Ang 1224
ਨਾਨਕ ਦਾਸੁ. ਦਰਸੁ ਪ੍ਰਭ ਜਾਚੈ; ਮਨ ਤਨ ਕੋ ਆਧਾਰ ॥੨॥੭੮॥੧੦੧॥
naanak daas. daras prabh jaachai; man tan ko aadhaar |2|78|101|
Punjabi
ਗੋਲਾ ਨਾਨਕ ਸੁਆਮੀ ਦੇ ਦਰਸ਼ਨ ਦੀ ਮੰਗ ਕਰਦਾ ਹੈ, ਜੋ ਕਿ ਉਸ ਦੀ ਜਿੰਦੜੀ ਅਤੇ ਦੇਹਿ ਦਾ ਆਸਰਾ ਹੈ।
English
Slave Nanak asks for the Blessed Vision of God. It is the Support of his mind and body. ||2||78||101||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਮੈਲਾ; ਹਰਿ ਕੇ ਨਾਮ ਬਿਨੁ. ਜੀਉ ॥
mailaa; har ke naam bin. jeeo |
Punjabi
ਪਲੀਤ ਹੈ ਪ੍ਰਾਣੀ, ਪ੍ਰਭੂ ਦੇ ਨਾਮ ਦੇ ਬਗੈਰ।
English
Without the Name of the Lord, the soul is polluted.
ਤਿਨਿ ਪ੍ਰਭਿ ਸਾਚੈ. ਆਪਿ ਭੁਲਾਇਆ; ਬਿਖੈ ਠਗਉਰੀ ਪੀਉ ॥੧॥ ਰਹਾਉ ॥
tin prabh saachai. aap bhulaaeaa; bikhai tthgauree peeo |1| rahaau |
Punjabi
ਉਸ ਨੂੰ ਪਾਪਾਂ ਦੀ ਦਵਾਈ ਪਿਲਾ ਕੇ, ਉਸ ਸੱਚੇ ਸਾਈਂ ਨੇ ਖੁਦ ਹੀ ਉਸ ਨੂੰ ਕੁਰਾਹੇ ਪਾਇਆ ਹੋਇਆ ਹੈ। ਠਹਿਰਾਓ।
English
The True Lord God has Himself administered the intoxicating drug of corruption, and led the mortal astray. ||1||Pause||
ਕੋਟਿ ਜਨਮ ਭ੍ਰਮਤੌ ਬਹੁ ਭਾਂਤੀ; ਥਿਤਿ. ਨਹੀ ਕਤਹੂ ਪਾਈ ॥
kott janam bhramatau bahu bhaantee; thit. nahee katahoo paaee |
Punjabi
ਕ੍ਰੋੜਾਂ ਹੀ ਜਨਮਾਂ ਅੰਦਰ ਘਣੇਰਿਆਂ ਤਰੀਕਿਆਂ ਨਾਲ ਭਟਕਦੇ ਹੋਏ ਨੂੰ ਉਸ ਨੂੰ ਕਿਧਰੇ ਭੀ ਸਥਿਰਤਾ ਪਰਾਪਤ ਨਹੀਂ ਹੁੰਦੀ।
English
Wandering through millions of incarnations in countless ways, he does not find stability anywhere.
ਪੂਰਾ ਸਤਿਗੁਰੁ ਸਹਜਿ. ਨ ਭੇਟਿਆ; ਸਾਕਤੁ ਆਵੈ ਜਾਈ ॥੧॥
pooraa satigur sehaj. na bhettiaa; saakat aavai jaaee |1|
Punjabi
ਮਾਇਆ ਦਾ ਪੁਜਾਰੀ, ਜੋ ਅਡੋਲਤਾ ਨਾਲ ਪੂਰਨ ਸੱਚੇ ਗੁਰਾਂ ਨੂੰ ਨਹੀਂ ਮਿਲਦਾ, ਆਉਂਦਾ ਤੇ ਜਾਂਦਾ ਰਹਿੰਦਾ ਹੈ।
English
The faithless cynic does not intuitively meet with the Perfect True Guru; he continues coming and going in reincarnation. ||1||
ਰਾਖਿ ਲੇਹੁ ਪ੍ਰਭ ਸੰਮ੍ਰਿਥ ਦਾਤੇ; ਤੁਮ ਪ੍ਰਭ ਅਗਮ ਅਪਾਰ ॥
raakh lehu prabh samrith daate; tum prabh agam apaar |
Punjabi
ਹੇ ਮੇਰੇ ਸਰਬ-ਸ਼ਕਤੀਵਾਨ ਤੇ ਦਾਤਾਰ ਮਾਲਕ! ਤੂੰ ਮੇਰੀ ਰੱਖਿਆ ਕਰ। ਤੂੰ ਹੇ ਸੁਆਮੀ ਪਹੁੰਚ ਤੋਂ ਪਰੇ ਅਤੇ ਬੇਅੰਤ ਹੈ।
English
Please save me, O All-powerful Lord God, O Great Giver; O God, You are Inaccessible and Infinite.
