Ang 1226
ਜਨਮੁ ਪਦਾਰਥੁ ਗੁਰਮੁਖਿ ਜੀਤਿਆ; ਬਹੁਰਿ. ਨ ਜੂਐ ਹਾਰਿ ॥੧॥
janam padaarath guramukh jeetiaa; bahur. na jooai haar |1|
Punjabi
ਗੁਰਾਂ ਦੀ ਦਇਆ ਦੁਆਰਾ, ਮੇਰਾ ਅਮੋਲਕ ਮਨੁਖੀ ਜੀਵਨ ਸਫਲ ਹੋ ਗਿਆ ਹੈ ਅਤੇ ਮੈਂ ਮੁੜ ਕੇ ਇਸ ਨੂੰ ਜੂਏ ਵਿੱਚ ਨਹੀਂ ਹਾਰਾਂਗਾ।
English
The Gurmukh is successful in this priceless human life; he shall not lose it in the gamble ever again. ||1||
ਆਠ ਪਹਰ. ਪ੍ਰਭ ਕੇ ਗੁਣ ਗਾਵਹ; ਪੂਰਨ ਸਬਦਿ ਬੀਚਾਰਿ ॥
aatth pehar. prabh ke gun gaavah; pooran sabad beechaar |
Punjabi
ਅਠੇ ਪਹਿਰ ਹੀ, ਮੈਂ ਸੁਆਮੀ ਦੀਆਂ ਸਿਫਤਾਂ ਗਾਇਨ ਕਰਦਾ ਅਤੇ ਮੁਕੰਮਲ ਮਾਲਕ ਨੂੰ ਆਰਾਧਦਾ ਹਾਂ।
English
Twenty-four hours a day, I sing the Glorious Praises of the Lord, and contemplate the Perfect Word of the Shabad.
ਨਾਨਕ ਦਾਸਨਿ ਦਾਸੁ ਜਨੁ ਤੇਰਾ; ਪੁਨਹ ਪੁਨਹ ਨਮਸਕਾਰਿ ॥੨॥੮੯॥੧੧੨॥
naanak daasan daas jan teraa; punah punah namasakaar |2|89|112|
Punjabi
ਹੇ ਪ੍ਰਭੂ! ਨਾਨਕ, ਤੇਰਾ ਨੌਕਰ, ਤੇਰੇ ਗੋਲਿਆਂ ਦਾ ਗੋਲਾ ਹੈ ਅਤੇ ਬਾਰੰਬਾਰ, ਤੈਨੂੰ ਪਰਨਾਮ ਕਰਦਾ ਹੈ।
English
Servant Nanak is the slave of Your slaves; over and over again, he bows in humble reverence to You. ||2||89||112||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਪੋਥੀ; ਪਰਮੇਸਰ ਕਾ ਥਾਨੁ ॥
pothee; paramesar kaa thaan |
Punjabi
ਇਹ ਪਵਿੱਤ੍ਰ ਪੁਸਤਕ, (ਆਦਿ ਗ੍ਰੰਥ ਸਾਹਿਬ) ਪਰਮ ਪ੍ਰਭੂ ਦਾ ਨਿਵਾਸ ਅਸਥਾਨ ਹੈ।
English
This Holy Book is the home of the Transcendent Lord God.
