Ang 1236
ਅਨਿਕ ਪੁਰਖ; ਅੰਸਾ ਅਵਤਾਰ ॥
anik purakh; ansaa avataar |
Punjabi
ਪ੍ਰਭੂ ਦੀ ਕਿਣਕਾ ਮਾਤ੍ਰ ਸੱਤਿਆਂ ਦੇ ਨਾਲ, ਕ੍ਰੋੜਾ ਹੀ ਪੁਰਸ਼ ਉਸ ਦੇ ਪੈਗੰਬਰ ਬਣ ਜਾਂਦੇ ਹਨ।
English
Many beings take incarnation.
ਅਨਿਕ ਇੰਦ੍ਰ; ਊਭੇ ਦਰਬਾਰ ॥੩॥
anik indr; aoobhe darabaar |3|
Punjabi
ਕ੍ਰੋੜਾ ਹੀ ਇੰਦ੍ਰ ਪ੍ਰਭੂ ਦੇ ਬੂਹੇ ਤੇ ਖੜੇ ਹਨ।
English
Many Indras stand at the Lord's Door. ||3||
ਅਨਿਕ ਪਵਨ ਪਾਵਕ; ਅਰੁ ਨੀਰ ॥
anik pavan paavak; ar neer |
Punjabi
ਕੋਟਾ ਹੀ ਹਨ ਹਵਾਵਾਂ, ਅੱਗਾ ਅਤੇ ਪਾਣੀ।
English
Many winds, fires and waters.
ਅਨਿਕ ਰਤਨ; ਸਾਗਰ ਦਧਿ ਖੀਰ ॥
anik ratan; saagar dadh kheer |
Punjabi
ਕੋਟਾ ਹੀ ਹਨ ਸਮੁੰਦਰ, ਜਵਾਹਿਰਾਤ, ਕਈ ਅਤੇ ਦੁੱਧ।
English
Many jewels, and oceans of butter and milk.
ਅਨਿਕ ਸੂਰ; ਸਸੀਅਰ ਨਖਿਆਤਿ ॥
anik soor; saseear nakhiaat |
Punjabi
ਕੋਟਾ ਹੀ ਹਨ ਸੂਰਜ, ਚੰਦ੍ਰਮੇ ਅਤੇ ਤਾਰੇ।
English
Many suns, moons and stars.
ਅਨਿਕ ਦੇਵੀ ਦੇਵਾ; ਬਹੁ ਭਾਂਤਿ ॥੪॥
anik devee devaa; bahu bhaant |4|
Punjabi
ਕੋਟਾ ਹੀ ਹਨ ਦੇਵੀਆਂ ਤੇ ਦੇਵਤੇ ਘਣੇਰੀਆਂ ਕਿਸਮਾਂ ਦੇ।
English
Many gods and goddesses of so many kinds. ||4||
ਅਨਿਕ ਬਸੁਧਾ; ਅਨਿਕ ਕਾਮਧੇਨ ॥
anik basudhaa; anik kaamadhen |
Punjabi
ਕੋਟਾ ਹੀ ਹਨ ਧਰਤੀਆਂ ਤੇ ਦੋਟਾ ਹੀ ਸਵਰਗੀ ਗਾਈਆਂ।
English
Many earths, many wish-fulfilling cows.
ਅਨਿਕ ਪਾਰਜਾਤ; ਅਨਿਕ ਮੁਖਿ ਬੇਨ ॥
anik paarajaat; anik mukh ben |
Punjabi
ਕੋਟਾ ਹੀ ਹਨ ਕਰਾਮਾਤੀ ਬਿਰਛ ਤੇ ਕੋਟਾ ਹੀ ਉਹ ਜਿਨ੍ਹਾ ਦੇ ਮੂਹੰ ਵਿੱਚ ਬੰਸਰੀ ਹੈ।
English
Many miraculous Elysian trees, many Krishnas playing the flute.
ਅਨਿਕ ਅਕਾਸ; ਅਨਿਕ ਪਾਤਾਲ ॥
anik akaas; anik paataal |
Punjabi
ਕੋਟਾ ਹੀ ਹਨ ਅਸਮਾਨ ਤੇ ਕੋਟਾ ਹੀ ਪਇਆਲ।
English
Many Akaashic ethers, many nether regions of the underworld.
