Ekam
Guru Granth Sahib

Ang 1219

Ang 1219 · Line 1

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1219 · Line 2

ਹਰਿ ਕੇ ਨਾਮ ਕੀ; ਗਤਿ ਠਾਂਢੀ ॥

har ke naam kee; gat tthaandtee |

Punjabi

ਠੰਢ ਚੈਨ ਦੇਣਹਾਰ ਹੈ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ।

Bhai Manmohan Singh (Shabad OS, CC BY-SA)

English

The Name of the Lord is cooling and soothing.

Dr. Sant Singh Khalsa (Shabad OS, CC BY-SA)
Ang 1219 · Line 3

ਬੇਦ ਪੁਰਾਨ ਸਿਮ੍ਰਿਤਿ ਸਾਧੂ ਜਨ; ਖੋਜਤ ਖੋਜਤ ਕਾਢੀ ॥੧॥ ਰਹਾਉ ॥

bed puraan simrit saadhoo jan; khojat khojat kaadtee |1| rahaau |

Punjabi

ਵੇਦਾਂ ਪੁਰਾਣਾਂ ਅਤੇ ਸਿਮਰਤੀਆਂ ਨੂੰ ਢੂੰਡ ਭਾਲ ਕੇ ਸੰਤਾਂ ਨੇ ਇਹ ਗੱਲ ਲੱਭੀ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

Searching, searching the Vedas, the Puraanas and the Simritees, the Holy Saints have realized this. ||1||Pause||

Dr. Sant Singh Khalsa (Shabad OS, CC BY-SA)
Ang 1219 · Line 4

ਸਿਵ ਬਿਰੰਚ ਅਰੁ ਇੰਦ੍ਰ ਲੋਕ; ਤਾ ਮਹਿ ਜਲਤੌ ਫਿਰਿਆ ॥

siv biranch ar indr lok; taa meh jalatau firiaa |

Punjabi

ਸ਼ਿਵਾਜੀ ਬ੍ਰਹਮਾਂ ਅਤੇ ਇੰਦਰ ਦੀਆਂ ਪੁਹੀਆਂ ਵਿੱਚ ਜੀਵ ਈਰਖਾ ਦੀ ਅੱਗ ਵਿੱਚ ਸੜਦਾ ਬਲਦਾ ਫਿਰਦਾ ਹੈ।

Bhai Manmohan Singh (Shabad OS, CC BY-SA)

English

In the worlds of Shiva, Brahma and Indra, I wandered around, burning up with envy.

Dr. Sant Singh Khalsa (Shabad OS, CC BY-SA)
Ang 1219 · Line 5

ਸਿਮਰਿ ਸਿਮਰਿ ਸੁਆਮੀ. ਭਏ ਸੀਤਲ; ਦੂਖੁ ਦਰਦੁ ਭ੍ਰਮੁ ਹਿਰਿਆ ॥੧॥

simar simar suaamee. bhe seetal; dookh darad bhram hiriaa |1|

Punjabi

ਪ੍ਰਭੂ ਦਾ ਆਰਾਧਨ ਅਤੇ ਚਿੰਤਨ ਕਰਨ ਦੁਆਰਾ, ਜੀਵ ਠੰਢਾ ਠਾਰ ਹੋ ਜਾਂਦਾ ਹੈ ਤੇ ਦੁਖੜੇ ਪੀੜ ਤੇ ਸੰਦੇਹ ਤੋਂ ਖਲਾਸੀ ਪਾ ਜਾਂਦਾ ਹੈ।

Bhai Manmohan Singh (Shabad OS, CC BY-SA)

English

Meditating, meditating in remembrance on my Lord and Master, I became cool and calm; my pains, sorrows and doubts are gone. ||1||

