Ang 1235
ਮਨਮੁਖ ਦੂਜੈ ਭਰਮਿ ਭੁਲਾਏ; ਨਾ ਬੂਝਹਿ ਵੀਚਾਰਾ ॥੭॥
manamukh doojai bharam bhulaae; naa boojheh veechaaraa |7|
Punjabi
ਮਨਮਤੀਏ ਦਵੈਤ-ਭਾਵ ਦੇ ਸੰਦੇਹ ਅੰਦਰ ਭੁਲੇ ਹੋਏ ਹਨ, ਉਹ ਸੁਆਮੀ ਦੇ ਸਿਮਰਨ ਨੂੰ ਨਹੀਂ ਜਾਣਦੇ।
English
The self-willed manmukhs wander, lost in doubt and duality. They do not know how to contemplate the Lord. ||7||
ਆਪੇ ਗੁਰਮੁਖਿ. ਆਪੇ ਦੇਵੈ; ਆਪੇ ਕਰਿ ਕਰਿ ਵੇਖੈ ॥
aape guramukh. aape devai; aape kar kar vekhai |
Punjabi
ਪ੍ਰਭੂ ਆਪ ਮੁਖੀ ਗੁਰੂ ਹੈ, ਆਪ ਹੀ ਆਪਣਾ ਸਿਮਰਨ ਬਖਸ਼ਦਾ ਹੈ ਅਤੇ ਰਚਨਾ ਨੂੰ ਰਚ ਕੇ ਆਪ ਸਹਸੀ ਇਸ ਨੂੰ ਦੇਖਦਾ ਹੈ।
English
He Himself is the Gurmukh, and He Himself gives; He Himself creates and beholds.
ਨਾਨਕ. ਸੇ ਜਨ ਥਾਇ ਪਏ ਹੈ; ਜਿਨ ਕੀ ਪਤਿ ਪਾਵੈ ਲੇਖੈ ॥੮॥੩॥
naanak. se jan thaae pe hai; jin kee pat paavai lekhai |8|3|
Punjabi
ਨਾਨਕ, ਕੇਵਲ ਉਹ ਪੁਰਸ਼ ਹੀ ਪ੍ਰਮਾਣੀਕ ਹੁੰਦੇ ਹਨ, ਜਿਨ੍ਹਾਂ ਦੀ ਇਜ਼ਤ ਆਬਰੂ ਪ੍ਰਭੂ ਖੁਦ ਕਬੂਲ ਕਰ ਲੈਂਦਾ ਹੈ।
English
O Nanak, those humble beings are approved, whose honor the Lord Himself accepts. ||8||3||
ਸਾਰਗ ਮਹਲਾ ੫ ਅਸਟਪਦੀਆ ਘਰੁ ੧ ॥
saarag mahalaa 5 asattapadeea ghar 1 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ। ਅਸ਼ਟਪਦੀਆਂ।
English
Saarang, Fifth Mehl, Ashtpadheeyaa, First House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਗੁਸਾੲਂੀ; ਪਰਤਾਪੁ ਤੁਹਾਰੋ ਡੀਠਾ ॥
gusaaenee; parataap tuhaaro ddeetthaa |
Punjabi
ਹੇ ਸੰਸਾਰ ਦੇ ਸੁਆਮੀ! ਤੇਰੀ ਕੀਰਤੀ ਮੈਂ ਤੱਕ ਲਈ ਹੈ।
English
O Lord of the World, I gaze upon Your wondrous glory.
