Ekam
Guru Granth Sahib

Ang 1231

Ang 1231 · Line 1

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1231 · Line 2

ਲਾਲ ਲਾਲ. ਮੋਹਨ ਗੋਪਾਲ ਤੂ ॥

laal laal. mohan gopaal too |

Punjabi

ਹੇ ਮੇਰੇ ਮਨਮੋਹਣੇ ਪ੍ਰੀਤਮ ਪ੍ਰੀਤਮ, ਕੇਵਲ ਤੂੰ ਹੀ ਸੰਸਾਰ ਦਾ ਪਾਲਣ-ਪੋਸਣਹਾਰ ਹੈ।

Bhai Manmohan Singh (Shabad OS, CC BY-SA)

English

You are my Loving Beloved Enticing Lord of the World.

Dr. Sant Singh Khalsa (Shabad OS, CC BY-SA)
Ang 1231 · Line 3

ਕੀਟ ਹਸਤਿ ਪਾਖਾਣ ਜੰਤ; ਸਰਬ ਮੈ ਪ੍ਰਤਿਪਾਲ ਤੂ ॥੧॥ ਰਹਾਉ ॥

keett hasat paakhaan jant; sarab mai pratipaal too |1| rahaau |

Punjabi

ਤੂੰ ਕੀੜਿਆਂ ਹਾਥੀਆਂ, ਪੱਕਰਾ ਤੇ ਹੋਰ ਜੀਵਾਂ ਅੰਦਰ ਵਿਆਪਕ ਹੈ ਅਤੇ ਸਾਰਿਆਂ ਦੀ ਪਰਵਰਸ਼ ਕਰਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

You are in worms, elephants, stones and all beings and creatures; You nourish and cherish them all. ||1||Pause||

Dr. Sant Singh Khalsa (Shabad OS, CC BY-SA)
Ang 1231 · Line 4

ਨਹ ਦੂਰਿ; ਪੂਰਿ ਹਜੂਰਿ ਸੰਗੇ ॥

neh door; poor hajoor sange |

Punjabi

ਤੂੰ ਦੁਰੇਡੇ ਨਹੀਂ ਪ੍ਰਭੂ ਸਦਾ ਹੀ ਨੇੜੇ ਹੈ। ਤੂੰ ਸਾਰਿਆਂ ਅੰਦਰ ਵਿਆਪਕ ਅਤੇ ਸਾਰਿਆਂ ਦੇ ਨਾਲ ਹੈ।

Bhai Manmohan Singh (Shabad OS, CC BY-SA)

English

You are not far away; You are totally present with all.

Dr. Sant Singh Khalsa (Shabad OS, CC BY-SA)
Ang 1231 · Line 5

ਸੁੰਦਰ ਰਸਾਲ ਤੂ ॥੧॥

sundar rasaal too |1|

Punjabi

ਸੋਹਣਾ ਸੁਨੱਖਾ ਅਤੇ ਅੰਮ੍ਰਿਤ ਦਾ ਘਰ ਹੈ। ਤੂੰ ਹੇ ਸੁਆਮੀ!

Bhai Manmohan Singh (Shabad OS, CC BY-SA)

English

You are Beautiful, the Source of Nectar. ||1||

Dr. Sant Singh Khalsa (Shabad OS, CC BY-SA)
Ang 1231 · Line 6

ਨਹ ਬਰਨ ਬਰਨ; ਨਹ ਕੁਲਹ ਕੁਲ ॥

neh baran baran; neh kulah kul |

Punjabi

ਜਾਤਾਂ ਵਿਚੋਂ ਤੇਰੀ ਕੋਈ ਜਾਤੀ ਨਹੀਂ ਅਤੇ ਵੰਸ਼ਾਂ ਵਿਚੋਂ ਕੋਈ ਵੰਸ਼ ਨਹੀਂ।

Bhai Manmohan Singh (Shabad OS, CC BY-SA)

English

You have no caste or social class, no ancestry or family.

