Ekam
Guru Granth Sahib

Ang 1220

Ang 1220 · Line 1

ਛੋਡਹੁ ਕਪਟੁ. ਹੋਇ ਨਿਰਵੈਰਾ; ਸੋ ਪ੍ਰਭੁ ਸੰਗਿ ਨਿਹਾਰੇ ॥

chhoddahu kapatt. hoe niravairaa; so prabh sang nihaare |

Punjabi

ਤੂੰ ਆਪਣੇ ਵਲਛਲ ਨੂੰ ਤਿਆਗ ਦੇ, ਦੁਸ਼ਮਨੀ-ਰਹਿਤ ਹੋ ਜਾ ਅਤੇ ਉਸ ਸੁਆਮੀ ਨੂੰ ਸਦਾ ਹੀ ਆਪਣੇ ਨਾਲ ਵੇਖ।

Bhai Manmohan Singh (Shabad OS, CC BY-SA)

English

Abandon your deception, and go beyond vengeance; see God who is always with you.

Dr. Sant Singh Khalsa (Shabad OS, CC BY-SA)
Ang 1220 · Line 2

ਸਚੁ ਧਨੁ ਵਣਜਹੁ. ਸਚੁ ਧਨੁ ਸੰਚਹੁ; ਕਬਹੂ. ਨ ਆਵਹੁ ਹਾਰੇ ॥੧॥

sach dhan vanajahu. sach dhan sanchahu; kabahoo. na aavahu haare |1|

Punjabi

ਤੂੰ ਕੇਵਲ ਸੱਚੇ ਨਾਮ ਦੀ ਦੌਲਤ ਦਾ ਵਾਪਾਰ ਕਰ ਤੇ ਤੂੰ ਸੱਚੇ ਨਾਮ ਦੀ ਦੌਲਤ ਨੂੰ ਹੀ ਇਕੱਤਰ ਕਰ। ਇਸ ਤਰ੍ਹਾਂ ਤੂੰ ਕਦੇ ਭੀ ਹਾਰ ਖਾ ਕੇ ਨਹੀਂ ਆਵੇਗਾ।

Bhai Manmohan Singh (Shabad OS, CC BY-SA)

English

Deal only in this true wealth and gather in this true wealth, and you shall never suffer loss. ||1||

Dr. Sant Singh Khalsa (Shabad OS, CC BY-SA)
Ang 1220 · Line 3

ਖਾਤ ਖਰਚਤ. ਕਿਛੁ ਨਿਖੁਟਤ ਨਾਹੀ; ਅਗਨਤ ਭਰੇ ਭੰਡਾਰੇ ॥

khaat kharachat. kichh nikhuttat naahee; aganat bhare bhanddaare |

Punjabi

ਖਰਚਣ ਅਤੇ ਖਾਣ ਨਾਲ ਇਹ ਮੁਕਦਾ ਨਹੀਂ, ਕਿਉਂਕਿ ਸੁਆਮੀ ਕੋਲ ਇਸ ਦੇ ਅਣਗਿਣਤ ਹੀ ਪਰੀਪੂਰਨ ਖ਼ਜ਼ਾਨੇ ਹਨ।

Bhai Manmohan Singh (Shabad OS, CC BY-SA)

English

Eating and consuming it, it is never exhausted; God's treasures are overflowing.

Dr. Sant Singh Khalsa (Shabad OS, CC BY-SA)
Ang 1220 · Line 4

ਕਹੁ ਨਾਨਕ. ਸੋਭਾ ਸੰਗਿ ਜਾਵਹੁ; ਪਾਰਬ੍ਰਹਮ ਕੈ ਦੁਆਰੇ ॥੨॥੫੭॥੮੦॥

kahu naanak. sobhaa sang jaavahu; paarabraham kai duaare |2|57|80|

Punjabi

ਗੇਰੂ ਜੀ ਆਖਦੇ ਹਨ, ਕੇਵਲ ਇਸ ਤਰ੍ਹਾਂ ਹੀ ਮਾਨ ਪ੍ਰਤਿਸ਼ਟਾ ਸਹਿਤ ਤੂੰ ਸ਼ਰੋਮਣੀ ਸੁਆਮੀ ਦੇ ਦਰਬਾਰ ਨੂੰ ਜਾਵੇਗਾ।