ਅਨਿਕ ਮੁਖੀ ਜਪੀਐ ਗੋਪਾਲ ॥੫॥
anik mukhee japeeai gopaal |5|
Punjabi
ਕੋਟਾ ਹੀ ਪਰਮ ਮਨੁੱਖ ਆਪਣੇ ਸੁਆਮੀ ਦਾ ਸਿਮਰਨ ਕਰਦੇ ਹਨ।
English
Many mouths chant and meditate on the Lord. ||5||
ਅਨਿਕ ਸਾਸਤ੍ਰ ਸਿਮ੍ਰਿਤਿ ਪੁਰਾਨ ॥
anik saasatr simrit puraan |
Punjabi
ਕ੍ਰੋੜਾ ਹੀ ਸ਼ਾਸਤਰ, ਸਿੰਮ੍ਰਤੀਆਂ ਅਤੇ ਪੁਰਾਣ ਹਨ।
English
Many Shaastras, Simritees and Puraanas.
ਅਨਿਕ ਜੁਗਤਿ; ਹੋਵਤ ਬਖਿਆਨ ॥
anik jugat; hovat bakhiaan |
Punjabi
ਕ੍ਰੋੜਾ ਹੀ ਤਰੀਕਿਆਂ ਨਾਲ ਇਨਸਾਨ ਉਸ ਬਾਰੇ ਭਾਸ਼ਨ ਦਿੰਦੇ ਹਨ।
English
Many ways in which we speak.
ਅਨਿਕ ਸਰੋਤੇ; ਸੁਨਹਿ ਨਿਧਾਨ ॥
anik sarote; suneh nidhaan |
Punjabi
ਕ੍ਰੋੜਾ ਹੀ ਸੁਣਨ ਵਾਲੇ ਨੇਕੀਆਂ ਦੇ ਖਜਾਨੇ ਵਾਹਿਗੁਰੂ ਦੀ ਮਹਿਮਾ ਸੁਣਦੇ ਹਨ।
English
Many listeners listen to the Lord of Treasure.
ਸਰਬ ਜੀਅ; ਪੂਰਨ ਭਗਵਾਨ ॥੬॥
sarab jeea; pooran bhagavaan |6|
Punjabi
ਕੀਰਤੀਮਾਨ ਪ੍ਰਭੂ ਸਾਰਿਆਂ ਜੀਵਾਂ ਨੂੰ ਪਰੀਪੂਰਨ ਕਰ ਰਿਹਾ ਹੈ।
English
The Lord God totally permeates all beings. ||6||
ਅਨਿਕ ਧਰਮ; ਅਨਿਕ ਕੁਮੇਰ ॥
anik dharam; anik kumer |
Punjabi
ਅਣਗਿਣਤ ਹਨ ਧਰਮਰਾਜੇ ਅਤੇ ਅਣਗਿਣਤ ਦੌਲਤ ਦੇ ਦੇਵਤੇ।
English
Many righteous judges of Dharma, many gods of wealth.
ਅਨਿਕ ਬਰਨ; ਅਨਿਕ ਕਨਿਕ ਸੁਮੇਰ ॥
anik baran; anik kanik sumer |
Punjabi
ਅਣਗਿਣਤ ਹਨ ਪਾਣੀ ਦੇ ਦੇਵ ਅਤੇ ਅਣਗਿਣਤ ਸੋਨੇ ਦੇ ਪਹਾੜ।
English
Many gods of water, many mountains of gold.
ਅਨਿਕ ਸੇਖ; ਨਵਤਨ ਨਾਮੁ ਲੇਹਿ ॥
anik sekh; navatan naam lehi |
Punjabi
ਅਣਗਿਣਤ ਹਨ ਹਜਾਰ-ਫਣਾ ਵਾਲੇ ਸਰਪ ਜੋ ਵਾਹਿਗੁਰੂ ਦੇ ਨਵੇਂ ਨਾਮ ਉਚਾਰਨ ਕਰਦੇ ਹਨ।
English
Many thousand-headed snakes, chanting ever-new Names of God.
ਪਾਰਬ੍ਰਹਮ ਕਾ ਅੰਤੁ ਨ. ਤੇਹਿ ॥੭॥
paarabraham kaa ant na. tehi |7|
Punjabi
ਉਹ ਸ਼ਰੋਮਣੀ ਸਾਹਬਿ ਦੇ ਓੜਕਾਂ ਨੂੰ ਨਹੀਂ ਜਾਣਦੇ।
English
They do not know the limits of the Supreme Lord God. ||7||
ਅਨਿਕ ਪੁਰੀਆ; ਅਨਿਕ ਤਹ ਖੰਡ ॥
anik pureea; anik teh khandd |
Punjabi
ਕ੍ਰੋੜਾ ਹੀ ਹਨ ਆਲਮ ਅਤੇ ਕ੍ਰੋੜਾ ਹੀ ਉਹਨਾਂ ਦੇ ਹਿੱਸੇ।
English
Many solar systems, many galaxies.