ਕਰਨ ਕਰਾਵਨ ਉਪਾਇ ਸਮਾਵਨ; ਸਗਲ ਛਤ੍ਰਪਤਿ ਬੀਠਾ ॥੧॥ ਰਹਾਉ ॥
karan karaavan upaae samaavan; sagal chhatrapat beetthaa |1| rahaau |
Punjabi
ਹੇ ਤਾਜ ਤੇ ਤਖਤ ਦੇ ਸੁਆਮੀ, ਮੇਰੇ ਵਿਆਪਕ ਵਾਹਿਗੁਰੂ! ਤੂੰ ਕਰਨ ਵਾਲਾ ਤੇ ਕਰਾਉਣ ਵਾਲਾ ਹੈ ਅਤੇ ਸਾਰਿਆਂ ਦਾ ਰਚਹਾਰ ਅਤੇ ਨਾਸ ਕਰਨ ਵਾਲਾ ਹੈ। ਠਹਿਰਾਉ।
English
You are the Doer, the Cause of causes, the Creator and Destroyer. You are the Sovereign Lord of all. ||1||Pause||
ਰਾਣਾ ਰਾਉ ਰਾਜ ਭਏ ਰੰਕਾ; ਉਨਿ ਝੂਠੇ ਕਹਣੁ ਕਹਾਇਓ ॥
raanaa raau raaj bhe rankaa; un jhootthe kehan kahaaeo |
Punjabi
ਨਵਾਬ ਸਰਦਾਰ ਅਤੇ ਪਾਤਿਸ਼ਾਹ ਕੰਗਾਲ ਹੋ ਜਾਂਦੇ ਹਨ। ਊਹ ਕੂੜੇ ਦਾਹਵੇ ਬੰਨ੍ਹਦੇ ਹਨ।
English
The rulers and nobles and kings shall become beggars. Their ostentatious shows are false
ਹਮਰਾ ਰਾਜਨੁ ਸਦਾ ਸਲਾਮਤਿ; ਤਾ ਕੋ ਸਗਲ ਘਟਾ ਜਸੁ ਗਾਇਓ ॥੧॥
hamaraa raajan sadaa salaamat; taa ko sagal ghattaa jas gaaeo |1|
Punjabi
ਮੇਰਾ ਸੁਲਤਾਨ ਸਦੀਵੀ ਸਥਿਰ ਹੈ। ਉਸ ਦੀਆਂ ਸਿਫਤਾਂ ਸਾਰੇ ਦਿਲ ਗਾਇਨ ਕਰਦੇ ਹਨ।
English
. My Sovereign Lord King is eternally stable. His Praises are sung in every heart. ||1||
ਉਪਮਾ ਸੁਨਹੁ. ਰਾਜਨ ਕੀ ਸੰਤਹੁ; ਕਹਤ ਜੇਤ ਪਾਹੂਚਾ ॥
aupamaa sunahu. raajan kee santahu; kehat jet paahoochaa |
Punjabi
ਹੇ ਸਾਧੂਓ! ਤੁਸੀਂ ਸੁਲਤਾਨ ਦੀਆਂ ਉਸਤਤੀਆਂ ਸੁਣੋ ਜਿਥੋ ਤਾਈ ਮੇਰੀ ਪਹੁੰਚ ਹੈ, ਮੈਂ ਉਨ੍ਹਾਂ ਨੂੰ ਵਰਣਨ ਕਰਦਾ ਹਾਂ।
English
Listen to the Praises of my Lord King, O Saints. I chant them as best I can.
ਬੇਸੁਮਾਰ ਵਡ ਸਾਹ ਦਾਤਾਰਾ; ਊਚੇ ਹੀ ਤੇ ਊਚਾ ॥੨॥
besumaar vadd saah daataaraa; aooche hee te aoochaa |2|
Punjabi
ਮੇਰਾ ਸਖੀ ਸਾਹਿਬ, ਬੇ-ਅੰਦਾਜ਼, ਵਡਾ ਮਹਾਰਾਜਾ ਅਤੇ ਬੁਲੰਦਾ ਦਾ ਪਰਮ ਬੁਲੰਦ ਹੈ।
English
My Lord King, the Great Giver, is Immeasurable. He is the Highest of the high. ||2||
ਪਵਨਿ ਪਰੋਇਓ ਸਗਲ ਅਕਾਰਾ; ਪਾਵਕ ਕਾਸਟ ਸੰਗੇ ॥
pavan paroeo sagal akaaraa; paavak kaasatt sange |
Punjabi
ਉਸ ਨੇ ਸਾਰੇ ਸੰਸਾਰ ਨੂੰ ਸੁਆਸ ਨਾਲ ਪਰੋਤਾ ਹੋਇਆ ਹੈ ਅਤੇ ਅੱਗ ਨੂੰ ਲੱਕੜ ਦੇ ਨਾਲ ਰੱਖਿਆ ਹੋਇਆ ਹੈ।
English
He has strung His Breath throughout the creation; He locked the fire in the wood.