Dr. Sant Singh Khalsa (Shabad OS, CC BY-SA)
Ang 1219 · Line 6

ਜੋ ਜੋ ਤਰਿਓ ਪੁਰਾਤਨੁ ਨਵਤਨੁ; ਭਗਤਿ ਭਾਇ ਹਰਿ ਦੇਵਾ ॥

jo jo tario puraatan navatan; bhagat bhaae har devaa |

Punjabi

ਜੋ ਕੋਈ ਭੀ ਪਿਛਲੇ ਅਤੇ ਵਰਤਮਾਨ ਸਮੇ ਵਿੱਚ ਪਾਰ ਊਤਰਿਆ ਹੈ, ਉਹ ਪ੍ਰਕਾਸ਼ਵਾਨ ਸਮੇਂ ਵਿੱਚ ਪਾਰ ਉਤਰਿਆ ਹੈ, ਊਹ ਪ੍ਰਕਾਸ਼ਵਾਨ ਪ੍ਰਭੂ ਦੀ ਪਿਆਰੀ ਉਪਾਸ਼ਨਾਂ ਰਾਹੀਂ ਹੀ ਪਾਰ ਉਤਰਿਆ ਹੈ।

Bhai Manmohan Singh (Shabad OS, CC BY-SA)

English

Whoever has been saved in the past or the present, was saved through loving devotional worship of the Divine Lord.

Dr. Sant Singh Khalsa (Shabad OS, CC BY-SA)
Ang 1219 · Line 7

ਨਾਨਕ ਕੀ ਬੇਨੰਤੀ ਪ੍ਰਭ ਜੀਉ; ਮਿਲੈ ਸੰਤ ਜਨ ਸੇਵਾ ॥੨॥੫੨॥੭੫॥

naanak kee benantee prabh jeeo; milai sant jan sevaa |2|52|75|

Punjabi

ਗੁਰੂ ਜੀ ਫਰਮਾਊਦੇ ਹਨ, ਹੇ ਮਹਾਰਾਜ ਮਾਲਕ! ਮੈਂ ਪ੍ਰਾਰਥਨਾਂ ਕਰਦਾ ਹਾਂ, ਤੂੰ ਮੈਨੂੰ ਸਾਧੂਆਂ ਦੀ ਟਹਿਲ ਸੇਵਾ ਪ੍ਰਦਾਨ ਕਰ।

Bhai Manmohan Singh (Shabad OS, CC BY-SA)

English

This is Nanak's prayer: O Dear God, please let me serve the humble Saints. ||2||52||75||

Dr. Sant Singh Khalsa (Shabad OS, CC BY-SA)
Ang 1219 · Line 8

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl;

Dr. Sant Singh Khalsa (Shabad OS, CC BY-SA)
Ang 1219 · Line 9

ਜਿਹਵੇ; ਅੰਮ੍ਰਿਤ ਗੁਣ ਹਰਿ ਗਾਉ ॥

jihave; amrit gun har gaau |

Punjabi

ਹੇ ਮੇਰੀ ਜੀਭ! ਤੂੰ ਪ੍ਰਭੂ ਦਾ ਅੰਮ੍ਰਿਤਮਈ ਜੱਸ ਗਾਇਨ ਕਰ।

Bhai Manmohan Singh (Shabad OS, CC BY-SA)

English

O my tongue, sing the Ambrosial Praises of the Lord.

Dr. Sant Singh Khalsa (Shabad OS, CC BY-SA)
Ang 1219 · Line 10

ਹਰਿ ਹਰਿ ਬੋਲਿ. ਕਥਾ ਸੁਨਿ ਹਰਿ ਕੀ; ਉਚਰਹੁ ਪ੍ਰਭ ਕੋ ਨਾਉ ॥੧॥ ਰਹਾਉ ॥

har har bol. kathaa sun har kee; ucharahu prabh ko naau |1| rahaau |

Punjabi

ਤੂੰ ਆਪਣੇ ਸੁਆਮੀ ਵਾਹਿਗੁਰੂ ਨੂੰ ਸਿਮਰ ਵਾਹਿਗੁਰੂ ਦੀ ਕਥਾ-ਵਾਰਤਾ ਸੁਣ ਅਤੇ ਪ੍ਰਭੂ ਦਾ ਨਾਮ ਜਾਪ ਕਰ, ਹੇ ਜੀਵ! ਠਹਿਰਾਉ।

Bhai Manmohan Singh (Shabad OS, CC BY-SA)

