Ang 1223
ਸਾਜਨ ਮੀਤ ਸਖਾ ਹਰਿ ਮੇਰੈ; ਗੁਨ ਗੋੁਪਾਲ ਹਰਿ ਰਾਇਆ ॥
saajan meet sakhaa har merai; gun guopaal har raaeaa |
Punjabi
ਵਾਹਿਗੁਰੂ ਮੇਰਾ ਮਿਤਰ ਯਾਰ ਅਤੇ ਸਾਥੀ ਹੈ ਅਤੇ ਮੈਂ ਆਪਣੇ ਸੁਆਮੀ ਵਾਹਿਗੁਰੂ, ਪਾਤਿਸ਼ਾਹ ਦੀ ਮਹਿਮਾ ਗਾਇਨ ਕਰਦਾ ਹਾਂ।
English
The Lord is my Best Friend, my Buddy, my Companion. I sing the Glorious Praises of my Sovereign Lord King.
ਬਿਸਰਿ ਨ ਜਾਈ. ਨਿਮਖ ਹਿਰਦੈ ਤੇ; ਪੂਰੈ ਗੁਰੂ ਮਿਲਾਇਆ ॥੧॥
bisar na jaaee. nimakh hiradai te; poorai guroo milaaeaa |1|
Punjabi
ਪੂਰਨ ਗੁਰਾਂ ਨੇ ਮੈਨੂੰ ਮੇਰੇ ਪ੍ਰਭੂ ਨਾਲ ਮਿਲਾ ਦਿੱਤਾ ਹੈ ਅਤੇ ਆਪਣੇ ਮਨ ਤੇ ਮੈਂ ਉਸ ਨੂੰ ਇਕ ਮੁਹਤ ਭਰ ਭੀ ਨਹੀਂ ਭੁਲਾਉਂਦਾ।
English
I shall not forget Him in my heart, even for an instant; I have met with the Perfect Guru. ||1||
ਕਰਿ ਕਿਰਪਾ ਰਾਖੇ ਦਾਸ ਅਪਨੇ; ਜੀਅ ਜੰਤ ਵਸਿ ਜਾ ਕੈ ॥
kar kirapaa raakhe daas apane; jeea jant vas jaa kai |
Punjabi
ਜਿਸ ਦੇ ਇਖਤਿਆਰ ਵਿੱਚ ਇਨਸਾਨ ਤੇ ਹੋਰ ਪਸ਼ੂ ਪੰਛੀ ਹਨ, ਉਹ ਮਿਹਰ ਧਾਰ ਕੇ ਮੈਂ ਗੋਲੇ ਦੀ ਰੱਖਿਆ ਕਰਦਾ ਹੈ।
English
In His Mercy, He protects His slave; all beings and creatures are in His Power.
ਏਕਾ ਲਿਵ ਪੂਰਨ ਪਰਮੇਸੁਰ; ਭਉ ਨਹੀ. ਨਾਨਕ ਤਾ ਕੈ ॥੨॥੭੩॥੯੬॥
ekaa liv pooran paramesur; bhau nahee. naanak taa kai |2|73|96|
Punjabi
ਜਿਸ ਦੀ ਇਕ ਪੂਰੇ ਪਰਮ ਪ੍ਰਭੂ ਨਾਲ ਪ੍ਰੀਤ ਪਈ ਹੈ, ਉਸ ਦਾ, ਹੇ ਨਾਨਕ! ਸਭ ਡਰ ਦੁਰ ਹੋ ਜਾਂਦਾ ਹੈ।
English
One who is lovingly attuned to the One, the Perfect Transcendent Lord God, O Nanak, is rid of all fear. ||2||73||96||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਜਾ ਕੈ; ਰਾਮ ਕੋ ਬਲੁ ਹੋਇ ॥
jaa kai; raam ko bal hoe |
Punjabi
ਜਿਸ ਦੀ ਤਾਕਤ ਮੇਰਾ ਪ੍ਰਭੂ ਹੈ,
English
One who has the Lord's Power on his side
ਸਗਲ ਮਨੋਰਥ ਪੂਰਨ ਤਾਹੂ ਕੇ; ਦੂਖੁ. ਨ ਬਿਆਪੈ ਕੋਇ ॥੧॥ ਰਹਾਉ ॥
sagal manorath pooran taahoo ke; dookh. na biaapai koe |1| rahaau |
Punjabi