ਸਾਧਸੰਗਿ ਗਾਵਹਿ ਗੁਣ ਗੋਬਿੰਦ; ਪੂਰਨ ਬ੍ਰਹਮ ਗਿਆਨੁ ॥੧॥ ਰਹਾਉ ॥
saadhasang gaaveh gun gobind; pooran braham giaan |1| rahaau |
Punjabi
ਜੋ ਕੋਈ ਭੀ ਸਤਿਸੰਗਤ ਅੰਦਰ ਸ਼੍ਰਿਸ਼ਟੀ ਦੇ ਸੁਆਮੀ ਦੀ ਸਿਫ਼ਤ ਗਾਇਨ ਕਰਦਾ ਹੈ, ਉਸ ਨੂੰ ਮੁਕੰਮਲ ਈਸ਼ਵਰੀ ਗਿਆਤ ਪਰਾਪਤ ਹੋ ਜਾਂਦੀ ਹੈ। ਠਹਿਰਾਉ।
English
Whoever sings the Glorious Praises of the Lord of the Universe in the Saadh Sangat, the Company of the Holy, has the perfect knowledge of God. ||1||Pause||
ਸਾਧਿਕ ਸਿਧ ਸਗਲ ਮੁਨਿ ਲੋਚਹਿ; ਬਿਰਲੇ ਲਾਗੈ ਧਿਆਨੁ ॥
saadhik sidh sagal mun locheh; birale laagai dhiaan |
Punjabi
ਅਭਿਆਸੀ, ਪੂਰਨ ਪੁਰਸ਼ ਅਤੇ ਸਮੂਹ ਖਾਮੋਸ਼-ਰਿਸ਼ੀ ਸੁਆਮੀ ਨੂੰ ਲੋਚਦੇ ਹਨ, ਪ੍ਰਤੂੰ ਕਿਸੇ ਟਾਵੇ ਟਲੇ ਦੀ ਬਿਰਤੀ ਹੀ ਉਸ ਨਾਲ ਜੁੜਦੀ ਹੈ।
English
The Siddhas and seekers and all the silent sages long for the Lord, but those who meditate on Him are rare.
ਜਿਸਹਿ ਕ੍ਰਿਪਾਲੁ ਹੋਇ ਮੇਰਾ ਸੁਆਮੀ; ਪੂਰਨ ਤਾ ਕੋ ਕਾਮੁ ॥੧॥
jiseh kripaal hoe meraa suaamee; pooran taa ko kaam |1|
Punjabi
ਜਿਸ ਉਤੇ ਮੇਰਾ ਮਾਲਕ ਮਿਹਰਬਾਨ ਹੋ ਜਾਂਦਾ ਹੈ, ਉਸ ਦੇ ਕਾਰਜ ਸੰਪੂਰਨ ਹੋ ਜਾਂਦੇ ਹਨ।
English
That person, unto whom my Lord and Master is merciful - all his tasks are perfectly accomplished. ||1||
ਜਾ ਕੈ ਰਿਦੈ ਵਸੈ. ਭੈ ਭੰਜਨੁ; ਤਿਸੁ ਜਾਨੈ ਸਗਲ ਜਹਾਨੁ ॥
jaa kai ridai vasai. bhai bhanjan; tis jaanai sagal jahaan |
Punjabi
ਜਿਸ ਦੇ ਦਿਲ ਅੰਦਰ ਡਰ ਨਾਸ ਕਰਣਹਾਰ ਵਾਹਿਗੁਰੂ ਵਸਦਾ ਹੈ, ਉਸ ਨੂੰ ਸਾਰਾ ਸੰਸਾਰ ਜਾਣਦਾ ਹੈ।
English
One whose heart is filled with the Lord, the Destroyer of fear, knows the whole world.
ਖਿਨੁ ਪਲੁ ਬਿਸਰੁ ਨਹੀ. ਮੇਰੇ ਕਰਤੇ; ਇਹੁ ਨਾਨਕੁ ਮਾਂਗੈ ਦਾਨੁ ॥੨॥੯੦॥੧੧੩॥
khin pal bisar nahee. mere karate; ihu naanak maangai daan |2|90|113|
Punjabi
ਨਾਨਕ ਤੇਰੇ ਕੋਲੋਂ ਇਹ ਦਾਤ ਮੰਗਦਾ ਹੈ, ਹੇ ਮੇਰੇ ਸਿਰਜਣਹਾਰ ਸੁਆਮੀ! ਕਿ ਮੈਂ ਤੈਨੂੰ ਇਕ ਮੁਹਤ ਤੇ ਨਿਮਖ ਭਰ ਨਹੀਂ ਨਾਂ ਭੁਲਾ।
English
May I never forget You, even for an instant, O my Creator Lord; Nanak begs for this blessing. ||2||90||113||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਵੂਠਾ; ਸਰਬ ਥਾਈ ਮੇਹੁ ॥
vootthaa; sarab thaaee mehu |
Punjabi
ਸਾਰੀਆਂ ਥਾਵਾਂ ਤੇ ਮੀਂਹ ਪੈ ਗਿਆ ਹੈ।
English
The rain has fallen everywhere.