Dr. Sant Singh Khalsa (Shabad OS, CC BY-SA)
Ang 1231 · Line 7

ਨਾਨਕ ਪ੍ਰਭ ਕਿਰਪਾਲ ਤੂ ॥੨॥੯॥੧੩੮॥

naanak prabh kirapaal too |2|9|138|

Punjabi

ਗੁਰੂ ਜੀ ਫੁਰਮਾਉਂਦੇ ਹਨ, ਕੇਵਲ ਤੂੰ ਹੀ ਮੇਰਾ ਮਿਹਰਬਾਨ ਮਾਲਕ ਹੈ।

Bhai Manmohan Singh (Shabad OS, CC BY-SA)

English

Nanak: God, You are Merciful. ||2||9||138||

Dr. Sant Singh Khalsa (Shabad OS, CC BY-SA)
Ang 1231 · Line 8

ਸਾਰਗ ਮਃ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1231 · Line 9

ਕਰਤ ਕੇਲ ਬਿਖੈ ਮੇਲ; ਚੰਦ੍ਰ ਸੂਰ ਮੋਹੇ ॥

karat kel bikhai mel; chandr soor mohe |

Punjabi

ਮਾਇਆ ਅਸਚਰਜ ਖੇਡਾ ਖੇਡਦੀ ਹੈ ਅਤੇ ਬੰਦੇ ਨੂੰ ਪਾਪ ਨਾਲ ਜੋੜ ਦਿੰਦੀ ਹੈ। ਉਹ ਚੰਦ ਅਤੇ ਸੂਰਜ ਨੂੰ ਭੀ ਭੇਚਲ (ਲੁਭਾਇਮਾਨ ਕਰ) ਲੈਂਦੀ ਹੈ।

Bhai Manmohan Singh (Shabad OS, CC BY-SA)

English

Acting and play-acting, the mortal sinks into corruption. Even the moon and the sun are enticed and bewitched.

Dr. Sant Singh Khalsa (Shabad OS, CC BY-SA)
Ang 1231 · Line 10

ਉਪਜਤਾ ਬਿਕਾਰ ਦੁੰਦਰ, ਨਉਪਰੀ ਝੁਨੰਤਕਾਰ ਸੁੰਦਰ; ਅਨਿਗ ਭਾਉ ਕਰਤ ਫਿਰਤ, ਬਿਨੁ ਗੋਪਾਲ ਧੋਹੇ ॥ ਰਹਾਉ ॥

aupajataa bikaar dundar, nauparee jhunantakaar sundar; anig bhaau karat firat, bin gopaal dhohe | rahaau |

Punjabi

ਸੋਹਨੀ ਮਾਇਆ ਦੇ ਪੈਰਾ ਦੀਆਂ ਝਾਜਰਾ ਦੀ ਛਣਕਾਰ ਤੇ ਰੋਲਾ ਪਾਉਣ ਵਾਲੀਆਂ ਬਦੀਆਂ ਉਤਪੰਨ ਹੁੰਦੀਆਂ ਹਨ। ਉਹ ਅਨੇਕਾਂ ਨਾਜ-ਨਖਰੇ ਕਰਦੀ ਫਿਰਦੀ ਹੈ ਅਤੇ ਪ੍ਰਭੂ ਦੇ ਬਗੈਰ ਹਰ ਇਕਸ ਨੂੰ ਠਗ ਲੈਂਦੀ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

The disturbing noise of corruption wells up, in the tinkling ankle bells of Maya the beautiful. With her beguiling gestures of love, she seduces everyone except the Lord. ||Pause||

Dr. Sant Singh Khalsa (Shabad OS, CC BY-SA)
Ang 1231 · Line 11

ਤੀਨਿ ਭਉਨੇ ਲਪਟਾਇ ਰਹੀ; ਕਾਚ ਕਰਮਿ. ਨ ਜਾਤ ਸਹੀ; ਉਨਮਤ ਅੰਧ. ਧੰਧ ਰਚਿਤ; ਜੈਸੇ ਮਹਾ ਸਾਗਰ ਹੋਹੇ ॥੧॥

teen bhaune lapattaae rahee; kaach karam. na jaat sahee; unamat andh. dhandh rachit; jaise mahaa saagar hohe |1|