Bhai Manmohan Singh (Shabad OS, CC BY-SA)

English

Says Nanak, you shall go home to the Court of the Supreme Lord God with honor and respect. ||2||57||80||

Dr. Sant Singh Khalsa (Shabad OS, CC BY-SA)
Ang 1220 · Line 5

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1220 · Line 6

ਪ੍ਰਭ ਜੀ; ਮੋਹਿ ਕਵਨੁ ਅਨਾਥੁ ਬਿਚਾਰਾ ॥

prabh jee; mohi kavan anaath bichaaraa |

Punjabi

ਹੇ ਮਹਾਰਾਜ ਮਾਲਕ! ਮੈਂ ਕਿਹੋ ਜਿਹਾ ਨਿਖਸਮਾ ਤੇ ਨਿਰਬਲ ਹਾਂ?

Bhai Manmohan Singh (Shabad OS, CC BY-SA)

English

O Dear God, I am wretched and helpless!

Dr. Sant Singh Khalsa (Shabad OS, CC BY-SA)
Ang 1220 · Line 7

ਕਵਨ ਮੂਲ ਤੇ ਮਾਨੁਖੁ ਕਰਿਆ; ਇਹੁ ਪਰਤਾਪੁ ਤੁਹਾਰਾ ॥੧॥ ਰਹਾਉ ॥

kavan mool te maanukh kariaa; ihu parataap tuhaaraa |1| rahaau |

Punjabi

ਕਿਹੋ ਜਿਹੇ ਮੁੱਢ ਤੋਂ ਤੂੰ ਮੈਨੂੰ ਇਨਸਾਨ ਬਣਾਇਆ ਹੈ। ਇਹ ਹੈ ਤੇਰੀ ਪ੍ਰਭਤਾ। ਠਹਿਰਾਉ।

Bhai Manmohan Singh (Shabad OS, CC BY-SA)

English

From what source did you create humans? This is Your Glorious Grandeur. ||1||Pause||

Dr. Sant Singh Khalsa (Shabad OS, CC BY-SA)
Ang 1220 · Line 8

ਜੀਅ ਪ੍ਰਾਣ ਸਰਬ ਕੇ ਦਾਤੇ; ਗੁਣ ਕਹੇ. ਨ ਜਾਹਿ, ਅਪਾਰਾ ॥

jeea praan sarab ke daate; gun kahe. na jaeh, apaaraa |

Punjabi

ਤੂੰ ਹੇ ਸਾਈਂ ਸਾਰਿਆਂ ਨੂੰ ਜਿੰਦੜੀ ਤੇ ਜਿੰਦ-ਜਾਨ ਬਖਸ਼ਣ ਵਾਲਾ ਹੈ। ਤੇਰੀਆਂ ਬੇਅੰਤ ਨੇਕੀਆਂ ਵਰਣਨ ਕੀਤੀਆਂ ਨਹੀਂ ਜਾ ਸਕਦੀਆਂ।

Bhai Manmohan Singh (Shabad OS, CC BY-SA)

English

You are the Giver of the soul and the breath of life to all; Your Infinite Glories cannot be spoken.