ਨੀਰੁ ਧਰਣਿ ਕਰਿ ਰਾਖੇ ਏਕਤ; ਕੋਇ. ਨ ਕਿਸ ਹੀ ਸੰਗੇ ॥੩॥
neer dharan kar raakhe ekat; koe. na kis hee sange |3|
Punjabi
ਉਸ ਨੇ ਪਾਣੀ ਅਤੇ ਧਰਤੀ ਨੂੰ ਇਕੱਠੇ ਰੱਖਿਆ ਹੋਇਆ ਹੈ ਅਤੇ ਕੋਈ ਕਿਸੇ ਨਾਲ ਵੈਰ ਨਹੀਂ ਕਰਦਾ।
English
He placed the water and the land together, but neither blends with the other. ||3||
ਘਟਿ ਘਟਿ ਕਥਾ ਰਾਜਨ ਕੀ ਚਾਲੈ; ਘਰਿ ਘਰਿ ਤੁਝਹਿ ਉਮਾਹਾ ॥
ghatt ghatt kathaa raajan kee chaalai; ghar ghar tujheh umaahaa |
Punjabi
ਹਰ ਦਿਲ ਵਿੱਚ ਪਾਤਿਸ਼ਾਹ ਦੀ ਕਥਾ ਵਾਰਤਾ ਪ੍ਰਚਲਤ ਹੈ ਅਤੇ ਹਰ ਧਾਮ ਅੰਦਰ ਉਸ ਨਹੀਂ ਉਮੰਗ ਹੈ।
English
In each and every heart, the Story of our Sovereign Lord is told; in each and every home, they yearn for Him.
ਜੀਅ ਜੰਤ ਸਭਿ ਪਾਛੈ ਕਰਿਆ; ਪ੍ਰਥਮੇ ਰਿਜਕੁ ਸਮਾਹਾ ॥੪॥
jeea jant sabh paachhai kariaa; prathame rijak samaahaa |4|
Punjabi
ਪਹਿਲਾਂ ਉਸ ਨੇ ਰੋਜੀ ਮੁਹੱਈਆ ਕੀਤੀ ਅਤੇ ਮਗਰੋ ਸਾਰੇ ਜੀਵ-ਜੰਤੂ ਪੈਦਾ ਕੀਤੇ।
English
Afterwards, He created all beings and creatures; but first, He provided them with sustenance. ||4||
ਜੋ ਕਿਛੁ ਕਰਣਾ. ਸੁ ਆਪੇ ਕਰਣਾ; ਮਸਲਤਿ ਕਾਹੂ ਦੀਨੑੀ ॥
jo kichh karanaa. su aape karanaa; masalat kaahoo deenaee |
Punjabi
ਜਿਹੜਾ ਕੁਝ ਕਰਦਾ ਹੈ, ਉਸ ਨੂੰ ਉਹ ਖੁਦ ਹੀ ਕਰਦਾ ਹੈ। ਉਸ ਨੂੰ ਕਦੇ ਕਿਸੇ ਨੇ ਸਲਾਹ ਮਸ਼ਵਰਾ ਦਿੱਤਾ ਹੈ?
English
Whatever He does, He does by Himself. Who has ever given Him advice?
