Ekam
Guru Granth Sahib

Ang 1227

Ang 1227 · Line 1

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1227 · Line 2

ਮਾਈ ਰੀ; ਮਾਤੀ ਚਰਣ ਸਮੂਹ ॥

maaee ree; maatee charan samooh |

Punjabi

ਹੇ ਮੇਰੀ ਮਾਤਾ! ਮੈਂ ਆਪਣੇ ਪ੍ਰਭੂ ਦੇ ਪੈਰਾਂ ਦੀ ਪ੍ਰੀਤ ਅੰਦਰ ਪੂਰੀ ਤਰ੍ਹਾਂ ਲੀਨ ਹੋਈ ਹੋਈ ਹਾਂ।

Bhai Manmohan Singh (Shabad OS, CC BY-SA)

English

O mother, I am totally intoxicated with the Lord's Feet.

Dr. Sant Singh Khalsa (Shabad OS, CC BY-SA)
Ang 1227 · Line 3

ਏਕਸੁ ਬਿਨੁ ਹਉ ਆਨ, ਨ ਜਾਨਉ; ਦੁਤੀਆ ਭਾਉ ਸਭ ਲੂਹ ॥੧॥ ਰਹਾਉ ॥

ekas bin hau aan, na jaanau; duteea bhaau sabh looh |1| rahaau |

Punjabi

ਇਕ ਸੁਆਮੀ ਦੇ ਬਗੈਰ ਮੈਂ ਹੋਰਸ ਕਿਸੇ ਨੂੰ ਨਹੀਂ ਜਾਣਦੀ। ਆਪਣੇ ਦਵੈਤ ਭਾਵ ਨੂੰ ਮੈਂ ਪੂਰੀ ਤਰ੍ਹਾਂ ਸਾੜ ਸੁਟਿਆ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

I know of none other than the Lord. I have totally burnt off my sense of duality. ||1||Pause||

Dr. Sant Singh Khalsa (Shabad OS, CC BY-SA)
Ang 1227 · Line 4

ਤਿਆਗਿ ਗੋੁਪਾਲ. ਅਵਰ ਜੋ ਕਰਣਾ; ਤੇ ਬਿਖਿਆ ਕੇ ਖੂਹ ॥

tiaag guopaal. avar jo karanaa; te bikhiaa ke khooh |

Punjabi

ਪ੍ਰਭੂ ਨੂੰ ਛਡ ਕੇ, ਹੋਰ ਕੁਝ ਭੀ ਕਰਨਾ, ਉਹ ਪਾਪ ਦੇ ਖੂਹ ਵਿੱਚ ਡਿਗਣਾ ਹੈ।

Bhai Manmohan Singh (Shabad OS, CC BY-SA)

English

To abandon the Lord of the World, and become involved with anything else, is to fall into the pit of corruption.

Dr. Sant Singh Khalsa (Shabad OS, CC BY-SA)
Ang 1227 · Line 5

ਦਰਸ ਪਿਆਸ. ਮੇਰਾ ਮਨੁ ਮੋਹਿਓ; ਕਾਢੀ ਨਰਕ ਤੇ ਧੂਹ ॥੧॥

daras piaas. meraa man mohio; kaadtee narak te dhooh |1|

Punjabi

ਮੇਰੀ ਜਿੰਦੜੀ ਨੂੰ ਪ੍ਰਭੂ ਦੇ ਦੀਦਾਰ ਦੀ ਤਰੇਹ ਨੇ ਮੋਹਿਤ ਕਰ ਲਿਆ ਹੈ ਅਤੇ ਮੇਰੇ ਪ੍ਰਭੂ ਨੇ ਮੈਨੂੰ ਦੋਜਕ ਵਿੱਚੋ ਬਾਹਰ ਖਿਚ ਲਿਆ ਹੈ।

Bhai Manmohan Singh (Shabad OS, CC BY-SA)

English

My mind is enticed, thirsty for the Blessed Vision of His Darshan. He has lifted me up and out of hell. ||1||

