Ekam
Guru Granth Sahib

Ang 1218

Ang 1218 · Line 1

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1218 · Line 2

ਮੇਰੈ ਗੁਰਿ; ਮੋਰੋ ਸਹਸਾ ਉਤਾਰਿਆ ॥

merai gur; moro sahasaa utaariaa |

Punjabi

ਮੇਰੇ ਗੁਰਾਂ ਨੇ ਮੇਰਾ ਸੰਦੇਹ ਦੂਰ ਕਰ ਦਿੱਤਾ ਹੈ।

Bhai Manmohan Singh (Shabad OS, CC BY-SA)

English

My Guru has rid me of my cynicism.

Dr. Sant Singh Khalsa (Shabad OS, CC BY-SA)
Ang 1218 · Line 3

ਤਿਸੁ ਗੁਰ ਕੈ ਜਾਈਐ ਬਲਿਹਾਰੀ; ਸਦਾ ਸਦਾ ਹਉ ਵਾਰਿਆ ॥੧॥ ਰਹਾਉ ॥

tis gur kai jaaeeai balihaaree; sadaa sadaa hau vaariaa |1| rahaau |

Punjabi

ਉਹਨਾਂ ਗੁਰਾਂ ਉਤੋਂ, ਮੈਂ ਕੁਰਬਾਨ ਜਾਂਦਾ ਹਾਂ। ਹਮੇਸ਼ਾ, ਹਮੇਸ਼ਾਂ ਹੀ ਹਾਂ ਮੈਂ ਸਦਕੇ, ਉਸ ਗੁਰਦੇਵ ਉਤੋਂ, ਠਹਿਰਾਉ।

Bhai Manmohan Singh (Shabad OS, CC BY-SA)

English

I am a sacrifice to that Guru; I am devoted to Him, forever and ever. ||1||Pause||

Dr. Sant Singh Khalsa (Shabad OS, CC BY-SA)
Ang 1218 · Line 4

ਗੁਰ ਕਾ ਨਾਮੁ ਜਪਿਓ ਦਿਨੁ ਰਾਤੀ; ਗੁਰ ਕੇ ਚਰਨ ਮਨਿ ਧਾਰਿਆ ॥

gur kaa naam japio din raatee; gur ke charan man dhaariaa |

Punjabi

ਗੁਰਾਂ ਦੇ ਨਾਮ ਨੂੰ ਮੈਂ ਦਿਨ ਤੇ ਰੈਣ ਚੇਤੇ ਕਰਦਾ ਹਾਂ ਅਤੇ ਗੁਰਾਂ ਦੇ ਪੈਰਾਂ ਨੂੰ ਮੈਂ ਆਪਣੇ ਚਿੱਤ ਵਿੱਚ ਟਿਕਾਉਂਦਾ ਹਾਂ।

Bhai Manmohan Singh (Shabad OS, CC BY-SA)

English

I chant the Guru's Name day and night; I enshrine the Guru's Feet within my mind.

Dr. Sant Singh Khalsa (Shabad OS, CC BY-SA)
Ang 1218 · Line 5

ਗੁਰ ਕੀ ਧੂਰਿ. ਕਰਉ ਨਿਤ ਮਜਨੁ; ਕਿਲਵਿਖ ਮੈਲੁ ਉਤਾਰਿਆ ॥੧॥

gur kee dhoor. krau nit majan; kilavikh mail utaariaa |1|

Punjabi

ਮੈਂ ਸਦਾ ਗੁਰਾਂ ਦੇ ਚਰਨਾ ਦੀ ਧੂੜ ਅੰਦਰ ਨ੍ਹਾਉਂਦਾ ਹਾਂ ਅਤੇ ਇਸ ਤਰ੍ਹਾਂ ਮੇਰੇ ਪਾਪਾਂ ਦੀ ਗੰਦਗੀ ਧੋਤੀ ਜਾਂਦੀ ਹੈ।

Bhai Manmohan Singh (Shabad OS, CC BY-SA)

English

I bathe continually in the dust of the Guru's Feet, washing off my dirty sins. ||1||