ਨਾਨਕ ਦਾਸ. ਤੇਰੀ ਸਰਣਾਈ; ਭਵਜਲੁ ਉਤਰਿਓ ਪਾਰ ॥੨॥੭੯॥੧੦੨॥
naanak daas. teree saranaaee; bhavajal utario paar |2|79|102|
Punjabi
ਤੇਰੀ ਪਨਾਹ ਲੈਣ ਦੁਆਰਾ, ਹੇ ਸਾਹਿਬ! ਗੋਲਾ ਨਾਨਕ, ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹੈ।
English
Slave Nanak seeks Your Sanctuary, to cross over the terrible world-ocean, and reach the other shore. ||2||79||102||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਰਮਣ ਕਉ; ਰਾਮ ਕੇ ਗੁਣ ਬਾਦ ॥
raman kau; raam ke gun baad |
Punjabi
ਸਰੇਸ਼ਟ ਹੈ ਪ੍ਰਭੂ ਦੇ ਗੁਣਾ ਵਾਦਾਂ ਦਾ ਉਚਾਰਨ ਕਰਨਾ।
English
To chant the Glorious Praises of the Lord is Sublime.
ਸਾਧਸੰਗਿ ਧਿਆਈਐ ਪਰਮੇਸਰੁ; ਅੰਮ੍ਰਿਤ ਜਾ ਕੇ ਸੁਆਦ ॥੧॥ ਰਹਾਉ ॥
saadhasang dhiaaeeai paramesar; amrit jaa ke suaad |1| rahaau |
Punjabi
ਸਤਿਸੰਗਤ ਨਾਲ ਜੁੜ ਕੇ ਤੂੰ ਆਪਣੇ ਸਾਈਂ ਦਾ ਸਿਮਰਨ ਕਰ, ਅੰਮ੍ਰਿਤਮਈ ਮਿੱਠਾ ਹੈ ਜਿਸ ਦਾ ਜਾਇਕਾ। ਠਹਿਰਾਉ।
English
In the Saadh Sangat, the Company of the Holy, meditate on the Transcendent Lord God; The taste of His essence is Ambrosial Nectar. ||1||Pause||
ਸਿਮਰਤ ਏਕੁ ਅਚੁਤ ਅਬਿਨਾਸੀ; ਬਿਨਸੇ ਮਾਇਆ ਮਾਦ ॥
simarat ek achut abinaasee; binase maaeaa maad |
Punjabi
ਇਕ ਅਹਿਲ ਅਤੇ ਅਮਰ ਪ੍ਰਭੂ ਦਾ ਆਰਾਧਨ ਕਰਨ ਦੁਆਰਾ, ਸੰਸਾਰੀ ਪਦਾਰਥਾਂ ਦੀ ਖੁਮਾਰੀ ਉਤਰ ਜਾਂਦੀ ਹੈ।
English
Meditating in remembrance on the One Unmoving, Eternal, Unchanging Lord God, the intoxication of Maya wears off.
