Ang 1229
ਸਾਰੰਗ ਮਹਲਾ ੫ ਚਉਪਦੇ ਘਰੁ ੫ ॥
saarang mahalaa 5 chaupade ghar 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ। ਚਉਪਦੇ।
English
Saarang, Fifth Mehl, Chau-Padhay, Fifth House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਹਰਿ ਭਜਿ; ਆਨ ਕਰਮ ਬਿਕਾਰ ॥
har bhaj; aan karam bikaar |
Punjabi
ਆਪਣੇ ਹਰੀ ਦਾ ਸਿਮਰਨ ਕਰ। ਹੋਰ ਕੰਮ ਕਿਸੇ ਅਰਥ ਨਹੀਂ।
English
Meditate, vibrate on the Lord; other actions are corrupt.
ਮਾਨ ਮੋਹੁ ਨ ਬੁਝਤ ਤ੍ਰਿਸਨਾ; ਕਾਲ ਗ੍ਰਸ ਸੰਸਾਰ ॥੧॥ ਰਹਾਉ ॥
maan mohu na bujhat trisanaa; kaal gras sansaar |1| rahaau |
Punjabi
ਜੀਵ ਦੀ ਹੰਗਤਾ, ਸੰਸਾਰੀ ਮਮਤਾ ਅਤੇ ਖਾਹਿਸ਼ ਨਸ਼ਟ ਨਹੀਂ ਹੁੰਦੇ। ਦੁਨੀਆਂ ਨੂੰ ਮੌਤ ਨੇ ਪਕੜਿਆ ਹੋਇਆ ਹੈ। ਠਹਿਰਾਉ।
English
Pride, attachment and desire are not quenched; the world is in the grip of death. ||1||Pause||
ਖਾਤ ਪੀਵਤ ਹਸਤ ਸੋਵਤ; ਅਉਧ ਬਿਤੀ ਅਸਾਰ ॥
khaat peevat hasat sovat; aaudh bitee asaar |
Punjabi
ਖਾਂਦਿਆਂ, ਪੀਦਿਆਂ ਹਸਦਿਆਂ ਅਤੇ ਸੌਦਿਆਂ ਇਨਸਾਨ ਦੀ ਉਮਰ ਵਿਅਰਥ ਬੀਤ ਜਾਂਦੀ ਹੈ।
English
Eating, drinking, laughing and sleeping, life passes uselessly.
ਨਰਕ ਉਦਰਿ ਭ੍ਰਮੰਤ ਜਲਤੋ; ਜਮਹਿ ਕੀਨੀ ਸਾਰ ॥੧॥
narak udar bhramant jalato; jameh keenee saar |1|
Punjabi
ਉਹ ਬੱਚੇਦਾਨੀ ਦੇ ਜਹੰਨਮ ਅੰਦਰ ਭਟਕਦਾ ਤੇ ਸੜਦਾ ਹੈ ਤੇ ਓੜਕ ਨੂੰ ਮੌਤ ਉਸ ਨੂੰ ਨਸ਼ਟ ਕਰ ਦਿੰਦੀ ਹੈ।
English
The mortal wanders in reincarnation, burning in the hellish environment of the womb; in the end, he is destroyed by death. ||1||
ਪਰ ਦ੍ਰੋਹ ਕਰਤ ਬਿਕਾਰ ਨਿੰਦਾ; ਪਾਪ ਰਤ. ਕਰ ਝਾਰ ॥
par droh karat bikaar nindaa; paap rat. kar jhaar |
Punjabi
ਉਹ ਦਗਾ ਫਰੇਬ ਕਰਦਾ ਹੈ ਅਤੇ ਕੁਕਰਮਾਂ ਤੇ ਹੋਰਨਾ ਦੀ ਬਦਖੋਈ ਕਰਨ ਵਿੱਚ ਪਰਵਿਰਤ ਹੁੰਦਾ ਹੈ, ਨੇਕੀ ਵਲੋ ਆਪਣੇ ਹੱਥ ਧੋ, ਉਹ ਗੁਨਾਹਾ ਦੇ ਵਿੱਚ ਰੰਗਿਆ ਜਾਂਦਾ ਹੈ।
English
He practices fraud, cruelty and slander against others; he sins, and washes his hands.