Dr. Sant Singh Khalsa (Shabad OS, CC BY-SA)
Ang 1218 · Line 6

ਗੁਰ ਪੂਰੇ ਕੀ. ਕਰਉ ਨਿਤ ਸੇਵਾ; ਗੁਰੁ ਅਪਨਾ ਨਮਸਕਾਰਿਆ ॥

gur poore kee. krau nit sevaa; gur apanaa namasakaariaa |

Punjabi

ਮੈਂ ਸਦਾ ਹੀ ਪੂਰਨ ਗੁਰਾਂ ਦੀ ਘਾਲ ਕਮਾਉਂਦਾ ਹਾਂ ਅਤੇ ਆਪਣੇ ਗੁਰਾਂ ਨੂੰ ਮੈਂ ਬੰਦਨ ਕਰਦਾ ਹਾਂ।

Bhai Manmohan Singh (Shabad OS, CC BY-SA)

English

I continually serve the Perfect Guru; I humbly bow to my Guru.

Dr. Sant Singh Khalsa (Shabad OS, CC BY-SA)
Ang 1218 · Line 7

ਸਰਬ ਫਲਾ ਦੀਨੑੇ ਗੁਰਿ ਪੂਰੈ; ਨਾਨਕ. ਗੁਰਿ ਨਿਸਤਾਰਿਆ ॥੨॥੪੭॥੭੦॥

sarab falaa deenae gur poorai; naanak. gur nisataariaa |2|47|70|

Punjabi

ਪੂਰਨ ਗੁਰਾਂ ਨੇ ਮੈਨੂੰ ਸਾਰੇ ਮੇਵੇ ਬਖਸ਼ ਦਿਤੇ ਹਨ ਅਤੇ ਗੁਰਦੇਵ ਜੀ ਨੇ ਮੈਨੂੰ ਮੁਕਤ ਕਰ ਦਿੱਤਾ ਹੈ, ਹੇ ਨਾਨਕ!

Bhai Manmohan Singh (Shabad OS, CC BY-SA)

English

The Perfect Guru has blessed me with all fruitful rewards; O Nanak, the Guru has emancipated me. ||2||47||70||

Dr. Sant Singh Khalsa (Shabad OS, CC BY-SA)
Ang 1218 · Line 8

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1218 · Line 9

ਸਿਮਰਤ ਨਾਮੁ; ਪ੍ਰਾਨ ਗਤਿ ਪਾਵੈ ॥

simarat naam; praan gat paavai |

Punjabi

ਨਾਮ ਦਾ ਆਰਾਧਨ ਕਰਨ ਦੁਆਰਾ, ਪ੍ਰਾਣੀ ਮੁਕਤੀ ਨੂੰ ਪਰਾਪਤ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Meditating in remembrance on the Naam, the Name of the Lord, the mortal attains salvation.

Dr. Sant Singh Khalsa (Shabad OS, CC BY-SA)
Ang 1218 · Line 10

ਮਿਟਹਿ ਕਲੇਸ. ਤ੍ਰਾਸ ਸਭ ਨਾਸੈ; ਸਾਧਸੰਗਿ ਹਿਤੁ ਲਾਵੈ ॥੧॥ ਰਹਾਉ ॥

mitteh kales. traas sabh naasai; saadhasang hit laavai |1| rahaau |

Punjabi

ਸਤਿਸੰਗਤ ਨੂੰ ਪਿਆਰ ਕਰਨ ਦੁਆਰਾ, ਜੀਵ ਦਾ ਦੁਖ ਦੂਰ ਹੋ ਜਾਂਦਾ ਹੈ ਅਤੇ ਉਸ ਦਾ ਸਾਰਾ ਡਰ ਮਿਟ ਜਾਂਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

His sorrows are dispelled, and his fears are all erased; he is in love with the Saadh Sangat, the Company of the Holy. ||1||Pause||

Dr. Sant Singh Khalsa (Shabad OS, CC BY-SA)
Ang 1218 · Line 11

ਹਰਿ ਹਰਿ ਹਰਿ ਹਰਿ. ਮਨਿ ਆਰਾਧੇ; ਰਸਨਾ ਹਰਿ ਜਸੁ ਗਾਵੈ ॥

har har har har. man aaraadhe; rasanaa har jas gaavai |

Punjabi

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਦਾ ਉਸ ਦਾ ਚਿੱਤ ਸਿਮਰਨ ਕਰਦਾ ਹੈ ਤੇ ਉਸ ਦੀ ਜੀਭ੍ਹਾ ਹਰੀ ਦੀ ਮਹਿਮਾ ਗਾਉਂਦੀ ਹੈ।

Bhai Manmohan Singh (Shabad OS, CC BY-SA)

English

His mind worships and adores the Lord, Har, Har, Har, Har; his tongue sings the Praises of the Lord.

