Ang 1222
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਹਰਿ ਹਰਿ; ਸੰਤ ਜਨਾ ਕੀ ਜੀਵਨਿ ॥
har har; sant janaa kee jeevan |
Punjabi
ਵਾਹਿਗੁਰੂ ਦਾ ਨਾਮ ਉਸ ਦੇ ਸਾਧੂਆਂ ਦੀ ਜਿੰਦ-ਜਾਨ ਹੈ।
English
The Lord, Har, Har, is the life of the humble Saints.
ਬਿਖੈ ਰਸ ਭੋਗ. ਅੰਮ੍ਰਿਤ ਸੁਖ ਸਾਗਰ; ਰਾਮ ਨਾਮ ਰਸੁ ਪੀਵਨਿ ॥੧॥ ਰਹਾਉ ॥
bikhai ras bhog. amrit sukh saagar; raam naam ras peevan |1| rahaau |
Punjabi
ਪਾਪਾਂ ਭਰੀਆਂ ਮੌਜਾਂ ਮਾਣਨ ਦੀ ਥਾਂ, ਉਹ ਆਰਾਮ ਦੇ ਸਮੁੰਦਰ ਆਪਣੇ ਪ੍ਰਭੂ ਦੇ ਨਾਮ, ਦਾ ਅੰਮ੍ਰਿਤਮਈ-ਰਹੁ ਪਾਨ ਕਰਦੇ ਹਨ। ਠਹਿਰਾਉ।
English
Instead of enjoying corrupt pleasures, they drink in the Ambrosial Essence of the Name of the Lord, the Ocean of Peace. ||1||Pause||
ਸੰਚਨਿ. ਰਾਮ ਨਾਮ ਧਨੁ ਰਤਨਾ; ਮਨ ਤਨ ਭੀਤਰਿ ਸੀਵਨਿ ॥
sanchan. raam naam dhan ratanaa; man tan bheetar seevan |
Punjabi
ਉਹ ਪ੍ਰਭੂ ਦੇ ਨਾਮ ਦੀ ਅਮੋਲਕ ਦੌਲਤ ਨੂੰ ਇਕੱਤਰ ਕਰਦੇ ਹਨ ਅਤੇ ਇਸ ਨੂੰ ਆਪਣੇ ਚਿੱਤ ਤੇ ਦੇਹਿ ਵਿੱਚ ਪਰੋ ਲੈਂਦੇ ਹਨ।
English
They gather up the priceless wealth of the Lord's Name, and weave it into the fabric of their mind and body.
ਹਰਿ ਰੰਗ ਰਾਂਗ ਭਏ ਮਨ ਲਾਲਾ; ਰਾਮ ਨਾਮ ਰਸ ਖੀਵਨਿ ॥੧॥
har rang raang bhe man laalaa; raam naam ras kheevan |1|
Punjabi
ਹਰੀ ਦੇ ਪ੍ਰੇਮ ਨਾਲ ਰੰਗੀਜ ਉਨ੍ਹਾਂ ਦੀ ਜਿੰਦੜੀ ਪੋਸਤ ਦੇ ਫੁੱਲ ਵਾਂਗ ਲਿਸ਼ਕਦੀ ਹੈ ਤੇ ਸੁਆਮੀ ਦੇ ਅੰਮ੍ਰਿਤ ਨਾਮ ਨਾਲ ਉਹ ਮਤਵਾਲੇ ਹੋ ਜਾਂਦੇ ਹਨ।
English
Imbued with the Lord's Love, their minds are dyed in the deep crimson color of devotional love; they are intoxicated with the sublime essence of the Lord's Name. ||1||
ਜਿਉ ਮੀਨਾ. ਜਲ ਸਿਉ ਉਰਝਾਨੋ; ਰਾਮ ਨਾਮ ਸੰਗਿ ਲੀਵਨਿ ॥
jiau meenaa. jal siau urajhaano; raam naam sang leevan |
Punjabi
ਜਿਸ ਤਰ੍ਹਾਂ ਮੱਛੀ ਪਾਣੀ ਨਾਲ ਉਲਝੀ ਹੋਈ ਹੈ, ਏਸੇ ਤਰ੍ਹਾਂ ਹੀ ਉਹ ਪ੍ਰਭੂ ਦੇ ਨਾਮ ਨਾਲ ਅਭੇਦ ਹੋਏ ਹੋਏ ਹਨ।
English
As the fish is immersed in water, they are absorbed in the Lord's Name.