ਉਸ ਦੇ ਦਿਲ ਦੀਆਂ ਖਾਹਿਸ਼ਾਂ ਸਮੂਹ ਪੂਰੀਆਂ ਹੋ ਜਾਂਦੀਆਂ ਹਨ ਅਤੇ ਉਸ ਨੂੰ ਕੋਈ ਦੁਖੜਾ ਭੀ ਨਹੀਂ ਚਿਮੜਦਾ। ਠਹਿਰਾਉ।
English
- all his desires are fulfilled, and no pain afflicts him. ||1||Pause||
ਜੋ ਜਨੁ ਭਗਤੁ ਦਾਸੁ ਨਿਜੁ ਪ੍ਰਭ ਕਾ; ਸੁਣਿ ਜੀਵਾਂ ਤਿਸੁ ਸੋਇ ॥
jo jan bhagat daas nij prabh kaa; sun jeevaan tis soe |
Punjabi
ਜੋ ਪ੍ਰਾਣੀ ਆਪਣੇ ਸੁਆਮੀ ਦਾ ਸਾਧੂ ਅਤੇ ਗੋਲਾ ਹੈ, ਮੈਂ ਉਸ ਦੀ ਸ਼ੋਭਾ ਸੁਣ ਕੇ ਜੀਉਂਦਾ ਹਾਂ।
English
That humble devotee is a slave of his God, who listens to Him, and so lives.
ਉਦਮੁ ਕਰਉ. ਦਰਸਨੁ ਪੇਖਨ ਕੌ; ਕਰਮਿ ਪਰਾਪਤਿ ਹੋਇ ॥੧॥
audam krau. darasan pekhan kau; karam paraapat hoe |1|
Punjabi
ਮੈਂ ਉਸ ਦਾ ਦੀਦਾਰ ਦੇਖਣ ਦਾ ਉਪਰਾਲਾ ਕਰਦਾ ਹਾਂ, ਜਿਸ ਦੀ ਦਾਤ, ਕੇਵਲ ਚੰਗੇ ਭਾਗਾਂ ਰਾਹੀਂ ਮਿਲਦੀ ਹੈ।
English
I have made the effort to gaze upon the Blessed Vision of His Darshan; it is obtained only by good karma. ||1||
ਗੁਰ ਪਰਸਾਦੀ ਦ੍ਰਿਸਟਿ ਨਿਹਾਰਉ; ਦੂਸਰ ਨਾਹੀ ਕੋਇ ॥
gur parasaadee drisatt nihaarau; doosar naahee koe |
Punjabi
ਗੁਰਾਂ ਦੀ ਦਇਆ ਰਾਹੀਂ ਹੋਰਸ ਕਿਸੇ ਨਾਲ ਹੱਡੋ-ਹੀਣਾ, ਮੈਂ ਉਸ ਦਾ ਦੀਦਾਰ ਆਪਣੀਆਂ ਅੱਖਾਂ ਨਾਲ ਵੇਖਦਾ ਹਾਂ।
English
It is only by Guru's Grace that I see His Vision with my eyes which none can equal.
ਦਾਨੁ ਦੇਹਿ. ਨਾਨਕ ਅਪਨੇ ਕਉ; ਚਰਨ ਜੀਵਾਂ ਸੰਤ ਧੋਇ ॥੨॥੭੪॥੯੭॥
daan dehi. naanak apane kau; charan jeevaan sant dhoe |2|74|97|
Punjabi
ਹੇ ਸਾਹਿਬ! ਤੂੰ ਆਪਣੇ ਗੋਲੇ ਨਾਨਕ ਨੂੰ ਦਾਤ ਬਖਸ਼ ਕਿ ਉਹ ਤੇਰੇ ਸਾਧੂਆਂ ਦੇ ਪੈਰ ਧੋ ਕੇ ਆਪਣਾ ਜੀਵਨ ਬਤੀਤ ਕਰੇ।
English
Please bless Nanak with this Gift, that he may wash the Feet of the Saints, and so live. ||2||74||97||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਜੀਵਤੁ; ਰਾਮ ਕੇ ਗੁਣ ਗਾਇ ॥
jeevat; raam ke gun gaae |
Punjabi
ਮੈਂ ਆਪਣੇ ਪ੍ਰਭੂ ਦੀ ਕੀਰਤੀ ਗਾਇਨ ਕਰਨ ਨਾਲ ਹੀ ਜੀਉਂਦਾ ਹਾਂ।
English
I live by singing the Glorious Praises of the Lord.