ਅਨਿਕ ਜਤਨ ਕਰਿ ਕਰਹ ਦਿਖਾਏ; ਸਾਚੀ ਸਾਖੀ ਚੀਨੑੀ ॥੫॥
anik jatan kar karah dikhaae; saachee saakhee cheenaee |5|
Punjabi
ਅਨੇਕਾਂ ਉਪਰਾਲੇ ਕਰ ਕੇ ਅਸੀਂ ਵਿਖਾਵੇ ਕਰਦੇ ਹਾਂ ਪ੍ਰੰਤੂ ਗੁਰਾਂ ਦੇ ਉਪਦੇਸ਼ ਰਾਹੀਂ ਹੀ ਅਸਲੀਅਤ ਅਨੁਭਵ ਕੀਤੀ ਜਾਂਦੀ ਹੈ।
English
The mortals make all sorts of efforts and showy displays, but He is realized only through the Teachings of Truth. ||5||
ਹਰਿ ਭਗਤਾ ਕਰਿ ਰਾਖੇ ਅਪਨੇ; ਦੀਨੀ ਨਾਮੁ ਵਡਾਈ ॥
har bhagataa kar raakhe apane; deenee naam vaddaaee |
Punjabi
ਉਨ੍ਹਾਂ ਨੂੰ ਆਪਣੇ ਨਿਜ ਦੇ ਬਣਾ, ਵਾਹਿਗੁਰੂ ਆਪਣੇ ਸੰਤਾਂ ਦੀ ਰਖਿਆ ਕਰਦਾ ਹੈ, ਤੇ ਉਹਨਾਂ ਨੂੰ ਆਪਣੇ ਨਾਮ ਦੀ ਪ੍ਰਭਤਾ ਬਖਸ਼ਦਾ ਹੈ।
English
The Lord protects and saves His devotees; He blesses them with the glory of His Name.
ਜਿਨਿ ਜਿਨਿ. ਕਰੀ ਅਵਗਿਆ ਜਨ ਕੀ; ਤੇ. ਤੈਂ ਦੀਏ ਰੁੜੑਾਈ ॥੬॥
jin jin. karee avagiaa jan kee; te. tain dee rurraaee |6|
Punjabi
ਜੋ ਕੋਈ ਭੀ ਪ੍ਰਭੂ ਦੇ ਗੋਲੇ ਦੀ ਬੇਅਦਬੀ ਕਰਦਾ ਹੈ, ਉਸ ਨੂੰ ਪ੍ਰਭੂ ਤਬਾਹ ਕਰ ਦਿੰਦਾ ਹੈ।
English
Whoever is disrespectful to the humble servant of the Lord, shall be swept away and destroyed. ||6||
ਮੁਕਤਿ ਭਏ ਸਾਧਸੰਗਤਿ ਕਰਿ; ਤਿਨ ਕੇ ਅਵਗਨ ਸਭਿ ਪਰਹਰਿਆ ॥
mukat bhe saadhasangat kar; tin ke avagan sabh parahariaa |
Punjabi
ਜੋ ਸਤਿਸੰਗਤ ਨਾਲ ਜੁੜਦੇ ਹਨ, ਉਨ੍ਹਾਂ ਦੇ ਸਾਰੇ ਪਾਪ ਧੋਤੇ ਜਾਂਦੇ ਹਨ ਅਤੇ ਉਹਨਾਂ ਦੀ ਕਲਿਆਣ ਹੋ ਜਾਂਦੀ ਹੈ।
English
Those who join the Saadh Sangat, the Company of the Holy, are liberated; all their demerits are taken away.
ਤਿਨ ਕਉ ਦੇਖਿ. ਭਏ ਕਿਰਪਾਲਾ; ਤਿਨ ਭਵ ਸਾਗਰੁ ਤਰਿਆ ॥੭॥
tin kau dekh. bhe kirapaalaa; tin bhav saagar tariaa |7|
Punjabi
ਉਹਨਾਂ ਨੂੰ ਵੇਖ ਹਰੀ ਮਇਆਵਾਨ ਹੋ ਜਾਂਦਾ ਹੈ ਅਤੇ ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।
English
Seeing them, God becomes merciful; they are carried across the terrifying world-ocean. ||7||
ਹਮ ਨਾਨੑੇ ਨੀਚ. ਤੁਮੇੑ ਬਡ ਸਾਹਿਬ; ਕੁਦਰਤਿ ਕਉਣ ਬੀਚਾਰਾ ॥
ham naanae neech. tume badd saahib; kudarat kaun beechaaraa |
Punjabi
ਮੇਰੇ ਵਾਹਿਗੁਰੂ, ਮੈਂ ਤੁਛ ਅਤੇ ਨੀਵਾਂ ਹਾਂ ਅਤੇ ਤੂੰ ਵਿਸ਼ਾਲ ਸੁਆਮੀ ਹੈ। ਮੇਰੇ ਵਿੱਚ ਤੇਰਾ ਚਿੰਤਨ ਕਰਨ ਦੀ ਕਿਹੜੀ ਸੱਤਿਆ ਹੈ?