Punjabi

ਇਹ ਤਿੰਨਾ ਹੀ ਜਹਾਨ ਨੂੰ ਚਿਮੜ ਰਹੀ ਹੈ ਅਤੇ ਮਾੜੇ ਮੋਟੇ ਅਮਲਾਂ ਰਾਹੀਂ ਇਸ ਦੀ ਸੱਟ ਸਹਾਰੀ ਨਹੀਂ ਜਾ ਸਕਦੀ। ਅੰਨ੍ਹੇ ਸੰਸਾਰੀ ਕੰਮਾ ਵਿੱਚ ਖਚਤ ਹੋ ਪ੍ਰਾਣੀ ਮਤਵਾਲੇ ਹੋਏ ਹੋਏ ਹਨ ਅਤੇ ਭਾਰੇ ਸਮੁੰਦਰ ਅੰਦਰ ਹੋਣ ਦੀ ਮਾਨੰਦ ਧਕੇ ਧੋਲੇ ਖਾਦੇ ਹਨ।

Bhai Manmohan Singh (Shabad OS, CC BY-SA)

English

Maya clings to the three worlds; those who are stuck in wrong actions cannot escape her. Drunk and engrossed in blind worldly affairs, they are tossed about on the mighty ocean. ||1||

Dr. Sant Singh Khalsa (Shabad OS, CC BY-SA)
Ang 1231 · Line 12

ਉਧਰੇ ਹਰਿ ਸੰਤ ਦਾਸ. ਕਾਟਿ ਦੀਨੀ ਜਮ ਕੀ ਫਾਸ; ਪਤਿਤ. ਪਾਵਨ ਨਾਮੁ ਜਾ ਕੋ. ਸਿਮਰਿ ਨਾਨਕ ਓਹੇ ॥੨॥੧੦॥੧੩੯॥੩॥੧੩॥੧੫੫॥

audhare har sant daas. kaatt deenee jam kee faas; patit. paavan naam jaa ko. simar naanak ohe |2|10|139|3|13|155|

Punjabi

ਰੱਬ ਦੇ ਸਾਧ ਸਰੂਪ ਗੋਲੇ ਮਾਇਆ ਦੇ ਪੰਜੇ ਵਿੱਚੋ ਬੱਚ ਨਿਕਲਦੇ ਹਨ ਅਤੇ ਪ੍ਰਭੂ ਉਨ੍ਹਾਂ ਦੀ ਮੌਤ ਦੀ ਫਾਹੀ ਕਟ ਦਿੰਦਾ ਹੈ। ਹੇ ਨਾਨਕ! ਤੂੰ ਉਸ ਦਾ ਆਰਾਧਨ ਕਰ, ਜਿਸ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ।

Bhai Manmohan Singh (Shabad OS, CC BY-SA)

English

The Saint, the slave of the Lord is saved; the noose of the Messenger of Death is snapped. The Naam, the Name of the Lord, is the Purifier of sinners; O Nanak, remember Him in meditation. ||2||10||139||3||13||155||

Dr. Sant Singh Khalsa (Shabad OS, CC BY-SA)
Ang 1231 · Line 13

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਹਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 1231 · Line 14

ਰਾਗੁ ਸਾਰੰਗ ਮਹਲਾ ੯ ॥

raag saarang mahalaa 9 |

Punjabi

ਰਾਗੁ ਸਾਰੰਗ ਨੌਵੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Raag Saarang, Ninth Mehl:

Dr. Sant Singh Khalsa (Shabad OS, CC BY-SA)
Ang 1231 · Line 15

ਹਰਿ ਬਿਨੁ ਤੇਰੋ; ਕੋ. ਨ ਸਹਾਈ ॥

har bin tero; ko. na sahaaee |

Punjabi

ਹੇ ਬੰਦੇ! ਰਬ ਦੇ ਬਗੈਰ, ਤੇਰਾ ਕੋਈ ਭੀ ਸਹਾਇਕ ਨਹੀਂ।

Bhai Manmohan Singh (Shabad OS, CC BY-SA)

English

No one will be your help and support, except the Lord.

Dr. Sant Singh Khalsa (Shabad OS, CC BY-SA)
Ang 1231 · Line 16

ਕਾਂ ਕੀ ਮਾਤ ਪਿਤਾ ਸੁਤ ਬਨਿਤਾ; ਕੋ ਕਾਹੂ ਕੋ. ਭਾਈ ॥੧॥ ਰਹਾਉ ॥

kaan kee maat pitaa sut banitaa; ko kaahoo ko. bhaaee |1| rahaau |

Punjabi

ਕਿਸ ਦੀ ਮਾਂ, ਪਿਉ ਪੁੱਤ੍ਰ ਅਤੇ ਵਹੁਟੀ ਹਨ? ਕੌਣ ਸਿਕੇ ਦਾ ਕੋਈ ਭਰਾ ਹੈ? ਠਹਿਰਾਉ।

Bhai Manmohan Singh (Shabad OS, CC BY-SA)