Dr. Sant Singh Khalsa (Shabad OS, CC BY-SA)
Ang 1220 · Line 9

ਸਭ ਕੇ ਪ੍ਰੀਤਮ. ਸ੍ਰਬ ਪ੍ਰਤਿਪਾਲਕ; ਸਰਬ ਘਟਾਂ ਆਧਾਰਾ ॥੧॥

sabh ke preetam. srab pratipaalak; sarab ghattaan aadhaaraa |1|

Punjabi

ਤੂੰ ਸਾਰਾ ਦਾ ਪਿਆਰਾ ਹੈ, ਸਾਰਿਆਂ ਦਾ ਪਾਲਣ-ਪੋਸਣਹਾਰ ਅਤੇ ਸਾਰਿਆਂ ਦਿਲਾਂ ਦਾ ਆਸਰਾ ਹੈ।

Bhai Manmohan Singh (Shabad OS, CC BY-SA)

English

You are the Beloved Lord of all, the Cherisher of all, the Support of all hearts. ||1||

Dr. Sant Singh Khalsa (Shabad OS, CC BY-SA)
Ang 1220 · Line 10

ਕੋਇ ਨ ਜਾਣੈ. ਤੁਮਰੀ ਗਤਿ ਮਿਤਿ; ਆਪਹਿ ਏਕ ਪਸਾਰਾ ॥

koe na jaanai. tumaree gat mit; aapeh ek pasaaraa |

Punjabi

ਕੋਈ ਭੀ ਤੇਰੀ ਅਵਸਥਾ ਅਤੇ ਵਿਸਥਾਰ ਨੂੰ ਨਹੀਂ ਜਾਣਦਾ। ਕੇਵਲ ਤੂੰ ਹੀ ਸੰਸਾਰ ਨੂੰ ਸਾਜਿਆ ਹੈ।

Bhai Manmohan Singh (Shabad OS, CC BY-SA)

English

No one knows Your state and extent. You alone created the expanse of the Universe.

Dr. Sant Singh Khalsa (Shabad OS, CC BY-SA)
Ang 1220 · Line 11

ਸਾਧ ਨਾਵ ਬੈਠਾਵਹੁ ਨਾਨਕ; ਭਵ ਸਾਗਰੁ ਪਾਰਿ ਉਤਾਰਾ ॥੨॥੫੮॥੮੧॥

saadh naav baitthaavahu naanak; bhav saagar paar utaaraa |2|58|81|

Punjabi

ਗੁਰੂ ਜੀ ਆਖਦੇ ਹਨ, ਤੂੰ ਮੈਨੂੰ ਸੰਤਾਂ ਦੀ ਬੇੜੀ ਵਿੱਚ ਬਿਠਾ ਦੇ, ਹੇ ਸਾਹਿਬ! ਤਾਂ ਜੋ ਮੈਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਵਾਂ।

Bhai Manmohan Singh (Shabad OS, CC BY-SA)

English

Please, give me a seat in the boat of the Holy; O Nanak, thus I shall cross over this terrifying world-ocean, and reach the other shore. ||2||58||81||

Dr. Sant Singh Khalsa (Shabad OS, CC BY-SA)
Ang 1220 · Line 12

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1220 · Line 13

ਆਵੈ; ਰਾਮ ਸਰਣਿ ਵਡਭਾਗੀ ॥

aavai; raam saran vaddabhaagee |

Punjabi

ਭਾਰੇ ਨਸੀਬਾਂ ਵਾਲਾ ਹੈ ਉਹ, ਜੋ ਸੁਆਮੀ ਦੀ ਪਨਾਹ ਲੈਂਦਾ ਹੈ।

Bhai Manmohan Singh (Shabad OS, CC BY-SA)

English

One who comes to the Lord's Sanctuary is very fortunate.

Dr. Sant Singh Khalsa (Shabad OS, CC BY-SA)
Ang 1220 · Line 14

ਏਕਸ ਬਿਨੁ ਕਿਛੁ ਹੋਰੁ. ਨ ਜਾਣੈ; ਅਵਰਿ ਉਪਾਵ ਤਿਆਗੀ ॥੧॥ ਰਹਾਉ ॥

ekas bin kichh hor. na jaanai; avar upaav tiaagee |1| rahaau |

Punjabi

ਇਕ ਪ੍ਰਭੂ ਦੇ ਬਗੈਰ, ਉਹ ਹੋਰਸ ਕਿਸੇ ਨੂੰ ਨਹੀਂ ਜਾਣਦਾ ਅਤੇ ਉਹ ਹੋਰ ਉਪਰਾਲੇ ਛੱਡ ਦਿੰਦਾ ਹੈ।

Bhai Manmohan Singh (Shabad OS, CC BY-SA)