Dr. Sant Singh Khalsa (Shabad OS, CC BY-SA)
Ang 1227 · Line 6

ਸੰਤ ਪ੍ਰਸਾਦਿ ਮਿਲਿਓ ਸੁਖਦਾਤਾ; ਬਿਨਸੀ ਹਉਮੈ ਹੂਹ ॥

sant prasaad milio sukhadaataa; binasee haumai hooh |

Punjabi

ਸਾਧੂਆਂ ਦੀ ਦਇਆ ਦੁਆਰਾ, ਮੈਂ ਆਪਣੇ ਖੁਸ਼ੀ ਦੇਣਹਾਰ ਪ੍ਰਭੂ ਨੂੰ ਮਿਲ ਪਿਆ ਹਾਂ ਅਤੇ ਮੇਰਾ ਹੰਕਾਰ ਦਾ ਰੌਲਾ ਮਿਟ ਗਿਆ ਹੈ।

Bhai Manmohan Singh (Shabad OS, CC BY-SA)

English

By the Grace of the Saints, I have met the Lord, the Giver of peace; the noise of egotism has been stilled.

Dr. Sant Singh Khalsa (Shabad OS, CC BY-SA)
Ang 1227 · Line 7

ਰਾਮ ਰੰਗਿ ਰਾਤੇ ਦਾਸ ਨਾਨਕ; ਮਉਲਿਓ ਮਨੁ ਤਨੁ ਜੂਹ ॥੨॥੯੫॥੧੧੮॥

raam rang raate daas naanak; maulio man tan jooh |2|95|118|

Punjabi

ਨਫਰ ਨਾਨਕ ਆਪਣੇ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਗਿਆ ਹੈ ਅਤੇ ਉਸ ਦੀ ਜਿੰਦੜੀ ਤੇ ਦਿਹ ਦਾ ਬਨ ਪ੍ਰਫੁਲਤ ਹੋ ਗਿਆ ਹੈ।

Bhai Manmohan Singh (Shabad OS, CC BY-SA)

English

Slave Nanak is imbued with the Love of the Lord; the forests of his mind and body have blossomed forth. ||2||95||118||

Dr. Sant Singh Khalsa (Shabad OS, CC BY-SA)
Ang 1227 · Line 8

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1227 · Line 9

ਬਿਨਸੇ; ਕਾਚ ਕੇ ਬਿਉਹਾਰ ॥

binase; kaach ke biauhaar |

Punjabi

ਹੇ ਬੰਦੇ! ਕੂੜੇ ਸੰਸਾਰੀ ਵਿਹਾਰ ਕਿਸੇ ਕੰਮ ਨਹੀਂ ਆਉਂਦੇ।

Bhai Manmohan Singh (Shabad OS, CC BY-SA)

English

The false dealings are finished.

Dr. Sant Singh Khalsa (Shabad OS, CC BY-SA)
Ang 1227 · Line 10

ਰਾਮ ਭਜੁ. ਮਿਲਿ ਸਾਧਸੰਗਤਿ; ਇਹੈ ਜਗ ਮਹਿ ਸਾਰ ॥੧॥ ਰਹਾਉ ॥

raam bhaj. mil saadhasangat; ihai jag meh saar |1| rahaau |

Punjabi

ਸਤਿਸੰਗਤ ਨਾਲ ਮਿਲ ਕੇ, ਤੂੰ ਆਪਣੇ ਸੁਆਮੀ ਦਾ ਸਿਮਰਨ ਕਰ। ਇਸ ਜਹਾਨ ਵਿੱਚ ਕੇਵਲ ਇਹ ਵਸਤੂ ਹੀ ਸਰੇਸ਼ਟ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

Join the Saadh Sangat, the Company of the Holy, and meditate, vibrate on the Lord. This is the most excellent thing in the world. ||1||Pause||