English

Who has any mother, father, child or spouse? Who is anyone's brother or sister? ||1||Pause||

Dr. Sant Singh Khalsa (Shabad OS, CC BY-SA)
Ang 1231 · Line 17

ਧਨੁ ਧਰਨੀ ਅਰੁ ਸੰਪਤਿ ਸਗਰੀ; ਜੋ ਮਾਨਿਓ ਅਪਨਾਈ ॥

dhan dharanee ar sanpat sagaree; jo maanio apanaaee |

Punjabi

ਸਾਰੀ ਦੌਲਤ, ਜਮੀਨ ਅਤੇ ਜਾਇਦਾਦ, ਜਿਨ੍ਹਾਂ ਨੂੰ ਤੂੰ ਆਪਣੀਆਂ ਨਿਜ ਦੀਆਂ ਖਿਆਲ ਕਰਦਾ ਹੈ,

Bhai Manmohan Singh (Shabad OS, CC BY-SA)

English

All the wealth, land and property which you consider your own

Dr. Sant Singh Khalsa (Shabad OS, CC BY-SA)
Ang 1231 · Line 18

ਤਨ ਛੂਟੈ. ਕਛੁ ਸੰਗਿ. ਨ ਚਾਲੈ; ਕਹਾ ਤਾਹਿ ਲਪਟਾਈ ॥੧॥

tan chhoottai. kachh sang. na chaalai; kahaa taeh lapattaaee |1|

Punjabi

ਵਿੱਚੋ ਕੁਝ ਭੀ ਤੇਰੇ ਨਾਲ ਨਹੀਂ ਜਾਣਾ, ਜਦ ਤੇਰੀ ਦੇਹਿ ਤਿਆਗੀ ਜਾਣੀ ਹੈ, ਤੂੰ ਉਹਨਾਂ ਨਾਲ ਕਿਉਂ ਚਿਮੜਦਾ ਹੈ?

Bhai Manmohan Singh (Shabad OS, CC BY-SA)

English

- when you leave your body, none of it shall go along with you. Why do you cling to them? ||1||

Dr. Sant Singh Khalsa (Shabad OS, CC BY-SA)
Ang 1231 · Line 19

ਦੀਨ ਦਇਆਲ ਸਦਾ ਦੁਖ ਭੰਜਨ; ਤਾ ਸਿਉ ਰੁਚਿ. ਨ ਬਢਾਈ ॥

deen deaal sadaa dukh bhanjan; taa siau ruch. na badtaaee |

Punjabi

ਜੋ ਮਸਕੀਨਾ ਤੇ ਮਿਹਰਬਾਨ ਅਤੇ ਸਦੀਵ ਹੀ ਪੀੜ ਨਾਸ ਕਰਨਹਾਰ ਹੈ, ਉਸ ਨਾਲ ਤੂੰ ਆਪਣੀ ਪ੍ਰੀਤ ਵਧੇਰੇ ਨਹੀਂ ਕਰਦਾ।

Bhai Manmohan Singh (Shabad OS, CC BY-SA)

English

God is Merciful to the meek, forever the Destroyer of fear, and yet you do not develop any loving relationship with Him.

Dr. Sant Singh Khalsa (Shabad OS, CC BY-SA)
Ang 1231 · Line 20

ਨਾਨਕ ਕਹਤ. ਜਗਤ ਸਭ ਮਿਥਿਆ; ਜਿਉ ਸੁਪਨਾ ਰੈਨਾਈ ॥੨॥੧॥

naanak kehat. jagat sabh mithiaa; jiau supanaa rainaaee |2|1|

Punjabi

ਗੁਰੂ ਜੀ ਫੁਰਮਾਉਂਦੇ ਹਨ, ਸਾਰਾ ਸੰਸਾਰ ਰਾਤ੍ਰੀ ਦੇ ਸੁਫਨੇ ਦੀ ਨਿਆਈ ਝੂਠਾ ਹੈ।

Bhai Manmohan Singh (Shabad OS, CC BY-SA)

English

Says Nanak, the whole world is totally false; it is like a dream in the night. ||2||1||