Dr. Sant Singh Khalsa (Shabad OS, CC BY-SA)
Ang 1218 · Line 12

ਤਜਿ ਅਭਿਮਾਨੁ ਕਾਮ ਕ੍ਰੋਧੁ ਨਿੰਦਾ; ਬਾਸੁਦੇਵ ਰੰਗੁ ਲਾਵੈ ॥੧॥

taj abhimaan kaam krodh nindaa; baasudev rang laavai |1|

Punjabi

ਹੰਕਾਰ, ਸਹਿਵਤ, ਗੁੱਸੇ ਅਤੇ ਬਦਖੋਈ ਨੂੰ ਛੱਡ ਕੇ ਉਹ ਪ੍ਰਕਾਸ਼ਵਾਨ ਪ੍ਰਭੂ ਨਾਲ ਪਿਰਹੜੀ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

Abandoning egotistical pride, sexual desire, anger and slander, he embraces love for the Lord. ||1||

Dr. Sant Singh Khalsa (Shabad OS, CC BY-SA)
Ang 1218 · Line 13

ਦਾਮੋਦਰ ਦਇਆਲ ਆਰਾਧਹੁ; ਗੋਬਿੰਦ ਕਰਤ ਸੋੁਹਾਵੈ ॥

daamodar deaal aaraadhahu; gobind karat suohaavai |

Punjabi

ਤੂੰ ਮਿਹਰਬਾਨ ਮਾਲਕ ਦਾ ਸਿਮਰਨ ਕਰ ਅਤੇ ਆਲਕ ਦੇ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਤੂੰ ਸ਼ਸ਼ੋਭਤ ਹੋ ਜਾਏਗਾ।

Bhai Manmohan Singh (Shabad OS, CC BY-SA)

English

Worship and adore the Merciful Lord God; chanting the Name of the Lord of the Universe, you shall be embellished and exalted.

Dr. Sant Singh Khalsa (Shabad OS, CC BY-SA)
Ang 1218 · Line 14

ਕਹੁ ਨਾਨਕ. ਸਭ ਕੀ ਹੋਇ ਰੇਨਾ; ਹਰਿ ਹਰਿ ਦਰਸਿ ਸਮਾਵੈ ॥੨॥੪੮॥੭੧॥

kahu naanak. sabh kee hoe renaa; har har daras samaavai |2|48|71|

Punjabi

ਜੋ ਕੋਈ ਭੀ ਸਾਰਿਆਂ ਦੇ ਪੈਰਾਂ ਦੀ ਧੂੜ ਹੋ ਜਾਂਦਾ ਹੈ, ਗੁਰੂ ਜੀ ਆਖਦੇ ਹਨ, ਉਹ ਸੁਆਮੀ ਮਾਲਕ ਦੇ ਦੀਦਾਰ ਅੰਦਰ ਲੀਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Says Nanak, whoever becomes the dust of all, merges in the Blesed Vision of the Lord, Har, Har. ||2||48||71||

Dr. Sant Singh Khalsa (Shabad OS, CC BY-SA)
Ang 1218 · Line 15

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿiਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1218 · Line 16

ਅਪੁਨੇ ਗੁਰ ਪੂਰੇ ਬਲਿਹਾਰੈ ॥

apune gur poore balihaarai |

Punjabi

ਆਪਣੇ ਪੂਰਨ ਗੁਰਾਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ।

Bhai Manmohan Singh (Shabad OS, CC BY-SA)

English

I am a sacrifice to my Perfect Guru.