ਸਹਜ ਅਨਦ ਅਨਹਦ ਧੁਨਿ ਬਾਣੀ; ਬਹੁਰਿ. ਨ ਭਏ ਬਿਖਾਦ ॥੧॥
sehaj anad anahad dhun baanee; bahur. na bhe bikhaad |1|
Punjabi
ਜਿਸ ਨੂੰ ਅਡੋਲਤਾ ਅਤੇ ਅਨੰਦ ਦੀ ਦਾਤ ਮਿਲੀ ਹੈ ਅਤੇ ਜਿਸ ਦੇ ਅੰਦਰ ਸੁਤੇ ਸਿਧ ਕੀਰਤਨ ਗੂੰਜਦਾ ਹੈ, ਉਹ ਮੁੜ ਕਸ਼ਟ ਨਹੀਂ ਉਠਾਉਂਦਾ।
English
One who is blessed with intuitive peace and poise, and the vibrations of the Unstruck Celestial Bani, never suffers again. ||1||
ਸਨਕਾਦਿਕ ਬ੍ਰਹਮਾਦਿਕ ਗਾਵਤ; ਗਾਵਤ ਸੁਕ ਪ੍ਰਹਿਲਾਦ ॥
sanakaadik brahamaadik gaavat; gaavat suk prahilaad |
Punjabi
ਸਨਕ ਆਦਿਕ ਅਤੇ ਬ੍ਰਹਮੇ ਵਰਗੇ ਪ੍ਰਭੂ ਦੀ ਕੀਰਤੀ ਗਾਇਨ ਕਰਦੇ ਹਨ ਅਤੇ ਗਾਇਨ ਕਰਦੇ ਹਨ ਪ੍ਰਭੂ ਦੀ ਕੀਰਤੀ ਸੁਕ ਅਤੇ ਪ੍ਰਹਿਲਾਦ ਭੀ।
English
Even Brahma and his sons sing God's Praises; Sukdayv and Prahlaad sing His Praises as well.
ਪੀਵਤ ਅਮਿਉ ਮਨੋਹਰ ਹਰਿ ਰਸੁ; ਜਪਿ ਨਾਨਕ ਹਰਿ ਬਿਸਮਾਦ ॥੨॥੮੦॥੧੦੩॥
peevat amiau manohar har ras; jap naanak har bisamaad |2|80|103|
Punjabi
ਅਦਭੁਤ ਸੁਆਮੀ ਦਾ ਸਿਮਰਨ ਕਰਨ ਦੁਆਰਾ, ਨਾਨਕ ਸੁੰਦਰ ਅਤੇ ਮਿਠੜੇ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ।
English
Drinking in the fascinating Ambrosial Nectar of the Lord's sublime essence, Nanak meditates on the Amazing Lord. ||2||80||103||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਕੀਨੑੇ. ਪਾਪ ਕੇ ਬਹੁ ਕੋਟ ॥
keenae. paap ke bahu kott |
Punjabi
ਇਨਸਾਨ ਅਨੇਕ ਕ੍ਰੋੜ ਕੁਕਰਮ ਕਰਦਾ ਹੈ।
English
He commits many millions of sins.
ਦਿਨਸੁ ਰੈਨੀ ਥਕਤ ਨਾਹੀ; ਕਤਹਿ ਨਾਹੀ. ਛੋਟ ॥੧॥ ਰਹਾਉ ॥
dinas rainee thakat naahee; kateh naahee. chhott |1| rahaau |
Punjabi
ਦਿਨ ਅਤੇ ਰੈਣ, ਉਹ ਪਾਪ ਕਮਾਉਂਦਾ ਥਕਦਾ ਨਹੀਂ ਤੇ ਇਸ ਨਹੀਂ ਉਸ ਦਾ ਕਦੇ ਭੀ ਛੁਟਕਾਰਾ ਨਹੀਂ ਹੋ ਸਕਦਾ। ਠਹਿਰਾਉ।
English
Day and night, he does not get tired of them, and he never finds release. ||1||Pause||
ਮਹਾ ਬਜਰ. ਬਿਖ ਬਿਆਧੀ; ਸਿਰਿ ਉਠਾਈ ਪੋਟ ॥
mahaa bajar. bikh biaadhee; sir utthaaee pott |
Punjabi
ਉਹ ਆਪਣੇ ਮੂਡ ਉਤੇ ਦੁਖਦਾਈ ਪਾਪਾਂ ਦੀ ਨਿਹਾਇਤ ਹੀ ਭਾਰੀ ਪੰਡ ਚੁੱਕੀ ਫਿਰਦਾ ਹੈ।
English
He carries on his head a terrible, heavy load of sin and corruption.