ਅਨਿਕ ਰੂਪ ਰੰਗ ਬ੍ਰਹਮੰਡ ॥
anik roop rang brahamandd |
Punjabi
ਕ੍ਰੋੜਾਂ ਹੀ ਹਨ ਸਰੂਪ, ਰੰਗਤ ਅਤੇ ਸੂਰਜ-ਬੰਧਾਨ।
English
Many forms, colors and celestial realms.
ਅਨਿਕ ਬਨਾ; ਅਨਿਕ ਫਲ ਮੂਲ ॥
anik banaa; anik fal mool |
Punjabi
ਕ੍ਰੋੜਾਂ ਹੀ ਹਨ ਬਾਗ ਤੇ ਕ੍ਰੋੜਾਂ ਹੀ ਮੇਵੇ ਅਤੇ ਜੜ੍ਹਾ।
English
Many gardens, many fruits and roots.
ਆਪਹਿ ਸੂਖਮ; ਆਪਹਿ ਅਸਥੂਲ ॥੮॥
aapeh sookham; aapeh asathool |8|
Punjabi
ਸੁਆਮੀ ਆਪੇ ਮਨ ਹੈ ਅਤੇ ਆਪੇ ਹੀ ਮਾਦਾ।
English
He Himself is mind, and He Himself is matter. ||8||
ਅਨਿਕ ਜੁਗਾਦਿ; ਦਿਨਸ ਅਰੁ ਰਾਤਿ ॥
anik jugaad; dinas ar raat |
Punjabi
ਕ੍ਰੋੜਾ ਹੀ ਹਨ ਯੁਗ, ਦਿਹਾੜੇ ਅਤੇ ਰਾਤਰੀਆਂ।
English
Many ages, days and nights.
ਅਨਿਕ ਪਰਲਉ; ਅਨਿਕ ਉਤਪਾਤਿ ॥
anik parlau; anik utapaat |
Punjabi
ਕ੍ਰੋੜਾ ਹੀ ਹਨ ਰਚਨਾਵਾਂ ਅਤੇ ਕ੍ਰੋੜਾ ਹੀ ਕਿਆਮਤਾਂ।
English
Many apocalypses, many creations.
ਅਨਿਕ ਜੀਅ; ਜਾ ਕੇ ਗ੍ਰਿਹ ਮਾਹਿ ॥
anik jeea; jaa ke grih maeh |
Punjabi
ਕ੍ਰੋੜਾਂ ਹੀ ਹਨ ਜੀਵ ਉਸ ਦੇ ਘਰ ਵਿੱਚ।
English
Many beings are in His home.
ਰਮਤ ਰਾਮ; ਪੂਰਨ ਸ੍ਰਬ ਠਾਂਇ ॥੯॥
ramat raam; pooran srab tthaane |9|
Punjabi
ਸਰਬ-ਵਿਆਪਕ ਸੁਆਮੀ ਸਾਰੀਆਂ ਥਾਵਾਂ ਨੂੰ ਭਰ ਰਿਹਾ ਹੈ।
English
The Lord is perfectly pervading all places. ||9||
ਅਨਿਕ ਮਾਇਆ ਜਾ ਕੀ; ਲਖੀ. ਨ ਜਾਇ ॥
anik maaeaa jaa kee; lakhee. na jaae |
Punjabi
ਕ੍ਰੋੜਾਂ ਹੀ ਹਨ ਉਸ ਦੀਆਂ ਸ਼ਕਤੀਆਂ ਜੋ ਜਾਣੀਆਂ ਨਹੀਂ ਜਾ ਸਕਦੀਆਂ।
English
Many Mayas, which cannot be known.
ਅਨਿਕ ਕਲਾ; ਖੇਲੈ ਹਰਿ ਰਾਇ ॥
anik kalaa; khelai har raae |
Punjabi
ਕੋਟਾ ਹੀ ਤਰੀਕਿਆਂ ਨਾਲ, ਵਾਹਿਗੁਰੂ ਪਾਤਿਸ਼ਾਹ ਖੇਡਦਾ ਹੈ।
English
Many are the ways in which our Sovereign Lord plays.