ਕਰਹੁ ਕ੍ਰਿਪਾ ਗੋਪਾਲ ਬੀਠੁਲੇ; ਬਿਸਰਿ. ਨ ਕਬ ਹੀ ਜਾਇ ॥੧॥ ਰਹਾਉ ॥
karahu kripaa gopaal beetthule; bisar. na kab hee jaae |1| rahaau |
Punjabi
ਹੇ ਮੇਰੇ ਪਿਆਰੇ ਪ੍ਰਭੂ! ਤੂੰ ਮੇਰੇ ਉਤੇ ਰਹਿਮਤ ਧਾਰ, ਤਾਂ ਜੋ ਮੈਂ ਤੈਨੂੰ ਕਦੇ ਭੀ ਨਾਂ ਭੁੱਲਾ ਠਹਿਰਾਉ।
English
Please be Merciful to me, O my Loving Lord of the Universe, that I may never forget You. ||1||Pause||
ਮਨੁ ਤਨੁ ਧਨੁ ਸਭੁ ਤੁਮਰਾ ਸੁਆਮੀ; ਆਨ. ਨ ਦੂਜੀ ਜਾਇ ॥
man tan dhan sabh tumaraa suaamee; aan. na doojee jaae |
Punjabi
ਮੇਰੀ ਜਿੰਦੜੀ, ਦੇਹਿ ਅਤੇ ਦੌਲਤ ਸਮੂਹ ਤੇਰੀਆਂ ਹਨ ਹੇ ਪ੍ਰਭੂ! ਮੇਰੇ ਨਹੀਂ ਹੋਰ ਕੋਈ ਟਿਕਾਣਾ ਹੈ ਹੀ ਨਹੀਂ।
English
My mind, body, wealth and all are Yours, O my Lord and Master; there is nowhere else for me at all.
ਜਿਉ ਤੂ ਰਾਖਹਿ ਤਿਵ ਹੀ ਰਹਣਾ; ਤੁਮੑਰਾ ਪੈਨੈੑ ਖਾਇ ॥੧॥
jiau too raakheh tiv hee rahanaa; tumaraa painai khaae |1|
Punjabi
ਜਿਸ ਤਰ੍ਹਾਂ ਤੂੰ ਮੈਨੂੰ ਰਖਦਾ ਹੈ, ਓਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ। ਜੋ ਤੂੰ ਮੈਨੂੰ ਦਿੰਦਾ ਹੈ, ਮੈਂ ਉਹ ਪਹਿਨਦਾ ਤੇ ਖਾਂਦਾ ਹਾਂ।
English
As You keep me, so do I survive; I eat and I wear whatever You give me. ||1||
ਸਾਧਸੰਗਤਿ ਕੈ ਬਲਿ ਬਲਿ ਜਾਈ; ਬਹੁੜਿ. ਨ ਜਨਮਾ ਧਾਇ ॥
saadhasangat kai bal bal jaaee; bahurr. na janamaa dhaae |
Punjabi
ਸਤਿਸੰਗਤ ਉਤੋਂ ਮੈਂ ਕੁਰਬਾਨ ਕੁਰਬਾਨ ਜਾਂਦਾ ਹਾਂ, ਜਿਸ ਦੀ ਮਿਹਰ ਰਾਹੀਂ ਮੈਂ ਮੁੜ ਕੇ ਜੂਨੀਆਂ ਅੰਦਰ ਨਹੀਂ ਭਟਕਾਂਗਾ।
English
I am a sacrifice, a sacrifice to the Saadh Sangat, the Company of the Holy; I shall never again fall into reincarnation.
ਨਾਨਕ ਦਾਸ ਤੇਰੀ ਸਰਣਾਈ; ਜਿਉ ਭਾਵੈ ਤਿਵੈ ਚਲਾਇ ॥੨॥੭੫॥੯੮॥
naanak daas teree saranaaee; jiau bhaavai tivai chalaae |2|75|98|
Punjabi
ਗੋਲੇ ਨਾਨਕ ਨੇ ਤੇਰੀ ਪਨਾਹ ਨਹੀਂ ਹੈ, ਹੇ ਸੁਆਮੀ! ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਤੂੰ ਉਸ ਨੂੰ ਟੋਰ।
English
Slave Nanak seeks Your Sancuary, Lord; as it pleases Your Will, so do You guide him. ||2||75||98||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਮਨ ਰੇ; ਨਾਮ ਕੋ ਸੁਖ ਸਾਰ ॥
man re; naam ko sukh saar |
Punjabi
ਹੇ ਮੇਰੀ ਜਿੰਦੇ! ਸਰੇਸ਼ਟ ਆਰਾਮ ਹੈ ਪ੍ਰਭੂ ਦੇ ਨਾਮ ਅੰਦਰ।
English
O my mind, the Naam is the most sublime peace.