ਅਨਦ ਮੰਗਲ ਗਾਉ ਹਰਿ ਜਸੁ; ਪੂਰਨ ਪ੍ਰਗਟਿਓ ਨੇਹੁ ॥੧॥ ਰਹਾਉ ॥
anad mangal gaau har jas; pooran pragattio nehu |1| rahaau |
Punjabi
ਖੁਸ਼ੀ ਅਤੇ ਪ੍ਰਸੰਨਤਾ ਨਾਲ ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ, ਪੂਰੇ ਪ੍ਰਭੂ ਦਾ ਪ੍ਰੇਮ ਪਰਤੱਖ ਹੋ ਜਾਂਦਾ ਹੈ। ਠਹਿਰਾਉ।
English
Singing the Lord's Praises with ecstasy and bliss, the Perfect Lord is revealed. ||1||Pause||
ਚਾਰਿ ਕੁੰਟ ਦਹ ਦਿਸਿ ਜਲ ਨਿਧਿ; ਊਨ ਥਾਉ ਨ ਕੇਹੁ ॥
chaar kuntt deh dis jal nidh; aoon thaau na kehu |
Punjabi
ਚਾਰੇ ਹੀ ਪਾਸਿਆਂ ਅਤੇ ਦਸਾਂ ਹੀ ਤਰਫਾ (ਦਿਸ਼ਾਂ) ਅੰਦਰ ਪਾਣੀ ਦਾ ਸਮੁੰਦਰ, ਵਾਹਿਗੁਰੂ ਰਮਿਆ ਹੋਇਆ ਹੈ ਤੇ ਕੋਈ ਭੀ ਥਾਂ ਉਸ ਤੋਂ ਖਾਲੀ ਨਹੀਂ।
English
On all four sides and in the ten directions, the Lord is an ocean. There is no place where He does not exist.
ਕ੍ਰਿਪਾ ਨਿਧਿ ਗੋਬਿੰਦ ਪੂਰਨ; ਜੀਅ ਦਾਨੁ ਸਭ ਦੇਹੁ ॥੧॥
kripaa nidh gobind pooran; jeea daan sabh dehu |1|
Punjabi
ਰਹਿਮਤ ਦਾ ਸਮੁੰਦਰ, ਮੇਰਾ ਮੁਕੰਮਲ ਮਾਲਕ, ਹਰ ਜਣੇ ਨੂੰ ਜੀਵਨ ਦੀ ਦਾਤ ਬਖਸ਼ਦਾ ਹੈ।
English
O Perfect Lord God, Ocean of Mercy, You bless all with the gift of the soul. ||1||
ਸਤਿ ਸਤਿ, ਹਰਿ ਸਤਿ ਸੁਆਮੀ; ਸਤਿ ਸਾਧਸੰਗੇਹੁ ॥
sat sat, har sat suaamee; sat saadhasangehu |
Punjabi
ਸੱਚਾ, ਸੱਚਾ, ਸੱਚਾ ਹੈ ਮੇਰਾ ਸਾਹਿਬ ਮਾਲਕ ਅਤੇ ਸੱਚੀ ਹੈ ਉਸ ਦੀ ਸਤਿਸੰਗਤ।
English
True, True, True is my Lord and Master; True is the Saadh Sangat, the Company of the Holy.