ਅਨਿਕ ਧੁਨਿਤ; ਲਲਿਤ ਸੰਗੀਤ ॥
anik dhunit; lalit sangeet |
Punjabi
ਕ੍ਰੋੜਾਂ ਹੀ ਹਨ ਸੁੰਦਰ ਰਾਗ ਜੋ ਸੁਆਮੀ ਨੂੰ ਗਾਉਂਦੇ ਹਨ।
English
Many exquisite melodies sing of the Lord.
ਅਨਿਕ ਗੁਪਤ ਪ੍ਰਗਟੇ ਤਹ ਚੀਤ ॥੧੦॥
anik gupat pragatte teh cheet |10|
Punjabi
ਕ੍ਰੋੜਾ ਹੀ ਚਿਤਰ ਗੁਪਤ ਓਥੇ ਵੇਖੇ ਜਾਂਦੇ ਹਨ।
English
Many recording scribes of the conscious and subconscious are revealed there. ||10||
ਸਭ ਤੇ ਊਚ ਭਗਤ; ਜਾ ਕੈ ਸੰਗਿ ॥
sabh te aooch bhagat; jaa kai sang |
Punjabi
ਪ੍ਰਭੂ ਬੁੰਲਦਾਂ ਦਾ ਪਰਮ ਬੁਲੰਦ ਹੈ, ਜਿਸ ਦੇ ਨਾਲ ਵਸਦੇ ਹਨ ਉਸ ਦੇ ਸਾਧੂ।
English
He is above all, and yet He dwells with His devotees.
ਆਠ ਪਹਰ; ਗੁਨ ਗਾਵਹਿ ਰੰਗਿ ॥
aatth pehar; gun gaaveh rang |
Punjabi
ਅਠੇ ਪਹਿਰ ਹੀ, ਉਹ ਉਸ ਦੀਆਂ ਸਿਫਤਾਂ ਪਿਆਰੇ ਨਾਲ ਗਾਇਨ ਕਰਦੇ ਹਨ।
English
Twenty-four hours a day, they sing His Praises with love.
ਅਨਿਕ ਅਨਾਹਦ; ਆਨੰਦ ਝੁਨਕਾਰ ॥
anik anaahad; aanand jhunakaar |
Punjabi
ਕ੍ਰੋੜਾਂ ਹੀ ਬੈਕੁੰਠੀ ਕੀਰਤਨ ਪ੍ਰਭੂ ਦੀ ਪਰਮ ਪਰਸੰਨਤਾ ਦਾ ਅਲਾਪ ਕਰਦੇ ਹਨ।
English
Many unstruck melodies resound and resonate with bliss.
ਉਆ ਰਸ ਕਾ; ਕਛੁ. ਅੰਤੁ ਨ ਪਾਰ ॥੧੧॥
auaa ras kaa; kachh. ant na paar |11|
Punjabi
ਉਸ ਸੁਆਦ ਦਾ ਕੋਈ ਓੜਕ ਤੇ ਅਖੀਰ ਨਹੀਂ।
English
There is no end or limit of that sublime essence. ||11||
ਸਤਿ ਪੁਰਖੁ ਸਤਿ ਅਸਥਾਨੁ ॥
sat purakh sat asathaan |
Punjabi
ਉਹ ਸੱਚਾ ਸੁਆਮੀ ਹੈ ਅਤੇ ਸੱਚਾ ਹੈ ਉਸ ਦਾ ਟਿਕਾਣਾ।
English
True is the Primal Being, and True is His dwelling.
ਊਚ ਤੇ ਊਚ; ਨਿਰਮਲ ਨਿਰਬਾਨੁ ॥
aooch te aooch; niramal nirabaan |
Punjabi
ਪ੍ਰਭੂ ਉਚਿਆ ਦਾ ਪਰਮ ਉੱਚਾ, ਪਵਿੱਤਰ ਅਤੇ ਨਿਰਲੇਪ ਹੈ।
English
He is the Highest of the high, Immaculate and Detached, in Nirvaanaa.
ਅਪੁਨਾ ਕੀਆ; ਜਾਨਹਿ ਆਪਿ ॥
apunaa keea; jaaneh aap |
Punjabi
ਆਪਣੀ ਕਾਰੀਗਰੀ ਨੂੰ ਉਹ ਆਪੇ ਹੀ ਜਾਣਦਾ ਹੈ।
English
He alone knows His handiwork.