ਉਘਰਿ ਗਈਆਂ, ਖਿਨਹਿ ਭੀਤਰਿ; ਜਮਹਿ, ਗ੍ਰਾਸੇ ਝੋਟ ॥੧॥
aughar geean, khineh bheetar; jameh, graase jhott |1|
Punjabi
ਜਦ ਮੌਤ ਦਾ ਦੂਤ ਉਸ ਨੂੰ ਜੂਡਿਆਂ ਤੋਂ ਫੜਦਾ ਹੈ ਤਾਂ ਉਸ ਦੇ ਪਾਪ ਇਕ ਛਿਨ ਵਿੱਚ ਜਾਹਿਰ ਹੋ ਜਾਂਦੇ ਹਨ।
English
In an instant, he is exposed. The Messenger of Death seizes him by his hair. ||1||
ਪਸੁ ਪਰੇਤ ਉਸਟ ਗਰਧਭ; ਅਨਿਕ ਜੋਨੀ ਲੇਟ ॥
pas paret usatt garadhabh; anik jonee lett |
Punjabi
ਏਦੂ ਮਗਰੋ ਉਹ ਪਸ਼ੂ ਭੂਤ ਊਠ ਅਤੇ ਖੋਤੇ ਦੀਆਂ ਬਹੁਤੀਆਂ ਜੂਨੀਆਂ ਅੰਦਰ ਪੈਦਾ ਹੈ।
English
He is consigned to countless forms of reincarnation, into beasts, ghosts, camels and donkeys.
ਭਜੁ ਸਾਧਸੰਗਿ ਗੋਬਿੰਦ ਨਾਨਕ; ਕਛੁ. ਨ ਲਾਗੈ ਫੇਟ ॥੨॥੮੧॥੧੦੪॥
bhaj saadhasang gobind naanak; kachh. na laagai fett |2|81|104|
Punjabi
ਸਤਿਸੰਗਤ ਅੰਦਰ ਸਾਹਿਬ ਦਾ ਸਿਮਰਨ ਕਰਨ ਦੁਆਰਾ, ਪ੍ਰਾਣੀ ਨੂੰ ਅਸਲੋ ਹੀ ਕੋਈ ਸੱਟ ਫੇਟ ਨਹੀਂ ਲਗਦੀ।
English
Vibrating and meditating on the Lord of the Universe in the Saadh Sangat, the Company of the Holy, O Nanak, you shall never be struck or harmed at all. ||2||81||104||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਅੰਧੇ, ਖਾਵਹਿ ਬਿਸੂ ਕੇ ਗਟਾਕ ॥
andhe, khaaveh bisoo ke gattaak |
Punjabi
ਹੇ ਅੰਨ੍ਹੇ ਇਨਸਾਨ! ਤੂੰ ਜ਼ਹਿਰ ਦੇ ਗੱਫੇ ਖਾਂਦਾ ਹੈ।
English
He is so blind! He is eating loads of poison.
ਨੈਨ ਸ੍ਰਵਨ ਸਰੀਰੁ ਸਭੁ ਹੁਟਿਓ; ਸਾਸੁ ਗਇਓ ਤਤ ਘਾਟ ॥੧॥ ਰਹਾਉ ॥
nain sravan sareer sabh huttio; saas geo tat ghaatt |1| rahaau |
Punjabi
ਉਸ ਦੀਆਂ ਅੱਖਾਂ, ਕੰਨ ਅਤੇ ਦੇਹਿ ਸਾਰੇ ਹੀ ਹਾਰ ਹੁਟ ਜਾਂਦੇ ਹਨ ਅਤੇ ਇਕ ਮੁਹਤ ਵਿੱਚ ਉਸ ਦਾ ਸਾਹ ਉਖੜ ਜਾਂਦਾ ਹੈ। ਠਹਿਰਾਉ।
English
His eyes, ears and body are totally exhausted; he shall lose his breath in an instant. ||1||Pause||
ਅਨਾਥ ਰਞਾਣਿ, ਉਦਰੁ ਲੇ ਪੋਖਹਿ; ਮਾਇਆ ਗਈਆ ਹਾਟਿ ॥
anaath rayaan, udar le pokheh; maaeaa geea haatt |
Punjabi
ਗਰੀਬਾਂ ਨੂੰ ਦੁਖੀ ਕਰ ਕੇ, ਉਹ ਆਪਣਾ ਢਿੱਡ ਭਰਦਾ ਹੈ, ਪ੍ਰੰਤੂ ਧਨ-ਦੌਲਤ ਉਸ ਦੇ ਨਾਲ ਨਹੀਂ ਜਾਂਦਾ।
English
Making the poor suffer, he fills his belly, but the wealth of Maya shall not go with him.