ਸਤਿ ਤੇ ਜਨ. ਜਿਨ ਪਰਤੀਤਿ ਉਪਜੀ; ਨਾਨਕ. ਨਹ ਭਰਮੇਹੁ ॥੨॥੯੧॥੧੧੪॥
sat te jan. jin parateet upajee; naanak. neh bharamehu |2|91|114|
Punjabi
ਸੱਚੇ ਹਨ ਉਹ ਪੁਰਸ਼ ਹੇ ਨਾਨਕ! ਜਿਨ੍ਹਾਂ ਦੇ ਅੰਦਰ ਭਰੋਸਾ ਉਤਪੰਨ ਹੋ ਜਾਂਦਾ ਹੇ ਅਤੇ ਤਦ ਉਹ ਭਟਕਦੇ ਨਹੀਂ।
English
True are those humble beings, within whom faith wells up; O Nanak, they are not deluded by doubt. ||2||91||114||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਗੋਬਿਦ ਜੀਉ; ਤੂ ਮੇਰੇ ਪ੍ਰਾਨ ਅਧਾਰ ॥
gobid jeeo; too mere praan adhaar |
Punjabi
ਹੇ ਮੇਰੇ ਮਹਾਰਾਜ ਮਾਲਕ! ਤੂੰ ਮੇਰੀ ਜਿੰਦ-ਜਾਨ ਦਾ ਆਸਰਾ ਹੈ।
English
O Dear Lord of the Universe, You are the Support of my breath of life.
ਸਾਜਨ ਮੀਤ ਸਹਾਈ ਤੁਮ ਹੀ; ਤੂ ਮੇਰੋ ਪਰਵਾਰ ॥੧॥ ਰਹਾਉ ॥
saajan meet sahaaee tum hee; too mero paravaar |1| rahaau |
Punjabi
ਕੇਵਲ ਤੂੰ ਹੀ ਮੇਰਾ ਯਾਰ, ਦੋਸਤ ਅਤੇ ਸਹਾਇਕ ਹੈ ਅਤੇ ਕੇਵਲ ਤੂੰ ਹੀ ਮੇਰਾ ਟੱਬਰ ਕਬੀਲਾ ਹੈ। ਠਹਿਰਾਉ।
English
You are my Best Friend and Companion, my Help and Support; You are my family. ||1||Pause||
ਕਰੁ ਮਸਤਕਿ ਧਾਰਿਓ ਮੇਰੈ ਮਾਥੈ; ਸਾਧਸੰਗਿ ਗੁਣ ਗਾਏ ॥
kar masatak dhaario merai maathai; saadhasang gun gaae |
Punjabi
ਤੂੰ ਮੇਰੇ ਮੱਥੇ ਅਤੇ ਪ੍ਰੇਸ਼ਾਨੀ ਉਤੇ ਆਪਣਾ ਹੱਥ ਰੱਖਿਆ ਹੈ, ਤੇ ਮੈਂ ਸੰਤਾਂ ਨਾਲ ਮਿਲ ਕੇ ਤੇਰਾ ਜੱਸ ਗਾਉਂਦਾ ਹਾਂ।
English
You placed Your Hand on my forehead; in the Saadh Sangat, the Company of the Holy, I sing Your Glorious Praises.
