Ekam
Guru Granth Sahib

Ang 1234

Ang 1234 · Line 1

ਜਨਮ ਜਨਮ ਕੇ ਕਿਲਵਿਖ ਭਉ ਭੰਜਨ; ਗੁਰਮੁਖਿ ਏਕੋ ਡੀਠਾ ॥੧॥ ਰਹਾਉ ॥

janam janam ke kilavikh bhau bhanjan; guramukh eko ddeetthaa |1| rahaau |

Punjabi

ਇਹ ਕ੍ਰੋੜਾਂ ਹੀ ਜਨਮਾਂ ਦੇ ਪਾਪਾਂ ਤੇ ਡਰ ਨੂੰ ਨਾਸ ਕਰਨ ਵਾਲਾ ਹੈ। ਗੁਰਾਂ ਦੀ ਦਇਆ ਦੁਆਰਾ ਅਦੁੱਤੀ ਪ੍ਰਭੂ ਪੇਖਿਆ ਜਾਂਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

It is the Destroyer of the sins, the guilt and fears of countless incarnations; the Gurmukh sees the One Lord. ||1||Pause||

Dr. Sant Singh Khalsa (Shabad OS, CC BY-SA)
Ang 1234 · Line 2

ਕੋਟਿ ਕੋਟੰਤਰ ਕੇ ਪਾਪ ਬਿਨਾਸਨ; ਹਰਿ ਸਾਚਾ ਮਨਿ ਭਾਇਆ ॥

kott kottantar ke paap binaasan; har saachaa man bhaaeaa |

Punjabi

ਜਦ ਸੱਚਾ ਭਗਵਾਨ ਬੰਦੇ ਦੇ ਚਿੱਤ ਨੂੰ ਚੰਗਾ ਲਗਣ ਲਗ ਜਾਂਦਾ ਹੈ ਤਾਂ ਉਸ ਦੇ ਕ੍ਰੋੜਾਂ ਉਤੇ ਕ੍ਰੋੜਾ ਪਾਪ ਕਟੇ ਜਾਂਦੇ ਹਨ।

Bhai Manmohan Singh (Shabad OS, CC BY-SA)

English

Millions upon millions of sins are erased, when the mind comes to love the True Lord.

Dr. Sant Singh Khalsa (Shabad OS, CC BY-SA)
Ang 1234 · Line 3

ਹਰਿ ਬਿਨੁ. ਅਵਰੁ, ਨ ਸੂਝੈ ਦੂਜਾ; ਸਤਿਗੁਰਿ. ਏਕੁ ਬੁਝਾਇਆ ॥੧॥

har bin. avar, na soojhai doojaa; satigur. ek bujhaaeaa |1|

Punjabi

ਭਗਵਾਨ ਦੇ ਬਗੈਰ ਮੈਨੂੰ ਹੋਰ ਕੋਈ ਦਿੱਸਦਾ ਨਹੀਂ। ਸੱਚੇ ਗੁਰਾਂ ਨੇ ਮੈਨੂੰ ਇਕ ਪ੍ਰਭੂ ਦਰਸਾ ਦਿੱਤਾ ਹੈ।

Bhai Manmohan Singh (Shabad OS, CC BY-SA)

English

I do not know any other, except the Lord; the True Guru has revealed the One Lord to me. ||1||

Dr. Sant Singh Khalsa (Shabad OS, CC BY-SA)
Ang 1234 · Line 4

ਪ੍ਰੇਮ ਪਦਾਰਥੁ ਜਿਨ ਘਟਿ ਵਸਿਆ; ਸਹਜੇ ਰਹੇ ਸਮਾਈ ॥

prem padaarath jin ghatt vasiaa; sahaje rahe samaaee |

Punjabi

ਜਿਨ੍ਹਾਂ ਦੇ ਮਨ ਅੰਦਰ ਪ੍ਰਭੂ ਦੇ ਪਿਆਰ ਦੀ ਦੌਲਤ ਵਸਦੀ ਹੈ, ਉਹ ਸੂਖੇਨ ਹੀ ਉਸ ਅੰਦਰ ਲੀਨ ਹੋਏ ਰਹਿੰਦੇ ਹਨ।

Bhai Manmohan Singh (Shabad OS, CC BY-SA)

English

Those whose hearts are filled with the wealth of the Lord's Love, remain intuitively absorbed in Him.