English

Chant the Name of the Lord, Har, Har, listen to the Lord's Sermon, and chant God's Name. ||1||Pause||

Dr. Sant Singh Khalsa (Shabad OS, CC BY-SA)
Ang 1219 · Line 11

ਰਾਮ ਨਾਮੁ ਰਤਨ ਧਨੁ ਸੰਚਹੁ; ਮਨਿ ਤਨਿ ਲਾਵਹੁ ਭਾਉ ॥

raam naam ratan dhan sanchahu; man tan laavahu bhaau |

Punjabi

ਤੂੰ ਸੁਆਮੀ ਦੇ ਨਾਮ ਦੀ ਅਮੋਲਕ ਦੌਲਤ ਨੂੰ ਇਥੱਤਰ ਕਰ ਅਤੇ ਆਪਣੇ ਚਿੱਤ ਤੇ ਸਰੀਰ ਨਾਲ ਆਪਣੇ ਹਰੀ ਨੂੰ ਪਿਆਰ ਕਰ।

Bhai Manmohan Singh (Shabad OS, CC BY-SA)

English

So gather in the jewel, the wealth of the Lord's Name; love God with your mind and body.

Dr. Sant Singh Khalsa (Shabad OS, CC BY-SA)
Ang 1219 · Line 12

ਆਨ ਬਿਭੂਤ ਮਿਥਿਆ ਕਰਿ ਮਾਨਹੁ; ਸਾਚਾ ਇਹੈ ਸੁਆਉ ॥੧॥

aan bibhoot mithiaa kar maanahu; saachaa ihai suaau |1|

Punjabi

ਤੂੰ ਹੋਰ ਦੌਲਤ ਨੂੰ ਕੂੜੀ ਕਰਕੇ ਜਾਣ। ਕੇਵਲ ਇਹ ਹੀ ਜੀਵਨ ਦਾ ਸੱਚਾ ਮਨੋਰਥ ਹੈ।

Bhai Manmohan Singh (Shabad OS, CC BY-SA)

English

You must realize that all other wealth is false; this alone is the true purpose of life. ||1||

Dr. Sant Singh Khalsa (Shabad OS, CC BY-SA)
Ang 1219 · Line 13

ਜੀਅ ਪ੍ਰਾਨ ਮੁਕਤਿ ਕੋ ਦਾਤਾ; ਏਕਸ ਸਿਉ ਲਿਵ ਲਾਉ ॥

jeea praan mukat ko daataa; ekas siau liv laau |

Punjabi

ਵਾਹਿਗੁਰੂ ਆਤਮਾਂ ਜਿੰਤ ਜਾਨ ਤੇ ਮੋਖਸ਼ ਦੇਣ ਵਾਲਾ ਹੈ। ਤੂੰ ਕੇਵਲ ਉਸ ਨਾਲ ਹੀ ਪਿਰਹੜੀ ਪਾ।

Bhai Manmohan Singh (Shabad OS, CC BY-SA)

English

He is the Giver of the soul, the breath of life and liberation; lovingly tune in to the One and Only Lord.

Dr. Sant Singh Khalsa (Shabad OS, CC BY-SA)
Ang 1219 · Line 14

ਕਹੁ ਨਾਨਕ. ਤਾ ਕੀ ਸਰਣਾਈ; ਦੇਤ ਸਗਲ ਅਪਿਆਉ ॥੨॥੫੩॥੭੬॥

kahu naanak. taa kee saranaaee; det sagal apiaau |2|53|76|

Punjabi

ਗੁਰੂ ਜੀ ਆਖਦੇ ਹਨ, ਮੈਂ ਕੇਵਲ ਉਸ ਦੀ ਹੀ ਪਨਾਹ ਲਈ ਹੈ, ਜੋ ਸਾਰਿਆਂ ਨੂੰ ਰੋਜੀ ਦਿੰਦਾ ਹੈ।

Bhai Manmohan Singh (Shabad OS, CC BY-SA)

English

Says Nanak, I have entered His Sanctuary; He gives sustenance to all. ||2||53||76||

Dr. Sant Singh Khalsa (Shabad OS, CC BY-SA)
Ang 1219 · Line 15

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1219 · Line 16

ਹੋਤੀ ਨਹੀ; ਕਵਨ ਕਛੁ ਕਰਣੀ ॥

hotee nahee; kavan kachh karanee |

Punjabi

ਮੈਂ ਕੋਈ ਹੋਰ ਕੰਮ ਨਹੀਂ ਕਰ ਸਕਦਾ।

Bhai Manmohan Singh (Shabad OS, CC BY-SA)

English

I cannot do anything else.