ਆਨ ਕਾਮ ਬਿਕਾਰ ਮਾਇਆ; ਸਗਲ ਦੀਸਹਿ ਛਾਰ ॥੧॥ ਰਹਾਉ ॥
aan kaam bikaar maaeaa; sagal deeseh chhaar |1| rahaau |
Punjabi
ਪਾਪ-ਭਰੇ ਹਨ, ਹੋਰ ਸੰਸਾਰੀ ਵਿਹਾਰ। ਉਹ ਸਾਰੇ ਕੇਵਲ ਮਿੱਟੀ ਹੀ ਮਲੂਮ ਹੁੰਦੇ ਹਨ। ਠਹਿਰਾਉ।
English
Other affairs of Maya are corrupt. They are nothing more than dust. ||1||Pause||
ਗ੍ਰਿਹਿ ਅੰਧ ਕੂਪ ਪਤਿਤ ਪ੍ਰਾਣੀ; ਨਰਕ ਘੋਰ ਗੁਬਾਰ ॥
grihi andh koop patit praanee; narak ghor gubaar |
Punjabi
ਫਾਨੀ ਬੰਦਾ ਘਰਬਾਰ ਦੇ ਅੰਨ੍ਹੇ ਖੂਹ ਵਿੱਚ ਡਿਗ ਪਿਆ ਹੈ, ਜੋ ਕਿ ਭਿਆਨਕ ਅਨ੍ਹੇਰੇ ਦੋਜ਼ਕ ਦੀ ਤਰ੍ਹਾਂ ਹੈ।
English
The mortal has fallen into the deep dark pit of household attachment; it is a horrible, dark hell.
ਅਨਿਕ ਜੋਨੀ ਭ੍ਰਮਤ ਹਾਰਿਓ; ਭ੍ਰਮਤ ਬਾਰੰ ਬਾਰ ॥੧॥
anik jonee bhramat haario; bhramat baaran baar |1|
Punjabi
ਉਹ ਅਨੇਕਾਂ ਜੂਨੀਆਂ ਅੰਦਰ ਭਟਕਦਾ ਹਾਰ ਹੁਟ ਜਾਂਦਾ ਹੈ ਅਤੇ ਮੁੜ ਮੁੜ ਕੇ ਉਹਨਾਂ ਅੰਦਰ ਭਟਕਦਾ ਹੈ।
English
He wanders in various incarnations, growing weary; he wanders through them again and again. ||1||
ਪਤਿਤ. ਪਾਵਨ ਭਗਤਿ ਬਛਲ; ਦੀਨ ਕਿਰਪਾ ਧਾਰ ॥
patit. paavan bhagat bachhal; deen kirapaa dhaar |
Punjabi
ਹੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ! ਤੇ ਆਪਣੇ ਸੰਤਾਂ ਦੇ ਆਸ਼ਕ, ਤੂੰ ਮੈਂ ਮਸਕੀਨ ਤੇ ਮਿਹਰ ਕਰ।
English
O Purifier of sinners, O Lover of Your devotees, please shower Your Mercy on Your meek servant.
ਕਰ ਜੋੜਿ ਨਾਨਕੁ ਦਾਨੁ ਮਾਂਗੈ; ਸਾਧਸੰਗਿ ਉਧਾਰ ॥੨॥੭੬॥੯੯॥
kar jorr naanak daan maangai; saadhasang udhaar |2|76|99|
Punjabi
ਹੱਥ ਬੰਨ੍ਹ ਕੇ, ਨਾਨਕ ਇਕ ਦਾਤ ਮੰਗਦਾ ਹਾਂ ਹੇ ਪ੍ਰਭੂ! ਤੂੰ ਸਤਿਸੰਗਤ ਦੇ ਰਾਹੀਂ ਮੇਰਾ ਪਾਰ ਉਤਾਰਾ ਕਰ ਦੇ।
English
With palms pressed together, Nanak begs for this blessing: O Lord, please save me in the Saadh Sangat, the Company of the Holy. ||2||76||99||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਬਿਰਾਜਿਤ; ਰਾਮ ਕੋ ਪਰਤਾਪ ॥
biraajit; raam ko parataap |
Punjabi
ਪ੍ਰਭੂ ਦੀ ਪ੍ਰਭਤਾ ਹਰ ਥਾਂ ਫੈਲ ਰਹੀ ਹੈ।
English
The Glorious Radiance of the Lord has spread out everywhere.