Dr. Sant Singh Khalsa (Shabad OS, CC BY-SA)
Ang 1234 · Line 5

ਸਬਦਿ ਰਤੇ. ਸੇ ਰੰਗਿ ਚਲੂਲੇ; ਰਾਤੇ ਸਹਜਿ ਸੁਭਾਈ ॥੨॥

sabad rate. se rang chaloole; raate sehaj subhaaee |2|

Punjabi

ਜੋ ਨਾਮ ਨਾਲ ਰੰਗੀਜੇ ਹਨ, ਉਹ ਗੂੜ੍ਹੀ ਲਾਲ ਰੰਗਤ ਧਾਰਨ ਕਰ ਲੈਂਦੇ ਹਨ ਅਤੇ ਕੁਦਰਤਨ ਹੀ ਪ੍ਰਭੂ ਦੀ ਸਰੇਸ਼ਟ ਪ੍ਰੀਤ ਨਾਲ ਤਰੋਤਰ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

Imbued with the Shabad, they are dyed in the deep crimson color of His Love. They are imbued with the Lord's celestial peace and poise. ||2||

Dr. Sant Singh Khalsa (Shabad OS, CC BY-SA)
Ang 1234 · Line 6

ਰਸਨਾ ਸਬਦੁ ਵੀਚਾਰਿ. ਰਸਿ ਰਾਤੀ; ਲਾਲ ਭਈ ਰੰਗੁ ਲਾਈ ॥

rasanaa sabad veechaar. ras raatee; laal bhee rang laaee |

Punjabi

ਸਾਈਂ ਦਾ ਸਿਮਰਨ ਕਰਕੇ ਮੇਰੀ ਜੀਭਾਂ ਖੁਸ਼ੀ ਵਿੱਚ ਲੀਨ ਹੋ ਗਈ ਹੈ ਤੇ ਉਸ ਨਾਲ ਪ੍ਰੇਮ ਪਾ ਸੂਹੀ ਹੋ ਗਈ ਹੈ।

Bhai Manmohan Singh (Shabad OS, CC BY-SA)

English

Contemplating the Shabad, the tongue is imbued with joy; embracing His Love, it is dyed a deep crimson.

Dr. Sant Singh Khalsa (Shabad OS, CC BY-SA)
Ang 1234 · Line 7

ਰਾਮ ਨਾਮੁ ਨਿਹਕੇਵਲੁ ਜਾਣਿਆ; ਮਨੁ ਤ੍ਰਿਪਤਿਆ ਸਾਂਤਿ ਆਈ ॥੩॥

raam naam nihakeval jaaniaa; man tripatiaa saant aaee |3|

Punjabi

ਮੈਂ ਪ੍ਰਭੂ ਦੇ ਪਵਿੱਤ੍ਰ ਨਾਮ ਨੂੰ ਅਨੁਭਵ ਕਰ ਲਿਆ ਹੈ, ਇਸ ਨਹੀਂ ਮੇਰਾ ਮਨੂਆ ਰੱਜ ਗਿਆ ਹੈ ਤੇ ਇਸ ਨੂੰ ਠੰਢ ਚੈਨ ਪੈ ਗਈ ਹੈ।

Bhai Manmohan Singh (Shabad OS, CC BY-SA)

English

I have come to know the Name of the Pure Detached Lord; my mind is satisfied and comforted. ||3||

Dr. Sant Singh Khalsa (Shabad OS, CC BY-SA)
Ang 1234 · Line 8

ਪੰਡਿਤ ਪੜਿੑ ਪੜਿੑ ਮੋਨੀ ਸਭਿ ਥਾਕੇ; ਭ੍ਰਮਿ ਭੇਖ ਥਕੇ ਭੇਖਧਾਰੀ ॥

panddit parra parra monee sabh thaake; bhram bhekh thake bhekhadhaaree |

Punjabi

ਵਾਚ ਵਾਚ ਕੇ ਵਿਦਵਾਨ ਤੇ ਖਾਮੋਸ਼ ਬੰਦੇ ਸਾਰੇ ਹੰਭ ਗਏ ਹਨ ਅਤੇ ਰਟਨ ਕਰਦੇ ਤੇ ਧਾਰਮਕ ਲਿਬਾਸ ਪਹਿਨਦੇ, ਸੰਪ੍ਰਦਾਈ ਹਾਰ ਹੁਟ ਗਏ ਹਨ।

Bhai Manmohan Singh (Shabad OS, CC BY-SA)

English

The Pandits, the religious scholars, read and study, and all the silent sages have grown weary; they have grown weary of wearing their religious robes and wandering all around.