ਨਾਨਕ. ਸੰਤ ਚਾਤ੍ਰਿਕ ਕੀ ਨਿਆਈ; ਹਰਿ ਬੂੰਦ ਪਾਨ ਸੁਖ ਥੀਵਨਿ ॥੨॥੬੮॥੯੧॥
naanak. sant chaatrik kee niaaee; har boond paan sukh theevan |2|68|91|
Punjabi
ਨਾਨਕ, ਸਾਧੂ ਪਪੀਹੇ ਦੀ ਮਾਨੰਦ ਹਨ ਅਤੇ ਵਾਹਿਗੁਰੂ ਦੇ ਨਾਮ ਦੀ ਕਣੀ ਨੂੰ ਪੀ ਕੇ ਸੁਖੀ ਹੁੰਦੇ ਹਨ।
English
O Nanak, the Saints are like the rainbirds; they are comforted, drinking in the drops of the Lord's Name. ||2||68||91||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਹਰਿ ਕੇ ਨਾਮਹੀਨ, ਬੇਤਾਲ ॥
har ke naamaheen, betaal |
Punjabi
ਹਰੀ ਦੇ ਨਾਮ ਦੇ ਬਾਝੋਂ ਜੀਵ ਨਿਰਾਪੁਰਾ ਭੂਤਨਾ ਹੀ ਹੈ।
English
Without the Name of the Lord, the mortal is a ghost.
ਜੇਤਾ ਕਰਨ ਕਰਾਵਨ; ਤੇਤਾ ਸਭਿ ਬੰਧਨ ਜੰਜਾਲ ॥੧॥ ਰਹਾਉ ॥
jetaa karan karaavan; tetaa sabh bandhan janjaal |1| rahaau |
Punjabi
ਜਿੰਨੇ ਭੀ ਕੰਮ ਉਹ ਕਰਦਾ ਹੈ, ਉਨੇ ਹੀ ਸਾਰੇ ਸਾਰੇ ਦੇ ਸਾਰੇ, ਜੰਜੀਰ ਅਤੇ ਬੇੜੀਆਂ ਹਨ। ਠਹਿਰਾਉ।
English
All the actions he commits are just shackles and bonds. ||1||Pause||
ਬਿਨੁ ਪ੍ਰਭ ਸੇਵ. ਕਰਤ ਅਨ ਸੇਵਾ; ਬਿਰਥਾ ਕਾਟੈ ਕਾਲ ॥
bin prabh sev. karat an sevaa; birathaa kaattai kaal |
Punjabi
ਸੁਆਮੀ ਦੀ ਘਾਲ ਬਗੈਰ, ਜੋ ਕਿਸੇ ਹੋਰਸ ਸਦੀ ਟਹਿਲ ਕਮਾਉਂਦਾ ਹੈ, ਉਹ ਆਪਣਾ ਸਮਾਂ ਵਿਅਰਥ ਗੁਆ ਲੈਂਦਾ ਹੈ।
English
Without serving God, one who serves another wastes his time uselessly.
ਜਬ ਜਮੁ ਆਇ ਸੰਘਾਰੈ ਪ੍ਰਾਨੀ; ਤਬ ਤੁਮਰੋ ਕਉਨੁ ਹਵਾਲ ॥੧॥
jab jam aae sanghaarai praanee; tab tumaro kaun havaal |1|
Punjabi
ਜਦ ਮੌਤ ਦਾ ਦੂਤ ਤੈਨੂੰ ਮਾਰਨ ਲਈ ਆਵੇਗਾ, ਤਦ ਤੇਰੀ ਕੀ ਹਾਲਤ ਹੋਏਗੀ, ਹੇ ਫਾਨੀ ਬੰਦੇ!
English
When the Messenger of Death comes to kill you, O mortal, what will your condition be then? ||1||
ਰਾਖਿ ਲੇਹੁ ਦਾਸ ਅਪੁਨੇ ਕਉ; ਸਦਾ ਸਦਾ ਕਿਰਪਾਲ ॥
raakh lehu daas apune kau; sadaa sadaa kirapaal |
Punjabi
ਹੇ ਮੇਰੇ ਸਦੀਵ ਸਦੀਵ ਹੀ ਮਿਹਰਬਾਨ ਮਾਲਕ! ਤੂੰ ਮੇਰੀ, ਆਪਣੇ ਗੋਲੇ ਦੀ ਰੱਖਿਆ ਕਰ।
English
Please protect Your slave, O Eternally Merciful Lord.