Dr. Sant Singh Khalsa (Shabad OS, CC BY-SA)
Ang 1231 · Line 21

ਸਾਰੰਗ ਮਹਲਾ ੯ ॥

saarang mahalaa 9 |

Punjabi

ਸਾਰੰਗ ਨੌਵੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Ninth Mehl:

Dr. Sant Singh Khalsa (Shabad OS, CC BY-SA)
Ang 1231 · Line 22

ਕਹਾ ਮਨ; ਬਿਖਿਆ ਸਿਉ ਲਪਟਾਹੀ ॥

kahaa man; bikhiaa siau lapattaahee |

Punjabi

ਹੇ ਮੇਰੀ ਜਿੰਦੇ! ਤੂੰ ਪਾਪਾਂ ਨਾਲ ਕਿਉਂ ਚਿਮੜਦੀ ਹੈ?

Bhai Manmohan Singh (Shabad OS, CC BY-SA)

English

O mortal, why are you engrossed in corruption?

Dr. Sant Singh Khalsa (Shabad OS, CC BY-SA)
Ang 1231 · Line 23

ਯਾ ਜਗ ਮਹਿ ਕੋਊ ਰਹਨੁ. ਨ ਪਾਵੈ; ਇਕਿ ਆਵਹਿ ਇਕਿ ਜਾਹੀ ॥੧॥ ਰਹਾਉ ॥

yaa jag meh koaoo rehan. na paavai; ik aaveh ik jaahee |1| rahaau |

Punjabi

ਇਸ ਜਹਾਨ ਅੰਦਰ ਕਿਸੇ ਨੂੰ ਠਹਿਰਨਾ ਨਹੀਂ ਮਿਲਦਾ ਇਕ ਆਉਂਦਾ ਅਤੇ ਇਕ ਟੁਰ ਜਾਂਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

No one is allowed to remain in this world; one comes, and another departs. ||1||Pause||

Dr. Sant Singh Khalsa (Shabad OS, CC BY-SA)
Ang 1231 · Line 24

ਕਾਂ ਕੋ ਤਨੁ ਧਨੁ. ਸੰਪਤਿ ਕਾਂ ਕੀ; ਕਾ ਸਿਉ ਨੇਹੁ ਲਗਾਹੀ ॥

kaan ko tan dhan. sanpat kaan kee; kaa siau nehu lagaahee |

Punjabi

ਕਿਸਦਾ ਸਰੀਰ ਅਤੇ ਦੌਲਤ ਹੈ? ਕਿਸ ਦੀ ਜਾਇਦਾਦ ਹੈ? ਕੀਹਦੇ ਨਾਲ ਪ੍ਰਾਣੀ ਪਿਰਹੜੀ ਪਾਵੇ?

Bhai Manmohan Singh (Shabad OS, CC BY-SA)

English

Who has a body? Who has wealth and property? With whom should we fall in love?

Dr. Sant Singh Khalsa (Shabad OS, CC BY-SA)
Ang 1231 · Line 25

ਜੋ ਦੀਸੈ. ਸੋ ਸਗਲ ਬਿਨਾਸੈ; ਜਿਉ ਬਾਦਰ ਕੀ ਛਾਹੀ ॥੧॥

jo deesai. so sagal binaasai; jiau baadar kee chhaahee |1|

Punjabi

ਜਿਹੜਾ ਕੁਛ ਭੀ ਦਿੱਸ ਆਉਂਦਾ ਹੈ ਉਹ ਸਮੂਹ ਬੱਦਲ ਦੀ ਛਾਂ ਦੀ ਮਾਨੰਦ ਅਲੋਪ ਹੋ ਜਾਵੇਗਾ।

Bhai Manmohan Singh (Shabad OS, CC BY-SA)

English

Whatever is seen, shall all disappear, like the shade of a passing cloud. ||1||

Dr. Sant Singh Khalsa (Shabad OS, CC BY-SA)
Ang 1231 · Line 26

ਤਜਿ ਅਭਿਮਾਨੁ. ਸਰਣਿ ਸੰਤਨ ਗਹੁ; ਮੁਕਤਿ ਹੋਹਿ. ਛਿਨ ਮਾਹੀ ॥

taj abhimaan. saran santan gahu; mukat hohi. chhin maahee |

Punjabi

ਤੂੰ ਆਪਣੀ ਹੰਗਤਾ ਛੱਡ ਕੇ ਸਾਧੂਆਂ ਦੀ ਪਨਾਹ ਪਕੜ ਅਤੇ ਤੂੰ ਇਕ ਮੁਹਤ ਵਿੱਚ ਮੁਕਤ ਹੋ ਜਾਵੇਗਾ।

Bhai Manmohan Singh (Shabad OS, CC BY-SA)

English

Abandon egotism, and grasp the Sanctuary of the Saints; you shall be liberated in an instant.