English

He knows of no other than the One Lord. He has renounced all other efforts. ||1||Pause||

Dr. Sant Singh Khalsa (Shabad OS, CC BY-SA)
Ang 1220 · Line 15

ਮਨ ਬਚ ਕ੍ਰਮ. ਆਰਾਧੈ ਹਰਿ; ਹਰਿ; ਸਾਧਸੰਗਿ ਸੁਖੁ ਪਾਇਆ ॥

man bach kram. aaraadhai har; har; saadhasang sukh paaeaa |

Punjabi

ਆਪਣੇ ਖਿਆਲ ਬਾਣੀ ਅਤੇ ਅਮਲ ਨਾਲ ਉਹ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਅਤੇ ਸਤਿਸੰਗਤ ਅੰਦਰ ਆਰਾਮ ਪਾਉਂਦਾ ਹੈ।

Bhai Manmohan Singh (Shabad OS, CC BY-SA)

English

He worships and adores the Lord, Har, Har, in thought, word and deed; in the Saadh Sangat, the Company of the Holy, he finds peace.

Dr. Sant Singh Khalsa (Shabad OS, CC BY-SA)
Ang 1220 · Line 16

ਅਨਦ ਬਿਨੋਦ ਅਕਥ ਕਥਾ ਰਸੁ; ਸਾਚੈ ਸਹਜਿ ਸਮਾਇਆ ॥੧॥

anad binod akath kathaa ras; saachai sehaj samaaeaa |1|

Punjabi

ਉਹ ਖੁਸ਼ੀ ਰੰਗ-ਰਲੀਆਂ ਅਤੇ ਵਾਹਿਗੁਰੂ ਦੀ ਅਕਹਿ ਵਾਰਤਾ ਦੇ ਸੁਆਦਾਂ ਨੂੰ ਮਾਣਦਾ ਹੈ ਅਤੇ ਸੱਚੇ ਸੁਆਮੀ ਅੰਦਰ ਸੁਖੈਨ ਹੀ ਲੀਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

He enjoys bliss and pleasure, and savors the Unspoken Speech of the Lord; he merges intuitively into the True Lord. ||1||

Dr. Sant Singh Khalsa (Shabad OS, CC BY-SA)
Ang 1220 · Line 17

ਕਰਿ ਕਿਰਪਾ ਜੋ ਅਪੁਨਾ ਕੀਨੋ; ਤਾ ਕੀ ਊਤਮ ਬਾਣੀ ॥

kar kirapaa jo apunaa keeno; taa kee aootam baanee |

Punjabi

ਮਿਹਰਧਾਰ ਕੇ ਜਿਸ ਨੂੰ ਮਾਲਕ ਆਪਣਾ ਨਿੱਜ ਦਾ ਬਣਾ ਲੈਂਦਾ ਹੈ, ਸਰੇਸ਼ਟ ਹਨ ਉਸ ਦੇ ਬਚਨ-ਬਿਲਾਸ।

Bhai Manmohan Singh (Shabad OS, CC BY-SA)

English

Sublime and exalted is the speech of one whom the Lord, in His Mercy makes His Own.

Dr. Sant Singh Khalsa (Shabad OS, CC BY-SA)
Ang 1220 · Line 18

ਸਾਧਸੰਗਿ ਨਾਨਕ ਨਿਸਤਰੀਐ; ਜੋ ਰਾਤੇ ਪ੍ਰਭ ਨਿਰਬਾਣੀ ॥੨॥੫੯॥੮੨॥

saadhasang naanak nisatareeai; jo raate prabh nirabaanee |2|59|82|

Punjabi

ਹੇ ਨਾਨਕ! ਸਤਿਸੰਗਤ ਰਾਹੀਂ ਕੇਵਲ ਉਹ ਹੀ ਮੁਕਤ ਹੁੰਦੇ ਹਨ ਜੋ ਆਪਣੇ ਨਿਰਲੇਪ ਪ੍ਰਭੂ ਨਾਲ ਰੰਗੀਜੇ ਹੋਏ ਹਨ।