Dr. Sant Singh Khalsa (Shabad OS, CC BY-SA)
Ang 1219 · Line 17

ਇਹੈ ਓਟ ਪਾਈ ਮਿਲਿ ਸੰਤਹ; ਗੋਪਾਲ ਏਕ ਕੀ ਸਰਣੀ ॥੧॥ ਰਹਾਉ ॥

eihai ott paaee mil santah; gopaal ek kee saranee |1| rahaau |

Punjabi

ਸਾਧੂਆਂ ਨਾਲ ਮਿਲ ਕੇ ਮੈਨੂੰ ਇਹ ਇੱਕ ਆਸਰਾ ਪ੍ਰਾਪਤ ਹੋਇਆ ਹੈ ਕਿ ਮੈਂ ਅਦੁੱਤੀ ਪ੍ਰਭੂ ਦੀ ਪਨਾਹ ਨਹੀਂ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

I have taken this Support, meeting the Saints; I have entered the Sanctuary of the One Lord of the World. ||1||Pause||

Dr. Sant Singh Khalsa (Shabad OS, CC BY-SA)
Ang 1219 · Line 18

ਪੰਚ ਦੋਖ ਛਿਦ੍ਰ ਇਆ ਤਨ ਮਹਿ; ਬਿਖੈ ਬਿਆਧਿ ਕੀ ਕਰਣੀ ॥

panch dokh chhidr eaa tan meh; bikhai biaadh kee karanee |

Punjabi

ਇਸ ਦੇਹ ਅੰਦਰ ਪੰਜ ਪਾਬਰ ਵੈਰੀ ਹਨ ਤੇ ਇਸ ਨਹੀਂ ਜੀਵ ਪਾਪਾਂ ਭਰੇ ਅਤੇ ਮੰਦੇ ਅਮਲ ਕਮਾਊਦਾ ਹੈ।

Bhai Manmohan Singh (Shabad OS, CC BY-SA)

English

The five wicked enemies are within this body; they lead the mortal to practice evil and corruption.

Dr. Sant Singh Khalsa (Shabad OS, CC BY-SA)
Ang 1219 · Line 19

ਆਸ ਅਪਾਰ, ਦਿਨਸ ਗਣਿ ਰਾਖੇ; ਗ੍ਰਸਤ ਜਾਤ ਬਲੁ, ਜਰਣੀ ॥੧॥

aas apaar, dinas gan raakhe; grasat jaat bal, jaranee |1|

Punjabi

ਬੇਅੰਤ ਹੈ ਉਸ ਦੀ ਊਮੈਦ, ਪ੍ਰੰਤੂ ਗਿਣਵੇ ਹਨ ਉਸ ਦੇ ਦਿਹਾੜੇ ਅਤੇ ਬੁਢਾਪਾ ਉਸ ਦੀ ਜੀਵਨਸ਼ਕਤੀ ਨੂੰ ਖਾਈ ਜਾ ਰਿਹਾ ਹੈ।

Bhai Manmohan Singh (Shabad OS, CC BY-SA)

English

He has infinite hope, but his days are numbered, and old age is sapping his strength. ||1||

Dr. Sant Singh Khalsa (Shabad OS, CC BY-SA)
Ang 1219 · Line 20

ਅਨਾਥਹ ਨਾਥ. ਦਇਆਲ ਸੁਖ ਸਾਗਰ; ਸਰਬ ਦੋਖ ਭੈ ਹਰਣੀ ॥

anaathah naath. deaal sukh saagar; sarab dokh bhai haranee |

Punjabi

ਨਿਖਸਮਿਆਂ ਦਾ ਖਸਮ ਤੇ ਆਰਾਮ ਦਾ ਸਮੁੰਦਰ ਮਿਹਰਬਾਨ ਮਾਲਕ ਸਾਰੀਆਂ ਬੀਮਾਰੀਆਂ ਤੇ ਡਰਾਂ ਨੂੰ ਨਾਸ ਕਰਨ ਵਾਲਾ ਹੈ।

Bhai Manmohan Singh (Shabad OS, CC BY-SA)

English

He is the Help of the helpless, the Merciful Lord, the Ocean of Peace, the Destroyer of all pains and fears.