Dr. Sant Singh Khalsa (Shabad OS, CC BY-SA)
Ang 1234 · Line 9

ਗੁਰ ਪਰਸਾਦਿ ਨਿਰੰਜਨੁ ਪਾਇਆ; ਸਾਚੈ ਸਬਦਿ ਵੀਚਾਰੀ ॥੪॥

gur parasaad niranjan paaeaa; saachai sabad veechaaree |4|

Punjabi

ਸੱਚੇ ਨਾਮ ਦਾ ਸਿਮਰਨ ਕਰਕੇ ਗੁਰਾਂ ਦੀ ਦਇਆ ਦੁਆਰਾ ਮੈਂ ਪਵਿੱਤ੍ਰ ਪ੍ਰਭੂ ਨੂੰ ਪਾ ਲਿਆ ਹੈ।

Bhai Manmohan Singh (Shabad OS, CC BY-SA)

English

By Guru's Grace, I have found the Immaculate Lord; I contemplate the True Word of the Shabad. ||4||

Dr. Sant Singh Khalsa (Shabad OS, CC BY-SA)
Ang 1234 · Line 10

ਆਵਾ ਗਉਣੁ ਨਿਵਾਰਿ. ਸਚਿ ਰਾਤੇ; ਸਾਚ ਸਬਦੁ ਮਨਿ ਭਾਇਆ ॥

aavaa gaun nivaar. sach raate; saach sabad man bhaaeaa |

Punjabi

ਆਉਣਿਆਂ ਤੇ ਜਾਣਿਆਂ ਨੂੰ ਕਟ ਕੇ, ਮੈਂ ਸੱਚ ਨਾਲ ਰੰਗਿਆ ਗਿਆ ਹਾਂ ਅਤੇ ਸੱਚਾ ਨਾਮ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।

Bhai Manmohan Singh (Shabad OS, CC BY-SA)

English

My coming and going in reincarnation is ended, and I am imbued with Truth; the True Word of the Shabad is pleasing to my mind.

Dr. Sant Singh Khalsa (Shabad OS, CC BY-SA)
Ang 1234 · Line 11

ਸਤਿਗੁਰੁ ਸੇਵਿ. ਸਦਾ ਸੁਖੁ ਪਾਈਐ; ਜਿਨਿ. ਵਿਚਹੁ ਆਪੁ ਗਵਾਇਆ ॥੫॥

satigur sev. sadaa sukh paaeeai; jin. vichahu aap gavaaeaa |5|

Punjabi

ਸੱਚੇ ਗੁਰਾਂ ਜਿਨ੍ਹਾਂ ਨੇ ਆਪਣੇ ਅੰਦਰੋ ਆਪਣੀ ਸਵੈ-ਹੰਗਤਾ ਮੇਟ ਛੱਡੀ ਹੈ, ਨੂੰ ਘਾਲ ਕਮਾਉਣ ਦੁਆਰਾ ਸਦੀਵੀ ਆਰਾਮ ਪਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

Serving the True Guru, eternal peace is found, and self-conceit is eliminated from within. ||5||

Dr. Sant Singh Khalsa (Shabad OS, CC BY-SA)
Ang 1234 · Line 12

ਸਾਚੈ ਸਬਦਿ ਸਹਜ ਧੁਨਿ ਉਪਜੈ; ਮਨਿ ਸਾਚੈ ਲਿਵ ਲਾਈ ॥

saachai sabad sehaj dhun upajai; man saachai liv laaee |

Punjabi

ਸਤਿਨਾਮ ਦੇ ਰਾਹੀਂ ਬੈਕੁੰਠੀ ਅਨੰਦ ਦਾ ਕੀਰਤਨ ਉਤਪੰਨ ਹੁੰਦਾ ਹੈ ਅਤੇ ਮਨੂਏ ਦਾ ਸੱਚੇ ਸੁਆਮੀ ਨਾਲ ਪ੍ਰੇਮ ਪੈ ਜਾਂਦਾ ਹੈ।

Bhai Manmohan Singh (Shabad OS, CC BY-SA)

English

Through the True Word of the Shabad, the celestial melody wells up, and the mind is lovingly focused on the True Lord.