Bhai Manmohan Singh (Shabad OS, CC BY-SA)

English

Those who are imbued with God in the state of Nirvaanaa, O Nanak, are emancipated in the Saadh Sangat. ||2||59||82||

Dr. Sant Singh Khalsa (Shabad OS, CC BY-SA)
Ang 1220 · Line 19

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1220 · Line 20

ਜਾ ਤੇ; ਸਾਧੂ ਸਰਣਿ ਗਹੀ ॥

jaa te; saadhoo saran gahee |

Punjabi

ਜਦ ਦੀ ਮੈਂ ਸੰਤਾਂ ਦੀ ਪਨਾਹ ਪਕੜੀ ਹੈ,

Bhai Manmohan Singh (Shabad OS, CC BY-SA)

English

Since I grasped hold of the Sanctuary of the Holy,

Dr. Sant Singh Khalsa (Shabad OS, CC BY-SA)
Ang 1220 · Line 21

ਸਾਂਤਿ ਸਹਜੁ ਮਨਿ ਭਇਓ ਪ੍ਰਗਾਸਾ; ਬਿਰਥਾ ਕਛੁ. ਨ ਰਹੀ ॥੧॥ ਰਹਾਉ ॥

saant sehaj man bheo pragaasaa; birathaa kachh. na rahee |1| rahaau |

Punjabi

ਠੰਢ-ਚੈਨ ਤੇ ਅਡੋਲਤਾ ਨਾਲ ਮੇਰਾ ਚਿੱਤ ਪ੍ਰਕਾਸ਼ਵਾਨ ਹੋ ਗਿਆ ਹੈ ਅਤੇ ਮੇਰੀਆਂ ਸਾਰੀਆਂ ਪੀੜਾਂ ਮਿਟ ਗਈਆਂ ਹਨ। ਠਹਿਰਾਉ।

Bhai Manmohan Singh (Shabad OS, CC BY-SA)

English

my mind is illuminated with tranquility, peace and poise, and I am rid of all my pain. ||1||Pause||

Dr. Sant Singh Khalsa (Shabad OS, CC BY-SA)
Ang 1220 · Line 22

ਹੋਹੁ ਕ੍ਰਿਪਾਲ ਨਾਮੁ ਦੇਹੁ ਅਪੁਨਾ; ਬਿਨਤੀ ਏਹ ਕਹੀ ॥

hohu kripaal naam dehu apunaa; binatee eeh kahee |

Punjabi

ਤੂੰ ਦਇਆਵਾਨ ਹੋ, ਹੇ ਪ੍ਰਭੂ! ਅਤੇ ਮੈਨੂੰ ਆਪਣਾ ਨਾਮ ਬਖਸ਼। ਇਹ ਪ੍ਰਾਰਥਨਾ ਹੀ ਮੈਂ ਕਰਦਾ ਹਾਂ।

Bhai Manmohan Singh (Shabad OS, CC BY-SA)

English

Please be merciful to me, O Lord, and bless me with Your Name; this is the prayer I offer to You.

Dr. Sant Singh Khalsa (Shabad OS, CC BY-SA)
Ang 1220 · Line 23

ਆਨ ਬਿਉਹਾਰ ਬਿਸਰੇ ਪ੍ਰਭ ਸਿਮਰਤ; ਪਾਇਓ ਲਾਭੁ ਸਹੀ ॥੧॥

aan biauhaar bisare prabh simarat; paaeo laabh sahee |1|

Punjabi

ਸੁਆਮੀ ਦਾ ਸਿਮਰਨ ਕਰਨ ਦੁਆਰਾ ਹੋਰ ਕੰਮਕਾਰ ਭੁੱਲ ਜਾਂਦੇ ਹਨ ਤੇ ਜੀਵ ਠੀਕ ਨਫਾ ਪਰਾਪਤ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