ਕਿਲਬਿਖ ਕਰਤ ਕਰਤ ਪਛੁਤਾਵਹਿ; ਕਬਹੁ. ਨ ਸਾਕਹਿ ਛਾਂਟਿ ॥੧॥
kilabikh karat karat pachhutaaveh; kabahu. na saakeh chhaantt |1|
Punjabi
ਪਾਪ ਕਰਦਾ, ਕਰਦਾ ਹੋਇਆ ਉਹ ਪਸਚਾਤਾਪ ਕਰਦਾ ਹੈ, ਪ੍ਰੰਤੁ ਉਹ ਉਹਨਾਂ ਨੂੰ ਕਦੇ ਭੀ ਛਡ ਨਹੀਂ ਸਕਦਾ।
English
Committing sinful mistakes again and again, he regrets and repents, but he can never give them up. ||1||
ਨਿੰਦਕੁ ਜਮਦੂਤੀ ਆਇ ਸੰਘਾਰਿਓ; ਦੇਵਹਿ ਮੂੰਡ ਉਪਰਿ ਮਟਾਕ ॥
nindak jamadootee aae sanghaario; deveh moondd upar mattaak |
Punjabi
ਉਸ ਦੇ ਸਿਰ ਉਤੇ ਪਟਾਕ ਦੇ ਕੇ ਸੱਟ ਮਾਰ, ਮੌਤ ਦਾ ਦੂਤ ਆ ਕੇ ਦੋਸ਼ ਲਾਉਣ ਵਾਲੇ ਨੂੰ ਮਾਰ ਸੁਟਦਾ ਹੈ।
English
The Messenger of Death comes to slaughter the slanderer; he beats him on his head.
ਨਾਨਕ. ਆਪਨ ਕਟਾਰੀ. ਆਪਸ ਕਉ ਲਾਈ; ਮਨੁ ਅਪਨਾ ਕੀਨੋ ਫਾਟ ॥੨॥੮੨॥੧੦੫॥
naanak. aapan kattaaree. aapas kau laaee; man apanaa keeno faatt |2|82|105|
Punjabi
ਹੇ ਨਾਨਕ! ਆਪਣੇ ਛਰੇ ਨਾਲ ਉਹ ਆਪਣੇ ਆਪ ਨੂੰ ਵੱਢ ਲੈਂਦਾ ਹੇ ਅਤੇ ਆਪਣੇ ਦਿਲ ਨੂੰ ਹੀ ਫੱਟੜ ਕਰ ਦਿੰਦਾ ਹੈ।
English
O Nanak, he cuts himself with his own dagger, and damages his own mind. ||2||82||105||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਟੂਟੀ; ਨਿੰਦਕ ਕੀ ਅਧ ਬੀਚ ॥
ttoottee; nindak kee adh beech |
Punjabi
ਬਦਖੋਈ ਕਰਨ ਵਾਲਾ ਅਧ-ਵਾਟੇ ਹੀ ਨਾਸ ਹੋ ਜਾਂਦਾ ਹੈ।
English
The slanderer is destroyed in mid-stream.