Dr. Sant Singh Khalsa (Shabad OS, CC BY-SA)
Ang 1219 · Line 21

ਮਨਿ ਬਾਂਛਤ ਚਿਤਵਤ ਨਾਨਕ ਦਾਸ; ਪੇਖਿ ਜੀਵਾ ਪ੍ਰਭ ਚਰਣੀ ॥੨॥੫੪॥੭੭॥

man baanchhat chitavat naanak daas; pekh jeevaa prabh charanee |2|54|77|

Punjabi

ਗੋਲਾ ਨਾਨਕ ਇਸ ਦਾਤ ਦੀ ਦਿਲੋਂ ਚਾਹਨਾ ਤੇ ਤਾਂਘ ਕਰਦਾ ਹੈ, ਕਿ ਉਸ ਦਾ ਜੀਵਨ ਪ੍ਰਭੂ ਦੇ ਪੈਰਾਂ ਨੂੰ ਵੇਖਦਿਆਂ ਹੀ ਬਤੀਤ ਹੋਵੇ।

Bhai Manmohan Singh (Shabad OS, CC BY-SA)

English

Slave Nanak longs for this blessing, that he may live, gazing upon the Feet of God. ||2||54||77||

Dr. Sant Singh Khalsa (Shabad OS, CC BY-SA)
Ang 1219 · Line 22

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1219 · Line 23

ਫੀਕੇ; ਹਰਿ ਕੇ ਨਾਮ ਬਿਨੁ ਸਾਦ ॥

feeke; har ke naam bin saad |

Punjabi

ਫਿਕਲੇ ਹਨ ਸੁਆਦ, ਸੁਆਮੀ ਦੇ ਨਾਮ ਦੇ ਬਾਂਝੋ।

Bhai Manmohan Singh (Shabad OS, CC BY-SA)

English

Without the Lord's Name, flavors are tasteless and insipid.

Dr. Sant Singh Khalsa (Shabad OS, CC BY-SA)
Ang 1219 · Line 24

ਅੰਮ੍ਰਿਤ ਰਸੁ ਕੀਰਤਨੁ ਹਰਿ ਗਾਈਐ; ਅਹਿਨਿਸਿ ਪੂਰਨ ਨਾਦ ॥੧॥ ਰਹਾਉ ॥

amrit ras keeratan har gaaeeai; ahinis pooran naad |1| rahaau |

Punjabi

ਤੂੰ ਵਾਹਿਗੁਰੂ ਦਾ ਆਬਿ-ਹਿਯਾਤੀ ਮਿੱਠਾ ਜੱਸ ਗਾਇਨ ਕਰ ਅਤੇ ਦਿਨ ਰੈਣ ਤੇਰੇ ਨਹੀਂ ਬੈਕੁੰਠੀ ਕੀਰਤਨ ਗੂੰਜੇਗਾ। ਠਹਿਰਾਉ।

Bhai Manmohan Singh (Shabad OS, CC BY-SA)

English

Sing the Sweet Ambrosial Praises of the Lord's Kirtan; day and night, the Sound-current of the Naad will resonate and resound. ||1||Pause||

Dr. Sant Singh Khalsa (Shabad OS, CC BY-SA)
Ang 1219 · Line 25

ਸਿਮਰਤ ਸਾਂਤਿ ਮਹਾ ਸੁਖੁ ਪਾਈਐ; ਮਿਟਿ ਜਾਹਿ ਸਗਲ ਬਿਖਾਦ ॥

simarat saant mahaa sukh paaeeai; mitt jaeh sagal bikhaad |

Punjabi

ਸੁਆਮੀ ਦਾ ਸਿਮਰਨ ਕਰਨ ਨਾਲ ਜੀਵ ਨੂੰ ਠੰਢ ਚੈਨ ਤੇ ਪਰਮ ਆਨੰਦ ਪ੍ਰਾਪਤ ਹੋ ਜਾਂਦੇ ਹਨ ਤੇ ਉਸ ਦੇ ਸਾਰੇ ਦੁੱਖ ਦਜ਼ਰ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

Meditating in remembrance on the Lord, total peace and bliss are obtained, and all sorrows are taken away.