ਆਧਿ ਬਿਆਧਿ ਉਪਾਧਿ ਸਭ ਨਾਸੀ; ਬਿਨਸੇ ਤੀਨੈ ਤਾਪ ॥੧॥ ਰਹਾਉ ॥
aadh biaadh upaadh sabh naasee; binase teenai taap |1| rahaau |
Punjabi
ਮੇਰੇ ਮਨ, ਦੇਹਿ ਅਤੇ ਸੰਦੇਹ ਦੇ ਸਮੂਹ ਰੋਗ ਮਿਟ ਗਏ ਹਨ ਅਤੇ ਮੈਂ ਤਿੰਨਾਂ ਬੁਖਾਰਾਂ ਤੇ ਖਲਾਸੀ ਪਾ ਗਿਆ ਹਾਂ। ਠਹਿਰਾਉ।
English
The doubts of my mind and body are all erased, and I am rid of the three diseases. ||1||Pause||
ਤ੍ਰਿਸਨਾ ਬੁਝੀ. ਪੂਰਨ ਸਭ ਆਸਾ; ਚੂਕੇ ਸੋਗ ਸੰਤਾਪ ॥
trisanaa bujhee. pooran sabh aasaa; chooke sog santaap |
Punjabi
ਮੇਰੀ ਖਾਹਿਸ਼ ਬੁਝ ਗਈ ਹੈ, ਮੇਰੀਆਂ ਉਮੀਦਾਂ ਬਰ ਆਈਆਂ ਹਨ ਅਤੇ ਮੇਰੇ ਸ਼ੋਕ ਤੇ ਦੁਖੜੇ ਦੂਰ ਹੋ ਗਏ ਹਨ।
English
My thirst is quenched, and my hopes have all been fulfilled; my sorrows and sufferings are over.
ਗੁਣ ਗਾਵਤ ਅਚੁਤ ਅਬਿਨਾਸੀ; ਮਨ ਤਨ ਆਤਮ ਧ੍ਰਾਪ ॥੧॥
gun gaavat achut abinaasee; man tan aatam dhraap |1|
Punjabi
ਅਹਿੱਲ ਅਤੇ ਅਮਰ ਸੁਆਮੀ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ, ਮੇਰਾ ਚਿੱਤ, ਦੇਹਿ ਤੇ ਜਿੰਦੜੀ ਰੱਜ ਗਏ ਹਨ।
English
Singing the Glorious Praises of the Unmoving, Eternal, Unchanging Lord God, my mind, body and soul are comforted and encouraged. ||1||
ਕਾਮ ਕ੍ਰੋਧ ਲੋਭ ਮਦ ਮਤਸਰ; ਸਾਧੂ ਕੈ ਸੰਗਿ ਖਾਪ ॥
kaam krodh lobh mad matasar; saadhoo kai sang khaap |
Punjabi
ਸੰਤਾਂ ਨਾਲ ਸੰਗਤ ਕਰਨ ਦੁਆਰਾ, ਵਿਸ਼ੇ-ਭੋਗ, ਗੁੱਸਾ, ਲਾਲਚ, ਹੰਕਾਰ ਤੇ ਈਰਖਾ ਨਾਸ ਹੋ ਜਾਂਦੇ ਹਨ।
English
Sexual desire, anger, greed, pride and envy are destroyed in the Saadh Sangat, the Company of the Holy.