ਸੁਖ ਨਿਧਾਨ ਨਾਨਕ ਪ੍ਰਭੁ ਮੇਰਾ; ਸਾਧਸੰਗਿ ਧਨ ਮਾਲ ॥੨॥੬੯॥੯੨॥
sukh nidhaan naanak prabh meraa; saadhasang dhan maal |2|69|92|
Punjabi
ਹੇ ਨਾਨਕ! ਮੇਰਾ ਸਾਈਂ ਆਰਾਮ ਦਾ ਖ਼ਜ਼ਾਨਾ ਹੈ ਅਤੇ ਕੇਵਲ ਉਹੀ ਸਤਿਸੰਗਤ ਦੀ ਦੌਲਤ ਤੇ ਜਾਇਦਾਦ ਹੈ।
English
O Nanak, my God is the Treasure of Peace; He is the wealth and property of the Saadh Sangat, the Company of the Holy. ||2||69||92||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਮਨਿ ਤਨਿ; ਰਾਮ ਕੋ ਬਿਉਹਾਰੁ ॥
man tan; raam ko biauhaar |
Punjabi
ਸੰਤਾਂ ਦਾ ਚਿੱਤ ਤੇ ਦੇਹਿ ਕੇਵਲ ਸਾਹਿਬ ਦਾ ਹੀ ਵਣਜ ਕਰਦੇ ਹਨ।
English
My mind and body deal only in the Lord.
ਪ੍ਰੇਮ ਭਗਤਿ ਗੁਨ ਗਾਵਨ ਗੀਧੇ; ਪੋਹਤ ਨਹ. ਸੰਸਾਰੁ ॥੧॥ ਰਹਾਉ ॥
prem bhagat gun gaavan geedhe; pohat neh. sansaar |1| rahaau |
Punjabi
ਆਪਣੇ ਪ੍ਰਭੂ ਦੀ ਪਿਆਰੀ-ਉਪਾਸ਼ਨਾ ਨਾਲ ਰੰਗੇ ਹੋਏ, ਉਹ ਉਸ ਦਾ ਜੱਸ ਗਾਇਨ ਕਰਦੇ ਹਨ ਤੇ ਦੁਨੀਆਂ ਉਹਨਾਂ ਉਤੇ ਅਸਰ ਨਹੀਂ ਕਰਦੀ। ਠਹਿਰਾਉ।
English
Imbued with loving devotional worship, I sing His Glorious Praises; I am not affected by worldly affairs. ||1||Pause||
ਸ੍ਰਵਣੀ ਕੀਰਤਨੁ ਸਿਮਰਨੁ ਸੁਆਮੀ; ਇਹੁ ਸਾਧ ਕੋ ਆਚਾਰੁ ॥
sravanee keeratan simaran suaamee; ihu saadh ko aachaar |
Punjabi
ਆਪਣਿਆ ਕੰਨਾਂ ਨਾਲ ਉਹ ਪ੍ਰਭੂ ਦੀ ਕੀਰਤੀ ਸੁਣਦਾ ਹੈ ਅਤੇ ਉਸ ਦਾ ਹੀ ਭਜਨ ਕਰਦਾ ਹੈ, ਇਹ ਹੇ ਆਚਰਣ ਸੰਤ ਦਾ।
English
This is the way of life of the Holy Saint: he listens to the Kirtan, the Praises of his Lord and Master, and meditates in remembrance on Him.
ਚਰਨ ਕਮਲ ਅਸਥਿਤਿ ਰਿਦ ਅੰਤਰਿ; ਪੂਜਾ ਪ੍ਰਾਨ ਕੋ ਆਧਾਰੁ ॥੧॥
charan kamal asathit rid antar; poojaa praan ko aadhaar |1|
Punjabi
ਪ੍ਰਭੂ ਦੇ ਕੇਵਲ ਰੂਪੀ ਪੇਰ, ਉਹ ਆਪਣੇ ਮਨ ਅੰਦਰ ਟਿਕਾ ਲੈਂਦਾ ਹੈ ਅਤੇ ਪ੍ਰਭੂ ਦੀ ਉਪਾਸ਼ਨਾ ਉਸ ਦੀ ਜਿੰਦ-ਜਾਨ ਆਸਰਾ ਹੈ।
English
He implants the Lord's Lotus Feet deep within his heart; worship of the Lord is the support of his breath of life. ||1||
ਪ੍ਰਭ ਦੀਨ ਦਇਆਲ. ਸੁਨਹੁ ਬੇਨੰਤੀ; ਕਿਰਪਾ ਅਪਨੀ ਧਾਰੁ ॥
prabh deen deaal. sunahu benantee; kirapaa apanee dhaar |
Punjabi
ਹੇ ਮਸਕੀਨਾ ਉਪਰ ਮਿਹਰਬਾਨ ਮੇਰੇ ਮਾਲਕ! ਤੂੰ ਮੇਰੀ ਪ੍ਰਾਰਥਨਾ ਸੁਣ ਅਤੇ ਮੇਰੇ ਉਤੇ ਮਿਹਰ ਕਰ।
English
O God, Merciful to the meek, please hear my prayer, and shower Your Blessings upon me.