Dr. Sant Singh Khalsa (Shabad OS, CC BY-SA)
Ang 1227 · Line 11

ਈਤ ਊਤ. ਨ ਡੋਲਿ ਕਤਹੂ; ਨਾਮੁ ਹਿਰਦੈ ਧਾਰਿ ॥

eet aoot. na ddol katahoo; naam hiradai dhaar |

Punjabi

ਸਾਈਂ ਦੇ ਨਾਮ ਨੂੰ ਆਪਣੇ ਮਨ ਵਿੱਚ ਟਿਕਾਉਣ ਦੁਆਰਾ, ਏਥੇ ਅਤੇ ਓਥੇ ਤੂੰ ਕਦੇ ਭੀ ਡਿਕਡੋਲੇ ਨਹੀਂ ਖਾਵੇਗਾ।

Bhai Manmohan Singh (Shabad OS, CC BY-SA)

English

Here and hereafter, you shall never waver; enshrine the Naam, the Name of the Lord, within your heart.

Dr. Sant Singh Khalsa (Shabad OS, CC BY-SA)
Ang 1227 · Line 12

ਗੁਰ ਚਰਨ ਬੋਹਿਥ ਮਿਲਿਓ ਭਾਗੀ; ਉਤਰਿਓ ਸੰਸਾਰ ॥੧॥

gur charan bohith milio bhaagee; utario sansaar |1|

Punjabi

ਭਾਰੀ ਪ੍ਰਾਲਭਧ ਦੁਆਰਾ ਗੁਰਾਂ ਦੇ ਪੈਰਾਂ ਦਾ ਜਹਾਜ ਪਰਾਪਤ ਕਰ ਕੇ ਤੂੰ ਜਗ ਦੇ ਸਮੁੰਦਰ ਤੋਂ ਪਾਰ ਉਤਰ ਜਾਵੇਗਾ।

Bhai Manmohan Singh (Shabad OS, CC BY-SA)

English

The boat of the Guru's Feet is found by great good fortune; it shall carry you across the world-ocean. ||1||

Dr. Sant Singh Khalsa (Shabad OS, CC BY-SA)
Ang 1227 · Line 13

ਜਲਿ ਥਲਿ ਮਹੀਅਲਿ ਪੂਰਿ ਰਹਿਓ; ਸਰਬ ਨਾਥ ਅਪਾਰ ॥

jal thal maheeal poor rahio; sarab naath apaar |

Punjabi

ਸਾਰਿਆਂ ਦਾ ਬੇਅੰਤ ਸੁਆਮੀ, ਸਮੁੰਦਰ, ਧਰਤੀ ਅਤੇ ਅਸਮਾਨ ਨੂੰ ਪਰੀਪੂਰਨ ਕਰ ਰਿਹਾ ਹੈ।

Bhai Manmohan Singh (Shabad OS, CC BY-SA)

English

The Infinite Lord is totally permeating and pervading the water, the land and the sky.

Dr. Sant Singh Khalsa (Shabad OS, CC BY-SA)
Ang 1227 · Line 14

ਹਰਿ ਨਾਮੁ ਅੰਮ੍ਰਿਤੁ ਪੀਉ ਨਾਨਕ; ਆਨ ਰਸ ਸਭਿ ਖਾਰ ॥੨॥੯੬॥੧੧੯॥

har naam amrit peeo naanak; aan ras sabh khaar |2|96|119|

Punjabi

ਗੁਰੂ ਜੀ ਫੁਰਮਾਉਂਦੇ ਹਨ, ਤੂੰ ਵਾਹਿਗੁਰੂ ਦੇ ਨਾਮ ਦੇ ਸੁਧਾਰਸ ਨੂੰ ਪਾਨ ਕਰ। ਕੌੜੇ ਹਨ ਹੋਰ ਸਾਰੇ ਸੁਆਦ।

Bhai Manmohan Singh (Shabad OS, CC BY-SA)

English

Drink in the Ambrosial Nectar of the Lord's Name; O Nanak, all other tastes are bitter. ||2||96||119||