ਬਿਨਾ ਸਤਿਗੁਰ. ਬੂਝ ਨਾਹੀ; ਤਮ ਮੋਹ ਮਹਾਂ ਅੰਧਾਰ ॥੨॥
binaa satigur. boojh naahee; tam moh mahaan andhaar |2|
Punjabi
ਸੱਚੇ ਗੁਰਾਂ ਦੇ ਬਾਝੋਂ, ਉਸ ਨੂੰ ਸਮਝ ਪਰਾਪਤ ਨਹੀਂ ਹੁੰਦੀ ਤੇ ਉਹ ਗੁੱਸੇ ਤੇ ਸੰਸਾਰੀ ਮਮਤਾ ਦੇ ਪ੍ਰਮ ਅਨ੍ਹੇਰੇ ਅੰਦਰ ਭਟਕਦਾ ਹੈ।
English
Without the True Guru, he has no understanding; he is lost in the utter darkness of anger and attachment. ||2||
ਬਿਖੁ ਠਗਉਰੀ ਖਾਇ ਮੂਠੋ; ਚਿਤਿ ਨ. ਸਿਰਜਨਹਾਰ ॥
bikh tthgauree khaae moottho; chit na. sirajanahaar |
Punjabi
ਪਾਪਾਂ ਦੀ ਦਵਾਈ ਖਾ ਕੇ, ਉਹ ਬੇਸੁਰਤ ਹੋ ਜਾਂਦਾ ਹੈ ਅਤੇ ਇਸ ਲਈ ਲੁਟਿਆ ਪੁਟਿਆ ਜਾਂਦਾ ਹੈ। ਆਪਣੇ ਰਚਨਹਾਰ ਸਾਈਂ ਨੂੰ ਉਹ ਆਪਣੇ ਰਿਦੇ ਵਿੱਚ ਨਹੀਂ ਟਿਕਾਉਂਦਾ।
English
He takes the intoxicating drugs of cruelty and corruption, and is plundered. He is not conscious of the Creator Lord God.
ਗੋਬਿੰਦ ਗੁਪਤ ਹੋਇ ਰਹਿਓ ਨਿਆਰੋ; ਮਾਤੰਗ ਮਤਿ ਅਹੰਕਾਰ ॥੩॥
gobind gupat hoe rahio niaaro; maatang mat ahankaar |3|
Punjabi
ਹਾਥੀ ਦੀ ਮਾਨੰਦ ਹੰਗਤਾ ਨਾਲ ਮਤਵਾਲਾ ਹੋਇਆ ਹੋਇਆ, ਉਹ ਆਪਣੇ ਅਲੋਪ ਅਤੇ ਲਿਰਲੇਪ ਸੁਆਮੀ ਨੂੰ ਨਹੀਂ ਵੇਖਦਾ।
English
The Lord of the Universe is hidden and unattached. The mortal is like a wild elephant, intoxicated with the wine of egotism. ||3||
ਕਰਿ ਕ੍ਰਿਪਾ ਪ੍ਰਭ ਸੰਤ ਰਾਖੇ; ਚਰਨ ਕਮਲ ਅਧਾਰ ॥
kar kripaa prabh sant raakhe; charan kamal adhaar |
Punjabi
ਆਪਣੀ ਮਿਹਰ ਧਾਰ, ਸਾਈਂ ਆਪਣੇ ਸਾਧੂਆਂ ਦੀ ਰੱਖਿਆ ਕਰਦਾ ਹੈ, ਕਿਉਂ ਜੋ ਉਨ੍ਹਾਂ ਨੂੰ ਉਸ ਦੇ ਕੰਵਲ ਰੂਪੀ ਪੈਰਾਂ ਦਾ ਆਸਰਾ ਹੈ।
English
In His Mercy, God saves His Saints; they have the Support of His Lotus Feet.