ਤੁਮਰੀ ਕ੍ਰਿਪਾ ਤੇ ਸਭ ਫਲ ਪਾਏ; ਰਸਕਿ ਰਾਮ ਨਾਮ ਧਿਆਏ ॥੧॥
tumaree kripaa te sabh fal paae; rasak raam naam dhiaae |1|
Punjabi
ਤੇਰੀ ਦਇਆ ਦੁਆਰਾ ਮੈਨੂੰ ਸਾਰੇ ਮੇਵੇ ਪਰਾਪਤ ਹੋ ਗਏ ਹਨ ਅਤੇ ਪ੍ਰੇਮ ਨਾਲ ਰੰਗੀਜ ਮੈਂ ਤੇਰੇ ਨਾਮ ਨੂੰ ਸਿਮਰਦਾ ਹਾਂ।
English
By Your Grace, I have obtained all fruits and rewards; I meditate on the Lord's Name with delight. ||1||
ਅਬਿਚਲ ਨੀਵ ਧਰਾਈ ਸਤਿਗੁਰਿ; ਕਬਹੂ ਡੋਲਤ ਨਾਹੀ ॥
abichal neev dharaaee satigur; kabahoo ddolat naahee |
Punjabi
ਸੱਚੇ ਗੁਰਾਂ ਨੇ ਅਬਿਨਾਸੀ ਬੁਨਿਆਦ ਰੱਖੀ ਹੈ ਅਤੇ ਇਹ ਕਦਾਚਿਤ ਡਿਕਡੋਲੇ ਨਹੀਂ ਖਾਂਦੀ।
English
The True Guru has laid the eternal foundation; it shall never be shaken.
ਗੁਰ ਨਾਨਕ. ਜਬ ਭਏ ਦਇਆਰਾ; ਸਰਬ ਸੁਖਾ ਨਿਧਿ ਪਾਂਹੀ ॥੨॥੯੨॥੧੧੫॥
gur naanak. jab bhe deaaraa; sarab sukhaa nidh paanhee |2|92|115|
Punjabi
ਜਦ ਗੁਰੂ ਨਾਨਕ ਦੇਵ ਮੇਰੇ ਉਤੇ ਮਿਹਰਬਾਨ ਹੋ ਜਾਂਦੇ ਹਨ ਤਾਂ ਮੈਂ ਸਾਰੇ ਆਰਾਮਾਂ ਦਾ ਖ਼ਜ਼ਾਨੇ ਨੂੰ ਪਾ ਲੈਂਦਾ ਹਾਂ।
English
Guru Nanak has become merciful to me, and I have been blessed with the treasure of absolute peace. ||2||92||115||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਨਿਬਹੀ; ਨਾਮ ਕੀ ਸਚੁ ਖੇਪ ॥
nibahee; naam kee sach khep |
Punjabi
ਕੇਵਲ ਪ੍ਰਭੂ ਦੇ ਨਾਮ ਦਾ ਸੱਚਾ ਸੌਦਾ ਸੂਤ ਹੀ ਮੇਰਾ ਸਾਥ ਦਿੰਦਾ ਹੈ।
English
Only the true merchandise of the Naam, the Name of the Lord, stays with you.
ਲਾਭੁ ਹਰਿ ਗੁਣ ਗਾਇ, ਨਿਧਿ ਧਨੁ; ਬਿਖੈ ਮਾਹਿ ਅਲੇਪ ॥੧॥ ਰਹਾਉ ॥
laabh har gun gaae, nidh dhan; bikhai maeh alep |1| rahaau |
Punjabi
ਧਨ-ਦੌਲਤ ਦੇ ਖ਼ਜ਼ਾਨੇ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਮੈਂ ਨਫਾ ਕਮਾ ਲਿਆ ਹੈ ਤੇ ਇਸ ਤਰ੍ਹਾਂ ਮਾਇਆ ਅੰਦਰ ਨਿਰਲੇਪ ਰਹਿੰਦਾ ਹੈ। ਠਹਿਰਾਉ।
English
Sing the Glorious Praises of the Lord, the treasure of wealth, and earn your profit; in the midst of corruption, remain untouched. ||1||Pause||
ਜੀਅ ਜੰਤ ਸਗਲ ਸੰਤੋਖੇ; ਆਪਨਾ ਪ੍ਰਭੁ ਧਿਆਇ ॥
jeea jant sagal santokhe; aapanaa prabh dhiaae |
Punjabi
ਆਪਣੇ ਸੁਆਮੀ ਦਾ ਸਿਮਰਨ ਕਰਨ ਦੁਆਰਾ, ਸਾਰੇ ਪ੍ਰਾਣੀ ਸੰਤੁਸ਼ਟ ਹੋ ਜਾਂਦੇ ਹਨ।
English
All beings and creatures find contentment, meditating on their God.