ਨਾਮੁ ਨਿਧਾਨੁ ਉਚਰਉ ਨਿਤ ਰਸਨਾ; ਨਾਨਕ ਸਦ ਬਲਿਹਾਰੁ ॥੨॥੭੦॥੯੩॥
naam nidhaan uchrau nit rasanaa; naanak sad balihaar |2|70|93|
Punjabi
ਆਪਣੀ ਜੀਭ ਨਾਲ, ਮੈਂ ਸਦਾ ਹੀ ਖੁਸ਼ੀ ਦੇ ਖ਼ਜ਼ਾਨੇ ਤੇਰੇ ਨਾਮ ਨੂੰ ਉਚਾਰਦਾ ਹਾਂ। ਨਾਨਕ ਸਦੀਵ ਹੀ ਤੇਰੇ ਉਤੇ ਸਦਕੇ ਜਾਂਦਾ ਹੈ।
English
I continually chant the treasure of the Naam with my tongue; Nanak is forever a sacrifice. ||2||70||93||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਹਰਿ ਕੇ ਨਾਮਹੀਨ; ਮਤਿ ਥੋਰੀ ॥
har ke naamaheen; mat thoree |
Punjabi
ਹੋਛੀ ਹੈ ਅਕਲ, ਸਾਈਂ ਦੇ ਨਾਮ ਦੋ ਸੱਖਣੇ ਇਨਸਾਨ ਦੀ।
English
Without the Name of the Lord, his intellect is shallow.
ਸਿਮਰਤ ਨਾਹਿ. ਸਿਰੀਧਰ ਠਾਕੁਰ; ਮਿਲਤ ਅੰਧ ਦੁਖ ਘੋਰੀ ॥੧॥ ਰਹਾਉ ॥
simarat naeh. sireedhar tthaakur; milat andh dukh ghoree |1| rahaau |
Punjabi
ਉਹ ਮਾਇਆ ਦੇ ਪਤੀ, ਆਪਣੇ ਸੁਆਮੀ ਦਾ ਸਿਮਰਨ ਨਹੀਂ ਕਰਦਾ ਅਤੇ ਅੰਨ੍ਹਾ ਇਨਸਾਨ ਭਿਆਨਕ ਕਸ਼ਟ ਉਠਾਉਂਦਾ ਹੈ। ਠਹਿਰਾਉ।
English
He does not meditate in remembrance on the Lord, his Lord and Master; the blind fool suffers in terrible agony. ||1||Pause||
ਹਰਿ ਕੇ ਨਾਮ ਸਿਉ ਪ੍ਰੀਤਿ. ਨ ਲਾਗੀ; ਅਨਿਕ ਭੇਖ ਬਹੁ ਜੋਰੀ ॥
har ke naam siau preet. na laagee; anik bhekh bahu joree |
Punjabi
ਉਹ ਪ੍ਰਭੂ ਦੇ ਨਾਮ ਨਾਲ ਪਿਰਹੜੀ ਨਹੀਂ ਪਾਉਂਦਾ ਅਤੇ ਅਨੇਕਾਂ ਧਾਰਮਿਕ ਲਿਬਾਸਾਂ ਨਾਲ ਧਣੇਰਾ ਜੁੜਿਆ ਹੋਇਆ ਹੈ।
English
He does not embrace love for the Name of the Lord; he is totally attached to various religious robes.
