਰਤਾਪੁ ॥੧॥ ਰਹਾਉ ॥

jiau jaanahu. tiau rakhahu gusaaee; pekh jeevaan parataap |1| rahaau |

Punjabi

ਜਿਸ ਤਰ੍ਹਾਂ ਤੂੰ ਮੁਨਾਸਬ ਸਮਝਦਾ ਹੈ, ਓਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ, ਹੇ ਸੰਸਾਰ ਦੇ ਸੁਆਮੀ! ਮੈਂ ਤੇਰਾ ਤਪ ਤੇਜ ਵੇਖ ਕੇ ਜਿਉਂਦਾ ਹਾਂ। ਠਹਿਰਾਉ।

Bhai Manmohan Singh (Shabad OS, CC BY-SA)

English

As You see fit, You save us, O Lord of the World. Beholding Your Glorious Grandeur, I live. ||1||Pause||

Dr. Sant Singh Khalsa (Shabad OS, CC BY-SA)
Ang 1217 · Line 34

ਗੁਰ ਉਪਦੇਸਿ. ਸਾਧ ਕੀ ਸੰਗਤਿ; ਬਿਨਸਿਓ ਸਗਲ ਸੰਤਾਪੁ ॥

gur upades. saadh kee sangat; binasio sagal santaap |

Punjabi

ਗੁਰਾਂ ਦੀ ਸਿਖ-ਮਤ ਅਤੇ ਸਤਿਸੰਗਤ ਰਾਹੀਂ ਮੇਰਾ ਸਮੂਹ ਦੁੱਖ ਨਸ਼ਟ ਹੋ ਗਿਆ ਹੈ।

Bhai Manmohan Singh (Shabad OS, CC BY-SA)

English

Through the Guru's Instruction, and the Saadh Sangat, the Company of the Holy, all sorrow and suffering is taken away.

Dr. Sant Singh Khalsa (Shabad OS, CC BY-SA)
Ang 1217 · Line 35

ਮਿਤ੍ਰ ਸਤ੍ਰ ਪੇਖਿ, ਸਮਤੁ ਬੀਚਾਰਿਓ; ਸਗਲ ਸੰਭਾਖਨ ਜਾਪੁ ॥੧॥

mitr satr pekh, samat beechaario; sagal sanbhaakhan jaap |1|

Punjabi

ਦੌਸਤ ਤੇ ਦੁਸ਼ਮਨ ਨੂੰ ਵੇਖ ਮੈਂ ਉਨ੍ਹਾਂ ਨੂੰ ਇਕ ਸਮਾਨ ਜਾਣਦਾ ਹਾਂ। ਮੇਰਾ ਸਮੂਹ ਉਚਾਰਨ ਕੇਵਲ ਸੁਆਮੀ ਦਾ ਸਿਮਰਨ ਹੀ ਹੈ।

Bhai Manmohan Singh (Shabad OS, CC BY-SA)

English

I look upon friend and enemy alike; all that I speak is the Lord's meditation. ||1||

Dr. Sant Singh Khalsa (Shabad OS, CC BY-SA)
Ang 1217 · Line 36

ਤਪਤਿ ਬੁਝੀ. ਸੀਤਲ ਆਘਾਨੇ; ਸੁਨਿ ਅਨਹਦ ਬਿਸਮ ਭਏ ਬਿਸਮਾਦ ॥

tapat bujhee. seetal aaghaane; sun anahad bisam bhe bisamaad |

Punjabi

ਮੇਰੀ ਅੰਦਰਲੀ ਅੱਗ ਬੁਝ ਗਈ ਹੈ ਅਤੇ ਮੈਂ ਠੰਡਾ-ਠਾਰ ਅਤੇ ਸੰਤੁਸ਼ਟ ਹੋ ਗਿਆ ਹਾਂ। ਬੈਕੁੰਠੀ ਕੀਰਤਨ ਸੁਣ ਕੇ, ਮੈਂ ਹੈਰਾਨ ਅਤੇ ਅਸਚਰਜ ਹੋ ਗਿਆ ਹਾਂ।

Bhai Manmohan Singh (Shabad OS, CC BY-SA)

English

The fire within me is quenched; I am cool, calm and tranquil. Hearing the unstruck celestial melody, I am wonder-struck and amazed.

Dr. Sant Singh Khalsa (Shabad OS, CC BY-SA)
Ang 1217 · Line 37

ਅਨਦੁ ਭਇਆ ਨਾਨਕ ਮਨਿ ਸਾਚਾ; ਪੂਰਨ ਪੂਰੇ ਨਾਦ ॥੨॥੪੬॥੬੯॥

anad bheaa naanak man saachaa; pooran poore naad |2|46|69|

Punjabi

ਹੇ ਨਾਨਕ! ਪੂਰਨ ਗੁਰਾਂ ਦੀ ਪੂਰਨ ਰੱਬੀ ਗੁਰਬਾਣੀ ਸੁਣਨ ਦੁਆਰਾ, ਮੇਰੇ ਚਿੱਤ ਅੰਦਰ ਸੱਚੀ ਖੁਸ਼ੀ ਉਤਪੰਨ ਹੋ ਆਈ ਹੈ।

Bhai Manmohan Singh (Shabad OS, CC BY-SA)

English

I am in ecstasy, O Nanak, and my mind is filled with Truth, through the perfect perfection of the Sound-current of the Naad. ||2||46||69||

Dr. Sant Singh Khalsa (Shabad OS, CC BY-SA)