Dr. Sant Singh Khalsa (Shabad OS, CC BY-SA)
Ang 1218 · Line 17

ਪ੍ਰਗਟ ਪ੍ਰਤਾਪੁ ਕੀਓ ਨਾਮ ਕੋ; ਰਾਖੇ ਰਾਖਨਹਾਰੈ ॥੧॥ ਰਹਾਉ ॥

pragatt prataap keeo naam ko; raakhe raakhanahaarai |1| rahaau |

Punjabi

ਰੱਖਿਆ ਕਰਨ ਵਾਲੇ ਹਰੀ ਨੇ ਮੇਰੀ ਰੱਖਿਆ ਕੀਤੀ ਹੈ ਅਤੇ ਆਪਣੇ ਨਾਮ ਦੀ ਪ੍ਰਭਤਾ ਪਰਤੱਖ ਕਰ ਵਿਖਾਲੀ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

My Savior Lord has saved me; He has revealed the Glory of His Name. ||1||Pause||

Dr. Sant Singh Khalsa (Shabad OS, CC BY-SA)
Ang 1218 · Line 18

ਨਿਰਭਉ ਕੀਏ. ਸੇਵਕ ਦਾਸ ਅਪਨੇ; ਸਗਲੇ ਦੂਖ ਬਿਦਾਰੈ ॥

nirbhau kee. sevak daas apane; sagale dookh bidaarai |

Punjabi

ਆਪਣੇ ਨੌਕਰ ਅਤੇ ਗੋਲਿਆਂ ਨੂੰ ਪ੍ਰਭੂ ਭੈ-ਰਹਿਤ ਕਰ ਦਿੰਦਾ ਹੈ ਤੇ ਉਹਨਾਂ ਦੇ ਸਾਰੇ ਦੁਖੜੇ ਮੇਟ ਦਿੰਦਾ ਹੈ।

Bhai Manmohan Singh (Shabad OS, CC BY-SA)

English

He makes His servants and slaves fearless, and takes away all their pain.

Dr. Sant Singh Khalsa (Shabad OS, CC BY-SA)
Ang 1218 · Line 19

ਆਨ ਉਪਾਵ ਤਿਆਗਿ. ਜਨ ਸਗਲੇ; ਚਰਨ ਕਮਲ ਰਿਦ ਧਾਰੈ ॥੧॥

aan upaav tiaag. jan sagale; charan kamal rid dhaarai |1|

Punjabi

ਹੇ ਬੰਦੇ! ਤੂੰ ਹੋਰ ਸਾਰੇ ਉਪਰਾਲੇ ਛੱਡ ਦੇ ਅਤੇ ਪ੍ਰਭੂ ਦੇ ਕੰਵਲ ਪੈਰਾਂ ਨੂੰ ਆਪਣੇ ਮਨ ਅੰਦਰ ਟਿਕਾ ਲੈ।

Bhai Manmohan Singh (Shabad OS, CC BY-SA)

English

So renounce all other efforts, and enshrine the Lord's Lotus Feet within your mind. ||1||

Dr. Sant Singh Khalsa (Shabad OS, CC BY-SA)
Ang 1218 · Line 20

ਪ੍ਰਾਨ ਅਧਾਰ ਮੀਤ ਸਾਜਨ; ਪ੍ਰਭ ਏਕੈ ਏਕੰਕਾਰੈ ॥

praan adhaar meet saajan; prabh ekai ekankaarai |

Punjabi

ਮੇਰਾ ਮਿੱਤਰ ਅਤੇ ਯਾਰ ਇਕ ਅਦੁੱਤੀ ਪ੍ਰਭੂ ਮੇਰੀ ਜਿੰਦ-ਜਾਨ ਦਾ ਆਸਰਾ ਹੈ।

Bhai Manmohan Singh (Shabad OS, CC BY-SA)

English

God is the Support of the breath of life, my Best Friend and Companion, the One and Only Creator of the Universe.