Dr. Sant Singh Khalsa (Shabad OS, CC BY-SA)
Ang 1219 · Line 26

ਹਰਿ ਹਰਿ ਲਾਭੁ ਸਾਧਸੰਗਿ ਪਾਈਐ; ਘਰਿ ਲੈ ਆਵਹੁ ਲਾਦਿ ॥੧॥

har har laabh saadhasang paaeeai; ghar lai aavahu laad |1|

Punjabi

ਰੱਬ ਦੇ ਨਾਮ ਦਾ ਮੁਨਾਫਾ, ਸਤਿਸੰਗਤ ਵਿੰਚ ਪ੍ਰਾਪਤ ਹੁੰਦਾ ਹੈ ਅਤੇ ਇਸ ਨੂੰ ਲੱਦ ਕੇ ਜੀਵ ਗ੍ਰਹਿ ਨੂੰ ਲੈ ਆਉਂਦਾ ਹੈ।

Bhai Manmohan Singh (Shabad OS, CC BY-SA)

English

The profit of the Lord, Har, Har, is found in the Saadh Sangat, the Company of the Holy; so load it and bring it on home. ||1||

Dr. Sant Singh Khalsa (Shabad OS, CC BY-SA)
Ang 1219 · Line 27

ਸਭ ਤੇ ਊਚ. ਊਚ ਤੇ ਊਚੋ; ਅੰਤੁ ਨਹੀ. ਮਰਜਾਦ ॥

sabh te aooch. aooch te aoocho; ant nahee. marajaad |

Punjabi

ਊਹ ਸਾਰਿਆਂ ਨਾਲੋਂ ਬੁਲੰਦ ਤੇ ਉਚਿਆਂ ਨਾਲੋ ਉਚਾ ਹੈ। ਉਸ ਦੇ ਰੱਬੀ ਕੰਮ ਦਾ ਕੋਈ ਪਾਰਾਵਾਰ ਨਹੀਂ।

Bhai Manmohan Singh (Shabad OS, CC BY-SA)

English

He is the Highest of all, the Highest of the high; His celestial ecomony has no limit.

Dr. Sant Singh Khalsa (Shabad OS, CC BY-SA)
Ang 1219 · Line 28

ਬਰਨਿ. ਨ ਸਾਕਉ, ਨਾਨਕ ਮਹਿਮਾ; ਪੇਖਿ ਰਹੇ ਬਿਸਮਾਦ ॥੨॥੫੫॥੭੮॥

baran. na saakau, naanak mahimaa; pekh rahe bisamaad |2|55|78|

Punjabi

ਨਾਨਕ ਪ੍ਰਭੂ ਦੀ ਪ੍ਰਭਤਾ ਵਰਣਨ ਨਹੀਂ ਕਰ ਸਕਦਾ ਅਤੇ ਉਸ ਨੂੰ ਵੇਖ ਕੇ ਚਕਰਿਤ ਹੋ ਗਿਆ ਹੈ।

Bhai Manmohan Singh (Shabad OS, CC BY-SA)

English

Nanak cannot even express His Glorious Grandeur; gazing upon Him, he is wonder-struck. ||2||55||78||

Dr. Sant Singh Khalsa (Shabad OS, CC BY-SA)
Ang 1219 · Line 29

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1219 · Line 30

ਆਇਓ; ਸੁਨਨ ਪੜਨ ਕਉ ਬਾਣੀ ॥

aaeo; sunan parran kau baanee |

Punjabi

ਪ੍ਰਾਣੀ ਗੁਰਾਂ ਦੀ ਬਾਣੀ ਸ੍ਰਵਣ ਅਤੇ ਉਚਾਰਨ ਕਰਨ ਨਹੀਂ ਆਇਆ ਹੈ।

Bhai Manmohan Singh (Shabad OS, CC BY-SA)

English

The mortal came to hear and chant the Word of the Guru's Bani.