Dr. Sant Singh Khalsa (Shabad OS, CC BY-SA)
Ang 1234 · Line 13

ਅਗਮ ਅਗੋਚਰੁ ਨਾਮੁ ਨਿਰੰਜਨੁ; ਗੁਰਮੁਖਿ ਮੰਨਿ ਵਸਾਈ ॥੬॥

agam agochar naam niranjan; guramukh man vasaaee |6|

Punjabi

ਗੁਰਾਂ ਦੀ ਦਇਆ ਦੁਆਰਾ, ਪਹੁੰਚ ਤੋਂ ਪਰੇ ਅਤੇ ਅਦ੍ਰਿਸ਼ਟ ਸੁਆਮੀ ਦਾ ਪਵਿੱਤ੍ਰ ਨਾਮ ਹਿਰਦੇ ਅੰਦਰ ਟਿਕਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

The Immaculate Naam, the Name of the Inaccessible and Unfathomable Lord, abides in the mind of the Gurmukh. ||6||

Dr. Sant Singh Khalsa (Shabad OS, CC BY-SA)
Ang 1234 · Line 14

ਏਕਸ ਮਹਿ ਸਭੁ ਜਗਤੋ ਵਰਤੈ; ਵਿਰਲਾ ਏਕੁ ਪਛਾਣੈ ॥

ekas meh sabh jagato varatai; viralaa ek pachhaanai |

Punjabi

ਇਕ ਪ੍ਰਭੂ ਅੰਦਰ, ਸਾਰਾ ਸੰਸਾਰ ਪਰਵਿਰਤ ਹੋਇਆ ਹੋਇਆ ਾਹੈ ਅਤੇ ਕੋਈ ਟਾਵਾਂ ਟੱਲਾ ਜਣਾ ਹੀ ਇਕ ਪ੍ਰਭੂ ਨੂੰ ਸਮਝਦਾ ਹੈ।

Bhai Manmohan Singh (Shabad OS, CC BY-SA)

English

The whole world is contained in the One Lord. How rare are those who understand the One Lord.

Dr. Sant Singh Khalsa (Shabad OS, CC BY-SA)
Ang 1234 · Line 15

ਸਬਦਿ ਮਰੈ. ਤਾ ਸਭੁ ਕਿਛੁ ਸੂਝੈ; ਅਨਦਿਨੁ ਏਕੋ ਜਾਣੈ ॥੭॥

sabad marai. taa sabh kichh soojhai; anadin eko jaanai |7|

Punjabi

ਜੇਕਰ ਜੀਵ ਗੁਰਾਂ ਦੀ ਬਾਣੀ ਦੁਆਰਾ ਮਰ ਜਾਵੇ, ਤਦ ਉਹ ਸਾਰਾ ਕੁਝ ਜਾਣ ਲੈਂਦਾ ਹੈ ਅਤੇ ਰਾਤ ਦਿਨ ਇਕ ਸਾਈਂ ਨੂੰ ਹੀ ਅਨੁਭਵ ਕਰਦਾ ਹੈ।

Bhai Manmohan Singh (Shabad OS, CC BY-SA)

English

One who dies in the Shabad comes to know everything; night and day, he realizes the One Lord. ||7||

Dr. Sant Singh Khalsa (Shabad OS, CC BY-SA)
Ang 1234 · Line 16

ਜਿਸ ਨੋ ਨਦਰਿ ਕਰੇ. ਸੋਈ ਜਨੁ ਬੂਝੈ; ਹੋਰੁ ਕਹਣਾ ਕਥਨੁ. ਨ ਜਾਈ ॥

jis no nadar kare. soee jan boojhai; hor kahanaa kathan. na jaaee |

Punjabi

ਕੇਵਲ ਉਹ ਜਣਾ ਹੀ ਜਿਸ ਉਤੇ ਸੁਆਮੀ ਆਪਣੀ ਮਿਹਰ ਦੀ ਨਜਰ ਧਾਰਦਾ ਹੈ, ਉਸ ਨੂੰ ਸਮਝਦਾ ਹੈ, ਹੋਰ ਕੁਝ ਆਖਿਆ ਤੇ ਉਚਾਰਿਆ ਨਹੀਂ ਜਾ ਸਕਦਾ।

Bhai Manmohan Singh (Shabad OS, CC BY-SA)

English

That humble being, upon whom the Lord casts His Glance of Grace, understands. Nothing else can be said.