ਜਨ ਕਾ ਰਾਖਾ ਆਪਿ ਸੁਆਮੀ; ਬੇਮੁਖ ਕਉ ਆਇ ਪਹੂਚੀ ਮੀਚ ॥੧॥ ਰਹਾਉ ॥
jan kaa raakhaa aap suaamee; bemukh kau aae pahoochee meech |1| rahaau |
Punjabi
ਪ੍ਰਭੂ ਆਪੇ ਹੀ ਆਪਣੇ ਗੋਲੇ ਦਾ ਰਖਵਾਲਾ ਹੈ ਅਤੇ ਅਧਰਮੀ ਨੂੰ ਮੌਤ ਦਾ ਪਰਕੜੀ ਹੈ। ਠਹਿਰਾਉ।
English
Our Lord and Master is the Saving Grace, the Protector of His humble servants; those who have turned their backs on the Guru are overtaken by death. ||1||Pause||
ਉਸ ਕਾ ਕਹਿਆ. ਕੋਇ, ਨ ਸੁਣਈ; ਕਹੀ. ਨ ਬੈਸਣੁ ਪਾਵੈ ॥
aus kaa kahiaa. koe, na sunee; kahee. na baisan paavai |
Punjabi
ਕੋਈ ਭੀ ਉਸ ਦੀ ਗੱਲ ਨਹੀਂ ਸੁਣਦਾ ਅਤੇ ਉਸ ਨੂੰ ਕਿਧਰੇ ਦੀ ਬਹਿਣਾ ਨਹੀਂ ਮਿਲਦਾ।
English
No one listens to what he says; he is not allowed to sit anywhere.
ਈਹਾਂ ਦੁਖੁ. ਆਗੈ ਨਰਕੁ ਭੁੰਚੈ; ਬਹੁ ਜੋਨੀ ਭਰਮਾਵੈ ॥੧॥
eehaan dukh. aagai narak bhunchai; bahu jonee bharamaavai |1|
Punjabi
ਉਹ ਏਥੇ ਥਸ਼ਟ ਉਠਾਉਂਦਾ ਹੈ, ਏਦੂ ਮਗਰੋਂ ਦੋਜ਼ਕ ਵਿੱਚ ਪੈਂਦਾ ਹੈ ਤੇ ਘਣੇਰੀਆਂ ਜੂਨੀਆਂ ਅੰਦਰ ਭਟਕਦਾ ਹੈ।
English
He suffers in pain here, and falls into hell hereafter. He wanders in endless reincarnations. ||1||
ਪ੍ਰਗਟੁ ਭਇਆ ਖੰਡੀ ਬ੍ਰਹਮੰਡੀ; ਕੀਤਾ ਅਪਣਾ ਪਾਇਆ ॥
pragatt bheaa khanddee brahamanddee; keetaa apanaa paaeaa |
Punjabi
ਦੀਪਾਂ ਅਤੇ ਜੰਗ ਅੰਦਰ ਉਹ ਬਦਨਾਮ ਹੋ ਗਿਆ ਹੈ ਅਤੇ ਉਸ ਨੇ ਆਪਣਾ ਕੀਤਾ ਹੋਇਆ ਪਾ ਲਿਆ ਹੈ।
English
He has become infamous across worlds and galaxies; he receives according to what he has done.
ਨਾਨਕ ਸਰਣਿ ਨਿਰਭਉ ਕਰਤੇ ਕੀ; ਅਨਦ ਮੰਗਲ ਗੁਣ ਗਾਇਆ ॥੨॥੮੩॥੧੦੬॥
naanak saran nirbhau karate kee; anad mangal gun gaaeaa |2|83|106|
Punjabi
ਨਾਨਕ ਨੇ ਨਿਡਰ ਸਿਰਜਣਹਾਰ ਦੀ ਪਨਾਹ ਨਹੀਂ ਹੈ ਅਤੇ ਖੁਸ਼ੀ ਤੇ ਪ੍ਰਸੰਨਤਾ ਨਾਲ ਉਹ ਉਸ ਦੀਆਂ ਸਿਫਤਾਂ ਗਾਇਨ ਕਰਦਾ ਹੈ।
English
Nanak seeks the Sanctuary of the Fearless Creator Lord; he sings His Glorious Praises in ecstasy and bliss. ||2||83||106||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਤ੍ਰਿਸਨਾ ਚਲਤ. ਬਹੁ ਪਰਕਾਰਿ ॥
trisanaa chalat. bahu parakaar |
Punjabi
ਖਾਹਿਸ਼ ਦੇ ਕਾਰਨ, ਜੀਵ ਘਣੇ ਰਾਹਾਂ ਅੰਦਰ ਭਟਕਦਾ ਹੈ।
English
Desire plays itself out in so many ways.