Dr. Sant Singh Khalsa (Shabad OS, CC BY-SA)
Ang 1219 · Line 31

ਨਾਮੁ ਵਿਸਾਰਿ. ਲਗਹਿ ਅਨ ਲਾਲਚਿ; ਬਿਰਥਾ ਜਨਮੁ ਪਰਾਣੀ ॥੧॥ ਰਹਾਉ ॥

naam visaar. lageh an laalach; birathaa janam paraanee |1| rahaau |

Punjabi

ਨਾਮ ਨੂੰ ਭੁਲਾ ਤੂੰ ਆਪਣੇ ਆਪ ਨੂੰ ਹੋਰਨਾਂ ਖਾਹਿਸ਼ਾਂ ਨਾਲ ਜੋੜਦਾ ਹੈ। ਵਿਆਰਥ ਹੈ ਤੇਰਾ ਜੀਵਨ ਹੇ ਫਾਨੀ ਬੰਦੇ! ਠਹਿਰਾਉ।

Bhai Manmohan Singh (Shabad OS, CC BY-SA)

English

But he has forgotten the Naam, the Name of the Lord, and he has become attached to other temptations. His life is totally worthless! ||1||Pause||

Dr. Sant Singh Khalsa (Shabad OS, CC BY-SA)
Ang 1219 · Line 32

ਸਮਝੁ ਅਚੇਤ. ਚੇਤਿ ਮਨ ਮੇਰੇ; ਕਥੀ ਸੰਤਨ ਅਕਥ ਕਹਾਣੀ ॥

samajh achet. chet man mere; kathee santan akath kahaanee |

Punjabi

ਹੇ ਮੇਰੀ ਗਾਫਲ ਜਿੰਦੜੀਏ! ਤੂੰ ਆਪਣੇ ਆਪ ਨੂੰ ਸੁਧਾਰ ਅਤੇ ਆਪਣੇ ਸੁਆਮੀ ਦਾ ਸਿਮਰਨ ਕਰ। ਸਾਧੂ ਕੇਵਲ ਅਕਹਿ ਸੁਆਮੀ ਦੀ ਕਥਾ ਵਾਰਤਾ ਦਾ ਹੀ ਉਚਾਰਨ ਕਰਦੇ ਹਨ।

Bhai Manmohan Singh (Shabad OS, CC BY-SA)

English

O my unconscious mind, become conscious and figure it out; the Saints speak the Unspoken Speech of the Lord.

Dr. Sant Singh Khalsa (Shabad OS, CC BY-SA)
Ang 1219 · Line 33

ਲਾਭੁ ਲੈਹੁ. ਹਰਿ ਰਿਦੈ ਅਰਾਧਹੁ; ਛੁਟਕੈ ਆਵਣ ਜਾਣੀ ॥੧॥

laabh laihu. har ridai araadhahu; chhuttakai aavan jaanee |1|

Punjabi

ਤੂੰ ਆਪਣੇ ਹਿਰਦੇ ਅੰਦਰ ਆਪਣੇ ਵਾਹਿਗੁਰੂ ਨੂੰ ਯਾਦ ਕਰਨ ਦਾ ਨਫਾ ਇਕੱਤਰ ਕਰ। ਇਸ ਤਰ੍ਹਾਂ ਤੇਰੇ ਆਊਣੇ ਅਤੇ ਜਾਣੇ ਮੁੱਕ ਜਾਣਗੇ।

Bhai Manmohan Singh (Shabad OS, CC BY-SA)

English

So gather in your profits - worship and adore the Lord within your heart; your coming and going in reincarnation shall end. ||1||