ਕਰ ਜੋਰਿ ਨਾਨਕੁ. ਸਰਨਿ ਆਇਓ; ਗੋੁਪਾਲ ਪੁਰਖ ਅਪਾਰ ॥੪॥੧॥੧੨੯॥
kar jor naanak. saran aaeo; guopaal purakh apaar |4|1|129|
Punjabi
ਹੱਥ-ਬੰਨ੍ਹ ਕੇ, ਨਾਨਕ ਨੇ ਜਗਤ ਪਾਲਣ-ਪੋਸਣਹਾਰ ਆਪਣੇ ਬੇਅੰਤ ਪ੍ਰਭੂ ਦੀ ਪਨਾਹ ਨਹੀਂ ਹੈ।
English
With his palms pressed together, Nanak has come to the Sanctuary of the Primal Being, the Infinite Lord God. ||4||1||129||
ਸਾਰਗ ਮਹਲਾ ੫ ਘਰੁ ੬ ਪੜਤਾਲ ॥
saarag mahalaa 5 ghar 6 parrataal |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ। ਪੜਤਾਲ।
English
Saarang, Fifth Mehl, Sixth House, Partaal:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਸੁਭ ਬਚਨ ਬੋਲਿ; ਗੁਨ ਅਮੋਲ ॥
subh bachan bol; gun amol |
Punjabi
ਤੂੰ ਗੁਰਾਂ ਦੀ ਸਰੇਸ਼ਟ ਬਾਣੀ ਅਤੇ ਪ੍ਰਭੂ ਦੀ ਅਣਮੁੱਲੀ ਮਹਿਮਾ ਦਾ ਉਚਾਰਣ ਕਰ।
English
Chant His Sublime Word and His Priceless Glories.
ਕਿੰਕਰੀ; ਬਿਕਾਰ ॥
kinkaree; bikaar |
Punjabi
ਤੂੰ ਮਾੜੇ ਕਰਮ ਕਿਉਂ ਕਰਦੀ ਹੈ?
English
Why are you indulding in corrupt actions?
ਦੇਖੁ ਰੀ. ਬੀਚਾਰ ॥
dekh ree. beechaar |
Punjabi
ਨੀ ਤੂੰ ਇਸ ਨੂੰ ਸੋਚ ਸਮਝ ਅਤੇ ਵੇਖ।
English
Look at this, see and understand!
ਗੁਰਸਬਦੁ ਧਿਆਇ; ਮਹਲੁ ਪਾਇ ॥
gurasabad dhiaae; mehal paae |
Punjabi
ਤੂੰ ਗੁਰਾਂ ਦੀ ਬਾਣੀ ਨੂੰ ਵੀਚਾਰ ਅਤੇ ਆਪਣੇ ਮਾਲਕ ਦੇ ਮੰਦਰ ਨੂੰ ਪਰਾਪਤ ਹੋ।
English
Meditate on the Word of the Guru's Shabad, and attain the Mansion of the Lord's Presence.
ਹਰਿ ਸੰਗਿ ਰੰਗ ਕਰਤੀ; ਮਹਾ ਕੇਲ ॥੧॥ ਰਹਾਉ ॥
har sang rang karatee; mahaa kel |1| rahaau |
Punjabi
ਇਸ ਤਰ੍ਹਾਂ ਪ੍ਰੀਤ ਨਾਲ ਰੰਗੀ ਹੋਈ ਤੂੰ ਆਪਣੇ ਸੁਆਮੀ ਨਾਲ ਬਹੁਤ ਹੀ ਖੇਲੇ ਮਲੇਗੀ। ਠਹਿਰਾਉ।
English
Imbued with the Love of the Lord, you shall totally play with Him. ||1||Pause||
ਸੁਪਨ ਰੀ. ਸੰਸਾਰੁ ॥
supan ree. sansaar |
Punjabi
ਨੀ ਸਹੇਲੀਏ! ਦੁਨੀਆਂ ਇਕ ਸੁਪਨੇ ਦੀ ਨਿਆਈ ਹੈ,
English
The world is a dream.
ਮਿਥਨੀ ਬਿਸਥਾਰੁ ॥
mithanee bisathaar |
Punjabi
ਅਤੇ ਕੂੜਾ ਹੈ ਇਸ ਦਾ ਖਿਲਾਰਾ।
English
Its expanse is false.