Dr. Sant Singh Khalsa (Shabad OS, CC BY-SA)
Ang 1227 · Line 15

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1227 · Line 16

ਤਾ ਤੇ; ਕਰਣ ਪਲਾਹ ਕਰੇ ॥

taa te; karan palaah kare |

Punjabi

ਪ੍ਰਾਣੀ ਦੁਖ ਅੰਦਰ ਵਿਰਲਾਪ ਕਰਦਾ ਹੈ, ਕਿਉਂ ਕਿ,

Bhai Manmohan Singh (Shabad OS, CC BY-SA)

English

You whine and cry

Dr. Sant Singh Khalsa (Shabad OS, CC BY-SA)
Ang 1227 · Line 17

ਮਹਾ ਬਿਕਾਰ ਮੋਹ ਮਦ ਮਾਤੌ; ਸਿਮਰਤ ਨਾਹਿ. ਹਰੇ ॥੧॥ ਰਹਾਉ ॥

mahaa bikaar moh mad maatau; simarat naeh. hare |1| rahaau |

Punjabi

ਸੰਸਾਰੀ ਮਮਤਾ ਅਤੇ ਸਵੈ-ਹੰਗਤਾ ਦੇ ਪਰਮ ਪਾਪਾਂ ਨਾਲ ਨਸ਼ਈ ਹੋਇਆ ਹੋਇਆ, ਆਪਣੇ ਵਾਹਿਗੁਰੂ ਨੂੰ ਨਹੀਂ ਅਰਾਧਦਾ। ਠਹਿਰਾਉ।

Bhai Manmohan Singh (Shabad OS, CC BY-SA)

English

- you are intoxicated with the great corruption of attachment and pride, but you do not remember the Lord in meditation. ||1||Pause||

Dr. Sant Singh Khalsa (Shabad OS, CC BY-SA)
Ang 1227 · Line 18

ਸਾਧਸੰਗਿ ਜਪਤੇ ਨਾਰਾਇਣ; ਤਿਨ ਕੇ ਦੋਖ ਜਰੇ ॥

saadhasang japate naaraaein; tin ke dokh jare |

Punjabi

ਸੰਤਾਂ ਨਾਲ ਮਿਲ ਕੇ ਜੋ ਆਪਣੇ ਸੁਆਮੀ ਨੂੰ ਸਿਮਰਦੇ ਹਨ, ਉਹਨਾਂ ਦੇ ਪਾਪ ਸੜ ਜਾਂਦੇ ਹਨ।

Bhai Manmohan Singh (Shabad OS, CC BY-SA)

English

Those who meditate on the Lord in the Saadh Sangat, the Company of the Holy - the guilt of their minstakes is burnt away.

Dr. Sant Singh Khalsa (Shabad OS, CC BY-SA)
Ang 1227 · Line 19

ਸਫਲ ਦੇਹ. ਧੰਨਿ ਓਇ ਜਨਮੇ; ਪ੍ਰਭ ਕੈ ਸੰਗਿ ਰਲੇ ॥੧॥

safal deh. dhan oe janame; prabh kai sang rale |1|

Punjabi

ਫਲਦਾਇਕ ਹੈ ਸਰੀਰ ਅਤੇ ਮੁਬਾਰਕ ਜਨਮ ਉਹਨਾਂ ਦਾ, ਜੋ ਆਪਣੇ ਮਾਲਕ ਨਾਲ ਮਿਲ ਜਾਂਦੇ ਹਨ।

Bhai Manmohan Singh (Shabad OS, CC BY-SA)

English

Fruitful is the body, and blessed is the birth of those who merge with God. ||1||

Dr. Sant Singh Khalsa (Shabad OS, CC BY-SA)
Ang 1227 · Line 20

ਚਾਰਿ ਪਦਾਰਥ. ਅਸਟ ਦਸਾ ਸਿਧਿ; ਸਭ ਊਪਰਿ ਸਾਧ ਭਲੇ ॥

chaar padaarath. asatt dasaa sidh; sabh aoopar saadh bhale |

Punjabi

ਚਾਰ ਦਾਤਾਂ ਅਤੇ ਅਠਾਰਾ ਕਰਾਮਾਤੀ ਸ਼ਕਤੀਆਂ, ਇਨ੍ਹਾਂ ਸਾਰਿਆਂ ਦੇ ਉਪਰ ਹਨ, ਵਾਹਿਗੁਰੂ ਦੇ ਨੇਕ ਸੰਤ।

Bhai Manmohan Singh (Shabad OS, CC BY-SA)

English

The four great blessings, and the eighteen supernatural spiritual powers - above all these are the Holy Saints.