ਆਪੇ ਘਟਿ ਘਟਿ ਰਹਿਓ ਬਿਆਪਿ ॥
aape ghatt ghatt rahio biaap |
Punjabi
ਉਹ ਖੁਦ ਹੀ ਸਾਰਿਆਂ ਦਿਲਾਂ ਅੰਦਰ ਰਮ ਰਿਹਾ ਹੈ।
English
He Himself pervades each and every heart.
ਕ੍ਰਿਪਾ ਨਿਧਾਨ ਨਾਨਕ ਦਇਆਲ ॥
kripaa nidhaan naanak deaal |
Punjabi
ਮਿਹਰਬਾਨ ਮਾਲਕ ਰਹਿਮਤ ਦਾ ਖਜਾਨਾ ਹੈ;
English
The Merciful Lord is the Treasure of Compassion, O Nanak.
ਜਿਨਿ ਜਪਿਆ ਨਾਨਕ; ਤੇ ਭਏ ਨਿਹਾਲ ॥੧੨॥੧॥੨॥੨॥੩॥੭॥
jin japiaa naanak; te bhe nihaal |12|1|2|2|3|7|
Punjabi
ਜੋ ਉਸ ਦਾ ਸਿਮਰਨ ਕਰਦੇ ਹਨ, ਹੇ ਨਾਨਕ! ਉਹ ਪਰਮ ਪਰਸੰਨ ਹੋ ਜਾਂਦੇ ਹਨ।
English
Those who chant and meditate on Him, O Nanak, are exalted and enraptured. ||12||1||2||2||3||7||
ਸਾਰਗ ਛੰਤ ਮਹਲਾ ੫ ॥
saarag chhant mahalaa 5 |
Punjabi
ਸਾਰੰਗ ਛੰਤ ਪੰਜਵੀਂ ਪਾਤਿਸ਼ਾਹੀ।
English
Saarang, Chhant, Fifth Mehl:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਸਭ ਦੇਖੀਐ; ਅਨਭੈ ਕਾ ਦਾਤਾ ॥
sabh dekheeai; anabhai kaa daataa |
Punjabi
ਤੂੰ ਸਾਰਿਆਂ ਅੰਦਰ ਨਿਡਰਤਾ ਬਖਸ਼ਣਹਾਰ ਵਾਹਿਗੁਰੂ ਨੂੰ ਵੇਖ।
English
See the Giver of fearlessness in all.
ਘਟਿ ਘਟਿ ਪੂਰਨ; ਹੈ ਅਲਿਪਾਤਾ ॥
ghatt ghatt pooran; hai alipaataa |
Punjabi
ਨਿਰਲੇਪ ਪ੍ਰਭੂ ਸਾਰਿਆਂ ਦਿਲਾਂ ਨੂੰ ਭਰ ਰਿਹਾ ਹੈ।
English
The Detached Lord is totally permeating each and every heart.
ਘਟਿ ਘਟਿ ਪੂਰਨੁ. ਕਰਿ ਬਿਸਥੀਰਨੁ; ਜਲ ਤਰੰਗ ਜਿਉ. ਰਚਨੁ ਕੀਆ ॥
ghatt ghatt pooran. kar bisatheeran; jal tarang jiau. rachan keea |
Punjabi
ਤੂੰ ਹਰ ਦਿਲ ਨੂੰ ਪਰੀਪੂਰਨ ਕਰ ਰਿਹਾ ਹੈ, ਹੇ ਪ੍ਰਭੂ! ਪਾਣੀ ਵਿੱਚ ਲਹਿਰਾ ਦੀ ਮਾਨੰਦ, ਤੂੰ ਆਪਣੇ ਵਿਚੋਂ ਹੀ ਸੰਸਾਰ ਨੂੰ ਸਾਜਿਆ ਅਤੇ ਰਚਨਾ ਨੂੰ ਰਚਿਆ ਹੈ।
English
Like waves in the water, He created the creation.