ਸਖੀ. ਕਾਇ ਮੋਹਿ ਮੋਹਿਲੀ; ਪ੍ਰਿਅ ਪ੍ਰੀਤਿ ਰਿਦੈ ਮੇਲ ॥੧॥
sakhee. kaae mohi mohilee; pria preet ridai mel |1|
Punjabi
ਨੀ ਸਹੀਏ! ਤੂੰ ਮਾਇਆ ਦੀ ਮਮਤਾ ਅੰਦਰ ਕਿਉਂ ਮੋਹੀ ਗਈ ਹੈ? ਤੂੰ ਆਪਣੇ ਪ੍ਰੀਤਮ ਦੀ ਪਿਰਹੜੀ ਨੂੰ ਆਪਣੇ ਮਨ ਅੰਦਰ ਟਿਕਾ।
English
O my companion, why are you so enticed by the Enticer? Enshrine the Love of Your Beloved within your heart. ||1||
ਸਰਬ ਰੀ. ਪ੍ਰੀਤਿ ਪਿਆਰੁ ॥
sarab ree. preet piaar |
Punjabi
ਨੀ ਸਖੀਏ! ਪ੍ਰਭੂ ਨੇਹੁੰ ਅਤੇ ਪ੍ਰੇਮ ਦਾ ਪੁੰਜ ਹੈ।
English
He is total love and affection.
ਪ੍ਰਭੁ ਸਦਾ ਰੀ ਦਇਆਰੁ ॥
prabh sadaa ree deaar |
Punjabi
ਨੀ ਸਖੀਏ! ਹਮੇਸ਼ਾਂ ਹੀ ਮਿਹਰਬਾਨ ਹੈ ਮੇਰਾ ਮਾਲਕ;
English
God is always merciful.
ਕਾਂਏਂ; ਆਨ ਆਨ ਰੁਚੀਐ ॥
kaanen; aan aan rucheeai |
Punjabi
ਤੂੰ ਹੋਰਸ, ਹੋਰਸ ਨੂੰ ਕਿਉਂ ਪਿਆਰ ਕਰਦੀ ਹੈ?
English
Others - why are you involved with others?
ਹਰਿ ਸੰਗਿ; ਸੰਗਿ ਖਚੀਐ ॥
har sang; sang khacheeai |
Punjabi
ਆਪਣੇ ਸੁਆਮੀ ਨਾਲ ਨਾਲ ਤੂੰ ਸਦਾ ਹੀ ਜੁੜੀ ਰਹੁ।
English
Remain involved with the Lord.
ਜਉ ਸਾਧਸੰਗ ਪਾਏ ॥
jau saadhasang paae |
Punjabi
ਹੁਣ ਜਦ ਉਸ ਨੂੰ ਸਤਿਸੰਗਤ ਪਰਾਪਤ ਹੋ ਜਾਂਦੀ ਹੈ,
English
When you join the Saadh Sangat, the Company of the Holy,
ਕਹੁ ਨਾਨਕ. ਹਰਿ ਧਿਆਏ ॥
kahu naanak. har dhiaae |
Punjabi
ਗੁਰੂ ਜੀ ਫੁਰਮਾਉਂਦੇ ਹਨ, ਉਹ ਆਪਣੇ ਸੁਆਮੀ ਦਾ ਸਿਮਰਨ ਕਰਦੀ ਹੈ,
English
says Nanak, meditate on the Lord.
ਅਬ ਰਹੇ; ਜਮਹਿ ਮੇਲ ॥੨॥੧॥੧੩੦॥
ab rahe; jameh mel |2|1|130|
Punjabi
ਅਤੇ ਉਸ ਦਾ ਮੌਤ ਦੇ ਦੂਤ ਨਾਲੋ ਮੇਲ ਮਿਲਾਪ ਮੁਕ ਜਾਂਦਾ ਹੈ।
English
Now, your association with death is ended. ||2||1||130||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਕੰਚਨਾ ਬਹੁ; ਦਤ ਕਰਾ ॥
kanchanaa bahu; dat karaa |
Punjabi
ਜੇਕਰ ਤੂੰ ਬਹੁਤ ਸੋਨਾ ਖੈਰਾਤ ਵਿੱਚ ਦੇਵੇ,
English
You may make donations of gold,
ਭੂਮਿ ਦਾਨੁ ਅਰਪਿ ਧਰਾ ॥
bhoom daan arap dharaa |
Punjabi
ਆਪਣੀ ਜਮੀਨ ਪੁੰਨ-ਦਾਨ ਵਿੱਚ ਭੇਟਾ ਕਰੇ,
English
and give away land in charity