ਰਤਨ ਜਨਮੁ ਅਪਾਰ ਜੀਤਿਓ; ਬਹੁੜਿ ਜੋਨਿ. ਨ ਪਾਇ ॥੧॥
ratan janam apaar jeetio; bahurr jon. na paae |1|
Punjabi
ਆਪਣੇ ਅਮੋਲਕ ਜੀਵਨ ਨੂੰ ਮੈਂ ਪਰਮ ਲਾਭਦਾਇਕ ਬਣਾ ਲਿਆ ਹੈ ਅਤੇ ਇਸ ਨਹੀਂ ਮੈਂ ਮੁੜ ਕੇ ਜੂਨੀਆਂ ਵਿੱਚ ਨਹੀਂ ਪਵਾਂਗਾ।
English
The priceless jewel of infinite worth, this human life, is won, and they are not consigned to reincarnation ever again. ||1||
ਭਏ ਕ੍ਰਿਪਾਲ ਦਇਆਲ ਗੋਬਿਦ; ਭਇਆ ਸਾਧੂ ਸੰਗੁ ॥
bhe kripaal deaal gobid; bheaa saadhoo sang |
Punjabi
ਜਦ ਮਾਲਕ, ਮਇਆਵਾਨ ਅਤੇ ਮਿਹਰਬਾਨ ਹੋ ਜਾਂਦਾ ਹੈ, ਜੀਵ ਸਤਿਸੰਗਤ ਨਾਲ ਜੁੜ ਜਾਂਦਾ ਹੈ।
English
When the Lord of the Universe shows His kindness and compassion, the mortal finds the Saadh Sangat, the Company of the Holy,
ਹਰਿ ਚਰਨ ਰਾਸਿ ਨਾਨਕ ਪਾਈ; ਲਗਾ ਪ੍ਰਭ ਸਿਉ ਰੰਗੁ ॥੨॥੯੩॥੧੧੬॥
har charan raas naanak paaee; lagaa prabh siau rang |2|93|116|
Punjabi
ਨਾਨਕ ਨੂੰ ਵਾਹਿਗੁਰੂ ਦੇ ਪੈਰਾਂ ਦੀ ਦੌਲਤ ਪਰਾਪਤ ਹੋ ਗਈ ਹੈ ਅਤੇ ਉਹ ਪ੍ਰਭੂ ਦੀ ਪ੍ਰੀਤ ਦੇ ਨਾਲ ਰੰਗਿਆ ਗਿਆ ਹੈ।
English
Nanak has found the wealth of the Lotus Feet of the Lord; he is imbued with the Love of God. ||2||93||116||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਮਾਈ ਰੀ; ਪੇਖਿ ਰਹੀ ਬਿਸਮਾਦ ॥
maaee ree; pekh rahee bisamaad |
Punjabi
ਹੇ ਮੇਰੀ ਮਾਤਾ! ਆਪਣੇ ਸੁਆਮੀ ਨੂੰ ਵੇਖ ਮੈਂ ਅਸਚਰਜ ਹੋ ਗਈ ਹਾਂ।
English
O mother, I am wonder-struck, gazing upon the Lord.