Dr. Sant Singh Khalsa (Shabad OS, CC BY-SA)
Ang 1218 · Line 21

ਸਭ ਤੇ ਊਚ ਠਾਕੁਰੁ ਨਾਨਕ ਕਾ; ਬਾਰ ਬਾਰ ਨਮਸਕਾਰੈ ॥੨॥੪੯॥੭੨॥

sabh te aooch tthaakur naanak kaa; baar baar namasakaarai |2|49|72|

Punjabi

ਬੁਲੰਦਾਂ ਦਾ ਪਰਮ ਬੁਲੰਦ ਹੈ, ਉਹ ਨਾਨਕ ਦਾ ਸੁਆਮੀ। ਬਹੁਤ ਬਹੁਤ ਮੈਂ ਉਸ ਨੂੰ ਬੰਦਨਾ ਕਰਦਾ ਹਾਂ।

Bhai Manmohan Singh (Shabad OS, CC BY-SA)

English

Nanak's Lord and Master is the Highest of all; again and again, I humbly bow to Him. ||2||49||72||

Dr. Sant Singh Khalsa (Shabad OS, CC BY-SA)
Ang 1218 · Line 22

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1218 · Line 23

ਬਿਨੁ ਹਰਿ; ਹੈ ਕੋ ਕਹਾ. ਬਤਾਵਹੁ ॥

bin har; hai ko kahaa. bataavahu |

Punjabi

ਤੂੰ ਮੈਨੂੰ ਦੱਸ, ਉਹ ਜਣਾ ਕਿੱਥੇ ਹੈ, ਜਿਸ ਵਿੱਚ ਉਹ ਸੁਆਮੀ ਨਹੀਂ?

Bhai Manmohan Singh (Shabad OS, CC BY-SA)

English

Tell me: other than the Lord, who exists?

Dr. Sant Singh Khalsa (Shabad OS, CC BY-SA)
Ang 1218 · Line 24

ਸੁਖ ਸਮੂਹ ਕਰੁਣਾ ਮੈ ਕਰਤਾ; ਤਿਸੁ ਪ੍ਰਭ ਸਦਾ ਧਿਆਵਹੁ ॥੧॥ ਰਹਾਉ ॥

sukh samooh karunaa mai karataa; tis prabh sadaa dhiaavahu |1| rahaau |

Punjabi

ਸਿਰਜਣਹਾਰ, ਜੋ ਰਹਿਮਤ ਦਾ ਪੁੰਜ ਹੈ, ਸਾਰੇ ਆਰਾਮ ਬਖਸ਼ਦਾ ਹੈ। ਤੂੰ ਉਸ ਸੁਆਮੀ ਦਾ ਸਦੀਵ ਹੀ ਸਿਮਰਨ ਕਰ। ਠਹਿਰਾਉ।

Bhai Manmohan Singh (Shabad OS, CC BY-SA)

English

The Creator, the Embodiment of Mercy, bestows all comforts; meditate forever on that God. ||1||Pause||

Dr. Sant Singh Khalsa (Shabad OS, CC BY-SA)
Ang 1218 · Line 25

ਜਾ ਕੈ ਸੂਤਿ ਪਰੋਏ ਜੰਤਾ; ਤਿਸੁ ਪ੍ਰਭ ਕਾ ਜਸੁ ਗਾਵਹੁ ॥

jaa kai soot paroe jantaa; tis prabh kaa jas gaavahu |

Punjabi

ਤੂੰ ਉਸ ਪ੍ਰਭੂ ਦੀ ਕੀਰਤੀ ਗਾਇਨ ਕਰ, ਜਿਸ ਦੇ ਧਾਗੇ ਅੰਦਰ ਜੀਵ ਪ੍ਰੋਤੇ ਹੋਏ ਹਨ।

Bhai Manmohan Singh (Shabad OS, CC BY-SA)

English

All creatures are strung on His Thread; sing the Praises of that God.

Dr. Sant Singh Khalsa (Shabad OS, CC BY-SA)
Ang 1218 · Line 26

ਸਿਮਰਿ ਠਾਕੁਰੁ. ਜਿਨਿ ਸਭੁ ਕਿਛੁ ਦੀਨਾ; ਆਨ. ਕਹਾ ਪਹਿ ਜਾਵਹੁ ॥੧॥

simar tthaakur. jin sabh kichh deenaa; aan. kahaa peh jaavahu |1|

Punjabi

ਤੂੰ ਉਸ ਸਾਈਂ ਨੂੰ ਯਾਦ ਕਰ, ਜੋ ਤੈਨੂੰ ਸਾਰਾ ਕੁਛ ਦਿੰਦਾ ਹੈ। ਹੋਰ ਕਿਸੇ ਕੋਲ ਤੂੰ ਕਿਵੁ ਜਾਂਦਾ ਹੈ?