Dr. Sant Singh Khalsa (Shabad OS, CC BY-SA)
Ang 1234 · Line 17

ਨਾਨਕ ਨਾਮਿ ਰਤੇ ਸਦਾ ਬੈਰਾਗੀ; ਏਕ ਸਬਦਿ ਲਿਵ ਲਾਈ ॥੮॥੨॥

naanak naam rate sadaa bairaagee; ek sabad liv laaee |8|2|

Punjabi

ਨਾਨਕ ਹਮੇਸ਼ਾਂ ਹੀ ਲਿਰਲੇਪ ਹਨ ਉਹ ਜੋ ਨਾਮ ਨਾਲ ਰੰਗੀਜੇ ਹਨ। ਊਹ ਕੇਵਲ ਆਪਣੇ ਪ੍ਰਭੂ ਨਾਲ ਹੀ ਪਿਰਹੜੀ ਪਾਉਂਦੇ ਹਨ।

Bhai Manmohan Singh (Shabad OS, CC BY-SA)

English

O Nanak, those who are imbued with the Naam are forever detached from the world; they are lovingly attuned to the One Word of the Shabad. ||8||2||

Dr. Sant Singh Khalsa (Shabad OS, CC BY-SA)
Ang 1234 · Line 18

ਸਾਰਗ ਮਹਲਾ ੩ ॥

saarag mahalaa 3 |

Punjabi

ਸਾਰੰਗ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Third Mehl:

Dr. Sant Singh Khalsa (Shabad OS, CC BY-SA)
Ang 1234 · Line 19

ਮਨ ਮੇਰੇ; ਹਰਿ ਕੀ ਅਕਥ ਕਹਾਣੀ ॥

man mere; har kee akath kahaanee |

Punjabi

ਹੇ ਮੇਰੀ ਜਿੰਦੇ! ਅਕਹਿ ਹੈ ਕਥਾ-ਵਾਰਤਾ ਵਾਹਿਗੁਰੂ ਦੀ।

Bhai Manmohan Singh (Shabad OS, CC BY-SA)

English

O my mind, the Speech of the Lord is unspoken.

Dr. Sant Singh Khalsa (Shabad OS, CC BY-SA)
Ang 1234 · Line 20

ਹਰਿ ਨਦਰਿ ਕਰੇ. ਸੋਈ ਜਨੁ ਪਾਏ; ਗੁਰਮੁਖਿ ਵਿਰਲੈ ਜਾਣੀ ॥੧॥ ਰਹਾਉ ॥

har nadar kare. soee jan paae; guramukh viralai jaanee |1| rahaau |

Punjabi

ਕੇਵਲ ਉਹ ਜਣਾ ਹੀ ਜਿਸ ਉਤੇ ਵਾਹਿਗੁਰੂ ਦੀ ਮਿਹਰ ਹੈ, ਇਸ ਨੂੰ ਪਾਉਂਦਾ ਹੈ। ਗੁਰਾ ਦੀ ਦਇਆ ਦੁਆਰਾ ਕੋਈ ਇਕ ਅਧਾ ਜਣਾ ਹੀ ਇਸ ਨੂੰ ਸਮਝਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

That humble being who is blessed by the Lord's Glance of Grace, obtains it. How rare is that Gurmukh who understands. ||1||Pause||

Dr. Sant Singh Khalsa (Shabad OS, CC BY-SA)
Ang 1234 · Line 21

ਹਰਿ ਗਹਿਰ ਗੰਭੀਰੁ ਗੁਣੀ ਗਹੀਰੁ; ਗੁਰ ਕੈ ਸਬਦਿ ਪਛਾਨਿਆ ॥

har gahir ganbheer gunee gaheer; gur kai sabad pachhaaniaa |

Punjabi

ਪ੍ਰਭੂ ਡੂੰਘਾ ਅਥਾਹ ਅਤੇ ਨੇਕੀਆਂ ਦਾ ਸਮੁੰਦਰ ਹੈ। ਉਸ ਨੂੰ ਮੈਂ ਗੁਰਾਂ ਦੀ ਬਾਣੀ ਦੁਆਰਾ ਅਨੁਭਵ ਕਰ ਲਿਆ ਹੈ।

Bhai Manmohan Singh (Shabad OS, CC BY-SA)

English

The Lord is Deep, Profound and Unfathomable, the Ocean of Excellence; He is realized through the Word of the Guru's Shabad.