ਤੂਟਤ ਬਾਰ. ਨ ਲਾਗੈ, ਤਾ ਕਉ; ਜਿਉ ਗਾਗਰਿ ਜਲ ਫੋਰੀ ॥੧॥
toottat baar. na laagai, taa kau; jiau gaagar jal foree |1|
Punjabi
ਜਿਸ ਤਰ੍ਹਾਂ ਟੁਟੇ ਹੋਏ ਘੜੇ ਵਿੱਚ ਪਾਣੀ ਨਹੀਂ ਠਹਿਰਦਾ ਹੈਸੇ ਤਰ੍ਹਾਂ ਉਸ ਦੇ ਸੰਸਾਰੀ ਪਿਆਰ ਟੁਟਦੇ ਨੂੰ ਕੋਈ ਸਮਾਂ ਨਹੀਂ ਲਗਦਾ।
English
His attachments are shattered in an instant; when the pitcher is broken, the water runs out. ||1||
ਕਰਿ ਕਿਰਪਾ. ਭਗਤਿ ਰਸੁ ਦੀਜੈ; ਮਨੁ ਖਚਿਤ. ਪ੍ਰੇਮ ਰਸ ਖੋਰੀ ॥
kar kirapaa. bhagat ras deejai; man khachit. prem ras khoree |
Punjabi
ਮੇਰੇ ਪ੍ਰਭੂ, ਮਿਹਰ ਧਾਰ ਕੇ ਤੂੰ ਮੇਨੂੰ ਆਪਣੀ ਪਿਆਰੀ ਉਪਾਸ਼ਨਾ ਪਰਦਾਨ ਦਰ ਤਾਂ ਜੋ ਮੇਰੀ ਜਿੰਦੜੀ ਤੇਰੀ ਰਸਦਾਇਕ ਪ੍ਰੀਤ ਦੀ ਖੁਮਾਰੀ ਅੰਦਰ ਲੀਨ ਰਹੇ।
English
Please bless me, that I may worship You in loving devotion. My mind is absorbed and intoxicated with Your Delicious Love.
ਨਾਨਕ ਦਾਸ ਤੇਰੀ ਸਰਣਾਈ; ਪ੍ਰਭ ਬਿਨੁ ਆਨ. ਨ ਹੋਰੀ ॥੨॥੭੧॥੯੪॥
naanak daas teree saranaaee; prabh bin aan. na horee |2|71|94|
Punjabi
ਮੇਰੇ ਸੁਆਮੀ, ਗੋਲੇ ਨਾਨਕ ਨੇ ਤੇਰੀ ਪਨਾਹ ਲਈ ਹੈ। ਤੇਰੇ ਬਗੈਰ ਮੈਂ ਹੋਰਸ ਕਿਸੇ ਨੂੰ ਨਹੀਂ ਨਹੀਂ ਜਾਣਦਾ।
English
Nanak, Your slave, has entered Your Sanctuary; without God, there is no other at all. ||2||71||94||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਚਿਤਵਉ ਵਾ ਅਉਸਰ; ਮਨ ਮਾਹਿ ॥
chitvau vaa aausar; man maeh |
Punjabi
ਆਪਣੇ ਚਿੱਤ ਅੰਦਰ, ਮੈਂ ਉਸ ਮੁਹਤ ਨੂੰ ਲੋਚਦਾ ਹਾਂ,
English
In my mind, I think about that moment,
ਹੋਇ ਇਕਤ੍ਰ ਮਿਲਹੁ ਸੰਤ ਸਾਜਨ; ਗੁਣ ਗੋਬਿੰਦ ਨਿਤ ਗਾਹਿ ॥੧॥ ਰਹਾਉ ॥
hoe ikatr milahu sant saajan; gun gobind nit gaeh |1| rahaau |
Punjabi
ਜਦ ਮਿੱਤਰ ਸਾਧੂਆਂ ਦੀ ਸੰਗਤ ਨਾਲ ਮਿਲ ਕੇ, ਮੈਂ ਸਦਾ ਹੀ ਆਪਣੇ ਸੁਆਮੀ ਦੀਆਂ ਸਿਫਤਾਂ ਗਾਇਨ ਕਰਾਂਗਾ। ਠਹਿਰਾਉ।
English
when I join the Gathering of the Friendly Saints, constantly singing the Glorious Praises of the Lord of the Universe. ||1||Pause||
ਬਿਨੁ ਹਰਿ ਭਜਨ. ਜੇਤੇ ਕਾਮ ਕਰੀਅਹਿ; ਤੇਤੇ ਬਿਰਥੇ ਜਾਂਹਿ ॥
bin har bhajan. jete kaam kareeeh; tete birathe jaanhi |
Punjabi
ਵਾਹਿਗੁਰੂ ਦੇ ਸਿਮਰਨ ਦੇ ਬਗੈਰ ਜਿਤਨੇ ਭੀ ਕੰਮ ਪ੍ਰਾਣੀ ਕਰਦਾ ਹੈ, ਉਤਨੇ ਹੀ ਵਿਅਰਥ ਜਾਂਦੇ ਹਨ।
English
Without vibrating and meditating on the Lord, whatever deeds you do will be useless.