Dr. Sant Singh Khalsa (Shabad OS, CC BY-SA)
Ang 1231 · Line 27

ਜਨ ਨਾਨਕ. ਭਗਵੰਤ ਭਜਨ ਬਿਨੁ; ਸੁਖੁ. ਸੁਪਨੈ ਭੀ ਨਾਹੀ ॥੨॥੨॥

jan naanak. bhagavant bhajan bin; sukh. supanai bhee naahee |2|2|

Punjabi

ਹੇ ਗੋਲੇ ਨਾਨਕ! ਸੁਆਮੀ ਦੇ ਸਿਮਰਨ ਦੇ ਬਗੈਰ, ਸੁਫਨੇ ਵਿੱਚ ਭੀ ਆਰਾਮ ਪਰਾਪਤ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

O servant Nanak, without meditating and vibrating on the Lord God, there is no peace, even in dreams. ||2||2||

Dr. Sant Singh Khalsa (Shabad OS, CC BY-SA)
Ang 1231 · Line 28

ਸਾਰੰਗ ਮਹਲਾ ੯ ॥

saarang mahalaa 9 |

Punjabi

ਸਾਰੰਗ ਨੌਵੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Ninth Mehl:

Dr. Sant Singh Khalsa (Shabad OS, CC BY-SA)
Ang 1231 · Line 29

ਕਹਾ ਨਰ; ਅਪਨੋ ਜਨਮੁ ਗਵਾਵੈ ॥

kahaa nar; apano janam gavaavai |

Punjabi

ਹੇ ਬੰਦੇ! ਤੂੰ ਆਪਣਾ ਜੀਵਨ ਕਿਉਂ ਗੁਆਉਂਦਾ ਹੈ?

Bhai Manmohan Singh (Shabad OS, CC BY-SA)

English

O mortal, why have you wasted your life?

Dr. Sant Singh Khalsa (Shabad OS, CC BY-SA)
Ang 1231 · Line 30

ਮਾਇਆ ਮਦਿ ਬਿਖਿਆ ਰਸਿ ਰਚਿਓ; ਰਾਮ ਸਰਨਿ. ਨਹੀ ਆਵੈ ॥੧॥ ਰਹਾਉ ॥

maaeaa mad bikhiaa ras rachio; raam saran. nahee aavai |1| rahaau |

Punjabi

ਤੂੰ ਧਨ-ਦੌਲਤ ਦੇ ਹੰਕਾਰ ਅਤੇ ਪਾਪਾ ਦੇ ਸੁਆਦ ਅੰਦਰ ਖਚਤ ਹੋਇਆ ਹੋਇਆ ਹੈ ਅਤੇ ਆਪਣੇ ਪ੍ਰਭੂ ਦੀ ਪਨਾਹ ਨਹੀਂ ਲੈਂਦਾ। ਠਹਿਰਾਉ।

Bhai Manmohan Singh (Shabad OS, CC BY-SA)

English

Intoxicated with Maya and its riches, involved in corrupt pleasures, you have not sought the Sanctuary of the Lord. ||1||Pause||

Dr. Sant Singh Khalsa (Shabad OS, CC BY-SA)
Ang 1231 · Line 31

ਇਹੁ ਸੰਸਾਰੁ ਸਗਲ ਹੈ ਸੁਪਨੋ; ਦੇਖਿ ਕਹਾ ਲੋਭਾਵੈ ॥

eihu sansaar sagal hai supano; dekh kahaa lobhaavai |

Punjabi

ਇਹ ਦੁਨੀਆਂ ਸਮੂਹ ਸੁਫਨਾ ਹੀ ਹੈਠ ਇਸ ਨਹੀਂ ਇਸ ਨੂੰ ਵੇਖ ਤੂੰ ਕਿਉਂ ਲੁਭਾਇਮਾਨ ਹੋ ਗਿਆ ਹੈ?