Dr. Sant Singh Khalsa (Shabad OS, CC BY-SA)
Ang 1234 · Line 22

ਬਹੁ ਬਿਧਿ ਕਰਮ ਕਰਹਿ ਭਾਇ ਦੂਜੈ; ਬਿਨੁ ਸਬਦੈ. ਬਉਰਾਨਿਆ ॥੧॥

bahu bidh karam kareh bhaae doojai; bin sabadai. bauraaniaa |1|

Punjabi

ਦਵੰਤਭਾਵ ਰਾਹੀਂ ਜੋ ਭੀ ਅਨੇਕਾਂ ਰੀਤੀਆਂ ਨਾਲ ਸੰਸਾਰੀ ਕੰਮ ਕਰਦਾ ਹੈ, ਨਾਮ ਦੇ ਬਗੈਰ, ਉਹ ਕੇਵਲ ਪਗਲਾ ਪੁਰਸ਼ ਹੀ ਹੈ।

Bhai Manmohan Singh (Shabad OS, CC BY-SA)

English

Mortals do their deeds in all sorts of ways, in the love of duality; but without the Shabad, they are insane. ||1||

Dr. Sant Singh Khalsa (Shabad OS, CC BY-SA)
Ang 1234 · Line 23

ਹਰਿ ਨਾਮਿ ਨਾਵੈ. ਸੋਈ ਜਨੁ ਨਿਰਮਲੁ; ਫਿਰਿ ਮੈਲਾ ਮੂਲਿ. ਨ ਹੋਈ ॥

har naam naavai. soee jan niramal; fir mailaa mool. na hoee |

Punjabi

ਜੋ ਕੋਈ ਪ੍ਰਭੂ ਦੇ ਨਾਮ ਅੰਦਰ ਨ੍ਹਾਉਂਦਾ ਹੈ, ਕੇਵਲ ਉਹ ਜੀਵ ਹੀ ਪਵਿੱਤ੍ਰ ਹੈ। ਊਹ ਮੁੜ ਕੇ ਕਦੇ ਭੀ ਗੰਦਾ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

That humble being who bathes in the Lord's Name becomes immaculate; he never becomes polluted again.

Dr. Sant Singh Khalsa (Shabad OS, CC BY-SA)
Ang 1234 · Line 24

ਨਾਮ ਬਿਨਾ. ਸਭੁ ਜਗੁ ਹੈ ਮੈਲਾ; ਦੂਜੈ ਭਰਮਿ ਪਤਿ ਖੋਈ ॥੨॥

naam binaa. sabh jag hai mailaa; doojai bharam pat khoee |2|

Punjabi

ਨਾਮ ਦੇ ਬਾਝੋਂ, ਸਾਰਾ ਸੰਸਾਰ ਗੰਦਾ ਹੈ ਅਤੇ ਦਵੈਤ-ਭਾਵ ਅੰਦਰ ਭਟਕ ਕੇ ਇਹ ਆਪਣੀ ਇੱਜ਼ਤ ਗੁਆ ਲੈਂਦਾ ਹੈ।

Bhai Manmohan Singh (Shabad OS, CC BY-SA)

English

Without the Name, the whole world is polluted; wandering in duality, it loses its honor. ||2||

Dr. Sant Singh Khalsa (Shabad OS, CC BY-SA)
Ang 1234 · Line 25

ਕਿਆ ਦ੍ਰਿੜਾਂ. ਕਿਆ ਸੰਗ੍ਰਹਿ ਤਿਆਗੀ; ਮੈ ਤਾ ਬੂਝ. ਨ ਪਾਈ ॥

kiaa drirraan. kiaa sangreh tiaagee; mai taa boojh. na paaee |

Punjabi

ਮੈਂ ਕੀ ਪਕੜਾਂ, ਮੈਂ ਕੀ ਇਕੱਤਰ ਕਰਾਂ ਜਾ ਛੱਡਾ? ਮੈਨੂੰ ਤਾਂ ਇਸ ਦੀ ਕੋਈ ਸਮਝ ਨਹੀਂ ਪੈਦੀ।

Bhai Manmohan Singh (Shabad OS, CC BY-SA)

English

What should I grasp? What should I gather up or leave behind? I do not know.