ਮਨ ਅਨਿਕ ਸੋਚ; ਪਵਿਤ੍ਰ ਕਰਤ ॥
man anik soch; pavitr karat |
Punjabi
ਅਤੇ ਆਪਣੇ ਚਿੱਤ ਨੂੰ ਅਨੇਕਾ ਤਰੀਕਿਆਂ ਨਾਲ ਪਵਿੱਤਰ ਤੇ ਸ਼ੁੱਧ ਕਰੇ,
English
and purify your mind in various ways,
ਨਾਹੀ ਰੇ. ਨਾਮ ਤੁਲਿ; ਮਨ ਚਰਨ ਕਮਲ ਲਾਗੇ ॥੧॥ ਰਹਾਉ ॥
naahee re. naam tul; man charan kamal laage |1| rahaau |
Punjabi
ਪਰ ਇਹ ਪ੍ਰਭੂ ਦੇ ਨਾਮ ਦੇ ਬਰਾਬਰ ਨਹੀਂ ਪੁਜਦੇ; ਇਸ ਲਈ ਹੇ ਬੰਦੇ! ਤੂੰ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਨਾਲ ਜੁੜਿਆ ਰਹੁ। ਠਹਿਰਾੳ।
English
but none of this is equal to the Lord's Name. Remain attached to the Lord's Lotus Feet. ||1||Pause||
ਚਾਰਿ ਬੇਦ; ਜਿਹਵ ਭਨੇ ॥
chaar bed; jihav bhane |
Punjabi
ਜੇਕਰ ਆਪਣੀ ਜੀਭਾ ਨਾਲ ਤੂੰ ਚਾਰ ਵੇਦ ਉਚਾਰਦਾ ਹੈ,
English
You may recite the four Vedas with your tongue,
ਦਸ ਅਸਟ ਖਸਟ; ਸ੍ਰਵਨ ਸੁਨੇ ॥
das asatt khasatt; sravan sune |
Punjabi
ਅਤੇ ਆਪਣੇ ਕੰਨਾਂ ਨਾਲ ਅਠਾਰਾਂ ਪੁਰਾਣ ਤੇ ਛੇ ਸ਼ਾਸਤ੍ਰ ਸੁਣਦਾ ਹੈ,
English
and listen to the eighteen Puraanas and the six Shaastras with your ears,
ਨਹੀ ਤੁਲਿ; ਗੋਬਿਦ ਨਾਮ ਧੁਨੇ ॥
nahee tul; gobid naam dhune |
Punjabi
ਪਰੰਤੂ ਇਹ ਪ੍ਰਭੂ ਦੇ ਨਾਮ ਦੇ ਰੱਬੀ ਕੀਰਤਨ ਦੇ ਬਰਾਬਰ ਨਹੀਂ ਪੁਜਦੇ;
English
but these are not equal to the celestial melody of the Naam, the Name of the Lord of the Universe.
ਮਨ ਚਰਨ ਕਮਲ ਲਾਗੇ ॥੧॥
man charan kamal laage |1|
Punjabi
ਇਸ ਲਈ, ਹੇ ਇਨਸਾਨ! ਤੂੰ ਪ੍ਰਭੂ ਦੇ ਕੰਵਲ ਰੂਪੀ ਪੈਰਾ ਨਾਲ ਚਿਮੜਿਆ ਰਹੁ।
English
Remain attached to the Lord's Lotus Feet. ||1||
ਬਰਤ ਸੰਧਿ; ਸੋਚ ਚਾਰ ॥
barat sandh; soch chaar |
Punjabi
ਤੂੰ ਵਰਤ ਰਖਦਾ ਹੇ, ਸੰਧਿਆ ਕਰਦਾ ਹੇ, ਆਪਣੇ ਆਪ ਨੂੰ ਸ਼ੁੱਧ ਕਰਦਾ ਹੈ ਤੇ ਚੰਗੇ ਕਰਮ ਕਮਾਉਂਦਾ ਹੈ।
English
You may observe fasts, and say your prayers, purify yourself
ਕ੍ਰਿਆ ਕੁੰਟਿ ਨਿਰਾਹਾਰ ॥
kriaa kuntt niraahaar |
Punjabi
ਤੂੰ ਸਾਰੀ ਪਾਸੀਂ ਯਾਤ੍ਰਾ ਤੇ ਜਾਂਦਾ ਹੈ ਅਤੇ ਕੁਝ ਭੀ ਖਾਂਦਾ ਨਹੀਂ।
English
and do good deeds; you may go on pilgrimages everywhere and eat nothing at all.