Dr. Sant Singh Khalsa (Shabad OS, CC BY-SA)
Ang 1227 · Line 21

ਨਾਨਕ ਦਾਸ. ਧੂਰਿ ਜਨ ਬਾਂਛੈ; ਉਧਰਹਿ ਲਾਗਿ ਪਲੇ ॥੨॥੯੭॥੧੨੦॥

naanak daas. dhoor jan baanchhai; udhareh laag pale |2|97|120|

Punjabi

ਗੋਲਾ ਨਾਨਕ ਸਾਧੂਆਂ ਦੇ ਪੈਰਾ ਦੀ ਧੂੜ ਚਾਹੁੰਦਾ ਹੈ ਅਤੇ ਉਹਨਾਂ ਦੇ ਲੜ ਲਗ ਕੇ ਪਾਰ ਉਤਰ ਗਿਆ ਹੈ।

Bhai Manmohan Singh (Shabad OS, CC BY-SA)

English

Slave Nanak longs for the dust of the feet of the humble; attached to the hem of His robe, he is saved. ||2||97||120||

Dr. Sant Singh Khalsa (Shabad OS, CC BY-SA)
Ang 1227 · Line 22

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1227 · Line 23

ਹਰਿ ਕੇ ਨਾਮ ਕੇ; ਜਨ ਕਾਂਖੀ ॥

har ke naam ke; jan kaankhee |

Punjabi

ਰੱਬ ਦੇ ਗੋਲੇ ਰਬ ਦੇ ਨਾਮ ਦੇ ਚਾਹਵਾਨ ਹਨ।

Bhai Manmohan Singh (Shabad OS, CC BY-SA)

English

The Lord's humble servants yearn for the Lord's Name.

Dr. Sant Singh Khalsa (Shabad OS, CC BY-SA)
Ang 1227 · Line 24

ਮਨਿ ਤਨਿ ਬਚਨਿ ਏਹੀ ਸੁਖੁ ਚਾਹਤ; ਪ੍ਰਭ ਦਰਸੁ ਦੇਖਹਿ ਕਬ ਆਖੀ ॥੧॥ ਰਹਾਉ ॥

man tan bachan ehee sukh chaahat; prabh daras dekheh kab aakhee |1| rahaau |

Punjabi

ਆਪਣੇ ਚਿੱਤ, ਸਰੀਰ ਅਤੇ ਬਾਣੀ ਨਾਲ ਉਹ ਇਸ ਠੰਡ-ਚੈਨ ਦੀ ਤਾਂਘ ਕਰਦੇ ਹਨ ਕਿ ਆਪਣਿਆਂ ਨੇਤਰਾਂ ਨਾਲ ਉਹ ਕਦ ਆਪਣੇ ਸਾਈਂ ਦੇ ਦੀਦਾਰ ਵੇਖਣਗੇ। ਠਹਿਰਾਉ।

Bhai Manmohan Singh (Shabad OS, CC BY-SA)

English

In thought, word and deed, they long for this peace, to gaze with their eyes upon the Blessed Vision of God's Darshan. ||1||Pause||

Dr. Sant Singh Khalsa (Shabad OS, CC BY-SA)
Ang 1227 · Line 25

ਤੂ ਬੇਅੰਤੁ ਪਾਰਬ੍ਰਹਮ ਸੁਆਮੀ; ਗਤਿ ਤੇਰੀ ਜਾਇ. ਨ ਲਾਖੀ ॥

too beant paarabraham suaamee; gat teree jaae. na laakhee |

Punjabi

ਹੇ ਮੇਰੇ ਸ਼ਰੋਮਣੀ ਸਾਹਿਬ ਮਾਲਕ! ਤੂੰ ਅਨੰਤ ਹੈ ਅਤੇ ਤੇਰੀ ਅਵਸਥਾ ਜਾਣੀ ਨਹੀਂ ਜਾ ਸਕਦੀ।

Bhai Manmohan Singh (Shabad OS, CC BY-SA)

English

You are Endless, O God, my Supreme Lord and Master; Your state cannot be known.