Dr. Sant Singh Khalsa (Shabad OS, CC BY-SA)
Ang 1234 · Line 26

ਹੋਹਿ ਦਇਆਲੁ ਕ੍ਰਿਪਾ ਕਰਿ ਹਰਿ ਜੀਉ; ਨਾਮੋ ਹੋਇ ਸਖਾਈ ॥੩॥

hohi deaal kripaa kar har jeeo; naamo hoe sakhaaee |3|

Punjabi

ਹੇ ਮੇਰੇ ਪੂਜਯ ਪ੍ਰਭੂ! ਜਿਸ ਉਤੇ ਤੂੰ ਮਾਇਆਵਾਨ ਹੈ ਅਤੇ ਆਪਣੀ ਦਇਆ ਧਾਰਦਾ ਹੈ, ਤੇਰਾ ਨਾਮ ਉਸ ਦਾ ਸਹਾਇਕ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

O Dear Lord, Your Name is the Help and Support of those whom You bless with Your kindness and compassion. ||3||

Dr. Sant Singh Khalsa (Shabad OS, CC BY-SA)
Ang 1234 · Line 27

ਸਚਾ ਸਚੁ ਦਾਤਾ. ਕਰਮ ਬਿਧਾਤਾ; ਜਿਸੁ ਭਾਵੈ ਤਿਸੁ ਨਾਇ ਲਾਏ ॥

sachaa sach daataa. karam bidhaataa; jis bhaavai tis naae laae |

Punjabi

ਸੱਚਾ ਪ੍ਰਭੂ ਸੱਚਾ ਦਾਤਾਰ ਤੇ ਪ੍ਰਾਲਭਧ ਦਾ ਲਿਖਾਰੀ ਹੈ। ਜਿਸ ਨੂੰ ਉਹ ਪਿਆਰ ਕਰਦਾ ਹੈ, ਉਸ ਨੂੰ ਉਹ ਆਪਣੇ ਨਾਮ ਨਾਲ ਜੋੜ ਦਿੰਦਾ ਹੈ।

Bhai Manmohan Singh (Shabad OS, CC BY-SA)

English

The True Lord is the True Giver, the Architect of Destiny; as He pleases, He links mortals to the Name.

Dr. Sant Singh Khalsa (Shabad OS, CC BY-SA)
Ang 1234 · Line 28

ਗੁਰੂ ਦੁਆਰੈ ਸੋਈ ਬੂਝੈ; ਜਿਸ ਨੋ ਆਪਿ ਬੁਝਾਏ ॥੪॥

guroo duaarai soee boojhai; jis no aap bujhaae |4|

Punjabi

ਕੇਵਲ ਉਹ ਹੀ ਗੁਰਾਂ ਦੇ ਰਾਹੀਂ ਸਮਝਦਾ ਹੈ ਜਿਸ ਨੂੰ ਉਹ ਖੁਦ ਸਿਖ-ਮਤ ਦਿੰਦਾ ਹੈ।

Bhai Manmohan Singh (Shabad OS, CC BY-SA)

English

He alone comes to understand, who enters the Guru's Gate, whom the Lord Himself instructs. ||4||

Dr. Sant Singh Khalsa (Shabad OS, CC BY-SA)
Ang 1234 · Line 29

ਦੇਖਿ ਬਿਸਮਾਦੁ. ਇਹੁ ਮਨੁ ਨਹੀ ਚੇਤੇ; ਆਵਾ ਗਉਣੁ ਸੰਸਾਰਾ ॥

dekh bisamaad. ihu man nahee chete; aavaa gaun sansaaraa |

Punjabi

ਪ੍ਰਭੂ ਦੇ ਅਚੰਭੇ ਵੇਖ ਕੇ ਭੀ ਇਹ ਜਿੰਦੜੀ ਉਸ ਦਾ ਆਰਾਧਨ ਨਹੀਂ ਕਰਦੀ। ਇਹ ਜਗਤ ਆਉਣਾ ਅਤੇ ਜਾਣ ਦੇ ਅਧੀਨ ਹੈ।

Bhai Manmohan Singh (Shabad OS, CC BY-SA)

English

Even gazing upon the wonders of the Lord, this mind does not think of Him. The world comes and goes in reincarnation.