English
I am lowly, I am nothing at all; You are my Great Lord and Master - how can I even contemplate Your creative potency?
ਮਨੁ ਤਨੁ ਸੀਤਲੁ ਗੁਰ ਦਰਸ ਦੇਖੇ; ਨਾਨਕ ਨਾਮੁ ਅਧਾਰਾ ॥੮॥੧॥
man tan seetal gur daras dekhe; naanak naam adhaaraa |8|1|
Punjabi
ਹੇ ਸੁਆਮੀ! ਗੁਰਾਂ ਦਾ ਦਰਸ਼ਨ ਵੇਖ, ਨਾਨਕ ਦਾ ਚਿੱਤ ਅਤੇ ਸਰੀਰ ਠੰਢੇ-ਠਾਰ ਹੋ ਜਾਂਦੇ ਹਨ ਅਤੇ ਉਸ ਨੂੰ ਤੇਰੇ ਨਾਮ ਦਾ ਆਸਰਾ ਪਰਾਪਤ ਹੋ ਜਾਂਦਾ ਹੈ।
English
My mind and body are cooled and soothed, gazing upon the Blessed Vision of the Guru's Darshan. Nanak takes the Support of the Naam, the Name of the Lord. ||8||1||
ਸਾਰਗ ਮਹਲਾ ੫ ਅਸਟਪਦੀ ਘਰੁ ੬ ॥
saarag mahalaa 5 asattapadee ghar 6 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ। ਅਸ਼ਟਪਦੀਆਂ ਘਰੁ 6।
English
Saarang, Fifth Mehl, Ashtpadheeyaa, Sixth House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਅਗਮ ਅਗਾਧਿ; ਸੁਨਹੁ ਜਨ ਕਥਾ ॥
agam agaadh; sunahu jan kathaa |
Punjabi
ਹੇ ਇਨਸਾਨ! ਤੂੰ ਪਹੁੰਚ ਤੋਂ ਪਰੇ ਅਤੇ ਅਥਾਹ ਪ੍ਰਭੂ ਦੀ ਕਥਾ ਵਾਰਤਾ ਸ੍ਰਵਣ ਕਰ।
English
Listen to the Story of the Inaccessible and Unfathomable.
ਪਾਰਬ੍ਰਹਮ ਕੀ ਅਚਰਜ ਸਭਾ ॥੧॥ ਰਹਾਉ ॥
paarabraham kee acharaj sabhaa |1| rahaau |
Punjabi
ਅਸਚਰਜ ਹੈ ਕਚਹਿਰੀ ਪਰਮ ਪ੍ਰਭੂ ਦੀ। ਠਹਿਰਾਉ।
English
The glory of the Supreme Lord God is wondrous and amazing! ||1||Pause||
ਸਦਾ ਸਦਾ; ਸਤਿਗੁਰ ਨਮਸਕਾਰ ॥
sadaa sadaa; satigur namasakaar |
Punjabi
ਸਦੀਵ, ਸਦੀਵ ਹੀ ਤੂੰ ਆਪਣੇ ਸੱਚੇ ਗੁਰਾਂ ਨੂੰ ਬੰਦਨਾ ਕਰ।
English
Forever and ever, humbly bow to the True Guru.
ਗੁਰ ਕਿਰਪਾ ਤੇ; ਗੁਨ ਗਾਇ ਅਪਾਰ ॥
gur kirapaa te; gun gaae apaar |
Punjabi
ਗੁਰਾਂ ਦੀ ਦਇਆ ਦੁਅਰਾ, ਤੂੰ ਬੇਅੰਤ ਪ੍ਰਭੂ ਦੀ ਮਹਿਮਾ ਗਾਇਨ ਕਰ।
English
By Guru's Grace, sing the Glorious Praises of the Infinite Lord.