Dr. Sant Singh Khalsa (Shabad OS, CC BY-SA)
Ang 1227 · Line 26

ਚਰਨ ਕਮਲ ਪ੍ਰੀਤਿ, ਮਨੁ ਬੇਧਿਆ; ਕਰਿ ਸਰਬਸੁ, ਅੰਤਰਿ ਰਾਖੀ ॥੧॥

charan kamal preet, man bedhiaa; kar sarabas, antar raakhee |1|

Punjabi

ਤੇਰੇ ਕੰਵਲ ਪੈਰਾਂ ਦੀ ਪਿਰਹੜੀ ਨਾਲ ਮੇਰੀ ਜਿੰਦੜੀ ਵਿੰਨ੍ਹੀ ਗਈ ਹੈ ਅਤੇ ਇਸ ਪਿਰਹੜੀ ਨੂੰ ਸਾਰਾ ਕੁਝ ਸਮਝ, ਮੈਂ ਇਸ ਨੂੰ ਆਪਣੇ ਰਿਦੇ ਅੰਦਰ ਟਿਕਾ ਲਿਆ ਹੈ।

Bhai Manmohan Singh (Shabad OS, CC BY-SA)

English

My mind is pierced through by the Love of Your Lotus Feet; this is everything to me - I enshrine it deep within my being. ||1||

Dr. Sant Singh Khalsa (Shabad OS, CC BY-SA)
Ang 1227 · Line 27

ਬੇਦ ਪੁਰਾਨ ਸਿਮ੍ਰਿਤਿ ਸਾਧੂ ਜਨ; ਇਹ ਬਾਣੀ ਰਸਨਾ ਭਾਖੀ ॥

bed puraan simrit saadhoo jan; ih baanee rasanaa bhaakhee |

Punjabi

ਵੇਦਾ, ਪੁਰਾਨਾ ਅਤੇ ਸਿਮ੍ਰਤੀਆਂ ਨੂੰ ਘੋਖ ਕੇ, ਨੇਕ ਪੁਰਸ਼ਾਂ ਨੇ ਇਹ ਸੱਚਾ ਬਚਨ ਆਪਣੀ ਜੀਭ ਨਾਲ ਉਚਾਰਨ ਕੀਤਾ ਹੈ।

Bhai Manmohan Singh (Shabad OS, CC BY-SA)

English

In the Vedas, the Puraanas and the Simritees, the humble and the Holy chant this Bani with their tongues.

Dr. Sant Singh Khalsa (Shabad OS, CC BY-SA)
Ang 1227 · Line 28

ਜਪਿ ਰਾਮ ਨਾਮੁ ਨਾਨਕ ਨਿਸਤਰੀਐ; ਹੋਰੁ ਦੁਤੀਆ ਬਿਰਥੀ ਸਾਖੀ ॥੨॥੯੮॥੧੨੧॥

jap raam naam naanak nisatareeai; hor duteea birathee saakhee |2|98|121|

Punjabi

ਪ੍ਰਭੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਜੀਵ ਮੁਕਤ ਹੋ ਜਾਂਦਾ ਹੈ, ਹੇ ਨਾਨਕ! ਵਿਅਰਥ ਹਨ ਹੋਰਸ ਦਵੈਤ-ਭਾਵ ਦੀਆਂ ਕਹਾਣੀਆਂ।

Bhai Manmohan Singh (Shabad OS, CC BY-SA)

English

Chanting the Lord's Name, O Nanak, I am emancipated; other teachings of duality are useless. ||2||98||121||