ਅਨਹਦ ਧੁਨੀ. ਮੇਰਾ ਮਨੁ ਮੋਹਿਓ; ਅਚਰਜ ਤਾ ਕੇ ਸ੍ਵਾਦ ॥੧॥ ਰਹਾਉ ॥
anahad dhunee. meraa man mohio; acharaj taa ke svaad |1| rahaau |
Punjabi
ਸੁਤੇ ਸਿਧ ਹੋਣ ਵਾਲੇ ਕੀਰਤਨ, ਅਦਭੁਤ ਹੈ ਜਿਸ ਦਾ ਸੁਆਦ, ਨਾਲ ਮੇਰੀ ਜਿੰਦੜੀ ਫਰੇਫਤਾ ਹੋ ਗਈ ਹੈ।
English
My mind is enticed by the unstruck celestial melody; its flavor is amazing! ||1||Pause||
ਮਾਤ ਪਿਤਾ ਬੰਧਪ ਹੈ ਸੋਈ; ਮਨਿ ਹਰਿ ਕੋ ਅਹਿਲਾਦ ॥
maat pitaa bandhap hai soee; man har ko ahilaad |
Punjabi
ਉਹ ਪ੍ਰਭੂ ਮੇਰੀ ਮਾਂ, ਪਿਓ ਤੇ ਸਨਬੰਧੀ ਹੈ ਅਤੇ ਮੇਰੇ ਚਿੱਤ ਨੂੰ ਉਸ ਦੀ ਖੁਸ਼ੀ ਦੀ ਦਾਤ ਪਰਾਪਤ ਹੋਈ ਹੈ।
English
He is my Mother, Father and Relative. My mind delights in the Lord.
ਸਾਧਸੰਗਿ ਗਾਏ ਗੁਨ ਗੋਬਿੰਦ; ਬਿਨਸਿਓ ਸਭੁ ਪਰਮਾਦ ॥੧॥
saadhasang gaae gun gobind; binasio sabh paramaad |1|
Punjabi
ਸਤਿਸੰਗਤ ਅੰਦਰ ਪ੍ਰਭੂ ਦੀ ਕੀਰਤੀ ਗਾਇਨ ਕਰਨ ਦੁਆਰਾ, ਮੇਰੇ ਸਾਰੇ ਭੁਲੇਖੇ ਦੂਰ ਹੋ ਗਏ ਹਨ।
English
Singing the Glorious Praises of the Lord of the Universe in the Saadh Sangat, the Company of the Holy, all my illusions are dispelled. ||1||
ਡੋਰੀ ਲਪਟਿ ਰਹੀ ਚਰਨਹ ਸੰਗਿ; ਭ੍ਰਮ ਭੈ ਸਗਲੇ ਖਾਦ ॥
ddoree lapatt rahee charanah sang; bhram bhai sagale khaad |
Punjabi
ਮੇਰੀ ਪ੍ਰੀਤ ਪ੍ਰਭੂ ਦੇ ਚਰਨਾਂ ਨਾਲ ਲਗੀ ਹੋਈ ਹੈ ਅਤੇ ਮੇਰਾ ਸੰਦੇਹ ਅਤੇ ਡਰ ਸਾਰੇ ਖਾਧੇ ਗਹੇ ਹਨ।
English
I am lovingly attached to His Lotus Feet; my doubt and fear are totally consumed.
ਏਕੁ ਅਧਾਰੁ ਨਾਨਕ ਜਨ ਕੀਆ; ਬਹੁਰਿ. ਨ ਜੋਨਿ ਭ੍ਰਮਾਦ ॥੨॥੯੪॥੧੧੭॥
ek adhaar naanak jan keea; bahur. na jon bhramaad |2|94|117|
Punjabi
ਗੋਲੇ ਨਾਨਕ ਨੇ ਇਕ ਸੁਆਮੀ ਦਾ ਹੀ ਆਸਰਾ ਲਿਆ ਹੈ ਤੇ ਇਸ ਨਹੀਂ ਉਹ ਮੁੜ ਕੇ ਜੂਨੀਆਂ ਅੰਦਰ ਨਹੀਂ ਭਟਕੇਗਾ।
English
Servant Nanak has taken the Support of the One Lord. He shall not wander in reincarnation ever again. ||2||94||117||