Bhai Manmohan Singh (Shabad OS, CC BY-SA)

English

Meditate in remembrance on that Lord and Master who gives you everything. Why would you go to anyone else? ||1||

Dr. Sant Singh Khalsa (Shabad OS, CC BY-SA)
Ang 1218 · Line 27

ਸਫਲ ਸੇਵਾ ਸੁਆਮੀ ਮੇਰੇ ਕੀ; ਮਨ ਬਾਂਛਤ ਫਲ ਪਾਵਹੁ ॥

safal sevaa suaamee mere kee; man baanchhat fal paavahu |

Punjabi

ਫਲਦਾਇਕ ਹੈ ਘਾਲ ਮੇਰੇ ਮਾਲਕ ਦੀ। ਇਸ ਦੇ ਰਾਹੀਂ ਬੰਦਾ ਆਪਣੇ ਚਿੱਤ-ਚਾਹੁੰਦੇ ਮੇਵੇ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

Service to my Lord and Master is fruitful and rewarding; from Him, you shall obtain the fruits of your mind's desires.

Dr. Sant Singh Khalsa (Shabad OS, CC BY-SA)
Ang 1218 · Line 28

ਕਹੁ ਨਾਨਕ. ਲਾਭੁ ਲਾਹਾ ਲੈ ਚਾਲਹੁ; ਸੁਖ ਸੇਤੀ ਘਰਿ ਜਾਵਹੁ ॥੨॥੫੦॥੭੩॥

kahu naanak. laabh laahaa lai chaalahu; sukh setee ghar jaavahu |2|50|73|

Punjabi

ਗੁਰੂ ਜੀ ਆਖਦੇ ਹਨ, ਤੂੰ ਨਫਾ ਤੇ ਖੱਟੀ ਖੱਟ ਕੇ ਕੂਚ ਕਰ। ਇਸ ਤਰ੍ਹਾਂ ਤੂੰ ਆਰਾਮ ਨਾਲ ਆਪਣੇ ਧਾਮ ਨੂੰ ਜਾਵੇਗਾ।

Bhai Manmohan Singh (Shabad OS, CC BY-SA)

English

Says Nanak, take your profits and leave; you shall go to your true home in peace. ||2||50||73||

Dr. Sant Singh Khalsa (Shabad OS, CC BY-SA)
Ang 1218 · Line 29

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1218 · Line 30

ਠਾਕੁਰ; ਤੁਮੑ ਸਰਣਾਈ ਆਇਆ ॥

tthaakur; tuma saranaaee aaeaa |

Punjabi

ਹੇ ਸੁਆਮੀ! ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ।

Bhai Manmohan Singh (Shabad OS, CC BY-SA)

English

O my Lord and Master, I have come to Your Sanctuary.

Dr. Sant Singh Khalsa (Shabad OS, CC BY-SA)
Ang 1218 · Line 31

ਉਤਰਿ ਗਇਓ ਮੇਰੇ ਮਨ ਕਾ ਸੰਸਾ; ਜਬ ਤੇ ਦਰਸਨੁ ਪਾਇਆ ॥੧॥ ਰਹਾਉ ॥

autar geo mere man kaa sansaa; jab te darasan paaeaa |1| rahaau |

Punjabi

ਜਦ ਦਾ ਮੈਨੂੰ ਤੇਰਾ ਦੀਦਾਰ ਪ੍ਰਾਪਤ ਹੋਇਆ ਹੈ, ਮੇਰੇ ਚਿੱਤ ਦਾ ਫਿਕਰ ਦੂਰ ਹੋ ਗਿਆ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

The anxiety of my mind departed, when I gazed upon the Blessed Vision of Your Darshan. ||1||Pause||

Dr. Sant Singh Khalsa (Shabad OS, CC BY-SA)
Ang 1218 · Line 32

ਅਨਬੋਲਤ ਮੇਰੀ ਬਿਰਥਾ ਜਾਨੀ; ਅਪਨਾ ਨਾਮੁ ਜਪਾਇਆ ॥

anabolat meree birathaa jaanee; apanaa naam japaaeaa |

Punjabi

ਮੇਰੇ ਬੋਲਣ ਦੇ ਬਿਨਾਂ ਤੂੰ ਮੇਰੀ ਅਵਸਥਾਂ ਨੂੰ ਜਾਣਦਾ ਤੇ ਮੇਰੇ ਕੋਲ ਆਪਣੇ ਨਾਮ ਦਾ ਜਾਪ ਕਰਵਾਉਂਦਾ ਹੈ।

Bhai Manmohan Singh (Shabad OS, CC BY-SA)

English

You know my condition, without my speaking. You inspire me to chant Your Name.