ਮਨ ਭੀਤਰਿ; ਹੋਵੈ ਪਰਗਾਸੁ ॥
man bheetar; hovai paragaas |
Punjabi
ਈਸ਼ਵਰੀ ਨੂਰ ਤੇਰੇ ਹਿਰਦੇ ਅੰਦਰ ਚਮਕ ਪਵੇਗਾ,
English
His Light shall radiate deep within your mind.
ਗਿਆਨ ਅੰਜਨੁ; ਅਗਿਆਨ ਬਿਨਾਸੁ ॥੧॥
giaan anjan; agiaan binaas |1|
Punjabi
ਅਤੇ ਬ੍ਰਹਮ-ਗਿਆਤ ਦੇ ਸੂਰਮੇ ਨਾਲ ਤੇਰੀ ਆਤਮਕ ਬੇਸਮਝੀ ਦੁਰ ਹੋ ਜਾਵੇਗੀ।
English
With the healing ointment of spiritual wisdom, ignorance is dispelled. ||1||
ਮਿਤਿ ਨਾਹੀ. ਜਾ ਕਾ ਬਿਸਥਾਰੁ ॥
mit naahee. jaa kaa bisathaar |
Punjabi
ਐਹੋ ਜੇਹਾ ਹੇ ਸੁਆਮੀ, ਜਿਸ ਦੇ ਖਿਲਾਰੇ ਦਾ ਕੋਈ ਹੱਦ-ਬੰਨਾ ਹੈ ਨਹੀਂ।
English
There is no limit to His Expanse.
ਸੋਭਾ ਤਾ ਕੀ; ਅਪਰ ਅਪਾਰ ॥
sobhaa taa kee; apar apaar |
Punjabi
ਉਸ ਦੀ ਪ੍ਰਭਤਾ ਬੇਹੱਦ ਅਤੇ ਬੇਅੰਤ ਹੈ।
English
His Glory is Infinite and Endless.
ਅਨਿਕ ਰੰਗ ਜਾ ਕੇ; ਗਨੇ. ਨ ਜਾਹਿ ॥
anik rang jaa ke; gane. na jaeh |
Punjabi
ਅਨੇਕਾਂ ਹਨ ਉਸ ਦੀਆਂ ਅਸਚਰਜ ਖੇਡਾਂ, ਜੋ ਗਿਣੀਆਂ ਨਹੀਂ ਜਾ ਸਕਦੀਆਂ।
English
His many plays cannot be counted.
ਸੋਗ ਹਰਖ ਦੁਹਹੂ ਮਹਿ; ਨਾਹਿ ॥੨॥
sog harakh duhahoo meh; naeh |2|
Punjabi
ਖੁਸ਼ੀ ਅਤੇ ਗਮੀ ਦੋਨਾ ਵਿੱਚ ਹੀ ਉਹ ਨਹੀਂ।
English
He is not subject to pleasure or pain. ||2||
ਅਨਿਕ ਬ੍ਰਹਮੇ; ਜਾ ਕੇ ਬੇਦ ਧੁਨਿ ਕਰਹਿ ॥
anik brahame; jaa ke bed dhun kareh |
Punjabi
ਕ੍ਰੋੜਾਂ ਹੀ ਬ੍ਰਹਮੇ, ਵੇਦਾਂ ਦੇ ਰਾਹੀਂ ਉਸ ਦੀ ਉਸਤਤੀ ਗਾਇਨ ਕਰਦੇ ਹਨ।
English
Many Brahmas vibrate Him in the Vedas.
ਅਨਿਕ ਮਹੇਸ; ਬੈਸਿ ਧਿਆਨੁ ਧਰਹਿ ॥
anik mahes; bais dhiaan dhareh |
Punjabi
ਕ੍ਰੋੜਾ ਹੀ ਸ਼ਿਵਜੀ ਬਹਿ ਕੇ ਉਸ ਨਾਲ, ਆਪਣੀ ਬਿਰਤੀ ਜੋੜਦੇ ਹਨ।
English
Many Shivas sit in deep meditation.