I have forgotten my other occupations; remembering God in meditation, I have obtained the true profit. ||1||

Dr. Sant Singh Khalsa (Shabad OS, CC BY-SA)
Ang 1220 · Line 24

ਜਹ ਤੇ ਉਪਜਿਓ. ਤਹੀ ਸਮਾਨੋ; ਸਾਈ ਬਸਤੁ ਅਹੀ ॥

jeh te upajio. tahee samaano; saaee basat ahee |

Punjabi

ਜਿਸ ਵਿੱਚੋ ਉਹ ਉਤਪੰਨ ਹੋਇਆ ਸੀ, ਉਸੇ ਵਿੱਚ ਹੀ ਉਹ ਲੀਨ ਹੋ ਜਾਂਦਾ ਹੈ। ਅਸਲ ਵਿੱਚ, ਉਹ ਉਹੀ ਅਮੋਲਕ ਪਦਾਰਥ ਸੀ।

Bhai Manmohan Singh (Shabad OS, CC BY-SA)

English

We shall merge again into the One from whom we came; He is the Essence of Being.

Dr. Sant Singh Khalsa (Shabad OS, CC BY-SA)
Ang 1220 · Line 25

ਕਹੁ ਨਾਨਕ. ਭਰਮੁ, ਗੁਰਿ ਖੋਇਓ; ਜੋਤੀ ਜੋਤਿ ਸਮਹੀ ॥੨॥੬੦॥੮੩॥

kahu naanak. bharam, gur khoeo; jotee jot samahee |2|60|83|

Punjabi

ਗੁਰੂ ਜੀ ਆਖਦੇ ਹਨ, ਗੁਰਾਂ ਨੇ ਮੇਰਾ ਸੰਦੇਹ ਨਵਿਰਤ ਕਰ ਦਿੱਤਾ ਹੈ ਅਤੇ ਮੇਰਾ ਨੂਰ ਪਰਮ ਨੂਰ ਅੰਦਰ ਲੀਨ ਹੋ ਗਿਆ ਹੈ।

Bhai Manmohan Singh (Shabad OS, CC BY-SA)

English

Says Nanak, the Guru has eradicated my doubt; my light has merged into the Light. ||2||60||83||

Dr. Sant Singh Khalsa (Shabad OS, CC BY-SA)
Ang 1220 · Line 26

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1220 · Line 27

ਰਸਨਾ; ਰਾਮ ਕੋ ਜਸੁ ਗਾਉ ॥

rasanaa; raam ko jas gaau |

Punjabi

ਹੇ ਮੇਰੀ ਜੀਭੇ! ਤੂੰ ਆਪਣੇ ਪ੍ਰਭੂ ਦੀ ਮਹਿਮਾ ਗਾਇਨ ਕਰ।

Bhai Manmohan Singh (Shabad OS, CC BY-SA)

English

O my tongue, sing the Praises of the Lord.

Dr. Sant Singh Khalsa (Shabad OS, CC BY-SA)
Ang 1220 · Line 28

ਆਨ ਸੁਆਦ ਬਿਸਾਰਿ ਸਗਲੇ; ਭਲੋ ਨਾਮ ਸੁਆਉ ॥੧॥ ਰਹਾਉ ॥

aan suaad bisaar sagale; bhalo naam suaau |1| rahaau |

Punjabi

ਤੂੰ ਹੋਰ ਸਾਰੇ ਜ਼iਾੲਕੇ ਛੱਡ ਦੇ। ਸਰੇਸ਼ਟ ਹੈ ਲੱਜ਼ਤ ਪ੍ਰਭੂ ਦੇ ਨਾਮ ਦੀ। ਠਹਿਰਾਉ।

Bhai Manmohan Singh (Shabad OS, CC BY-SA)

English

Abandon all other tastes and flavors; the taste of the Naam, the Name of the Lord, is so sublime. ||1||Pause||