Dr. Sant Singh Khalsa (Shabad OS, CC BY-SA)
Ang 1227 · Line 29

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1227 · Line 30

ਮਾਖੀ. ਰਾਮ ਕੀ ਤੂ ਮਾਖੀ ॥

maakhee. raam kee too maakhee |

Punjabi

ਹੇ ਮੱਖੀਏ! ਹੇ ਮੱਖੀ ਵਰਗੀ ਮਾਇਆ, ਤੂੰ ਪ੍ਰਭੂ ਦੀ ਰਚੀ ਹੋਈ ਹੈ।

Bhai Manmohan Singh (Shabad OS, CC BY-SA)

English

A fly! You are just a fly, created by the Lord.

Dr. Sant Singh Khalsa (Shabad OS, CC BY-SA)
Ang 1227 · Line 31

ਜਹ ਦੁਰਗੰਧ ਤਹਾ ਤੂ ਬੈਸਹਿ; ਮਹਾ ਬਿਖਿਆ ਮਦ ਚਾਖੀ ॥੧॥ ਰਹਾਉ ॥

jeh duragandh tahaa too baiseh; mahaa bikhiaa mad chaakhee |1| rahaau |

Punjabi

ਜਿਥੇ ਬਦਬੂ ਹੈ, ਉਥੇ ਹੀ ਤੂੰ ਬੈਠਦੀ ਹੈ ਅਤੇ ਤੂੰ ਪਰਮ ਜ਼ਹਿਰੀਲੇ ਰਸਾਂ ਨੂੰ ਚੱਖਦੀ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

Wherever it stinks, you land there; you suck in the most toxic stench. ||1||Pause||

Dr. Sant Singh Khalsa (Shabad OS, CC BY-SA)
Ang 1227 · Line 32

ਕਿਤਹਿ ਅਸਥਾਨਿ ਤੂ ਟਿਕਨੁ, ਨ ਪਾਵਹਿ; ਇਹ ਬਿਧਿ ਦੇਖੀ ਆਖੀ ॥

kiteh asathaan too ttikan, na paaveh; ih bidh dekhee aakhee |

Punjabi

ਤੂੰ ਕਿਸੇ ਭੀ ਥਾਂ ਤੇ ਨਹੀਂ ਠਹਿਰਦੀ। ਤੇਰੀ ਇਹ ਰੀਤੀ ਮੈਂ ਆਪਣਿਆਂ ਨੇਤ੍ਰਾਂ ਨਾਲ ਵੇਖ ਨਹੀਂ ਹੈ।

Bhai Manmohan Singh (Shabad OS, CC BY-SA)

English

You don't stay put anywhere; I have seen this with my eyes.

Dr. Sant Singh Khalsa (Shabad OS, CC BY-SA)
Ang 1227 · Line 33

ਸੰਤਾ ਬਿਨੁ ਤੈ ਕੋਇ. ਨ ਛਾਡਿਆ; ਸੰਤ ਪਰੇ ਗੋਬਿਦ ਕੀ ਪਾਖੀ ॥੧॥

santaa bin tai koe. na chhaaddiaa; sant pare gobid kee paakhee |1|

Punjabi

ਸਾਧੂਆਂ ਦੇ ਬਗੈਰ, ਤੂੰ ਕਿਸੇ ਨੂੰ ਭੀ ਨਹੀਂ ਛਡਿਆ। ਸਾਧੂ ਸ਼੍ਰਿਸ਼ਟੀ ਦੇ ਸੁਆਮੀ ਦੇ ਪਾਸੇ ਰਹਿੰਦੇ ਹਨ।

Bhai Manmohan Singh (Shabad OS, CC BY-SA)

English

You have not spared anyone, except the Saints - the Saints are on the side of the Lord of the Universe. ||1||