ਪੂਰਨ ਪਰਮਾਨੰਦ ਮਨਿ ਮੀਠੋ; ਤਿਸੁ ਬਿਨੁ. ਦੂਸਰ ਨਾਹਿ ॥੧॥
pooran paramaanand man meettho; tis bin. doosar naeh |1|
Punjabi
ਮਹਾਨ ਪ੍ਰਸੰਨਤਾ ਦਾ ਸਰੂਪ ਪੂਰਾ ਪ੍ਰਭ ਮੇਰੇ ਚਿੱਤ ਨੂੰ ਮਿੱਠੜਾ ਲਗਦਾ ਹੈ। ਉਸ ਦੇ ਬਗੈਰ ਹੋਰ ਕੋਈ ਨਹੀਂ।
English
The Perfect Embodiment of Supreme Bliss is so sweet to my mind. Without Him, there is no other at all. ||1||
ਜਪ ਤਪ ਸੰਜਮ. ਕਰਮ ਸੁਖ ਸਾਧਨ; ਤੁਲਿ. ਨ ਕਛੂਐ ਲਾਹਿ ॥
jap tap sanjam. karam sukh saadhan; tul. na kachhooai laeh |
Punjabi
ਉਪਾਸ਼ਨਾ, ਤਪੱਸਿਆ, ਸਵੈ-ਰਿਆਜਤ ਨੇਕ ਅਮਲ ਅਤੇ ਆਰਾਮ ਦੇ ਹੋਰ ਤਰੀਕੇ ਸੁਆਮੀ ਦੇ ਨਾਮ ਨੂੰ ਉਹ ਭੋਰਾ ਭਰ ਭੀ ਨਹੀਂ ਪੁਜਦੇ।
English
Chanting, deep meditation, austere self-discipline, good deeds and other techniques to being peace - they are not equal to even a tiny bit of the Lord's Name.
ਚਰਨ ਕਮਲ ਨਾਨਕ ਮਨੁ ਬੇਧਿਓ; ਚਰਨਹ ਸੰਗਿ ਸਮਾਹਿ ॥੨॥੭੨॥੯੫॥
charan kamal naanak man bedhio; charanah sang samaeh |2|72|95|
Punjabi
ਪ੍ਰਭੂ ਦੇ ਕੇਵਲ ਰੂਪੀ ਪੈਰਾਂ ਨਾਲ ਨਾਨਕ ਦੀ ਜਿੰਦੜੀ ਵਿੱਨੀ ਗਈ ਹੈ ਅਤੇ ਉਸ ਦੇ ਪੈਰਾਂ ਨਾਲ ਹੀ ਇਹ ਪ੍ਰਸੰਨ ਹੁੰਦੀ ਹੈ।
English
Nanak's mind is pierced through by the Lotus Feet of the Lord; it is absorbed in His Lotus Feet. ||2||72||95||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਮੇਰਾ ਪ੍ਰਭੁ ਸੰਗੇ ਅੰਤਰਜਾਮੀ ॥
meraa prabh sange antarajaamee |
Punjabi
ਅੰਦਰਲੀਆਂ ਜਾਣਨਹਾਰ ਮੇਰਾ ਸਾਹਿਬ, ਸਦਾ ਮੇਰੇ ਨਾਲ ਹੈ।
English
My God is always with me; He is the Inner-knower, the Searcher of hearts.
ਆਗੈ ਕੁਸਲ. ਪਾਛੈ ਖੇਮ ਸੂਖਾ; ਸਿਮਰਤ ਨਾਮੁ ਸੁਆਮੀ ॥੧॥ ਰਹਾਉ ॥
aagai kusal. paachhai khem sookhaa; simarat naam suaamee |1| rahaau |
Punjabi
ਪ੍ਰਭੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ, ਮੈਂ ਅਗੇ ਖੁਸ਼ੀ ਪਾਉਂਦਾ ਹਾਂ ਅਤੇ ਏਥੇ ਆਰਾਮ ਚੈਨ ਅੰਦਰ ਹਾਂ। ਠਹਿਰਾਉ।
English
I find happiness in the world hereafter, and peace and pleasure in this world, meditating in remembrance on the Name of my Lord and Master. ||1||Pause||