Dr. Sant Singh Khalsa (Shabad OS, CC BY-SA)
Ang 1220 · Line 29

ਚਰਨ ਕਮਲ ਬਸਾਇ ਹਿਰਦੈ; ਏਕ ਸਿਉ ਲਿਵ ਲਾਉ ॥

charan kamal basaae hiradai; ek siau liv laau |

Punjabi

ਹੇ ਬੰਦੇ! ਤੂੰ ਪ੍ਰਭੂ ਦੇ ਕੰਵਲ ਰੂਪੀ ਪੈਰ ਆਪਣੇ ਮਨ ਅੰਦਰ ਟਿਕਾ ਅਤੇ ਇਕ ਪ੍ਰਭੂ ਨਾਲ ਹੀ ਤੂੰ ਪਿਰਹੜੀ ਪਾ।

Bhai Manmohan Singh (Shabad OS, CC BY-SA)

English

Enshrine the Lord's Lotus Feet within your heart; let yourself be lovingly attuned to the One Lord.

Dr. Sant Singh Khalsa (Shabad OS, CC BY-SA)
Ang 1220 · Line 30

ਸਾਧਸੰਗਤਿ ਹੋਹਿ ਨਿਰਮਲੁ; ਬਹੁੜਿ ਜੋਨਿ. ਨ ਆਉ ॥੧॥

saadhasangat hohi niramal; bahurr jon. na aau |1|

Punjabi

ਸਤਿਸੰਗਤ ਰਾਹੀਂ, ਤੂੰ ਪਾਵਨ ਪਵਿੱਤਰ ਹੋ ਜਾਏਗਾ ਅਤੇ ਮੁੜ ਕੇ ਜੂਨੀਆਂ ਅੰਦਰ ਪ੍ਰਵੇਸ਼ ਨਹੀਂ ਕਰੇਗਾ।

Bhai Manmohan Singh (Shabad OS, CC BY-SA)

English

In the Saadh Sangat, the Company of the Holy, you shall become immaculate and pure; you shall not come to be reincarnated again. ||1||

Dr. Sant Singh Khalsa (Shabad OS, CC BY-SA)
Ang 1220 · Line 31

ਜੀਉ ਪ੍ਰਾਨ ਅਧਾਰੁ ਤੇਰਾ; ਤੂ ਨਿਥਾਵੇ ਥਾਉ ॥

jeeo praan adhaar teraa; too nithaave thaau |

Punjabi

ਹੇ ਪ੍ਰਭੂ! ਤੂੰ ਮੇਰੀ ਜਿੰਦੜੀ ਅਤੇ ਜਿੰਦਜਾਨ ਦਾ ਆਸਰਾ ਹੈ ਅਤੇ ਤੂੰ ਹੀ ਟਿਕਾਣੇ ਵਿਹੁਣ ਦਾ ਟਿਕਾਣਾ।

Bhai Manmohan Singh (Shabad OS, CC BY-SA)

English

You are the Support of the soul and the breath of life; You are the Home of the homeless.

Dr. Sant Singh Khalsa (Shabad OS, CC BY-SA)
Ang 1220 · Line 32

ਸਾਸਿ ਸਾਸਿ ਸਮੑਾਲਿ ਹਰਿ ਹਰਿ; ਨਾਨਕ ਸਦ ਬਲਿ ਜਾਉ ॥੨॥੬੧॥੮੪॥

saas saas samaal har har; naanak sad bal jaau |2|61|84|

Punjabi

ਨਾਨਕ ਆਪਣੇ ਹਰ ਸੁਆਸ ਨਾਲ, ਮੈਂ ਆਪਣੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ ਅਤੇ ਸਦੀਵ ਹੀ ਉਸ ਉਤੋਂ ਸਦਕੇ ਜਾਂਦਾ ਹਾਂ।

Bhai Manmohan Singh (Shabad OS, CC BY-SA)

English

With each and every breath, I dwell on the Lord, Har, Har; O Nanak, I am forever a sacrifice to Him. ||2||61||84||