Dr. Sant Singh Khalsa (Shabad OS, CC BY-SA)
Ang 1227 · Line 34

ਜੀਅ ਜੰਤ ਸਗਲੇ ਤੈ ਮੋਹੇ; ਬਿਨੁ ਸੰਤਾ ਕਿਨੈ. ਨ ਲਾਖੀ ॥

jeea jant sagale tai mohe; bin santaa kinai. na laakhee |

Punjabi

ਸਾਰੇ ਪ੍ਰਾਣਧਾਰੀ ਤੂੰ ਫਰੇਫਤਾ ਕਰ ਲਏ ਹਨ। ਬਗੈਰ ਸਾਧੂਆਂ ਦੇ ਕੋਈ ਭੀ ਤੈਨੂੰ ਨਹੀਂ ਜਾਣਦਾ।

Bhai Manmohan Singh (Shabad OS, CC BY-SA)

English

You have enticed all beings and creatures; no one knows You, except the Saints.

Dr. Sant Singh Khalsa (Shabad OS, CC BY-SA)
Ang 1227 · Line 35

ਨਾਨਕ ਦਾਸੁ ਹਰਿ ਕੀਰਤਨਿ ਰਾਤਾ; ਸਬਦੁ ਸੁਰਤਿ ਸਚੁ ਸਾਖੀ ॥੨॥੯੯॥੧੨੨॥

naanak daas har keeratan raataa; sabad surat sach saakhee |2|99|122|

Punjabi

ਗੋਲਾ ਨਾਨਕ, ਸੁਆਮੀ ਦੀ ਮਹਿਮਾ ਨਾਲ ਰੰਗੀਜ ਗਿਆ ਹੈ ਅਤੇ ਆਪਣੇ ਮਨ ਨੂੰ ਨਾਮ ਨਾਲ ਜੋੜਨ ਦੁਆਰਾ, ਸੱਚੇ ਸਾਹਿਬ ਦੀ ਹਜੂਰੀ ਨੂੰ ਅਨੁਭਵ ਕਰਦਾ ਹੈ।

Bhai Manmohan Singh (Shabad OS, CC BY-SA)

English

Slave Nanak is imbued with the Kirtan of the Lord's Praises. Focusing his consciousness on the Word of the Shabad, he realizes the Presence of the True Lord. ||2||99||122||

Dr. Sant Singh Khalsa (Shabad OS, CC BY-SA)
Ang 1227 · Line 36

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1227 · Line 37

ਮਾਈ ਰੀ; ਕਾਟੀ ਜਮ ਕੀ ਫਾਸ ॥

maaee ree; kaattee jam kee faas |

Punjabi

ਹੇ ਮੇਰੀ ਮਾਤਾ! ਮੇਰੀ ਮੌਤ ਦੀ ਫਾਹੀ ਕੱਟੀ ਗਈ ਹੈ।

Bhai Manmohan Singh (Shabad OS, CC BY-SA)

English

O mother, the noose of Death has been cut away.

Dr. Sant Singh Khalsa (Shabad OS, CC BY-SA)
Ang 1227 · Line 38

ਹਰਿ ਹਰਿ ਜਪਤ. ਸਰਬ ਸੁਖ ਪਾਏ; ਬੀਚੇ ਗ੍ਰਸਤ ਉਦਾਸ ॥੧॥ ਰਹਾਉ ॥

har har japat. sarab sukh paae; beeche grasat udaas |1| rahaau |

Punjabi

ਸੁਆਮੀ ਦੇ ਨਾਮ ਦਾ ਉਚਾਰਣ ਕਰਨ ਦੁਆਰਾ, ਮੈਂ ਸਾਰੇ ਆਰਾਮ ਪਾ ਲਏ ਹਨ ਅਤੇ ਘਰਬਾਰੀ ਜੀਵਨ ਅੰਦਰ ਹੀ ਮੈਂ ਨਿਰਲੇਪ ਹੋ ਗਿਆ ਹਾਂ। ਠਹਿਰਾਉ।

Bhai Manmohan Singh (Shabad OS, CC BY-SA)

English

Chanting the Name of the Lord, Har, Har, I have found total peace. I remain unattached in the midst of my household. ||1||Pause||

Dr. Sant Singh Khalsa (Shabad OS, CC BY-SA)