ਅਪਰਸ. ਕਰਤ ਪਾਕਸਾਰ ॥
aparas. karat paakasaar |
Punjabi
ਕਿਸੇ ਦੇ ਨਾਲ ਲੱਗਣ ਦੇ ਬਿਨਾਂ, ਤੂੰ ਆਪਣਾ ਭੋਜਨ ਬਣਾਉਂਦਾ ਹੈ।
English
You may cook your food without touching anyone;
ਨਿਵਲੀ ਕਰਮ; ਬਹੁ ਬਿਸਥਾਰ ॥
nivalee karam; bahu bisathaar |
Punjabi
ਤੂੰ ਆਪਣੇ ਅੰਤ੍ਰੀਵ ਨਾਉਣ ਧੋਣ ਦਾ ਭਾਰਾ ਮੁਜ਼ਾਹਰਾ (ਵਖਾਵਾ) ਕਰਦਾ ਹੈ।
English
you may make a great show of cleansing techniques,
ਧੂਪ ਦੀਪ ਕਰਤੇ; ਹਰਿ ਨਾਮ ਤੁਲਿ. ਨ ਲਾਗੇ ॥
dhoop deep karate; har naam tul. na laage |
Punjabi
ਤੂੰ ਮੰਦਰਾਂ ਵਿੱਚ ਧੂਪ ਤੇ ਦੀਵੇ ਬਾਲਦਾ ਹੈ। ਇਹ ਸਾਰੇ ਰਬ ਦੇ ਨਾਮ ਦੇ ਬਰਾਬਰ ਨਹੀਂ ਪੁਜਦੇ।
English
and burn incense and devotional lamps, but none of these are equal to the Lord's Name.
ਰਾਮ ਦਇਆਰ; ਸੁਨਿ ਦੀਨ ਬੇਨਤੀ ॥
raam deaar; sun deen benatee |
Punjabi
ਹੇ ਮਿਹਰਬਾਨ ਮਾਲਕ! ਤੂੰ ਆਪਣੇ ਮਸਕੀਨ ਗੋਲੇ ਦੀ ਪ੍ਰਾਰਥਨਾ ਸੁਣਾ।
English
O Merciful Lord, please hear the prayer of the meek and the poor.
ਦੇਹੁ ਦਰਸੁ. ਨੈਨ ਪੇਖਉ; ਜਨ ਨਾਨਕ, ਨਾਮ ਮਿਸਟ ਲਾਗੇ ॥੨॥੨॥੧੩੧॥
dehu daras. nain pekhau; jan naanak, naam misatt laage |2|2|131|
Punjabi
ਤੂੰ ਮੈਨੂੰ ਆਪਣਾ ਦਰਸ਼ਨ ਬਖਸ਼ ਹੇ ਪ੍ਰਭੂ! ਤਾਂ ਜੋ ਮੈਂ ਆਪਣੀਆਂ ਅੱਖਾਂ ਨਾਲ ਤੈਨੂੰ ਵੇਖਾਂ। ਤੇਰਾ ਨਾਮ ਗੋਲੇ ਨਾਨਕ ਨੂੰ ਮਿੱਠਾ ਲੱਗਦਾ ਹੈ।
English
Please grant me the Blessed Vision of Your Darshan, that I may see You with my eyes. The Naam is so sweet to servant Nanak. ||2||2||131||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਰਾਮ ਰਾਮ ਰਾਮ ਜਾਪਿ; ਰਮਤ ਰਾਮ ਸਹਾਈ ॥੧॥ ਰਹਾਉ ॥
raam raam raam jaap; ramat raam sahaaee |1| rahaau |
Punjabi
ਤੂੰ ਆਪਣੇ ਸੁਆਮੀ, ਸੁਆਮੀ ਸੁਆਮੀ ਦਾ ਸਿਮਰਨ ਕਰ ਅਤੇ ਸਰਬ-ਵਿਆਪਕ ਸੁਆਮੀ ਤੇਰਾ ਸਹਾਇਕ ਹੋਵੇਗਾ। ਠਹਿਰਾਉ।
English
Meditate on the Lord, Raam, Raam, Raam. The Lord is your Help and Support. ||1||Pause||