Dr. Sant Singh Khalsa (Shabad OS, CC BY-SA)
Ang 1220 · Line 33

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1220 · Line 34

ਬੈਕੁੰਠ; ਗੋਬਿੰਦ ਚਰਨ ਨਿਤ ਧਿਆਉ ॥

baikuntth; gobind charan nit dhiaau |

Punjabi

ਸਦਾ ਪ੍ਰਭੂ ਦੇ ਪੈਰਾਂ ਦਾ ਆਰਾਧਨ ਕਰਨਾ ਬ੍ਰਹਮ ਲੋਕ ਅੰਦਰ ਵਸਣਾ ਹੈ।

Bhai Manmohan Singh (Shabad OS, CC BY-SA)

English

To meditate on the Lotus Feet of the Lord of the Universe is heaven for me.

Dr. Sant Singh Khalsa (Shabad OS, CC BY-SA)
Ang 1220 · Line 35

ਮੁਕਤਿ ਪਦਾਰਥੁ ਸਾਧੂ ਸੰਗਤਿ; ਅੰਮ੍ਰਿਤੁ ਹਰਿ ਕਾ ਨਾਉ ॥੧॥ ਰਹਾਉ ॥

mukat padaarath saadhoo sangat; amrit har kaa naau |1| rahaau |

Punjabi

ਸਤਿਸੰਗਤ ਦੁਆਰਾ, ਪ੍ਰਾਣੀ ਨੂੰ ਕਲਿਆਣ ਦੀ ਦੋਲਤ ਅਤੇ ਸਾਹਿਬ ਦੇ ਸੁਧਾਸਰੂਪ-ਨਾਮ ਦੀ ਦਾਤ ਮਿਲਦੀ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

In the Saadh Sangat, the Company of the Holy, is the treasure of liberation and the Lord's Ambrosial Name. ||1||Pause||

Dr. Sant Singh Khalsa (Shabad OS, CC BY-SA)
Ang 1220 · Line 36

ਊਤਮ ਕਥਾ ਸੁਣੀਜੈ ਸ੍ਰਵਣੀ; ਮਇਆ ਕਰਹੁ ਭਗਵਾਨ ॥

aootam kathaa suneejai sravanee; meaa karahu bhagavaan |

Punjabi

ਹੇ ਸੁਲੱਖਣੇ ਸੁਆਮੀ! ਤੂੰ ਮੇਰੇ ਤੇ ਮਿਹਰ ਧਾਰ, ਤਾਂ ਜੋ ਮੈਂ ਆਪਣੇ ਕੰਨਾਂ ਨਾਲ ਤੇਰੀ ਸਰੇਸ਼ਟ ਕਥਾ-ਵਾਰਤਾ ਸ੍ਰਵਣ ਕਰਾਂ।

Bhai Manmohan Singh (Shabad OS, CC BY-SA)

English

O Lord God, please be kind to me, that I may hear with my ears Your Sublime and Exalted Sermon.

Dr. Sant Singh Khalsa (Shabad OS, CC BY-SA)
Ang 1220 · Line 37

ਆਵਤ ਜਾਤ ਦੋਊ ਪਖ ਪੂਰਨ; ਪਾਈਐ ਸੁਖ ਬਿਸ੍ਰਾਮ ॥੧॥

aavat jaat doaoo pakh pooran; paaeeai sukh bisraam |1|

Punjabi

ਇਸ ਤਰ੍ਹਾਂ ਮੈਨੂੰ ਜੀਵਨ ਤੇ ਮਰਨ ਦੀਆਂ ਦੋਨਾਂ ਹਾਲਤਾਂ ਅੰਦਰ ਮੁਕੰਮਲ ਆਰਾਮ ਤੇ ਅਨੰਦ ਪਰਾਪਤ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

My cycle of coming and going is finally completed, and I have attained peace and tranquility. ||1||

Dr. Sant Singh Khalsa (Shabad OS, CC BY-SA)