Dr. Sant Singh Khalsa (Shabad OS, CC BY-SA)
Ang 1234 · Line 30

ਸਤਿਗੁਰੁ ਸੇਵੇ ਸੋਈ ਬੂਝੈ; ਪਾਏ ਮੋਖ ਦੁਆਰਾ ॥੫॥

satigur seve soee boojhai; paae mokh duaaraa |5|

Punjabi

ਜੋ ਕੋਈ ਭੀ ਸੱਦੇ ਗੁਰਾਂ ਦੀ ਘਾਲ ਕਮਾਉਂਦਾ ਹੈ, ਕੇਵਲ ਉਹ ਹੀ ਪ੍ਰਭੂ ਨੂੰ ਅਨੁਭਵ ਕਰਦਾ ਤੇ ਮੁਕਤੀ ਦੇ ਦਰ ਨੂੰ ਪਾਉਂਦਾ ਹੈ।

Bhai Manmohan Singh (Shabad OS, CC BY-SA)

English

Serving the True Guru, the mortal comes to understand, and finds the Door of Salvation. ||5||

Dr. Sant Singh Khalsa (Shabad OS, CC BY-SA)
Ang 1234 · Line 31

ਜਿਨੑ ਦਰੁ ਸੂਝੈ. ਸੇ ਕਦੇ, ਨ ਵਿਗਾੜਹਿ; ਸਤਿਗੁਰਿ ਬੂਝ ਬੁਝਾਈ ॥

jina dar soojhai. se kade, na vigaarreh; satigur boojh bujhaaee |

Punjabi

ਜੋ ਪ੍ਰਭੂ ਦੇ ਦਰਬਾਰ ਨੂੰ ਵੇਖਦੇ ਹਨ, ਉਹ ਆਪਣੇ ਮਨੁਖੀ ਜੀਵਨ ਨੂੰ ਕਦਾਚਿਤ ਵਿਗਾੜਦੇ ਨਹੀਂ। ਸੱਚੇ ਗੁਰਾਂ ਨੇ ਮੈਨੂੰ ਇਹ ਸਮਝ ਦਰਸਾਈਂ ਹੈ।

Bhai Manmohan Singh (Shabad OS, CC BY-SA)

English

Those who understand the Lord's Court, never suffer separation from him. The True Guru has imparted this understanding.

Dr. Sant Singh Khalsa (Shabad OS, CC BY-SA)
Ang 1234 · Line 32

ਸਚੁ ਸੰਜਮੁ ਕਰਣੀ ਕਿਰਤਿ ਕਮਾਵਹਿ; ਆਵਣ ਜਾਣੁ ਰਹਾਈ ॥੬॥

sach sanjam karanee kirat kamaaveh; aavan jaan rahaaee |6|

Punjabi

ਉਹ ਸੱਚ, ਸਵੈ-ਜਬਤ, ਪਵਿੱਤ੍ਰ ਜੀਵਨ ਰਹੁ-ਰੀਤੀ ਅਤੇ ਸ਼ੁਭ ਅਮਲਾ ਦੀ ਕਮਾਈ ਕਰਦੇ ਹਨ ਅਤੇ ਮੁਕ ਜਾਂਦੇ ਹਨ ਉਨ੍ਹਾਂ ਦੇ ਆਉਣੇ ਤੇ ਜਾਣੇ।

Bhai Manmohan Singh (Shabad OS, CC BY-SA)

English

They practice truth, self-restraint and good deeds; their comings and goings are ended. ||6||

Dr. Sant Singh Khalsa (Shabad OS, CC BY-SA)
Ang 1234 · Line 33

ਸੇ ਦਰਿ ਸਾਚੈ. ਸਾਚੁ ਕਮਾਵਹਿ; ਜਿਨ ਗੁਰਮੁਖਿ ਸਾਚੁ ਅਧਾਰਾ ॥

se dar saachai. saach kamaaveh; jin guramukh saach adhaaraa |

Punjabi

ਕੇਵਲ ਉਹ ਹੀ ਸੱਚੇ ਸੁਆਮੀ ਦੇ ਬੂਹੇ ਤੇ ਖੜੋ ਕੇ ਸੱਚ ਦੀ ਕਮਾਈ ਕਰਦੇ ਹਨ, ਜਿਨ੍ਹਾਂ ਨੂੰ ਗੁਰਾਂ ਦੀ ਮਿਹਰ ਸਦਕਾ ਸੱਚੇ ਵਾਹਿਗੁਰੂ ਦਾ ਹੀ ਆਸਰਾ ਹੈ।

Bhai Manmohan Singh (Shabad OS, CC BY-SA)

English

In the Court of the True Lord, they practice Truth. The Gurmukhs take the Support of the True Lord.

Dr. Sant Singh Khalsa (Shabad OS, CC BY-SA)