ਭਗਤਿ ਵਛਲ. ਭੈ ਕਾਟਨਹਾਰੇ; ਨਾਨਕ ਕੇ ਮਾਈ ਬਾਪ ॥੨॥੭੭॥੧੦੦॥
bhagat vachhal. bhai kaattanahaare; naanak ke maaee baap |2|77|100|
Punjabi
ਨਾਨਕ ਦੀ ਮਾਤਾ ਤੇ ਪਿਤਾ, ਵਾਹਿਗੁਰੂ, ਆਪਣੇ ਸੰਤਾਂ ਦਾ ਆਸ਼ਕ ਅਤੇ ਡਰ ਨਾਸ ਕਰਨਹਾਰ ਹੈ।
English
He is the Lover of His devotees, the Destroyer of fear; O Nanak, He is our Mother and Father. ||2||77||100||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਆਤੁਰੁ; ਨਾਮ ਬਿਨੁ ਸੰਸਾਰ ॥
aatur; naam bin sansaar |
Punjabi
ਦੁਖੀ ਹੇ ਦੁਨੀਆ, ਪ੍ਰਭੂ ਦੇ ਨਾਮ ਦੇ ਬਗੈਰ।
English
Without the Naam, the Name of the Lord, the world is miserable.
ਤ੍ਰਿਪਤਿ. ਨ ਹੋਵਤ, ਕੂਕਰੀ ਆਸਾ; ਇਤੁ ਲਾਗੋ, ਬਿਖਿਆ ਛਾਰ ॥੧॥ ਰਹਾਉ ॥
tripat. na hovat, kookaree aasaa; it laago, bikhiaa chhaar |1| rahaau |
Punjabi
ਇਹ ਸੁਆਹ ਵਰਗੇ ਪਾਪਾਂ ਨਾਲ ਚਿਮੜੀ ਹੋਈ ਹੈ ਤੇ ਇਸ ਕਈ ਇਸ ਦੀ ਕੁੱਤੇ ਵਰਗੀ ਖਾਹਿਸ਼ ਬੁਝਦੀ ਨਹੀਂ। ਠਹਿਰਾਉ।
English
Like a dog, its desires are never satisfied; it clings to the ashes of corruption. ||1||Pause||
ਪਾਇ ਠਗਉਰੀ ਆਪਿ ਭੁਲਾਇਓ; ਜਨਮਤ ਬਾਰੋ ਬਾਰ ॥
paae tthgauree aap bhulaaeo; janamat baaro baar |
Punjabi
ਠਗ ਬੂਟੀ ਦੇ, ਪ੍ਰਭੂ ਨੇ ਇਨਸਾਨ ਨੂੰ ਖੁਦ ਹੀ ਗੁਮਰਾਹ ਕੀਤਾ ਹੈ ਅਤੇ ਇਸ ਨਹੀਂ ਇਹ ਮੁੜ ਮੁੜ ਕੇ ਜੰਮਦਾ ਹੈ।
English
Administering the intoxicating drug, God Himself leads the mortals astray; they are reincarnated again and again.
ਹਰਿ ਕਾ ਸਿਮਰਨੁ. ਨਿਮਖ, ਨ ਸਿਮਰਿਓ; ਜਮਕੰਕਰ ਕਰਤ ਖੁਆਰ ॥੧॥
har kaa simaran. nimakh, na simario; jamakankar karat khuaar |1|
Punjabi
ਵਾਹਿਗੁਰੂ ਦਾ ਆਰਾਧਨ, ਉਹ ਮੁਹਤ ਭਰ ਭੀ ਨਹੀਂ ਕਰਦਾ। ਇਸ ਨਹੀਂ ਮੌਤ ਦਾ ਦੂਤ ਉਸ ਨੂੰ ਅਵਾਜਾਰ ਕਰਦਾ ਹੈ।
English
He does not meditate in remembrance on the Lord, even for an instant, and so the Messenger of Death makes him suffer. ||1||
ਹੋਹੁ ਕ੍ਰਿਪਾਲ ਦੀਨ ਦੁਖ ਭੰਜਨ; ਤੇਰਿਆ ਸੰਤਹ ਕੀ ਰਾਵਾਰ ॥
hohu kripaal deen dukh bhanjan; teriaa santah kee raavaar |
Punjabi
ਹੇ ਮਸਕੀਨਾਂ ਦਾ ਦੁਖੜਾ ਨਾਸ ਕਰਨਹਾਰ ਸੁਆਮੀ! ਤੂੰ ਮੇਰੇ ਉਤੇ ਦਇਆਵਾਨ ਹੋ ਅਤੇ ਮੈਨੂੰ ਆਪਣੇ ਸਾਧੂਆਂ ਦੇ ਚਰਨਾਂ ਦੀ ਧੂੜ ਬਣਾ ਦੇ।
English
Please be merciful to me, O Destroyer of the pains of the meek and the poor; let me be the dust of the feet of the Saints.