Bhai Manmohan Singh (Shabad OS, CC BY-SA)

English

This whole world is just a dream; why does seeing it fill you with greed?

Dr. Sant Singh Khalsa (Shabad OS, CC BY-SA)
Ang 1231 · Line 32

ਜੋ ਉਪਜੈ. ਸੋ ਸਗਲ ਬਿਨਾਸੈ; ਰਹਨੁ. ਨ ਕੋਊ ਪਾਵੈ ॥੧॥

jo upajai. so sagal binaasai; rehan. na koaoo paavai |1|

Punjabi

ਹਰ ਸ਼ੈ ਜੋ ਰਚੀ ਗਈ ਹੈ, ਉਹ ਸਮੂਹ ਨਾਸ਼ ਹੋ ਜਾਏਗੀ। ਕੁਝ ਭੀ ਏਕੇ ਠਹਿਰਨਾ ਨਹੀਂ ਮਿਲਦਾ।

Bhai Manmohan Singh (Shabad OS, CC BY-SA)

English

Everything that has been created will be destroyed; nothing will remain. ||1||

Dr. Sant Singh Khalsa (Shabad OS, CC BY-SA)
Ang 1231 · Line 33

ਮਿਥਿਆ ਤਨੁ. ਸਾਚੋ ਕਰਿ ਮਾਨਿਓ; ਇਹ ਬਿਧਿ. ਆਪੁ ਬੰਧਾਵੈ ॥

mithiaa tan. saacho kar maanio; ih bidh. aap bandhaavai |

Punjabi

ਇਸ ਕੂੜੀ ਦੇਹਿ ਨੂੰ ਤੂੰ ਸੱਚੀ ਕਰ ਕੇ ਜਾਣਦਾ ਹੈ, ਹੇ ਬੰਦੇ! ਇਸ ਤਰੀਕੇ ਨਾਲ, ਤੂੰ ਆਪਣੇ ਆਪ ਨੂੰ ਨਰੜ ਲਿਆ ਹੈ।

Bhai Manmohan Singh (Shabad OS, CC BY-SA)

English

You see this false body as true; in this way, you have placed yourself in bondage.

Dr. Sant Singh Khalsa (Shabad OS, CC BY-SA)
Ang 1231 · Line 34

ਜਨ ਨਾਨਕ. ਸੋਊ ਜਨੁ ਮੁਕਤਾ; ਰਾਮ ਭਜਨ ਚਿਤੁ ਲਾਵੈ ॥੨॥੩॥

jan naanak. soaoo jan mukataa; raam bhajan chit laavai |2|3|

Punjabi

ਹੇ ਨਫਰ ਨਾਨਕ! ਕੇਵਲ ਉਹੀ ਪ੍ਰਾਣੀ ਹੀ ਬੰਦ-ਖਲਾਸ ਹੈ, ਜੋ ਸੁਆਮੀ ਦੇ ਸਿਮਰਨ ਨਾਲ ਆਪਣੇ ਮਨ ਨੂੰ ਜੋੜਦਾ ਹੈ।

Bhai Manmohan Singh (Shabad OS, CC BY-SA)

English

O servant Nanak, he is a liberated being, whose consciousness lovingly vibrates, and meditates on the Lord. ||2||3||

Dr. Sant Singh Khalsa (Shabad OS, CC BY-SA)
Ang 1231 · Line 35

ਸਾਰੰਗ ਮਹਲਾ ੯ ॥

saarang mahalaa 9 |

Punjabi

ਸਾਰੰਗ ਨੌਵੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1231 · Line 36

ਮਨ ਕਰਿ; ਕਬਹੂ. ਨ ਹਰਿ ਗੁਨ ਗਾਇਓ ॥

man kar; kabahoo. na har gun gaaeo |

Punjabi

ਆਪਣੇ ਦਿਲ ਨਾਲ ਮੈਂ ਕਦੇ ਭੀ ਆਪਣੇ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਨਹੀਂ ਕੀਤੀਆਂ।

Bhai Manmohan Singh (Shabad OS, CC BY-SA)

English

In my mind, I never sang the Glorious Praises of the Lord.

Dr. Sant Singh Khalsa (Shabad OS, CC BY-SA)