Dr. Sant Singh Khalsa (Shabad OS, CC BY-SA)
Ang 1219 · Line 34

ਉਦਮੁ ਸਕਤਿ ਸਿਆਣਪ ਤੁਮੑਰੀ; ਦੇਹਿ. ਤ ਨਾਮੁ ਵਖਾਣੀ ॥

audam sakat siaanap tumaree; dehi. ta naam vakhaanee |

Punjabi

ਉਪਰਾਲਾ ਤਾਕਤ ਅਤੇ ਦਾਨਾਈ ਤੇਰੀਆਂ ਹਨ। ਹੇ ਸਾਈਂ! ਜੇਕਰ ਤੂੰ ਮੈਨੂੰ ਇਹਨਾਂ ਨੂੰ ਬਖਸ਼ੇ, ਕੇਵਲ ਤਾਂ ਹੀ ਮੈਂ ਤੇਰੇ ਨਾਮ ਨੂੰ ਉਚਾਰ ਸਕਦਾ ਹਾਂ।

Bhai Manmohan Singh (Shabad OS, CC BY-SA)

English

Efforts, powers and clever tricks are Yours; if You bless me with them, I repeat Your Name.

Dr. Sant Singh Khalsa (Shabad OS, CC BY-SA)
Ang 1219 · Line 35

ਸੇਈ ਭਗਤ. ਭਗਤਿ ਸੇ ਲਾਗੇ; ਨਾਨਕ ਜੋ ਪ੍ਰਭ ਭਾਣੀ ॥੨॥੫੬॥੭੯॥

seee bhagat. bhagat se laage; naanak jo prabh bhaanee |2|56|79|

Punjabi

ਨਾਨਕ, ਕੇਵਲ ਉਹ ਹੀ ਅਨੁਰਾਗੀ ਹਨ ਅਤੇ ਕੇਵਲ ਉਹੀ ਤੇਰੀ ਪ੍ਰੇਮਮਈ ਸੇਵਾ ਨਾਲ ਜੁੜਦੇ ਹਨ, ਜੋ ਤੈਨੂੰ ਚੰਗੇ ਲਗਦੇ ਹਨ, ਹੇ ਸੁਆਮੀ!

Bhai Manmohan Singh (Shabad OS, CC BY-SA)

English

They alone are devotees, and they alone are attached to devotional worship, O Nanak, who are pleasing to God. ||2||56||79||

Dr. Sant Singh Khalsa (Shabad OS, CC BY-SA)
Ang 1219 · Line 36

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1219 · Line 37

ਧਨਵੰਤ; ਨਾਮ ਕੇ ਵਣਜਾਰੇ ॥

dhanavant; naam ke vanajaare |

Punjabi

ਦੌਲਤਮੰਦ ਹਨ, ਪ੍ਰਭੂ ਦੇ ਨਾਮ ਦੇ ਵਪਾਰੀ।

Bhai Manmohan Singh (Shabad OS, CC BY-SA)

English

Those who deal in the Naam, the Name of the Lord, are wealthy.

Dr. Sant Singh Khalsa (Shabad OS, CC BY-SA)
Ang 1219 · Line 38

ਸਾਂਝੀ ਕਰਹੁ. ਨਾਮ ਧਨੁ ਖਾਟਹੁ; ਗੁਰ ਕਾ ਸਬਦੁ ਵੀਚਾਰੇ ॥੧॥ ਰਹਾਉ ॥

saanjhee karahu. naam dhan khaattahu; gur kaa sabad veechaare |1| rahaau |

Punjabi

ਉਨ੍ਹਾਂ ਨਾਲ ਭਿਆਲੀ ਕਰ ਅਤੇ ਗੁਰਬਾਣੀ ਨੂੰ ਸੋਚ ਵੀਚਾਰ ਕੇ, ਤੂੰ ਵਾਹਿਗੁਰੂ ਦੇ ਨਾਮ ਦੇ ਪਦਾਰਥ ਦੀ ਖੱਟੀ ਖੱਟ।

Bhai Manmohan Singh (Shabad OS, CC BY-SA)

English

So become a partner with them, and earn the wealth of the Naam. Contemplate the Word of the Guru's Shabad. ||1||Pause||

Dr. Sant Singh Khalsa (Shabad OS, CC BY-SA)