Dr. Sant Singh Khalsa (Shabad OS, CC BY-SA)
Ang 1218 · Line 33

ਦੁਖ ਨਾਠੇ. ਸੁਖ ਸਹਜਿ ਸਮਾਏ; ਅਨਦ ਅਨਦ ਗੁਣ ਗਾਇਆ ॥੧॥

dukh naatthe. sukh sehaj samaae; anad anad gun gaaeaa |1|

Punjabi

ਤੇਰੀ ਮਹਿਮਾ ਗਾਇਨ ਕਰ, ਮੇਰਾ ਦੁੱਖੜਾ ਦੌੜ ਗਿਆ ਹੈ, ਮੈਂ ਆਰਾਮ ਤੇ ਅਡੋਲਤਾ ਵਿੱਚ ਲੀਨ ਹੋ ਗਿਆ ਹਾਂ ਅਤੇ ਪਰਮ ਖੁਸ਼ੀ ਅੰਦਰ ਹਾਂ।

Bhai Manmohan Singh (Shabad OS, CC BY-SA)

English

My pains are gone, and I am absorbed in peace, poise and bliss, singing Your Glorious Praises. ||1||

Dr. Sant Singh Khalsa (Shabad OS, CC BY-SA)
Ang 1218 · Line 34

ਬਾਹ ਪਕਰਿ ਕਢਿ ਲੀਨੇ ਅਪੁਨੇ; ਗ੍ਰਿਹ ਅੰਧ ਕੂਪ ਤੇ ਮਾਇਆ ॥

baah pakar kadt leene apune; grih andh koop te maaeaa |

Punjabi

ਮੈਨੂੰ ਭੂਜਾ ਤੋਂ ਫੜ੍ਹ ਕੇ ਤੂੰ ਮੈਨੂੰ ਸਾਰੀ ਸੰਸਾਰੀ ਲਗਨਾਂ ਅਤੇ ਮੋਹਨੀ ਦੇ ਅੰਨ੍ਹੇ ਖੂਹ ਵਿੱਚੋ ਬਾਹਰ ਧੂ ਪਿਆ ਹੈ।

Bhai Manmohan Singh (Shabad OS, CC BY-SA)

English

Taking me by the arm, You lifted me up, out of the deep dark pit of household and Maya.

Dr. Sant Singh Khalsa (Shabad OS, CC BY-SA)
Ang 1218 · Line 35

ਕਹੁ ਨਾਨਕ. ਗੁਰਿ, ਬੰਧਨ ਕਾਟੇ; ਬਿਛੁਰਤ ਆਨਿ ਮਿਲਾਇਆ ॥੨॥੫੧॥੭੪॥

kahu naanak. gur, bandhan kaatte; bichhurat aan milaaeaa |2|51|74|

Punjabi

ਗੁਰੂ ਜੀ ਆਖਦੇ ਹਨ, ਗੁਰਾਂ ਨੇ ਮੇਰੀਆਂ ਬੇੜੀਆਂ ਕੱਟ ਛੱਡੀਆਂ ਹਨ ਅਤੇ ਮੈਨੂੰ ਹਰੀ ਨਾਲ ਮਿਲਾ ਦਿੱਤਾ ਹੈ, ਜਿਸ ਨਾਲੋ ਮੈਂ ਵਿਛੁੜਿਆ ਹੋਇਆ ਸਾਂ।

Bhai Manmohan Singh (Shabad OS, CC BY-SA)

English

Says Nanak, the Guru has broken my bonds, and ended my separation; He has united me with God. ||2||51||74||

Dr. Sant Singh Khalsa (Shabad OS, CC BY-SA)