ਹਭਿ ਰਸ ਮਾਣੇ. ਭੋਗ ਘਟਾਣੇ; ਆਨ. ਨ ਬੀਆ ਕੋ ਥੀਆ ॥
habh ras maane. bhog ghattaane; aan. na beea ko theea |
Punjabi
ਤੂੰ ਸਾਰਿਆ ਦਿਲਾਂ ਦੇ ਮਿਠਾਸ ਅਤੇ ਸੁਆਦ ਦਾ ਅਨੰਦ ਲੈਂਦਾ ਹੈ। ਤੇਰੇ ਵਰਗਾ ਹੋਰ ਕੋਈ ਦੂਸਰਾ ਹੈ ਹੀ ਨਹੀਂ।
English
He enjoys all tastes, and takes pleasure in all hearts. There is no other like Him at all.
ਹਰਿ ਰੰਗੀ ਇਕ ਰੰਗੀ ਠਾਕੁਰੁ; ਸੰਤਸੰਗਿ ਪ੍ਰਭੁ ਜਾਤਾ ॥
har rangee ik rangee tthaakur; santasang prabh jaataa |
Punjabi
ਇਕਸੁ ਰੰਗ ਵਾਲਾ ਸੁਆਮੀ ਮਾਲਕ ਹਰ ਇਕ ਰੰਗ ਅੰਦਰ ਖੋਲ੍ਹਦਾ ਹੈ ਅਤੇ ਸਤਿਸੰਗਤ ਰਾਹੀਂ ਜਾਣਿਆ ਜਾਂਦਾ ਹੈ।
English
The color of the Lord's Love is the one color of our Lord and Master; in the Saadh Sangat, the Company of the Holy, God is realized.
ਨਾਨਕ ਦਰਸਿ ਲੀਨਾ. ਜਿਉ ਜਲ ਮੀਨਾ; ਸਭ ਦੇਖੀਐ ਅਨਭੈ ਕਾ ਦਾਤਾ ॥੧॥
naanak daras leenaa. jiau jal meenaa; sabh dekheeai anabhai kaa daataa |1|
Punjabi
ਪਾਣੀ ਵਿੱਚ ਮੱਛੀ ਦੀ ਨਿਆਈ, ਨਾਨਕ ਸੁਆਮੀ ਦੇ ਦਰਸ਼ਨ ਅੰਦਰ ਲੀਨ ਹੋਇਆ ਹੈ ਅਤੇ ਉਸ ਨਿਰਪੈਤਾ ਦੇ ਦੇਣਹਾਰ ਨੂੰ ਸਾਰਿਆਂ ਅੰਦਰ ਵੇਖਦਾ ਹੈ।
English
O Nanak, I am drenched with the Blessed Vision of the Lord, like the fish in the water. I see the Giver of fearlessness in all. ||1||
ਕਉਨ ਉਪਮਾ ਦੇਉ; ਕਵਨ ਬਡਾਈ ॥
kaun upamaa deo; kavan baddaaee |
Punjabi
ਕਿਹੜੀ ਮਹਿਮਾ ਅਤੇ ਕਿਹੜੀ ਉਸਤਤੀ ਮੈਂ ਆਪਣੇ ਮੁਕੰਮਲ ਮਾਲਕ ਨੂੰ ਨਿਰੂਪਣ ਕਰਾਂ?
English
What praises should I give, and what approval should I offer to Him?
ਪੂਰਨ ਪੂਰਿ ਰਹਿਓ; ਸ੍ਰਬ ਠਾਈ ॥
pooran poor rahio; srab tthaaee |
Punjabi
ਉਹ ਸਾਰੀਆਂ ਥਾਵਾਂ ਨੂੰ ਭਰ ਰਿਹਾ ਹੈ।
English
The Perfect Lord is totally pervading and permeating all places.
ਪੂਰਨ ਮਨਮੋਹਨ ਘਟ ਘਟ ਸੋਹਨ; ਜਬ ਖਿੰਚੈ ਤਬ ਛਾਈ ॥
pooran manamohan ghatt ghatt sohan; jab khinchai tab chhaaee |
Punjabi
ਜਿੰਦੜੀ ਨੂੰ ਫਰੇਫਤਾ ਰਚਨਹਾਰ, ਮੁਕੰਮਲ ਮਾਲਕ, ਹਰ ਦਿਲ ਅੰਦਰ ਸੁੰਦਰ ਲਗਦਾ ਹੈ। ਜਦ ਉਹ ਵੱਖ ਹੋ ਜਾਂਦਾ ਹੈ ਤਾਂ ਬੰਦਾ ਛਾਰ ਹੋ ਜਾਂਦਾ ਹੈ।
English
The Perfect Enticing Lord adorns each and every heart. When He withdraws, the mortal turns to dust.